ਇਸਕਪੇਚਦੇਤਾਕੀਰਾਨੀ॥
ਉਸ ਦੀ ਰਾਣੀ ਇਸਕਪੇਚ ਦੇ (ਦੇਈ) ਸੀ,
ਸੁੰਦਰਿਦੇਸਦੇਸਮਹਿਜਾਨੀ॥੧॥
ਜੋ ਦੇਸ ਦੇਸਾਂਤਰਾਂ ਵਿਚ ਸੁੰਦਰ ਮੰਨੀ ਜਾਂਦੀ ਸੀ ॥੧॥
ਕਾਜੀਬਸਤਏਕਤਹਭਾਰੋ॥
ਉਥੇ ਇਕ ਵੱਡਾ ਕਾਜ਼ੀ ਰਹਿੰਦਾ ਸੀ।
ਆਰਫਦੀਨਨਾਮਉਜਿਯਾਰੋ॥
ਉਸ ਦਾ ਉਜਲਾ ਨਾਮ ਆਰਫ਼ ਦੀਨ ਸੀ।
ਸੁਤਾਜੇਬਤੁਲਨਿਸਾਤਵਨਕੀ॥
ਉਸ ਦੀ ਜ਼ੇਬਤੁਲ ਨਿਸਾ ਨਾਂ ਦੀ ਪੁੱਤਰੀ ਸੀ
ਸਸਿਕੀਸੀਦੁਤਿਲਗਤਜਵਨਕੀ॥੨॥
ਜਿਸ ਦੀ ਛਬੀ ਚੰਦ੍ਰਮਾ ਵਰਗੀ ਲਗਦੀ ਸੀ ॥੨॥
ਤਹਗੁਲਜਾਰਰਾਇਇਕਨਾਮਾ॥
ਉਥੇ ਗੁਲਜ਼ਾਰ ਰਾਇ ਨਾਂ ਦਾ ਇਕ (ਵਿਅਕਤੀ) ਸੀ
ਥਕਿਤਰਹਤਨਿਰਖਤਜਿਹਬਾਮਾ॥
ਜਿਸ ਨੂੰ ਵੇਖ ਕੇ ਇਸਤਰੀਆਂ ਥਕੀਆਂ ਰਹਿ ਜਾਂਦੀਆਂ ਸਨ।
ਸੋਕਾਜੀਕੀਸੁਤਾਨਿਹਾਰਾ॥
(ਜਦ) ਉਸ ਨੂੰ ਕਾਜ਼ੀ ਦੀ ਪੁੱਤਰੀ ਨੇ ਵੇਖਿਆ
ਮਦਨਬਾਨਤਹਤਾਹਿਪ੍ਰਹਾਰਾ॥੩॥
ਤਾਂ ਉਸ ਨੂੰ ਕਾਮ ਨੇ ਬਾਣ ਮਾਰਿਆ ॥੩॥
ਹਿਤੂਜਾਨਿਇਕਸਖੀਬੁਲਾਈ॥
ਹਿਤੂ ਜਾਣ ਕੇ (ਉਸ ਨੇ) ਇਕ ਸਖੀ ਨੂੰ ਬੁਲਾਇਆ
ਤਾਕਹਕਹਾਭੇਦਸਮਝਾਈ॥
ਅਤੇ ਉਸ ਨੂੰ (ਸਾਰਾ) ਭੇਦ ਕਹਿ ਕੇ ਸਮਝਾਇਆ।
ਜੌਤਾਕਹਤੈਮੋਹਿਮਿਲਾਵੈਂ॥
ਜੇ ਤੂੰ ਉਸ ਨੂੰ ਮੈਨੂੰ ਮਿਲਾ ਦੇਵੇਂ,
ਮੁਖਮਾਗੈਸੋਈਬਰੁਪਾਵੈਂ॥੪॥
ਤਾਂ ਮੂੰਹ ਮੰਗਿਆ ਵਰ (ਇਨਾਮ) ਪ੍ਰਾਪਤ ਕਰੇਂ ॥੪॥
ਸਖੀਗਈਤਬਹੀਤਾਕੇਪ੍ਰਤਿ॥
ਸਖੀ ਤਦ ਹੀ ਉਸ ਕੋਲ ਗਈ
ਆਨਿਮਿਲਾਇਦਯੌਤਿਨਸੁਭਮਤਿ॥
ਅਤੇ ਉਸ ਸ਼ੁਭ ਮਤਿ ਵਾਲੇ (ਪ੍ਰੇਮੀ) ਨੂੰ ਆਣ ਕੇ ਮਿਲਾ ਦਿੱਤਾ।
ਭਾਤਿਭਾਤਿਦੁਹੂੰਕਰੇਬਿਲਾਸਾ॥
ਦੋਹਾਂ ਨੇ ਮਾਤਾ ਪਿਤਾ ਦਾ ਡਰ ਤਿਆਗ ਕੇ
ਤਜਿਕਰਿਮਾਤਪਿਤਾਕੋਤ੍ਰਾਸਾ॥੫॥
ਭਾਂਤ ਭਾਂਤ ਦੇ ਬਿਲਾਸ ਕੀਤੇ ॥੫॥
ਅਸਗੀਅਟਕਿਤਵਨਪਰਤਰੁਨੀ॥
ਇਸ ਤਰ੍ਹਾਂ ਉਹ ਇਸਤਰੀ ਉਸ (ਯੁਵਕ) ਉਤੇ ਮੋਹਿਤ ਹੋ ਗਈ।
ਜੋਰਿਨਸਕਤਪਲਕਸੌਬਰਨੀ॥
(ਉਹ ਉਸ ਨੂੰ ਵੇਖਦਿਆਂ) ਪਲਕ ਨਾਲ ਪਲਕ ('ਬਰਨੀ') ਨਹੀਂ ਜੋੜ ਸਕਦੀ ਸੀ।
ਰੈਨਿਦਿਵਸਤਿਹਪ੍ਰਭਾਨਿਹਾਰੈ॥
ਰਾਤ ਦਿਨ ਉਸ ਦੀ ਛਬੀ ਨੂੰ ਵੇਖਦੀ ਰਹਿੰਦੀ
ਧੰਨ੍ਯਜਨਮਕਰਿਅਪਨਬਿਚਾਰੈ॥੬॥
ਅਤੇ ਆਪਣੇ ਜਨਮ ਨੂੰ ਧੰਨ ਸਮਝਦੀ ॥੬॥
ਧੰਨਿਧੰਨਿਤਵਨਦਿਵਸਬਡਭਾਗੀ॥
(ਕਹਿੰਦੀ) ਉਹ ਵੱਡਭਾਗੀ ਦਿਨ ਧੰਨ ਹੈ
ਜਿਹਦਿਨਲਗਨਤੁਮਾਰੀਲਾਗੀ॥
ਜਿਸ ਦਿਨ ਤੁਹਾਡੀ ਲਗਨ ਲਗੀ ਸੀ।
ਅਬਕਛੁਐਸਉਪਾਵਬਨੈਯੈ॥
ਹੁਣ ਕੋਈ ਅਜਿਹਾ ਉਪਾ ਕੀਤਾ ਜਾਏ
ਜਿਹਛਲਪਿਯਕੇਸੰਗਸਿਧੈਯੈ॥੭॥
ਜਿਸ ਛਲ ਕਰ ਕੇ ਪ੍ਰੀਤਮ ਨਾਲ ਜਾਇਆ ਜਾ ਸਕੇ ॥੭॥
ਬੋਲਿਭੇਦਸਭਪਿਯਹਿਸਿਖਾਯੋ॥
ਉਸ ਨੇ ਪ੍ਰੀਤਮ ਨੂੰ ਸਾਰਾ ਭੇਦ ਬੋਲ ਕੇ ਸਮਝਾ ਦਿੱਤਾ
ਰੋਮਨਾਸਤਿਹਬਦਨਲਗਾਯੋ॥
ਅਤੇ ਰੋਮਨਾਸਨੀ ਉਸ ਦੇ ਮੂੰਹ ਉਤੇ ਲਗਾ ਦਿੱਤੀ।
ਸਭਹੀਕੇਸਦੂਰਕਰਿਡਾਰੇ॥
(ਉਸ ਦੇ) ਸਾਰੇ ਵਾਲ ਸਾਫ਼ ਕਰ ਦਿੱਤੇ।
ਪੁਰਖਨਾਰਿਨਹਿਜਾਤਬਿਚਾਰੇ॥੮॥
(ਹੁਣ ਉਹ) ਪੁਰਸ਼ ਨਹੀਂ ਵਿਚਾਰਿਆ ਜਾ ਸਕਦਾ ਸੀ, ਇਸਤਰੀ (ਹੀ ਲਗਦੀ ਸੀ) ॥੮॥
ਸਭਤ੍ਰਿਯਭੇਸਧਰਾਪ੍ਰੀਤਮਜਬ॥
ਜਦ ਪ੍ਰੀਤਮ ਨੇ ਇਸਤਰੀ ਦਾ ਸਾਰਾ ਭੇਸ ਧਾਰਨ ਕਰ ਲਿਆ,
ਠਾਢਾਭਯੋਅਦਾਲਤਿਮੈਤਬ॥
ਤਦ ਉਹ ਅਦਾਲਤ ਵਿਚ ਜਾ ਖੜੋਤਾ।
ਕਹਿਮੁਰਚਿਤਕਾਜੀਸੁਤਲੀਨਾ॥
ਕਹਿਣ ਲਗਾ ਕਿ ਮੇਰਾ ਚਿਤ ਕਾਜ਼ੀ ਦੇ ਪੁੱਤਰ (ਅਸਲੋਂ ਪੁੱਤਰੀ) ਨੇ ਜਿਤ ਲਿਆ ਹੈ।
ਮੈਚਾਹਤਤਾਕੌਪਤਿਕੀਨਾ॥੯॥
ਮੈਂ ਉਸ ਨੂੰ (ਆਪਣਾ) ਪਤੀ ਬਣਾਉਣਾ ਚਾਹੁੰਦੀ ਹਾਂ ॥੯॥
ਕਾਜੀਕਾਢਿਕਿਤਾਬਨਿਹਾਰੀ॥
ਕਾਜ਼ੀ ਨੇ ਕਿਤਾਬ ਖੋਲ੍ਹ ਕੇ ਵੇਖੀ
ਦੇਖਿਦੇਖਿਕਰਿਇਹੈਉਚਾਰੀ॥
ਅਤੇ ਵੇਖ ਵੇਖ ਕੇ ਇਹੀ ਕਿਹਾ,
ਜੋਆਵੈਆਪਨਹ੍ਵੈਰਾਜੀ॥
ਜੋ ਆਪ ਰਜ਼ਾਮੰਦੀ ਨਾਲ ਆਏ,
ਤਾਕਹਕਹਿਨਸਕਤਕਛੁਕਾਜੀ॥੧੦॥
ਉਸ ਨੂੰ ਕਾਜ਼ੀ ਕੁਝ ਨਹੀਂ ਕਹਿ ਸਕਦਾ ॥੧੦॥
ਯਹਹਮਰੇਸੁਤਕੀਭੀਦਾਰਾ॥
ਇਹ ਮੇਰੇ ਪੁੱਤਰ ਦੀ ਪਤਨੀ ਬਣ ਗਈ ਹੈ,
ਹਮਯਾਕੀਕਰਿਹੈਪ੍ਰਤਿਪਾਰਾ॥
ਹੁਣ ਮੈਂ ਇਸ ਦੀ ਪਾਲਣਾ ਕਰਾਂਗਾ।
ਭੇਦਅਭੇਦਜੜਕਛੂਨਚੀਨੀ॥
ਉਸ ਮੂਰਖ ਨੇ ਕੋਈ ਭੇਦ ਅਭੇਦ ਨਾ ਸਮਝਿਆ
ਨਿਰਖਿਤਸਾਹਮੁਹਰਕਰਿਦੀਨੀ॥੧੧॥
ਅਤੇ ਬਾਦਸ਼ਾਹ ਦੇ ਵੇਖਦੇ ਹੋਇਆਂ (ਪ੍ਰਵਾਨਗੀ ਦੀ) ਮੋਹਰ ਲਗਾ ਦਿੱਤੀ ॥੧੧॥
ਮੁਹਰਕਰਾਇਧਾਮਵਹਗਯੋ॥
ਮੋਹਰ ਲਗਵਾ ਕੇ ਉਹ ਘਰ ਚਲਾ ਗਿਆ
ਪੁਰਸਭੇਸਧਰਿਆਵਤਭਯੋ॥
ਅਤੇ ਪੁਰਸ਼ ਭੇਸ ਧਾਰ ਕੇ ਆ ਗਿਆ।
ਜਬਦਿਨਦੁਤਿਯਕਚਹਿਰੀਲਾਗੀ॥
ਜਦ ਦੂਜੇ ਦਿਨ ਕਚਹਿਰੀ ਲਗੀ
ਪਾਤਸਾਹਬੈਠੇਬਡਭਾਗੀ॥੧੨॥
ਅਤੇ ਵਡਿਆਂ ਭਾਗਾਂ ਵਾਲਾ ਬਾਦਸ਼ਾਹ (ਆ ਕੇ) ਬੈਠਾ ॥੧੨॥
ਕਾਜੀਕੋਟਵਾਰਥੋਜਹਾ॥
ਜਿਥੇ ਕਾਜ਼ੀ ਅਤੇ ਕੋਤਵਾਲ ਸਨ,
ਪੁਰਖਭੇਸਧਰਿਆਯੋਤਹਾ॥
(ਉਹ) ਪੁਰਸ਼ ਦਾ ਭੇਸ ਧਾਰ ਕੇ ਉਥੇ ਆ ਗਿਆ।