GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1291
Display Settings
ਸੋਤਰੁਨੀਤਿਹਰਸਰਸਿਗਈ
ਉਹ ਕੁਮਾਰੀ ਉਸ ਦੇ ਪ੍ਰੇਮ ਵਿਚ ਮਗਨ ਹੋ ਗਈ
ਕਾਢਿਸਮਿਗ੍ਰੀਸਿਗਰੀਦਈ
ਅਤੇ (ਘਰੋਂ ਲਿਆਂਦੀ) ਸਾਰੀ ਸਾਮਗ੍ਰੀ ਕਢ ਕੇ ਦੇ ਦਿੱਤੀ।
ਇਹਛਲਸਾਥਲਹਾਮਨਭਾਵਨ
ਇਸ ਛਲ ਨਾਲ (ਉਸ ਨੇ) ਮਨ ਭਾਉਂਦਾ (ਪਤੀ) ਪ੍ਰਾਪਤ ਕਰ ਲਿਆ।
ਸਕਾਚੀਨਕੋਊਪੁਰਖਉਪਾਵਨ॥੯॥
ਕੋਈ ਪੁਰਸ਼ ਵੀ (ਉਸ ਦੇ) ਚਰਿਤ੍ਰ ('ਉਪਾਵ') ਨੂੰ ਨਾ ਸਮਝ ਸਕਿਆ ॥੯॥
ਕਾਢਿਦਏਸਭਹੀਰਖਵਾਰੇ
ਸਾਰਿਆਂ ਰਖਵਾਲਿਆਂ ਨੂੰ ਕਢ ਦਿੱਤਾ।
ਲੋਹਕਰਾਜਿਨਤੇਹਨਿਡਾਰੇ
ਜਿਨ੍ਹਾਂ ਨੇ ਹਥਿਆਰ ਚੁਕੇ, ਉਨ੍ਹਾਂ ਨੂੰ ਮਾਰ ਦਿੱਤਾ।
ਜਮਲੇਸ੍ਵਰਨ੍ਰਿਪਸੌਯੌਭਾਖੀ
ਜਮਲਾ ਗੜ ਦੇ ਰਾਜੇ ਨੂੰ ਇਹ ਅਖਵਾ ਭੇਜਿਆ
ਤੁਮਰੀਛੀਨਿਸੁਤਾਨ੍ਰਿਪਰਾਖੀ॥੧੦॥
ਕਿ ਤੁਹਾਡੀ ਪੁੱਤਰੀ ਨੂੰ (ਬੇਸਹਿਰ) ਦੇ ਰਾਜੇ ਨੇ ਖੋਹ ਕੇ ਰਖ ਲਿਆ ਹੈ ॥੧੦॥
ਬੇਸਹਰਾਪਰਕਛੁਬਸਾਯੋ
ਬੇਸਹਰਾ (ਦੇ ਰਾਜੇ) ਉਤੇ (ਜਮਲਾ ਗੜ੍ਹ ਦੇ ਰਾਜੇ ਦਾ) ਕੁਝ ਵਸ ਨਹੀਂ ਚਲਦਾ ਸੀ।
ਸੁਨਤਬਾਤਨ੍ਰਿਪਮੂੰਡਢੁਰਾਯੋ
(ਇਸ ਲਈ ਇਹ) ਗੱਲ ਸੁਣ ਕੇ ਰਾਜੇ ਨੇ ਸਿਰ ਹਿਲਾ ਦਿੱਤਾ।
ਇਹਛਲਬਰਾਕੁਅਰਿਵਹੁਰਾਜਾ
ਇਸ ਛਲ ਨਾਲ ਰਾਜ ਕੁਮਾਰੀ ਨੇ ਉਸ ਰਾਜੇ ਨਾਲ ਵਿਆਹ ਕਰ ਲਿਆ।
ਬਾਇਰਹਾਮੁਖਸਕਲਸਮਾਜਾ॥੧੧॥
ਸਾਰਾ ਸਮਾਜ ਮੂੰਹ ਅੱਡੀ ਰਹਿ ਗਿਆ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸੈਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੭॥੬੩੧੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੭॥੬੩੧੮॥ ਚਲਦਾ॥
ਦੋਹਰਾ
ਦੋਹਰਾ:
ਨਗਰਬਿਭਾਸਾਵਤੀਮੈਕਰਨਬਿਭਾਸਨਰੇਸ
ਵਿਭਾਸਾਵਤੀ ਨਗਰ ਵਿਚ ਬਿਭਾਸ ਕਰਨ ਨਾਂ ਦਾ ਰਾਜਾ ਸੀ
ਜਾਕੇਤੇਜਰੁਤ੍ਰਾਸਕੌਜਾਨਤਸਗਰੋਦੇਸ॥੧॥
ਜਿਸ ਦੇ ਤੇਜ ਅਤੇ ਭੈ ਨੂੰ ਸਾਰਾ ਦੇਸ਼ ਜਾਣਦਾ ਸੀ ॥੧॥
ਚੌਪਈ
ਚੌਪਈ:
ਮਤੀਬਿਵਾਸਤਵਨਕੀਰਾਨੀ
ਬਿਵਾਸ ਮਤੀ ਉਸ ਦੀ ਰਾਣੀ ਸੀ
ਸੁੰਦਰਿਭਵਨਚਤ੍ਰਦਸਜਾਨੀ
ਜੋ ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ।
ਸਾਤਸਵਤਿਤਾਕੀਛਬਿਮਾਨ
ਉਸ ਦੀਆਂ ਸੱਤ ਸੁੰਦਰ ਸੌਂਕਣਾਂ ਸਨ,
ਜਾਨੁਕਸਾਤਰੂਪਕੀਖਾਨ॥੨॥
ਮਾਨੋ ਸਤੇ ਹੀ ਰੂਪ ਦੀ ਖਾਣ ਹੋਣ ॥੨॥
ਆਯੋਤਹਾਏਕਬੈਰਾਗੀ
ਉਥੇ ਇਕ ਬੈਰਾਗੀ ਆਇਆ
ਰੂਪਵਾਨਗੁਨਵਾਨਤਿਆਗੀ
ਜੋ ਬਹੁਤ ਰੂਪਵਾਨ, ਗੁਣਵਾਨ ਅਤੇ ਤਿਆਗੀ ਸੀ।
ਸ੍ਯਾਮਦਾਸਤਾਕੋਭਨਿਨਾਮਾ
ਉਸ ਦਾ ਨਾਂ ਸ਼ਿਆਮ ਦਾਸ ਕਿਹਾ ਜਾਂਦਾ ਸੀ।
ਨਿਸਦਿਨਨਿਰਖਿਰਹਤਤਿਹਬਾਮਾ॥੩॥
ਉਸ ਨੂੰ ਰਾਤ ਦਿਨ ਇਸਤਰੀਆਂ ਵੇਖਦੀਆਂ ਰਹਿੰਦੀਆਂ ਸਨ ॥੩॥
ਮਤੀਬਿਭਾਸਤਵਨਰਸਰਾਚੀ
ਬਿਭਾਸ ਮਤੀ ਉਸ ਦੇ ਪ੍ਰੇਮ ਵਿਚ ਮਗਨ ਸੀ।
ਕਾਮਭੋਗਮਿਤਵਾਕੇਮਾਚੀ
ਮਿਤਰ ਨਾਲ ਖ਼ੂਬ ਕਾਮ ਭੋਗ ਕਰਦੀ ਸੀ।
ਗਵਨਕਰੌਤਾਸੌਮਨਭਾਵੈ
(ਉਹ) ਉਸ ਨਾਲ ਮਨ ਭਾਉਂਦਾ ਸੰਯੋਗ ਕਰਦੀ ਸੀ।
ਸਵਤਿਨਸੋਕਹ੍ਰਿਦੈਮਹਿਆਵੈ॥੪॥
ਸੌਂਕਣਾਂ (ਇਸ ਕਰ ਕੇ) ਮਨ ਵਿਚ ਬਹੁਤ ਦੁਖੀ ਹੁੰਦੀਆਂ ਸਨ ॥੪॥
ਅਹਿਧੁਜਦੇਝਖਕੇਤੁਮਤੀਭਨਿ
(ਉਸ ਦੀ ਇਕ ਸੌਂਕਣ) ਅਹਿਧੁਜ ਦੇਈ ਨੇ (ਦੂਜੀ ਸੌਂਕਣ) ਝਖਕੇਤੁ ਮਤੀ ਨੂੰ ਕਿਹਾ
ਪੁਹਪਮੰਜਰੀਫੂਲਮਤੀਗਨਿ
ਅਤੇ ਪੁਹਪ ਮੰਜਰੀ ਨੇ ਫੂਲਮਤੀ ਨੂੰ ਕਿਹਾ।
ਨਾਗਰਿਦੇਨਾਗਨਿਦੇਰਾਨੀ
(ਉਥੇ) ਨਾਗਰ ਦੇ (ਦੇਈ) ਅਤੇ ਨਾਗਨ ਦੇ (ਦੇਈ) ਨਾਂ ਦੀਆਂ ਵੀ (ਦੋ) ਰਾਣੀਆਂ ਸਨ
ਨ੍ਰਿਤਮਤੀਸਭਹੀਜਗਜਾਨੀ॥੫॥
ਅਤੇ (ਸੱਤਵੀਂ) ਨ੍ਰਿਤ ਮਤੀ ਸਾਰੇ ਜਗਤ ਵਿਚ ਜਾਣੀ ਜਾਂਦੀ ਸੀ ॥੫॥
ਤਿਨਦਿਨਏਕਕਰੀਮਿਜਮਾਨੀ
ਉਸ (ਬਿਭਾਸ ਮਤੀ ਰਾਣੀ ਨੇ) ਇਕ ਦਿਨ ਪ੍ਰੀਤੀ ਭੋਜਨ ਕੀਤਾ।
ਨਿਵਤਿਪਠੀਸਭਹੀਘਰਰਾਨੀ
ਸਾਰੀਆਂ ਰਾਣੀਆਂ ਨੂੰ ਨਿਉਤਾ ਭੇਜ ਦਿੱਤਾ।
ਬਿਖੁਕੌਭੋਜਨਸਭਨਖਵਾਇ
ਸਭ ਨੂੰ ਵਿਸ਼ ਮਿਲਿਆ ਭੋਜਨ ਖਵਾ ਦਿੱਤਾ
ਸਕਲਦਈਮ੍ਰਿਤਲੋਕਪਠਾਇ॥੬॥
ਅਤੇ ਸਾਰੀਆਂ ਨੂੰ ਜਮਲੋਕ ਭੇਜ ਦਿੱਤਾ ॥੬॥
ਬਿਖੁਕਹਖਾਇਮਰੀਸਵਤੈਸਬ
(ਜਦ) ਵਿਸ਼ ਨੂੰ ਖਾ ਕੇ ਸਾਰੀਆਂ ਸੌਂਕਣਾਂ ਮਰ ਗਈਆਂ,
ਰੋਵਤਭਈਬਿਭਾਸਮਤੀਤਬ
ਤਦ ਬਿਭਾਸ ਮਤੀ ਰੋਣ ਲਗ ਗਈ
ਪਾਪਕਰਮਕੀਨਾਮੈਭਾਰੋ
ਕਿ ਮੈਂ ਵੱਡਾ ਪਾਪ-ਕਰਮ ਕੀਤਾ ਹੈ।
ਧੋਖੇਲਵਨਇਨੈਬਿਖੁਖ੍ਵਾਰੋ॥੭॥
ਲੂਣ ਦੇ ਭੁਲੇਖੇ ਇਨ੍ਹਾਂ ਨੂੰ ਵਿਸ਼ ਖਵਾ ਦਿੱਤੀ ਹੈ ॥੭॥
ਅਬਮੈਗਰੌਹਿਮਾਚਲਜਾਇ
ਹੁਣ ਮੈਂ ਹਿਮਾਲਾ ਪਰਬਤ ਵਿਚ ਜਾ ਕੇ ਗਲ ਜਾਵਾਂਗੀ,
ਕੈਪਾਵਕਮਹਿਬਰੌਬਨਾਇ
ਜਾਂ ਮੈਂ ਅੱਗ ਵਿਚ ਸੜ ਮਰਾਂਗੀ।
ਸਹਚਰਿਸਹਸਹਟਕਿਤਿਹਰਹੀ
ਉਸ ਨੂੰ ਹਜ਼ਾਰਾਂ ਸਹੇਲੀਆਂ ਰੋਕ ਹਟੀਆਂ,
ਮਾਨਤਭਈਤਿਨਕੀਕਹੀ॥੮॥
ਪਰ (ਉਸ ਨੇ) ਉਨ੍ਹਾਂ ਦੀ ਗੱਲ ਨੂੰ ਨਾ ਮੰਨਿਆ ॥੮॥
ਵਹੈਸੰਗਬੈਰਾਗੀਲੀਨਾ
(ਉਸ ਨੇ) ਉਹੀ ਬੈਰਾਗੀ ਨਾਲ ਲੈ ਲਿਆ
ਜਾਸੌਕਾਮਭੋਗਕਹਕੀਨਾ
ਜਿਸ ਨਾਲ ਉਸ ਨੇ ਕਾਮ ਭੋਗ ਕੀਤਾ ਸੀ।
ਲੋਗਲਖੈਤ੍ਰਿਯਗਰਬੇਗਈ
ਲੋਕੀਂ ਸੋਚਦੇ ਕਿ ਇਸਤਰੀ (ਹਿਮਾਲਾ ਪਰਬਤ ਉਤੇ) ਗਲਣ ਗਈ ਹੈ।