GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1290
Display Settings
ਚਾਹਤਤੁਮਸੌਜੂਪਮਚਾਯੋ॥੮॥
ਅਤੇ ਚਾਹੁੰਦਾ ਹੈ ਕਿ ਤੇਰੇ ਨਾਲ ਜੂਆ ਖੇਡੇ ॥੮॥
ਨ੍ਰਿਪਕੇਤੀਰਤਰੁਨਿਤਬਗਈ
ਤਦ ਕੁਮਾਰੀ ਰਾਜੇ ਕੋਲ ਗਈ
ਬਹੁਬਿਧਿਜੂਪਮਚਾਵਤਭਈ
ਅਤੇ ਬਹੁਤ ਤਰ੍ਹਾਂ ਨਾਲ ਜੂਆ ਖੇਡਣਾ ਸ਼ੁਰੂ ਕੀਤਾ।
ਅਧਿਕਦਰਬਤਿਨਭੂਪਹਰਾਯੋ
ਉਸ ਰਾਜੇ ਨੇ ਇਤਨਾ ਧਨ ਹਰਾ ਦਿੱਤਾ
ਬ੍ਰਹਮਾਤੇਨਹਿਜਾਤਗਨਾਯੋ॥੯॥
ਕਿ ਬ੍ਰਹਮਾ ਕੋਲੋਂ ਵੀ ਗਿਣਿਆ ਨਹੀਂ ਜਾ ਸਕਦਾ ਸੀ ॥੯॥
ਜਬਨ੍ਰਿਪਦਰਬਬਹੁਤਬਿਧਿਹਾਰਾ
ਜਦ ਰਾਜਾ ਬਹੁਤ ਤਰ੍ਹਾਂ ਨਾਲ ਧਨ ਹਾਰ ਗਿਆ
ਸੁਤਊਪਰਪਾਸਾਤਬਢਾਰਾ
ਤਦ (ਉਸ ਨੇ ਆਪਣਾ) ਪੁੱਤਰ ਦਾਓ ਉਤੇ ਲਗਾ ਦਿੱਤਾ।
ਵਹੈਹਰਾਯੋਦੇਸਲਗਾਯੋ
(ਜਦ) ਪੁੱਤਰ ਵੀ ਹਾਰ ਗਿਆ, ਤਾਂ (ਦਾਓ ਉਤੇ) ਦੇਸ਼ ਲਗਾ ਦਿੱਤਾ।
ਜੀਤਾਕੁਅਰਭਜ੍ਯੋਮਨਭਾਯੋ॥੧੦॥
ਉਸ ਨੇ ਕੁੰਵਰ ਨੂੰ ਜਿਤ ਲਿਆ ਅਤੇ (ਉਸ ਨਾਲ) ਮਨ ਚਾਹਿਆ ਸੰਯੋਗ ਕੀਤਾ ॥੧੦॥
ਦੋਹਰਾ
ਦੋਹਰਾ:
ਜੀਤਿਸਕਲਧਨਤਵਨਕੋਦੀਨਾਦੇਸਨਿਕਾਰ
ਉਸ (ਰਾਜੇ) ਦਾ ਸਾਰਾ ਧਨ ਜਿਤ ਕੇ ਦੇਸੋਂ ਕਢ ਦਿੱਤਾ।
ਕੁਅਰਜੀਤਿਕਰਿਪਤਿਕਰਾਬਸੀਧਾਮਹ੍ਵੈਨਾਰ॥੧੧॥
ਕੁੰਵਰ ਨੂੰ ਜਿਤ ਕੇ ਪਤੀ ਬਣਾਇਆ ਅਤੇ (ਉਸ ਦੇ) ਘਰ ਪਤਨੀ ਹੋ ਕੇ ਵਸ ਗਈ ॥੧੧॥
ਚੰਚਲਾਨਕੇਚਰਿਤਕੋਸਕਤਕੋਈਬਿਚਾਰ
ਇਸਤਰੀਆਂ ਦੇ ਚਰਿਤ੍ਰ ਨੂੰ ਕੋਈ ਵੀ ਵਿਚਾਰ ਨਹੀਂ ਸਕਿਆ।
ਬ੍ਰਹਮਬਿਸਨਸਿਵਖਟਬਦਨਜਿਨਸਿਰਜੀਕਰਤਾਰ॥੧੨॥
ਭਾਵੇਂ ਬ੍ਰਹਮਾ, ਵਿਸ਼ਣੂ, ਸ਼ਿਵ ਅਤੇ ਕਾਰਤਿਕੇਯ ਅਤੇ ਕਰਤਾਰ (ਵੀ ਕਿਉਂ ਨਾ ਹੋਵੇ) ਜਿਸ ਨੇ ਖ਼ੁਦ ਇਸ ਨੂੰ ਸਿਰਜਿਆ ਹੈ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਛਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੬॥੬੩੦੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋ ਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੬ਵੇਂ ਚਰਿਤ੍ਰ ਦੀ ਸਮਾਪਤੀ ਸਭ ਸ਼ੁਭ ਹੈ ॥੩੩੬॥੬੩੦੭॥ ਚਲਦਾ॥
ਚੌਪਈ
ਚੌਪਈ:
ਜਮਲਸੈਨਰਾਜਾਬਲਵਾਨਾ
ਜਮਲ ਸੈਨ ਨਾਂ ਦਾ ਇਕ ਬਲਵਾਨ ਰਾਜਾ ਸੀ
ਤੀਨਲੋਕਮਾਨਤਜਿਹਆਨਾ
ਜਿਸ ਦੀ ਤਿੰਨੋ ਲੋਕ ਅਧੀਨਗੀ ਸਵੀਕਾਰ ਕਰਦੇ ਸਨ।
ਜਮਲਾਟੋਡੀਕੋਨਰਪਾਲਾ
ਉਹ ਜਮਲਾ ਟੋਡੀ ਦਾ ਰਾਜਾ ਸੀ
ਸੂਰਬੀਰਅਰੁਬੁਧਿਬਿਸਾਲਾ॥੧॥
ਅਤੇ ਬਹੁਤ ਸ਼ੂਰਵੀਰ ਤੇ ਵਿਸ਼ਾਲ ਬੁੱਧੀ ਦਾ ਸੁਆਮੀ ਸੀ ॥੧॥
ਸੋਰਠਦੇਰਾਨੀਤਿਹਸੁਨਿਯਤ
ਉਸ ਦੀ ਰਾਣੀ ਸੋਰਠ ਦੇ (ਦੇਈ) ਸੁਣੀਂਦੀ ਸੀ
ਦਾਨਸੀਲਜਾਕੋਜਗਗੁਨਿਯਤ
ਜਿਸ ਨੂੰ ਸੰਸਾਰ ਵਾਲੇ ਦਾਨੀ ਅਤੇ ਸ਼ੀਲਵਾਨ ਮੰਨਦੇ ਸਨ।
ਪਰਜਮਤੀਦੁਹਿਤਾਇਕਤਾਕੀ
ਪਰਜ ਮਤੀ ਨਾਂ ਦੀ ਉਸ ਦੀ ਇਕ ਪੁੱਤਰੀ ਸੀ
ਨਰੀਨਾਗਨੀਸਮਨਹਿਜਾਕੀ॥੨॥
ਜਿਸ ਦੇ ਸਮਾਨ ਨਰੀ ਜਾਂ ਨਾਗਨੀ (ਕੋਈ ਵੀ) ਨਹੀਂ ਸੀ ॥੨॥
ਬਿਸਹਰਕੋਇਕਹੁਤੋਨ੍ਰਿਪਾਲਾ
ਬਿਸਹਰ (ਸ਼ਹਿਰ) ਦਾ ਇਕ ਰਾਜਾ ਹੁੰਦਾ ਸੀ।
ਆਯੋਗੜਜਮਲਾਕਿਹਕਾਲਾ
ਉਹ ਕਿਸੇ ਸਮੇਂ ਜਮਲਾ ਗੜ੍ਹ ਵਿਚ ਆਇਆ।
ਛਾਛਕਾਮਨੀਕੀਪੂਜਾਹਿਤ
ਉਹ ਛਾਛ ਕਾਮਨੀ (ਸੀਤਲਾ ਦੇਵੀ) ਦੀ ਪੂਜਾ ਲਈ
ਮਨਕ੍ਰਮਬਚਨਇਹੈਕਰਿਕਰਿਬ੍ਰਤ॥੩॥
ਮਨ, ਬਚਨ ਅਤੇ ਕਰਮ ਕਰ ਕੇ ਬ੍ਰਤ ਧਾਰ ਕੇ (ਆਇਆ ਸੀ) ॥੩॥
ਠਾਢਿਪਰਜਦੇਨੀਕਨਿਵਾਸਨ
ਪਰਜ ਦੇਈ (ਆਪਣੇ) ਸੁੰਦਰ ਨਿਵਾਸ ਵਿਚ ਖੜੋਤੀ ਸੀ।
ਰਾਜਕੁਅਰਨਿਰਖਾਦੁਖਨਾਸਨ
(ਉਸ ਨੇ) ਦੁਖ ਨੂੰ ਦੂਰ ਕਰਨ ਵਾਲੇ ਰਾਜ ਕੁਮਾਰ ਨੂੰ ਵੇਖਿਆ।
ਇਹੈਚਿਤਮੈਕੀਅਸਿਬਿਚਾਰਾ
(ਉਸ ਨੇ) ਮਨ ਵਿਚ ਇਹੀ ਵਿਚਾਰ ਕੀਤਾ
ਬਰੌਯਾਹਿਕਰਿਕਵਨਪ੍ਰਕਾਰਾ॥੪॥
ਕਿ ਕਿਸੇ ਤਰ੍ਹਾਂ ਨਾਲ ਇਸ ਨਾਲ ਵਿਆਹ ਕਰਾਂ ॥੪॥
ਸਖੀਭੇਜਿਤਿਹਧਾਮਬੁਲਾਯੋ
ਸਖੀ ਨੂੰ ਭੇਜ ਕੇ ਉਸ ਨੂੰ ਘਰ ਬੁਲਵਾਇਆ।
ਭਾਤਿਭਾਤਿਕੋਭੋਗਕਮਾਯੋ
(ਉਸ ਨਾਲ) ਭਾਂਤ ਭਾਂਤ ਦਾ ਰਮਣ ਕੀਤਾ।
ਇਹਉਪਦੇਸਤਵਨਕਹਦਯੋ
ਉਸ ਨੂੰ ਇਹ ਗੱਲ (ਭੇਦ ਭਰੇ ਢੰਗ ਨਾਲ) ਸਮਝਾਈ
ਗੌਰਿਪੁਜਾਇਬਿਦਾਕਰਗਯੋ॥੫॥
ਅਤੇ ਗੌਰੀ ਦੀ ਪੂਜਾ ਕਰਵਾ ਕੇ ਘਰ ਭੇਜ ਦਿੱਤਾ ॥੫॥
ਬਿਦਾਕੀਆਤਿਹਐਸਸਿਖਾਇ
ਉਸ ਨੂੰ ਇਸ ਤਰ੍ਹਾਂ ਸਿਖਾ ਕੇ ਵਿਦਾ ਕੀਤਾ।
ਆਪੁਨ੍ਰਿਪਤਿਸੋਕਹੀਜਤਾਇ
ਆਪ ਰਾਜੇ ਨੂੰ ਜਤਾ ਕੇ ਕਿਹਾ
ਮਨੀਕਰਨਤੀਰਥਮੈਜੈਹੌ
ਕਿ ਮੈਂ ਮਨੀਕਰਨ ਤੀਰਥ ਉਤੇ ਜਾ ਰਹੀ ਹਾਂ
ਨਾਇਧੋਇਜਮਲਾਫਿਰਿਹੌ॥੬॥
ਅਤੇ ਇਸ਼ਨਾਨ ਕਰ ਕੇ ਫਿਰ ਜਮਲਾ ਗੜ੍ਹ ਆ ਜਾਵਾਂਗੀ ॥੬॥
ਜਾਤਤੀਰਥਜਾਤ੍ਰਾਕਹਭਈ
ਉਹ ਗਈ ਤਾਂ ਤੀਰਥ ਯਾਤ੍ਰਾ ਉਤੇ,
ਸਹਿਰਬੇਸਹਿਰਮੋਚਲਿਗਈ
ਪਰ ਬੇਸਹਿਰ ਨਗਰ ਵਿਚ ਜਾ ਪਹੁੰਚੀ।
ਹੋਤਤਵਨਸੌਭੇਦਜਤਾਯੋ
ਉਥੇ ਉਸ ਨੂੰ ਸਾਰਾ ਭੇਦ ਦਸਿਆ
ਮਨਮਾਨਤਕੇਭੋਗਕਮਾਯੋ॥੭॥
ਅਤੇ ਮਨ ਭਾਉਂਦਾ ਰਮਣ ਕੀਤਾ ॥੭॥
ਕਾਮਭੋਗਕਰਿਕੈਘਰਰਾਖੀ
(ਉਸ ਰਾਜੇ ਨੇ) ਉਸ ਨਾਲ ਕਾਮ-ਕ੍ਰੀੜਾ ਕਰ ਕੇ ਘਰ ਵਿਚ ਹੀ ਰਖ ਲਿਆ
ਰਛਪਾਲਕਨਸੋਅਸਭਾਖੀ
ਅਤੇ ਪਹਿਰੇਦਾਰਾਂ ਨੂੰ ਇਸ ਤਰ੍ਹਾਂ ਕਿਹਾ
ਬੇਗਿਨਗਰਤੇਇਨੈਨਿਕਾਰਹੁ
ਕਿ ਇਨ੍ਹਾਂ (ਇਸ ਦੇ ਸਾਥੀਆਂ) ਨੂੰ ਤੁਰਤ ਨਗਰ ਵਿਚੋਂ ਕਢ ਦਿਓ
ਹਾਥਉਠਾਵੈਤਿਹਹਨਿਮਾਰਹੁ॥੮॥
ਅਤੇ ਜੋ ਹੱਥ ਚੁਕੇ, ਉਸ ਨੂੰ ਮਾਰ ਮੁਕਾਓ ॥੮॥