GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 258
Display Settings
ਝੁਮੇਭੂਮਘੁਮੀਹੂਰ
ਅਤੇ ਹੂਰਾਂ ਧਰਤੀ ਉੱਤੇ ਝੂਮਦੀਆਂ ਫਿਰਦੀਆਂ ਹਨ।
The warriors saturated with blood, are falling down on the earth and the heavenly damsels are roaming
ਬਜੇਸੰਖਸਦੰਗਦ
ਸੰਖ ਵੱਜਦੇ ਹਨ ਅਤੇ ਜਿਨ੍ਹਾਂ ਵਿੱਚੋਂ 'ਗਦ' ਸ਼ਬਦ (ਨਿਲਕਦਾ ਹੈ)
ਤਾਲੰਸੰਖਭੇਰੀਨਦ॥੫੫੨॥
ਅਤੇ ਛੋਟਿਆਂ ਸੰਖਾਂ ਤੇ ਭੋਰੀਆਂ ਦਾ ਨਾਦ (ਹੋ ਰਿਹਾ ਹੈ) ॥੫੫੨॥
The sky is filled with the sounds of conches, other tunes and drums.552.
ਤੁਟੇਤ੍ਰਣਫੁਟੇਅੰਗ
ਕਵਚ ਟੁੱਟ ਰਹੇ ਹਨ ਅਤੇ (ਸੂਰਮਿਆਂ ਦੇ ਅੰਗ) ਫੁੱਟ ਰਹੇ ਹਨ,
ਜੁਝੇਵੀਰਰੁਝੇਜੰਗ
ਸੂਰਮੇ ਜੰਗ ਵਿੱਚ ਰੁੱਝੇ ਹੋਏ ਜੂਝ ਰਹੇ ਹਨ।
The armours of the warriors have been torn and they are fighting in the war
ਮਚੇਸੂਰਨਚੀਹੂਰ
ਸੂਰਮਿਆਂ ਨੂੰ ਯੁੱਧ ਦਾ ਚਾਉ ਚੜ੍ਹਿਆ ਹੋਇਆ ਹੈ ਅਤੇ ਹੂਰਾਂ ਨੱਚ ਰਹੀਆਂ ਹਨ।
ਮਤੀਧੁਮਭੂਮੀਪੂਰ॥੫੫੩॥
ਮਸਤੀ ਦੀ ਧੁੰਮ ਨੇ ਸਾਰੀ (ਧਰਤੀ) ਪੂਰ ਦਿੱਤੀ ਹੈ ॥੫੫੩॥
The brave fighters are confronting one another and the heavenly damsels are dancing there is talk of war on the earth.553.
ਉਠੇਅਧਬਧਕਮਧ
ਅੱਧੇ ਵੱਢੇ ਹੋਏ ਧੜ ਉੱਠ ਖੜੋਂਦੇ ਹਨ (ਜਿਨ੍ਹਾਂ ਨੇ) ਜਾਲੀਦਾਰ ਕਵਚ,
ਪਖਰਰਾਗਖੋਲਸਨਧ
ਦਸਤਾਨੇ ਸਿਰ ਦੇ ਟੋਪ ਅਤੇ ਸ਼ਸਤ੍ਰ ਅਸਤ੍ਰ (ਸਜਾਏ ਹੋਏ ਹਨ)
The headless trunks arose in the war and were opening their gauzy armour
ਛਕੇਛੋਭਛੁਟੇਕੇਸ
ਉਹ ਕ੍ਰੋਧ ਦੇ ਭਰੇ ਹੋਏ ਹਨ ਅਤੇ (ਉਨ੍ਹਾਂ ਦੇ) ਕੇਸ ਖੁੱਲ੍ਹੇ ਹੇਏ ਹਨ।
ਸੰਘਰਸੂਰਸਿੰਘਨਭੇਸ॥੫੫੪॥
ਸ਼ੇਰਾਂ ਦੇ ਰੂਪ ਵਿੱਚ ਸੂਰਮੇ ਜੰਗ ਕਰਦੇ ਹਨ ॥੫੫੪॥
With garbs like lions the warriors are highly infuriated and their hair have loosened.554.
ਟੁਟਰਟੀਕਟੁਟੇਟੋਪ
(ਫੁਲਾਦੀ) ਟੋਪ ਅਤੇ (ਮੱਥੇ ਉੱਤੇ ਲਗਾਏ ਲੋਹੇ ਦੇ) ਟਿੱਕੇ ਟੁੱਟੇ ਪਏ ਹਨ।
ਭਗੇਭੂਪਭੰਨੀਧੋਪ
(ਜਿਨ੍ਹਾਂ ਦੀ) ਤਲਵਾਰ ਟੁੱਟ ਗਈ ਹੈ, (ਉਹ) ਸੈਨਾਪਤੀ ਭੱਜ ਗਏ ਹਨ।
The helmets have broken and the kings have fled away
ਘੁਮੇਘਾਇਝੂਮੀਭੂਮ
ਫੱਟੜ ਘੁਮੇਰੀ ਖਾ ਕੇ ਧਰਤੀ ਉੱਤੇ ਡਿੱਗ ਰਹੇ ਹਨ।
ਅਉਝੜਝਾੜਧੂਮੰਧੂਮ॥੫੫੫॥
ਜੰਗਲ ਵਾਂਗੂੰ (ਰਣ-ਭੂਮੀ ਵਿੱਚ) ਧੁੰਧ ਪਸਰ ਰਹੀ ਹੈ ॥੫੫੫॥
The warriors, having been wounded, are falling on the earth after swinging and with a bang they are falling.555.
ਬਜੇਨਾਦਬਾਦਅਪਾਰ
ਬੇਹਿਸਾਬੇ ਰਣ-ਸਿੰਘੇ ਅਤੇ ਵਾਜੇ ਵੱਜਦੇ ਹਨ।
ਸਜੇਸੂਰਵੀਰਜੁਝਾਰ
ਲੜਾਕੇ ਸੂਰਵੀਰ (ਸ਼ਸਤ੍ਰਾਂ ਨਾਲ) ਸੱਜੇ ਹੋਏ ਹਨ
The large trumpets have resounded and the bedecked warriors are being seen
ਜੁਝੇਟੂਕਟੂਕਹ੍ਵੈਖੇਤ
ਅਤੇ ਰਣ-ਭੂਮੀ ਵਿੱਚ ਟੁਕੜੇ-ਟੁਕੜੇ ਹੋ ਕੇ ਜੂਝ ਰਹੇ ਹਨ,
ਮਤੇਮਦਜਾਣਅਚੇਤ॥੫੫੬॥
ਮਾਨੋ ਸ਼ਰਾਬ ਦੇ ਨਸ਼ੇ ਨਾਲ ਬੇਸੁੱਧ ਹੋਏ ਪਏ ਹੋਣ ॥੫੫੬॥
They are dying in the war being chopped in bits and being intoxicated in war-frenzy, they are becoming unconscious.556.
ਛੁਟੇਸਸਤ੍ਰਅਸਤ੍ਰਅਨੰਤ
ਬੇਅੰਤ ਸ਼ਸਤ੍ਰ ਤੇ ਅਸਤ੍ਰ ਚਲ ਰਹੇ ਹਨ।
ਰੰਗੇਰੰਗਭੂਮਦੁਰੰਤ
ਰਣ-ਭੂਮੀ (ਲਹੂ ਦੇ) ਭਿਆਨਕ ਰੰਗ ਨਾਲ ਰੰਗੀ ਹੋਈ ਹੈ।
Innumerable weapons and arms are being used and the earth is coloured with blood upto a great distance
ਖੁਲੇਅੰਧਧੁੰਧਹਥਿਆਰ
ਹਥਿਆਰ ਅੱਧਾ-ਧੁੰਧ ਨਿਕਲ ਕੇ (ਚਮਕਣ ਲੱਗੇ ਹਨ)
ਬਕੇਸੂਰਵੀਰਬਿਕ੍ਰਾਰ॥੫੫੭॥
ਅਤੇ ਪ੍ਰਚੰਡ ਸੂਰਵੀਰ ਲਲਕਾਰੇ ਮਾਰਦੇ ਹਨ ॥੫੫੭॥
The weapons are being struck indiscreetly and the terrible warriors are shouting.557.
ਬਿਥੁਰੀਲੁਥਜੁਥਅਨੇਕ
ਲੋਥਾਂ ਦੇ ਅਨੇਕ ਝੁੰਡ ਖਿੱਲਰੇ ਪਏ ਹਨ,
ਮਚੇਕੋਟਿਭਗੇਏਕ
ਕਰੋੜਾਂ ਸੂਰਮੇ ਯੁੱਧ ਮਚਾ ਰਹੇ ਹਨ (ਅਤੇ ਕਈ ਰਣ-ਭੂਮੀ ਵਿੱਚੋਂ) ਭੱਜ ਨਿਕਲੇ ਹਨ।
The clusters of corpses are lying scattered the warriors are engrossed in a horrible war on one side and on the other, some of them are running away.
ਹਸੇਭੂਤਪ੍ਰੇਤਮਸਾਣ
ਭੂਤ, ਪ੍ਰੇਤ ਅਤੇ ਮਸਾਣ ਹੱਸ ਰਹੇ ਹਨ।
ਲੁਝੇਜੁਝਰੁਝਕ੍ਰਿਪਾਣ॥੫੫੮॥
ਯੋਧੇ ਕ੍ਰਿਪਾਨਾਂ ਲੈ ਕੇ ਜੂਝ ਰਹੇ ਹਨ ॥੫੫੮॥
The ghosts and friends are laughing in the cemeteries and here the brave fighters are fighting after receiving blows of swords.558.
ਬਹੜਾਛੰਦ
ਬਹੜਾ ਛੰਦ
BAHRAA STANZA
ਅਧਿਕਰੋਸਕਰਰਾਜਪਖਰੀਆਧਾਵਹੀ
ਬਹੁਤ ਕ੍ਰੋਧ ਕਰਕੇ ਘੋੜ ਚੜ੍ਹੇ ਸੈਨਾਪਤੀ ਅੱਗੇ ਵੱਧਦੇ ਹਨ,
ਰਾਮਰਾਮਬਿਨੁਸੰਕਪੁਕਾਰਤਆਵਹੀ
ਜੋ ਨਿਸੰਗ ਹੋ ਕੇ ਰਾਮ-ਰਾਮ ਪੁਕਾਰਦੇ ਆਉਂਦੇ ਹਨ।
The demon warriors wearing armours, march forward in great fury, but on reaching within the forces of Ram, they become like followers of Ram and begin to shout the name of Ram
ਰੁਝਜੁਝਝੜਪੜਤਭਯਾਨਕਭੂਮਪਰ
ਭਿਆਨਕ ਯੁੱਧ ਵਿੱਚ ਰੁਝ ਕੇ ਅੰਤ ਨੂੰ ਧਰਤੀ 'ਤੇ ਡਿੱਗ ਪੈਂਦੇ ਹਨ
ਰਾਮਚੰਦ੍ਰਕੇਹਾਥਗਏਭਵਸਿੰਧਤਰ॥੫੫੯॥
ਅਤੇ ਰਾਮ ਚੰਦਰ ਤੋਂ ਹੱਥੋਂ (ਮਰ ਕੇ) ਸੰਸਾਰ ਸਾਗਰ ਤੋਂ ਤਰ ਜਾਂਦੇ ਹਨ ॥੫੫੯॥
While fighting they fall down on the earth in a dreadful posture and ferring across the world-ocean at the hands of Ram.559.
ਸਿਮਟਸਾਗਸੰਗ੍ਰਹੈਸਮੁਹਹੁਐਜੂਝਹੀ
ਯੋਧੇ ਇਕੱਠੇ ਹੋ ਕੇ ਬਰਛੇ ਪਕੜਦੇ ਹਨ ਅਤੇ ਸਨਮੁੱਖ ਹੋ ਕੇ ਲੜਦੇ ਹਨ।
ਟੂਕਟੂਕਹੁਐਗਿਰਤਘਰਕਹਬੂਝਹੀ
ਟੋਟੇ-ਟੋਟੇ ਹੋ ਕੇ ਡਿੱਗਦੇ ਹਨ, ਪਰ ਘਰ ਨੂੰ ਯਾਦ ਤੱਕ ਨਹੀਂ ਕਰਦੇ ਹਨ।
After revolving and holding the lance the warriors come forward and fight and fall down on being chopped into bits
ਖੰਡਖੰਡਹੁਐਗਿਰਤਖੰਡਧਨਖੰਡਰਨ
(ਜਿਨ੍ਹਾਂ ਦੇ) ਤਨ ਨੂੰ ਤਲਵਾਰਾਂ ਦੀ ਧਾਰ ਜ਼ਰਾ ਜਿੰਨੀ ਵੀ ਨਹੀਂ ਹੈ ਉਹ ਰਣ-ਭੂਮੀ ਵਿੱਚ
ਤਨਕਤਨਕਲਗਜਾਹਿਅਸਨਕੀਧਾਰਤਨ॥੫੬੦॥
ਟੋਟੇ-ਟੋਟੇ ਹੋ ਕੇ ਡਿੱਗ ਰਹੇ ਹਨ ਅਤੇ ਧਨੁਸ਼ ਟੁੱਟ ਰਹੇ ਹਨ ॥੫੬੦॥
On receiving only the small blows of the edge of swords the brave fighters fall down in numerous part.560.
ਸੰਗੀਤਬਹੜਾਛੰਦ
ਸੰਗੀਤ ਬਹੜਾ ਛੰਦ
SANGEET BAHRA STANZA
ਸਾਗੜਦੀਸਾਗਸੰਗ੍ਰਹੈਤਾਗੜਦੀਰਣਤੁਰੀਨਚਾਵਹਿ
(ਹੱਥ ਵਿੱਚ) ਬਰਛੇ ਪਕੜ ਕੇ, ਘੋੜੀਆਂ ਨੂੰ ਰਣ-ਭੂਮੀ ਵਿੱਚ ਨਚਾਉਂਦੇ ਹਨ।
ਝਾਗੜਦੀਝੂਮਗਿਰਭੂਮਿਸਾਗੜਦੀਸੁਰਪੁਰਹਿਸਿਧਾਵਹਿ
(ਫੱਟ ਲੱਗਣ ਤੇ ਉਹ) ਝੂਮ ਕੇ ਧਰਤੀ ਉੱਤੇ ਡਿੱਗਦੇ ਹਨ ਅਤੇ ਸੁਅਰਗਪੁਰੀ ਨੂੰ ਚਲੇ ਜਾਂਦੇ ਹਨ।
Holding the lances the warriors are causing them to dance in the war and after swinging and falling on the earth, they are leaving for the abode of gods
ਆਗੜਦੀਅੰਗਹੁਐਭੰਗਆਗੜਦੀਆਹਵਮਹਿਡਿਗਹੀ
(ਜਿਨ੍ਹਾਂ ਦੇ) ਅੰਗ ਭੰਗ ਹੋਏ ਹਨ, (ਉਹ) ਰਣ-ਭੂਮੀ ਵਿੱਚ ਡਿੱਗਦੇ ਹਨ।
ਹੋਬਾਗੜਦੀਵੀਰਬਿਕ੍ਰਾਰਸਾਗੜਦੀਸ੍ਰੋਣਤਤਨਭਿਗਹੀ॥੫੬੧॥
ਪ੍ਰਚੰਡ ਸੂਰਮਿਆਂ ਦੇ ਤਨ ਲਹੂ ਨਾਲ ਭਿੱਜੇ ਪਏ ਹਨ ॥੫੬੧॥
The brave fighters are falling with chopped limbs in the battlefield and their dreadful bodies are saturated with blood.561.
ਰਾਗੜਦੀਰੋਸਰਿਪਰਾਜਲਾਗੜਦੀਲਛਮਣਪੈਧਾਯੋ
ਰਾਵਣ (ਰਿਪੁ-ਰਾਜ) ਕ੍ਰੋਧ ਕਰਕੇ ਲੱਛਮਣ ਵੱਲ ਵਧਿਆ ਹੈ।
ਕਾਗੜਦੀਕ੍ਰੋਧਤਨਕੁੜਯੋਪਾਗੜਦੀਹੁਐਪਵਨਸਿਧਾਯੋ
ਕ੍ਰੋਧ ਨਾਲ (ਉਸ ਦਾ) ਤਨ ਕੁੜ੍ਹਿਆ ਹੋਇਆ ਹੈ ਅਤੇ ਪਵਨ ਦਾ ਵੇਗ ਹੋ ਕੇ ਤੁਰਿਆ ਹੈ।
The enemy-king Ravana fell in great fury on lakshman and went towards him with wind speed and great ire
ਆਗੜਦੀਅਨੁਜਉਰਤਾਤਘਾਗੜਦੀਗਹਿਘਾਇਪ੍ਰਹਾਰਯੋ
(ਰਾਵਣ ਨੇ ਰਾਮ ਦੇ) ਛੋਟੇ ਭਰਾ (ਲੱਛਮਣ) ਦੀ ਛਾਤੀ ਵਿੱਚ (ਤੁਰਤ ਬਰਛੀ) ਫੜ ਕੇ ਸਟ ਮਾਰ ਦਿੱਤੀ ਹੈ।
ਝਾਗੜਦੀਝੂਮਿਭੂਅਗਿਰਯੋਸਾਗੜਦੀਸੁਤਬੈਰਉਤਾਰਯੋ॥੫੬੨॥
(ਜਿਸ ਕਰਕੇ ਲੱਛਮਣ) ਘੁਮੇਰੀ ਖਾ ਕੇ ਧਰਤੀ 'ਤੇ ਡਿੱਗ ਪਿਆ ਹੈ। ਮਾਨੋ (ਰਾਵਣ ਨੇ) ਪੁੱਤਰ ਦਾ ਬਦਲਾ ਲੈ ਲਿਆ ਹੋਵੇ ॥੫੬੨॥
He inflicted a wound on the heart of Lakshman and in this way wreaking vengeance on him for the killing of his son, he cused the fall of Lakshman.562.
ਚਾਗੜਦੀਚਿੰਕਚਾਵਡੀਡਾਗੜਦੀਡਾਕਣਡਕਾਰੀ
ਚੁੜੇਲਾਂ ਚੀਖਦੀਆਂ ਹਨ ਅਤੇ ਡਾਕਣੀਆਂ ਡਕਾਰਦੀਆਂ ਹਨ।
The vultures shriked and the vampires belched
ਭਾਗੜਦੀਭੂਤਭਰਹਰੇਰਾਗੜਦੀਰਣਰੋਸਪ੍ਰਜਾਰੀ
ਭੂਤ ਰੌਲਾ ('ਭਰਹਰ') ਪਾਂਦੇ ਹਨ ਅਤੇ ਰਣ-ਭੂਮੀ ਵਿੱਚ (ਰਾਵਣ) ਕ੍ਰੋਧ ਨਾਲ ਸੜ ਰਿਹਾ ਹੈ।
Burning in this fire of fury in the battlefield the ghosts and others were filled with joy
ਮਾਗੜਦੀਮੂਰਛਾਭਯੋਲਾਗੜਦੀਲਛਮਣਰਣਜੁਝਯੋ
ਲੱਛਮਣ ਰਣ ਵਿੱਚ ਲੜਦਾ ਹੋਇਆ ਮੂਰਛਿਤ ਹੋ ਗਿਆ ਹੈ।
Lakshman while fighting in the field became unconscious and Ram,