ਮਾਰਤਰੀਝਰੋਝਝੰਖਾਰਾ॥
ਅਤੇ (ਬਹੁਤ ਸਾਰੇ) ਰੋਝ, ਰਿਛ ਅਤੇ ਬਾਰਾਸਿੰਗੇ ਮਾਰੇ।
ਇਸਕਾਵਤੀਨਗਰਤਰਨਿਕਸਾ॥
ਉਹ ਇਸਕਾਵਤੀ ਨਗਰ ਦੇ ਨੇੜੇ ਜਾ ਨਿਕਲਿਆ।
ਪ੍ਰਭਾਬਿਲੋਕਿਨਗਰਕੀਬਿਗਸਾ॥੪॥
ਨਗਰ ਦੀ ਸੁੰਦਰਤਾ ਵੇਖ ਕੇ ਪ੍ਰਸੰਨ ਹੋਇਆ ॥੪॥
ਅਸਸੁੰਦਰਿਜਿਹਨ੍ਰਿਪਕੀਨਗਰੀ॥
(ਮਨ ਵਿਚ ਸੋਚਣ ਲਗਾ) ਜਿਸ ਰਾਜੇ ਦੀ ਨਗਰੀ ਇਤਨੀ ਸੁੰਦਰ ਹੈ,
ਕਸਹ੍ਵੈਹੈਤਿਹਨਾਰਿਉਜਗਰੀ॥
ਉਸ ਦੀ ਇਸਤਰੀ (ਭਾਵ-ਰਾਣੀ) ਕਿਤਨੀ ਖ਼ੂਬਸੂਰਤ ਹੋਵੇਗੀ।
ਜਿਹਕਿਹਬਿਧਿਤਿਹਰੂਪਨਿਹਰਿਯੈ॥
ਜਿਵੇਂ ਕਿਵੇਂ ਉਸ ਦੇ ਰੂਪ ਨੂੰ ਵੇਖੀਏ।
ਨਾਤਰਅਤਿਥਇਹੀਹ੍ਵੈਮਰਿਯੈ॥੫॥
ਨਹੀਂ ਤਾਂ ਇਥੇ ਹੀ ਸਾਧ ਬਣ ਕੇ ਮਰ ਜਾਈਏ ॥੫॥
ਬਸਤ੍ਰਉਤਾਰਿਮੇਖਲਾਡਾਰੀ॥
(ਉਸ ਨੇ) ਬਸਤ੍ਰ ਉਤਾਰ ਕੇ ਗੋਦੜੀ ਧਾਰਨ ਕਰ ਲਈ।
ਭੂਖਨਛੋਰਿਭਿਭੂਤਿਸਵਾਰੀ॥
ਗਹਿਣੇ ਲਾਹ ਕੇ ਬਿਭੂਤੀ (ਸੁਆਹ) ਮਲ ਲਈ।
ਸਭਤਨਭੇਖਅਤਿਥਕਾਧਾਰਾ॥
ਸਾਰੇ ਸ਼ਰੀਰ ਉਤੇ ਸਾਧ ਦਾ ਭੇਸ ਬਣਾ ਲਿਆ
ਆਸਨਆਨਦ੍ਵਾਰਤਿਹਮਾਰਾ॥੬॥
ਅਤੇ ਉਸ ਦੇ ਦੁਆਰ ਉਤੇ ਆਸਣ ਜਮਾ ਦਿੱਤਾ ॥੬॥
ਕੇਤਕਬਰਸਤਹਾਬਿਤਾਏ॥
(ਉਸ ਨੇ) ਕਿਤਨੇ ਵਰ੍ਹੇ (ਉਥੇ ਬੈਠਿਆਂ) ਬਿਤਾ ਦਿੱਤੇ,
ਰਾਜਤਰੁਨਿਕੇਦਰਸਨਪਾਏ॥
ਪਰ ਰਾਣੀ ਦਾ ਦੀਦਾਰ ਨਾ ਕਰ ਸਕਿਆ।
ਕਿਤਕਦਿਨਨਪ੍ਰਤਿਬਿੰਬੁਨਿਹਾਰਾ॥
ਕਿਤਨਿਆਂ ਦਿਨਾਂ ਬਾਦ (ਰਾਣੀ ਦੀ) ਪਰਛਾਈ ਵੇਖੀ।
ਚਤੁਰਭੇਦਸਭਗਯੋਬਿਚਾਰਾ॥੭॥
(ਰਾਜਾ) ਚਤੁਰ ਸੀ (ਇਸ ਲਈ) ਸਾਰਾ ਭੇਦ ਵਿਚਾਰ ਲਿਆ ॥੭॥
ਤਰੁਨੀਖਰੀਸਦਨਆਨੰਦਭਰਿ॥
ਰਾਣੀ ਆਨੰਦ ਪੂਰਵਕ (ਆਪਣੇ) ਘਰ ਵਿਚ ਖੜੋਤੀ ਸੀ,
ਜਲਪ੍ਰਤਿਬਿੰਬਪਰਾਤਿਹਸੁੰਦਰਿ॥
ਤਾਂ ਉਸ ਸੁੰਦਰੀ ਦੀ ਪਰਛਾਈ ਪਾਣੀ ਵਿਚ ਪਈ।
ਤਹੀਸੁਘਰਤਿਹਠਾਢਨਿਹਾਰਾ॥
ਉਥੇ ਖੜੋਤਿਆਂ ਹੀ ਉਸ ਸੁਘੜ (ਰਾਜੇ) ਨੇ ਉਸ ਨੂੰ ਵੇਖਿਆ
ਜਾਨਿਗਯੋਸਭਭੇਦਸੁਧਾਰਾ॥੮॥
ਅਤੇ ਸਾਰੇ ਭੇਦ ਨੂੰ ਸਮਝ ਗਿਆ ॥੮॥
ਤ੍ਰਿਯਹੁਤਾਹਿਪ੍ਰਤਿਬਿੰਬੁਲਖਾਜਬ॥
ਜਦ ਇਸਤਰੀ ਨੇ ਵੀ ਉਸ ਦੀ ਪਰਛਾਈ (ਪਾਣੀ ਵਿਚ) ਵੇਖੀ,
ਇਹਬਿਧਿਕਹਾਚਿਤਭੀਤਰਤਬ॥
ਤਦ ਮਨ ਵਿਚ ਇਸ ਤਰ੍ਹਾਂ ਨਾਲ ਸੋਚਿਆ
ਇਹੁਜਨਿਯਤਕੋਈਰਾਜਕੁਮਾਰਾ॥
ਕਿ ਇਹ ਕੋਈ ਰਾਜ ਕੁਮਾਰ ਲਗਦਾ ਹੈ,
ਪਾਰਬਤੀਸਅਰਿਕੋਅਵਤਾਰਾ॥੯॥
(ਜਾਂ) ਕਾਮ ਦੇਵ ਦਾ ਅਵਤਾਰ ਹੈ ॥੯॥
ਰਾਨੀਬੋਲਿਸੁਰੰਗਿਯਾਲੀਨਾ॥
ਰਾਣੀ ਨੇ ਇਕ ਸੁਰੰਗ ਬੁਣਾਉਣ ਵਾਲੇ ਨੂੰ ਬੁਲਵਾਇਆ।
ਅਤਿਹੀਦਰਬਗੁਪਤਤਿਹਦੀਨਾ॥
ਉਸ ਨੂੰ ਗੁਪਤ ਤੌਰ ਤੇ ਬਹੁਤ ਧਨ ਦਿੱਤਾ।
ਨਿਜੁਗ੍ਰਿਹਭੀਤਰਿਸੁਰੰਗਿਦਿਵਾਈ॥
ਉਸ ਨੇ ਆਪਣੇ ਘਰ ਵਿਚ ਇਕ ਸੁਰੰਗ ਬਣਵਾਈ
ਕਾਢੀਤਹੀਨਕਿਨਹੂੰਪਾਈ॥੧੦॥
ਅਤੇ ਉਥੇ ਜਾ ਕਢੀ, ਪਰ ਕਿਸੇ ਨੂੰ ਪਤਾ ਨਾ ਲਗਾ ॥੧੦॥
ਦੋਹਰਾ॥
ਦੋਹਰਾ:
ਸਖੀਤਿਸੀਮਾਰਗਪਠੀਤਹੀਪਹੂੰਚੀਜਾਇ॥
(ਉਸ ਨੇ) ਉਸੇ ਮਾਰਗ ਰਾਹੀਂ ਸਖੀ ਨੂੰ ਭੇਜਿਆ, (ਜੋ) ਉਥੇ ਜਾ ਪਹੁੰਚੀ।
ਗਹਿਜਾਘਨਤੇਲੈਗਈਚਲਾਨਭੂਪਉਪਾਇ॥੧੧॥
ਰਾਜੇ ਨੂੰ ਟੰਗੋਂ ਪਕੜ ਕੇ ਲੈ ਗਈ ਪਰ ਉਸ (ਰਾਜੇ) ਦਾ ਕੋਈ ਉਪਾ ਨਾ ਚਲ ਸਕਿਆ ॥੧੧॥
ਚੌਪਈ॥
ਚੌਪਈ:
ਗਹਿਨ੍ਰਿਪਕੋਲੈਗਈਸਖੀਤਹ॥
ਰਾਜੇ ਨੂੰ ਪਕੜ ਕੇ ਸਖੀ ਉਥੇ ਲੈ ਗਈ,
ਰਾਨੀਹੁਤੀਬਿਲੋਕਤਿਮਗਜਹ॥
ਜਿਥੇ ਰਾਣੀ ਉਸ ਦਾ ਰਾਹ ਵੇਖ ਰਹੀ ਸੀ।
ਦਿਯਾਮਿਲਾਇਮਿਤ੍ਰਤਾਕੋਇਨ॥
ਇਸ (ਸਖੀ) ਨੇ ਉਸ ਨੂੰ ਮਿਤਰ ਮਿਲਾ ਦਿੱਤਾ
ਮਨਮਾਨਤਰਤਿਕਰੀਦੁਹੂਤਿਨ॥੧੨॥
ਅਤੇ ਉਨ੍ਹਾਂ ਦੋਹਾਂ ਨੇ ਮਨਮਰਜ਼ੀ ਅਨੁਸਾਰ ਕਾਮ-ਕ੍ਰੀੜਾ ਕੀਤੀ ॥੧੨॥
ਭਾਤਿਭਾਤਿਚੁੰਬਨਦੁਹੂੰਲੀਨੋ॥
ਦੋਹਾਂ ਨੇ ਕਈ ਪ੍ਰਕਾਰ ਦੇ ਚੁੰਬਨ ਲਏ
ਅਨਿਕਅਨਿਕਆਸਨਤ੍ਰਿਯਦੀਨੇ॥
ਅਤੇ ਇਸਤਰੀ ਨੇ ਕਈ ਪ੍ਰਕਾਰ ਦੇ ਆਸਣ ਦਿੱਤੇ।
ਅਸਲੁਭਧਾਰਾਜਾਕੋਚਿਤਾ॥
(ਉਸ ਨੇ) ਰਾਜੇ ਦਾ ਚਿਤ ਇਸ ਤਰ੍ਹਾਂ ਲੁਭਾ ਲਿਆ,
ਜਸਗੁਨਿਜਨਸੁਨਿਸ੍ਰਵਨਕਬਿਤਾ॥੧੩॥
ਜਿਸ ਤਰ੍ਹਾਂ ਗੁਣੀ ਜਨ ਕੰਨਾਂ ਨਾਲ ਕਵਿਤਾ ਸੁਣ ਕੇ ਮੋਹੇ ਜਾਂਦੇ ਹਨ ॥੧੩॥
ਰਾਨੀਕਹਤਬਚਨਸੁਨੁਮੀਤਾ॥
ਰਾਣੀ ਨੇ ਕਿਹਾ, ਹੇ ਮੇਰੇ ਮਿਤਰ! ਮੇਰੇ ਬਚਨ ਸੁਣ!
ਤੌਸੌਬਧਾਹਮਾਰਾਚੀਤਾ॥
ਮੇਰਾ ਚਿਤ ਤੁਹਾਡੇ ਨਾਲ ਬੰਨ੍ਹਿਆ ਗਿਆ ਹੈ।
ਜਬਤੇਤਵਪ੍ਰਤਿਬਿੰਬੁਨਿਹਾਰਾ॥
ਜਦ ਦੀ ਮੈਂ ਤੁਹਾਡੀ ਪਰਛਾਈ ਵੇਖੀ ਹੈ
ਤਬਤੇਮਨਹਠਪਰਿਯੋਹਮਾਰਾ॥੧੪॥
ਤਦ ਤੋਂ ਮੇਰਾ ਮਨ ਹਠ ਪੂਰਵਕ (ਤੁਹਾਡੇ ਵਸ ਵਿਚ) ਹੋ ਗਿਆ ਹੈ ॥੧੪॥
ਨਿਤਿਪ੍ਰਤਿਚਹੈਤੁਮੀਸੰਗਜਾਊ॥
(ਮੇਰਾ ਮਨ ਇਹ) ਚਾਹੁੰਦਾ ਹੈ ਕਿ ਸਦਾ ਤੁਹਾਡੇ ਨਾਲ ਵਿਚਰਾਂ
ਮਾਤਪਿਤਾਕੀਕਾਨਿਨਲ੍ਯਾਊ॥
ਅਤੇ ਮਾਤਾ ਪਿਤਾ ਦੀ ਪਰਵਾਹ ਨਾ ਕਰਾਂ।
ਅਬਕਿਛੁਅਸਪਿਯਚਰਿਤਬਨੈਯੈ॥
ਹੇ ਪ੍ਰੀਤਮ! ਹੁਣ ਕੋਈ ਅਜਿਹਾ ਚਰਿਤ੍ਰ ਕਰੀਏ ਕਿ ਲਾਜ ਵੀ ਰਹਿ ਜਾਏ
ਲਾਜਰਹੈਤੋਹਿਪਤਿਪੈਯੈ॥੧੫॥
ਅਤੇ ਤੁਹਾਨੂੰ ਪਤੀ ਵਜੋਂ ਪ੍ਰਾਪਤ ਕਰ ਲਵਾਂ ॥੧੫॥
ਛੋਰਿਕਥਾਤਿਹਭੂਪਸੁਨਾਈ॥
ਤਦ ਉਸ ਰਾਜੇ ਨੇ (ਆਪਣੀ) ਸਾਰੀ ਕਹਾਣੀ ਸੁਣਾਈ