GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1289
Display Settings
ਤਾਕੋਮਾਰਿਕਾਟਿਸਿਰਲਿਯੋ
ਬੀਰਮ ਦੇਵ ਨੂੰ ਮਾਰ ਕੇ ਉਸ ਦਾ ਸਿਰ ਕਟ ਲਿਆ
ਲੈਹਾਜਿਰਹਜਰਤਿਕੇਕਿਯੋ
ਅਤੇ ਲਿਆ ਕੇ ਬਾਦਸ਼ਾਹ ਦੇ ਪੇਸ਼ ਕੀਤਾ।
ਤਬਪਿਤਪਠੈਸੁਤਾਪਹਿਦੀਨਾ
ਤਦ ਪਿਤਾ ਨੇ (ਉਹ ਸਿਰ) ਪੁੱਤਰੀ ਵਲ ਭੇਜ ਦਿੱਤਾ।
ਅਧਿਕਦੁਖਿਤਹ੍ਵੈਦਹੁਤਾਚੀਨਾ॥੪੪॥
ਪੁੱਤਰੀ (ਉਸ ਨੂੰ) ਪਛਾਣ ਕੇ ਬਹੁਤ ਦੁਖੀ ਹੋਈ ॥੪੪॥
ਦੋਹਰਾ
ਦੋਹਰਾ:
ਜਬਬੇਗਮਤਿਹਸ੍ਵਾਰਕੌਦੇਖਾਸੀਸਉਘਾਰਿ
ਜਦ ਬੇਗਮ (ਬਾਦਸ਼ਾਹ ਦੀ ਪੁੱਤਰੀ) ਨੇ ਸਵਾਰ ਦੇ ਸਿਰ ਤੋਂ (ਕਪੜਾ) ਚੁਕ ਕੇ ਵੇਖਿਆ।
ਪਲਟਿਪਰਾਤਬਮੂੰਡਨ੍ਰਿਪਤਉਕਬੂਲੀਨਾਰਿ॥੪੫॥
ਤਾਂ ਰਾਜੇ ਦਾ ਸਿਰ ਪਿਛੇ ਨੂੰ ਡਿਗ ਪਿਆ ਅਤੇ (ਅਜਿਹੀ ਅਵਸਥਾ ਵਿਚ ਵੀ) ਉਸ ਨੇ (ਮੁਸਲਮਾਣ) ਇਸਤਰੀ ਨੂੰ ਪ੍ਰਵਾਨ ਨਾ ਕੀਤਾ ॥੪੫॥
ਚੌਪਈ
ਚੌਪਈ:
ਬੇਗਮਸੋਕਮਾਨਤਬਹ੍ਵੈਕੈ
ਤਦ ਬਾਦਸ਼ਾਹ ਦੀ ਪੁੱਤਰੀ ਨੇ ਗ਼ਮਗੀਨ ਹੋ ਕੇ
ਜਮਧਰਹਨਾਉਦਰਕਰਲੈਕੈ
ਹੱਥ ਵਿਚ ਜਮਧਰ ਲੈ ਕੇ ਪੇਟ ਵਿਚ ਮਾਰ ਲਈ।
ਪ੍ਰਾਨਮਿਤ੍ਰਕੇਲੀਨੇਦੀਨਾ
(ਅਤੇ ਕਹਿਣ ਲਗੀ ਕਿ) ਮੇਰੇ ਮਿਤਰ ਦੇ ਪ੍ਰਾਣ 'ਦੀਨ' (ਇਸਲਾਮ ਧਰਮ) ਨੇ ਲੈ ਲਏ ਹਨ।
ਧ੍ਰਿਗਮੋਕੌਜਿਨਅਸਕ੍ਰਮਕੀਨਾ॥੪੬॥
ਮੈਨੂੰ ਧਿੱਕਾਰ ਹੈ ਜਿਸ ਨੇ ਅਜਿਹਾ ਕੰਮ ਕੀਤਾ ਹੈ ॥੪੬॥
ਦੋਹਰਾ
ਦੋਹਰਾ:
ਬੀਰਮਦੇਰਾਜਾਨਿਮਿਤਬੇਗਮਤਜੇਪਰਾਨ
ਬੀਰਮ ਦੇਵ ਰਾਜੇ ਲਈ ਬਾਦਸ਼ਾਹ ਦੀ ਪੁੱਤਰੀ ਨੇ ਪ੍ਰਾਣ ਤਿਆਗ ਦਿੱਤੇ।
ਸੁਕਬਿਸ੍ਯਾਮਯਾਕਥਾਕੋਤਬਹੀਭਯੋਨਿਦਾਨ॥੪੭॥
ਕਵੀ ਸ਼ਿਆਮ ਕਹਿੰਦੇ ਹਨ, ਤਦ ਹੀ ਇਸ ਕਥਾ ਦਾ ਅੰਤ ਹੋ ਗਿਆ ॥੪੭॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪੈਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੫॥੬੨੯੫॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੫॥੬੨੯੫॥ ਚਲਦਾ॥
ਚੌਪਈ
ਚੌਪਈ:
ਰਾਜਸੈਨਇਕਸੁਨਾਨ੍ਰਿਪਤਿਬਰ
ਰਾਜ ਸੈਨ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਰਾਜਦੇਇਰਾਨੀਤਾਕੇਘਰ
ਉਸ ਦੇ ਘਰ ਰਾਜ ਦੇਈ ਨਾਂ ਦੀ ਰਾਣੀ ਸੀ।
ਰੰਗਝੜਦੇਦੁਹਿਤਾਤਹਸੋਹੈ
ਉਨ੍ਹਾਂ ਦੇ ਘਰ ਰੰਗਝੜ ਦੇ (ਦੇਈ) ਨਾਂ ਦੀ ਪੁੱਤਰੀ ਸ਼ੋਭਦੀ ਸੀ
ਸੁਰਨਰਨਾਗਅਸੁਰਮਨਮੋਹੈ॥੧॥
ਜੋ ਦੇਵਤਿਆਂ, ਨਰਾਂ, ਨਾਗਾਂ ਅਤੇ ਦੈਂਤਾਂ ਦਾ ਮਨ ਮੋਹ ਲੈਂਦੀ ਸੀ ॥੧॥
ਬਢਤਬਢਤਅਬਲਾਜਬਬਢੀ
ਜਦ ਬਾਲਿਕਾ ਵੱਧਦੀ ਵੱਧਦੀ ਜਵਾਨ ਹੋ ਗਈ
ਮਦਨਸੁਨਾਰਆਪੁਜਨੁਗਢੀ
(ਤਾਂ ਇੰਜ ਪ੍ਰਤੀਤ ਹੋਣ ਲਗਾ) ਮਾਨੋ ਕਾਮ ਦੇਵ ਨੇ ਆਪ ਇਹ ਇਸਤਰੀ ਬਣਾਈ ਹੋਵੇ।
ਮਾਤਪਿਤਾਚਰਚਾਭਈਜੋਈ
(ਜਦ) ਉਹ ਮਾਤਾ ਪਿਤਾ ਦੀ ਚਰਚਾ ਦਾ ਕਾਰਨ ਬਣੀ,
ਪ੍ਰਚੁਰਭਈਜਗਭੀਤਰਿਸੋਈ॥੨॥
ਤਾਂ ਉਹ ਸਾਰੇ ਜਗਤ ਵਿਚ (ਸੁੰਦਰਤਾ ਕਰ ਕੇ) ਪ੍ਰਸਿੱਧ ਹੋ ਗਈ ॥੨॥
ਮਾਤੈਕਹੀਸੁਤਾਕੇਸੰਗਾ
ਮਾਂ ਨੇ ਪੁੱਤਰੀ ਨੂੰ (ਇਕ ਦਿਨ) ਕਿਹਾ,
ਚੰਚਲਤਾਜਿਨਕਰੁਸੁੰਦ੍ਰੰਗਾ
ਹੇ ਸੁੰਦਰ ਅੰਗਾਂ ਵਾਲੀਏ! ਚੰਚਲਤਾ ਨਾ ਕਰ।
ਕਹਾਬਿਸੇਸਧੁਜਹਿਤੂਬਰਿਹੈ
(ਫਿਰ) ਕਿਹਾ, ਕਿ ਤੂੰ ਬਿਸੇਸ ਧੁਜ ਨਾਲ ਵਿਆਹ ਕਰ ਲੈ
ਤਾਕੋਜੀਤਿਦਾਸਲੈਕਰਿਹੈ॥੩॥
ਅਤੇ ਉਸ ਨੂੰ ਜਿਤ ਕੇ ਆਪਣਾ ਦਾਸ ਬਣਾ ਲੈ ॥੩॥
ਸੁਨਤਬਾਤਤਾਕਹਲਗਿਗਈ
ਮਾਂ ਦੀ ਗੱਲ ਸੁਣ ਕੇ (ਉਸ ਦੇ ਦਿਲ) ਨੂੰ ਲਗ ਗਈ।
ਰਾਖੀਗੂੜਭਾਖਤਭਈ
(ਉਸ ਨੇ) ਗੁਪਤ ਹੀ ਰਖੀ (ਅਤੇ ਕਿਸੇ ਨੂੰ) ਨਾ ਦਸੀ।
ਜਬਅਬਲਾਨਿਸਿਕੌਘਰਆਈ
ਜਦ ਅਬਲਾ ਰਾਤ ਵੇਲੇ ਘਰ ਆਈ,
ਚਲੀਤਹਾਨਰਭੇਸਬਨਾਈ॥੪॥
(ਤਦ) ਮਰਦਾਵੇਂ ਬਸਤ੍ਰ ਪਾ ਕੇ ਉਥੋਂ ਚਲ ਪਈ ॥੪॥
ਚਲਤਚਲਤਬਹੁਚਿਰਤਹਗਈ
(ਉਹ) ਬਹੁਤ ਚਿਰ ਤਕ ਚਲਦਿਆਂ ਚਲਦਿਆਂ ਉਥੇ ਜਾ ਪਹੁੰਚੀ,
ਜਹਾਬਿਲਾਸਵਤੀਨਗਰਈ
ਜਿਥੇ ਬਿਲਾਸਵਤੀ ਨਗਰੀ ਸੀ।
ਤਵਨਨਗਰਚਲਿਜੂਪਮਚਾਯੋ
ਉਥੇ ਜਾ ਕੇ ਉਸ ਨੇ ਜੂਆ (ਖੇਡਣ ਦੀ) ਧੁੰਮ ਮਚਾ ਦਿੱਤੀ
ਊਚਨੀਚਸਭਹੀਨਹਰਾਯੋ॥੫॥
ਅਤੇ ਉੱਚੇ ਨੀਵੇਂ ਸਭ ਨੂੰ ਝੁਕਾ ਦਿੱਤਾ (ਅਰਥਾਤ ਹਰਾ ਦਿੱਤਾ) ॥੫॥
ਬਡੇਬਡੇਜੂਪੀਜਬਹਾਰੇ
ਜਦ ਵੱਡੇ ਵੱਡੇ ਜੁਆਰੀਏ ਹਾਰ ਗਏ
ਮਿਲਿਰਾਜਾਕੇਤੀਰਪੁਕਾਰੇ
ਤਾਂ ਸਾਰਿਆਂ ਨੇ ਮਿਲ ਕੇ ਰਾਜੇ ਅਗੇ ਪੁਕਾਰ ਕੀਤੀ
ਇਕਹ੍ਯਾਂਐਸਜੁਆਰੀਆਯੋ
ਕਿ ਇਥੇ ਇਕ ਅਜਿਹਾ ਜੁਆਰੀਆ ਆਇਆ ਹੈ
ਕਿਸੂਪਾਸਨਹਿਜਾਤਹਰਾਯੋ॥੬॥
ਜੋ ਕਿਸੇ ਕੋਲੋਂ ਹਰਾਇਆ ਨਹੀਂ ਜਾ ਸਕਿਆ ॥੬॥
ਇਹਬਿਧਿਸੁਨੇਬਚਨਜਬਰਾਜਾ
ਜਦ ਰਾਜੇ ਨੇ ਇਸ ਤਰ੍ਹਾਂ ਦੇ ਬੋਲ ਸੁਣੇ,
ਆਪਨਸਜਿਯੋਜੂਪਕੋਸਾਜਾ
ਤਾਂ ਆਪ ਜੂਆ ਖੇਡਣ ਦੀ ਵਿਵਸਥਾ ਕੀਤੀ।
ਕਹਿਯੋਤਾਹਿਹ੍ਯਾਂਲੇਹੁਬੁਲਾਇ
(ਰਾਜੇ ਨੇ) ਕਿਹਾ, ਉਸ ਨੂੰ ਇਥੇ ਬੁਲਾ ਲੌ,
ਜਿਨਜੂਪੀਸਭਲਏਹਰਾਇ॥੭॥
ਜਿਸ ਨੇ ਸਾਰਿਆਂ ਜੁਆਰੀਆਂ ਨੂੰ ਹਰਾ ਦਿੱਤਾ ਹੈ ॥੭॥
ਭ੍ਰਿਤਸੁਨਿਬਚਨਪਹੂੰਚੇਤਹਾ
ਸੇਵਕ (ਰਾਜੇ ਦੇ) ਬੋਲ ਸੁਣ ਕੇ ਉਥੇ ਪਹੁੰਚੇ,
ਜੂਪਿਨਕੁਅਰਿਹਰਾਵਤਜਹਾ
ਜਿਥੇ ਜੁਆਰੀਆਂ ਨੂੰ ਕੁਮਾਰੀ ਹਰਾ ਰਹੀ ਸੀ।
ਕਹਿਯੋਤਾਹਿਤੁਹਿਰਾਇਬੁਲਾਯੋ
ਕਹਿਣ ਲਗੇ ਕਿ ਤੈਨੂੰ ਰਾਜੇ ਨੇ ਬੁਲਾਇਆ ਹੈ