ਇਹਚਰਿਤ੍ਰਤਨਮੂੰਡਮੁੰਡਾਵੈ॥੧੦॥
ਅਤੇ ਇਸ ਚਰਿਤ੍ਰ ਰਾਹੀਂ ਆਪਣੇ ਆਪ ਨੂੰ ਠਗਵਾਉਂਦੀ ਰਹੀ ॥੧੦॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਸੰਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੪੭॥੬੪੪੩॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੭ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੭॥੬੪੪੩॥ ਚਲਦਾ॥
ਚੌਪਈ॥
ਚੌਪਈ:
ਗੌਰਿਪਾਲਇਕਸੁਨਾਨਰੇਸਾ॥
ਗੌਰਿਪਾਲ ਨਾਂ ਦਾ ਇਕ ਰਾਜਾ ਸੁਣੀਂਦਾ ਸੀ
ਮਾਨਤਆਨਿਸਕਲਤਿਹਦੇਸਾ॥
ਜਿਸ ਦੀ ਸਾਰੇ ਦੇਸ ਈਨ ਮੰਨਦੇ ਸਨ।
ਗੌਰਾਦੇਈਨਾਰਿਤਿਹਸੋਹੈ॥
ਉਸ ਦੀ ਗੌਰਾ ਦੇਈ ਨਾਂ ਦੀ ਇਸਤਰੀ ਸ਼ੋਭਦੀ ਸੀ।
ਗੌਰਾਵਤੀਨਗਰਤਿਹਕੋਹੈ॥੧॥
ਉਸ ਦਾ ਨਗਰ ਗੌਰਾਵਤੀ ਸੀ ॥੧॥
ਤਾਕੀਤ੍ਰਿਯਾਨੀਚਸੇਤੀਰਤਿ॥
ਉਸ ਦੀ ਇਸਤਰੀ ਇਕ ਨੀਚ ਨਾਲ ਫਸੀ ਹੋਈ ਸੀ।
ਭਲੀਬੁਰੀਜਾਨਤਨਮੂੜਮਤਿ॥
ਉਹ ਮੂਰਖ ਚੰਗਾ ਮੰਦਾ ਨਹੀਂ ਜਾਣਦੀ ਸੀ।
ਇਕਦਿਨਭੇਦਭੂਪਲਖਿਲਯੋ॥
ਇਕ ਦਿਨ ਰਾਜੇ ਨੇ ਇਹ ਭੇਦ ਪਾ ਲਿਆ।
ਤ੍ਰਾਸਿਤਜਾਰੁਤੁਰਤੁਭਜਿਗਯੋ॥੨॥
ਡਰ ਦਾ ਮਾਰਿਆ ਯਾਰ ਤੁਰਤ ਭਜ ਗਿਆ ॥੨॥
ਗੌਰਾਦੇਇਕਚਰਿਤਬਨਾਯੋ॥
ਗੌਰਾ ਦੇਈ ਨੇ ਇਕ ਚਰਿਤ੍ਰ ਖੇਡਿਆ।
ਲਿਖਾਏਕਲਿਖਿਤਹਾਪਠਾਯੋ॥
ਇਕ ਪੱਤਰ ਲਿਖ ਕੇ ਉਸ ਨੂੰ ਭੇਜਿਆ।
ਇਕਰਾਜਾਕੀਜਾਨਸੁਰੀਤਾ॥
(ਉਸ ਨੇ ਆਪਣੇ ਆਪ ਨੂੰ) ਇਕ ਰਾਜੇ ਦੀ ਦਾਸੀ ਦਸ ਕੇ,
ਸੋਤਾਕੌਠਹਰਾਯੋਮੀਤਾ॥੩॥
ਉਸ ਨੂੰ ਮਿਤਰ ਠਹਿਰਾਇਆ ॥੩॥
ਤਿਸੁਮੁਖਤੇਲਿਖਿਲਿਖਾਪਠਾਈ॥
(ਉਸ ਨੇ) ਦਾਸੀ ਵਲੋਂ (ਉਥੇ) ਲਿਖਵਾ ਭੇਜਿਆ
ਜਹਾਹੁਤੇਅਪਨੇਸੁਖਦਾਈ॥
ਜਿਥੇ ਉਸ ਦਾ ਮਿਤਰ ਠਹਿਰਿਆ ਹੋਇਆ ਸੀ।
ਕੋਦਿਨਰਮਤਈਹਾਤੇਰਹਨਾ॥
ਕੁਝ ਦਿਨ ਇਥੇ ਹੀ ਘੁੰਮਦਿਆਂ ਰਹਿਣਾ
ਦੈਕਰਿਪਠਿਵਹੁਹਮਰਾਲਹਨਾ॥੪॥
ਅਤੇ ਕਿਸੇ ਹੱਥ ਮੇਰਾ ਲਹਿਣਾ ਭੇਜ ਦੇਣਾ ॥੪॥
ਸੋਪਤ੍ਰੀਨ੍ਰਿਪਕੇਕਰਆਈ॥
ਉਹ ਚਿੱਠੀ ਰਾਜੇ ਦੇ ਹੱਥ ਆ ਗਈ। (ਉਸ ਨੇ) ਸਮਝਿਆ
ਜਾਨੀਮੋਰਿਸੁਰੀਤਿਪਠਾਈ॥
ਕਿ ਇਹ ਮੇਰੀ ਦਾਸੀ ਨੇ ਭੇਜੀ ਹੈ।
ਜੜਨਿਜੁਤ੍ਰਿਯਕੋਭੇਦਨਪਾਯੋ॥
ਉਸ ਮੂਰਖ ਨੇ ਇਸਤਰੀ ਦਾ ਭੇਦ ਨਾ ਪਾਇਆ
ਨੇਹਤ੍ਯਾਗਤਿਹਸਾਥਗਵਾਯੋ॥੫॥
ਅਤੇ ਉਸ (ਦਾਸੀ ਨਾਲੋਂ) ਆਪਣਾ ਸਨੇਹ ਖ਼ਤਮ ਕਰ ਲਿਆ ॥੫॥
ਸੁਘਰਹੁਤੌਤੌਭੇਵਪਛਾਨਤ॥
ਜੇ ਸਿਆਣਾ ਹੁੰਦਾ ਤਾਂ ਭੇਦ ਨੂੰ ਪਛਾਣਦਾ।
ਤ੍ਰਿਯਕੀਘਾਤਸਤਿਕਰਿਜਾਨਤ॥
ਉਸ ਨੇ ਇਸਤਰੀ ਦੀ ਘਾਤ ਨੂੰ ਸਚ ਕਰ ਕੇ ਸਮਝਿਆ।
ਮੂੜਰਾਵਕਛੁਕ੍ਰਿਯਾਨਜਾਨੀ॥
ਉਸ ਮੂਰਖ ਰਾਜੇ ਨੇ ਕੁਝ ਕ੍ਰਿਆ ਨਾ ਸਮਝੀ।
ਇਹਬਿਧਿਮੂੰਡਮੂੰਡਿਗੀਰਾਨੀ॥੬॥
ਇਸ ਤਰ੍ਹਾਂ ਉਸ ਨੂੰ ਰਾਣੀ ਛਲ ਗਈ ॥੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਅਠਤਾਲੀਸਚਰਿਤ੍ਰਸਮਾਪਤਮਸਤੁਸੁਭਮਸਤੁ॥੩੪੮॥੬੪੪੯॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੮॥੬੪੪੯॥ ਚਲਦਾ॥
ਚੌਪਈ॥
ਚੌਪਈ:
ਸੁਨੁਰਾਜਾਇਕਕਥਾਪ੍ਰਕਾਸੌ॥
ਹੇ ਰਾਜਨ! ਸੁਣੋ, ਮੈਂ ਇਕ ਕਥਾ ਦਸਦਾ ਹਾਂ
ਤੁਮਰੇਜਿਯਕਾਭਰਮਬਿਨਾਸੌ॥
ਅਤੇ ਤੁਹਾਡੇ ਮਨ ਦਾ ਭਰਮ ਦੂਰ ਕਰਦਾ ਹਾਂ।
ਉਗ੍ਰਦਤਇਕਸੁਨਿਯਤਰਾਜਾ॥
ਉਗ੍ਰਦੱਤ ਨਾਂ ਦਾ ਇਕ ਰਾਜਾ ਸੁਣੀਂਦਾ ਸੀ।
ਉਗ੍ਰਾਵਤੀਨਗਰਜਿਹਛਾਜਾ॥੧॥
ਉਹ ਉਗ੍ਰਾਵਤੀ ਨਗਰ ਵਿਚ ਸੁਸ਼ੋਭਿਤ ਸੀ ॥੧॥
ਉਗ੍ਰਦੇਇਤਿਹਧਾਮਦੁਲਾਰੀ॥
ਉਸ ਦੇ ਘਰ ਉਗ੍ਰ ਦੇਈ ਨਾਂ ਦੀ ਪੁੱਤਰੀ ਸੀ
ਬ੍ਰਹਮਾਬਿਸਨਸਿਵਤਿਹੂੰਸਵਾਰੀ॥
ਜਿਸ ਨੂੰ (ਮਾਨੋ) ਬ੍ਰਹਮਾ, ਵਿਸ਼ਣੂ ਅਤੇ ਸ਼ਿਵ ਤਿੰਨਾਂ ਨੂੰ (ਆਪ) ਸੰਵਾਰਿਆ ਹੋਵੇ।
ਅਵਰਿਨਅਸਿਕੋਈਨਾਰਿਬਨਾਈ॥
ਉਸ ਵਰਗੀ ਕੋਈ ਹੋਰ ਇਸਤਰੀ ਨਹੀਂ ਬਣਾਈ ਸੀ,
ਜੈਸੀਯਹਰਾਜਾਕੀਜਾਈ॥੨॥
ਜਿਸ ਤਰ੍ਹਾਂ ਦੀ ਇਹ ਰਾਜ ਕੁਮਾਰੀ ਸੀ ॥੨॥
ਅਜਬਰਾਇਇਕਤਹਖਤਿਰੇਟਾ॥
ਉਥੇ ਇਕ ਅਜਬ ਰਾਇ ਨਾਂ ਦਾ ਛਤ੍ਰੀ (ਰਹਿੰਦਾ) ਸੀ
ਇਸਕਮੁਸਕਕੇਸਾਥਲਪੇਟਾ॥
ਜੋ ਇਸ਼ਕ ਮੁਸ਼ਕ ਦੇ ਰੰਗ ਵਿਚ (ਪੂਰੀ ਤਰ੍ਹਾਂ) ਰੰਗਿਆ ਹੋਇਆ ਸੀ।
ਰਾਜਸੁਤਾਜਬਤਿਹਲਖਿਪਾਯੋ॥
ਰਾਜ ਕੁਮਾਰੀ ਨੇ ਜਦ ਉਸ ਨੂੰ ਵੇਖਿਆ,
ਪਠੈਸਹਚਰੀਪਕਰਿਮੰਗਾਯੋ॥੩॥
ਤਾਂ ਸਖੀ ਭੇਜ ਕੇ ਪਕੜ ਕੇ ਮੰਗਵਾ ਲਿਆ ॥੩॥
ਕਾਮਭੋਗਮਾਨਾਤਿਹਸੰਗਾ॥
ਉਸ ਦੇ ਸ਼ਰੀਰ ਹੇਠਾਂ ਲਿਪਟ ਲਿਪਟ ਕੇ
ਲਪਟਿਲਪਟਿਤਾਕੇਤਰਅੰਗਾ॥
ਉਸ ਨਾਲ ਕਾਮ ਭੋਗ ਕੀਤਾ।
ਇਕਛਿਨਛੈਲਨਛੋਰਾਭਾਵੈ॥
ਇਕ ਛਿਣ ਲਈ ਵੀ ਉਹ ਉਸ ਜਵਾਨ ਨੂੰ ਛਡਣਾ ਨਹੀਂ ਸੀ ਚਾਹੁੰਦੀ,
ਮਾਤਪਿਤਾਤੇਅਧਿਕਡਰਾਵੈ॥੪॥
ਪਰ ਮਾਤਾ ਪਿਤਾ ਤੋਂ ਬਹੁਤ ਡਰਦੀ ਸੀ ॥੪॥
ਇਕਦਿਨਕਰੀਸਭਨਮਿਜਮਾਨੀ॥
ਉਸ ਨੇ ਇਕ ਦਿਨ ਸਭ ਦਾ ਪ੍ਰੀਤੀ ਭੋਜਨ ਕੀਤਾ।
ਸੰਬਲਖਾਰਡਾਰਿਕਰਿਸ੍ਯਾਨੀ॥
(ਉਸ) ਚਤੁਰ ਨੇ (ਖਾਣੇ ਵਿਚ) ਜ਼ਹਿਰ ('ਸੰਬਲ ਖਾਰ') ਪਾ ਦਿੱਤੀ।
ਰਾਜਾਰਾਨੀਸਹਿਤਬੁਲਾਏ॥
ਰਾਜੇ ਨੂੰ ਰਾਣੀ ਸਹਿਤ ਬੁਲਾਇਆ