GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1282
Display Settings
ਕੋਦੂਸਰਪਟਤਰਤਿਹਦਿਜੈ॥੩॥
ਕੋਈ ਦੂਜੀ ਹੋਏ, ਤਾਂ ਉਪਮਾ ਦੇਈਏ ॥੩॥
ਸੌਤ੍ਰਿਯਏਕਚੌਧਰੀਸੁਤਪਰ
ਉਹ ਇਸਤਰੀ ਇਕ ਚੌਧਰੀ ਦੇ ਪੁੱਤਰ ਉਤੇ
ਅਟਕਿਗਈਤਰੁਨੀਅਤਿਰੁਚਿਕਰਿ
ਬਹੁਤ ਰੁਚੀ ਪੂਰਵਕ ਮੋਹਿਤ ਹੋ ਗਈ।
ਮਿਜਮਾਨੀਛਲਤਾਹਿਬੁਲਾਯੋ
ਉਸ ਨੂੰ ਮਹਿਮਾਨੀ ਦੇ ਪਜ (ਆਪਣੇ ਕੋਲ) ਬੁਲਾਇਆ
ਭਾਤਿਭਾਤਿਭੋਜਨਹਿਭੁਜਾਯੋ॥੪॥
ਅਤੇ ਭਾਂਤ ਭਾਂਤ ਦੇ ਭੋਜਨ ਕਰਵਾਏ ॥੪॥
ਕੀਨਾਕੈਫਰਸਮਸੋਜਬਹੀ
ਜਦ ਉਸ ਨੂੰ ਸ਼ਰਾਬ ਪਿਲਾ ਕੇ ਮਸਤ ਕਰ ਦਿੱਤਾ,
ਤਰੁਨੀਇਹਬਿਧਿਉਚਰੀਤਬਹੀ
ਤਦ ਇਸਤਰੀ ਉਸ ਪ੍ਰਤਿ ਇਸ ਤਰ੍ਹਾਂ ਕਹਿਣ ਲਗੀ।
ਅਬਤੈਗਵਨਆਇਮੇਰੋਕਰਿ
ਹੁਣ ਤੁਸੀਂ ਮੇਰੇ ਘਰ ਆ ਹੀ ਗਏ ਹੋ,
ਕਾਮਤਪਤਅਬਹੀਹਮਰੋਹਰਿ॥੫॥
ਤਾਂ ਮੇਰਾ ਕਾਮ ਤਾਪ ਵੀ ਦੂਰ ਕਰ ਦਿਓ ॥੫॥
ਤਬਇਹਬਿਧਿਤਿਨਪੁਰਖਉਚਾਰੀ
ਤਦ ਉਸ ਪੁਰਸ਼ ਨੇ ਇਸ ਤਰ੍ਹਾਂ ਕਿਹਾ,
ਯੌਭਜੌਤੁਹਿਸੁਨਹੁਪ੍ਯਾਰੀ
ਹੇ ਪਿਆਰੀ! ਸੁਣੋ, (ਮੈਂ) ਤੁਹਾਡੇ ਨਾਲ ਇਸ ਤਰ੍ਹਾਂ ਕਾਮ-ਕ੍ਰੀੜਾ ਨਹੀਂ ਕਰ ਸਕਦਾ।
ਜੋਰਾਜਾਕੇਉਪਜ੍ਯੋਬਾਜੀ
ਜੋ ਰਾਜਾ ਦੇ ਘਰ (ਸੁੰਦਰ) ਘੋੜਾ ਪੈਦਾ ਹੋਇਆ ਹੈ,
ਸੋਦੈਪ੍ਰਥਮਆਨਿਮੁਹਿਤਾਜੀ॥੬॥
ਉਹ ਘੋੜਾ ਮੈਨੂੰ ਪਹਿਲਾਂ ਲਿਆ ਕੇ ਦਿਓ ॥੬॥
ਤਬਤਿਨਤ੍ਰਿਯਬਿਚਾਰਅਸਕਿਯੋ
ਤਦ ਉਸ ਇਸਤਰੀ ਨੇ ਇਹ ਵਿਚਾਰ ਕੀਤਾ
ਕਿਹਬਿਧਿਜਾਇਤੁਰੰਗਮਲਿਯੋ
ਕਿ ਕਿਸ ਤਰ੍ਹਾਂ ਜਾ ਕੇ ਘੋੜਾ ਲਿਆਂਦਾ ਜਾਏ।
ਐਸੇਕਰਿਯੈਕਵਨੁਪਚਾਰਾ
ਅਜਿਹਾ ਕਿਹੜਾ ਉਪਾ ਕੀਤਾ ਜਾਏ,
ਜਾਤੇਪਰੈਹਾਥਮੋਪ੍ਯਾਰਾ॥੭॥
ਜਿਸ ਕਰ ਕੇ ਉਹ ਪਿਆਰਾ (ਘੋੜਾ) ਹੱਥ ਲਗ ਜਾਏ ॥੭॥
ਅਰਧਰਾਤ੍ਰਿਬੀਤਤਭੀਜਬੈ
ਜਦ ਅੱਧੀ ਰਾਤ ਬੀਤ ਗਈ,
ਸ੍ਵਾਨਭੇਖਧਾਰਾਤ੍ਰਿਯਤਬੈ
ਤਦ ਇਸਤਰੀ ਨੇ ਕੁੱਤੇ ਦਾ ਭੇਸ ਬਣਾ ਲਿਆ।
ਕਰਮਹਿਗਹਿਕ੍ਰਿਪਾਨਇਕਲਈ
ਹੱਥ ਵਿਚ ਇਕ ਕ੍ਰਿਪਾਨ ਲੈ ਲਈ
ਬਾਜੀਹੁਤੋਜਹਾਤਹਗਈ॥੮॥
ਅਤੇ ਜਿਥੇ ਘੋੜਾ ਸੀ, ਉਥੇ ਚਲੀ ਗਈ ॥੮॥
ਸਾਤਕੋਟਤਹਕੂਦਿਪਹੂੰਚੀ
(ਉਹ)ਕਿਲ੍ਹੇ ਦੀਆਂ ਸੱਤ ਦੀਵਾਰਾਂ ਟਪ ਕੇ ਉਥੇ ਜਾ ਪਹੁੰਚੀ
ਦਾਨਕ੍ਰਿਪਾਨਮਾਨਕੀਸੂਚੀ
ਦਾਨ ਅਤੇ ਮਾਨ ਕਰਨ ਅਤੇ ਕ੍ਰਿਪਾਨ ਚਲਾਉਣ ਵਿਚ ਪ੍ਰਬੀਨ।
ਜਿਹਜਾਗਤਪਹਰੂਅਰਿਨਿਹਾਰੈ
ਜਿਸ ਪਹਿਰੇਦਾਰ ਨੂੰ ਉਸ ਨੇ ਜਾਗਦਿਆਂ ਵੇਖਿਆ,
ਤਾਕੋਮੂੰਡਕਾਟਿਕਰਿਡਾਰੈ॥੯॥
ਤਾਂ ਉਸ ਦਾ ਸਿਰ ਕਟ ਸੁਟਿਆ ॥੯॥
ਅੜਿਲ
ਅੜਿਲ:
ਏਕਪਹਰੂਅਹਿਮਾਰਿਦੁਤਿਯਕਹਮਾਰਿਯੋ
ਇਕ ਪਹਿਰੇਦਾਰ ਨੂੰ ਮਾਰ ਕੇ ਫਿਰ ਦੂਜੇ ਨੂੰ ਮਾਰਿਆ,
ਤ੍ਰਿਤਿਯਮਾਰਿਚਤਰਥਕੋਸੀਸਉਤਾਰਿਯੋ
ਫਿਰ ਤੀਜੇ ਨੂੰ ਮਾਰ ਕੇ ਚੌਥੇ ਦਾ ਸਿਰ ਉਤਾਰਿਆ।
ਪੰਚਮਖਸਟਮਮਾਰਿਸਪਤਵੌਹਤਿਕਿਯੋ
ਪੰਜਵੇਂ, ਛੇਵੇਂ ਨੂੰ ਮਾਰ ਕੇ ਸੱਤਵੇਂ ਨੂੰ ਵੀ ਖ਼ਤਮ ਕਰ ਦਿੱਤਾ
ਹੋਅਸਟਮਪੁਰਖਸੰਘਾਰਿਛੋਰਿਬਾਜੀਲਿਯੋ॥੧੦॥
ਅਤੇ (ਫਿਰ) ਅੱਠਵੇਂ ਪੁਰਸ਼ ਨੂੰ ਮਾਰ ਕੇ ਘੋੜਾ ਖੋਲ੍ਹ ਲਿਆ ॥੧੦॥
ਪਰੀਨਗਰਮੈਰੌਰਿਜਬੈਤ੍ਰਿਯਹੈਹਰਿਯੋ
ਜਦ ਇਸਤਰੀ ਨੇ ਘੋੜਾ ਹਰ ਲਿਆ ਤਾਂ ਨਗਰ ਵਿਚ ਰੌਲਾ ਪੈ ਗਿਆ।
ਪਠੈਪਖਰਿਯਾਕਛਿਕਛਿਕਹੈਕਹਾਪਰਿਯੋ
(ਰਾਜੇ ਨੇ) ਘੋੜ ਸਵਾਰਾਂ ਨੂੰ ਤਿਆਰ ਕਰ ਕੇ ਭੇਜਿਆ ਅਤੇ ਕਿਹਾ ਕਿ (ਘੋੜਾ) ਕਿਥੇ ਗਿਆ ਹੈ।
ਬਾਟਘਾਟਸਭਰੋਕਿਗਹੋਇਹਚੋਰਿਕੌ
ਸਾਰੀਆਂ ਘਾਟਾਂ ਅਤੇ ਰਸਤਿਆਂ ਨੂੰ ਰੋਕ ਕੇ ਇਸ ਚੋਰ ਨੂੰ ਪਕੜ ਲਵੋ।
ਹੋਧਰਲੀਜੈਇਹਹੋਨਦੀਜੈਭੋਰਕੌ॥੧੧॥
ਸਵੇਰ ਹੋਣ ਤੋਂ ਪਹਿਲਾਂ ਇਸ ਨੂੰ ਧਰ ਲਵੋ ॥੧੧॥
ਜਿਤਜਿਤਧਾਵਹਿਲੋਗਹਰਿਯੋਹੈਕਹੈਕਿਸ
ਜਿਸ ਜਿਸ ਪਾਸੇ ਵੀ ਲੋਕ ਭਜੀ ਜਾ ਰਹੇ ਹਨ, (ਇਹੀ) ਕਹਿੰਦੇ ਹਨ ਕਿ ਦਸੋ ਘੋੜੇ ਨੂੰ ਕਿਸ ਨੇ ਚੁਰਾਇਆ ਹੈ।
ਕਢੈਕ੍ਰਿਪਾਨੈਦਿਖਿਯਤਧਾਵਤਦਸੌਦਿਸਿ
ਕ੍ਰਿਪਾਨਾਂ ਕਢ ਕੇ (ਉਹ) ਦਸਾਂ ਦਿਸ਼ਾਂ ਵਿਚ ਭਜਦੇ ਦਿਸ ਪੈਂਦੇ ਹਨ।
ਅਸਕਾਰਜਜਿਹਕਿਯਜਾਨਤਿਹਦੀਜਿਯੈ
(ਕਹਿੰਦੇ ਹਨ) ਜਿਸ ਨੇ ਅਜਿਹਾ ਕੰਮ ਕੀਤਾ ਹੈ, ਉਸ ਨੂੰ ਜਾਣ ਨਹੀਂ ਦੇਣਾ।
ਹੋਜ੍ਯੋਂਤ੍ਯੋਂਜੀਤਿਤੁਰੰਗਨ੍ਰਿਪਤਿਕੋਲੀਜਿਯੈ॥੧੨॥
ਜਿਵੇਂ ਕਿਵੇਂ, ਰਾਜੇ ਦਾ ਘੋੜਾ ਜਿਤ ਲਿਆਉਣਾ ਚਾਹੀਦਾ ਹੈ (ਭਾਵ ਚੋਰ ਤੋਂ ਵਾਪਸ ਲੈ ਆਉਣਾ ਚਾਹੀਦਾ ਹੈ) ॥੧੨॥
ਬਹੁਤਪਹੂੰਚੇਨਿਕਟਿਤਰੁਨਿਕੇਜਾਇਕੈ
(ਕਈ) ਉਸ ਕੁੜੀ ਦੇ ਬਹੁਤ ਕੋਲ ਜਾ ਪਹੁੰਚੇ।
ਫਿਰਿਮਾਰੇਤਿਨਵਹੈਤੁਰੰਗਨਚਾਇਕੈ
(ਉਸ ਨੇ) ਫਿਰ ਉਹੀ ਘੋੜਾ ਨਚਾ ਕੇ ਉਨ੍ਹਾਂ ਨੂੰ ਮਾਰ ਦਿੱਤਾ।
ਕਰਿਕਰਿਜਾਹਿਚਲਾਕੀਬਾਹੀਬੇਗਤਨ
ਜਿਸ ਦੇ ਸ਼ਰੀਰ ਉਤੇ ਚਾਲਾਕੀ ਨਾਲ ਤਲਵਾਰ ਚਲਾਈ,
ਹੋਤਿਨਕੀਹੌਸਰਾਖੀਰਾਖੇਏਕਬ੍ਰਨ॥੧੩॥
ਤਾਂ ਇਕ ਵਾਰ ਕਰਨ ਨਾਲ ਉਨ੍ਹਾਂ ਦੀ (ਜੰਗ ਕਰਨ ਦੀ ਇੱਛਾ) ਬਾਕੀ ਨਾ ਰਖੀ ॥੧੩॥
ਚੌਪਈ
ਚੌਪਈ:
ਕੂਦਕੀਆਜਾਕੇਪਰਵਾਰਾ
ਜਿਸ ਨੇ ਵੀ ਕੁਦ ਕੇ ਉਸ ਉਤੇ ਵਾਰ ਕੀਤਾ,
ਇਕਤੇਤਾਹਿਦੋਇਕਰਿਡਾਰਾ
ਉਸ ਨੂੰ ਇਕ ਤੋਂ ਦੋ ਟੋਟੇ ਕਰ ਦਿੱਤਾ।
ਚੁਨਿਚੁਨਿਹਨੇਪਖਰਿਯਾਮਨਤੈ
(ਉਸ ਨੇ) ਮਨ ਵਿਚ ਚੁਣ ਚੁਣ ਕੇ ਘੋੜ-ਸਵਾਰ ਮਾਰੇ
ਦ੍ਵੈਦ੍ਵੈਗੇਹ੍ਵੈਇਕਇਕਤਨਤੈ॥੧੪॥
ਅਤੇ ਇਕ ਇਕ ਦੇ ਦੋ ਦੋ ਟੋਟੇ ਕਰ ਦਿੱਤੇ ॥੧੪॥
ਬਹੁਬਿਧਿਬੀਰਪਖਰਿਯਾਮਾਰੈ
ਉਸ ਨੇ ਕਈ ਤਰ੍ਹਾਂ ਨਾਲ ਸੂਰਮਿਆਂ ਨੂੰ ਮਾਰ ਦਿੱਤਾ।