ਕਹਲਗਿਪ੍ਰਭਾਕਰੈਕਵਨੈਕਬਿ॥
ਉਸ ਦੀ ਸੁੰਦਰਤਾ ਦਾ ਕਿਹੜਾ ਕਵੀ ਕਦੋਂ ਤਕ ਵਰਣਨ ਕਰ ਸਕਦਾ ਹੈ।
ਨਿਰਖਿਸੂਰਸਸਿਰਹਤਇੰਦ੍ਰਦਬਿ॥੩॥
ਉਸ ਨੂੰ ਵੇਖ ਕੇ ਸੂਰਜ, ਚੰਦ੍ਰਮਾ ਅਤੇ ਇੰਦਰ ਦਬੇ ਦਬੇ ਰਹਿੰਦੇ ਹਨ ॥੩॥
ਛੈਲਛਬੀਲੋਕੁਅਰਅਪਾਰਾ॥
ਉਸ ਅਪਾਰ ਸੁੰਦਰ ਅਤੇ ਜਵਾਨ ਕੁਮਾਰ ਨੂੰ
ਆਪੁਘੜਾਜਾਨੁਕਕਰਤਾਰਾ॥
ਮਾਨੋ ਪਰਮਾਤਮਾ ਨੇ ਆਪ ਘੜਿਆ ਹੋਵੇ।
ਕਨਕਅਵਟਿਸਾਚੇਜਨਢਾਰਿਯੋ॥
ਮਾਨੋ ਸੋਨੇ ਨੂੰ ਪੰਘਾਰ ਕੇ ਸੰਚੇ ਵਿਚ ਢਾਲਿਆ ਗਿਆ ਹੋਵੇ।
ਰੀਝਿਰਹਤਜਿਨਬ੍ਰਹਮਸਵਾਰਿਯੋ॥੪॥
(ਉਸ ਨੂੰ) ਬਣਾਉਣ ਵਾਲਾ ਬ੍ਰਹਮਾ ਵੀ (ਵੇਖ ਕੇ) ਰੀਝਿਆ ਰਹਿੰਦਾ ਹੈ ॥੪॥
ਨੈਨਫਬਤਮ੍ਰਿਗਸੇਕਜਰਾਰੇ॥
ਉਸ ਦੇ ਸੁਰਮੇ ਵਾਲੇ ਨੈਣ ਹਿਰਨ (ਦੀਆਂ ਅੱਖਾਂ ਵਾਂਗ) ਫਬਦੇ ਸਨ।
ਕੇਸਜਾਲਜਨੁਫਾਸਸਵਾਰੇ॥
ਕੇਸਾਂ ਦਾ ਖਿਲਾਰ ('ਜਾਲ') ਮਾਨੋ ਫਾਂਸੀ (ਦੇ ਫੰਦੇ) ਸੰਵਾਰੇ ਹੋਏ ਹੋਣ।
ਜਾਕੇਪਰੇਗਰੈਸੋਈਜਾਨੈ॥
(ਕੇਸਾਂ ਦੇ ਫੰਦੇ) ਜਿਸ ਦੇ ਗਲੇ ਵਿਚ ਪੈਂਦੇ ਹਨ, ਉਹੀ (ਉਨ੍ਹਾਂ ਦਾ ਪ੍ਰਭਾਵ ਨੂੰ) ਜਾਣ ਸਕਦਾ ਹੈ।
ਬਿਨੁਬੂਝੈਕੋਈਕਹਾਪਛਾਨੈ॥੫॥
ਬਿਨਾ ਜਾਣੇ ਕੋਈ ਭਲਾ ਕੀ ਪਛਾਣ ਸਕਦਾ ਹੈ ॥੫॥
ਜੇਤਿਕਦੇਤਪ੍ਰਭਾਸਭਹੀਕਬਿ॥
ਉਸ ਦੀ ਸੁੰਦਰਤਾ ਦੀ (ਜਿਹੜੀਆਂ ਉਪਮਾਵਾਂ) ਸਾਰੇ ਕਵੀ ਦਿੰਦੇ ਹਨ,
ਤੇਤਿਕਹੁਤੀਤਵਨਭੀਤਰਿਛਬਿ॥
ਉਹ ਉਸ ਦੀ ਸੁੰਦਰਤਾ ਦੇ ਅੰਤਰਗਤ ਹਨ (ਭਾਵ-ਉਹ ਉਪਮਾਵਾਂ ਉਸ ਦੀ ਸੁੰਦਰਤਾ ਦਾ ਸਹੀ ਬਿੰਬ ਪੇਸ਼ ਨਹੀਂ ਕਰ ਸਕਦੀਆਂ)।
ਪੁਰਖਨਾਰਿਚਿਤਵਹਜੋਤਾਹਿ॥
ਉਸ ਨੂੰ ਜੋ ਪੁਰਸ਼ ਅਤੇ ਇਸਤਰੀ ਵੇਖਦੀ ਹੈ,
ਕਛੁਨਸੰਭਾਰਰਹਤਤਬਵਾਹਿ॥੬॥
ਤਦ ਉਸ ਨੂੰ (ਆਪਣੀ) ਕੋਈ ਸੰਭਾਲ ਨਹੀਂ ਰਹਿੰਦੀ ॥੬॥
ਚੰਚਰੀਟਦੁਤਿਦੇਖਿਬਿਕਾਨੇ॥
ਮਮੋਲੇ (ਪੰਛੀ) (ਉਸ ਦੀ) ਸੁੰਦਰਤਾ ਨੂੰ ਵੇਖ ਕੇ ਵਿਕ ਗਏ ਹਨ
ਭਵਰਆਜੁਲਗਿਫਿਰਤਿਦਿਵਾਨੇ॥
ਅਤੇ ਭੌਰੇ ਅਜ ਤਕ ਦੀਵਾਨੇ ਹੋਏ ਫਿਰਦੇ ਹਨ।
ਮਹਾਦੇਵਤੇਨੈਕਨਿਹਾਰੇ॥
ਮਹਾਦੇਵ ਉਸ ਨੂੰ ਥੋੜਾ ਜਿੰਨਾ ਵੇਖ ਕੇ
ਅਬਲਗਿਬਨਮੈਬਸਤਉਘਾਰੇ॥੭॥
ਹੁਣ ਤਕ ਬਨ ਵਿਚ ਨੰਗਾ ਰਹਿ ਰਿਹਾ ਹੈ ॥੭॥
ਅੜਿਲ॥
ਅੜਿਲ:
ਚਤੁਰਾਨਨਮੁਖਚਤੁਰਲਖਿਯਾਹੀਤੇਕਰੈ॥
ਉਸ ਨੂੰ ਵੇਖਣ ਲਈ ਹੀ ਬ੍ਰਹਮਾ ਨੇ ਚਾਰ ਮੁਖ ਬਣਾ ਲਏ ਸਨ।
ਸਿਖਿਬਾਹਨਖਟਬਦਨਸੁਯਾਹੀਤੇਧਰੈ॥
ਕਾਰਤਿਕੇਯ ('ਸਿਖਿ ਬਾਹਨ' ਮੋਰ ਦੀ ਸਵਾਰੀ ਕਰਨ ਵਾਲੇ) ਨੇ ਇਸੇ ਲਈ ਛੇ ਮੂੰਹ ਬਣਾਏ ਹੋਏ ਸਨ।
ਪੰਚਾਨਨਯਾਤੇਸਿਵਭਏਬਚਾਰਿਕਰਿ॥
ਸ਼ਿਵ ਵੀ ਇਸੇ ਵਿਚਾਰ ਕਰ ਕੇ ਪੰਜ ਮੂੰਹਾਂ ਵਾਲੇ ਬਣ ਗਏ ਸਨ।
ਹੋਸਹਸਾਨਨਨਹੁਸਕਾਪ੍ਰਭਾਕੋਸਿੰਧੁਤਰਿ॥੮॥
ਹਜ਼ਾਰ ਮੂੰਹਾਂ ਵਾਲਾ ਸ਼ੇਸ਼ਨਾਗ ਵੀ (ਉਸ ਦੀ) ਸੁੰਦਰਤਾ ਦੇ ਸਾਗਰ ਨੂੰ ਤਰ ਨਹੀਂ ਸਕਿਆ ਸੀ ॥੮॥
ਚੌਪਈ॥
ਚੌਪਈ:
ਜੇਅਬਲਾਤਿਹਰੂਪਨਿਹਾਰਤ॥
ਜੋ ਇਸਤਰੀ ਉਸ ਦੇ ਰੂਪ ਨੂੰ ਵੇਖਦੀ,
ਲਾਜਸਾਜਧਨਧਾਮਬਿਸਾਰਤ॥
ਉਹ ਲਾਜ, ਸਾਜ, ਧਨ, ਘਰ ਆਦਿ (ਸਭ ਕੁਝ) ਭੁਲ ਜਾਂਦੀ।
ਮਨਮੈਰਹਤਮਗਨਹ੍ਵੈਨਾਰੀ॥
ਇਸਤਰੀਆਂ ਮਨ ਵਿਚ ਹੀ ਮਗਨ ਹੋਈਆਂ ਰਹਿੰਦੀਆਂ
ਜਾਨੁਬਿਸਿਖਤਨਮ੍ਰਿਗੀਪ੍ਰਹਾਰੀ॥੯॥
ਮਾਨੋ ਹਿਰਨੀ ਦੇ ਸ਼ਰੀਰ ਵਿਚ ਤੀਰ ਲਗਣ ਨਾਲ (ਉਹ ਬੇਸੁਧ ਹੋ ਜਾਂਦੀ ਹੋਵੇ) ॥੯॥
ਸਾਹਜੈਨਅਲਾਵਦੀਨਜਹ॥
ਜਿਥੇ ਬਾਦਸ਼ਾਹ ਜੈਨ ਅਲਾਵਦੀਨ (ਅਲਾਉੱਦੀਨ ਖ਼ਿਲਜੀ) ਸੀ,
ਆਯੋਕੁਅਰਰਹਨਚਾਕਰਤਹ॥
ਉਸ ਕੋਲ ਇਹ ਕੁਮਾਰ ਨੌਕਰੀ ਕਰਨ ਲਈ ਆਇਆ ਸੀ।
ਫੂਲਮਤੀਹਜਰਤਿਕੀਨਾਰੀ॥
ਫੂਲਮਤੀ ਨਾਂ ਦੀ ਬਾਦਸ਼ਾਹ ਦੀ ਇਸਤਰੀ ਸੀ।
ਤਾਕੇਗ੍ਰਿਹਇਕਭਈਕੁਮਾਰੀ॥੧੦॥
ਉਸ ਦੇ ਘਰ ਇਕ ਸ਼ਹਿਜ਼ਾਦੀ ਪੈਦਾ ਹੋਈ ਸੀ ॥੧੦॥
ਸ੍ਰੀਦਿਮਾਗਰੋਸਨਵਹਬਾਰੀ॥
ਉਸ ਬਾਲਿਕਾ ਦਾ ਨਾਂ ਰੌਸ਼ਨ ਦਿਮਾਗ ਸੀ।
ਜਨੁਰਤਿਪਤਿਤੇਭਈਕੁਮਾਰੀ॥
(ਉਹ ਇਤਨੀ ਸੁੰਦਰ ਸੀ) ਮਾਨੋ ਕਾਮ ਦੇਵ ਦੀ ਹੀ ਪੁੱਤਰੀ ਹੋਵੇ।
ਜਨੁਕਚੀਰਿਚੰਦ੍ਰਮਾਬਨਾਈ॥
ਮਾਨੋ ਚੰਦ੍ਰਮਾ ਨੂੰ ਚੀਰ ਕੇ (ਉਸ ਨੂੰ) ਬਣਾਇਆ ਗਿਆ ਹੋਵੇ।
ਤਾਹੀਤੇਤਾਮੈਅਤਿਤਾਈ॥੧੧॥
ਇਸੇ ਕਰ ਕੇ ਉਸ ਵਿਚ ਬਹੁਤ ਹੰਕਾਰ ਸੀ (ਅਰਥਾਂਤਰ-ਬਹੁਤ ਸੁੰਦਰਤਾ ਸੀ) ॥੧੧॥
ਬੀਰਮਦੇਮੁਜਰਾਕਹਆਯੋ॥
(ਇਕ ਦਿਨ) ਬੀਰਮ ਦੇਵ ਮੁਜਰੇ (ਸਲਾਮੀ) ਲਈ ਆਇਆ,
ਸਾਹੁਸੁਤਾਕੋਹ੍ਰਿਦੈਚੁਰਾਯੋ॥
ਤਾਂ ਬਾਦਸ਼ਾਹ ਦੀ ਪੁੱਤਰੀ ਦਾ (ਉਸ ਨੇ) ਹਿਰਦਾ ਚੁਰਾ ਲਿਆ।
ਅਨਿਕਜਤਨਅਬਲਾਕਰਿਹਾਰੀ॥
ਉਹ ਬਾਲਿਕਾ ਬਹੁਤ ਯਤਨ ਕਰ ਹਟੀ,
ਕੈਸਿਹੁਮਿਲਾਨਪ੍ਰੀਤਮਪ੍ਯਾਰੀ॥੧੨॥
ਪਰ ਉਸ ਪਿਆਰੀ ਨੂੰ ਕਿਸੇ ਤਰ੍ਹਾਂ ਪ੍ਰੀਤਮ ਨਾ ਮਿਲਿਆ ॥੧੨॥
ਕਾਮਾਤੁਰਭੀਅਧਿਕਬਿਗਮਜਬ॥
ਜਦ (ਉਹ) ਬੇਗ਼ਮ ਬਹੁਤ ਕਾਮ ਆਤੁਰ ਹੋ ਗਈ,
ਪਿਤਾਪਾਸਤਜਿਲਾਜਕਹੀਤਬ॥
ਤਦ ਉਸ ਨੇ ਲਾਜ ਨੂੰ ਤਿਆਗ ਕੇ ਪਿਤਾ ਨੂੰ ਕਿਹਾ,
ਕੈਬਾਬੁਲਗ੍ਰਿਹਗੋਰਿਖੁਦਾਓ॥
ਹੇ ਪਿਤਾ ਜੀ! ਜਾਂ ਤਾਂ ਮੇਰੀ ਘਰ ਵਿਚ ਕਬਰ ਪੁਟਵਾ ਲਵੋ
ਕੈਬੀਰਮਦੇਮੁਹਿਬਰਦ੍ਰਯਾਓ॥੧੩॥
ਜਾਂ ਬੀਰਮ ਦੇਵ ਨਾਲ ਮੇਰਾ ਵਿਆਹ ਕਰ ਦਿਓ ॥੧੩॥
ਭਲੀਭਲੀਤਬਸਾਹਉਚਾਰੀ॥
ਤਦ ਬਾਦਸ਼ਾਹ ਨੇ ਕਿਹਾ ਕਿ (ਤੇਰੀ ਗੱਲ) ਚੰਗੀ ਹੈ,
ਮੁਸਲਮਾਨਬੀਰਮਕਰਪ੍ਯਾਰੀ॥
ਪਰ ਹੇ ਪਿਆਰੀ ਬੇਟੀ! ਪਹਿਲਾਂ ਤੂੰ ਬੀਰਮ ਦੇਵ ਨੂੰ ਮੁਸਲਮਾਨ ਬਣਾ ਲੈ।
ਬਹੁਰਿਤਾਹਿਤੁਮਕਰੌਨਿਕਾਹਾ॥
ਫਿਰ ਉਸ ਨਾਲ ਤੂੰ ਨਿਕਾਹ ਕਰ ਲਈਂ,
ਜਿਹਸੌਤੁਮਰੀਲਗੀਨਿਗਾਹਾ॥੧੪॥
ਜਿਸ ਨਾਲ ਤੇਰੀ ਨਜ਼ਰ ਲਗੀ ਹੋਈ ਹੈ ॥੧੪॥