GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1292
Display Settings
ਕਿਨਹੂੰਬਾਤਜਾਨਿਨਹਿਲਈ॥੯॥
ਕਿਸੇ ਨੇ ਵੀ (ਅਸਲੀ) ਗੱਲ ਨਹੀਂ ਸਮਝੀ ॥੯॥
ਮੂਰਖਰਾਇਬਾਇਮੁਖਰਹਾ
ਮੂਰਖ ਰਾਜਾ ਮੂੰਹ ਅੱਡੀ ਰਹਿ ਗਿਆ
ਭਲਾਬੁਰਾਕਛੁਤਾਹਿਕਹਾ
ਅਤੇ ਉਸ (ਇਸਤਰੀ) ਨੂੰ ਕੁਝ ਵੀ ਮਾੜਾ ਚੰਗਾ ਨਾ ਕਿਹਾ।
ਨਾਰਿਜਾਰਿਕੇਸਾਥਸਿਧਾਈ
ਇਸਤਰੀ ਯਾਰ ਨਾਲ ਚਲੀ ਗਈ।
ਬਾਤਭੇਦਕੀਕਿਨਹੁਪਾਈ॥੧੦॥
ਭੇਦ ਦੀ ਗੱਲ ਕਿਸੇ ਨੇ ਵੀ ਨਾ ਸਮਝੀ ॥੧੦॥
ਤ੍ਰਿਯਕੋਚਰਿਤਬਿਧਨਾਜਾਨੈ
ਇਸਤਰੀਆਂ ਦਾ ਚਰਿਤ੍ਰ ਤਾਂ ਵਿਧਾਤਾ ਵੀ ਨਹੀਂ ਸਮਝਦਾ।
ਮਹਾਰੁਦ੍ਰਭੀਕਛੁਪਛਾਨੈ
ਮਹਾ ਰੁਦ੍ਰ ਵੀ ਕੁਝ ਨਹੀਂ ਜਾਣਦਾ।
ਇਨਕੀਬਾਤਏਕਹੀਪਾਈ
ਇਨ੍ਹਾਂ ਦੀ ਗੱਲ ਇਕ ਨੇ ਹੀ ਸਮਝੀ ਹੈ?
ਜਿਨਇਸਤ੍ਰੀਜਗਦੀਸਬਨਾਈ॥੧੧॥
ਜਿਸ ਜਗਦੀਸ਼ ਨੇ ਇਸਤਰੀ ਦੀ ਸਿਰਜਨਾ ਕੀਤੀ ਹੈ ॥੧੧॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਤੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੮॥੬੩੨੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੮ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੮॥੬੩੨੯॥ ਚਲਦਾ॥
ਚੌਪਈ
ਚੌਪਈ:
ਸੁਨਿਯਤਇਕਨਗਰੀਉਜਿਯਾਰੀ
ਇਕ ਬਹੁਤ ਸੁੰਦਰ ਨਗਰੀ ਸੁਣੀਂਦੀ ਸੀ
ਬਿਸੁਕਰਮਾਨਿਜੁਹਾਥਸਵਾਰੀ
ਜਿਸ ਨੂੰ ਵਿਸ਼੍ਵਕਰਮਾ ਨੇ ਆਪਣੇ ਹੱਥਾਂ ਨਾਲ ਸੰਵਾਰਿਆ ਸੀ।
ਨਾਮੁਅਲੂਰਾਤਾਕੋਸੋਹੈ
ਉਸ ਦਾ ਨਾਂ ਅਲੂਰਾ (ਅਲੋਰਾ) ਸੀ।
ਤੀਨੋਲੋਕਰਚਿਤਤਿਨਮੋਹੈ॥੧॥
ਉਹ (ਵਿਧਾਤਾ ਦੁਆਰਾ) ਰਚੇ ਹੋਏ ਤਿੰਨਾਂ ਲੋਕਾਂ ਨੂੰ ਮੋਂਹਦੀ ਸੀ ॥੧॥
ਭੂਪਭਦ੍ਰਤਿਹਗੜਕੋਰਾਜਾ
ਭੂਪ ਭਦ੍ਰ ਉਸ ਗੜ੍ਹ ਦਾ ਰਾਜਾ ਸੀ।
ਰਾਜਪਾਟਤਾਹੀਕਹਛਾਜਾ
(ਉਸ ਨਗਰੀ ਦਾ) ਰਾਜ-ਪਾਟ ਉਸੇ ਨੂੰ ਸ਼ੋਭਦਾ ਸੀ।
ਰਤਨਮਤੀਤਿਹਨ੍ਰਿਪਕੀਰਾਨੀ
ਰਤਨ ਮਤੀ ਉਸ ਰਾਜੇ ਦੀ ਪਤਨੀ ਸੀ,
ਅਧਿਕਕੁਰੂਪਜਗਤਮਹਿਜਾਨੀ॥੨॥
ਜੋ ਸਾਰੇ ਸੰਸਾਰ ਵਿਚ ਬਹੁਤ ਕੁਰੂਪ ਸਮਝੀ ਜਾਂਦੀ ਸੀ ॥੨॥
ਤਾਕੇਨਿਕਟਰਾਜਾਜਾਵੈ
ਰਾਜਾ ਉਸ ਪਾਸ ਨਹੀਂ ਜਾਂਦਾ ਸੀ।
ਨਿਰਖਿਨਾਰਿਕੋਰੂਪਡਰਾਵੈ
ਰਾਣੀ ਦਾ ਰੂਪ ਵੇਖ ਕੇ ਡਰਦਾ ਸੀ।
ਅਵਰਰਾਨਿਯਨਕੇਘਰਰਹੈ
ਉਹ ਹੋਰਨਾਂ ਰਾਣੀਆਂ ਦੇ ਘਰ ਰਹਿੰਦਾ ਸੀ।
ਤਾਸੌਬੈਨਬੋਲਾਚਹੈ॥੩॥
ਉਸ ਨਾਲ ਗੱਲ ਕਰਨੀ ਵੀ ਨਹੀਂ ਚਾਹੁੰਦਾ ਸੀ ॥੩॥
ਯਹਦੁਖਅਧਿਕਨਾਰਿਕੇਮਨੈ
ਇਸ ਦਾ ਰਾਣੀ ਦੇ ਮਨ ਵਿਚ (ਬਹੁਤ) ਦੁਖ ਸੀ।
ਚਾਹਤਪ੍ਰੀਤਿਨ੍ਰਿਪਤਿਸੌਬਨੈ
(ਉਹ) ਚਾਹੁੰਦੀ ਸੀ ਕਿ ਰਾਜੇ ਨਾਲ ਪ੍ਰੇਮ ਸੰਬੰਧ ਬਣ ਜਾਏ।
ਏਕਜਤਨਤਬਕਿਯਾਪਿਆਰੀ
ਤਦ (ਉਸ) ਪਿਆਰੀ ਨੇ ਇਕ ਯਤਨ ਕੀਤਾ।
ਸੁਨਹੁਕਹਤਹੌਕਥਾਬਿਚਾਰੀ॥੪॥
(ਉਸ ਨੂੰ) ਸੁਣੋ! ਮੈਂ ਵਿਚਾਰ ਪੂਰਵਕ ਕਥਾ ਕਹਿੰਦਾ ਹਾਂ ॥੪॥
ਪੂਜਾਕਰਤਲਖਿਯੋਜਬਰਾਜਾ
ਜਦ ਉਸ ਨੇ ਰਾਜੇ ਨੂੰ ਪੂਜਾ ਕਰਦਿਆਂ ਵੇਖਿਆ,
ਤਬਤਨਸਜਾਸਕਲਤ੍ਰਿਯਸਾਜਾ
ਤਦ ਉਸ ਇਸਤਰੀ ਨੇ ਸ਼ਰੀਰ ਨੂੰ ਚੰਗੀ ਤਰ੍ਹਾਂ ਨਾਲ ਸਜਾ ਲਿਆ।
ਮਹਾਰੁਦ੍ਰਕੋਭੇਸਬਨਾਇ
(ਉਸ ਨੇ) ਮਹਾ ਰੁਦ੍ਰ ਦਾ ਭੇਸ ਬਣਾਇਆ
ਅਪਨੈਅੰਗਬਿਭੂਤਿਚੜਾਇ॥੫॥
ਅਤੇ ਆਪਣੇ ਅੰਗਾਂ ਉਤੇ ਬਿਭੂਤੀ (ਸੁਆਹ) ਮਲ ਲਈ ॥੫॥
ਕਰਤਹੁਤੋਰਾਜਾਜਪੁਜਹਾ
ਰਾਜਾ ਜਿਥੇ ਜਪ ਕਰ ਰਿਹਾ ਸੀ,
ਸਿਵਬਨਿਆਨਿਠਾਢਿਭੀਤਹਾ
ਉਥੇ (ਉਹ) ਸ਼ਿਵ ਬਣ ਕੇ ਆ ਖੜੋਤੀ।
ਜਬਰਾਜੈਤਿਹਰੂਪਨਿਹਰਾ
ਜਦ ਰਾਜੇ ਨੇ ਉਸ ਦਾ ਰੂਪ ਵੇਖਿਆ,
ਮਨਕ੍ਰਮਈਸਜਾਨਿਪਗਪਰਾ॥੬॥
ਤਾਂ ਮਨ, (ਬਚ) ਕਰਮ ਕਰ ਕੇ ਉਸ ਨੂੰ ਸ਼ਿਵ ਸਮਝ ਕੇ ਪੈਰਾਂ ਉਤੇ ਡਿਗ ਪਿਆ ॥੬॥
ਸੁਫਲਭਯੋਅਬਜਨਮਹਮਾਰਾ
(ਰਾਜਾ ਕਹਿਣ ਲਗਾ) ਹੁਣ ਮੇਰਾ ਜਨਮ ਸਫਲ ਹੋ ਗਿਆ ਹੈ
ਮਹਾਦੇਵਕੋਦਰਸਨਿਹਾਰਾ
(ਕਿਉਂਕਿ ਮੈਂ) ਮਹਾਦੇਵ ਦੇ ਦਰਸ਼ਨ ਕਰ ਲਏ ਹਨ।
ਕਹਿਯੋਕਰੀਮੈਬਡੀਕਮਾਈ
ਕਹਿਣ ਲਗਾ ਕਿ ਮੈਂ ਬਹੁਤ ਵੱਡੀ ਕਮਾਈ ਕੀਤੀ ਹੈ
ਜਾਤੇਦੀਨੀਰੁਦ੍ਰਦਿਖਾਈ॥੭॥
ਜਿਸ ਕਰ ਕੇ ਰੁਦ੍ਰ ਨੇ ਮੈਨੂੰ ਦਰਸ਼ਨ ਦਿੱਤੇ ਹਨ ॥੭॥
ਬਰੰਬ੍ਰੂਹਤਿਹਕਹਾਨਾਰਿਤਬ
ਤਾਂ ਇਸਤਰੀ ਨੇ ਉਸ ਨੂੰ ਕਿਹਾ, ਵਰ ਮੰਗੋ ('ਬਰੰਬ੍ਰੁਹ')
ਜੌਜੜਰੁਦ੍ਰਲਖਿਯੋਜਾਨਾਜਬ
ਜਦ ਉਸ ਮੂਰਖ (ਰਾਜੇ) ਨੇ (ਉਸ ਇਸਤਰੀ ਨੂੰ) ਰੁਦ੍ਰ ਸਮਝ ਲਿਆ।
ਤੈਮੁਰਿਕਰੀਸੇਵਭਾਖਾਅਤਿ
(ਉਸ ਨੇ) ਕਿਹਾ, ਤੂੰ ਮੇਰੀ ਬਹੁਤ ਸੇਵਾ ਕੀਤੀ ਹੈ।
ਤਬਤਹਿਦਰਸੁਦਿਯੋਮੈਸੁਭਮਤਿ॥੮॥
ਹੇ ਸ਼ੁਭ ਮਤ ਵਾਲੇ! ਤਦ ਹੀ ਮੈਂ ਤੈਨੂੰ ਦਰਸ਼ਨ ਦਿੱਤੇ ਹਨ ॥੮॥
ਸੁਨਿਬਚਨਾਰਿਰਾਇਹਰਖਾਨਾ
ਇਸਤਰੀ ਦੇ ਬਚਨ ਸੁਣ ਕੇ ਰਾਜਾ ਬਹੁਤ ਪ੍ਰਸੰਨ ਹੋਇਆ।
ਭੇਦਅਭੇਦਜੜਕਛੂਜਾਨਾ
ਮੂਰਖ ਨੇ ਭੇਦ ਅਭੇਦ ਕੁਝ ਨਾ ਸਮਝਿਆ।
ਤ੍ਰਿਯਕੇਚਰਨਰਹਾਲਪਟਾਈ
ਇਸਤਰੀ ਦੇ ਚਰਨਾਂ ਨਾਲ ਲਿਪਟਿਆ ਰਿਹਾ
ਨਾਰਿਚਰਿਤਕੀਬਾਤਪਾਈ॥੯॥
ਅਤੇ ਨਾਰੀ ਚਰਿਤ੍ਰ ਦੀ ਗੱਲ ਨੂੰ ਨਾ ਸਮਝਿਆ ॥੯॥
ਤਬਐਸਾਤ੍ਰਿਯਕਿਯਾਉਚਾਰਾ
ਤਦ ਇਸਤਰੀ ਨੇ ਇਸ ਤਰ੍ਹਾਂ ਕਿਹਾ,