GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1280
Display Settings
ਡਾਰਿਦਏਘਟਮੌਕਰਗਹਿਕੈ॥੨॥
ਤਾਂ ਹੱਥ ਨਾਲ ਚੁਕ ਕੇ ਘੜੇ ਵਿਚ ਪਾ ਲਏ ॥੨॥
ਊਪਰਜਲਤਾਕੇਤਰਭੂਖਨ
ਉਪਰ ਜਲ ਸੀ ਅਤੇ ਉਸ ਦੇ ਹੇਠਾਂ ਗਹਿਣੇ ਸਨ।
ਕਿਨੂੰਨਰਸਮਝ੍ਯੋਤਿਹਦੂਖਨ
ਪਰ ਕੋਈ ਵਿਅਕਤੀ ਵੀ (ਚੋਰੀ ਦੇ) ਇਸ ਦੋਸ਼ ਨੂੰ ਨਾ ਸਮਝ ਸਕਿਆ।
ਬਹੁਪੁਰਖਨਤਾਕੋਜਲਪੀਆ
ਬਹੁਤ ਵਿਅਕਤੀਆਂ ਨੇ ਉਸ ਕੋਲੋਂ ਪਾਣੀ ਪੀਤਾ,
ਕਿਨਹੂੰਜਾਨਿਭੇਦਨਹਿਲੀਆ॥੩॥
ਪਰ ਕੋਈ ਵੀ ਭੇਦ ਨੂੰ ਨਾ ਸਮਝ ਸਕਿਆ ॥੩॥
ਰਾਨੀਹੂੰਤਿਹਘਟਹਿਨਿਹਾਰਾ
ਰਾਣੀ ਨੇ ਵੀ ਉਸ ਘੜੇ ਨੂੰ ਵੇਖਿਆ
ਦ੍ਰਿਸਟਿਨ੍ਰਿਪਤਿਕੀਤਰਸੁਨਿਕਾਰਾ
ਅਤੇ ਰਾਜੇ ਦੀ ਨਿਗਾਹ ਵਿਚੋਂ ਵੀ ਲੰਘਿਆ।
ਕਾਹੂੰਬਾਤਲਖੀਨਹਿਗਈ
ਕਿਸੇ ਤੋਂ ਵੀ ਗੱਲ ਸਮਝੀ ਨਾ ਗਈ।
ਭੂਖਨਜਾਤਨਾਰਿਹਰਿਭਈ॥੪॥
(ਇਸ ਤਰ੍ਹਾਂ ਉਹ) ਇਸਤਰੀ ਗਹਿਣੇ ਚੁਰਾ ਕੇ ਲੈ ਗਈ ॥੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਉਨਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੨੯॥੬੧੭੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੨੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੨੯॥੬੧੭੮॥ ਚਲਦਾ॥
ਚੌਪਈ
ਚੌਪਈ:
ਬਿਰਹਾਵਤੀਨਗਰਇਕਦਛਿਨ
ਦੱਖਣ ਵਲ ਇਕ ਬਿਰਹਾਵਤੀ ਨਾਂ ਦਾ ਨਗਰ ਹੈ।
ਬਿਰਹਸੈਨਤਿਹਨ੍ਰਿਪਤਿਬਿਚਛਨ
ਬਿਰਹ ਸੈਨ ਨਾਂ ਦਾ (ਉਥੋਂ ਦਾ) ਇਕ ਸੂਝਵਾਨ ਰਾਜਾ ਸੀ।
ਬਿਰਹਾਦੇਇਸਦਨਮਹਿਬਾਲਾ
(ਉਸ ਦੇ) ਘਰ ਬਿਰਹ ਦੇਈ ਨਾਂ ਦੀ ਇਸਤਰੀ ਸੀ,
ਜਨੁਕਰਿਸਿਖਰਅਗਨਿਕੀਜ੍ਵਾਲਾ॥੧॥
ਜੋ ਮਾਨੋ ਅਗਨੀ ਦੀ ਲਾਟ ਹੋਵੇ ॥੧॥
ਇਸਕਾਦੇਤਿਹਸੁਤਾਭਨਿਜੈ
ਉਨ੍ਹਾਂ ਦੀ ਇਸਕਾ ਦੇ (ਦੇਈ) ਨਾਂ ਦੀ ਇਕ ਪੁੱਤਰੀ ਦਸੀ ਜਾਂਦੀ ਸੀ।
ਚੰਦਸੂਰਜਿਹਸਮਛਬਿਦਿਜੈ
ਜਿਸ ਦੀ ਛਬੀ ਦੀ ਉਪਮਾ ਸੂਰਜ ਅਤੇ ਚੰਦ੍ਰਮਾ ਨਾਲ ਦਿੱਤੀ ਜਾਂਦੀ ਸੀ।
ਅਵਰਨਾਰਿਤਿਹਸਮਨਹਿਕੋਈ
ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਸੀ।
ਤ੍ਰਿਯਕੀਉਪਮਾਕਹਤ੍ਰਿਯਸੋਈ॥੨॥
ਉਹ ਇਸਤਰੀ ਆਪਣੀ ਉਪਮਾ ਸਮਾਨ ਆਪ ਹੀ ਸੀ ॥੨॥
ਸੁੰਦਰਤਾਤਾਕੇਤਨਐਸੀ
ਉਸ ਦੇ ਸ਼ਰੀਰ ਦੀ ਸੁੰਦਰਤਾ ਅਜਿਹੀ ਸੀ
ਸਚੀਪਾਰਬਤੀਹੋਇਤੈਸੀ
ਕਿ ਸਚੀ ਅਤੇ ਪਾਰਬਤੀ ਵੀ ਉਸ ਵਰਗੀ (ਸੁੰਦਰਤਾ ਵਾਲੀ) ਨਹੀਂ ਸੀ।
ਮਾਲੁਮਸਕਲਜਗਤਉਜਿਯਾਰੀ
ਉਹ ਸਾਰੇ ਜਗਤ ਵਿਚ ਸੁੰਦਰਤਾ ਵਜੋਂ ਪ੍ਰਸਿੱਧ ਸੀ।
ਜਛਗਾਧ੍ਰਬੀਭੀਤਰਪ੍ਯਾਰੀ॥੩॥
(ਉਹ) ਯਕਸ਼ਾਂ ਅਤੇ ਗੰਧਰਬਾਂ ਵਿਚ ਵੀ ਪਿਆਰੀ ਸੀ ॥੩॥
ਕੰਚਨਸੈਨਦੈਤਤਹਭਾਰੋ
ਉਥੇ ਕੰਚਨ ਸੈਨ ਨਾਂ ਦਾ ਵੱਡਾ ਦੈਂਤ ਰਹਿੰਦਾ ਸੀ।
ਬੀਰਜਮਾਨਦੁਤਿਮਾਨਕਰਾਰੋ
(ਉਹ) ਬਹੁਤ ਬਲਵਾਨ, ਸੁੰਦਰ ਅਤੇ ਤਿਖਾ ਸੀ।
ਨਿਹਕੰਟਕਅਸੁਰਾਨਕਰਿਯੋਜਿਨ
ਉਸ ਨੇ ਸਾਰਿਆਂ ਦੈਂਤਾਂ ਨੂੰ ਨਿਸ਼ਕੰਟਕ (ਭਾਵ ਦੁਖ ਤੋਂ ਮੁਕਤ) ਕਰ ਦਿੱਤਾ ਸੀ।
ਸਮੁਹਿਭਯੋਸੋਬਲੀਹਨ੍ਯੋਤਿਨ॥੪॥
ਜੋ ਬਲਵਾਨ ਵੀ ਉਸ ਦੇ ਸਾਹਮਣੇ ਹੋਇਆ, ਉਸ ਨੂੰ ਮਾਰ ਮੁਕਾਇਆ ॥੪॥
ਤਿਹਪੁਰਅਰਧਿਰਾਤਿਵਹਆਵੈ
ਉਸ ਨਗਰ ਵਿਚ ਉਹ ਅੱਧੀ ਰਾਤ ਵੇਲੇ ਆਉਂਦਾ
ਏਕਪੁਰਖਨਿਤਪ੍ਰਤਿਭਖਿਜਾਵੈ
ਅਤੇ ਰੋਜ਼ ਇਕ ਮਨੁੱਖ ਨੂੰ ਖਾ ਜਾਂਦਾ।
ਸਭਹਿਨਸੋਚਬਢਿਯੋਜਿਯਮੈਅਤਿ
ਸਭ ਦੇ ਮਨ ਵਿਚ ਬਹੁਤ ਚਿੰਤਾ ਹੋਣ ਲਗੀ।
ਬੈਠਿਬਿਚਾਰਕਰਤਭੇਸੁਭਮਤਿ॥੫॥
(ਸਭ) ਸਿਆਣੇ ਬੈਠ ਕੇ ਵਿਚਾਰ ਕਰਨ ਲਗੇ ॥੫॥
ਇਹਰਾਛਸਅਤਿਹੀਬਲਵਾਨਾ
ਇਹ ਰਾਖਸ਼ ਬਹੁਤ ਬਲਵਾਨ ਹੈ
ਮਾਨੁਖਭਖਤਰੈਨਿਦਿਨਨਾਨਾ
ਜੋ ਰਾਤ ਦਿਨ ਕਈਆਂ ਮਨੁੱਖਾਂ ਨੂੰ ਖਾਂਦਾ ਰਹਿੰਦਾ ਹੈ।
ਤ੍ਰਾਸਕਰਤਕਾਹੂਨਹਿਜਨਕੌ
ਉਹ ਕਿਸੇ ਦਾ ਵੀ ਡਰ ਨਹੀਂ ਮੰਨਦਾ
ਨਿਰਭੈਫਿਰਤਹੋਤਕਰਿਮਨਕੌ॥੬॥
ਅਤੇ ਮਨ ਵਿਚ ਨਿਰਭੈ ਹੋ ਕੇ ਵਿਚਰਦਾ ਹੈ ॥੬॥
ਬੇਸ੍ਵਾਹੁਤੀਏਕਪੁਰਤਵਨੈ
ਉਸ ਨਗਰ ਵਿਚ ਇਕ ਵੇਸਵਾ ਰਹਿੰਦੀ ਸੀ।
ਦਾਨਵਖਾਤਮਨੁਖਭੂਅਜਵਨੈ
ਜਿਥੋਂ ਦੀ ਧਰਤੀ ਦੇ ਬੰਦੇ ਦੈਂਤ ਖਾ ਜਾਂਦਾ ਸੀ।
ਸੋਅਬਲਾਰਾਜਾਪਹਆਈ
ਉਹ ਇਸਤਰੀ (ਵੇਸਵਾ) ਰਾਜੇ ਕੋਲ ਆਈ
ਨਿਰਖਰਾਵਕੀਪ੍ਰਭਾਲੁਭਾਈ॥੭॥
ਅਤੇ ਰਾਜੇ ਦੀ ਸੁੰਦਰਤਾ ਨੂੰ ਵੇਖ ਕੇ ਮੋਹਿਤ ਹੋ ਗਈ ॥੭॥
ਇਹਬਿਧਿਕਹਿਯੋਨ੍ਰਿਪਤਿਤਨਬੈਨਾ
ਉਸ ਨੇ ਰਾਜੇ ਨੂੰ ਇਸ ਤਰ੍ਹਾਂ ਬਚਨ ਕਿਹਾ
ਜੌਤੁਮਮੁਹਿਰਾਖਹੁਨਿਜੁਐਨਾ
ਕਿ ਜੇ ਤੁਸੀਂ ਮੈਨੂੰ ਆਪਣੇ ਮਹੱਲ ਵਿਚ ਰਖ ਲਵੋ
ਤੌਹੌਮਾਰਿਅਸੁਰਕਹਆਵੌ
ਤਾਂ ਮੈਂ ਦੈਂਤ ਨੂੰ ਮਾਰ ਦੇਵਾਂਗੀ
ਯਾਪੁਰਕੋਸਭਸੋਕਮਿਟਾਵੌ॥੮॥
ਅਤੇ ਇਸ ਨਗਰ ਦਾ ਸਾਰਾ ਦੁਖ ਦੂਰ ਕਰ ਦਿਆਂਗੀ ॥੮॥
ਤਬਮੈਬਰੌਤੋਹਿਕੌਧਾਮਾ
(ਰਾਜੇ ਨੇ ਉੱਤਰ ਦਿੱਤਾ) ਤਦ ਮੈਂ ਤੈਨੂੰ ਵਰ ਕੇ ਘਰ ਲੈ ਆਵਾਂਗਾ,
ਜਬਤੈਹਨਅਸੁਰਕਹਬਾਮਾ
ਹੇ ਇਸਤਰੀ! ਜਦ ਤੂੰ ਦੈਂਤ ਨੂੰ ਮਾਰ ਦੇਵੇਂਗੀ।
ਦੇਸਸਭੈਅਰੁਲੋਗਬਸੈਸੁਖ
ਦੇਸ ਅਤੇ ਸਾਰੇ ਲੋਕ ਸੁਖੀ ਵਸਣਗੇ
ਮਿਟੈਪ੍ਰਜਾਕੇਚਿਤਕੋਸਭਦੁਖ॥੯॥
ਅਤੇ ਪ੍ਰਜਾ ਦੇ ਮਨ ਦੇ ਸਾਰੇ ਦੁਖ ਦੂਰ ਹੋ ਜਾਣਗੇ ॥੯॥
ਬਲੀਆਠਸੈਮਹਿਖਮੰਗਾਯੋ
(ਉਸ ਇਸਤਰੀ ਨੇ) ਅੱਠ ਸੌ ਤਕੜੇ ਝੋਟੇ ਮੰਗਵਾਏ