ਆਪੁਆਪਮਹਿਤੇਊਨਜਾਨੈ॥੧੧॥
ਉਹ ਆਪਸ ਵਿਚ ਵੀ ਕੁਝ ਨਹੀਂ ਜਾਣਦੇ ਸਨ ॥੧੧॥
ਦੋਹਰਾ॥
ਦੋਹਰਾ:
ਕਹਾਲਖਾਤ੍ਰਿਯਕਰਮਕਰਿਕੈਸੇਕਰਮਕਮਾਇ॥
ਕਿਸ ਨੇ ਸਮਝਿਆ ਹੈ ਕਿ ਉਸ ਇਸਤਰੀ ਨੇ ਕੀ ਕਰਮ ਕੀਤਾ ਅਤੇ ਕਿਵੇਂ ਕਰਮ ਕਮਾਇਆ।
ਭੇਦਅਭੇਦਸਭਆਪੁਮਹਿਸਕਾਨਕੋਊਪਾਇ॥੧੨॥
(ਉਨ੍ਹਾਂ) ਸਾਰਿਆਂ ਵਿਚੋਂ ਕੋਈ ਵੀ ਆਪਸ ਵਿਚ ਭੇਦ ਅਭੇਦ ਨੂੰ ਨਾ ਸਮਝ ਸਕਿਆ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤੇਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੩॥੬੨੪੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੩॥੬੨੪੦॥ ਚਲਦਾ॥
ਚੌਪਈ॥
ਚੌਪਈ:
ਰਾਜਸੈਨਇਕਰਾਜਾਦਛਿਨ॥
ਦੱਖਣ ਵਿਚ ਰਾਜ ਸੈਨ ਨਾਂ ਦਾ ਇਕ ਰਾਜਾ ਸੀ।
ਤ੍ਰਿਯਤਿਹਰਾਜਮਤੀਸੁਭਲਛਨ॥
ਉਸ ਦੇ ਘਰ ਰਾਜ ਮਤੀ ਨਾਂ ਦੀ ਸ਼ੁਭ ਲੱਛਣਾਂ ਵਾਲੀ ਇਸਤਰੀ ਸੀ।
ਅਮਿਤਦਰਬਤਨਭਰੇਭੰਡਾਰਾ॥
ਉਸ ਦੇ ਅਣਮਿਣਵੇਂ ਧਨ ਨਾਲ ਭੰਡਾਰ ਭਰੇ ਹੋਏ ਸਨ
ਜਿਨਕੋਆਵਤਵਾਰਨਪਾਰਾ॥੧॥
ਜਿਨ੍ਹਾਂ ਦਾ ਕੋਈ ਅੰਤ ਨਹੀਂ ਸੀ ॥੧॥
ਪਿੰਗਲਦੇਤਹਸਾਹਦੁਲਾਰੀ॥
ਉਥੇ ਪਿੰਗਲ ਦੇ (ਦੇਈ) ਨਾਂ ਦੀ (ਇਕ) ਸ਼ਾਹ ਦੀ ਪੁੱਤਰੀ ਸੀ
ਜਾਕੀਸਮਨਹਿਦੁਤਿਯਕੁਮਾਰੀ॥
ਜਿਸ ਵਰਗੀ ਕੋਈ ਦੂਜੀ ਕੁਮਾਰੀ ਨਹੀਂ ਸੀ।
ਨਿਰਖਿਨ੍ਰਿਪਤਿਤ੍ਰਿਯਭਈਦਿਵਾਨੀ॥
(ਉਹ) ਇਸਤਰੀ ਰਾਜੇ ਨੂੰ ਵੇਖ ਕੇ ਦੀਵਾਨੀ ਹੋ ਗਈ।
ਤਬਤੇਰੁਚਤਖਾਨਨਹਿਪਾਨੀ॥੨॥
ਤਦ ਤੋਂ (ਉਸ ਨੂੰ) ਖਾਣਾ ਪੀਣਾ ਚੰਗਾ ਨਾ ਲਗਣ ਲਗਾ ॥੨॥
ਤਾਕੀਲਗਨਿਨ੍ਰਿਪਤਿਤਨਲਾਗੀ॥
ਉਸ ਦੀ ਲਗਨ ਰਾਜੇ ਨਾਲ ਲਗ ਗਈ।
ਛੂਟੈਕਹਾਅਨੋਖੀਜਾਗੀ॥
(ਉਹ) ਅਨੋਖੀ ਪ੍ਰੀਤ ਲਗ ਜਾਣ ਤੋਂ ਬਾਦ ਕਿਵੇਂ ਛੁਟੇ।
ਸਖੀਚੀਨਿਇਕਹਿਤੂਸ੍ਯਾਨੀ॥
ਉਸ ਨੇ ਹਿਤ ਵਾਲੀ ਇਕ ਸਿਆਣੀ ਸਖੀ ਨੂੰ ਘੋਖ ਕੇ
ਪਠੈਦਈਨ੍ਰਿਪਕੀਰਜਧਾਨੀ॥੩॥
ਰਾਜੇ ਦੀ ਰਾਜਧਾਨੀ ਵਿਚ ਭੇਜ ਦਿੱਤਾ ॥੩॥
ਜਿਮਿਤਿਮਿਬਦਾਮਿਲਨਤਿਹਸੰਗਾ॥
ਜਿਵੇਂ ਕਿਵੇਂ ਉਸ ਨਾਲ ਮਿਲਣ ਲਈ ਕਿਹਾ।
ਤਿਹਤਨਬ੍ਯਾਪਿਯੋਅਧਿਕਅਨੰਗਾ॥
ਉਸ ਦੇ ਸ਼ਰੀਰ ਵਿਚ ਕਾਮ ਭਾਵਨਾ ਬਹੁਤ ਵਿਆਪਤ ਹੋ ਗਈ ਹੈ।
ਤਿਹਭੇਟਨਕੌਚਿਤਲਲਚਾਵੈ॥
ਉਸ ਨੂੰ ਮਿਲਣ ਤੇ (ਉਸ ਦਾ) ਚਿਤ ਲਲਚਾਉਂਦਾ ਹੈ।
ਘਾਤਨਨਿਕਸਨਕੀਤ੍ਰਿਯਪਾਵੈ॥੪॥
ਪਰ ਨਿਕਲਣ ਦਾ ਕੋਈ ਦਾਓ ਨਹੀਂ ਲਗ ਰਿਹਾ ਹੈ ॥੪॥
ਕਹਿਯੋਸਾਹੁਇਕਭੂਪਬੁਲਾਵਤ॥
ਉਸ (ਇਸਤਰੀ) ਨੇ ਸ਼ਾਹ ਨੂੰ ਕਿਹਾ ਕਿ ਇਕ ਰਾਜਾ ਬੁਲਾ ਰਿਹਾ ਹੈ
ਸਭਅੰਨਨਕੋਨਿਰਖਲਿਖਾਵਤ॥
ਅਤੇ ਸਾਰਿਆਂ ਅੰਨਾਂ ਦਾ ਨਿਰਖ (ਭਾਅ) ਲਿਖ ਰਿਹਾ ਹੈ।
ਬਚਨਸੁਨਤਤਹਸਾਹੁਸਿਧਾਰਾ॥
(ਇਹ) ਗੱਲ ਸੁਣ ਕੇ ਸ਼ਾਹ ਉਥੇ ਚਲਾ ਗਿਆ।
ਭਲੋਬੁਰੋਨਹਿਮੂੜਬਿਚਾਰਾ॥੫॥
ਉਸ ਮੂਰਖ ਨੇ ਚੰਗੇ ਮਾੜੇ ਦਾ ਵਿਚਾਰ ਨਾ ਕੀਤਾ ॥੫॥
ਨਿਕਸਤਭਈਘਾਤਤ੍ਰਿਯਪਾਇ॥
ਇਸਤਰੀ ਮੌਕਾ ਵੇਖ ਕੇ ਨਿਕਲ ਗਈ
ਭੋਗਕੀਆਰਾਜਾਸੋਜਾਇ॥
ਅਤੇ ਜਾ ਕੇ ਰਾਜੇ ਨਾਲ ਸੰਯੋਗ ਕੀਤਾ।
ਰਹਿਯੋਮੂੜਪਰਦ੍ਵਾਰਬਹਿਠੋ॥
ਉਹ ਮੂਰਖ ਦੁਆਰ ਉਤੇ ਬੈਠਾ ਰਿਹਾ।
ਭਲਾਬੁਰਾਕਛੁਲਗਿਯੋਨਡਿਠੋ॥੬॥
(ਉਸ ਨੂੰ) ਕੁਝ ਚੰਗਾ ਮਾੜਾ ਨਾ ਲਗਿਆ ਅਤੇ ਨਾ ਵੇਖਿਆ ॥੬॥
ਤ੍ਰਿਯਕਰਿਕੇਲਭੂਪਸੌਆਈ॥
ਇਸਤਰੀ ਰਾਜੇ ਨਾਲ ਕਾਮ-ਕ੍ਰੀੜਾ ਕਰ ਕੇ ਵਾਪਸ ਪਰਤ ਆਈ
ਲਯੋਸਾਹੁਘਰਬਹੁਰਿਬੁਲਾਈ॥
ਅਤੇ ਫਿਰ ਸ਼ਾਹ ਨੂੰ ਘਰ ਵਾਪਸ ਬੁਲਾ ਲਿਆ।
ਕਹਿਯੋਪ੍ਰਾਤਹਮਤੁਮਦੋਊਜੈਹੈ॥
ਕਹਿਣ ਲਗੀ ਕਿ ਸਵੇਰੇ ਮੈਂ ਤੇ ਤੁਸੀਂ ਦੋਵੇਂ (ਰਾਜੇ ਕੋਲ) ਜਾਵਾਂਗੇ
ਰਾਜਾਕਹਤਵਹੈਕਰਿਐਹੈ॥੭॥
ਅਤੇ ਜੋ ਰਾਜਾ ਕਹੇਗਾ, ਉਹੀ ਕਰ ਆਵਾਂਗੇ ॥੭॥
ਦੋਹਰਾ॥
ਦੋਹਰਾ:
ਇਹਛਲਮੂਰਖਤਿਹਛਲਾਸਕਿਯੋਨਭੇਦਬਿਚਾਰ॥
ਇਸ ਛਲ ਨਾਲ ਉਸ ਮੂਰਖ ਨੂੰ ਛਲ ਲਿਆ, (ਉਹ) ਅਸਲ ਭੇਦ ਨੂੰ ਨਾ ਸਮਝ ਸਕਿਆ।
ਕਹਾਚਰਿਤਇਨਤ੍ਰਿਯਕਿਯਾਨ੍ਰਿਪਸੰਗਰਮੀਸੁਧਾਰਿ॥੮॥
ਉਸ ਇਸਤਰੀ ਨੇ ਕਿਸ ਤਰ੍ਹਾਂ ਦਾ ਚਰਿਤ੍ਰ ਕੀਤਾ ਅਤੇ ਰਾਜੇ ਨਾਲ ਚੰਗੀ ਤਰ੍ਹਾਂ ਨਾਲ ਰਮਣ ਕੀਤਾ ॥੮॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚੌਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੪॥੬੨੪੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੪॥੬੨੪੮॥ ਚਲਦਾ॥
ਦੋਹਰਾ॥
ਦੋਹਰਾ:
ਸਹਿਰਸਰੋਹੀਕੇਬਿਖੈਬਿਕ੍ਰਤਕਰਨਇਕਰਾਇ॥
ਸਰੋਹੀ ਨਗਰ ਵਿਚ ਬਿਕ੍ਰਤ ਕਰਨ ਨਾਂ ਦਾ ਇਕ ਰਾਜਾ ਸੀ।
ਬੀਰਬਡੋਬਾਕੋਰਥੀਰਾਖਤਸਭਕੋਭਾਇ॥੧॥
ਉਹ ਵੱਡਾ ਯੋਧਾ, ਬਾਂਕਾ ਰਥੀ ਅਤੇ ਸਭ ਨਾਲ ਹਿਤ ਕਰਨ ਵਾਲਾ ਸੀ ॥੧॥
ਚੌਪਈ॥
ਚੌਪਈ:
ਅਬਲਾਦੇਰਾਨੀਤਾਕੇਘਰ॥
ਉਸ ਦੇ ਘਰ ਅਬਲਾ ਦੇ (ਦੇਈ) ਨਾਂ ਦੀ ਰਾਣੀ ਸੀ।
ਅਧਿਕਪੰਡਿਤਾਸਕਲਹੁਨਰਕਰਿ॥
ਉਹ ਸਾਰੀਆਂ ਕਲਾਵਾਂ ਵਿਚ ਬਹੁਤ ਪ੍ਰਬੀਨ ਸੀ।
ਬੀਰਮਦੇਵਪੁਤ੍ਰਤਿਹਜਾਯੋ॥
ਉਸ ਨੇ ਬੀਰਮ ਦੇਵ ਨਾਂ ਦੇ ਪੁੱਤਰ ਨੂੰ ਜਨਮ ਦਿੱਤਾ
ਤੇਜਵਾਨਬਲਵਾਨਸੁਹਾਯੋ॥੨॥
ਜੋ ਬਹੁਤ ਤੇਜਵਾਨ ਅਤੇ ਬਲਵਾਨ ਵਜੋਂ ਸਜਦਾ ਸੀ ॥੨॥
ਤਾਕੀਜਾਤਨਪ੍ਰਭਾਬਖਾਨੀ॥
ਉਸ ਦੀ ਪ੍ਰਭਾ ਦਾ ਬਖਾਨ ਨਹੀਂ ਕੀਤਾ ਜਾ ਸਕਦਾ,
ਰੂਪਅਨੰਗਧਰਿਯੋਹੈਜਾਨੀ॥
ਮਾਨੋ ਕਾਮ ਦੇਵ ਨੇ ਹੀ ਦੂਜਾ ਰੂਪ ਧਾਰਨ ਕੀਤਾ ਹੋਵੇ।