GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1281
Display Settings
ਭਛਭੋਜਪਕਵਾਨਪਕਾਯੋ
ਅਤੇ ਖਾਣ ਲਈ ਬਹੁਤ ਪਕਵਾਨ ਅਤੇ ਭੋਜਨ ਤਿਆਰ ਕਰਵਾਏ।
ਮਦਰਾਅਧਿਕਤਹਾਲੈਧਰਾ
ਬਹੁਤ ਸਾਰੀ ਸ਼ਰਾਬ ਉਥੇ ਰਖਵਾ ਲਈ
ਸਾਤਬਾਰਜੁਚੁਆਇਨਿਕਰਾ॥੧੦॥
ਜੋ ਸਤ ਵਾਰ (ਭੱਠੀ ਤੋਂ) ਕਢੀ ਗਈ ਸੀ ॥੧੦॥
ਭਲੀਭਾਤਿਸਭਅੰਨਬਨਾਏ
ਉਸ ਨੇ ਚੰਗੀ ਤਰ੍ਹਾਂ ਨਾਲ ਖਾਣ ਦੇ ਪਦਾਰਥ ਬਣਵਾਏ
ਭਾਤਿਭਾਤਿਬਿਖੁਸਾਥਮਿਲਾਏ
ਅਤੇ ਉਨ੍ਹਾਂ ਵਿਚ ਅਨੇਕ ਪ੍ਰਕਾਰ ਦੀ ਵਿਸ਼ ਮਿਲਾ ਦਿੱਤੀ।
ਗਰਧਭਾਨਬਹੁਦਈਅਫੀਮੈ
ਖੋਤਿਆਂ ਨੂੰ ਬਹੁਤ ਅਫ਼ੀਮ ਖਵਾ ਦਿੱਤੀ
ਬਾਧੇਆਨਿਅਸੁਰਕੀਸੀਮੈ॥੧੧॥
ਅਤੇ ਦੈਂਤ ਦੀ ਸੀਮਾ ਵਿਚ ਲਿਆ ਕੇ ਬੰਨ੍ਹ ਦਿੱਤੇ ॥੧੧॥
ਆਧੀਰਾਤਿਦੈਤਤਹਆਯੋ
ਅੱਧੀ ਰਾਤ ਨੂੰ ਦੈਂਤ ਉਥੇ ਆਇਆ
ਗਰਧਭਾਨਮਹਿਖਾਨਚਬਾਯੋ
ਅਤੇ ਖੋਤਿਆਂ ਤੇ ਝੋਟਿਆਂ ਨੂੰ ਚਬਾਇਆ।
ਭਛਭੋਜਬਹੁਤੇਤਬਖਾਏ
(ਉਸ ਨੇ) ਤਦ ਬਹੁਤ ਭੋਜਨ ਖਾਏ
ਭਰਿਭਰਿਪ੍ਯਾਲੇਮਦਹਿਚੜਾਏ॥੧੨॥
ਅਤੇ ਸ਼ਰਾਬ ਨਾਲ ਭਰ ਭਰ ਕੇ ਪਿਆਲੇ ਪੀਤੇ ॥੧੨॥
ਮਦਕੀਪੀਏਬਿਸੁਧਹ੍ਵੈਰਹਾ
ਸ਼ਰਾਬ ਪੀ ਕੇ ਬੇਹੋਸ਼ ਹੋ ਗਿਆ
ਆਨਿਅਫੀਮਗਰੌਤਿਹਗਹਾ
ਅਤੇ ਅਫ਼ੀਮ ਨੇ ਉਸ ਦਾ ਗੱਲਾ ਘੁਟ ਲਿਆ।
ਸੋਇਰਹਾਸੁਧਿਕਛੂਪਾਈ
(ਉਹ) ਸੌਂ ਗਿਆ ਅਤੇ ਕੋਈ ਵੀ ਹੋਸ਼ ਨਾ ਰਹੀ।
ਨਾਰਿਪਛਾਨਘਾਤਕਹਧਾਈ॥੧੩॥
ਤਾਂ ਮੌਕਾ ਤਕ ਕੇ (ਉਹ) ਇਸਤਰੀ ਮਾਰਨ ਲਈ ਆ ਗਈ ॥੧੩॥
ਅਠਹਜ਼ਾਰਮਨਸਿਕਾਲਯੋ
ਉਸ ਨੇ ਅੱਠ ਹਜ਼ਾਰ ਮਣ ਸਿੱਕਾ ਲਿਆ
ਤਾਪਰਅਵਟਿਢਾਰਿਕਰਿਦਯੋ
ਅਤੇ ਪੰਘਾਰ ਕੇ ਉਸ ਉਤੇ ਪਾ ਦਿੱਤਾ।
ਭਸਮੀਭੂਤਦੈਤਵਹੁਕਿਯੋ
ਉਸ ਦੈਂਤ ਨੂੰ ਸਾੜ ਕੇ ਸੁਆਹ ਕਰ ਦਿੱਤਾ
ਬਿਰਹਵਤੀਪੁਰਕੌਸੁਖਦਿਯੋ॥੧੪॥
ਅਤੇ ਬਿਰਹਵਤੀ ਨਾਂ ਦੇ ਨਗਰ ਨੂੰ ਸੁਖ ਦਿੱਤਾ ॥੧੪॥
ਦੋਹਰਾ
ਦੋਹਰਾ:
ਇਹਛਲਅਬਲਾਅਸੁਰਹਨਿਨ੍ਰਿਪਹਿਬਰਿਯੋਸੁਖਪਾਇ
ਇਸ ਛਲ ਨਾਲ ਇਸਤਰੀ (ਵੇਸਵਾ) ਨੇ ਦੈਂਤ ਨੂੰ ਮਾਰਿਆ ਅਤੇ ਰਾਜੇ ਨਾਲ ਵਿਆਹ ਕਰ ਕੇ ਸੁਖ ਪਾਇਆ।
ਸਕਲਪ੍ਰਜਾਸੁਖਸੌਬਸੀਹ੍ਰਿਦੈਹਰਖਉਪਜਾਇ॥੧੫॥
ਸਾਰੀ ਪ੍ਰਜਾ ਹਿਰਦੇ ਵਿਚ ਪ੍ਰਸੰਨ ਹੋ ਕੇ ਸੁਖ ਪੂਰਵਕ ਰਹਿਣ ਲਗੀ ॥੧੫॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੦॥੬੧੯੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੦॥੬੧੯੩॥ ਚਲਦਾ॥
ਚੌਪਈ
ਚੌਪਈ:
ਵਲੰਦੇਜਕੋਏਕਨ੍ਰਿਪਾਲਾ
ਵਲੰਦੇਜ (ਦੇਸ਼) ਦਾ ਇਕ ਰਾਜਾ ਸੀ।
ਵਲੰਦੇਜਦੇਈਘਰਬਾਲਾ
ਉਸ ਦੇ ਘਰ ਵਲੰਦੇਜ ਦੇਈ ਨਾਂ ਦੀ ਇਸਤਰੀ ਸੀ।
ਤਾਪੁਰਕੁਪ੍ਰਯੋਫਿਰੰਗਰਾਇਮਨ
ਉਸ ਤੇ ਫਿਰੰਗ ਰਾਇ ਮਨ ਵਿਚ ਕ੍ਰੋਧਿਤ ਹੋਇਆ।
ਸੈਨਚੜਾਲੈਕਰਿਸੰਗਅਨਗਨ॥੧॥
ਅਣਗਿਣਤ ਸੈਨਾ ਲੈ ਕੇ ਚੜ੍ਹਾਈ ਕਰ ਦਿੱਤੀ ॥੧॥
ਨਾਮੁਫਿਰੰਗੀਰਾਇਨ੍ਰਿਪਤਿਤਿਹ
ਉਸ ਰਾਜੇ ਦਾ ਨਾਂ ਫਿਰੰਗੀ ਰਾਇ ਸੀ
ਅੰਗਰੇਜਨਪਰਚੜਤਕਰੀਜਿਹ
ਜਿਸ ਨੇ ਅੰਗ੍ਰੇਜ਼ਾਂ ਉਤੇ ਚੜ੍ਹਾਈ ਕੀਤੀ ਸੀ।
ਅਨਗਨਲਏਚਮੂੰਚਤੁਰੰਗਾ
ਉਸ ਨੇ ਅਣਗਿਣਤ ਚਤੁਰੰਗਨੀ ਸੈਨਾ ਨਾਲ ਲੈ ਲਈ।
ਜਨੁਕਰਿਉਮਡਿਚਲਿਯੋਜਲਗੰਗਾ॥੨॥
(ਇੰਜ ਲਗਦਾ ਸੀ) ਮਾਨੋ ਗੰਗਾ ਦਾ ਜਲ ਉਮਡ ਪਿਆ ਹੋਵੇ ॥੨॥
ਵਲੰਦੇਜਦੇਈਕੇਨਾਥਹਿ
ਵਲੰਦੇਜ ਦੇਈ ਦੇ ਪਤੀ ਨੇ
ਪ੍ਰਾਨਤਜੇਡਰਹੀਕੇਸਾਥਹਿ
ਡਰ ਨਾਲ ਹੀ ਪ੍ਰਾਣ ਤਿਆਗ ਦਿੱਤੇ।
ਰਾਨੀਭੇਦਕਾਹੂਦਯੋ
ਰਾਣੀ ਨੇ ਇਹ ਭੇਦ ਕਿਸੇ ਨੂੰ ਨਾ ਦਸਿਆ
ਤ੍ਰਾਸਤ੍ਰਸਤਰਾਜਾਮਰਿਗਯੋ॥੩॥
ਕਿ ਰਾਜਾ ਡਰ ਕਰ ਕੇ ਹੀ ਮਰ ਗਿਆ ਹੈ ॥੩॥
ਮ੍ਰਿਤਕਨਾਥਤਿਹਸਮੈਨਿਹਾਰਾ
(ਉਸ ਨੇ) ਉਸ ਵੇਲੇ ਆਪਣੇ ਮੋਏ ਹੋਏ ਪਤੀ ਨੂੰ ਵੇਖਿਆ
ਔਰਸੰਗਬਹੁਸੈਨਬਿਚਾਰਾ
ਅਤੇ ਸੈਨਾ ਨਾਲ ਵਿਚਾਰ ਵਿਟਾਂਦਰਾ ਕੀਤਾ।
ਇਹੈਘਾਤਜਿਯਮਾਹਿਬਿਚਾਰੀ
ਉਸ ਨੇ ਮਨ ਵਿਚ ਇਹ ਵਿਓਂਤ ਬਣਾਈ
ਕਾਸਟਪੁਤ੍ਰਿਕਾਲਛਸਵਾਰੀ॥੪॥
ਅਤੇ ਕਾਠ ਦੀਆਂ ਇਕ ਲਖ ਮੂਰਤੀਆਂ ਬਣਵਾ ਲਈਆਂ ॥੪॥
ਲਛਹੀਹਾਥਬੰਦੂਕਸਵਾਰੀ
(ਉਨ੍ਹਾਂ ਦੇ) ਹੱਥਾਂ ਵਿਚ ਲੱਖ ਹੀ ਬੰਦੂਕਾਂ ਥੰਮਾ ਦਿੱਤੀਆਂ
ਦਾਰੂਗੋਲਿਨਭਰੀਸੁਧਾਰੀ
ਜੋ ਦਾਰੂ ਅਤੇ ਗੋਲੀਆਂ ਨਾਲ ਭਰੀਆਂ ਹੋਈਆਂ ਸਨ।
ਡਿਵਢਾਚੁਨਤਭਈਤੁਪਖਾਨਾ
ਡਿਉਡੀ ਉਤੇ ਤੋਪਖਾਨੇ ਨੂੰ ਬੀੜ ਦਿੱਤਾ
ਤੀਰਬੰਦੂਕਕਮਾਨਅਰੁਬਾਨਾ॥੫॥
ਅਤੇ ਤੀਰ, ਬੰਦੂਕ, ਕਮਾਨ ਅਤੇ ਬਾਣ ਆਦਿ (ਇਕੱਠੇ ਕਰ ਲਏ) ॥੫॥
ਜਬਅਰਿਸੈਨਨਿਕਟਤਿਹਆਈ
ਜਦ ਵੈਰੀ ਦੀ ਸੈਨਾ ਨੇੜੇ ਆਈ
ਸਭਹਿਨਗਈਪਲੀਤਾਲਾਈ
ਤਾਂ ਸਾਰਿਆਂ ਪਲੀਤਿਆਂ ਨੂੰ (ਅੱਗ) ਲਗਾ ਦਿੱਤੀ।
ਬੀਸਹਜਾਰਤੁਪਕਇਕਬਾਰ
ਵੀਹ ਹਜ਼ਾਰ ਬੰਦੂਕਾਂ ਇਕੋ ਵਾਰ ਛੁਟ ਗਈਆਂ।
ਛੁਟਗੀਕਛੁਰਹੀਸੰਭਾਰਾ॥੬॥
(ਕਿਸੇ ਨੂੰ) ਕੋਈ ਸੰਭਾਲ ਨਾ ਰਹੀ ॥੬॥
ਜਿਮਿਮਖੀਰਕੀਉਡਤਸੁਮਾਖੀ
ਜਿਵੇਂ ਸ਼ਹਿਦ ਦੇ ਛੱਤੇ ਤੋਂ ਮੱਖੀਆਂ ਉਡਦੀਆਂ ਹਨ,
ਤਿਮਿਹੀਚਲੀਬੰਦੂਕੈਬਾਖੀ
ਤਿਵੇਂ ਹੀ ਬਾਕੀ ਦੀਆਂ ਬੰਦੂਕਾਂ ਵੀ ਚਲ ਪਈਆਂ।
ਜਾਕੇਲਗੇਅੰਗਮੌਬਾਨਾ
ਜਿਨ੍ਹਾਂ ਦੇ ਸ਼ਰੀਰ ਵਿਚ ਬਾਣ ਲਗੇ,
ਤਤਛਿਨਤਿਨਭਟਤਜੇਪਰਾਨਾ॥੭॥
ਤਾਂ ਉਹ ਸੂਰਮੇ ਤੁਰਤ ਪ੍ਰਾਣ ਛਡ ਗਏ ॥੭॥
ਤਰਫਰਾਹਿਗੌਰਿਨਕੇਮਾਰੇ
ਗੋਲੀਆਂ ਦੇ ਲਗਣ ਕਰ ਕੇ ਤੜਫੜਾਣ ਲਗੇ।
ਪਛੁਸੁਤਓਰਨਜਨੁਕਬਿਦਾਰੇ
(ਇੰਜ ਲਗਦਾ ਸੀ) ਮਾਨੋ ਗੜ੍ਹਿਆਂ ਦੇ ਪੈਣ ਨਾਲ ਪੰਛੀਆਂ ਦੇ ਬੱਚੇ ਮਰ ਗਏ ਹੋਣ।
ਰਥੀਸੁਨਾਗਪਤੀਅਰੁਬਾਜਾ
ਰਥਵਾਨ, ਹਾਥੀਆਂ ਦੇ ਮਾਲਕ ਅਤੇ ਘੋੜੇ
ਜਮਪੁਰਗਏਸਹਿਤਨਿਜੁਰਾਜਾ॥੮॥
ਆਪਣੇ ਰਾਜੇ ਸਮੇਤ ਜਮਪੁਰੀ ਨੂੰ ਚਲੇ ਗਏ ॥੮॥
ਦੋਹਰਾ
ਦੋਹਰਾ:
ਇਹਚਰਿਤ੍ਰਤਨਚੰਚਲਾਕੂਟੋਕਟਕਹਜਾਰ
ਇਸ ਚਰਿਤ੍ਰ ਨਾਲ ਇਸਤਰੀ ਨੇ ਹਜ਼ਾਰਾਂ ਸੈਨਿਕਾਂ ਨੂੰ ਕੁਟ ਦਿੱਤਾ
ਅਰਿਮਾਰੇਰਾਜਾਸਹਿਤਗਏਗ੍ਰਿਹਨਕੌਹਾਰਿ॥੯॥
ਅਤੇ ਰਾਜੇ ਸਹਿਤ ਵੈਰੀਆਂ ਨੂੰ ਮਾਰ ਦਿੱਤਾ ਅਤੇ ਜੋ (ਬਚੇ ਉਹ) ਹਾਰ ਕੇ ਘਰਾਂ ਨੂੰ ਪਰਤ ਗਏ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਇਕਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੧॥੬੨੦੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੧॥੬੨੦੨॥ ਚਲਦਾ॥
ਚੌਪਈ
ਚੌਪਈ:
ਸਹਿਰਭੇਹਰੇਏਕਨ੍ਰਿਪਤਿਬਰ
ਭੇਹਰੇ ਸ਼ਹਿਰ ਦਾ ਇਕ ਚੰਗਾ ਰਾਜਾ ਸੀ।
ਕਾਮਸੈਨਤਿਹਨਾਮਕਹਤਨਰ
ਲੋਕੀਂ ਉਸ ਦਾ ਨਾਂ ਕਾਮ ਸੈਨ ਕਹਿੰਦੇ ਸਨ।
ਕਾਮਾਵਤੀਤਵਨਕੀਨਾਰੀ
ਉਸ ਦੀ ਇਸਤਰੀ ਕਾਮਾਵਤੀ ਸੀ
ਰੂਪਵਾਨਦੁਤਿਵਾਨਉਜਿਯਾਰੀ॥੧॥
ਜੋ ਬਹੁਤ ਰੂਪਵਾਨ, ਸੁੰਦਰ ਅਤੇ ਉਜਲੀ ਸੀ ॥੧॥
ਤਾਕੇਬਹੁਤਰਹੈਗ੍ਰਿਹਬਾਜਿਨ
ਉਸ ਦੇ ਘਰ ਬਹੁਤ ਘੋੜੀਆਂ ਹੁੰਦੀਆਂ ਸਨ,
ਜਯੋਕਰਤਤਾਜੀਅਰੁਤਾਜਿਨ
ਜੋ ਘੋੜੇ ਅਤੇ ਘੋੜੀਆਂ ਪੈਦਾ ਕਰਦੀਆਂ ਰਹਿੰਦੀਆਂ ਸਨ।
ਤਹਭਵਏਕਬਛੇਰਾਲਯੋ
ਉਥੇ ਇਕ ਵਿਛੇਰੇ ਨੇ ਜਨਮ ਲਿਆ।
ਭੂਤਭਵਿਖ੍ਯਵੈਸੇਭਯੋ॥੨॥
ਉਸ ਵਰਗਾ (ਕੋਈ ਸੁੰਦਰ ਵਛੇਰਾ) ਨਾ ਭੂਤ ਵਿਚ ਹੋਇਆ ਸੀ ਅਤੇ ਨਾ ਭਵਿਖ ਵਿਚ ਹੋਵੇਗਾ ॥੨॥
ਤਹਇਕਹੋਤਸਾਹਬਡਭਾਗੀ
ਉਥੇ ਇਕ ਵਡਭਾਗੀ ਸ਼ਾਹ ਹੁੰਦਾ ਸੀ।
ਰੂਪਕੁਅਰਨਾਮਾਅਨੁਰਾਗੀ
ਉਸ ਰਸਿਕ ਦਾ ਨਾਂ ਰੂਪ ਕੁਮਾਰ (ਕੁਅਰ) ਸੀ।
ਪ੍ਰੀਤਿਕਲਾਤਿਹਸੁਤਾਭਨਿਜੈ
ਉਸ ਦੀ ਪੁੱਤਰੀ ਦਾ ਨਾਂ ਪ੍ਰੀਤ ਕਲਾ ਸੀ,