ਨਿਜੁਨ੍ਰਿਪਤਾਕੀਕਥਾਜਤਾਈ॥
ਅਤੇ ਆਪਣੇ ਰਾਜਾ ਹੋਣ ਦੀ ਗੱਲ ਦਸੀ।
ਮੈਹੌਰਾਸਟ੍ਰਦੇਸਕੋਰਾਜਾ॥
ਮੈਂ ਰਾਸਟ੍ਰ ਦੇਸ ਦਾ ਰਾਜਾ ਹਾਂ।
ਤਵਹਿਤਭੇਸਅਤਿਥਕੋਸਾਜਾ॥੧੬॥
ਤੇਰੇ ਲਈ ਸਾਧ ਦਾ ਭੇਸ ਧਾਰਿਆ ਹੈ ॥੧੬॥
ਨੇਤ੍ਰਲਗੇਤੁਮਸੌਹਮਰੇਤਬ॥
ਤਦ ਤੋਂ ਮੇਰੀਆਂ ਅੱਖਾਂ ਤੇਰੇ ਨਾਲ ਲਗ ਗਈਆਂ ਹਨ,
ਤਵਪ੍ਰਤਿਬਿੰਬੁਲਖੇਜਲਮਹਿਜਬ॥
ਜਦ ਦੀ ਮੈਂ ਤੇਰੀ ਪਰਛਾਈ ਜਲ ਵਿਚ ਵੇਖੀ ਹੈ।
ਤਵਮੁਰਿਜਬਪ੍ਰਤਿਬਿੰਬੁਨਿਹਾਰਾ॥
ਤੂੰ ਵੀ ਜਦ (ਜਲ ਵਿਚ) ਮੇਰੀ ਪਰਛਾਈ ਵੇਖੀ,
ਗਯੋਮਾਰਿਤੁਹਿਮਦਨਕਟਾਰਾ॥੧੭॥
ਤੈਨੂੰ ਵੀ ਤਦ ਦਾ ਕਾਮ ਦੇਵ ਕਟਾਰ ਮਾਰ ਗਿਆ ॥੧੭॥
ਮੁਹਿਲਖਿਧੀਰਜਨਤੁਮਰਾਰਹਾ॥
ਮੈਨੂੰ ਵੇਖ ਕੇ ਤੇਰਾ ਧੀਰਜ ਨਾ ਰਿਹਾ
ਸੁਰੰਗਿਖੋਦਿਸਖਿਯਨਅਸਕਹਾ॥
ਅਤੇ ਸੁਰੰਗ ਪੁਟਵਾ ਕੇ ਸਖੀ ਨੂੰ ਇਸ ਤਰ੍ਹਾਂ ਕਿਹਾ।
ਸੋਗਹਿਮੁਹਿਗੀਤੀਰਤਿਹਾਰੀ॥
ਉਹ ਮੈਨੂੰ ਪਕੜ ਕੇ ਤੇਰੇ ਕੋਲ ਲੈ ਗਈ।
ਚਹਤਜੋਥੋਸੋਭਈਪਿਯਾਰੀ॥੧੮॥
ਹੇ ਪਿਆਰੀ! ਜੋ ਤੂੰ ਚਾਹੁੰਦੀ ਸੀ, ਉਹੀ ਕੁਝ ਹੋਇਆ ॥੧੮॥
ਦੁਹੂੰਬੈਠਇਕਮੰਤ੍ਰਬਿਚਾਰਾ॥
ਦੋਹਾਂ ਨੇ ਬੈਠ ਕੇ ਇਕ ਸਲਾਹ ਕੀਤੀ।
ਮੈਰਾਜਾਲਖਿਗਯੋਰਖਵਾਰਾ॥
ਮੈਨੂੰ ਰਾਜੇ ਦਾ ਚੌਕੀਦਾਰ ਵੇਖ ਗਿਆ ਹੈ।
ਪਿਯਪਠਾਇਗ੍ਰਿਹਐਸਉਚਾਰੀ॥
(ਰਾਣੀ ਨੇ) ਯਾਰ ਨੂੰ ਘਰ ਭੇਜ ਕੇ ਇਸ ਤਰ੍ਹਾਂ ਕਿਹਾ,
ਲੋਨਲੇਤਨ੍ਰਿਪਨਾਰਤਿਹਾਰੀ॥੧੯॥
ਹੇ ਰਾਜਨ! ਤੁਹਾਡੀ ਰਾਣੀ ਲੂਣ ਲੈ ਕੇ (ਗਲ ਜਾਣਾ) ਚਾਹੁੰਦੀ ਹੈ ॥੧੯॥
ਸੁਨਤਸ੍ਰਵਨਸਭਜਨਮਿਲਿਆਏ॥
ਕੰਨਾਂ ਨਾਲ ਸੁਣ ਕੇ ਸਾਰੇ ਵਿਅਕਤੀ ਮਿਲ ਕੇ ਆ ਗਏ
ਆਨਿਤਵਨਕਹਬਚਨਸੁਨਾਏ॥
ਅਤੇ ਆ ਕੇ ਉਸ ਨੂੰ ਕਹਿਣ ਲਗੇ।
ਕਿਹਨਿਮਿਤਛਾਡਤਹੈਦੇਹੀ॥
ਤੂੰ ਕਿਸ ਲਈ ਸ਼ਰੀਰ ਛਡ ਰਹੀ ਹੈਂ?
ਸੁਨਿਰਾਜਾਕੀਨਾਰਿਸਨੇਹੀ॥੨੦॥
ਹੇ ਰਾਜੇ ਦੀ ਪਿਆਰੀ ਰਾਣੀ! ॥੨੦॥
ਸੁਨੁਰਾਜਾਇਕਦਿਜਮਾਰਿਯੋਮੁਹਿ॥
(ਰਾਣੀ ਨੇ ਕਿਹਾ) ਹੇ ਰਾਜਨ! ਸੁਣੋ, ਮੈਂ ਇਕ ਬ੍ਰਾਹਮਣ ਨੂੰ ਮਾਰਿਆ ਹੈ।
ਲੋਨਲੇਊਗੀਸਾਚਕਹੂੰਤੁਹਿ॥
ਇਸ ਲਈ ਮੈਂ ਸਚ ਕਹਿੰਦੀ ਹਾਂ, ਲੂਣ ਲੈ ਕੇ (ਗਲ ਜਾਵਾਂਗੀ)।
ਜੋਧਨਹਮਰੇਧਾਮਨਿਹਾਰਹੁ॥
ਜੋ ਧਨ ਤੁਸੀਂ ਮੇਰੇ ਘਰ ਵਿਚ ਵੇਖੋ,
ਸੋਸਭਗਾਡਿਗੋਰਿਮਹਿਡਾਰਹੁ॥੨੧॥
ਉਸ ਸਾਰੇ ਨੂੰ ਕਬਰ ਵਿਚ ਦਬ ਦਿਓ ॥੨੧॥
ਹੋਰਿਰਹੇਸਭਏਕਨਮਾਨੀ॥
ਸਾਰੇ ਹੋੜਦੇ ਰਹੇ, (ਪਰ ਉਸ ਨੇ) ਇਕ ਨਾ ਮੰਨੀ।
ਪਰੀਭੋਹਰਾਭੀਤਰਰਾਨੀ॥
ਰਾਣੀ ਭੋਰੇ ਵਿਚ ਪੈ ਗਈ।
ਆਸਪਾਸਲੈਲੋਨਬਿਥਾਰੋ॥
ਆਪਣੇ ਆਲੇ ਦੁਆਲੇ ਲੂਣ ਖਿਲਾਰ ਦਿੱਤਾ
ਜੋਧਨਹੁਤੋਗਾਡਿਸਭਡਾਰੋ॥੨੨॥
ਅਤੇ ਜੋ ਧਨ ਸੀ, ਉਸ ਸਾਰੇ ਨੂੰ ਗਡ ਦਿੱਤਾ ॥੨੨॥
ਸੁਰੰਗਿਸੁਰੰਗਿਰਾਨੀਤਹਆਈ॥
ਸੁਰੰਗ ਰਾਹੀਂ ਰਾਣੀ ਉਥੇ ਆ ਗਈ,
ਬੈਠੇਜਹਾਮੀਤਸੁਖਦਾਈ॥
ਜਿਥੇ ਸੁਖਦਾਇਕ ਮਿਤਰ ਬੈਠਾ ਸੀ।
ਤਾਕੋਸੰਗਲੌਤਹੀਸਿਧਾਰੀ॥
ਉਸ ਨੂੰ ਨਾਲ ਲੈ ਕੇ ਉਥੋਂ ਚਲ ਪਈ।
ਮੂੜਲੋਗਕਛੁਗਤਿਨਬਿਚਾਰੀ॥੨੩॥
ਮੂਰਖ ਲੋਕਾਂ ਨੇ (ਉਸ ਦੀ) ਚਾਲ ਨੂੰ ਨਾ ਸਮਝਿਆ ॥੨੩॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਛਿਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੪੬॥੬੪੩੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੬ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੬॥੬੪੩੩॥ ਚਲਦਾ॥
ਚੌਪਈ॥
ਚੌਪਈ:
ਜਹਹਮਦਿਸਾਉਤਰਾਸੁਨੀ॥
ਅਸੀਂ ਜਿਧਰ ਨੂੰ ਉੱਤਰ ਦਿਸ਼ਾ ਸੁਣੀ ਹੈ,
ਰਾਜਾਤਹਿਕਬਸਤਥੋਗੁਨੀ॥
ਉਥੇ ਇਕ ਗੁਣਵਾਨ ਰਾਜਾ ਰਹਿੰਦਾ ਸੀ।
ਕਲਗੀਰਾਇਜਾਹਿਜਗਭਾਖਤ॥
ਉਸ ਨੂੰ ਜਗਤ ਕਲਗੀ ਰਾਇ ਕਹਿੰਦਾ ਸੀ।
ਨਾਨਾਦੇਸਕਾਨਿਤਿਹਰਾਖਤ॥੧॥
ਅਨੇਕ ਦੇਸ਼ ਉਸ ਦੀ ਈਨ ਮੰਨਦੇ ਸਨ ॥੧॥
ਮੀਤਮਤੀਤਿਹਨਾਰਿਬਿਰਾਜੈ॥
ਉਸ ਦੀ ਰਾਣੀ ਦਾ ਨਾਂ ਮੀਤ ਮਤੀ ਸੀ,
ਜਾਹਿਬਿਲੋਕਿਚੰਦ੍ਰਮਾਲਾਜੈ॥
ਜਿਸ ਨੂੰ ਵੇਖ ਕੇ ਚੰਦ੍ਰਮਾ ਵੀ ਸ਼ਰਮਾਉਂਦਾ ਸੀ।
ਤਾਕੀਏਕਲਛਿਮਿਨਿਦਾਸੀ॥
ਉਸ ਦੀ ਲਛਮਨੀ ਨਾਂ ਦੀ ਇਕ ਦਾਸੀ ਸੀ।
ਦੁਰਬਲਦੇਹਘੜੀਅਬਿਨਾਸੀ॥੨॥
ਪਰਮਾਤਮਾ ਨੇ ਉਸ ਦੇ ਸ਼ਰੀਰ ਨੂੰ ਬਹੁਤ ਦੁਰਬਲ ਬਣਾਇਆ ਸੀ ॥੨॥
ਤਾਸੌਨਾਰਿਹੇਤੁਅਤਿਮਾਨੈ॥
ਉਹ ਇਸਤਰੀ ਰਾਣੀ ਨੂੰ ਬਹੁਤ ਪਿਆਰ ਕਰਦੀ ਸੀ।
ਮੂੜਨਰਾਨੀਕ੍ਰਿਆਪਛਾਨੈ॥
ਪਰ ਮੂਰਖ ਰਾਣੀ ਉਸ ਦੇ ਕਾਰਜ ਨੂੰ ਨਹੀਂ ਸਮਝਦੀ ਸੀ।
ਗੁਪਤਲੇਤਦਾਸੀਸੁਛਿਮਾਹੀ॥
ਉਹ ਦਾਸੀ (ਰਾਜੇ ਪਾਸੋਂ) ਗੁਪਤ ਰੂਪ ਵਿਚ ਛੇਮਾਹੀ (ਤਨਖ਼ਾਹ) ਲੈਂਦੀ ਸੀ
ਬੁਰੀਬੁਰੀਤਿਹਦੇਤਉਗਾਹੀ॥੩॥
ਅਤੇ ਭੈੜੀ ਭੈੜੀ ਗੱਲ ਉਸ (ਰਾਜੇ) ਨੂੰ ਦਸਦੀ ਸੀ ॥੩॥
ਤਿਹਰਾਨੀਅਪਨੀਕਰਿਮਾਨੈ॥
ਉਸ ਨੂੰ ਰਾਣੀ ਆਪਣਾ ਕਰ ਕੇ ਜਾਣਦੀ ਸੀ
ਮੂਰਖਤਾਹਿਜਸੂਸਨਜਾਨੈ॥
ਅਤੇ ਉਸ ਨੂੰ (ਰਾਜੇ ਦੀ) ਜਾਸੂਸ ਨਹੀਂ ਸਮਝਦੀ ਸੀ।
ਪਰੈਬਾਤਤਾਕਹਜੇਸ੍ਰਵਨਨ॥
ਉਸ ਦੇ ਕੰਨ ਵਿਚ ਜੋ ਗੱਲ ਪੈਂਦੀ ਸੀ,
ਲਿਖਿਪਠਵੈਤਤਛਿਨਰਾਜਾਤਨ॥੪॥
(ਉਹ) ਉਸੇ ਵੇਲੇ ਲਿਖ ਕੇ ਰਾਜੇ ਨੂੰ ਭੇਜ ਦਿੰਦੀ ਸੀ ॥੪॥
ਹੁਤੇਦੋਇਦਾਸੀਕੇਭਾਈ॥
ਉਸ ਦਾਸੀ ਦੇ ਦੋ ਭਰਾ ਸਨ।
ਬਿਰਧਦੰਤਕਛੁਕਹਾਨਜਾਈ॥
(ਉਨ੍ਹਾਂ) ਵੱਡਿਆਂ ਦੰਦਾਂ ਵਾਲਿਆਂ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ।
ਸ੍ਯਾਮਬਰਨਇਕਦੁਤਿਯਕੁਰੂਪਾ॥
ਇਕ ਦਾ ਰੰਗ ਕਾਲਾ ਸੀ ਅਤੇ ਦੂਜਾ ਕੁਰੂਪ ਸੀ।
ਆਂਖੈਜਾਨੁਸੁਰਨਕੇਕੂਪਾ॥੫॥
ਅੱਖਾਂ ਮਾਨੋ (ਲਾਲ ਰੰਗ ਦੀ) ਸ਼ਰਾਬ ਦੇ ਖੂਹ ਵਰਗੀਆਂ ਸਨ ॥੫॥
ਬਗਲਗੰਧਿਤਿਨਤੇਅਤਿਆਵੈ॥
ਉਨ੍ਹਾਂ ਦੀਆਂ ਬਗਲਾਂ (ਕੱਛਾਂ) ਵਿਚੋਂ ਬਹੁਤ ਦੁਰਗੰਧ ਆਉਂਦੀ ਸੀ।
ਬੈਠਨਨਿਕਟਨਕੋਈਪਾਵੈ॥
ਉਨ੍ਹਾਂ ਦੇ ਨੇੜੇ ਕੋਈ ਬੈਠ ਨਹੀਂ ਸਕਦਾ ਸੀ।
ਚੇਰੀਭ੍ਰਾਤਜਾਨਿਹਿਤਮਾਨੈ॥
ਦਾਸੀ ਭਰਾ ਸਮਝ ਕੇ (ਉਨ੍ਹਾਂ ਨਾਲ) ਹਿਤ ਕਰਦੀ ਸੀ।
ਮੂੜਨਾਰਿਕਛੁਕ੍ਰਿਯਾਨਜਾਨੈ॥੬॥
ਉਹ ਮੂਰਖ ਇਸਤਰੀ ਕੁਝ ਭੇਦ ਨਹੀਂ ਸਮਝਦੀ ਸੀ ॥੬॥
ਤਹਇਕਹੁਤੀਜਾਟਿਕੀਨਾਰ॥
ਉਥੇ ਇਕ ਜਟ ਦੀ ਇਸਤਰੀ ਹੁੰਦੀ ਸੀ।
ਮੈਨਕਹਤਤਿਹਨਾਮਉਚਾਰ॥
ਉਸ ਦਾ ਨਾਂ (ਸਭ) 'ਮੈਨਾ' ਕਹਿੰਦੇ ਸਨ।
ਜਉਤਿਹਨਾਮਚੇਰਿਸੁਨਿਪਾਵੇ॥
ਜਦ ਉਸ ਦਾ ਨਾਂ ਦਾਸੀ ਸੁਣ ਲੈਂਦੀ,
ਤਹਤੇਤਾਹਿਟੂਕਰਾਜਾਵੇ॥੭॥
ਤਾਂ ਉਸ ਨੂੰ ਟੁਕੜਾ (ਖਾਣ ਨੂੰ) ਦਿੰਦੀ ॥੭॥
ਤਿਨਇਸਤ੍ਰੀਇਹਭਾਤਿਬਿਚਾਰੀ॥
ਉਸ ਇਸਤਰੀ ਨੇ ਇਸ ਤਰ੍ਹਾਂ ਵਿਚਾਰਿਆ
ਦਾਸੀਮੂੜਹ੍ਰਿਦੈਮਹਿਧਾਰੀ॥
ਅਤੇ (ਉਸ ਦੀ ਗੱਲ ਨੂੰ) ਮੂਰਖ ਦਾਸੀ ਨੇ ਮਨ ਵਿਚ ਧਾਰਨ ਕਰ ਲਿਆ।
ਭਾਇਖਰਚੁਕਛੁਮਾਗਤਤੇਰੇ॥
ਜੇ ਤੇਰੇ ਭਰਾ ਕੁਝ ਖਰਚ ਮੰਗਣ
ਗੁਹਜਪਠੈਯੈਕਰਿਕਰਿਮੇਰੇ॥੮॥
ਤਾਂ ਮੇਰੇ ਹੱਥ ਗੁਪਤ ਢੰਗ ਨਾਲ ਭੇਜ ਦਿਆ ਕਰ ॥੮॥
ਤਬਚੇਰੀਐਸੋਤਨਕਿਯੋ॥
ਤਦ ਦਾਸੀ ਨੇ ਇਸ ਤਰ੍ਹਾਂ ਹੀ ਕੀਤਾ
ਡਾਰਿਦਰਬਭੋਜਨਮਹਿਦਿਯੋ॥
ਅਤੇ ਭੋਜਨ ਵਿਚ ਧਨ ਨੂੰ ਪਾ ਦਿੱਤਾ (ਅਰਥਾਤ-ਭੋਜਨ ਵਿਚ ਲੁਕਾ ਦਿੱਤਾ)।
ਭਾਇਨਿਮਿਤਖਰਚੀਪਠਦਈ॥
ਭਰਾਵਾਂ ਲਈ (ਉਸ ਨੇ) ਖਰਚਾ ਭੇਜ ਦਿੱਤਾ।
ਸੋਲੈਨਾਰਿਦਰਬੁਘਰਗਈ॥੯॥
ਧਨ ਲੈ ਕੇ ਉਹ ਨਾਰੀ (ਜਟ-ਇਸਤਰੀ) ਘਰ ਨੂੰ ਚਲੀ ਗਈ ॥੯॥
ਆਧੋਧਨਤਿਹਭ੍ਰਾਤਨਦੀਨਾ॥
(ਉਸ ਨੇ) ਅੱਧਾ ਧਨ ਉਸ ਦੇ ਭਰਾਵਾਂ ਨੂੰ ਦਿੱਤਾ
ਆਧੋਕਾਢਿਆਪਿਤ੍ਰਿਯਲੀਨਾ॥
ਅਤੇ ਅੱਧਾ ਇਸਤਰੀ ਨੇ ਆਪ ਕਢ ਲਿਆ।
ਮੂਰਖਚੇਰੀਭੇਦਨਪਾਵੈ॥
ਮੂਰਖ ਦਾਸੀ ਨੇ ਭੇਦ ਨਾ ਪਾਇਆ