GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1296
Display Settings
ਰਾਜਕੁਆਰੀਦੁਹੂੰਨਿਹਾਰੋ
ਜਦ ਦੋਹਾਂ ਰਾਜ ਕੁਮਾਰੀਆਂ ਨੇ (ਉਸ ਰਾਜੇ ਨੂੰ) ਵੇਖਿਆ,
ਦੁਹੂੰਹ੍ਰਿਦੈਇਹਭਾਤਿਬਿਚਾਰੋ
ਤਾਂ ਦੋਹਾਂ ਨੇ ਮਨ ਵਿਚ ਇਸ ਪ੍ਰਕਾਰ ਸੋਚਿਆ
ਬਿਨੁਪੂਛੇਪਿਤੁਇਹਹਮਬਰਿਹੈ
ਕਿ ਬਿਨਾ ਪਿਤਾ ਦੇ ਪੁਛਿਆਂ ਹੀ ਇਸ ਨੂੰ ਅਸੀਂ ਵਰਾਂਗੀਆਂ,
ਨਾਤਰਮਾਰਿਕਟਾਰੀਮਰਿਹੈ॥੮॥
ਨਹੀਂ ਤਾਂ ਕਟਾਰੀ ਮਾਰ ਕੇ ਮਰ ਜਾਵਾਂਗੀਆਂ ॥੮॥
ਤਬਲਗੁਭੂਪਤ੍ਰਿਖਾਤੁਰਭਯੋ
ਤਦ ਤਕ ਰਾਜੇ ਨੂੰ ਪਿਆਸ ਨੇ ਸਤਾਇਆ।
ਮ੍ਰਿਗਕੇਸਹਿਤਤਹਾਚਲਿਗਯੋ
ਬਾਰਾਸਿੰਗੇ ਸਹਿਤ ਉਥੇ ਚਲਾ ਗਿਆ।
ਸੋਮ੍ਰਿਗਰਾਜਸੁਤਨਕਹਦੀਯੋ
ਰਾਜੇ ਨੇ ਉਹ ਬਾਰਾਸਿੰਗਾ ਉਨ੍ਹਾਂ ਨੂੰ ਦੇ ਦਿੱਤਾ।
ਤਿਨਕੋਸੀਤਬਾਰਿਲੈਪੀਯੋ॥੯॥
ਉਨ੍ਹਾਂ ਤੋਂ ਠੰਡਾ ਪਾਣੀ ਲੈ ਕੇ ਪੀਤਾ ॥੯॥
ਬਾਧਾਬਾਜਏਕਦ੍ਰੁਮਕੇਤਰ
ਘੋੜੇ ਨੂੰ ਇਕ ਬ੍ਰਿਛ ਹੇਠਾਂ ਬੰਨ੍ਹ ਦਿੱਤਾ
ਸੋਵਤਭਯੋਹ੍ਵੈਭੂਪਸ੍ਰਮਾਤੁਰ
ਅਤੇ ਰਾਜਾ ਥਕਿਆ ਹੋਣ ਕਰ ਕੇ ਸੌਂ ਗਿਆ।
ਰਾਜਕੁਆਰਨਘਾਤਪਛਾਨਾ
ਰਾਜ ਕੁਮਾਰੀਆਂ ਨੇ ਮੌਕਾ ਤਾੜਿਆ
ਸਖਿਯਨਸੋਅਸਕਿਯਾਬਖਾਨਾ॥੧੦॥
ਅਤੇ ਸਖੀਆਂ ਨੂੰ ਇਸ ਤਰ੍ਹਾਂ ਦਸਿਆ ॥੧੦॥
ਮਦਰਾਬਹੁਦੁਹੂੰਕੁਅਰਿਮੰਗਾਯੋ
ਦੋਹਾਂ ਰਾਜ ਕੁਮਾਰੀਆਂ ਨੇ ਬਹੁਤ ਸਾਰੀ ਸ਼ਰਾਬ ਮੰਗਾ ਲਈ
ਸਾਤਬਾਰਜੋਹੁਤੋਚੁਆਯੋ
ਜਿਹੜੀ ਸੱਤ ਵਾਰ ਕੱਢੀ ਗਈ ਸੀ।
ਅਪਨਸਹਿਤਸਖਿਯਨਕੌਪ੍ਰਯਾਇ
ਆਪਣੇ ਸਹਿਤ ਸਖੀਆਂ ਨੂੰ ਪਿਆਈ
ਅਧਿਕਮਤਕਰਿਦਈਸੁਵਾਇ॥੧੧॥
ਅਤੇ (ਉਨ੍ਹਾਂ ਨੂੰ) ਬਹੁਤ ਮਦ-ਮਸਤ ਕਰ ਕੇ ਸੰਵਾ ਦਿੱਤਾ ॥੧੧॥
ਜਬਜਾਨਾਤੇਭਈਦਿਵਾਨੀ
ਜਦ ਉਨ੍ਹਾਂ ਨੇ ਜਾਣ ਲਿਆ ਕਿ (ਸਾਰੀਆਂ ਸਖੀਆਂ) ਬੇਸੁੱਧ ਹੋ ਗਈਆਂ ਹਨ
ਸੋਏਸਕਲਪਹਰੂਆਜਾਨੀ
ਅਤੇ ਇਹ ਵੀ ਸਮਝ ਲਿਆ ਕਿ ਸਾਰੇ ਪਹਿਰੇਦਾਰ ਵੀ ਸੌਂ ਗਏ ਹਨ।
ਦੁਹੂੰਸਨਾਹੀਲਈਮੰਗਾਇ
(ਤਾਂ ਉਨ੍ਹਾਂ) ਦੋਹਾਂ ਨੇ ਤਰਨ ਵਾਲੀਆਂ ਮਸ਼ਕਾਂ ਮੰਗਵਾ ਲਈਆਂ
ਪਹਿਰਿਨਦੀਮੈਧਸੀਬਨਾਇ॥੧੨॥
ਅਤੇ ਲੈ ਕੇ ਨਦੀ ਵਿਚ ਧਸ ਗਈਆਂ ॥੧੨॥
ਤਰਤਤਰਤਆਈਤੇਤਹਾ
ਉਹ ਤਰਦੀਆਂ ਤਰਦੀਆਂ ਉਥੇ ਆ ਗਈਆਂ,
ਸੋਵਤਸੁਤੋਨਰਾਧਿਪਜਹਾ
ਜਿਥੇ ਰਾਜਾ ਸੁੱਤਾ ਪਿਆ ਸੀ।
ਪਕਰਿਪਾਵਤਿਹਦਿਯਾਜਗਾਇ
ਪੈਰੋਂ ਪਕੜ ਕੇ ਉਸ ਨੂੰ ਜਗਾ ਦਿੱਤਾ
ਅਜਾਚਰਮਪਰਲਿਯਾਚੜਾਇ॥੧੩॥
ਅਤੇ ਉਸ ਨੂੰ ਬਕਰੀ ਦੇ ਚਮੜੇ (ਦੀ ਬਣੀ ਮਸ਼ਕ) ਉਪਰ ਚੜ੍ਹਾ ਲਿਆ ॥੧੩॥
ਭੂਪਤਿਲਿਯਾਚੜਾਇਸਨਾਈ
ਰਾਜੇ ਨੂੰ ਮਸ਼ਕ ਉਪਰ ਚੜ੍ਹਾ ਲਿਆ
ਸਰਿਤਾਬੀਚਪਰੀਪੁਨਿਜਾਈ
ਅਤੇ ਨਦੀ ਵਿਚ ਫਿਰ ਠਿਲ੍ਹ ਪਈਆਂ।
ਤਰਤਤਰਤਅਪਨੋਤਜਿਦੇਸਾ
ਤਰਦਿਆਂ ਤਰਦਿਆਂ ਆਪਣਾ ਦੇਸ ਛਡ ਕੇ
ਪ੍ਰਾਪਤਭੀਤਿਹਦੇਸਨਰੇਸਾ॥੧੪॥
ਉਸ ਰਾਜੇ ਦੇ ਦੇਸ ਜਾ ਪਹੁੰਚੀਆਂ ॥੧੪॥
ਜਬਕਛੁਸੁਧਿਸਖਿਯਨਤਿਨਪਾਈ
ਜਦ ਉਨ੍ਹਾਂ ਸਖੀਆਂ ਨੂੰ ਕੁਝ ਹੋਸ਼ ਆਈ।
ਨ੍ਰਿਸੰਦੇਹਯੌਹੀਠਹਰਾਈ
ਉਨ੍ਹਾਂ ਨੇ ਨਿਰਸੰਦੇਹ ਇਹ ਧਾਰ ਲਿਆ
ਮਦਸੌਭਈਜਾਨੁਮਤਵਾਰੀ
ਕਿ ਸ਼ਰਾਬ ਨਾਲ ਬੇਹੋਸ਼ ਹੋ ਕੇ
ਡੂਬਿਮੁਈਦੋਊਰਾਜਦੁਲਾਰੀ॥੧੫॥
ਦੋਵੇਂ ਰਾਜ ਕੁਮਾਰੀਆਂ (ਨਦੀ ਵਿਚ) ਡੁਬ ਮੋਈਆਂ ਹਨ ॥੧੫॥
ਦੋਹਰਾ
ਦੋਹਰਾ:
ਵੈਦੋਊਨ੍ਰਿਪਸੰਗਗਈਅਨਿਕਹਿਯੇਹਰਖਾਤ
ਉਹ ਦੋਵੇਂ ਹਿਰਦੇ ਵਿਚ ਬਹੁਤ ਪ੍ਰਸੰਨਤਾ ਸਹਿਤ ਰਾਜੇ ਨਾਲ ਚਲੀਆਂ ਗਈਆਂ।
ਅਜਾਚਰਮਪਰਭੂਪਬਰਦੁਹੂੰਅਨਚਲਾਬਜਾਤ॥੧੬॥
ਬਕਰੀ ਦੇ ਚਮੜੇ (ਦੀ ਬਣੀ ਮਸ਼ਕ) ਉਤੇ ਚੜ ਕੇ ਰਾਜਾ ਵੀ ਉਨ੍ਹਾਂ ਨਾਲ ਰਮਣ ਕਰਦਾ ਹੋਇਆ ਚਲਾ ਗਿਆ ॥੧੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਤ੍ਰਿਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੪੩॥੬੩੮੭॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੩ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੩॥੬੩੮੭॥ ਚਲਦਾ॥
ਚੌਪਈ
ਚੌਪਈ:
ਹਰਿਦ੍ਵਾਰਇਕਸੁਨਨ੍ਰਿਪਾਲਾ
ਹਰਿਦੁਆਰ ਦਾ ਇਕ ਰਾਜਾ ਸੁਣੀਂਦਾ ਸੀ,
ਤੇਜਿਮਾਨਦੁਤਿਮਾਨਛਿਤਾਲਾ
ਜੋ ਬਹੁਤ ਤੇਜਸਵੀ, ਸੁੰਦਰ ਅਤੇ ਸੂਝਵਾਨ ਸੀ।
ਸ੍ਰੀਰਸਰੰਗਮਤੀਤਿਹਜਾਈ
ਉਸ ਦੀ ਪੁੱਤਰੀ ਰਸ ਰੰਗ ਮਤੀ ਸੀ
ਜਿਹਸਮਦੂਸਰਿਬਿਧਿਬਨਾਈ॥੧॥
ਜਿਸ ਵਰਗੀ ਵਿਧਾਤਾ ਨੇ ਦੂਜੀ ਨਹੀਂ ਬਣਾਈ ਸੀ ॥੧॥
ਜਬਵਹੁਤਰੁਨਿਤਰੁਨਅਤਿਭਈ
ਜਦ ਉਹ ਰਾਜ ਕੁਮਾਰੀ ਭਰ ਜਵਾਨ ਹੋ ਗਈ
ਭੂਪਸੈਨਨ੍ਰਿਪਕਹਿਪਿਤਦਈ
ਤਾਂ ਪਿਤਾ ਨੇ ਉਹ ਭੂਪ ਸੈਨ ਰਾਜੇ ਨੂੰ ਦੇ ਦਿੱਤੀ (ਭਾਵ-ਵਿਆਹ ਦਿੱਤੀ)।
ਸਿਰੀਨਗਰਭੀਤਰਜਬਆਈ
ਜਦ (ਰਾਜ ਕੁਮਾਰੀ) ਸਿਰੀ ਨਗਰ ਵਿਚ ਆਈ,
ਲਖਿਚੰਡਾਲਿਕਅਧਿਕਲੁਭਾਈ॥੨॥
ਤਾਂ ਇਕ ਚੰਡਾਲ ਨੂੰ ਵੇਖ ਕੇ ਬਹੁਤ ਲਲਚਾ ਗਈ ॥੨॥
ਪਠੈਸਹਚਰੀਲਿਯਾਬੁਲਾਈ
ਸਹੇਲੀ ਨੂੰ ਭੇਜ ਕੇ (ਉਸ ਨੂੰ) ਬੁਲਾ ਲਿਆ
ਨ੍ਰਿਪਸੌਭੋਗਕਥਾਬਿਸਰਾਈ
ਅਤੇ ਰਾਜੇ ਨਾਲ ਕਾਮ-ਕ੍ਰੀੜਾ ਕਰਨ ਦੀ ਗੱਲ ਭੁਲਾ ਦਿੱਤੀ।
ਰੈਨਿਦਿਵਸਤਿਹਲੇਤਬੁਲਾਈ
ਰਾਤ ਦਿਨ ਉਸ ਨੂੰ ਬੁਲਾ ਲੈਂਦੀ