GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 1303
Display Settings
ਧੰਨਿਧੰਨਿਮੁਖਤੇਬਹੁਰਿਉਚਾਰਾ
(ਉਸ ਨੇ) ਫਿਰ ਮੂੰਹ ਤੋਂ 'ਧੰਨ ਧੰਨ' ਕਿਹਾ
ਜਿਨਕਰਤੈਇਹਕੁਅਰਸਵਾਰਾ॥੮॥
ਜਿਸ ਕਰਤਾ ਨੇ ਇਹ ਰਾਜ ਕੁਮਾਰ ਬਣਾਇਆ ਸੀ ॥੮॥
ਲੀਨਾਸਖੀਪਠਾਇਤਿਸੈਘਰਿ
ਉਸ ਨੂੰ ਸਖੀ ਭੇਜ ਕੇ ਘਰ ਬੁਲਾ ਲਿਆ।
ਕਾਮਭੋਗਕਿਯਲਪਟਿਲਪਟਿਕਰਿ
ਉਸ ਨਾਲ ਲਿਪਟ ਲਿਪਟ ਕੇ ਰਤੀ-ਕ੍ਰੀੜਾ ਕੀਤੀ।
ਏਕਤਰੁਨਅਰੁਭਾਗਚੜਾਈ
ਇਕ ਜਵਾਨ ਅਤੇ ਦੂਜੇ ਭੰਗ ਪੀਤੀ ਹੋਈ।
ਚਾਰਪਹਰਿਨਿਸਿਨਾਰਿਬਜਾਈ॥੯॥
ਉਸ ਨੇ ਚਾਰ ਪਹਿਰ ਰਾਤ ਇਸਤਰੀ ਨਾਲ ਸੰਯੋਗ ਕੀਤਾ ॥੯॥
ਐਂਠੀਸੌਬਧਿਗਯੋਸਨੇਹਾ
(ਉਸ ਦਾ) ਐਠੀ ਰਾਇ ਨਾਲ ਪ੍ਰੇਮ ਵੱਧ ਗਿਆ।
ਜੋਮੁਹਿਕਹੇਆਵਤਨੇਹਾ
(ਉਸ) ਪ੍ਰੇਮ ਦਾ ਮੇਰੇ ਕੋਲੋਂ ਵਰਣਨ ਨਹੀਂ ਕੀਤਾ ਜਾ ਸਕਦਾ।
ਭੇਦਸਿਖੈਤਿਹਧਾਮਪਠਾਯੋ
ਉਸ ਨੂੰ ਭੇਦ ਦੀ ਗੱਲ ਸਮਝਾ ਕੇ ਘਰ ਭੇਜ ਦਿੱਤਾ
ਆਧੀਰੈਨਿਨਰੇਸਹਿਘਾਯੋ॥੧੦॥
ਅਤੇ ਅੱਧੀ ਰਾਤ ਨੂੰ ਰਾਜੇ ਨੂੰ ਮਾਰ ਦਿੱਤਾ ॥੧੦॥
ਪ੍ਰਾਤਿਚਲੀਜਰਬੇਕੇਕਾਜਾ
ਉਹ ਨਿਰਲਜ ਇਸਤਰੀ ਸਵੇਰੇ
ਦਰਬੁਲੁਟਾਵਤਨਾਰਿਨ੍ਰਿਲਾਜਾ
ਸਾਰਾ ਧਨ ਲੁਟਾ ਕੇ ਸਤੀ ਹੋਣ ਲਈ ਚਲ ਪਈ।
ਦ੍ਰਿਸਟਬੰਧੁਸਭਕੀਅਸਿਕਰੀ
(ਉਸ ਨੇ) ਸਾਰਿਆਂ ਦੀ ਨਜ਼ਰ ਇਸ ਤਰ੍ਹਾਂ ਬੰਦ ਕਰ ਦਿੱਤੀ
ਸਭਹੂੰਲਖਾਅਬਲਾਜਰਿਮਰੀ॥੧੧॥
ਕਿ ਸਭ ਨੇ ਸਮਝਿਆ ਕਿ ਇਸਤਰੀ ਸੜ ਮੋਈ ਹੈ ॥੧੧॥
ਨਿਕਸਿਜਾਰਿਸੰਗਆਪੁਸਿਧਾਰੀ
ਆਪ ਯਾਰ ਨਾਲ ਨਿਕਲ ਕੇ ਚਲੀ ਗਈ।
ਭੇਦਲਖੈਪੁਰਖਅਰੁਨਾਰੀ
ਕੋਈ ਪੁਰਸ਼ ਅਤੇ ਨਾਰੀ ਇਸ ਭੇਦ ਨੂੰ ਨਾ ਸਮਝ ਸਕਿਆ।
ਦ੍ਰਿਸਟਿਬੰਦਕਰਤਅਸਭਈ
ਇਸ ਤਰ੍ਹਾਂ ਉਸ ਨੇ ਦ੍ਰਿਸ਼ਟੀ ਬੰਦ ਕਰ ਦਿੱਤੀ
ਮੂੰਡਿਮੂੰਡਿਸਭਹਿਨਕੋਗਈ॥੧੨॥
ਅਤੇ ਸਭ ਨੂੰ ਛਲ ਕੇ ਚਲੀ ਗਈ ॥੧੨॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਪਚਾਸਵੋਚਰਿਤ੍ਰਸਮਾਪਤਮਸਤੁਸੁਭਮਸਤੁ॥੩੫੦॥੬੪੭੦॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੦ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੦॥੬੪੭੦॥ ਚਲਦਾ॥
ਚੌਪਈ
ਚੌਪਈ:
ਸੁਨੋਭੂਪਇਕਕਹੌਕਹਾਨੀ
ਹੇ ਰਾਜਨ! ਸੁਣੋ, ਮੈਂ ਇਕ ਕਹਾਣੀ ਕਹਿੰਦਾ ਹਾਂ।
ਕਿਨਹੂੰਸੁਨੀਆਗੇਜਾਨੀ
(ਇਸ ਪ੍ਰਕਾਰ ਦੀ ਕਹਾਣੀ) ਨਾ ਕਿਸੇ ਨੇ ਪਹਿਲਾਂ ਸੁਣੀ ਹੈ, ਨਾ ਹੀ ਜਾਣੀ ਹੈ।
ਭੂਪਸੁਬਸਤ੍ਰਸੈਨਇਕਸੋਹੈ
ਇਕ ਬਸਤ੍ਰ ਸੈਨ ਨਾਂ ਦਾ ਰਾਜਾ ਸੀ
ਤਾਕੇਸਮਨਰਾਧਿਪਕੋਹੈ॥੧॥
ਜਿਸ ਵਰਗਾ ਕੋਈ ਰਾਜਾ ਨਹੀਂ ਸੀ ॥੧॥
ਧਾਮਸੁਬਸਤ੍ਰਮਤੀਤਿਹਨਾਰੀ
ਉਸ ਦੇ ਘਰ ਬਸਤ੍ਰ ਮਤੀ ਨਾਂ ਦੀ ਇਸਤਰੀ ਸੀ।
ਬਸਤ੍ਰਾਵਤੀਨਗਰਉਜਿਯਾਰੀ
(ਉਸ ਦੀ) ਬਸਤ੍ਰਾਵਤੀ ਨਾਂ ਦੀ ਨਗਰੀ ਬਹੁਤ ਸੁੰਦਰ ਸੀ।
ਅਵਲਚੰਦਤਿਹਠਾਇਕਰਾਵਤ
ਉਥੇ ਅਵਲ ਚੰਦ ਨਾਂ ਦਾ ਇਕ ਰਾਵਤ (ਰਾਜਪੂਤ) ਸੀ।
ਰਾਨੀਸੁਨਾਏਕਦਿਨਗਾਵਤ॥੨॥
(ਉਸ ਨੂੰ) ਰਾਣੀ ਨੇ ਇਕ ਦਿਨ ਗਾਉਂਦਿਆਂ ਸੁਣਿਆ ॥੨॥
ਬਧਿਗਯੋਤਾਸੌਐਸਸਨੇਹਾ
(ਰਾਣੀ ਦਾ) ਉਸ ਨਾਲ ਇਸ ਤਰ੍ਹਾਂ ਦਾ ਸਨੇਹ ਵੱਧ ਗਿਆ,
ਜਸਸਾਵਨਕੋਬਰਸਤਮੇਹਾ
ਜਿਵੇਂ ਸਾਵਣ ਦੇ ਮਹੀਨੇ ਵਿਚ ਮੀਂਹ ਪੈਂਦਾ ਹੈ।
ਏਕਜਤਨਤਿਨਨਾਰਿਬਨਾਯੋ
ਉਸ ਰਾਣੀ ਨੇ ਇਕ ਚਰਿਤ੍ਰ ਖੇਡਿਆ।
ਪਠੈਸਖੀਤਿਹਬੋਲਿਪਠਾਯੋ॥੩॥
ਸਖੀ ਭੇਜ ਕੇ ਉਸ ਨੂੰ ਬੁਲਾ ਲਿਆ ॥੩॥
ਕਾਮਭੋਗਤਾਸੌਦ੍ਰਿੜਕੀਨਾ
ਉਸ ਨਾਲ ਚੰਗੀ ਤਰ੍ਹਾਂ ਨਾਲ ਕਾਮ-ਭੋਗ ਕੀਤਾ
ਭਾਤਿਭਾਤਿਪਿਯਕੋਰਸਲੀਨਾ
ਅਤੇ ਤਰ੍ਹਾਂ ਤਰ੍ਹਾਂ ਨਾਲ ਪ੍ਰੀਤਮ ਦਾ ਰਸ ਮਾਣਿਆ।
ਰਾਜਪਾਟਸਭਹੀਸੁਬਿਸਾਰਿਯੋ
ਉਸ ਨੇ ਰਾਜ-ਪਾਟ ਸਭ ਕੁਝ ਭੁਲਾ ਦਿੱਤਾ
ਤਾਕੇਹਾਥਬੇਚਿਜੀਯਡਾਰਿਯੋ॥੪॥
ਅਤੇ ਉਸ ਦੇ ਹੱਥ ਆਪਣਾ ਹਿਰਦਾ ਹੀ ਵੇਚ ਦਿੱਤਾ ॥੪॥
ਸਭਅਤੀਤਗ੍ਰਿਹਿਨਿਵਤਿਪਠਾਏ
(ਉਸ ਨੇ) ਸਾਰਿਆਂ ਸਾਧਾਂ ਨੂੰ ਆਪਣੇ ਘਰ ਆਉਣ ਦਾ ਨਿਉਤਾ ਦਿੱਤਾ।
ਬਸਤ੍ਰਭਗੌਹੈਤਿਸਪਹਿਰਾਏ
ਉਸ (ਆਪਣੇ ਪ੍ਰੇਮੀ) ਨੂੰ ਵੀ ਭਗਵੇ ਬਸਤ੍ਰ ਪਵਾ ਦਿੱਤੇ।
ਆਪਹੁਬਸਤ੍ਰਭਗੌਹੇਧਰਿਕੈ
(ਉਸ ਨੇ) ਆਪ ਵੀ ਭਗਵੇ ਬਸਤ੍ਰ ਧਾਰਨ ਕਰ ਲਏ
ਜਾਤਭਈਤਿਹਸਾਥਨਿਕਰਿਕੈ॥੫॥
ਅਤੇ ਉਸ ਦੇ ਨਾਲ ਹੀ ਨਿਕਲ ਗਈ ॥੫॥
ਚੋਬਦਾਰਕਿਨਹੂੰਹਟਾਈ
ਕਿਸੇ ਚੋਬਦਾਰ ਨੇ (ਉਸ ਨੂੰ) ਨਾ ਰੋਕਿਆ।
ਸਭਹਿਨਕਰਿਜੋਗੀਠਹਰਾਈ
ਸਭ ਨੇ (ਉਸ ਨੂੰ) ਜੋਗੀ ਹੀ ਸਮਝਿਆ।
ਜਬਵਹੁਜਾਤਕੋਸਬਹੁਭਈ
ਜਦ ਉਹ ਬਹੁਤ ਕੋਹ ਦੂਰ ਨਿਕਲ ਗਈ।
ਤਬਰਾਜੈਪਾਛੇਸੁਧਲਈ॥੬॥
ਤਾਂ ਪਿਛੋਂ ਰਾਜੇ ਨੂੰ ਪਤਾ ਲਗਿਆ ॥੬॥
ਇਤਿਸ੍ਰੀਚਰਿਤ੍ਰਪਖ੍ਯਾਨੇਤ੍ਰਿਯਾਚਰਿਤ੍ਰੇਮੰਤ੍ਰੀਭੂਪਸੰਬਾਦੇਤੀਨਸੌਇਕ੍ਰਯਾਵਨਚਰਿਤ੍ਰਸਮਾਪਤਮਸਤੁਸੁਭਮਸਤੁ॥੩੫੧॥੬੪੭੬॥ਅਫਜੂੰ॥
ਇਥੇ ਸ੍ਰੀ ਚਰਿਤ੍ਰੋਪਾਖਿਆਨ ਦੇ ਤ੍ਰੀਆ ਚਰਿਤ੍ਰ ਦੇ ਮੰਤ੍ਰੀ ਭੂਪ ਸੰਬਾਦ ਦੇ ੩੫੧ਵੇਂ ਚਰਿਤ੍ਰ ਦੀ ਸਮਾਪਤੀ, ਸਭ ਸ਼ੁਭ ਹੈ ॥੩੫੧॥੬੪੭੬॥ ਚਲਦਾ॥
ਚੌਪਈ
ਚੌਪਈ:
ਇਸਕਤੰਬੋਲਸਹਿਰਜਹਸੋਹੈ
ਇਸਕ ਤੰਬੋਲ ਨਾਂ ਦਾ ਸ਼ਹਿਰ ਜਿਥੇ ਸ਼ੋਭਦਾ ਸੀ
ਇਸਕਤੰਬੋਲਨਰਿਸਤਹਕੋਹੈ
ਉਥੇ ਇਸਕ ਤੰਬੋਲ ਨਾਂ ਦਾ ਰਾਜਾ ਰਾਜ ਕਰਦਾ ਸੀ।