GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1294
Display Settings
ਚਤੁਰਿਜਾਨਿਤਹਸਖੀਪਠਾਈ
ਉਸ ਨੇ ਇਕ ਸਿਆਣੀ ਸਖੀ ਨੂੰ ਉਸ ਪਾਸ ਭੇਜਿਆ।
ਜ੍ਯੋਂਤ੍ਯੋਂਤਹਾਤਾਹਿਲੈਆਈ
(ਉਹ) ਜਿਵੇਂ ਕਿਵੇਂ ਉਸ ਨੂੰ ਉਥੇ ਲੈ ਆਈ।
ਰਾਜਸੁਤਾਤਾਸੌਰਤਿਮਾਨੀ
ਰਾਜ ਕੁਮਾਰੀ ਨੇ ਉਸ ਨਾਲ ਰਤੀ-ਕ੍ਰੀੜਾ ਕੀਤੀ।
ਕੇਲਕਰਤਸਭਰਾਤਿਬਿਹਾਨੀ॥੪॥
ਕਾਮ-ਕੇਲਿ ਕਰਦਿਆਂ ਸਾਰੀ ਰਾਤ ਬਿਤਾ ਦਿੱਤੀ ॥੪॥
ਬਾਢਾਬਿਰਹਦੁਹਨਕੋਐਸਾ
(ਉਨ੍ਹਾਂ) ਦੋਹਾਂ ਦਾ ਅਜਿਹਾ ਬਿਰਹਾ (ਪ੍ਰੇਮ) ਵਧਿਆ
ਹਮਤੇਭਾਖਿਜਾਈਕੈਸਾ
ਕਿ ਮੇਰੇ ਤੋਂ ਬਿਆਨ ਨਹੀਂ ਕੀਤਾ ਜਾ ਸਕਦਾ ਕਿ (ਉਹ) ਕਿਹੋ ਜਿਹਾ ਸੀ।
ਏਕਛੋਰਿਇਕਅਨਤਜਾਵੈ
ਇਕ ਨੂੰ ਛਡ ਕੇ ਦੂਜਾ ਕਿਤੇ ਨਹੀਂ ਜਾਂਦਾ ਸੀ।
ਪਲਕਓਟਜੁਗਕੋਟਿਬਿਹਾਵੈ॥੫॥
ਪਲਕ (ਦੇ ਝਪਕਣ ਜਿੰਨਾ) ਓਹਲਾ ਕਰੋੜ ਯੁਗਾਂ ਦੇ ਬੀਤਣ ਜਿੰਨਾ ਲਗਦਾ ਸੀ ॥੫॥
ਕਾਮਭੋਗਕਰਿਬਦਾਸੰਕੇਤਾ
ਕਾਮ ਭੋਗ ਕਰਨ ਉਪਰੰਤ ਸੰਕੇਤ ਦਸਿਆ।
ਲਾਗਿਯੋਸਾਹਪੁਤ੍ਰਸੋਹੇਤਾ
(ਉਸ ਦਾ) ਸ਼ਾਹ ਦੇ ਪੁੱਤਰ ਨਾਲ ਪ੍ਰੇਮ ਹੋ ਗਿਆ ਸੀ।
ਮੁਹਿਅਪਨੇਲੈਸੰਗਸਿਧਾਰੋ
(ਕਹਿਣ ਲਗੀ ਜੇ (ਤੂੰ) ਮੈਨੂੰ ਆਪਣੇ ਨਾਲ ਲੈ ਜਾਏਂ
ਤਬਜਾਨੌਤੈਯਾਰਹਮਾਰੋ॥੬॥
ਮੈਂ ਤਦ ਹੀ ਤੈਨੂੰ ਆਪਣਾ ਮਿਤਰ ਸਮਝਾਂਗੀ ॥੬॥
ਤਾਸੌਰਤਿਕਰਿਧਾਮਸਿਧਾਯੋ
ਉਹ (ਉਸ ਨਾਲ) ਰਤੀ-ਕ੍ਰੀੜਾ ਕਰ ਕੇ ਘਰ ਨੂੰ ਚਲਾ ਗਿਆ।
ਕੀਯਾਜਤਨਜੋਹਿਤੂਸਿਖਾਯੋ
(ਉਸ ਨੇ) ਉਹੀ ਯਤਨ ਕੀਤਾ ਜਿਵੇਂ ਕਿ ਹਿਤੂ (ਇਸਤਰੀ) ਨੇ ਸਿਖਾਇਆ ਸੀ।
ਬਸਤ੍ਰਬਹੁਤਬਹੁਮੋਲਪਠਾਏ
ਉਸ ਨੇ ਬਹੁਤ ਮੁੱਲ ਵਾਲੇ ਕਪੜੇ (ਖ਼ਰੀਦ ਕੇ) ਭੇਜੇ।
ਪ੍ਰਥਮਨ੍ਰਿਪਤਿਕਹਸਕਲਦਿਖਾਏ॥੭॥
ਪਹਿਲਾਂ ਸਾਰੇ ਰਾਜੇ ਨੂੰ ਵਿਖਾਏ ॥੭॥
ਪੁਨਿਰਨਿਵਾਸਹਿਪਠੈਬਨਾਏ
ਫਿਰ ਉਹ (ਬਸਤ੍ਰ) ਰਣਵਾਸ ਵਿਚ ਭੇਜ ਦਿੱਤੇ
ਰਾਜਸੁਤਹਿਅਸਗਯੋਜਤਾਏ
ਅਤੇ ਰਾਜ ਕੁਮਾਰੀ ਨੂੰ ਵੀ ਇਸ ਤਰ੍ਹਾਂ ਦਸ ਗਿਆ।
ਜੋਪਸੰਦਇਨਮੈਤੇਕੀਜੈ
ਇਨ੍ਹਾਂ ਵਿਚੋਂ ਜੋ ਪਸੰਦ ਕਰੋ,
ਸੋਦੇਬਸਤ੍ਰਮੋਲਿਮੁਰਿਲੀਜੈ॥੮॥
ਉਹ ਮੈਨੂੰ ਮੁੱਲ ਦੇ ਕੇ ਲੈ ਲਵੋ ॥੮॥
ਅੜਿਲ
ਅੜਿਲ:
ਰਾਨੀਮਾਲੁਦਿਖਾਇਬਹੁਰਿਲੈਕੁਅਰਿਦਿਖਾਯੋ
ਰਾਣੀ ਨੇ (ਸਾਰਾ) ਮਾਲ (ਬਸਤ੍ਰ) ਵੇਖ ਕੇ ਫਿਰ ਰਾਜ ਕੁਮਾਰੀ ਨੂੰ ਵਿਖਾਇਆ।
ਲਪਟਿਤਰੁਨਿਤਿਹਮਾਹਿਆਪਨੋਅੰਗਦੁਰਾਯੋ
ਰਾਜ ਕੁਮਾਰੀ ਨੇ ਉਨ੍ਹਾਂ ਬਸਤ੍ਰਾਂ ਵਿਚ ਲਿਪਟ ਕੇ ਆਪਣਾ ਸ਼ਰੀਰ ਲੁਕਾ ਲਿਆ।
ਗਈਮਿਤ੍ਰਕੇਧਾਮਭੂਪਬਿਚਾਰਿਯੋ
(ਫਿਰ) ਉਹ ਮਿਤਰ ਦੇ ਘਰ ਚਲੀ ਗਈ, ਪਰ ਰਾਜੇ ਨੇ ਕੋਈ ਵਿਚਾਰ ਨਾ ਕੀਤਾ।
ਹੋਇਹਛਲਤਿਹਲੈਸਾਥਹਰੀਫਸਿਧਾਰਿਯੋ॥੯॥
ਇਸ ਛਲ ਨਾਲ (ਉਹ) 'ਹਰੀਫ਼' (ਮਿਤਰ) ਉਸ ਨੂੰ ਲੈ ਕੇ ਚਲਾ ਗਿਆ ॥੯॥
ਦੋਹਰਾ
ਦੋਹਰਾ:
ਭਾਗਭੌਦੂਪਿਯਤਥੋਰਾਹਤਭਯੌਪਰਬੀਨ
(ਰਾਜਾ ਆਪਣੇ ਆਪ ਨੂੰ) ਪ੍ਰਬੀਨ ਸਮਝਦਾ ਸੀ, ਪਰ ਉਹ ਮੂਰਖ ਭੰਗ ਨਹੀਂ ਪੀਂਦਾ ਸੀ।
ਦੁਹਿਤਾਹਰੀਹਰੀਫਯੌਸਕਾਜੜਛਲਚੀਨ॥੧੦॥
ਮਿਤਰ ਨੇ ਇਸ ਤਰ੍ਹਾਂ ਪੁੱਤਰੀ ਹਰ ਲਈ, ਉਹ ਮੂਰਖ ਛਲ ਨੂੰ ਸਮਝ ਨਾ ਸਕਿਆ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਇਕਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੪੧॥੬੩੬੨॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੧॥੬੩੬੨॥ ਚਲਦਾ॥
ਚੌਪਈ
ਚੌਪਈ:
ਉਤਰਦਿਸਾਪ੍ਰਗਟਇਕਨਗਰੀ
ਉੱਤਰ ਦਿਸ਼ਾ ਵਿਚ ਇਕ ਪ੍ਰਮੁਖ ਅਤੇ ਪ੍ਰਸਿੱਧ ਨਗਰ ਸੀ
ਸ੍ਰੀਬ੍ਰਿਜਰਾਜਵਤੀਸੁਉਜਗਰੀ
ਬ੍ਰਿਜਰਾਜਵਤੀ ਨਾਂ ਦਾ।
ਸ੍ਰੀਬ੍ਰਿਜਰਾਜਸੈਨਤਹਰਾਜਾ
ਬ੍ਰਿਜਰਾਜ ਸੈਨ ਉਥੋਂ ਦਾ ਰਾਜਾ ਸੀ
ਜਾਕਹਨਿਰਖਿਇੰਦ੍ਰਅਤਿਲਾਜਾ॥੧॥
ਜਿਸ ਨੂੰ ਵੇਖ ਕੇ ਇੰਦਰ ਵੀ ਲਜਾਉਂਦਾ ਸੀ ॥੧॥
ਸ੍ਰੀਬ੍ਰਿਜਰਾਜਮਤੀਤਿਹਰਾਨੀ
ਉਸ ਦੀ ਰਾਣੀ ਬ੍ਰਿਜਰਾਜ ਮਤੀ ਸੀ,
ਸੁੰਦਰਿਭਵਨਚਤਰਦਸਜਾਨੀ
ਜੋ ਚੌਦਾਂ ਲੋਕਾਂ ਵਿਚ ਸੁੰਦਰ ਮੰਨੀ ਜਾਂਦੀ ਸੀ।
ਸ੍ਰੀਬਰੰਗਨਾਦੇਤਿਹਬਾਲਾ
ਉਨ੍ਹਾਂ ਦੇ ਘਰ ਬਰੰਗਨਾ ਦੇ (ਦੇਈ) ਨਾਂ ਦੀ ਪੁੱਤਰੀ ਸੀ,
ਜਨੁਨਿਰਧੂਮਅਗਨਿਕੀਜ੍ਵਾਲਾ॥੨॥
ਮਾਨੋ ਧੂੰਏਂ ਤੋਂ ਬਿਨਾ ਅੱਗ ਦੀ ਲਾਟ ਹੋਵੇ ॥੨॥
ਚਤੁਰਿਸਖੀਜਬਤਾਹਿਨਿਹਾਰੈ
ਜਦੋਂ ਸਿਆਣੀਆਂ ਸਹੇਲੀਆਂ ਉਸ ਨੂੰ ਵੇਖਦੀਆਂ ਸਨ,
ਮਧੁਰਬਚਨਮਿਲਿਐਸਉਚਾਰੈ
ਤਾਂ ਮਿਲ ਕੇ ਇਸ ਤਰ੍ਹਾਂ ਦੇ ਮਿਠੇ ਬੋਲ ਬੋਲਦੀਆਂ ਸਨ।
ਜੈਸੀਇਹਹੈਦੁਤਿਯਜਈ
ਜਿਹੋ ਜਿਹੀ ਇਹ ਹੈ, ਦੂਜੀ ਕੋਈ ਪੈਦਾ ਨਹੀਂ ਹੋਈ।
ਆਗੇਹੋਇਪਾਛੇਭਈ॥੩॥
ਨਾ ਅਗੇ ਹੋਈ ਹੈ, ਨਾ ਬਾਦ ਵਿਚ ਹੋਵੇਗੀ ॥੩॥
ਜਬਬਰੰਗਨਾਦੇਇਤਰੁਨਿਭੀ
ਜਦ ਬਰੰਗਨਾ ਦੇਈ ਜਵਾਨ ਹੋ ਗਈ
ਲਰਿਕਾਪਨਕੀਬਾਤਬਿਸਰਿਗੀ
ਅਤੇ ਬਚਪਨ ਦੀ ਗੱਲ ਭੁਲ ਗਈ (ਅਰਥਾਤ ਭਰ ਜਵਾਨ ਹੋ ਗਈ)।
ਰਾਜਕੁਅਰਤਬਤਾਹਿਨਿਹਾਰਿਯੋ
ਤਦ (ਇਕ) ਰਾਜ ਕੁਮਾਰ ਨੂੰ ਉਸ ਨੇ ਵੇਖਿਆ
ਤਾਪਰਤਰੁਨਿਪ੍ਰਾਨਕਹਵਾਰਿਯੋ॥੪॥
ਅਤੇ ਉਸ ਉਤੇ ਰਾਜ ਕੁਮਾਰੀ ਨੇ ਪ੍ਰਾਣ ਵਾਰ ਦਿੱਤੇ (ਭਾਵ-ਮੋਹਿਤ ਹੋ ਗਈ) ॥੪॥
ਤਾਸੌਕਾਮਭੋਗਨਿਤਮਾਨੈ
ਉਸ (ਰਾਜ ਕੁਮਾਰ) ਨਾਲ ਨਿੱਤ ਕਾਮ-ਕ੍ਰੀੜਾ ਕਰਦੀ
ਦ੍ਵੈਤੈਏਕਦੇਹਕਰਿਜਾਨੈ
ਅਤੇ ਦੋਵੇਂ (ਆਪਣੇ ਆਪ ਦੀ) ਇਕੋ ਹੀ ਦੇਹ ਕਰ ਕੇ ਸਮਝਦੇ।