GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1277
Display Settings
ਨਿਤਪ੍ਰਤਿਤਾਸੌਕਰਤਬਿਲਾਸਾ॥੩੪॥
ਉਸ ਨਾਲ ਨਿੱਤ ਭੋਗ ਵਿਲਾਸ ਕਰਨ ਲਗੀ ॥੩੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪਚੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੨੫॥੬੧੪੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੫ਵੇਂ ਚਰਿਤ੍ਰ ਦੀ ਸਮਾਪਤੀ ਸਭ ਸ਼ੁਭ ਹੈ ॥੩੨੫॥੬੧੪੨॥ ਚਲਦਾ॥
ਚੌਪਈ
ਚੌਪਈ:
ਗਹਰਵਾਰਰਾਜਾਇਕਅਤਿਬਲ
ਇਕ ਗਹਰਵਾਰ (ਰਾਜਪੂਤ) ਰਾਜਾ ਬਹੁਤ ਬਲਵਾਨ ਸੀ।
ਕਬੈਚਲਿਯਾਪੀਰਹਲਾਚਲ
ਉਸ ਨੂੰ ਕਦੇ ਵੀ (ਕੋਈ) ਦੁਖ ਜਾਂ ਹਲਚਲ ਡਾਵਾਂਡੋਲ ਨਹੀਂ ਕਰ ਸਕੀ।
ਗੂੜ੍ਰਹਮਤੀਨਾਰੀਤਾਕੇਘਰ
ਉਸ ਦੇ ਘਰ ਗੂੜ੍ਹ ਮਤੀ ਨਾਂ ਦੀ ਇਸਤਰੀ ਸੀ।
ਕਹੀਪਰਤਪ੍ਰਭਾਤਾਕੀਬਰ॥੧॥
ਉਸ ਦੀ ਸੁੰਦਰ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ ॥੧॥
ਤਹਇਕਹੁਤੋਸਾਹਬਡਭਾਗੀ
ਉਥੇ ਇਕ ਵਡਭਾਗੀ ਸ਼ਾਹ ਹੁੰਦਾ ਸੀ
ਰੂਪਵਾਨਗੁਨਵਾਨਨੁਰਾਗੀ
ਜੋ ਬਹੁਤ ਰੂਪਵਾਨ, ਗੁਣਵਾਨ ਅਤੇ ਸਨੇਹੀ ਸੀ।
ਸੁਕਚਮਤੀਦੁਹਿਤਾਤਾਕੇਘਰ
ਉਸ ਦੇ ਘਰ ਸੁਕਚ ਮਤੀ ਨਾਂ ਦੀ ਪੁੱਤਰੀ ਸੀ।
ਪ੍ਰਗਟਭਈਜਨੁਕਲਾਕਿਰਣਿਧਰ॥੨॥
(ਇੰਜ ਲਗਦੀ ਸੀ) ਮਾਨੋ ਚੰਦ੍ਰਮਾ ਦੀ ਕਲਾ ਪ੍ਰਗਟ ਹੋਈ ਹੋਵੇ ॥੨॥
ਏਕਤਹਾਬੈਪਾਰੀਆਯੋ
ਉਥੇ (ਇਕ ਦਿਨ) ਇਕ ਵਪਾਰੀ ਆਇਆ।
ਅਮਿਤਦਰਬਨਹਿਜਾਤਗਨਾਯੋ
(ਉਸ ਪਾਸ) ਬੇਹਿਸਾਬ ਧਨ-ਦੌਲਤ ਸੀ, ਜਿਸ ਨੂੰ ਗਿਣਿਆ ਨਹੀਂ ਜਾ ਸਕਦਾ।
ਜਵਿਤ੍ਰਜਾਇਫਰਉਸਟੈਭਰੇ
(ਉਸ ਨੇ) ਜਾਵਿਤਰੀ, ਜਾਫਲ, ਲੌਂਗ, ਇਲਾਇਚੀ ਦੇ ਊਠ ਲਦੇ ਹੋਏ ਸਨ,
ਲੌਂਗਲਾਯਚੀਕਵਨਉਚਰੇ॥੩॥
(ਜਿਨ੍ਹਾਂ ਦਾ) ਵਰਣਨ (ਭਲਾ) ਕੌਣ ਕਰ ਸਕਦਾ ਹੈ ॥੩॥
ਉਤਰਤਧਾਮਤਵਨਕੇਭਯੋ
ਉਹ ਉਸ ਦੇ ਘਰ ਹੀ ਉਤਰਿਆ
ਮਿਲਬੋਕਾਜਸਾਹਸੰਗਗਯੋ
ਅਤੇ ਮਿਲਣ ਲਈ ਸ਼ਾਹ ਕੋਲ ਗਿਆ।
ਦੁਹਿਤਘਾਤਤਵਨਕੀਪਾਈ
ਸੁਕਚ ਮਤੀ ਨੇ ਉਸ ਮੌਕੇ ਨੂੰ ਤਾੜਿਆ
ਸਕਲਦਰਬੁਤਿਹਲਿਯੋਚੁਰਾਈ॥੪॥
ਅਤੇ ਸਾਰੇ ਧਨ ਨੂੰ ਚੁਰਾ ਲਿਆ ॥੪॥
ਮਾਤ੍ਰਾਗ੍ਰਿਹਕੀਸਕਲਨਿਕਾਰਿ
(ਫਿਰ) ਸਾਰੇ ਘਰ ਦੀ ਧਨ-ਦੌਲਤ ਕਢ ਕੇ
ਦਈਬਹੁਰਿਤਹਆਗਿਪ੍ਰਜਾਰ
ਮਗਰੋਂ ਘਰ ਨੂੰ ਅੱਗ ਲਗਾ ਦਿੱਤੀ।
ਰੋਵਤਸੁਤਾਪਿਤਾਪਹਿਆਈ
ਰੋਂਦੀ ਹੋਈ ਪੁੱਤਰੀ ਪਿਤਾ ਕੋਲ ਆਈ।
ਜਰਿਯੋਧਾਮਕਹਿਤਾਹਿਸੁਨਾਈ॥੫॥
ਉਸ ਨੂੰ ਦਸਿਆ ਕਿ ਘਰ ਸੜ ਗਿਆ ਹੈ ॥੫॥
ਸੁਨਤ੍ਰਿਯਬਚਨਸਾਹਦ੍ਵੈਧਾਏ
ਉਸ ਕੁੜੀ ਦੀ ਗੱਲ ਸੁਣ ਕੇ ਦੋਵੇਂ ਸ਼ਾਹ (ਉਥੋਂ ਨੂੰ) ਭਜ ਪਏ
ਘਰਕੋਮਾਲਨਿਕਾਸਨਆਏ
ਅਤੇ ਘਰ ਦਾ ਮਾਲ ਕੱਢਣ ਲਈ ਪਹੁੰਚੇ।
ਆਗੇਆਇਨਿਹਾਰੈਕਹਾ
ਅਗੇ ਆ ਕੇ ਉਨ੍ਹਾਂ ਨੇ ਕੀ ਵੇਖਿਆ
ਨਿਰਖਾਢੇਰਭਸਮਕਾਤਹਾ॥੬॥
ਕਿ ਉਥੇ (ਸਾਰਾ ਘਰ) ਸੁਆਹ ਦਾ ਢੇਰ ਬਣਿਆ ਪਿਆ ਹੈ ॥੬॥
ਬਹੁਰਿਸੁਤਾਇਮਿਬਚਨਉਚਾਰੇ
ਫਿਰ ਪੁੱਤਰੀ ਨੇ ਇਸ ਤਰ੍ਹਾਂ ਕਿਹਾ,
ਯਹੈਪਿਤਾਦੁਖਹ੍ਰਿਦੈਹਮਾਰੇ
ਹੇ ਪਿਤਾ ਜੀ! ਮੇਰੇ ਹਿਰਦੇ ਵਿਚ ਇਹ ਦੁਖ ਹੈ।
ਆਪਨਿਗਏਕਾਸੋਕਆਵਾ
ਮੈਨੂੰ ਆਪਣੇ (ਸਾਮਾਨ ਦੇ) ਨੁਕਸਾਨ ਦਾ ਦੁਖ ਨਹੀਂ,
ਯਾਕੋਲਗਤਹਮੈਪਛਤਾਵਾ॥੭॥
ਪਰ ਇਨ੍ਹਾਂ ਦੇ (ਨੁਕਸਾਨ ਦਾ) ਮੈਨੂੰ ਬਹੁਤ ਪਛਤਾਵਾ ਹੈ ॥੭॥
ਪੁਨਿਸੁਤਾਕੌਅਸਸਾਹਉਚਾਰੇ
ਫਿਰ ਪੁੱਤਰੀ ਨੂੰ ਸ਼ਾਹ ਨੇ ਇਸ ਤਰ੍ਹਾਂ ਕਿਹਾ
ਸੋਈਭਯੋਜੁਲਿਖਿਯੋਹਮਾਰੇ
ਕਿ ਉਹੀ ਹੋਇਆ ਹੈ ਜੋ ਸਾਡੇ ਭਾਗਾਂ ਵਿਚ ਲਿਖਿਆ ਹੋਇਆ ਸੀ।
ਤੁਮਯਾਕੋਕਛੁਸੋਕਕਰਹੁਜਿਨ
ਤੂੰ ਇਸ ਦਾ ਕੁਝ ਵੀ ਦੁਖ ਨਾ ਮੰਨਾ।
ਦੈਹੋਦਰਬੁਜਰਿਯੋਜਿਤਨੋਇਨ॥੮॥
(ਪ੍ਰਭੂ ਆਪ ਹੀ) ਇਨ੍ਹਾਂ ਨੂੰ ਸਾਰਾ ਸਾੜਿਆ ਹੋਇਆ ਧਨ ਦੇ ਦੇਵੇਗਾ ॥੮॥
ਭੇਦਅਭੇਵਕਛੁਜੜਪਾਯੋ
ਉਸ ਮੂਰਖ ਨੇ ਭੇਦ ਅਭੇਦ ਨੂੰ ਕੁਝ ਨਾ ਸਮਝਿਆ
ਮੂੰਡਮੁੰਡਾਇਬਹੁਰਿਘਰਆਯੋ
ਅਤੇ ਠਗਿਆ ਹੋਇਆ ਫਿਰ ਘਰ ਪਰਤ ਆਇਆ।
ਕਰਮਰੇਖਅਪਨੀਪਹਿਚਾਨੀ
(ਉਸ ਨੇ) ਇਸ ਨੂੰ ਆਪਣੀ ਕਰਮ ਰੇਖਾ ਵਜੋਂ ਸਮਝਿਆ
ਤ੍ਰਿਯਚਰਿਤ੍ਰਕੀਰੀਤਿਜਾਨੀ॥੯॥
ਅਤੇ ਇਸਤਰੀ ਦੇ ਚਰਿਤ੍ਰ ਦੀ ਰੀਤ ਨੂੰ ਨਾ ਸਮਝਿਆ ॥੯॥
ਸਾਹੁਸੁਤਾਇਹਛਲਧਨਹਰਾ
ਸ਼ਾਹ ਦੀ ਪੁੱਤਰੀ ਨੇ ਇਸ ਤਰ੍ਹਾਂ ਦੇ ਛਲ ਨਾਲ ਧਨ ਹਰ ਲਿਆ।
ਭੇਦਤਾਕੇਪਿਤੈਬਿਚਰਾ
ਇਸ ਭੇਦ ਨੂੰ ਉਸ ਦਾ ਪਿਤਾ ਵੀ ਨਾ ਸਮਝ ਸਕਿਆ।
ਸ੍ਯਾਨਾਹੁਤੋਭੇਦਨਹਿਪਾਯੋ
ਸਿਆਣਾ ਹੋਣ ਤੇ ਵੀ ਭੇਦ ਨਹੀਂ ਸਮਝ ਸਕਿਆ
ਬਿਨੁਲਾਗੇਜਲਮੂੰਡਮੁੰਡਾਯੋ॥੧੦॥
ਅਤੇ ਬਿਨਾ ਪਾਣੀ ਲਗਾਏ ਸਿਰ ਮੁੰਨਵਾ ਲਿਆ (ਅਰਥਾਤ ਬੁਰੀ ਤਰ੍ਹਾਂ ਠਗਿਆ ਗਿਆ) ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਛਬੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੨੬॥੬੧੫੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੬॥੬੧੫੨॥ ਚਲਦਾ॥
ਚੌਪਈ
ਚੌਪਈ:
ਅਚਲਾਵਤੀਨਗਰਇਕਸੋਹੈ
ਅਚਲਾਵਤੀ ਨਾਂ ਦਾ ਇਕ ਨਗਰ ਸੀ।
ਅਚਲਸੈਨਰਾਜਾਤਹਕੋਹੈ
ਉਥੋਂ ਦਾ ਰਾਜਾ ਅਚਲ ਸੈਨ ਸੀ।