GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1288
Display Settings
ਲਰਿਯੋਆਨਿਜੋਪੈਗਯੋਜੂਝਿਤੌਨੈ
ਜੋ ਵੀ ਆ ਕੇ ਲੜਿਆ ਸੀ, ਉਹੀ ਮਾਰਿਆ ਗਿਆ ਸੀ।
ਤਹਾਜੋਜਨੰਪਾਚਭਯੋਬੀਰਖੇਤੰ
ਉਥੇ ਪੰਜ ਜੋਜਨਾਂ (ਵੀਹ ਕੋਹਾਂ) ਤਕ ਦੇ ਖੇਤਰ ਵਿਚ ਯੁੱਧ ਹੋਇਆ ਸੀ।
ਬਿਦਾਰੇਪਰੇਬੀਰਬ੍ਰਿੰਦੇਬਿਚੇਤੰ॥੩੨॥
ਉਥੇ ਸੂਰਮਿਆਂ ਦੇ ਸਮੂਹ ਮਾਰੇ ਹੋਏ ਅਚੇਤ ਪਏ ਸਨ ॥੩੨॥
ਕਹੂੰਬੀਰਬੈਤਾਲਬੀਨਾਬਜਾਵੈ
ਕਿਤੇ ਬੀਰ ਬੈਤਾਲ ਬੀਣਾ ਵਜਾ ਰਹੇ ਸਨ
ਕਹੂੰਜੋਗਨੀਯੈਂਖਰੀਗੀਤਗਾਵੈ
ਅਤੇ ਕਿਤੇ ਜੋਗਣਾਂ ਖੜੋ ਕੇ ਗੀਤ ਗਾ ਰਹੀਆਂ ਸਨ।
ਕਹੂੰਲੈਬਰੰਗਨਿਬਰੈਂਵੈਤਿਸੀਕੋ
ਕਿਤੇ ਅਪੱਛਰਾਵਾਂ ਉਨ੍ਹਾਂ ਨੂੰ ਵਰ ਰਹੀਆਂ ਸਨ
ਲਹੈਸਾਮੁਹੇਜੁਧਜੁਝੋਜਿਸੀਕੋ॥੩੩॥
ਜੋ ਆਹਮੋ ਸਾਹਮਣੇ ਯੁੱਧ ਕਰ ਕੇ ਮਰਦੇ ਸਨ ॥੩੩॥
ਚੌਪਈ
ਚੌਪਈ:
ਜਬਹੀਸੈਨਜੂਝਿਸਭਗਈ
ਜਦ ਸਾਰੀ ਸੈਨਾ ਮਾਰੀ ਗਈ,
ਤਬਤ੍ਰਿਯਸੁਤਹਿਪਠਾਵਤਭਈ
ਤਦ ਇਸਤਰੀ ਨੇ ਪੁੱਤਰ ਨੂੰ ਭੇਜਿਆ।
ਸੋਊਜੂਝਿਜਬਸ੍ਵਰਗਸਿਧਾਯੋ
ਜਦ ਉਹ ਵੀ ਲੜ ਕੇ ਸਵਰਗ ਨੂੰ ਸਿਧਾ ਗਿਆ
ਦੁਤਿਯਪੁਤ੍ਰਤਹਔਰਪਠਾਯੋ॥੩੪॥
ਤਾਂ ਉਧਰ ਨੂੰ ਦੂਜਾ ਪੁੱਤਰ ਹੋਰ ਭੇਜਿਆ ॥੩੪॥
ਸੋਊਗਿਰਿਯੋਜੂਝਿਰਨਜਬਹੀ
ਜਦ ਉਹ ਵੀ ਯੁੱਧ-ਭੂਮੀ ਵਿਚ ਲੜ ਮਰਿਆ,
ਤੀਜੇਸੁਤਹਿਪਠਾਯੋਤਬਹੀ
ਤਦ ਤੁਰਤ ਤੀਜੇ ਪੁੱਤਰ ਨੂੰ ਭੇਜ ਦਿੱਤਾ।
ਸੋਊਜੂਝਿਜਬਗਯੋਦਿਵਾਲੈ
ਜਦ ਉਹ ਵੀ ਜੂਝ ਕੇ ਦੇਵ ਲੋਕ ਚਲਾ ਗਿਆ,
ਚੌਥੇਪੂਤਪਠਾਯੋਬਾਲੈ॥੩੫॥
ਤਾਂ (ਉਸ) ਇਸਤਰੀ ਨੇ ਚੌਥਾ ਪੁੱਤਰ ਭੇਜਿਆ ॥੩੫॥
ਚਾਰੌਗਿਰੇਜੂਝਿਸੁਤਜਬਹੀ
ਜਦ ਚਾਰੇ ਪੁੱਤਰ ਜੂਝ ਕੇ ਡਿਗ ਪਏ,
ਅਬਲਾਚਲੀਜੁਧਕੌਤਬਹੀ
ਤਦ ਇਸਤਰੀ ਖ਼ੁਦ ਯੁੱਧ ਲਈ ਚਲ ਪਈ।
ਸੂਰਬਚੇਤੇਸਕਲਬੁਲਾਇਸਿ
ਬਾਕੀ ਬਚ ਰਹੇ ਸਾਰੇ ਸੂਰਮਿਆਂ ਨੂੰ ਬੁਲਾਇਆ
ਲਰਨਚਲੀਦੁੰਦਭੀਬਜਾਇਸਿ॥੩੬॥
ਅਤੇ ਲੜਨ ਲਈ ਨਗਾਰਾ ਵਜਾ ਦਿੱਤਾ ॥੩੬॥
ਐਸਾਕਰਾਬਾਲਤਹਜੁਧਾ
ਉਸ ਇਸਤਰੀ ਨੇ ਅਜਿਹਾ ਯੁੱਧ ਕੀਤਾ
ਰਹੀਭਟਕਾਹੂਮਹਿਸੁਧਾ
ਕਿ ਕਿਸੇ ਵੀ ਯੋਧੇ ਵਿਚ ਕੋਈ ਸੁੱਧ ਬੁੱਧ ਨਾ ਰਹੀ।
ਮਾਰੇਪਰੇਬੀਰਬਿਕਰਾਰਾ
ਬਹੁਤ ਭਿਆਨਕ ਸੂਰਮੇ ਮਾਰੇ ਪਏ ਸਨ
ਗੋਮੁਖਝਾਝਰਬਸਤਨਗਾਰਾ॥੩੭॥
ਅਤੇ ਗੋਮੁਖ (ਰਣ ਸਿੰਘੇ) ਝਾਂਝਰ ਆਦਿ ਨਗਾਰੇ ਵਜ ਰਹੇ ਸਨ ॥੩੭॥
ਜਾਪਰਸਿਮਟਿਸਰੋਹੀਮਾਰਤਿ
ਜਿਸ ਉਤੇ (ਰਾਣੀ) ਸਿਮਟ ਕੇ ਸਿਰੋਹੀ (ਸਿਰੋਹੀ ਨਗਰ ਦੀ ਬਣੀ ਹੋਈ ਤਲਵਾਰ) ਦਾ ਵਾਰ ਕਰਦੀ,
ਤਾਕੋਕਾਟਿਭੂਮਸਿਰਡਾਰਤਿ
ਉਸ ਦਾ ਸਿਰ ਕਟ ਕੇ ਭੂਮੀ ਉਤੇ ਸੁਟ ਦਿੰਦੀ।
ਜਾਕੇਹਨੈਤਰੁਨਿਤਨਬਾਨਾ
ਜਿਸ ਦੇ ਸ਼ਰੀਰ ਉਤੇ ਰਾਣੀ ਨੇ ਬਾਣ ਮਾਰਿਆ,
ਕਰੈਸੁਭਟਮ੍ਰਿਤਲੋਕਪਯਾਨਾ॥੩੮॥
ਉਸ ਸੂਰਮੇ ਨੇ (ਤੁਰਤ) ਜਮਲੋਕ ਨੂੰ ਚਾਲੇ ਪਾ ਦਿੱਤੇ ॥੩੮॥
ਚੁਨਿਚੁਨਿਜ੍ਵਾਨਪਖਰਿਯਾਮਾਰੇ
ਚੁਣ ਚੁਣ ਕੇ ਘੋੜ ਸਵਾਰ ਜਵਾਨਾਂ ਨੂੰ ਮਾਰ ਦਿੱਤਾ।
ਇਕਇਕਤੇਦ੍ਵੈਦ੍ਵੈਕਰਿਡਾਰੇ
ਇਕ ਇਕ ਦੇ ਦੋ ਦੋ ਟੋਟੇ ਕਰ ਦਿੱਤੇ।
ਉਠੀਧੂਰਿਲਾਗੀਅਸਮਾਨਾ
(ਯੂੱਧ-ਭੂਮੀ ਵਿਚੋਂ) ਧੂੜ ਉਡ ਕੇ ਆਸਮਾਨ ਨੂੰ ਜਾ ਲਗੀ
ਅਸਿਚਮਕੈਬਿਜੁਰੀਪਰਮਾਨਾ॥੩੯॥
ਅਤੇ ਤਲਵਾਰਾਂ ਬਿਜਲੀ ਵਾਂਗ ਚਮਕਣ ਲਗੀਆਂ ॥੩੯॥
ਕਾਟੇਸੁਭਟਸਰੋਹਿਨਪਰੇ
ਸਿਰੋਹੀਆਂ ਨਾਲ ਕਟੇ ਹੋਏ ਸੂਰਮੇ ਇਸ ਤਰ੍ਹਾਂ ਪਏ ਸਨ,
ਜਨੁਮਾਰੁਤਬਰਬਿਰਛਉਪਰੇ
ਮਾਨੋ ਝਖੜ ਨੇ ਵੱਡੇ ਬ੍ਰਿਛ ਪੁਟ ਕੇ ਸੁਟੇ ਹੋਣ।
ਗਜਜੂਝੇਮਾਰੇਬਾਜੀਰਨ
ਰਣ ਵਿਚ ਹਾਥੀ ਅਤੇ ਘੋੜੇ ਮਾਰੇ ਗਏ ਸਨ।
ਜਨੁਕ੍ਰੀੜਾਸਿਵਕੋਯਹਹੈਬਨ॥੪੦॥
(ਇੰਜ ਲਗਦਾ ਸੀ ਕਿ ਯੁੱਧ-ਭੂਮੀ) ਮਾਨੋ ਸ਼ਿਵ ਦਾ ਕ੍ਰੀੜਾ-ਸਥਲ ਹੋਵੇ ॥੪੦॥
ਰਨਐਸੋਅਬਲਾਤਿਨਕੀਯਾ
ਉਸ ਰਾਣੀ ਨੇ ਅਜਿਹਾ ਯੁੱਧ ਕੀਤਾ,
ਪਾਛੇਭਯੋਆਗੇਹੂਆ
ਜੋ ਨਾ ਪਿਛੇ ਹੋਇਆ ਸੀ ਅਤੇ ਨਾ ਅਗੇ ਹੋਵੇਗਾ।
ਖੰਡਖੰਡਹ੍ਵੈਗਿਰੀਧਰਨਿਪਰ
ਉਹ ਟੋਟੇ ਟੋਟੇ ਹੋ ਕੇ ਧਰਤੀ ਉਤੇ ਡਿਗ ਪਈ
ਰਨਜੂਝੀਭਵਸਿੰਧੁਗਈਤਰਿ॥੪੧॥
ਅਤੇ ਰਣ ਵਿਚ ਜੂਝ ਕੇ ਸੰਸਾਰ ਸਾਗਰ ਨੂੰ ਤਰ ਗਈ ॥੪੧॥
ਖੰਡਖੰਡਬਾਜੀਪਰਭਈ
ਉਹ ਘੋੜੇ ਉਤੇ ਹੀ ਟੋਟੇ ਟੋਟੇ ਹੋ ਗਈ,
ਤਊਛੋਰਿਅਯੋਧਨਗਈ
ਪਰ ਤਾਂ ਵੀ ਰਣ-ਖੇਤਰ ਨੂੰ ਛਡ ਕੇ ਨਹੀਂ ਗਈ।
ਭੂਤਪਿਸਾਚਗਏਭਖਿਤਾਮਾ
ਉਸ ਦਾ ਮਾਸ ('ਤਾਮਾ') ਭੂਤ ਅਤੇ ਪਿਸ਼ਾਚ ਖਾ ਗਏ,
ਬਾਗਿਮੋਰਿਤਊਭਜੀਬਾਮਾ॥੪੨॥
ਪਰ ਉਹ (ਘੋੜੇ ਦੀ) ਲਗ਼ਾਮ ਮੋੜ ਕੇ (ਰਣ ਵਿਚੋਂ) ਨਹੀਂ ਭਜੀ ॥੪੨॥
ਪ੍ਰਥਮਚਾਰਊਪੁਤ੍ਰਜੁਝਾਏ
ਪਹਿਲਾਂ ਚਾਰ ਪੁੱਤਰ ਮਰਵਾ ਦਿੱਤੇ
ਬਹੁਰਿਆਪੁਬੈਰੀਬਹੁਘਾਏ
ਅਤੇ ਫਿਰ ਆਪ ਬਹੁਤ ਵੈਰੀ ਮਾਰ ਦਿੱਤੇ।
ਪ੍ਰਥਮਬਾਲਕੌਜਬੈਸੰਘਾਰਿਯੋ
ਜਦੋਂ ਪਹਿਲਾਂ ਰਾਣੀ ਨੂੰ ਮਾਰ ਦਿੱਤਾ ਗਿਆ,
ਤਿਹਪਾਛੇਬੀਰਮਦੇਮਾਰਿਯੋ॥੪੩॥
ਤਾਂ ਉਸ ਪਿਛੋਂ ਬੀਰਮ ਦੇਵ ਨੂੰ ਮਾਰਿਆ ॥੪੩॥