ਕਰਹਿਬਿਲਾਸਪ੍ਰਜੰਕਚੜਿਹਸਿਹਸਿਨਾਰਿਔਨਾਹਿ॥੬॥
ਤਾਂ ਪਲੰਘ ਉਤੇ ਚੜ੍ਹ ਕੇ ਰਾਜ ਕੁਮਾਰੀ ਅਤੇ ਰਾਜਾ ਰਤੀ-ਕ੍ਰੀੜਾ ਕਰਨ ਲਗੇ ॥੬॥
ਚੌਪਈ॥
ਚੌਪਈ:
ਭਾਤਿਭਾਤਿਕੇਆਸਨਲੈਕੈ॥
ਭਾਂਤ ਭਾਂਤ ਦੇ ਆਸਣ ਬਣਾ ਕੇ
ਅਬਲਾਕਹਬਹੁਭਾਤਿਰਿਝੈਕੈ॥
ਅਤੇ ਰਾਜ ਕੁਮਾਰੀ ਨੂੰ ਬਹੁਤ ਤਰ੍ਹਾਂ ਨਾਲ ਰਿਝਾ ਕੇ
ਆਪਨਪਰਘਾਯਲਕਰਿਮਾਰੀ॥
ਕਾਮ ਵਿਚ ਲੀਨ (ਉਸ) ਰਾਜ ਦੁਲਾਰੀ ਨੂੰ
ਮਦਨਮੋਹਨੀਰਾਜਦੁਲਾਰੀ॥੭॥
ਆਪਣੇ ਉਤੇ ਘਾਇਲ ਕਰ ਲਿਆ (ਅਰਥਾਤ ਫ਼ਿਦਾ ਕਰ ਲਿੱਤਾ) ॥੭॥
ਅਧਿਕਬਢਾਇਨਾਰਿਸੌਹੇਤਾ॥
(ਉਸ) ਕੁਮਾਰੀ ਨਾਲ ਬਹੁਤ ਪ੍ਰੇਮ ਵਧਾ ਕੇ
ਇਹਿਬਿਧਿਬਾਧਤਭਏਸੰਕੇਤਾ॥
ਆਪਸ ਵਿਚ ਇਸ ਤਰ੍ਹਾਂ ਵਿਉਂਤ (ਸੰਕੇਤ) ਬਣਾਈ।
ਧੂੰਈਕਾਲਿਪੀਰਕੀਐਯਹੁ॥
ਪੀਰ ਦੀ ਧੂਣੀ ਵਾਲੇ ਸਮੇਂ ਆਉਣਾ
ਡਾਰਿਭਾਗਹਲਵਾਮਹਿਜੈਯਹੁ॥੮॥
ਅਤੇ ਹਲਵੇ ਵਿਚ ਭੰਗ ਪਾ ਜਾਣਾ ॥੮॥
ਸੋਫੀਜਬੈਚੂਰਮਾਖੈਹੈ॥
ਜਦ ਸੋਫ਼ੀ (ਪਰਹੇਜ਼ਗਾਰ) ਚੂਰਮਾ ਖਾਣਗੇ,
ਜੀਯਤਮ੍ਰਿਤਕਸਭੈਹ੍ਵੈਜੈਹੈ॥
ਤਾਂ ਸਾਰੇ ਜੀਉਂਦਿਆਂ ਹੋਇਆਂ ਮਰ ਜਾਣਗੇ।
ਤਹੀਕ੍ਰਿਪਾਕਰਿਤੁਮਹੂੰਐਯਹੁ॥
ਉਥੇ ਕ੍ਰਿਪਾ ਕਰ ਕੇ ਤੁਸੀਂ ਆਉਣਾ
ਮੁਹਿਲੈਸੰਗਦਰਬਜੁਤਜੈਯਹੁ॥੯॥
ਅਤੇ ਮੈਨੂੰ ਧਨ ਸਹਿਤ ਨਾਲ ਲੈ ਜਾਣਾ ॥੯॥
ਜਬਹੀਦਿਨਧੂੰਈਕੋਆਯੋ॥
ਜਦ ਧੂੰਣੀ ਦਾ ਦਿਨ ਆਇਆ।
ਭਾਗਿਡਾਰਿਚੂਰਮਾਪਕਾਯੋ॥
ਤਾਂ ਭੰਗ ਪਾ ਕੇ ਚੂਰਮਾ ਪਕਾਇਆ।
ਸਕਲਮੁਰੀਦਨਗਈਖਵਾਇ॥
ਸਾਰਿਆਂ ਮੁਰੀਦਾਂ ਨੂੰ (ਰਾਜ ਕੁਮਾਰੀ) ਖਵਾ ਗਈ
ਰਾਖੇਮੂੜਮਤਕਰਿਸ੍ਵਾਇ॥੧੦॥
ਅਤੇ ਮੂਰਖ (ਚੇਲਿਆਂ) ਨੂੰ ਬੇਹੋਸ਼ ਕਰ ਕੇ ਸੰਵਾ ਦਿੱਤਾ ॥੧੦॥
ਸੋਫੀਭਏਜਬੈਮਤਵਾਰੇ॥
ਜਦ ਸੋਫ਼ੀ ਲੋਕ ਮਸਤ ਹੋ ਗਏ।
ਪ੍ਰਿਥਮਦਰਬਹਰਿਬਸਤ੍ਰਉਤਾਰੇ॥
ਪਹਿਲਾਂ ਧਨ ਹਰ ਕੇ ਫਿਰ ਬਸਤ੍ਰ ਉਤਾਰ ਲਏ।
ਦੁਹੂੰਅਨਲਿਯਾਦੇਸਕੋਪੰਥਾ॥
ਦੋਹਾਂ ਨੇ ਆਪਣੇ ਦੇਸ ਦਾ ਰਾਹ ਫੜਿਆ।
ਇਹਬਿਧਿਦੈਸਾਜਨਕਹਸੰਥਾ॥੧੧॥
ਇਸ ਤਰ੍ਹਾਂ ਆਪਣੇ ਮਿਤਰ ਨੂੰ ਸਹਿਜ ਸਿਖਿਆ ਦਿੱਤੀ ॥੧੧॥
ਭਯਾਪ੍ਰਾਤਸੋਫੀਸਭਜਾਗੇ॥
ਸਵੇਰ ਹੋਣ ਤੇ ਸਾਰੇ ਸੋਫ਼ੀ ਜਾਗੇ
ਪਗਰੀਬਸਤ੍ਰਬਿਲੋਕਨਲਾਗੇ॥
ਅਤੇ (ਆਪਣੇ) ਬਸਤ੍ਰ ਅਤੇ ਪਗੜੀਆਂ ਲਭਣ ਲਗੇ।
ਸਰਵਰਕਹੈਕ੍ਰੋਧਕਿਯਭਾਰਾ॥
ਕਹਿਣ ਲਗੇ ਕਿ ਪੀਰ ('ਸਰਵਰ') ਨੇ ਸਾਡੇ ਉਤੇ ਬਹੁਤ ਕ੍ਰੋਧ ਕੀਤਾ ਹੈ
ਸਭਹਿਨਕੌਅਸਚਰਿਤਦਿਖਾਰਾ॥੧੨॥
ਅਤੇ ਸਾਰਿਆਂ ਨੂੰ ਇਹ ਚਰਿਤ੍ਰ ਵਿਖਾਇਆ ਹੈ ॥੧੨॥
ਸਭਜੜਰਹੋਤਹਾਮੁਖਬਾਈ॥
ਸਾਰੇ ਮੂਰਖ ਉਥੇ ਮੂੰਹ ਅੱਡੀ ਖੜੋਤੇ ਰਹੇ।
ਲਜਾਮਾਨਮੂੰਡਨਿਹੁਰਾਈ॥
ਸ਼ਰਮ ਦੇ ਮਾਰਿਆਂ ਨੇ ਸਿਰ ਨੀਵਾਂ ਕਰੀ ਰਖਿਆ।
ਭੇਦਅਭੇਦਨਕਿਨੂੰਪਛਾਨਾ॥
ਕਿਸੇ ਨੇ ਵੀ ਭੇਦ ਅਭੇਦ ਨੂੰ ਨਾ ਸਮਝਿਆ।
ਸਰਵਰਕਿਯਾਸੁਸਿਰਪਰਮਾਨਾ॥੧੩॥
ਜੋ ਪੀਰ ਨੇ ਕੀਤਾ, ਉਸ ਨੂੰ ਸਿਰ ਮੱਥੇ ਮੰਨਿਆ ॥੧੩॥
ਦੋਹਰਾ॥
ਦੋਹਰਾ:
ਭੇਦਅਭੇਦਤ੍ਰਿਯਾਨਕੋਸਕਤਨਕੋਊਪਾਇ॥
ਇਸਤਰੀਆਂ ਦਾ ਭੇਦ ਅਭੇਦ ਕੋਈ ਨਹੀਂ ਪਾ ਸਕਿਆ।
ਸਭਨਲਖੋਕੈਸੇਛਲਾਕਸਕਰਿਗਈਉਪਾਇ॥੧੪॥
ਸਭ ਦੇ ਵੇਖਦਿਆਂ ਕਿਵੇਂ ਛਲ ਲਿਆ ਅਤੇ ਕਿਸ ਤਰ੍ਹਾਂ ਚਰਿਤ੍ਰ ਖੇਡ ਗਈ ॥੧੪॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪੈਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੪੫॥੬੪੧੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੫ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੫॥੬੪੧੦॥ ਚਲਦਾ॥
ਚੌਪਈ॥
ਚੌਪਈ:
ਸੁਨੁਰਾਜਾਇਕਕਹੌਕਬਿਤ॥
ਹੇ ਰਾਜਨ! ਸੁਣੋ, ਮੈਂ ਇਕ ਕਬਿੱਤ ਕਹਿੰਦਾ ਹਾਂ
ਜਿਹਬਿਧਿਅਬਲਾਕਿਯਾਚਰਿਤ॥
ਜਿਸ ਤਰ੍ਹਾਂ ਇਕ ਇਸਤਰੀ ਨੇ ਚਰਿਤ੍ਰ ਖੇਡਿਆ ਸੀ।
ਸਭਹਿਨਕੌਦਿਨਹੀਮਹਿਛਲਾ॥
ਸਭ ਨੂੰ ਦਿਨ ਵਿਚ ਹੀ ਛਲ ਲਿਆ।
ਨਿਰਖਹੁਯਾਸੁੰਦਰਿਕੀਕਲਾ॥੧॥
ਉਸ ਸੁੰਦਰੀ ਦੀ ਚਾਲਾਕੀ ਵੇਖੋ ॥੧॥
ਇਸਕਾਵਤੀਨਗਰਇਕਸੋਹੈ॥
ਇਸਕਾਵਤੀ ਨਾਂ ਦਾ ਇਕ ਨਗਰ ਹੁੰਦਾ ਸੀ।
ਇਸਕਸੈਨਰਾਜਾਤਹਕੋਹੈ॥
ਉਥੋਂ ਦਾ ਇਸਕ ਸੈਨ ਨਾਂ ਦਾ ਰਾਜਾ ਸੀ।
ਸ੍ਰੀਗਜਗਾਹਮਤੀਤਿਹਨਾਰੀ॥
ਉਸ ਦੀ ਗਜਗਾਹ ਮਤੀ ਨਾਂ ਦੀ ਰਾਣੀ ਸੀ,
ਜਾਸਮਕਹੂੰਨਰਾਜਕੁਮਾਰੀ॥੨॥
ਜਿਸ ਵਰਗੀ (ਸੁੰਦਰ) ਹੋਰ ਕੋਈ ਰਾਜ ਕੁਮਾਰੀ ਨਹੀਂ ਸੀ ॥੨॥
ਇਕਰਣਦੂਲਹਸੈਨਨ੍ਰਿਪਤਿਤਿਹ॥
ਉਥੇ ਰਣਦੂਲਹ ਸੈਨ ਨਾਂ ਦਾ ਇਕ (ਹੋਰ) ਰਾਜਾ ਸੀ
ਜਾਸਮਉਪਜਾਦੁਤਿਯਨਮਹਿਮਹਿ॥
ਜਿਸ ਵਰਗਾ ਕੋਈ ਹੋਰ ਦੂਜਾ ਧਰਤੀ ਉਤੇ ਪੈਦਾ ਨਹੀਂ ਹੋਇਆ ਸੀ।
ਮਹਾਸੂਰਅਰੁਸੁੰਦਰਘਨੋ॥
ਉਹ ਵੱਡਾ ਸੂਰਮਾ ਅਤੇ ਅਤਿ ਸੁੰਦਰ ਸੀ।
ਜਨੁਅਵਤਾਰਮਦਨਕੋਬਨੋ॥੩॥
(ਇੰਜ ਲਗਦਾ ਸੀ) ਮਾਨੋ ਕਾਮ ਦੇਵ ਦਾ ਅਵਤਾਰ ਹੋਵੇ ॥੩॥
ਸੋਨ੍ਰਿਪਇਕਦਿਨਚੜਾਸਿਕਾਰਾ॥
ਉਹ ਰਾਜਾ ਇਕ ਦਿਨ ਸ਼ਿਕਾਰ ਚੜ੍ਹਿਆ