GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1283
Display Settings
ਇਕਇਕਤੇਕਰਿਦ੍ਵੈਦ੍ਵੈਡਾਰੇ
ਇਕ ਇਕ ਦੇ ਦੋ ਦੋ ਟੋਟੇ ਕਰ ਦਿੱਤੇ।
ਘੋਰਾਸਹਿਤਘਾਇਜੋਘਏ
ਘੋੜਿਆਂ ਸਹਿਤ ਜੋ ਮਾਰੇ ਗਏ,
ਦ੍ਵੈਤੇਚਾਰਿਟੂਕਤੇਭਏ॥੧੫॥
ਉਹ ਦੋ ਤੋਂ ਚਾਰ ਟੋਟੇ ਹੋ ਗਏ ॥੧੫॥
ਦੋਹਰਾ
ਦੋਹਰਾ:
ਇਹਬਿਧਿਬੀਰਬਿਦਾਰਬਹੁਨਦੀਤੁਰੰਗਤਰਾਇ
ਇਸ ਤਰ੍ਹਾਂ ਬਹੁਤ ਸੂਰਮੇ ਮਾਰ ਕੇ ਅਤੇ ਨਦੀ ਵਿਚ ਘੋੜੇ ਨੂੰ ਤੈਰਾ ਕੇ
ਜਹਾਮਿਤ੍ਰਕੋਗ੍ਰਿਹਹੁਤੋਤਹੀਨਿਕਾਸ੍ਰਯੋਆਇ॥੧੬॥
ਉਥੇ ਜਾ ਪਹੁੰਚੀ ਜਿਥੇ ਮਿਤਰ ਦਾ ਘਰ ਸੀ ॥੧੬॥
ਚੌਪਈ
ਚੌਪਈ:
ਜਬਤਿਹਆਨਿਤੁਰੰਗਮਦੀਯੋ
ਜਦ ਉਸ ਨੇ ਆ ਕੇ ਘੋੜਾ ਦਿੱਤਾ
ਕਾਮਭੋਗਤਾਸੈਦ੍ਰਿੜਕੀਯੋ
ਤਾਂ ਉਸ ਨੇ ਵੀ ਉਸ ਨਾਲ ਚੰਗੀ ਤਰ੍ਹਾਂ ਰਤੀਕਰਮ ਕੀਤਾ।
ਜੌਪਾਛੇਤਿਨਫੌਜਨਿਹਾਰੀ
ਜਦ (ਮਿਤਰ ਨੇ) ਉਸ ਦੇ ਪਿਛੇ ਫ਼ੌਜ ਨੂੰ (ਲਗਿਆ) ਵੇਖਿਆ,
ਇਹਬਿਧਿਸੌਤਿਹਤ੍ਰਿਯਹਿਉਚਾਰੀ॥੧੭॥
ਤਾਂ ਉਸ ਨੂੰ ਇਸਤਰੀ ਨੇ ਇਸ ਤਰ੍ਹਾਂ ਕਿਹਾ ॥੧੭॥
ਅੜਿਲ
ਅੜਿਲ:
ਬੁਰੋਕਰਮਹਮਕਰਿਯੋਤੁਰੰਗਨ੍ਰਿਪਕੋਹਰਿਯੋ
ਅਸੀਂ ਮਾੜਾ ਕੰਮ ਕੀਤਾ ਹੈ ਜੋ ਰਾਜੇ ਦਾ ਘੋੜਾ ਚੁਰਾਇਆ ਹੈ।
ਆਪੁਆਪੁਨੇਪਗਨਕੁਹਾਰਾਕੌਮਰਿਯੋ
ਆਪਣੇ ਪੈਰਾਂ ਉਤੇ ਆਪ ਕੁਹਾੜਾ ਮਾਰਿਆ ਹੈ।
ਅਬਤੁਰੰਗਸਮੇਤਪਕਰਿਲੈਜਾਇਹੈ
ਹੁਣ ਇਹ ਘੋੜੇ ਸਮੇਤ ਪਕੜ ਕੇ ਲੈ ਜਾਣਗੇ।
ਹੋਫਾਸੀਦੈਹੈਦੁਹੂੰਕਿਸੂਰੀਦ੍ਰਯਾਇਹੈ॥੧੮॥
ਦੋਹਾਂ ਨੂੰ ਫਾਂਸੀ ਦੇਣਗੇ ਜਾਂ ਸੂਲੀ ਉਤੇ ਟੰਗਣਗੇ ॥੧੮॥
ਚੌਪਈ
ਚੌਪਈ:
ਤ੍ਰਿਯਭਾਖ੍ਯੋਪਿਯਸੋਕਕਰੋ
ਇਸਤਰੀ ਨੇ ਕਿਹਾ, ਹੇ ਪ੍ਰੀਤਮ! ਦੁਖੀ ਨਾ ਹੋਵੋ।
ਬਾਜਸਹਿਤਦੋਊਬਚੇਬਿਚਰੋ
ਇਹੀ ਸਮਝੋ ਕਿ ਘੋੜੇ ਸਮੇਤ ਦੋਵੇਂ ਬਚੇ ਹੋਏ ਹਾਂ।
ਐਸੋਚਰਿਤਅਬੈਮੈਕਰਿਹੋ
ਮੈਂ ਹੁਣੇ ਅਜਿਹਾ ਚਰਿਤ੍ਰ ਕਰਦੀ ਹਾਂ
ਦੁਸਟਨਡਾਰਿਸਿਰਛਾਰਿਉਬਰਿਹੋ॥੧੯॥
ਕਿ ਦੁਸ਼ਟਾਂ ਦੇ ਸਿਰ ਸੁਆਹ ਪਾ ਕੇ ਬਚ ਜਾਵਾਂਗੇ ॥੧੯॥
ਤਹਾਪੁਰਖਕੋਭੇਸਬਨਾਇ
ਉਸ ਨੇ ਪੁਰਸ਼ ਦੇ ਬਸਤ੍ਰ ਪਾ ਲਏ
ਦਲਕਹਮਿਲੀਅਗਮਨੇਜਾਇ
ਅਤੇ ਫ਼ੌਜ ਨੂੰ ਅਗੋਂ ਜਾ ਕੇ ਮਿਲੀ।
ਕਹੀਹਮਾਰੋਸਤਰਉਬਾਰੋ
ਕਹਿਣ ਲਗੀ ਕਿ ਮੇਰੇ ਪਰਦੇ ('ਸਤਰ') ਨੂੰ ਬਚਾਓ
ਔਰਗਾਵਤੇਸਕਲਨਿਹਾਰੋ॥੨੦॥
ਅਤੇ ਹੋਰ ਸਾਡੇ ਪਿੰਡ ਤੋਂ ਚੰਗੀ ਤਰ੍ਹਾਂ ਨਾਲ ਵੇਖ ਲਵੋ ॥੨੦॥
ਮਿਲਿਦਲਧਾਮਅਗਮਨੇਜਾਇ
ਫ਼ੌਜ ਨੂੰ ਮਿਲ ਕੇ ਅਗੋਂ ਹੀ ਘਰ ਜਾ ਪਹੁੰਚੀ
ਬਾਜਪਾਇਝਾਝਰਪਹਿਰਾਇ
ਅਤੇ ਘੋੜੇ ਦੇ ਪੈਰਾਂ ਵਿਚ ਝਾਂਝਰ ਪਾ ਦਿੱਤੀ।
ਸਕਲਗਾਵਤਿਨਕਹਦਿਖਰਾਈ
ਉਨ੍ਹਾਂ ਨੂੰ ਸਾਰਾ ਪਿੰਡ ਵਿਖਾ ਕੇ
ਫਿਰਿਤਿਹਠੌਰਿਤਿਨੈਲੈਆਈ॥੨੧॥
ਫਿਰ ਉਨ੍ਹਾਂ ਨੂੰ ਉਥੇ ਹੀ ਲੈ ਆਈ ॥੨੧॥
ਪਰਦਾਲੇਤਤਾਨਿਆਗੇਤਿਨ
ਉਸ ਨੇ ਉਨ੍ਹਾਂ ਅਗੇ ਪਰਦਾ ਤਾਣ ਦਿੱਤਾ
ਦੇਖਹੁਜਾਇਜਨਾਨਾਕਹਿਜਿਨ
ਕਿ ਮਤਾਂ ਕੋਈ ਇਸਤਰੀਆਂ ਨੂੰ ਵੇਖ ਲਏ।
ਆਗੇਕਰਿਸਭਹਿਨਕੇਬਾਜਾ
ਉਨ੍ਹਾਂ ਸਾਰਿਆਂ ਦੇ ਅਗੇ ਘੋੜੇ ਨੂੰ ਕਰ ਕੇ
ਇਹਛਲਬਾਮਨਿਕਾਰਿਯੋਰਾਜਾ॥੨੨॥
ਉਸ ਇਸਤਰੀ ਨੇ ਇਸ ਛਲ ਨਾਲ ਰਾਜੇ ਨੂੰ ਕਢ ਦਿੱਤਾ ॥੨੨॥
ਸੋਆਂਗਨਲੈਤਿਨੈਦਿਖਾਵੈ
ਉਹ ਉਨ੍ਹਾਂ ਨੂੰ (ਇਕ) ਵੇਹੜਾ ਵਿਖਾ ਦਿੰਦੀ ਸੀ
ਆਗੇਬਹੁਰਿਕਨਾਤਤਨਾਵੈ
ਅਤੇ ਫਿਰ ਅਗੇ ਕਨਾਤ ਤਾਣ ਦਿੰਦੀ ਸੀ।
ਆਗੇਕਰਿਕਰਿਬਾਜਨਿਕਾਰੈ
ਅਗੇ ਕਰ ਕਰ ਕੇ ਉਹ ਘੋੜੇ ਨੂੰ ਹੋਰ ਅਗੇ ਨੂੰ ਕਰੀ ਜਾਂਦੀ।
ਨੇਵਰਕੇਬਾਜਤਝਨਕਾਰੈ॥੨੩॥
ਉਸ ਦੀ ਝਾਂਝਰ ਦੀ ਆਵਾਜ਼ ਆ ਰਹੀ ਸੀ ॥੨੩॥
ਬਹੂਬਧੂਤਿਨਕੀਵਹੁਜਾਨੈ
ਉਸ ਘੋੜੇ ਨੂੰ ਉਸ ਦੀ ਪਤਨੀ ਜਾਂ ਬਹੂ ਸਮਝ ਰਹੇ ਸਨ
ਬਾਜੀਕਹਮੂਰਖਪਛਾਨੈ
ਅਤੇ ਮੂਰਖ ਲੋਕ ਘੋੜੇ ਨੂੰ ਨਹੀਂ ਪਛਾਣ ਰਹੇ ਸਨ।
ਨੇਵਰਕੈਬਾਜਤਝਨਕਾਰਾ
ਝਾਂਝਰ ਦੀ ਝਨਕਾਰ ਹੋ ਰਹੀ ਸੀ
ਭੇਦਅਭੇਦਜਾਤਬਿਚਾਰਾ॥੨੪॥
ਅਤੇ ਕੋਈ ਭੇਦ ਅਭੇਦ ਸਮਝਿਆ ਨਹੀਂ ਜਾ ਰਿਹਾ ਸੀ ॥੨੪॥
ਦੁਹਿਤਾਬਹੂਤਿਨੈਕਰਿਜਾਨੈ
ਉਸ ਨੂੰ ਉਹ ਧੀ ਜਾਂ ਬਹੂ ਸਮਝ ਰਹੇ ਸਨ
ਸੁਨਿਸੁਨਿਧੁਨਿਨੇਵਰਕੀਕਾਨੈ
ਉਹ ਝਾਂਝਰ ਦੀ ਆਵਾਜ਼ ਨੂੰ ਕੰਨਾਂ ਨਾਲ ਸੁਣ ਕੇ।
ਭੇਦਅਭੇਦਕਛੂਬਿਚਾਰੀ
ਉਨ੍ਹਾਂ ਨੇ ਭੇਦ ਅਭੇਦ ਕੁਝ ਨਾ ਵਿਚਾਰਿਆ।
ਇਹਛਲਛਲੈਪੁਰਖਸਭਨਾਰੀ॥੨੫॥
ਇਸ ਤਰ੍ਹਾਂ ਉਸ ਇਸਤਰੀ ਨੇ ਸਾਰਿਆਂ ਬੰਦਿਆਂ ਨੂੰ ਛਲ ਲਿਆ ॥੨੫॥
ਜਵਨਰੁਚਾਜ੍ਯੋਂਤ੍ਯੋਂਤਿਹਭਜਾ
(ਇਸਤਰੀ ਨੂੰ) ਜੋ ਵੀ ਚੰਗਾ ਲਗਦਾ ਹੈ, ਉਸ ਨੂੰ ਜਿਵੇਂ ਕਿਵੇਂ ਪ੍ਰਾਪਤ ਕਰ ਲੈਂਦੀ ਹੈ।
ਜਿਯਜੁਭਾਯੋਤਿਹਕੌਤਜਾ
ਜੋ ਮਨ ਨੂੰ ਚੰਗਾ ਨਹੀਂ ਲਗਦਾ ਹੈ, ਉਸ ਨੂੰ ਛਡ ਦਿੰਦੀ ਹੈ।
ਇਨਇਸਤ੍ਰੀਨਕੇਚਰਿਤਅਪਾਰਾ
ਇਨ੍ਹਾਂ ਇਸਤਰੀਆਂ ਦੇ ਚਰਿਤ੍ਰ ਅਪਾਰ ਹਨ,