GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1284
Display Settings
ਜਿਨੈਬਿਧਨਾਸਕਤਬਿਚਾਰਾ॥੨੬॥
ਜਿਨ੍ਹਾਂ ਨੂੰ ਵਿਧਾਤਾ ਵੀ ਨਹੀਂ ਵਿਚਾਰ ਸਕਿਆ ਹੈ ॥੨੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਬਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੨॥੬੨੨੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੨॥੬੨੨੮॥ ਚਲਦਾ॥
ਚੌਪਈ
ਚੌਪਈ:
ਸੁਨਹੋਰਾਜਕੁਅਰਿਇਕਬਾਤਾ
ਹੇ ਰਾਜਨ! (ਮੈਂ ਤੁਹਾਨੂੰ) ਇਕ ਕੁਮਾਰੀ ਦੀ ਗੱਲ ਸੁਣਾਉਂਦਾ ਹਾਂ
ਤ੍ਰਿਯਚਰਿਤ੍ਰਜੋਕਿਯਬਿਖ੍ਯਾਤਾ
ਜਿਸ ਨੇ ਬੜਾ ਪ੍ਰਸਿੱਧ ਚਰਿਤ੍ਰ ਕੀਤਾ ਸੀ।
ਪਸਚਿਮਦਿਸਾਹੁਤੀਇਕਨਗਰੀ
ਪੱਛਮ ਵਾਲੇ ਪਾਸੇ ਇਕ ਨਗਰੀ ਸੀ।
ਹੰਸਮਾਲਨੀਨਾਮਉਜਗਰੀ॥੧॥
ਉਸ ਦਾ ਹੰਸ ਮਾਲਨੀ ਨਾਮ ਜਣਿਆ ਜਾਂਦਾ ਸੀ ॥੧॥
ਹੰਸਸੈਨਜਿਹਰਾਜਬਿਰਾਜੈ
ਉਥੇ ਹੰਸ ਸੈਨ ਨਾਂ ਦਾ ਰਾਜਾ ਰਾਜ ਕਰਦਾ ਸੀ।
ਹੰਸਪ੍ਰਭਾਜਾਕੀਤ੍ਰਿਯਰਾਜੈ
ਉਸ ਦੀ ਇਸਤਰੀ ਦਾ ਨਾਂ ਹੰਸ ਪ੍ਰਭਾ ਸੀ।
ਰੂਪਵਾਨਗੁਨਵਾਨੁਜਿਯਾਰੀ
ਉਹ ਰੂਪਵਾਨ, ਗੁਣਵਾਨ ਅਤੇ ਸੁੰਦਰ ਸੀ।
ਜਾਹਿਰਲੋਕਚੌਦਹੂੰਪ੍ਯਾਰੀ॥੨॥
(ਉਹ) ਪਿਆਰੀ ਚੌਦਾਂ ਲੋਕਾਂ ਵਿਚ ਪ੍ਰਸਿੱਧ ਸੀ ॥੨॥
ਤਹਇਕਸਾਹੁਸੁਤਾਦੁਤਿਮਾਨਾ
ਉਥੇ ਇਕ ਸ਼ਾਹ ਦੀ ਸੁੰਦਰ ਪੁੱਤਰੀ ਸੀ
ਬਹੁਰਿਜਿਯਤਜਿਹਨਿਰਖਿਸਸਾਨਾ
ਜਿਸ ਨੂੰ ਵੇਖ ਕੇ ਸਹਿਕਦਾ ਹੋਇਆ (ਆਦਮੀ) ਫਿਰ ਜੀ ਪੈਂਦਾ ਸੀ।
ਜੋਬਨਭਯੋਅਧਿਕਤਿਹਜਬਹੀ
ਜਦੋਂ ਉਹ ਭਰ ਜਵਾਨ ਹੋ ਗਈ
ਬਹੁਤਨਸਾਥਬਿਹਾਰਤਤਬਹੀ॥੩॥
ਤਦ ਬਹੁਤ ਬੰਦਿਆਂ ਨਾਲ ਵਿਚਰਨ ਲਗ ਗਈ ॥੩॥
ਇਕਦਿਨਭੇਸਪੁਰਖਕੋਧਾਰਿ
(ਉਸ ਨੇ) ਇਕ ਦਿਨ ਪੁਰਸ਼ ਦਾ ਭੇਸ ਧਾਰ ਕੇ
ਨਿਜੁਪਤਿਸਾਥਕਰੀਬਹੁਰਾਰਿ
ਆਪਣੇ ਪਤੀ ਨਾਲ ਬਹੁਤ ਝਗੜਾ ਕੀਤਾ।
ਲਾਤਮੁਸਟਕੇਕਰਤਪ੍ਰਹਾਰ
ਉਹ ਲੱਤਾਂ ਅਤੇ ਮੁੱਕਿਆਂ ਨਾਲ ਮਾਰ ਰਹੀ ਸੀ
ਸੋਤਿਹਨਾਰਿਸਕੈਬਿਚਾਰਿ॥੪॥
ਅਤੇ ਉਹ ਉਸ ਨੂੰ ਆਪਣੀ ਇਸਤਰੀ ਵਜੋਂ ਨਹੀਂ ਪਛਾਣ ਰਿਹਾ ਸੀ ॥੪॥
ਤਾਸੌਲਰਿਕਾਜੀਪਹਿਗਈ
ਉਹ ਉਸ ਨਾਲ ਲੜ ਕੇ ਕਾਜ਼ੀ ਕੋਲ ਗਈ
ਲੈਇਲਾਮਪ੍ਰਯਾਦਨਸੰਗਅਈ
ਅਤੇ ਪਰਵਾਨਾ ਲੈ ਕੇ ਪਿਆਦਿਆਂ ਨਾਲ ਆ ਗਈ।
ਐਚਪਤਿਹਿਲੈਤਹਾਸਿਧਾਈ
ਪਤੀ ਨੂੰ ਖਿਚ ਕੇ ਉਥੇ ਲੈ ਗਈ
ਕੋਤਵਾਰਕਾਜੀਜਿਹਠਾਈ॥੫॥
ਜਿਸ ਥਾਂ ਤੇ ਕੋਤਵਾਲ ਅਤੇ ਕਾਜ਼ੀ ਸਨ ॥੫॥
ਪ੍ਰਯਾਦਨਸਾਥਦ੍ਵਾਰਪਤਿਥਿਰਕਰਿ
ਪਿਆਦਿਆਂ ਨਾਲ ਪਤੀ ਨੂੰ ਦਰਵਾਜ਼ੇ ਉਤੇ ਖੜਾ ਕਰ ਕੇ
ਦਿਨਕਹਗਈਮਿਤ੍ਰਅਪਨੇਘਰ
ਦਿਨੇ ਹੀ ਮਿਤਰ ਕੋਲ ਚਲੀ ਗਈ।
ਤਾਸੰਗਕਰਿਕ੍ਰੀੜਾਕੀਗਾਥਾ
ਉਸ ਨਾਲ ਕੇਲਿ ਦੀ ਗੱਲ ਕਰ ਕੇ
ਲੈਆਈਸਾਹਿਦਕਹਿਸਾਥਾ॥੬॥
(ਉਸ ਨੂੰ) ਗਵਾਹ ਬਣਾ ਕੇ ਨਾਲ ਲੈ ਆਈ ॥੬॥
ਅੜਿਲ
ਅੜਿਲ:
ਜਾਰਪ੍ਰਯਾਦਨਪਤਿਜੁਤਿਦ੍ਵਾਰੇਠਾਢਿਕਰ
ਯਾਰ ਨੂੰ ਪਿਆਦਿਆਂ ਅਤੇ ਪਤੀ ਨਾਲ ਦੁਆਰ ਉਤੇ ਖੜਾ ਕਰ ਕੇ
ਦੁਤਿਯਮਿਤ੍ਰਕੇਗਈਦਿਵਸਕਹਨਾਰਿਘਰ
ਉਹ ਦੂਜੇ ਮਿਤਰ ਦੇ ਘਰ ਦਿਨੇ ਚਲੀ ਗਈ।
ਕਾਮਭੋਗਤਿਹਸਾਥਿਕੀਯਾਰੁਚਿਮਾਨਿਕਰਿ
ਉਸ ਨਾਲ ਰੁਚੀ ਪੂਰਵਕ ਕਾਮ ਕ੍ਰੀੜਾ ਕੀਤੀ।
ਹੋਸਾਹਿਦਕੈਲ੍ਯਾਈਅਪਨੇਤਿਹਸਾਥਧਰਿ॥੭॥
ਉਸ ਨੂੰ ਵੀ ਗਵਾਹ ਬਣਾ ਕੇ ਨਾਲ ਲੈ ਆਈ ॥੭॥
ਚੌਪਈ
ਚੌਪਈ:
ਕਹਾਲਗੇਮੈਕਹੋਉਚਰਿਕਰਿ
ਮੈਂ ਕਿਥੋਂ ਤਕ ਬਖਾਨ ਕਰਾਂ।
ਇਹਬਿਧਿਗਈਬਹੁਤਨਕੇਘਰ
ਇਸ ਤਰ੍ਹਾਂ ਉਹ ਬਹੁਤ ਯਾਰਾਂ ਦੇ ਘਰ ਗਈ।
ਸੰਗਸਾਹਿਦਸਭਹੀਕਰਿਲੀਨੇ
ਸਭ ਨੂੰ ਗਵਾਹ ਬਣਾ ਲਿਆ
ਸਕਲਰੁਜੂਕਾਜੀਕੇਕੀਨੇ॥੮॥
ਅਤੇ ਸਾਰੇ ਕਾਜ਼ੀ ਦੇ ਧਿਆਨ ਵਿਚ ਲਿਆਂਦੇ ॥੮॥
ਤਿਹਅਪਨੀਅਪਨੀਤੇਮਾਨੈ
ਸਭ ਉਸ ਨੂੰ ਆਪਣੀ ਆਪਣੀ ਹੀ ਸਮਝਦੇ ਸਨ
ਏਕਏਕਕੋਭੇਦਜਾਨੈ
ਅਤੇ ਇਕ ਦੂਜੇ ਦਾ ਭੇਦ ਨਹੀਂ ਜਾਣਦੇ ਸਨ।
ਜੁਤ੍ਰਿਯਕਹਤਸੋਪੁਰਖਬਖਾਨਤ
ਜੋ ਉਹ ਇਸਤਰੀ ਕਹਿੰਦੀ, ਉਹੀ ਉਹ ਮਰਦ ਕਹਿੰਦੇ
ਆਪੁਆਪੁਕੀਬਾਤਜਾਨਤ॥੯॥
ਅਤੇ ਆਪਸ ਵਿਚ ਦੀ ਗੱਲ ਨਹੀਂ ਸਮਝਦੇ ਸਨ ॥੯॥
ਸਭਸਾਹਿਦਜਬਨਜਰਿਗੁਜਰੇ
ਜਦ ਸਾਰੇ ਗਵਾਹ ਨਜ਼ਰੋਂ ਲੰਘ ਗਏ
ਏਕਬਚਨਵਹਤ੍ਰਿਯਾਉਚਰੇ
ਤਾਂ ਇਸਤਰੀ ਨੇ ਇਕ ਗੱਲ ਕਹੀ।
ਤਬਕਾਜੀਸਾਚੀਇਹਕੀਨੋ
ਤਦ ਕਾਜ਼ੀ ਨੇ ਉਸ ਗੱਲ ਨੂੰ ਸੱਚਾ ਮੰਨ ਲਿਆ
ਦਰਬਬਟਾਇਅਰਧਤਿਹਦੀਨੋ॥੧੦॥
ਅਤੇ ਅੱਧਾ ਧਨ ਵੰਡ ਕੇ ਉਸ ਨੂੰ ਦੇ ਦਿੱਤਾ ॥੧੦॥
ਕਿਨੂੰਤਾਕੋਭੇਦਬਿਚਾਰਾ
ਕਿਸੇ ਨੇ ਵੀ ਉਸ ਦੇ ਭੇਦ ਨੂੰ ਨਾ ਸਮਝਿਆ
ਕਸਚਰਿਤ੍ਰਇਹਨਾਰਿਦਿਖਾਰਾ
ਕਿ ਇਸ ਇਸਤਰੀ ਨੇ ਕੀ ਚਰਿਤ੍ਰ ਕਰ ਵਿਖਾਇਆ ਹੈ।
ਔਰਨਕੀਕੋਊਕਹਾਬਖਾਨੈ
ਹੋਰਾਂ ਦੀ ਗੱਲ ਕੋਈ ਕੀ ਕਰੇ।