GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1302
Display Settings
ਦੇਦੋਊਬਿਖਿਸ੍ਵਰਗਪਠਾਏ॥੫॥
ਅਤੇ ਦੋਹਾਂ ਨੂੰ ਜ਼ਹਿਰ (ਮਿਲਿਆ ਭੋਜਨ ਖਵਾ ਕੇ) ਸਵਰਗ ਨੂੰ ਭੇਜ ਦਿੱਤਾ ॥੫॥
ਆਪੁਸਭਨਪ੍ਰਤਿਐਸਉਚਾਰਾ
ਆਪ ਸਾਰਿਆਂ ਪ੍ਰਤਿ ਇਸ ਤਰ੍ਹਾਂ ਕਿਹਾ,
ਬਰਦੀਨਾਮੁਹਿਕਹਤ੍ਰਿਪੁਰਾਰਾ
ਮੈਨੂੰ ਸ਼ਿਵ ਨੇ ਵਰ ਦਿੱਤਾ ਹੈ।
ਰਾਨੀਸਹਿਤਨਰਾਧਿਪਘਾਏ
(ਉਸ ਨੇ) ਰਾਣੀ ਸਮੇਤ ਰਾਜੇ ਨੂੰ ਮਾਰ ਦਿੱਤਾ ਹੈ
ਮੁਰਨਰਕੇਸਭਅੰਗਬਨਾਏ॥੬॥
ਅਤੇ ਮੇਰੇ ਸਾਰੇ ਅੰਗ ਪੁਰਸ਼ ਵਾਲੇ ਬਣਾ ਦਿੱਤੇ ਹਨ ॥੬॥
ਅਧਿਕਮਯਾਮੋਪਰਸਿਵਕੀਨੀ
ਸ਼ਿਵ ਨੇ ਮੇਰੇ ਉਤੇ ਬਹੁਤ ਕ੍ਰਿਪਾ ਕੀਤੀ ਹੈ।
ਰਾਜਸਮਗ੍ਰੀਸਭਮੁਹਿਦੀਨੀ
ਮੈਨੂੰ ਸਾਰੀ ਰਾਜ ਸਾਮਗ੍ਰੀ ਦੇ ਦਿੱਤੀ ਹੈ।
ਭੇਦਅਭੇਦਕਾਹੂਪਾਯੋ
ਕਿਸੇ ਨੇ ਵੀ (ਇਸ ਗੱਲ ਦਾ) ਭੇਦ ਅਭੇਦ ਨਾ ਪਾਇਆ
ਸੀਸਸੁਤਾਕੇਛਤ੍ਰਫਿਰਾਯੋ॥੭॥
ਅਤੇ ਰਾਜ ਕੁਮਾਰੀ ਦੇ ਸਿਰ ਉਤੇ ਛਤ੍ਰ ਝੁਲਾ ਦਿੱਤਾ ॥੭॥
ਕਿਤਕਦਿਵਸਇਹਭਾਤਿਬਿਤਾਈ
ਕੁਝ ਸਮਾਂ ਇਸ ਤਰ੍ਹਾਂ ਗੁਜ਼ਾਰ ਦਿੱਤਾ।
ਰੋਮਮਿਤ੍ਰਕੇਦੂਰਕਰਾਈ
(ਫਿਰ) ਮਿਤਰ ਦੇ ਵਾਲ ਸਾਫ਼ ਕਰਵਾ ਦਿੱਤੇ।
ਤ੍ਰਿਯਕੇਬਸਤ੍ਰਸਗਲਦੈਵਾਕੌ
ਉਸ ਨੂੰ ਸਾਰੇ ਇਸਤਰੀ ਦੇ ਕਪੜੇ ਪਵਾ ਦਿੱਤੇ
ਬਰਆਨ੍ਰਯੋਇਸਤ੍ਰੀਕਰਿਤਾਕੌ॥੮॥
ਅਤੇ ਉਸ ਨੂੰ ਇਸਤਰੀ ਵਜੋਂ ਵਿਆਹ ਕੇ ਲੈ ਆਈ ॥੮॥
ਦੋਹਰਾ
ਦੋਹਰਾ:
ਮਾਤਪਿਤਾਹਨਿਪੁਰਖਬਨਬਰਿਯੋਮਿਤ੍ਰਤ੍ਰਿਯਸੋਇ
ਮਾਤਾ ਪਿਤਾ ਨੂੰ ਮਾਰ ਕੇ, (ਆਪ) ਪੁਰਸ਼ ਬਣ ਕੇ ਉਸ ਇਸਤਰੀ ਨੇ ਮਿਤਰ ਨਾਲ ਵਿਆਹ ਕਰ ਲਿਆ।
ਰਾਜਕਰਾਇਹਛਲਭਏਭੇਦਪਾਵਤਕੋਇ॥੯॥
ਇਸ ਛਲ ਨਾਲ ਰਾਜ ਕੀਤਾ, ਪਰ ਕੋਈ ਵੀ ਭੇਦ ਪ੍ਰਾਪਤ ਨਾ ਕਰ ਸਕਿਆ ॥੯॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਉਨਚਾਸਚਰਿਤ੍ਰਸਮਾਪਤਮਸਤੁਸੁਭਮਸਤੁ॥੩੪੯॥੬੪੫੮॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੪੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੪੯॥੬੪੫੮॥ ਚਲਦਾ॥
ਚੌਪਈ
ਚੌਪਈ:
ਸੁਜਨਾਵਤੀਨਗਰਇਕਪੂਰਬ
ਪੂਰਬ ਵਲ ਸੁਜਾਨਵਤੀ ਨਾਂ ਦਾ ਇਕ ਨਗਰ ਸੀ,
ਸਭਸਹਿਰਨਤੇਹੁਤੋਅਪੂਰਬ
ਜੋ ਸਾਰਿਆਂ ਸ਼ਹਿਰਾਂ ਨਾਲੋਂ ਅਦੁੱਤੀ ਸੀ।
ਸਿੰਘਸੁਜਾਨਤਹਾਕੋਰਾਜਾ
ਸੁਜਾਨ ਸਿੰਘ ਉਥੋਂ ਦਾ ਰਾਜਾ ਸੀ
ਜਿਹਸਮਬਿਧਨੈਔਰਸਾਜਾ॥੧॥
ਜਿਸ ਵਰਗਾ ਵਿਧਾਤਾ ਨੇ ਹੋਰ ਕੋਈ ਨਹੀਂ ਬਣਾਇਆ ਸੀ ॥੧॥
ਸ੍ਰੀਨਵਜੋਬਨਦੇਤਿਹਨਾਰੀ
ਉਸ ਦੀ ਨਵਜੋਬਨ ਦੇ (ਦੇਈ) ਨਾਂ ਦੀ ਰਾਣੀ ਸੀ
ਘੜੀਜਿਹਸੀਬ੍ਰਹਮਕੁਮਾਰੀ
ਜਿਸ ਵਰਗੀ ਬ੍ਰਹਮਾ ਨੇ (ਕੋਈ ਹੋਰ) ਕੁਮਾਰੀ ਨਹੀਂ ਬਣਾਈ ਸੀ।
ਜੋਅਬਲਾਤਿਹਰੂਪਨਿਹਾਰੈ
ਜੋ ਉਸ ਅਬਲਾ ਦਾ ਰੂਪ ਵੇਖਦਾ
ਮਨਕ੍ਰਮਬਚਇਹਭਾਤਿਉਚਾਰੈ॥੨॥
ਤਾਂ ਮਨ, ਬਚ, ਕਰਮ ਕਰ ਕੇ ਇਸ ਤਰ੍ਹਾਂ ਕਹਿੰਦਾ ॥੨॥
ਇੰਦ੍ਰਧਾਮਹੈਐਸਨਾਰੀ
ਇੰਦਰ ਦੇ ਘਰ ਵੀ ਇਸ ਤਰ੍ਹਾਂ ਦੀ ਨਾਰੀ ਨਹੀਂ ਹੈ
ਜੈਸੀਨ੍ਰਿਪਕੀਨਾਰਿਨਿਹਾਰੀ
ਜਿਹੋ ਜਿਹੀ ਅਸੀਂ ਰਾਜੇ ਦੀ ਇਸਤਰੀ ਵੇਖੀ ਹੈ।
ਅਸਸੁੰਦਰਇਕਸਾਹਸਪੂਤਾ
(ਉਥੇ) ਇਕ ਸ਼ਾਹ ਦਾ ਇਹੋ ਜਿਹਾ ਸੁੰਦਰ ਪੁੱਤਰ ਸੀ,
ਜਿਹਲਖਿਪ੍ਰਭਾਲਜਤਪੁਰਹੂਤਾ॥੩॥
ਜਿਸ ਦੀ ਸੁੰਦਰਤਾ ਨੂੰ ਵੇਖ ਕੇ ਇੰਦਰ ਵੀ ਸ਼ਰਮਾਉਂਦਾ ਸੀ ॥੩॥
ਯਹਧੁਨਿਪਰੀਤਰੁਨਿਕੇਕਾਨਨ
ਜਦ ਇਹ ਭਿਣਕ ਰਾਣੀ ਦੇ ਕੰਨਾਂ ਵਿਚ ਪਈ,
ਤਬਤੇਲਗੀਚਟਪਟੀਭਾਮਨਿ
ਤਦ ਤੋਂ ਉਹ ਇਸਤਰੀ ਛਟਪਟਾਉਣ ਲਗ ਗਈ।
ਜਤਨਕਵਨਮੈਆਜੁਸੁਧਾਰੂੰ
(ਸੋਚਣ ਲਗੀ ਕਿ) ਅਜ ਮੈਂ ਕਿਹੜਾ ਯਤਨ ਕਰਾਂ
ਉਹਿਸੁੰਦਰਕਹਨੈਨਨਿਹਾਰੂੰ॥੪॥
ਕਿ ਉਸ ਸੁੰਦਰ ਨੂੰ ਆਪਣੇ ਨੈਣਾਂ ਨਾਲ ਵੇਖਾਂ ॥੪॥
ਨਗਰਢੰਢੋਰਾਨਾਰਿਫਿਰਾਯੋ
(ਉਸ) ਇਸਤਰੀ ਨੇ ਨਗਰ ਵਿਚ ਢੰਡੋਰਾ ਪਿਟਵਾ ਦਿੱਤਾ।
ਸਭਹਿਨਕਹਇਹਭਾਤਿਸੁਨਾਯੋ
ਸਾਰਿਆਂ ਨੂੰ ਇਸ ਤਰ੍ਹਾਂ ਸੁਣਾ ਦਿੱਤਾ
ਊਚਨੀਚਕੋਈਰਹੈਪਾਵੈ
ਕਿ ਕੋਈ ਉੱਚਾ ਨੀਵਾਂ (ਅਮੀਰ ਗ਼ਰੀਬ) ਨਾ ਰਹੇ
ਪ੍ਰਾਤਕਾਲਭੋਜਨਸਭਖਾਵੈ॥੫॥
ਅਤੇ ਸਭ (ਆ ਕੇ ਮੇਰੇ ਘਰ) ਕਲ ਸਵੇਰੇ ਪ੍ਰੀਤੀ ਭੋਜਨ ਕਰਨ ॥੫॥
ਰਾਜਹਿਬਾਤਕਛੂਨਹਿਜਾਨੀ
ਰਾਜੇ ਨੇ ਇਸ ਗੱਲ ਦਾ ਭੇਦ ਨਾ ਸਮਝਿਆ।
ਨਿਵਤਾਦਿਯੋਲਖਿਯੋਤ੍ਰਿਯਮਾਨੀ
(ਉਸ ਨੇ ਤਾਂ ਇਹੀ ਸੋਚਿਆ ਕਿ) ਰਾਣੀ ਨੇ (ਆਮ ਜਿਹਾ) ਨਿਉਤਾ ਦਿੱਤਾ ਹੈ।
ਭਾਤਿਭਾਤਿਪਕਵਾਨਪਕਾਏ
ਭਾਂਤ ਭਾਂਤ ਦੇ ਪਕਵਾਨ ਪਕਵਾਏ ਗਏ
ਊਚਨੀਚਸਭਨਿਵਤਿਬੁਲਾਏ॥੬॥
ਅਤੇ ਅਮੀਰ ਗ਼ਰੀਬ ਸਭ ਨੂੰ ਸਦ ਬੁਲਾਇਆ ॥੬॥
ਭੋਜਨਖਾਨਜਨਾਵਹਿਬਿਗਸਹਿ
ਭੋਜਨ ਖਾਣ ਲਈ ਲੋਕੀਂ ਖ਼ੁਸ਼ੀ ਖ਼ੁਸ਼ੀ ਆ ਰਹੇ ਸਨ
ਤ੍ਰਿਯਕੀਦ੍ਰਿਸਟਿਤਰੇਹ੍ਵੈਨਿਕਸਹਿ
ਅਤੇ (ਝਰੋਖੇ ਵਿਚ ਬੈਠੀ) ਇਸਤਰੀ ਦੀ ਨਜ਼ਰ ਹੇਠੋਂ ਲੰਘਦੇ ਸਨ।
ਐਂਠੀਰਾਇਜਬਾਯੋਤਹਾ
ਜਦ ਐਠੀ ਰਾਇ ਉਥੇ ਆਇਆ
ਬੈਠਿਝਰੋਖੇਰਾਨੀਜਹਾ॥੭॥
ਜਿਥੇ ਰਾਣੀ ਝਰੋਖੇ ਵਿਚ ਬੈਠੀ ਸੀ ॥੭॥
ਰਾਨੀਨਿਰਖਿਚੀਨਤਿਹਗਈ
ਰਾਣੀ ਉਸ ਨੂੰ ਵੇਖ ਕੇ ਪਛਾਣ ਗਈ।
ਬਹੁਬਿਧਿਤਾਹਿਸਰਾਹਤਭਈ
ਉਸ ਦੀ ਬਹੁਤ ਤਰ੍ਹਾਂ ਨਾਲ ਸ਼ਲਾਘਾ ਕਰਨ ਲਗੀ।