GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1287
Display Settings
ਬੀਰਮਤੀਰਵਜੀਰਪਠਾਯੋ
ਬਾਦਸ਼ਾਹ ਨੇ ਬੀਰਮ ਦੇਵ ਕੋਲ ਵਜ਼ੀਰ ਭੇਜਿਆ।
ਸਾਹਕਹਿਯੋਤਿਹਤਾਹਿਸੁਨਾਯੋ
(ਜੋ) ਬਾਦਸ਼ਾਹ ਨੇ ਕਿਹਾ ਸੀ, (ਉਹੀ) ਵਜ਼ੀਰ ਨੇ ਉਸ ਨੂੰ ਸੁਣਾਇਆ।
ਹਮਰੇਦੀਨਪ੍ਰਥਮਤੁਮਆਵਹੁ
ਪਹਿਲਾਂ ਤੂੰ ਸਾਡੇ ਧਰਮ ਵਿਚ ਪ੍ਰਵੇਸ਼ ਕਰ,
ਬਹੁਰਿਦਿਲਿਸਕੀਸੁਤਾਬਿਯਾਵਹੁ॥੧੫॥
ਫਿਰ ਦਿੱਲੀ ਦੇ ਬਾਦਸ਼ਾਹ ਦੀ ਪੁੱਤਰੀ ਨਾਲ ਵਿਆਹ ਕਰ ਲੈ ॥੧੫॥
ਬੀਰਮਦੇਵਕਹਾਨਹਿਮਾਨਾ
ਬੀਰਮ ਦੇਵ ਨੇ ਉਸ ਦਾ ਕਿਹਾ ਨਾ ਮੰਨਿਆ
ਕਰਿਯੋਆਪਨੇਦੇਸਪਯਾਨਾ
ਅਤੇ ਆਪਣੇ ਦੇਸ ਨੂੰ ਚਲਾ ਗਿਆ।
ਪ੍ਰਾਤੇਖਬਰਿਦਿਲਿਸਜਬਪਾਈ
ਸਵੇਰ ਵੇਲੇ ਜਦੋਂ ਬਾਦਸ਼ਾਹ ਨੂੰ ਖ਼ਬਰ ਹੋਈ,
ਅਮਿਤਿਸੈਨਅਰਿਗਹਨਪਠਾਈ॥੧੬॥
ਤਾਂ ਬਹੁਤ ਸਾਰੀ ਸੈਨਾ (ਉਸ) ਵੈਰੀ ਨੂੰ ਪਕੜਨ ਲਈ ਭੇਜ ਦਿੱਤੀ ॥੧੬॥
ਬੀਰਮਦੇਵਖਬਰਿਜਬਪਾਈ
ਜਦੋਂ ਬੀਰਮ ਦੇਵ ਨੂੰ ਇਸ ਦਾ ਪਤਾ ਲਗਾ,
ਪਲਟਕਰੀਤਿਨਸਾਥਲਰਾਈ
ਤਾਂ ਉਸ ਨੇ ਪਰਤ ਕੇ ਉਨ੍ਹਾਂ ਨਾਲ ਲੜਾਈ ਕੀਤੀ।
ਭਾਤਿਭਾਤਿਭਾਰੀਭਟਘਾਏ
(ਉਸ ਨੇ) ਭਾਂਤ ਭਾਂਤ ਦੇ ਵੱਡੇ ਸੂਰਮੇ ਮਾਰ ਦਿੱਤੇ
ਤਹਾਟਿਕੇਤਵਨਕੇਪਾਏ॥੧੭॥
ਅਤੇ ਉਥੇ ਉਨ੍ਹਾਂ ਦੇ ਪੈਰ ਨਾ ਟਿਕ ਸਕੇ ॥੧੭॥
ਕਾਧਲਵਤਰਾਜਾਥੋਜਹਾ
ਜਿਥੇ ਕਾਂਧਲ ਵਤ ਨਾਂ ਦਾ ਰਾਜਾ ਰਾਜ ਕਰਦਾ ਸੀ,
ਬੀਰਮਦੇਵਜਾਤਭਯੋਤਹਾ
ਬੀਰਮ ਦੇਵ ਉਥੇ ਚਲਾ ਗਿਆ।
ਕਾਧਲਦੇਆਗੇਜਹਾਰਾਨੀ
ਉਥੇ ਅਗੇ ਰਾਜੇ ਦੀ ਕਾਂਧਲ ਦੇ (ਦੇਈ) ਨਾਂ ਦੀ ਰਾਣੀ ਸੀ
ਰੂਪਵਾਨਗੁਨਵਾਨਸ੍ਯਾਨੀ॥੧੮॥
ਜੋ ਬਹੁਤ ਰੂਪਮਾਨ, ਗੁਣਵਾਨ ਅਤੇ ਸਿਆਣੀ ਸੀ ॥੧੮॥
ਅੜਿਲ
ਅੜਿਲ:
ਕਾਧਲਦੇਰਾਨੀਤਿਹਰੂਪਨਿਹਾਰਿਕੈ
ਕਾਂਧਲ ਦੇਈ ਰਾਣੀ ਉਸ ਦਾ ਰੂਪ ਵੇਖ ਕੇ
ਗਿਰੀਧਰਨਿਕੇਭੀਤਰਹਿਯੇਬਿਚਾਰਿਕੈ
ਧਰਤੀ ਉਤੇ ਡਿਗ ਪਈ ਅਤੇ ਮਨ ਵਿਚ ਸੋਚਣ ਲਗੀ
ਐਸੋਇਕਪਲਕੁਅਰਜੁਭੇਟਨਪਾਈਯੈ
ਕਿ ਜੇ ਅਜਿਹਾ ਰਾਜ ਕੁਮਾਰ ਇਕ ਪਲ ਲਈ ਵੀ ਮਿਲ ਪਵੇ
ਹੋਜਨਮਪਚਾਸਿਕਲੌਸਖੀਬਲਿਬਲਿਜਾਈਯੈ॥੧੯॥
ਤਾਂ ਹੇ ਸਖੀ! ਪੰਜਾਹ ਜਨਮਾਂ ਤਕ ਉਸ ਤੋਂ ਵਾਰਨੇ ਜਾਈਏ ॥੧੯॥
ਚੌਪਈ
ਚੌਪਈ:
ਜਾਇਸਖੀਬੀਰਮਦੇਪਾਸਾ
(ਉਹ) ਸਖੀ ਬੀਰਮ ਦੇਵ ਪਾਸ ਗਈ
ਇਹਬਿਧਿਸਾਥਕਰੀਅਰਦਾਸਾ
ਅਤੇ ਉਸ ਅਗੇ ਇਸ ਤਰ੍ਹਾਂ ਬੇਨਤੀ ਕੀਤੀ
ਕੈਤੁਮਕਾਧਲਦੇਕੋਭਜੋ
ਕਿ ਜਾਂ ਤਾਂ ਤੁਸੀਂ ਕਾਂਧਲ ਦੇਈ (ਰਾਣੀ) ਨਾਲ ਸੰਯੋਗ ਕਰੋ
ਕੈਇਹਦੇਸਹਮਾਰੋਤਜੋ॥੨੦॥
ਜਾਂ ਸਾਡਾ ਦੇਸ ਛਡ ਦਿਓ ॥੨੦॥
ਪਾਛੇਲਗੀਫੌਜਤਿਨਮਾਨੀ
ਉਸ ਨੇ ਸੋਚਿਆ ਕਿ (ਮੇਰੇ) ਪਿਛੇ ਫ਼ੌਜ ਲਗੀ ਹੋਈ ਹੈ
ਦੁਤਿਯਰਹਨਕੀਠੌਰਜਾਨੀ
ਅਤੇ ਰਹਿਣ ਲਈ ਕੋਈ ਹੋਰ ਥਾਂ ਵੀ ਨਹੀਂ ਹੈ।
ਤਾਕੋਦੇਸਤਰੁਨਿਨਹਿਤਜੋ
(ਇਸ ਲਈ ਬੀਰਮ ਦੇਵ ਨੇ ਸਖੀ ਰਾਹੀਂ ਕਹਿ ਭੇਜਿਆ ਕਿ ਮੈਂ) ਉਸ ਇਸਤਰੀ ਦਾ ਦੇਸ ਨਹੀਂ ਛਡਾਂਗਾ
ਕਾਧਲਦੇਰਾਨੀਕਹਭਜੋ॥੨੧॥
ਅਤੇ ਕਾਂਧਲ ਦੇਈ ਰਾਣੀ ਨਾਲ ਸੰਯੋਗ ਕਰਾਂਗਾ ॥੨੧॥
ਰਾਨੀਰਮੀਮਿਤ੍ਰਕੇਭੋਗਾ
ਰਾਣੀ ਨੇ ਆਪਣੇ ਮਿਤਰ ਨਾਲ ਸੰਯੋਗ ਕੀਤਾ
ਚਿਤਕੇਦਏਤ੍ਯਾਗਿਸਭਸੋਗਾ
ਅਤੇ ਚਿਤ ਦੇ ਸਾਰੇ ਗ਼ਮ ਦੂਰ ਕਰ ਦਿੱਤੇ।
ਤਬਲਗਿਲਿਖੋਸਾਹਕੋਆਯੋ
ਤਦ ਤਕ ਬਾਦਸ਼ਾਹ ਦਾ ਲਿਖਿਆ ਹੋਇਆ (ਪਰਵਾਨਾ) ਆ ਗਿਆ
ਬਾਚਿਮੰਤ੍ਰਿਯਨਭਾਖਿਸੁਨਾਯੋ॥੨੨॥
ਜੋ ਮੰਤ੍ਰੀਆਂ ਨੇ ਪੜ੍ਹ ਕੇ ਸੁਣਾ ਦਿੱਤਾ ॥੨੨॥
ਲਿਖਿਸੁਲਿਖਾਮਹਿਯਹੈਪਠਾਈ
ਉਸ ਪਰਵਾਨੇ ਵਿਚ ਇਹੀ ਲਿਖ ਕੇ ਭੇਜਿਆ
ਔਰਬਾਤਦੂਜੀਜਨਾਈ
ਅਤੇ ਹੋਰ ਕੋਈ ਦੂਜੀ ਗੱਲ ਨਹੀਂ ਦਸੀ।
ਕੈਬੀਰਮਕਹਬਾਧਿਪਠਾਵਹੁ
ਜਾਂ ਤਾਂ ਬੀਰਾਮ ਦੇਵ ਨੂੰ ਬੰਨ੍ਹ ਕੇ (ਮੇਰੇ ਕੋਲ) ਭੇਜ ਦਿਓ,
ਕੈਮੇਰੇਸੰਗਜੁਧਮਚਾਵਹੁ॥੨੩॥
ਜਾਂ ਮੇਰੇ ਨਾਲ ਯੁੱਧ ਕਰੋ ॥੨੩॥
ਰਾਨੀਬਾਧਿਬੀਰਮਦਯੋ
ਰਾਣੀ ਨੇ ਬੀਰਮ ਦੇਵ ਨੂੰ ਬੰਨ੍ਹ ਕੇ ਨਾ ਭੇਜਿਆ
ਪਹਿਰਕੌਚਦੁੰਦਭੀਬਜਯੋ
ਅਤੇ ਕਵਚ ਪਾ ਕੇ ਨਗਾਰਾ ਵਜਾ ਦਿੱਤਾ।
ਨਿਰਭੈਚਲੀਜੁਧਕੇਕਾਜਾ
ਉਹ ਘੋੜੇ, ਹਾਥੀ, ਰਥ, ਬਾਣ ਆਦਿ
ਹੈਗੈਰਥਸਾਜਤਸਰਸਾਜਾ॥੨੪॥
ਸ਼ਸਤ੍ਰ ਅਸਤ੍ਰ ਸਜਾ ਕੇ ਨਿਰਭੈ ਹੋ ਕੇ ਯੁੱਧਕਰਮ ਲਈ ਚਲ ਪਈ ॥੨੪॥
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ:
ਬਜ੍ਯੋਰਾਗਮਾਰੂਮੰਡੇਛਤ੍ਰਧਾਰੀ
ਮਾਰੂ ਰਾਗ ਵਜਿਆ ਅਤੇ ਛਤ੍ਰਧਾਰੀ (ਸੂਰਮੇ ਯੁੱਧ ਵਿਚ) ਡੱਟ ਗਏ।
ਬਹੈਤੀਰਤਰਵਾਰਕਾਤੀਕਟਾਰੀ
ਤੀਰ, ਤਲਵਾਰਾਂ, ਕਾਤੀਆਂ ਅਤੇ ਕਟਾਰਾਂ ਚਲਣ ਲਗੀਆਂ।
ਕਹੂੰਕੇਤੁਫਾਟੇਗਿਰੇਛਤ੍ਰਟੂਟੇ
ਕਿਤੇ ਝੰਡੇ ਫਟੇ ਪਏ ਸਨ ਅਤੇ ਕਿਤੇ ਛਤ੍ਰ ਟੁਟ ਕੇ ਡਿਗੇ ਹੋਏ ਸਨ।
ਕਹੂੰਮਤਦੰਤੀਫਿਰੈਬਾਜਛੂਟੈ॥੨੫॥
ਕਿਤੇ ਮਸਤ ਹਾਥੀ ਅਤੇ ਘੋੜੇ ਛੁਟੇ ਫਿਰਦੇ ਸਨ ॥੨੫॥
ਕਹੂੰਬਾਜਜੂਝੇਪਰੇਹੈਮਤੰਗੈ
ਕਿਤੇ ਘੋੜੇ ਅਤੇ ਕਿਤੇ ਹਾਥੀ ਮਰੇ ਪਏ ਸਨ।
ਕਹੂੰਨਾਗਮਾਰੇਬਿਰਾਜੈਉਤੰਗੈ
ਕਿਤੇ ਉਚੇ ਵੱਡੇ ਹਾਥੀ ਮਾਰੇ ਹੋਏ ਪਏ ਸਨ।
ਕਹੂੰਬੀਰਡਾਰੇਪਰੇਬਰਮਫਾਟੇ
ਕਿਤੇ ਸੂਰਮੇ ਟੁਟੇ ਫਟੇ ਕਵਚਾਂ ਨਾਲ ਪਏ ਸਨ
ਕਹੂੰਖੇਤਖਾਡੇਲਸੈਚਰਮਕਾਟੇ॥੨੬॥
ਅਤੇ ਕਿਤੇ ਕਟੀਆਂ ਹੋਈਆਂ ਢਾਲਾਂ ਅਤੇ ਤਲਵਾਰਾਂ (ਪਈਆਂ ਹੋਈਆਂ) ਚਮਕ ਰਹੀਆਂ ਸਨ ॥੨੬॥
ਗਿਰੇਬੀਰਮਾਰੇਕਾਲੌਗਨਾਊ
ਮਾਰੇ ਜਾਣ ਤੇ ਡਿਗੇ ਪਏ ਸੂਰਮਿਆਂ ਦੀ ਗਿਣਤੀ (ਮੈਂ) ਕਿਥੋਂ ਤਕ ਕਰਾਂ।
ਕਹੌਜੋਸਭੈਏਕਗ੍ਰੰਥੈਬਨਾਊ
ਜੇ ਸਾਰਿਆਂ ਬਾਰੇ ਕਹਾਂ ਤਾਂ ਇਕ ਗ੍ਰੰਥ ਹੀ ਬਣਾ ਦਿਆਂ।
ਜਥਾਸਕਤਿਕੈਅਲਪਤਾਤੇਉਚਾਰੋ
ਇਸੇ ਲਈ ਯਥਾ ਸ਼ਕਤੀ ਥੋੜੇ ਹੀ ਉਚਾਰੇ ਹਨ।
ਸੁਨੋਕਾਨਦੈਕੈਸਭੇਹੀਪਿਆਰੋ॥੨੭॥
ਹੇ ਪਿਆਰਿਓ! ਸਾਰੇ ਕੰਨ ਦੇ ਕੇ ਸੁਣੋ ॥੨੭॥
ਇਤੈਖਾਨਢੂਕੇਉਤੈਰਾਜਨੀਕੇ
ਇਧਰੋਂ ਖ਼ਾਨ ਢੁਕੇ ਹੋਏ ਸਨ ਅਤੇ ਉਧਰੋਂ ਚੰਗੇ ਰਾਜੇ (ਚੜ੍ਹੇ ਹੋਏ ਸਨ)।
ਹਠੀਰੋਸਬਾਢੇਸੁਗਾਢੇਅਨੀਕੇ
ਤਕੜੀ ਸੈਨਾ ਦੇ ਹਠੀ ਯੋਧਿਆਂ ਨੇ ਰੋਹ ਵਧਾ ਲਿਆ ਸੀ।
ਲਰੇਕੋਪਕੈਕੈਸੁਏਕੈਭਾਜ੍ਯੋ
(ਉਹ) ਬਹੁਤ ਕ੍ਰੋਧ ਕਰ ਕੇ ਲੜੇ ਅਤੇ ਇਕ ਵੀ ਨਾ ਭਜਿਆ।
ਘਰੀਚਾਰਿਲੌਸਾਰਸੌਸਾਰਬਾਜ੍ਯੋ॥੨੮॥
ਚਾਰ ਘੜੀਆਂ ਤਕ ਲੋਹੇ ਨਾਲ ਲੋਹਾ ਖੜਕਿਆ ॥੨੮॥
ਤਹਾਸੰਖਭੇਰੀਘਨੇਨਾਦਬਾਜੇ
ਉਥੇ ਸੰਖ, ਭੇਰੀ, ਮ੍ਰਿਦੰਗ, ਮੁਚੰਗ, ਉਪੰਗ ਆਦਿ
ਮ੍ਰਿਦੰਗੈਮੁਚੰਗੈਉਪੰਗੈਬਿਰਾਜੇ
ਬਹੁਤ ਜ਼ਿਆਦਾ ਵਾਜੇ ਵਜਣ ਲਗੇ।
ਕਹੂੰਨਾਇਨਾਫੀਰਿਯੈਂਨਗਾਰੇ
ਕਿਤੇ ਸ਼ਹਿਨਾਈ, ਨਫ਼ੀਰੀ ਅਤੇ ਨਗਾਰੇ ਵਜਦੇ ਸਨ
ਕਹੂੰਝਾਝਬੀਨਾਬਜੈਘੰਟਭਾਰੇ॥੨੯॥
ਅਤੇ ਕਿਤੇ ਝਾਂਝ, ਬੀਨ, ਭਾਰੇ ਘੜਿਆਲ ਆਦਿ ਵਾਜੇ ਵਜਦੇ ਸਨ ॥੨੯॥
ਕਹੂੰਟੂਕਟੂਕਹੈਗਿਰੈਹੈਸਿਪਾਹੀ
ਕਿਤੇ ਸਿਪਾਹੀ ਟੋਟੇ ਟੋਟੇ ਹੋ ਕੇ ਡਿਗੇ ਪਏ ਸਨ।
ਮਰੇਸ੍ਵਾਮਿਕੇਕਾਜਹੂੰਕੋਨਿਬਾਹੀ
ਸੁਆਮੀ ਦੇ ਕਾਰਜ ਨੂੰ ਨਿਭਾਉਂਦੇ ਹੋਏ ਮਰ ਗਏ ਸਨ।
ਤਹਾਕੌਚਧਾਰੇਚੜੇਛਤ੍ਰਧਾਰੀ
ਉਥੇ ਕਵਚ ਧਾਰੀ ਅਤੇ ਛਤ੍ਰਧਾਰੀ ਸੂਰਮੇ ਚੜ੍ਹੇ ਸਨ।
ਮਿਲੈਮੇਲਮਾਨੋਮਦਾਰੈਮਦਾਰੀ॥੩੦॥
(ਇੰਜ ਲਗਦਾ ਹੈ) ਮਾਨੋ ਮਦਾਰੀ ਨੂੰ ਮਦਾਰੀ ਮਿਲਿਆ ਹੋਵੇ ॥੩੦॥
ਕਿਤੇਭੂਮਿਲੋਟੈਸੁਹਾਥੈਉਚਾਏ
ਕਿਤੇ ਹੱਥ ਚੁਕੇ ਹੋਇਆਂ ਧਰਤੀ ਉਤੇ ਲੇਟਦੇ ਸਨ,
ਡਰੈਸੇਖਜੈਸੇਸਮਾਈਸਮਾਏ
ਜਿਵੇਂ ਸ਼ੇਖ਼ (ਫ਼ਕੀਰ) ਲੋਕ ਸੰਗੀਤ ਵਿਚ ਮਗਨ ਹੋਏ (ਧਰਮ ਦੀ ਉਲੰਘਣਾ ਤੋਂ) ਡਰਦੇ ਸਨ।
ਜੁਝੈਜ੍ਵਾਨਜੋਧਾਜਗੇਜੋਰਜੰਗੈ
ਜ਼ਬਰਦਸਤ ਜੰਗ ਵਿਚ ਜਵਾਨ ਯੋਧੇ ਜੂਝ ਰਹੇ ਹੋਣ।
ਮਨੋਪਾਨਕੈਭੰਗਸੋਏਮਲੰਗੈ॥੩੧॥
(ਇੰਜ ਪ੍ਰਤੀਤ ਹੁੰਦਾ ਸੀ) ਮਾਨੋ ਭੰਗ ਪੀ ਕੇ ਮਲੰਗ ਸੁਤੇ ਪਏ ਹੋਣ ॥੩੧॥
ਬਹੈਆਨਐਸੇਬਚੈਬੀਰਕੌਨੈ
ਬਾਣਾਂ ਦੇ ਇਸ ਤਰ੍ਹਾਂ ਚਲਣ ਨਾਲ ਕਿਹੜਾ ਸੂਰਮਾ ਬਚ ਸਕਦਾ ਸੀ।