GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1295
Display Settings
ਤਬਚਤੁਰਾਇਹਚਰਿਤ੍ਰਬਿਚਾਰਿਯੋ
ਤਦ ਚਤੁਰ ਰਾਜ ਕੁਮਾਰੀ ਨੇ ਇਹ ਚਰਿਤ੍ਰ ਵਿਚਾਰਿਆ
ਕਹੋਨ੍ਰਿਪਤਿਸੋਪ੍ਰਗਟਉਚਾਰਿਯੋ॥੫॥
ਅਤੇ ਰਾਜੇ ਨੂੰ ਸਾਫ ਸਾਫ ਕਿਹਾ ॥੫॥
ਮੋਕੌਸ੍ਰਾਪਸਦਾਸਿਵਦੀਨਾ
(ਹੇ ਪਿਤਾ ਜੀ!) ਮੈਨੂੰ ਸਦਾ ਸ਼ਿਵ ਨੇ ਸ੍ਰਾਪ ਦਿੱਤਾ ਹੈ,
ਤਾਤੇਜਨਮਤਿਹਾਰੇਲੀਨਾ
ਇਸੇ ਕਰ ਕੇ ਤੁਹਾਡੇ ਘਰ ਜਨਮ ਲਿਆ ਹੈ।
ਸ੍ਰਾਪਅਵਧਿਪੂਰਨਹ੍ਵੈਹੈਜਬ
ਜਦ ਸ੍ਰਾਪ ਦਾ ਸਮਾਂ ਪੂਰਾ ਹੋ ਜਾਏਗਾ
ਪੁਨਿਜੈਹੌਹਰਿਲੋਕਬਿਖੈਤਬ॥੬॥
ਤਦ ਮੈਂ ਫਿਰ ਸਵਰਗ ਲੋਕ ਵਿਚ ਚਲੀ ਜਾਵਾਂਗੀ ॥੬॥
ਇਕਦਿਨਗਈਮਿਤ੍ਰਕੇਸੰਗਾ
ਇਕ ਦਿਨ ਉਹ ਆਪਣੇ ਹੱਥ ਨਾਲ ਚਿੱਠੀ ਲਿਖ ਕੇ
ਲਿਖਿਪਤ੍ਰਾਪਰਅਪਨੇਅੰਗਾ
(ਆਪਣੇ) ਮਿਤਰ ਨਾਲ ਨਿਕਲ ਗਈ।
ਸ੍ਰਾਪਅਵਧਿਪੂਰਨਅਬਭਈ
(ਉਸ ਚਿੱਠੀ ਵਿਚ ਉਸ ਨੇ ਲਿਖਿਆ ਕਿ) ਹੁਣ ਸ੍ਰਾਪ ਦਾ ਸਮਾਂ ਪੂਰਾ ਹੋ ਗਿਆ ਹੈ,
ਸੁਰਪੁਰਸੁਤਾਤਿਹਾਰੀਗਈ॥੭॥
(ਇਸ ਲਈ) ਤੁਹਾਡੀ ਪੁੱਤਰੀ ਸਵਰਗ ਨੂੰ ਚਲੀ ਗਈ ਹੈ ॥੭॥
ਅਬਜੋਧਾਮਹਮਾਰੇਮਾਲਾ
ਹੁਣ ਜੋ ਮੇਰੇ ਘਰ ਧਨ ਹੈ,
ਸੋਦੀਜੈਦਿਜਕੌਤਤਕਾਲਾ
ਉਹ ਤੁਰਤ ਬ੍ਰਾਹਮਣਾਂ ਨੂੰ ਦੇ ਦਿਓ।
ਯਾਰਅਪਨੇਬ੍ਰਹਮਨਠਹਰਾਯੋ
(ਉਸ ਨੇ) ਆਪਣੇ ਯਾਰ ਨੂੰ ਹੀ ਬ੍ਰਾਹਮਣ ਬਣਾ ਦਿੱਤਾ
ਸਕਲਦਰਬਇਹਛਲਤਿਹਦ੍ਰਯਾਯੋ॥੮॥
ਅਤੇ ਇਸ ਚਰਿਤ੍ਰ ਨਾਲ ਸਾਰਾ ਧਨ ਉਸ ਨੂੰ ਦਿਵਾ ਦਿੱਤਾ ॥੮॥
ਇਹਚਰਿਤ੍ਰਗੀਮਿਤ੍ਰਹਸਾਥਾ
ਇਸ ਚਰਿਤ੍ਰ ਨਾਲ ਉਹ ਮਿਤਰ ਦੇ ਨਾਲ ਚਲੀ ਗਈ।
ਦੈਧਨਕਿਯਾਅਨਾਥਸਨਾਥਾ
ਧਨ ਦੇ ਕੇ ਗ਼ਰੀਬ (ਯਾਰ) ਨੂੰ ਧਨਵਾਨ ਬਣਾ ਦਿੱਤਾ।
ਮਾਤਪਿਤਾਸਭਅਸਲਖਿਲਈ
ਮਾਤਾ ਪਿਤਾ ਨੇ ਇਹ ਸਮਝ ਲਿਆ।
ਸ੍ਰਾਪਮੁਚਿਤਭਯੋਸੁਰਪੁਰਗਈ॥੯॥
ਸ੍ਰਾਪ ਦੇ ਖ਼ਤਮ ਹੋਣ ਤੇ ਸਵਰਗ ਨੂੰ ਚਲੀ ਗਈ ਹੈ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਬਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੪੨॥੬੩੭੧॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੨ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੨॥੬੩੭੧॥ ਚਲਦਾ॥
ਚੌਪਈ
ਚੌਪਈ:
ਸੋਰਠਦੇਸਬਸਤਹੈਜਹਾ
ਜਿਥੇ ਸੋਰਠ ਨਾਂ ਦਾ ਦੇਸ਼ ਵਸਦਾ ਹੈ,
ਦਿਜਬਰਸੈਨਨਰਾਧਿਪਤਹਾ
ਉਥੇ ਦਿਜਬਰ ਸੈਨ ਨਾਂ ਦਾ ਰਾਜਾ ਸੀ।
ਮਤੀਸੁਮੇਰਤਵਨਕੀਨਾਰੀ
ਸੁਮੇਰ ਮਤੀ ਉਸ ਦੀ ਰਾਣੀ ਸੀ।
ਦੁਤਿਯਜਗਮੈਐਸਿਕੁਮਾਰੀ॥੧॥
ਉਸ ਵਰਗੀ ਸੰਸਾਰ ਵਿਚ ਕੋਈ ਹੋਰ ਇਸਤਰੀ ਨਹੀਂ ਸੀ ॥੧॥
ਸੋਰਠਦੇਇਸੁਤਾਇਕਤਾਕੇ
ਸੋਰਠ ਦੇਈ ਨਾਂ ਦੀ ਉਸ ਦੀ ਇਕ ਪੁੱਤਰੀ ਸੀ
ਔਰਨਾਰਸਮਤੁਲਿਵਾਕੇ
ਜਿਸ ਦੇ ਬਰਾਬਰ ਹੋਰ ਕੋਈ ਇਸਤਰੀ ਨਹੀਂ ਸੀ।
ਦੁਤਿਯਪਰਜਦੇਭਈਕੁਮਾਰੀ
ਪਰਜ ਦੇ (ਦੇਈ) ਨਾਂ ਦੀ ਦੂਜੀ ਕੁਮਾਰੀ ਸੀ,
ਜਿਹਸੀਦੁਤਿਯਬ੍ਰਹਮਸਵਾਰੀ॥੨॥
ਜਿਸ ਵਰਗੀ ਬ੍ਰਹਮਾ ਨੇ ਕੋਈ ਹੋਰ ਨਹੀਂ ਬਣਾਈ ਸੀ ॥੨॥
ਦੋਊਸੁਤਾਤਰੁਨਿਜਬਭਈ
ਜਦ ਦੋਵੇਂ ਪੁੱਤਰੀਆਂ ਜਵਾਨ ਹੋ ਗਈਆਂ।
ਜਨਕਰਿਕਿਰਣਿਸੂਰਸਸਿਵਈ
(ਤਾਂ ਇੰਜ ਲਗਦੀਆਂ ਸਨ) ਮਾਨੋ ਸੂਰਜ ਅਤੇ ਚੰਦ੍ਰਮਾ ਦੀਆਂ ਕਿਰਨਾਂ ਹੋਣ।
ਐਸੀਪ੍ਰਭਾਹੋਤਭੀਤਿਨਕੀ
ਉਨ੍ਹਾਂ ਦੀ ਅਜਿਹੀ ਸੁੰਦਰਤਾ ਸੀ
ਬਾਛਾਕਰਤਬਿਧਾਤਾਜਿਨਕੀ॥੩॥
ਕਿ ਜਿਨ੍ਹਾਂ ਨੂੰ (ਪ੍ਰਾਪਤ ਕਰਨ ਦੀ) ਇੱਛਾ ਬ੍ਰਹਮਾ ਵੀ ਕਰਦਾ ਸੀ ॥੩॥
ਓਜਸੈਨਇਕਅਨਤਨ੍ਰਿਪਤਿਬਰ
ਓਜ ਸੈਨ ਨਾਂ ਦਾ ਇਕ ਹੋਰ ਸ੍ਰੇਸ਼ਠ ਰਾਜਾ ਸੀ,
ਜਨੁਕਰਿਮੈਨਪ੍ਰਗਟਿਯੋਬਪੁਧਰਿ
ਮਾਨੋ ਕਾਮ ਦੇਵ ਹੀ ਸ਼ਰੀਰ ਧਾਰਨ ਕਰ ਕੇ ਪ੍ਰਗਟਿਆ ਹੋਵੇ।
ਸੋਨ੍ਰਿਪਖੇਲਨਚੜਾਸਿਕਾਰਾ
ਉਹ ਰਾਜਾ ਸ਼ਿਕਾਰ ਖੇਡਣ ਲਈ ਚੜ੍ਹਿਆ।
ਰੋਝਰੀਛਮਾਰੇਝੰਖਾਰਾ॥੪॥
(ਉਸ ਨੇ) ਰੋਜ਼, ਰਿਛ ਅਤੇ ਬਾਰਾਸਿੰਗੇ ਮਾਰੇ ॥੪॥
ਨਿਕਸਿਯੋਤਹਾਏਕਝੰਖਾਰਾ
ਉਥੇ ਇਕ ਬਾਰਾਸਿੰਗਾ ਨਿਕਲਿਆ
ਦ੍ਵਾਦਸਜਾਕੇਸੀਗਅਪਾਰਾ
ਜਿਸ ਦੇ ਬਾਰ੍ਹਾਂ ਲੰਬੇ ਸਿੰਗ ਸਨ।
ਨ੍ਰਿਪਤਿਹਨਿਰਖਿਤੁਰੰਗਧਵਾਵਾ
ਉਸ ਨੂੰ ਵੇਖ ਕੇ ਰਾਜੇ ਨੇ ਘੋੜਾ ਭਜਾਇਆ।
ਪਾਛੇਚਲਾਕੋਸਬਹੁਆਵਾ॥੫॥
ਉਸ ਦੇ ਪਿਛੇ ਕਈ ਕੋਹ ਚਲ ਕੇ ਆ ਗਿਆ ॥੫॥
ਬਹੁਤਕੋਸਤਿਹਮ੍ਰਿਗਹਿਦਖੇਰਾ
ਬਹੁਤ ਕੋਹਾਂ ਤਕ ਉਹ ਮਿਰਗ ਦਿਖਦਾ ਰਿਹਾ।
ਚਾਕਰਏਕਪਹੁਚਾਨੇਰਾ
ਉਸ ਤਕ ਕੋਈ ਸੇਵਕ ਨਾ ਪਹੁੰਚ ਸਕਿਆ।
ਆਯੋਦੇਸਸੋਰਠੀਕੇਮਹਿ
ਉਹ ਸੋਰਠੀ ਦੇਸ਼ ਵਿਚ (ਉਥੇ) ਆ ਪਹੁੰਚਿਆ
ਨ੍ਰਿਪਕੀਸੁਤਾਅਨਾਤਹੁਤੀਜਹਿ॥੬॥
ਜਿਥੇ ਰਾਜੇ ਦੀਆਂ ਪੁੱਤਰੀਆਂ ਇਸ਼ਨਾਨ ਕਰ ਰਹੀਆਂ ਸਨ ॥੬॥
ਆਨਿਤਹੀਝੰਖਾਰਨਿਕਾਰਾ
ਬਾਰਾਸਿੰਗਾ ਉਥੇ ਆ ਨਿਕਲਿਆ।
ਅਬਲਾਦੁਹੂੰਨਿਹਾਰਤਿਮਾਰਾ
ਉਨ੍ਹਾਂ ਦੋਹਾਂ ਰਾਜ ਕੁਮਾਰੀਆਂ ਦੇ ਵੇਖਦੇ ਹੋਇਆਂ (ਬਾਰਾਸਿੰਗੇ ਨੂੰ) ਮਾਰ ਦਿੱਤਾ।
ਐਸਾਬਾਨਤਵਨਕਹਲਾਗਾ
ਉਸ ਨੂੰ ਅਜਿਹਾ ਤੀਰ ਵਜਿਆ
ਠੌਰਰਹਾਪਗਦ੍ਵੈਕਭਾਗਾ॥੭॥
ਕਿ ਉਹ ਥਾਂ ਹੀ ਰਿਹਾ, ਦੋ ਕਦਮ ਵੀ ਨਾ ਭਜ ਸਕਿਆ ॥੭॥