ਰਤਿਅਤਿਨਿਤਪ੍ਰਤਿਕਰਤਬਨਾਈ॥੩॥
ਅਤੇ ਉਸ ਨਾਲ ਹਰ ਰੋਜ਼ ਕਾਮ-ਲੀਲ੍ਹਾ ਰਚਾਉਂਦੀ ॥੩॥
ਰਸਤਰਸਤਐਸੀਰਸਿਗਈ॥
(ਉਸ ਵਿਚ) ਮਗਨ ਹੁੰਦਿਆਂ ਹੁੰਦਿਆਂ ਅਜਿਹੀ ਲੀਨ ਹੋ ਗਈ,
ਜਨੁਕਰਨਾਰਿਤਵਨਕੀਭਈ॥
ਮਾਨੋ ਉਸ ਦੀ ਹੀ ਇਸਤਰੀ ਹੋ ਗਈ ਹੋਵੇ।
ਸਭਬ੍ਰਿਤਾਤਕਹਿਤਾਹਿਸਿਖਾਯੋ॥
(ਉਸ ਨੇ) ਸਾਰਾ ਬ੍ਰਿੱਤਾਂਤ ਉਸ (ਯਾਰ) ਨੂੰ ਸਿਖਾ ਦਿੱਤਾ
ਸੋਵਤਿਸਮੈਭੂਪਕਹਘਾਯੋ॥੪॥
ਅਤੇ ਸੁੱਤੇ ਹੋਇਆਂ ਰਾਜੇ ਨੂੰ ਮਾਰ ਦਿੱਤਾ ॥੪॥
ਪ੍ਰਾਤਜਰਨਕੇਕਾਜਸਿਧਾਈ॥
ਸਵੇਰ ਹੁੰਦਿਆਂ ਹੀ (ਉਹ) ਸਤੀ ਹੋਣ ਲਈ ਚਲ ਪਈ
ਆਗੇਰਾਖਿਲਏਨਿਜੁਰਾਈ॥
ਅਤੇ ਆਪਣੇ ਅਗੇ ਰਾਜੇ (ਦੀ ਲੋਥ) ਨੂੰ ਰਖ ਲਿਆ।
ਜਬੈਚਿਤਾਪਰਬੈਠੀਜਾਇ॥
ਜਦ (ਉਹ) ਜਾ ਕੇ ਚਿੱਤਾ ਉਤੇ ਬੈਠ ਗਈ
ਚਹੂੰਓਰਦਿਯਆਗਿਲਗਾਇ॥੫॥
ਅਤੇ ਚੌਹਾਂ ਪਾਸਿਆਂ ਤੋਂ ਅੱਗ ਲਗਾ ਦਿੱਤੀ ॥੫॥
ਚਾਰੋਦਿਸਾਅਗਨਿਜਬਲਾਗੀ॥
ਜਦ ਚੌਹਾਂ ਪਾਸਿਆਂ ਤੋਂ ਅੱਗ ਲਗ ਗਈ,
ਤਬਹੀਉਤਰਿਚਿਤਾਤੈਭਾਗੀ॥
ਤਾਂ ਚਿੱਤਾ ਤੋਂ ਉਤਰ ਕੇ ਭਜ ਪਈ।
ਲੋਗਨਚਰਿਤਕ੍ਰਿਯਾਨਹਿਜਾਨੀ॥
ਲੋਕਾਂ ਨੇ ਉਸ ਦੇ ਚਰਿਤ੍ਰ ਦੀ ਕਾਰਵਾਈ ਨੂੰ ਨਾ ਸਮਝਿਆ
ਦੀਨੀਤਿਸੀਚੰਡਾਰਹਿਰਾਨੀ॥੬॥
ਅਤੇ (ਮਰਯਾਦਾ ਨੂੰ ਤੋੜਨ ਕਰ ਕੇ) ਰਾਣੀ ਨੂੰ ਉਸੇ ਚੰਡਾਲ ਦੇ ਹਵਾਲੇ ਕਰ ਦਿੱਤਾ ॥੬॥
ਯੌਛਲਿਛੈਲਚਿਕਨਿਸਨਗਈ॥
ਇਸ ਤਰ੍ਹਾਂ ਬਾਂਕੇ ਸ਼ਰੀਰ ਵਾਲੀ ਕੁਮਾਰੀ ਛਲ ਕੇ ਚਲੀ ਗਈ।
ਕਿਨੂੰਨਬਾਤਤਾਹਿਲਖਿਲਈ॥
ਕਿਸੇ ਨੇ ਵੀ ਉਸ ਦੀ ਗੱਲ ਨੂੰ ਨਾ ਸਮਝਿਆ।
ਨਾਰਿਅਧਿਕਮਨਹਰਖਬਢਾਯੋ॥
(ਉਹ) ਰਾਜ ਕੁਮਾਰੀ ਮਨ ਵਿਚ ਬਹੁਤ ਪ੍ਰਸੰਨ ਹੋਈ।
ਚਾਹਤਹੁਤੀਸੋਇਪਤਿਪਾਯੋ॥੭॥
(ਜਿਸ ਨੂੰ) ਚਾਹੁੰਦੀ ਸੀ, ਉਸੇ ਨੂੰ ਪਤੀ ਵਜੋਂ ਪ੍ਰਾਪਤ ਕੀਤਾ ॥੭॥
ਤਬਤੇਆਜੁਲਗੇਉਹਦੇਸਾ॥
ਉਦੋਂ ਤੋਂ ਹੁਣ ਤਕ ਉਸ ਦੇਸ ਵਿਚ,
ਮਾਰਤਤ੍ਰਿਯਕੌਪ੍ਰਥਮਨਰੇਸਾ॥
ਰਾਜੇ ਦੇ ਮਰਨ ਤੋਂ ਪਹਿਲਾਂ ਇਸਤਰੀ ਨੂੰ ਮਾਰ ਦਿੰਦੇ ਹਨ।
ਕਠਤਰੇਕਰਿਜਾਹਿਜਰਾਵਤ॥
(ਉਸ ਦੇ) ਹੇਠਾਂ ਲਕੜ ਧਰ ਕੇ ਸਾੜ ਦਿੰਦੇ ਹਨ।
ਭਾਖਿਸਕਤਿਨਹਿਬਾਤਲਜਾਵਤ॥੮॥
ਉਹ ਗੱਲ ਕਹਿ ਨਹੀਂ ਸਕਦੇ (ਕਿ ਸਾਡੀ ਰਾਣੀ ਚੰਡਾਲ ਦੇ ਜਾ ਵਸੀ ਸੀ) (ਇਸ ਲਈ) ਲਜਾਉਂਦੇ ਹਨ ॥੮॥
ਦੋਹਰਾ॥
ਦੋਹਰਾ:
ਤਿਹਰਾਨੀਕੇਪੁਤ੍ਰਤਬਰਾਜਕਰਾਤਿਹਠਾਵ॥
ਉਸ ਰਾਣੀ ਦੇ ਪੁੱਤਰ ਨੇ ਤਦ ਉਥੇ ਰਾਜ ਕੀਤਾ।
ਆਜੁਲਗੇਚੰਡਾਲਿਯੈਭਾਖਤਤਿਨਕੋਨਾਵ॥੯॥
ਅਜ ਤਕ ਉਨ੍ਹਾਂ ਦਾ ਨਾਂ ਚੰਡਾਲੀਏ ਕਿਹਾ ਜਾਂਦਾ ਹੈ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਚੌਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੪੪॥੬੩੯੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੪ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੪॥੬੩੯੬॥ ਚਲਦਾ॥
ਚੌਪਈ॥
ਚੌਪਈ:
ਦੌਲਾਕੀਗੁਜਰਾਤਿਬਸਤਜਹ॥
(ਸ਼ਾਹ) ਦੌਲਾ ਦੀ ਗੁਜਰਾਤ ਜਿਥੇ ਵਸਦੀ ਹੈ।
ਅਮਰਸਿੰਘਇਕਹੁਤਾਨ੍ਰਿਪਤਿਤਹ॥
ਉਥੋਂ ਦਾ ਇਕ ਅਮਰ ਸਿੰਘ ਨਾਂ ਦਾ ਰਾਜਾ ਸੀ।
ਅੰਗਨਾਦੇਰਾਨੀਤਿਹਰਾਜੈ॥
ਉਸ ਦੀ ਰਾਣੀ ਦਾ ਨਾਂ ਅੰਗਨਾ ਦੇ (ਦੇਈ) ਸੀ
ਨਿਰਖਿਦਿਵੰਗਨਨਕੋਮਨਲਾਜੈ॥੧॥
ਜਿਸ ਨੂੰ ਵੇਖ ਕੇ ਦੇਵਇਸ ਤਰੀਆਂ ਦਾ ਮਨ ਲਜਿਤ ਹੁੰਦਾ ਸੀ ॥੧॥
ਰਾਜਾਅਧਿਕਪੀਰਕਹਮਾਨੈ॥
ਰਾਜਾ ਪੀਰ ਨੂੰ ਬਹੁਤ ਮੰਨਦਾ ਸੀ।
ਭਲੀਬੁਰੀਜੜਬਾਤਨਜਾਨੈ॥
(ਉਹ) ਮੂਰਖ ਮਾੜੇ ਚੰਗੇ ਦੀ ਪਛਾਣ ਨਹੀਂ ਕਰਦਾ ਸੀ।
ਤਹਾਸੁਬਰਨਸਿੰਘਇਕਛਤ੍ਰੀ॥
ਉਥੇ ਸੁਬਰਨ ਸਿੰਘ ਨਾਂ ਦਾ ਇਕ ਛਤ੍ਰੀ ਸੀ,
ਰੂਪਵਾਨਧਨਵਾਨਧਰਤ੍ਰੀ॥੨॥
ਜੋ ਰੂਪਵਾਨ, ਧਨਵਾਨ ਅਤੇ ਅਸਤ੍ਰ ਚਲਾਉਣ ਵਿਚ ਪ੍ਰਬੀਨ ਸੀ ॥੨॥
ਸੁੰਦਰਅਧਿਕਹੁਤੋਖਤਿਰੇਟਾ॥
ਉਹ ਛਤ੍ਰੀ-ਪੁੱਤਰ ਬਹੁਤ ਸੁੰਦਰ ਸੀ,
ਜਨੁਕਰੂਪਸੌਸਕਲਲਪੇਟਾ॥
ਮਾਨੋ ਸੁੰਦਰਤਾ ਨਾਲ ਸਾਰਾ ਲਪੇਟਿਆ ਹੋਵੇ।
ਜਬਤੇਨਿਰਖਿਨਾਰਿਤਿਹਗਈ॥
ਜਦ ਉਹ ਰਾਣੀ ਉਸ ਨੂੰ ਵੇਖ ਕੇ ਗਈ,
ਸੁਧਿਬੁਧਿਛਾਡਿਦਿਵਾਨੀਭਈ॥੩॥
ਤਾਂ ਸੁੱਧ ਬੁੱਧ ਤਿਆਗ ਕੇ ਦੀਵਾਨੀ ਹੋ ਗਈ ॥੩॥
ਤਾਸੰਗਨੇਹਸਜਾਰੁਚਿਮਾਨ॥
ਤਦ ਉਸ ਨੇ ਰੁਚੀ ਪੂਰਵਕ ਉਸ ਨਾਲ ਪ੍ਰੇਮ ਲਗਾ ਲਿਆ
ਜਾਨਿਬੂਝਿਹ੍ਵੈਗਈਅਜਾਨ॥
ਅਤੇ (ਆਪਣੇ ਆਪ ਨੂੰ) ਜਾਣ ਬੁਝ ਕੇ ਅਣਜਾਣ ਦਸਣ ਲਗੀ।
ਦਈਸਹਚਰੀਤਹਿਕਪਠਾਇ॥
(ਉਸ ਨੇ) ਇਕ ਸਹੇਲੀ ਨੂੰ ਉਸ ਕੋਲ ਭੇਜਿਆ
ਜ੍ਯੋਂਤ੍ਯੋਂਤਿਹਗ੍ਰਿਹਲਿਯਾਮੰਗਾਇ॥੪॥
ਅਤੇ ਜਿਵੇਂ ਕਿਵੇਂ ਉਸ ਨੂੰ ਘਰ ਬੁਲਾ ਲਿਆ ॥੪॥
ਪੋਸਤਭਾਗਅਫੀਮਮੰਗਾਈ॥
ਪੋਸਤ, ਭੰਗ ਅਤੇ ਅਫ਼ੀਮ ਮੰਗਵਾਈ
ਪਾਨਿਡਾਰਿਕਰਿਭਾਗਘੁਟਾਈ॥
ਅਤੇ ਪਾਣੀ ਪਾ ਕੇ ਭੰਗ ਘੁਟਵਾਈ।
ਪਾਨਕਿਯਾਦੁਹੂੰਬੈਠਿਪ੍ਰਜੰਕਹਿ॥
ਦੋਹਾਂ ਨੇ ਪਲੰਘ ਉਤੇ ਬੈਠ ਕੇ ਪੀਤੀ
ਰਤਿਮਾਨੀਭਰਿਭਰਿਦ੍ਰਿੜਅੰਕਹਿ॥੫॥
ਅਤੇ ਗਲਵਕੜੀਆਂ ਪਾ ਪਾ ਕੇ ਰਤੀ ਮਨਾਈ ॥੫॥
ਦੋਹਰਾ॥
ਦੋਹਰਾ:
ਜਬੈਟਨਾਨੇਕੈਫਕੇਆਏਅਖਿਯਨਮਾਹਿ॥
ਜਦ ਨਸ਼ੇ ਕਰ ਕੇ ਅੱਖਾਂ ਵਿਚ ਭੰਬਰ ਤਾਰੇ ਆਣ ਲਗੇ,