ਸੁਨਹੁਬਾਤਤੁਮਰਾਜਕੁਮਾਰਾ॥
ਹੇ ਰਾਜ ਕੁਮਾਰ! ਤੁਸੀਂ (ਮੇਰੀ) ਗੱਲ ਸੁਣੋ।
ਰਤਨਮਤੀਤੁਮਰੀਜੋਰਾਨੀ॥
ਤੁਹਾਡੀ ਜੋ ਰਾਣੀ ਰਤਨ ਮਤੀ ਹੈ,
ਯਹਮੁਰਿਅਤਿਸੇਵਕੀਪ੍ਰਮਾਨੀ॥੧੦॥
ਉਸ ਨੂੰ ਮੇਰੀ ਬਹੁਤ ਪੱਕੀ ਸੇਵਿਕਾ ਸਮਝੋ ॥੧੦॥
ਜੌਯਾਸੌਤੁਮਕਰਹੁਪ੍ਯਾਰਾ॥
ਜੇ ਤੁਸੀਂ ਉਸ ਨਾਲ ਪ੍ਰੇਮ ਕਰੋਂਗੇ,
ਹ੍ਵੈਹੈਤੁਮਰੋਤਬੈਉਧਾਰਾ॥
ਤਦ ਹੀ ਤੁਹਾਡਾ ਉੱਧਾਰ ਹੋਵੇਗਾ।
ਸਤ੍ਰਹੋਇਗੋਨਾਸਤਿਹਾਰੋ॥
ਤੁਹਾਡੇ ਵੈਰੀ ਨਸ਼ਟ ਹੋਣਗੇ।
ਤਬਜਾਨੌਤੂਭਗਤਹਮਾਰੋ॥੧੧॥
ਤਦ (ਮੈਂ) ਸਮਝਾਂਗਾ ਕਿ ਤੂੰ ਮੇਰਾ ਭਗਤ ਹੈਂ ॥੧੧॥
ਯੌਕਹਿਲੋਕੰਜਨਦ੍ਰਿਗਡਾਰੀ॥
ਇਹ ਕਹਿ ਕੇ (ਉਸ ਨੇ) ਲੋਕੰਜਨ (ਸੁਰਮਾ) ਅੱਖਾਂ ਵਿਚ ਪਾਇਆ।
ਭਈਲੋਪਨਹਿਜਾਇਨਿਹਾਰੀ॥
ਉਹ ਭੇਦ ਭਰੇ ਢੰਗ ਨਾਲ ਅਲੋਪ ਹੋ ਗਈ ਅਤੇ ਵੇਖੀ ਨਾ ਜਾ ਸਕੀ।
ਮੂੜਰਾਵਤਿਹਰੁਦ੍ਰਪ੍ਰਮਾਨਾ॥
ਮੂਰਖ ਰਾਜੇ ਨੇ ਉਸ ਨੂੰ ਰੁਦ੍ਰ ਸਮਝਿਆ।
ਭੇਦਅਭੇਦਕਛੁਪਸੂਨਜਾਨਾ॥੧੨॥
ਭੇਦ ਅਭੇਦ ਨੂੰ ਮੂਰਖ ਨੇ ਕੁਝ ਨਾ ਜਾਣਿਆ ॥੧੨॥
ਤਬਤੇਤਾਸੌਕੀਆਪ੍ਯਾਰਾ॥
ਤਦ ਤੋਂ ਉਸ ਨਾਲ (ਰਾਜੇ ਨੇ) ਹੋਰ ਸਾਰੀਆਂ ਸੁੰਦਰ ਰਾਣੀਆਂ ਨੂੰ
ਤਜਿਕਰਿਸਕਲਸੁੰਦਰੀਨਾਰਾ॥
ਤਿਆਗ ਕੇ ਪਿਆਰ ਕਰਨਾ ਸ਼ੁਰੂ ਕੀਤਾ।
ਇਹਛਲਛਲਾਚੰਚਲਾਰਾਜਾ॥
ਇਸ ਛਲ ਨਾਲ ਚੰਚਲਾ ਨੇ ਰਾਜੇ ਨੂੰ ਛਲ ਲਿਆ
ਆਲੂਰੇਗੜਕੋਸਿਰਤਾਜਾ॥੧੩॥
ਜੋ ਆਲੂਰ ਗੜ੍ਹ ਦਾ ਸੁਆਮੀ ਸੀ ॥੧੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਉਨਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੩੯॥੬੩੪੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੩੯ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੩੯॥੬੩੪੨॥ ਚਲਦਾ॥
ਚੌਪਈ॥
ਚੌਪਈ:
ਮਥੁਰਾਨਾਮਹਮਾਰੇਰਹੈ॥
ਮਥੁਰਾ ਨਾਂ ਦਾ (ਇਕ ਵਿਅਕਤੀ) ਸਾਡੇ ਰਹਿੰਦਾ ਸੀ।
ਜਗਤਿਹਤ੍ਰਿਯਹਿਗੁਲਾਬੇਕਹੈ॥
ਜਗਤ ਉਸ ਦੀ ਇਸਤਰੀ ਨੂੰ ਗੁਲਾਬੋ ਕਹਿੰਦਾ ਸੀ।
ਰਾਮਦਾਸਨਾਮਾਤਹਆਯੋ॥
ਉਥੇ ਰਾਮ ਦਾਸ ਨਾਂ ਦਾ ਵਿਅਕਤੀ ਆਇਆ।
ਨਿਰਖਿਨਾਰਿਤਿਹਮਦਨਸਤਾਯੋ॥੧॥
(ਉਸ) ਇਸਤਰੀ ਨੂੰ ਵੇਖ ਕੇ ਉਸ ਨੂੰ ਕਾਮ ਨੇ ਪਰੇਸ਼ਾਨ ਕੀਤਾ ॥੧॥
ਬਹੁਤਬਰਿਸਤਾਸੌਵਹੁਰਹਾ॥
ਉਹ ਬਹੁਤ ਵਰ੍ਹਿਆਂ ਤਕ ਉਸ ਨਾਲ ਰਿਹਾ
ਪੁਨਿਐਸੇਤਿਹਤ੍ਰਿਯਸੌਕਹਾ॥
ਅਤੇ ਫਿਰ ਇਸ ਤਰ੍ਹਾਂ ਇਸਤਰੀ ਪ੍ਰਤਿ ਕਿਹਾ,
ਆਉਹੋਹਿਹਮਰੀਤੈਨਾਰੀ॥
ਆ! ਅਤੇ (ਹੁਣ) ਤੂੰ ਮੇਰੀ ਇਸਤਰੀ ਬਣ ਜਾ।
ਕਸਿਦੈਹੈਤੁਹਿਯਹਮੁਰਦਾਰੀ॥੨॥
ਇਹ (ਮਥੁਰਾ) ਮੁਰਦਾਰ ਤੈਨੂੰ ਕੀ ਦਿੰਦਾ ਹੈ ॥੨॥
ਭਲੀਭਲੀਅਬਲਾਤਿਨਭਾਖੀ॥
ਇਸਤਰੀ ਨੇ ਉਸ ਨੂੰ 'ਭਲੀ ਭਲੀ' ਕਿਹਾ
ਚਿਤਮਹਿਰਾਖਿਨਕਾਹੂਆਖੀ॥
ਅਤੇ (ਇਹ ਗੱਲ) ਆਪਣੇ ਚਿਤ ਵਿਚ ਰਖੀ, ਕਿਸੇ ਨੂੰ ਨਾ ਦਸੀ।
ਜਬਮਥੁਰਾਆਯੋਤਿਹਧਾਮਾ॥
ਜਦ ਮਥੁਰਾ ਉਸ ਦੇ ਘਰ ਆਇਆ
ਤਬਅਸਿਬਚਨਬਖਾਨ੍ਯੋਬਾਮਾ॥੩॥
ਤਦ ਇਸਤਰੀ ਨੇ ਇਸ ਤਰ੍ਹਾਂ ਗੱਲ ਕੀਤੀ ॥੩॥
ਹਰੀਚੰਦਰਾਜਾਜਗਭਯੋ॥
ਜਗਤ ਵਿਚ ਰਾਜਾ ਹਰੀ ਚੰਦ ਹੋਇਆ ਸੀ।
ਅੰਤਕਾਲਸੋਭੀਮਰਿਗਯੋ॥
ਅੰਤ ਸਮੇਂ ਉਹ ਵੀ ਮਰ ਗਿਆ।
ਮਾਨਧਾਤਪ੍ਰਭਭੂਪਬਢਾਯੋ॥
ਮਾਨਧਾਤਾ ਨਾਂ ਦਾ ਇਕ ਵੱਡਾ ਰਾਜਾ ਹੋਇਆ ਸੀ।
ਅੰਤਕਾਲਸੋਊਕਾਲਖਪਾਯੋ॥੪॥
ਉਸ ਨੂੰ ਵੀ ਅੰਤ ਵਿਚ ਕਾਲ ਨੇ ਖਪਾ ਦਿੱਤਾ ॥੪॥
ਜੋਨਰਨਾਰਿਭਯੋਸੋਮਰਾ॥
(ਇਸ ਸੰਸਾਰ ਵਿਚ) ਜੋ ਇਸਤਰੀ ਪੁਰਸ਼ ਪੈਦਾ ਹੋਇਆ ਹੈ, ਉਹ ਮਰ ਗਿਆ ਹੈ।
ਯਾਜਗਮਹਿਕੋਊਨਉਬਰਾ॥
ਇਸ ਜਗਤ ਵਿਚ ਕੋਈ ਵੀ ਬਚਿਆ ਨਹੀਂ ਹੈ।
ਇਹਜਗਥਿਰਏਕੈਕਰਤਾਰਾ॥
ਇਸ ਜਗਤ ਵਿਚ ਇਕ ਕਰਤਾਰ ਹੀ ਸਥਾਈ ਹੈ
ਔਰਮ੍ਰਿਤਕਇਹਸਗਲਸੰਸਾਰਾ॥੫॥
ਅਤੇ ਹੋਰ ਸਾਰਾ ਸੰਸਾਰ ਨਾਸ਼ਮਾਨ ਹੈ ॥੫॥
ਦੋਹਰਾ॥
ਦੋਹਰਾ:
ਯਾਜਗਮਹਿਸੋਈਜਿਯਤਪੁੰਨ੍ਯਦਾਨਜਿਨਕੀਨ॥
ਇਸ ਸੰਸਾਰ ਵਿਚ ਉਹੀ ਜੀਉਂਦਾ ਰਹਿੰਦਾ ਹੈ (ਭਾਵ ਅਮਰ ਹੈ) ਜਿਸ ਨੇ ਪੁੰਨ ਦਾਨ ਕੀਤਾ ਹੈ।
ਸਿਖਿਯਨਕੀਸੇਵਾਕਰੀਜੋਮਾਗੈਸੋਦੀਨ॥੬॥
ਜਿਸ ਨੇ ਸਿੱਖਾਂ (ਸੇਵਕਾਂ) ਦੀ ਸੇਵਾ ਕੀਤੀ ਹੈ (ਉਸ ਨੇ) ਜੋ ਮੰਗਿਆ ਹੈ, ਉਹੀ ਦਿੱਤਾ ਹੈ ॥੬॥
ਚੌਪਈ॥
ਚੌਪਈ:
ਯਹਉਪਦੇਸਸੁਨਤਜੜਢਰਿਯੋ॥
ਇਹ ਉਪਦੇਸ਼ ਸੁਣ ਕੇ ਮੂਰਖ ਮਥੁਰਾ ਢਲ ਗਿਆ
ਬਹੁਰਿਨਾਰਿਸੌਬਚਨਉਚਰਿਯੋ॥
ਅਤੇ ਫਿਰ ਇਸਤਰੀ ਪ੍ਰਤਿ ਕਹਿਣ ਲਗਾ।
ਜੋਉਪਜੈਜਿਯਭਲੀਤਿਹਾਰੈ॥
ਜੋ ਤੇਰੇ ਮਨ ਵਿਚ ਆਇਆ ਹੈ, ਉਹ ਠੀਕ ਹੈ।
ਵਹੈਕਾਮਮੈਕਰੌਸਵਾਰੈ॥੭॥
ਉਹੀ ਕੰਮ ਮੈਂ ਚੰਗੀ ਤਰ੍ਹਾਂ ਨਾਲ ਕਰਾਂਗਾ ॥੭॥
ਤ੍ਰਿਯਬਾਚ॥
ਇਸਤਰੀ ਨੇ ਕਿਹਾ:
ਫਟਾਬਸਤ੍ਰਜਾਕਾਲਖਿਲੀਜੈ॥
ਜੇ ਕਿਸੇ ਦਾ ਫਟਿਆ ਹੋਇਆ ਬਸਤ੍ਰ ਵੇਖੋ,
ਬਸਤ੍ਰਨਵੀਨਤੁਰਤਤਿਹਦੀਜੈ॥
ਉਸ ਨੂੰ ਤੁਰਤ ਨਵੇਂ ਬਸਤ੍ਰ ਦੇ ਦਿਓ।
ਜਾਕੈਘਰਿਮਹਿਹੋਇਨਦਾਰਾ॥
ਜਿਸ ਦੇ ਘਰ ਵਿਚ ਇਸਤਰੀ ਨਾ ਹੋਵੇ,
ਤਾਕਹਦੀਜੈਅਪਨੀਨਾਰਾ॥੮॥
ਉਸ ਨੂੰ ਆਪਣੀ ਇਸਤਰੀ ਦੇ ਦਿਓ ॥੮॥
ਰਾਮਦਾਸਤਬਤਾਹਿਨਿਹਾਰਿਯੋ॥
ਰਾਮ ਦਾਸ ਨੇ ਤਦ ਉਸ ਵਲ ਵੇਖਿਆ।
ਧਨਬਿਹੀਨਬਿਨੁਨਾਰਿਬਿਚਾਰਿਯੋ॥
(ਉਹ) ਧਨ ਤੋਂ ਸਖਣਾ ਅਤੇ ਇਸਤਰੀ ਤੋਂ ਬਿਨਾ ਸੀ।
ਧਨਹੂੰਦੀਯਾਨਾਰਿਹੂੰਦੀਨੀ॥
(ਉਸ ਨੂੰ ਮਥੁਰਾ ਨੇ) ਧਨ ਵੀ ਦੇ ਦਿੱਤਾ ਅਤੇ ਇਸਤਰੀ ਵੀ ਦੇ ਦਿੱਤੀ।
ਭਲੀਬੁਰੀਜੜਕਛੂਨਚੀਨੀ॥੯॥
ਉਸ ਮੂਰਖ ਨੇ ਮਾੜੀ ਚੰਗੀ ਕੋਈ ਗੱਲ ਨਹੀਂ ਸੋਚੀ ॥੯॥
ਇਹਛਲਗਈਜਾਰਕੇਨਾਰਾ॥
ਇਸ ਛਲ ਨਾਲ (ਉਹ) ਇਸਤਰੀ ਯਾਰ ਨਾਲ ਚਲੀ ਗਈ।
ਬਸਤ੍ਰਦਰਬਲੈਸਾਥਅਪਾਰਾ॥
(ਆਪਣੇ) ਨਾਲ ਬਹੁਤ ਸਾਰੇ ਬਸਤ੍ਰ ਅਤੇ ਧਨ ਲੈ ਗਈ।
ਇਹਆਪਨਅਤਿਸਾਧਪਛਾਨਾ॥
ਇਸ (ਭਾਵ-ਮਥੁਰਾ ਨੇ) ਆਪਣੇ ਆਪ ਨੂੰ ਵੱਡਾ ਸਾਧ ਸਮਝਿਆ
ਭਲੀਬੁਰੀਕਾਭੇਵਨਜਾਨਾ॥੧੦॥
ਅਤੇ ਭਲੇ ਬੁਰੇ ਦਾ ਭੇਦ ਨਾ ਸਮਝਿਆ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੪੦॥੬੩੫੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੦॥੬੩੫੨॥ ਚਲਦਾ॥
ਚੌਪਈ॥
ਚੌਪਈ:
ਸੁਕ੍ਰਿਤਾਵਤੀਨਗਰਇਕਸੁਨਾ॥
ਸੁਕ੍ਰਿਤਾਵਤੀ ਨਾਂ ਦਾ ਇਕ ਨਗਰ ਸੁਣੀਂਦਾ ਸੀ।
ਸੁਕ੍ਰਿਤਸੈਨਰਾਜਾਬਹੁਗੁਨਾ॥
(ਜਿਥੋਂ ਦਾ) ਸੁਕ੍ਰਿਤ ਸੈਨ ਨਾਂ ਦਾ ਬਹੁਤ ਗੁਣਵਾਨ ਰਾਜਾ ਸੀ।
ਸੁਭਲਛਨਿਦੇਨਾਰਿਬਿਰਾਜੈ॥
ਉਸ ਦੇ (ਘਰ) ਸੁਭ ਲਛਨਿ ਦੇ (ਦੇਈ) ਇਸਤਰੀ ਰਹਿੰਦੀ ਸੀ।
ਚੰਦ੍ਰਸੂਰਕੀਲਖਿਦੁਤਿਲਾਜੈ॥੧॥
(ਉਸ ਨੂੰ) ਵੇਖ ਕੇ ਚੰਦ੍ਰਮਾ ਅਤੇ ਸੂਰਜ ਦੀ ਜੋਤਿ (ਚਮਕ) ਸ਼ਰਮਾਉਂਦੀ ਸੀ ॥੧॥
ਸ੍ਰੀਅਪਛਰਾਦੇਇਸੁਬਾਲਾ॥
(ਉਸ ਦੀ) ਅਪੱਛਰਾ ਦੇਈ ਨਾਂ ਦੀ ਬਾਲਿਕਾ ਸੀ,
ਮਾਨਹੁਸਕਲਰਾਗਕੀਮਾਲਾ॥
ਮਾਨੋ ਸਾਰਿਆਂ ਰਾਗਾਂ ਦੀ ਮਾਲਾ ਹੋਵੇ।
ਕਹੀਨਜਾਤਤਵਨਕੀਸੋਭਾ॥
ਉਸ ਦੀ ਸ਼ੋਭਾ ਦਾ ਵਰਣਨ ਨਹੀਂ ਕੀਤਾ ਜਾ ਸਕਦਾ।
ਇੰਦ੍ਰਚੰਦ੍ਰਜਸਰਵਿਲਖਿਲੋਭਾ॥੨॥
ਜਿਸ ਦੇ ਰੂਪ ਨੂੰ ਵੇਖ ਕੇ ਇੰਦਰ, ਚੰਦ੍ਰਮਾ ਅਤੇ ਸੂਰਜ ਵੀ ਲੋਭੀ ਹੋ ਜਾਂਦੇ ਸਨ ॥੨॥
ਤਹਇਕਆਇਗਯੋਸੌਦਾਗਰ॥
ਉਥੇ ਇਕ ਸੌਦਾਗਰ ਆ ਗਿਆ।
ਪੂਤਸਾਥਤਿਹਜਾਨੁਪ੍ਰਭਾਕਰ॥
ਉਸ ਨਾਲ ਸੂਰਜ ਵਰਗਾ ਪੁੱਤਰ ਸੀ।
ਰਾਜਸੁਤਾਤਿਹਊਪਰਅਟਕੀ॥
ਰਾਜ ਕੁਮਾਰੀ ਉਸ ਉਤੇ ਮੋਹਿਤ ਹੋ ਗਈ
ਚਟਪਟਲਾਜਲੋਕਕੀਸਟਕੀ॥੩॥
ਅਤੇ ਲੋਕ ਲਾਜ ਨੂੰ ਝਟਪਟ ਸੁਟ ਦਿੱਤਾ ॥੩॥