ਥੰਭਕਰਨਇਕਥੰਭ੍ਰਦੇਸਨ੍ਰਿਪ॥
ਥੰਭ੍ਰ ਦੇਸ਼ ਦਾ ਇਕ ਥੰਭਕਰਨ ਨਾਂ ਦਾ ਰਾਜਾ ਸੀ।
ਸਿਖ੍ਯਸਾਧੁਕੋਦੁਸਟਨਕੋਰਿਪੁ॥
(ਉਹ) ਸਾਧਾਂ ਦਾ ਸੇਵਕ ਅਤੇ ਦੁਸ਼ਟਾਂ ਦਾ ਵੈਰੀ ਸੀ।
ਤਾਕੇਸ੍ਵਾਨਏਕਥੋਆਛਾ॥
ਉਸ ਦੇ ਘਰ ਇਕ ਬਹੁਤ ਵਧੀਆ ਕੁੱਤਾ ਸੀ।
ਸੁੰਦਰਘਨੋਸਿੰਘਸੋਕਾਛਾ॥੧॥
ਉਹ ਬਹੁਤ ਸੁੰਦਰ ਸੀ ਅਤੇ ਸ਼ੇਰ ਵਰਗੀ ਉਸ ਦੀ ਡੀਲ ਡੌਲ ਸੀ ॥੧॥
ਇਕਦਿਨਧਾਮਨ੍ਰਿਪਤਿਕੇਆਯੋ॥
ਇਕ ਦਿਨ (ਉਹ ਕੁੱਤਾ) ਰਾਜੇ ਦੇ ਘਰ ਆਇਆ।
ਪਾਹਨਹਨਿਤਿਹਤਾਹਿਹਟਾਯੋ॥
(ਰਾਜੇ ਨੇ) ਉਸ ਨੂੰ ਵੱਟੇ ਮਾਰ ਕੇ ਹਟਾ ਦਿੱਤਾ।
ਤ੍ਰਿਯਕੀਹੁਤੀਸ੍ਵਾਨਸੌਪ੍ਰੀਤਾ॥
ਰਾਣੀ ਦੀ ਕੁੱਤੇ ਨਾਲ ਬਹੁਤ ਪ੍ਰੀਤ ਸੀ।
ਪਾਹਨਲਗੇਭਯੋਦੁਖਚੀਤਾ॥੨॥
(ਉਸ ਨੂੰ) ਵੱਟੇ ਲਗਣ ਕਰ ਕੇ (ਰਾਣੀ ਦਾ) ਚਿਤ ਦੁਖੀ ਹੋਇਆ ॥੨॥
ਪਾਹਨਲਗੇਸ੍ਵਾਨਮਰਿਗਯੋ॥
ਵੱਟੇ ਲਗਣ ਨਾਲ ਕੁੱਤਾ ਮਰ ਗਿਆ।
ਰਾਨੀਦੋਸਨ੍ਰਿਪਤਿਕਹਦਯੋ॥
ਰਾਣੀ ਨੇ ਇਸ ਦਾ ਦੋਸ਼ ਰਾਜੇ ਨੂੰ ਦਿੱਤਾ।
ਮਰਿਯੋਸ੍ਵਾਨਭਯੋਕਹਾਉਚਾਰਾ॥
(ਰਾਜੇ ਨੇ) ਕਿਹਾ, ਕੀ ਹੋਇਆ ਜੇ ਕੁੱਤਾ ਮਰ ਗਿਆ ਹੈ।
ਐਸੇਹਮਰੇਪਰੈਹਜਾਰਾ॥੩॥
ਇਹੋ ਜਿਹੇ (ਕੁੱਤੇ) ਸਾਡੇ ਕੋਲ ਹਜ਼ਾਰਾਂ ਪਏ ਹਨ ॥੩॥
ਅਬਤੈਯਾਕੌਪੀਰਪਛਾਨਾ॥
ਹੁਣ ਤੂੰ ਇਸੇ ਨੂੰ ਪੀਰ ਸਮਝ ਲਿਆ ਹੈ
ਤਾਕੋਭਾਤਿਪੂਜਿਹੈਨਾਨਾ॥
ਅਤੇ ਇਸ ਦੀ ਕਈ ਤਰ੍ਹਾਂ ਨਾਲ ਪੂਜਾ ਕਰੇਂਗੀ।
ਕਹਿਯੋਸਹੀਤਬਯਾਹਿਪੁਜਾਊ॥
(ਰਾਣੀ ਨੇ ਕਿਹਾ) (ਤੁਸੀਂ) ਸਹੀ ਕਿਹਾ ਹੈ, ਤਦ (ਮੈਂ) ਇਸੇ ਨੂੰ ਪੂਜਵਾਂਵਾਗੀ
ਭਲੇਭਲੇਤੇਨੀਰਭਰਾਊ॥੪॥
ਅਤੇ ਚੰਗੇ ਚੰਗੇ ਤੋਂ ਪਾਣੀ ਭਰਵਾਵਾਂਗੀ ॥੪॥
ਕੁਤਬਸਾਹਰਾਖਾਤਿਹਨਾਮਾ॥
ਰਾਣੀ ਨੇ ਉਸ ਦਾ ਨਾਂ ਕੁਤਬ ਸ਼ਾਹ ਰਖ ਦਿੱਤਾ
ਤਹੀਖੋਦਿਭੂਅਗਾਡਿਯੋਬਾਮਾ॥
ਅਤੇ ਧਰਤੀ ਪੁਟ ਕੇ ਉਥੇ ਹੀ ਦਬ ਦਿੱਤਾ।
ਤਾਕੀਗੋਰਬਣਾਈਐਸੀ॥
ਉਸ ਦੀ ਅਜਿਹੀ ਕਬਰ ਬਣਾਈ,
ਕਿਸੀਪੀਰਕੀਹੋਇਨਜੈਸੀ॥੫॥
ਜਿਸ ਵਰਗੀ ਕਿਸੇ ਪੀਰ ਦੀ ਵੀ ਨਾ ਹੋਵੇ ॥੫॥
ਇਕਦਿਨਆਪੁਤਹਾਤ੍ਰਿਯਗਈ॥
ਇਕ ਦਿਨ ਰਾਣੀ ਆਪ ਉਥੇ ਗਈ
ਸਿਰਨੀਕਛੂਚੜਾਵਤਭਈ॥
ਅਤੇ ਕੁਝ ਸ਼ੀਰਨੀ (ਮਿਠਿਆਈ) ਚੜ੍ਹਾਈ।
ਮੰਨਤਿਮੋਰਿਕਹੀਬਰਆਈ॥
ਕਹਿਣ ਲਗੀ, (ਮੈਨੂੰ) ਮਿਹਰਬਾਨ ਪੀਰ ਨੇ
ਸੁਪਨਾਦਿਯੋਪੀਰਸੁਖਦਾਈ॥੬॥
ਸੁਪਨੇ ਵਿਚ (ਦਰਸ਼ਨ) ਦੇ ਕੇ ਮੇਰੀ ਮੰਨਤ ਪੂਰੀ ਕਰ ਦਿੱਤੀ ਹੈ ॥੬॥
ਮੋਹਿਸੋਵਤੇਪੀਰਜਗਾਯੋ॥
ਮੈਨੂੰ ਸੁੱਤੀ ਹੋਈ ਨੂੰ ਪੀਰ ਨੇ ਜਗਾਇਆ
ਆਪੁਆਪਨੀਕਬੁਰਬਤਾਯੋ॥
ਅਤੇ ਖ਼ੁਦ ਆਪਣੀ ਕਬਰ ਵਿਖਾਈ।
ਤਾਤੇਮੈਇਹਠੌਰਪਛਾਨੀ॥
ਜਦ ਮੇਰੀ ਮਨਸ਼ਾ ਪੂਰੀ ਹੋ ਗਈ,
ਜਬਹਮਰੀਮਨਸਾਬਰਆਨੀ॥੭॥
ਤਦ ਆ ਕੇ ਮੈਂ ਇਹ ਸਥਾਨ ਪਛਾਣ ਲਿਆ ॥੭॥
ਇਹਬਿਧਿਜਬਪੁਰਮੈਸੁਨਿਪਾਯੋ॥
ਇਸ ਤਰ੍ਹਾਂ ਜਦ ਨਗਰ ਵਾਸੀਆਂ ਨੇ ਸੁਣਿਆ,
ਜ੍ਰਯਾਰਤਿਸਕਲਲੋਗਮਿਲਿਆਯੋ॥
ਤਾਂ ਉਸ ਦੇ ਜ਼ਿਆਰਤ (ਦਰਸ਼ਨ) ਕਰਨ ਲਈ ਸਾਰੇ ਲੋਕ ਆ ਗਏ।
ਭਾਤਿਭਾਤਿਸੀਰਨੀਚੜਾਵੈ॥
ਭਾਂਤ ਭਾਂਤ ਦੀਆਂ ਮਿਠਿਆਈਆਂ ਚੜ੍ਹਾਉਂਦੇ
ਚੂੰਬਿਕਬੁਰਕੂਕਰਕੀਜਾਵੈ॥੮॥
ਅਤੇ ਕੁੱਤੇ ਦੀ ਕਬਰ ਨੂੰ ਚੁੰਮ ਕੇ ਜਾਂਦੇ ॥੮॥
ਕਾਜੀਸੇਖਸੈਯਦਤਹਆਵੈ॥
ਉਥੇ ਕਾਜ਼ੀ, ਸ਼ੇਖ, ਸੈਯਦ ਆਦਿ ਆਉਂਦੇ
ਪੜਿਫਾਤਯਾਸੀਰਨੀਬਟਾਵੈ॥
ਅਤੇ ਫਾਤਿਆ (ਕਲਮਾ) ਪੜ੍ਹ ਕੇ ਸ਼ੀਰਨੀ ਵੰਡਦੇ।
ਧੂਰਿਸਮਸਝਾਰੂਅਨਉਡਾਹੀ॥
ਦਾੜ੍ਹੀਆਂ ਨੂੰ ਝਾੜੂ ਵਜੋਂ ਵਰਤ ਕੇ ਧੂੜ ਉਡਾਉਂਦੇ
ਚੂੰਮਿਕਬੁਰਕੂਕਰਕੀਜਾਹੀ॥੯॥
ਅਤੇ ਕੁੱਤੇ ਦੀ ਕਬਰ ਨੂੰ ਚੁੰਮ ਕੇ ਜਾਂਦੇ ॥੯॥
ਦੋਹਰਾ॥
ਦੋਹਰਾ:
ਇਹਛਲਅਪਨੈਸ੍ਵਾਨਕੋਚਰਿਤਦਿਖਾਯੋਬਾਮ॥
ਇਸ ਤਰ੍ਹਾਂ ਦਾ ਚਰਿਤ੍ਰ ਇਸਤਰੀ ਨੇ ਆਪਣੇ ਕੁੱਤੇ ਲਈ ਕੀਤਾ।
ਅਬਲਗਿਕਹਜ੍ਰਯਾਰਤਿਕਰੈਸਾਹੁਕੁਤਬਦੀਨਾਮ॥੧੦॥
ਹੁਣ ਤਕ ਉਥੇ ਲੋਕੀਂ ਕੁਤਬ ਸ਼ਾਹ ਦੇ ਨਾਂ ਦੀ ਯਾਤ੍ਰਾ ਕਰਦੇ ਹਨ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਾਈਸਚਰਿਤ੍ਰਸਮਾਪਤਮਸਤੁਸੁਭਮਸਤੁ॥੩੨੮॥੬੧੭੪॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੮॥੬੧੭੪॥ ਚਲਦਾ॥
ਚੌਪਈ॥
ਚੌਪਈ:
ਬਿਜਿਯਾਵਤੀਨਗਰਇਕਸੋਹੈ॥
ਬਿਜਿਯਾਵਤੀ ਨਾਂ ਦਾ ਇਕ ਨਗਰ ਹੁੰਦਾ ਸੀ।
ਬ੍ਰਿਭ੍ਰਮਸੈਨਨ੍ਰਿਪਤਿਤਹਕੋਹੈ॥
ਉਥੋਂ ਦਾ ਰਾਜਾ ਬ੍ਰਿਭ੍ਰਮ ਸੈਨ ਸੀ।
ਬ੍ਰਯਾਘ੍ਰਮਤੀਤਾਕੇਘਰਦਾਰਾ॥
ਬਿਆਘ੍ਰ ਮਤੀ ਨਾਂ ਦੇ ਉਸ ਘਰ ਦੇ ਘਰ ਰਾਣੀ ਸੀ।
ਚੰਦ੍ਰਲਯੋਤਾਤੇਉਜਿਯਾਰਾ॥੧॥
(ਇਤਨੀ ਸੁੰਦਰ ਸੀ) ਮਾਨੋ ਚੰਦ੍ਰਮਾ ਨੇ ਉਸ ਤੋਂ ਪ੍ਰਕਾਸ਼ ਲਿਆ ਹੋਵੇ ॥੧॥
ਤਿਹਠਾਹੁਤੀਏਕਪਨਿਹਾਰੀ॥
ਉਥੇ ਇਕ ਪਨਿਹਾਰੀ (ਝੀਊਰੀ) ਹੁੰਦੀ ਸੀ
ਨ੍ਰਿਪਕੇਬਾਰਭਰਤਥੀਦ੍ਵਾਰੀ॥
ਜੋ ਰਾਜੇ ਦੇ ਦੁਆਰ ਤੇ ਪਾਣੀ ਭਰਦੀ ਹੁੰਦੀ ਸੀ।
ਤਿਹਕੰਚਨਕੇਭੂਖਨਲਹਿਕੈ॥
ਉਸ ਨੇ (ਇਕ ਦਿਨ) ਸੋਨੇ ਦੇ ਗਹਿਣੇ ਵੇਖੇ,