ਅਚਲਦੇਇਤਾਕੇਘਰਰਾਨੀ॥
ਅਚਲ ਦੇਈ ਨਾਂ ਦੀ ਉਸ ਦੇ ਘਰ ਰਾਣੀ ਸੀ।
ਸੁੰਦਰਿਭਵਨਚਤ੍ਰਦਸਜਾਨੀ॥੧॥
ਉਹ ਚੌਦਾਂ ਲੋਕਾਂ ਵਿਚ ਸੁੰਦਰ ਸਮਝੀ ਜਾਂਦੀ ਸੀ ॥੧॥
ਅਚਲਮਤੀਦੂਸਰਤਿਹਦਾਰਾ॥
ਅਚਲ ਮਤੀ ਉਸ ਦੀ ਦੂਜੀ ਰਾਣੀ ਸੀ।
ਤਾਤੇਸੁੰਦਰਿਹੁਤੀਅਪਾਰਾ॥
ਜੋ ਉਸ (ਪਹਿਲੀ) ਨਾਲੋਂ ਅਧਿਕ ਸੁੰਦਰ ਸੀ।
ਤਾਸੌਨ੍ਰਿਪਕੋਨੇਹਅਪਾਰਾ॥
ਉਸ ਨਾਲ ਰਾਜੇ ਨੂੰ ਬਹੁਤ ਅਧਿਕ ਪ੍ਰੇਮ ਸੀ।
ਜਾਨਤਊਚਨੀਚਤਿਹਪ੍ਯਾਰਾ॥੨॥
ਉਨ੍ਹਾਂ ਦੇ ਪ੍ਰੇਮ ਨੂੰ ਅਮੀਰ ਗ਼ਰੀਬ ਸਭ ਸਮਝਦੇ ਸਨ ॥੨॥
ਦੁਤਿਯਨਾਰਿਅਸਚਰਿਤਬਿਚਾਰਿਯੋ॥
ਦੂਜੀ (ਭਾਵ ਪਹਿਲੇ ਵਾਲੀ) ਰਾਣੀ ਨੇ ਇਹ ਚਰਿਤ੍ਰ ਕਰਨਾ ਵਿਚਾਰਿਆ
ਏਕਨਾਰਿਕੇਸਾਥਸਿਖਾਰਿਯੋ॥
ਅਤੇ ਇਕ ਇਸਤਰੀ ਨੂੰ ਮਿਲ ਕੇ ਸਿਖਾਇਆ।
ਤਾਕੋਭਰਿਯੋਦਰਬਸੌਧਾਮਾ॥
ਉਸ ਦਾ ਘਰ ਧਨ ਨਾਲ ਭਰ ਦਿੱਤਾ।
ਜਾਨਤਅਵਰਨਦੂਜੀਬਾਮਾ॥੩॥
ਇਸ ਦਾ ਦੂਜੀ ਰਾਣੀ ਨੂੰ ਪਤਾ ਨਾ ਲਗਿਆ ॥੩॥
ਜਬਸਭਅਰਧਰਾਤ੍ਰਿਸ੍ਵੈਜਾਹਿ॥
(ਰਾਣੀ ਨੇ ਉਸ ਇਸਤਰੀ ਨੂੰ ਸਿਖਾਇਆ) ਜਦ ਅੱਧੀ ਰਾਤ ਵੇਲੇ ਸਾਰੇ ਸੌਂ ਜਾਣ
ਜਾਗਤਰਹੈਏਕਜਨਨਾਹਿ॥
ਅਤੇ ਇਕ ਵਿਅਕਤੀ ਵੀ ਜਾਗਦਾ ਹੋਇਆ ਨਾ ਰਹੇ।
ਦੀਪਜਰਿਯੋਧੌਲਰਜਬਲਹਿਯਹੁ॥
ਜਦ ਮਹੱਲ ਉਤੇ ਦੀਵਾ ਬਲਦਾ ਹੋਇਆ ਵੇਖੇਂ
ਤਬਤੁਮਅਸਰਾਜਾਸੌਕਹਿਯਹੁ॥੪॥
ਤਾਂ ਰਾਜੇ ਕੋਲ ਇਸ ਤਰ੍ਹਾਂ ਕਹੀਂ ॥੪॥
ਮਾਯਾਗਡੀਮੋਹਿਨ੍ਰਿਪਜਾਨੋ॥
ਹੇ ਰਾਜਨ! ਤੁਸੀਂ ਮੈਨੂੰ (ਧਰਤੀ ਵਿਚ) ਗਡੀ ਹੋਈ ਮਾਇਆ ਸਮਝੋ।
ਏਕਬਾਤਮੈਤੁਮੈਬਖਾਨੋ॥
ਇਕ ਗੱਲ ਮੈਂ ਤੁਹਾਨੂੰ ਕਹਾਂ
ਅਛਲਾਦੇਤ੍ਰਿਯਕੌਬਲਿਦੈਕੈ॥
ਕਿ ਅਚਲਾ ਦੇਈ ਇਸਤਰੀ ਦੀ ਬਲੀ ਦੇ ਕੇ
ਗ੍ਰਿਹਲੈਜਾਹਿਕਾਢਿਮੁਹਿਲੈਕੈ॥੫॥
ਅਤੇ ਮੈਨੂੰ (ਦਬੇ ਹੋਏ ਧਨ ਨੂੰ) ਕਢ ਕੇ ਘਰ ਲੈ ਜਾਓ ॥੫॥
ਅਛਲਾਦੇਜਬਹੀਸੁਨਿਪਾਯੋ॥
ਅਛਲਾ ਦੇਈ ਨੇ ਜਦ ਇਹ ਸੁਣਿਆ,
ਉਲਟਿਭੇਦਤਿਹਤ੍ਰਿਯਹਿਸਿਖਾਯੋ॥
ਤਾਂ ਉਸ ਇਸਤਰੀ (ਨੂੰ ਬੁਲਾ ਕੇ) ਉਲਟੀ ਗੱਲ ਸਮਝਾ ਦਿੱਤੀ।
ਏਕਬਾਤਮਾਗੇਮੁਹਿਦੇਹੁ॥
ਇਕ ਬਚਨ ਮੰਗਦੀ ਹਾਂ, ਮੈਨੂੰ ਦੇ।
ਨ੍ਰਿਪਪਹਿਨਾਮਤਿਸੀਕਾਲੇਹੁ॥੬॥
ਰਾਜੇ ਕੋਲ (ਮੇਰੀ ਥਾਂ ਤੇ) ਉਸ ਦਾ ਨਾਂ ਲੈ ॥੬॥
ਪ੍ਰਥਮੈਅਧਿਕਦਰਬੁਤਿਹਦਿਯਾ॥
ਪਹਿਲੀ (ਰਾਣੀ ਨੇ) ਉਸ ਨੂੰ ਬਹੁਤ ਧਨ ਦਿੱਤਾ ਸੀ,
ਦੁਗਨੋਦਰਬਦੇਨਤਿਹਕਿਯਾ॥
ਪਰ ਇਸ ਨੇ ਦੁਗਣਾ ਧਨ ਦੇਣਾ ਕੀਤਾ।
ਤਿਨਸਹੇਟਉਤਦੀਪਜਗਾਯੋ॥
ਉਸ ਨੇ ਮਿਥੇ ਹੋਏ ਸਥਾਨ ਉਤੇ ਦੀਵਾ ਜਗਾਇਆ
ਇਤਿਇਸਤ੍ਰੀਇਮਿਭਾਖਿਸੁਨਾਯੋ॥੭॥
ਅਤੇ ਇਧਰ ਇਸਤਰੀ ਨੇ ਉੱਚੀ ਆਵਾਜ਼ ਵਿਚ ਕਿਹਾ ॥੭॥
ਹੇਨ੍ਰਿਪਮੁਹਿਮਾਯਾਤੁਮਜਾਨੋ॥
ਹੇ ਰਾਜਨ! ਤੁਸੀਂ ਮੈਨੂੰ ਮਾਇਆ ਜਾਣੋ।
ਬਿਕਟਕੇਤੁਕੀਗਡੀਪਛਾਨੋ॥
ਬਿਕਟ ਕੇਤੁ (ਰਾਜੇ) ਦੀ ਦਬੀ ਹੋਈ ਸਮਝੋ।
ਅਪਨੀਇਸਤ੍ਰੀਕਹਬਲਿਦੈਕੈ॥
ਆਪਣੀ ਇਸਤਰੀ ਦੀ ਬਲੀ ਦੇ ਕੇ
ਯਾਤੇਭਖਹੁਕਾਢਿਧਨਲੈਕੈ॥੮॥
ਅਤੇ ਇਥੋਂ ਧਨ ਕਢ ਕੇ ਲੈ ਜਾਓ ਅਤੇ ਵਰਤੋ ॥੮॥
ਰਾਨੀਸਾਥਜਹਾਨ੍ਰਿਪਸੋਯੋ॥
ਰਾਣੀ ਨਾਲ ਜਿਥੇ ਰਾਜਾ ਸੁਤਾ ਪਿਆ ਸੀ,
ਅਰਧਿਕਰਾਤ੍ਰਿਬਚਨਤਹਹੋਯੋ॥
ਉਥੇ ਅੱਧੀ ਰਾਤ ਨੂੰ ਇਕ ਆਵਾਜ਼ ਹੋਈ।
ਮੁਹਿਮਾਯਾਕੌਘਰਹੀਰਾਖਹੁ॥
ਮੈਨੂੰ ਮਾਇਆ ਨੂੰ ਆਪਣੇ ਘਰ ਵਿਚ ਹੀ ਰਖੋ
ਇਸਤ੍ਰੀਦੈਅਪਨੀਬਲਿਭਾਖਹੁ॥੯॥
ਅਤੇ ਆਪਣੀ ਇਸਤਰੀ ਦੀ ਬਲੀ ਦੇ ਕੇ (ਮੈਨੂੰ) ਵਰਤੋ ॥੯॥
ਜਿਨਇਸਤ੍ਰੀਇਹਚਰਿਤਬਨਾਯੋ॥
ਜਿਸ ਇਸਤਰੀ (ਰਾਣੀ) ਨੇ ਇਹ ਚਰਿਤ੍ਰ ਰਚਿਆ ਸੀ,
ਤਾਹੀਕੋਨ੍ਰਿਪਨਾਮਸੁਨਾਯੋ॥
ਰਾਜੇ ਨੂੰ ਉਸੇ ਦਾ ਨਾਂ ਕਹਿ ਸੁਣਾਇਆ।
ਰਾਜਾਲੋਭਦਰਬਕੇਮਾਰੇ॥
ਰਾਜੇ ਨੇ ਧਨ ਦੇ ਲਾਲਚ ਵਿਚ,
ਤਿਸੀਨਾਰਿਕਹਬਲਿਦੈਡਾਰੇ॥੧੦॥
ਉਸ ਇਸਤਰੀ ਦੀ ਬਲੀ ਦੇ ਦਿੱਤੀ ॥੧੦॥
ਜਿਨਹੁਨਾਰਿਕੌਮਤੋਸਿਖਾਯੋ॥
ਜਿਸ ਨੇ ਇਸਤਰੀ (ਦਾਸੀ) ਨੂੰ ਭੇਦ ਸਿਖਾਇਆ ਸੀ,
ਪਲਟਿਕਾਮਤਾਹੀਕੇਆਯੋ॥
ਉਹ ਚਰਿਤ੍ਰ ਪਲਟ ਕੇ ਉਸ ਦੇ ਹੀ ਕੰਮ ਆਇਆ।
ਉਨਤ੍ਰਿਯਦਰਬਤਾਹਿਬਹੁਦ੍ਰਯਾਇ॥
ਉਸ ਇਸਤਰੀ ਨੇ ਉਸ (ਦਾਸੀ) ਨੂੰ ਬਹੁਤ ਧਨ ਦਿੱਤਾ
ਨਾਰਿਤਿਸੀਕੌਹਨ੍ਯੌਬਨਾਇ॥੧੧॥
ਪਰ ਉਸ ਇਸਤਰੀ ਨੇ ਉਸੇ ਨੂੰ ਮਾਰ ਦਿੱਤਾ ॥੧੧॥
ਬੁਰੀਬਾਤਜੋਕੋਈਬਨਾਵੈ॥
ਜੇ ਕੋਈ ਮਾੜਾ ਕੰਮ ਕਰਦਾ ਹੈ,
ਉਲਟਿਕਾਮਤਾਹੀਕੇਆਵੈ॥
ਉਹ ਉਲਟਾ ਉਸੇ ਦੇ ਸਿਰ ਪੈਂਦਾ ਹੈ।
ਜੈਸਾਕਿਯੋਤੈਸਫਲਪਾਯੋ॥
ਜਿਹੋ ਜਿਹਾ (ਉਸ ਰਾਣੀ ਨੇ) ਕੀਤਾ ਸੀ, ਉਹੋ ਜਿਹਾ ਫਲ ਪਾ ਲਿਆ।
ਤਾਹਿਹਨਤਥੀਆਪੁਹਨਾਯੋ॥੧੨॥
ਉਸ (ਦੂਜੀ ਰਾਣੀ) ਨੂੰ ਮਾਰਨਾ ਚਾਹੁੰਦੀ ਸੀ, ਪਰ ਆਪ ਹੀ ਮਾਰੀ ਗਈ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸਤਾਈਸਚਰਿਤ੍ਰਸਮਾਪਤਮਸਤੁਸੁਭਮਸਤੁ॥੩੨੭॥੬੧੬੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੭॥੬੧੬੪॥ ਚਲਦਾ॥
ਚੌਪਈ॥
ਚੌਪਈ: