ਜਾਗੜਦੀਜਾਣਜੁਝਿਗਯੋਰਾਗੜਦੀਰਘੁਪਤਇਮਬੁਝਯੋ॥੫੬੩॥
ਰਾਮ ਚੰਦਰ ਨੇ ਇੰਜ ਸਮਝਿਆ ਕਿ (ਲੱਛਮਣ) ਮਾਰਿਆ ਗਿਆ ਹੈ ॥੫੬੩॥
The king of Raghava clan, considering him dead, became pale.563.
ਇਤਿਸ੍ਰੀਬਚਿਤ੍ਰਨਾਟਕੇਰਾਮਵਤਾਰਲਛਮਨਮੂਰਛਨਾਭਵੇਤਧਿਆਇਸਮਾਪਤਮਸਤੁ॥
ਇਥੇ ਸ੍ਰੀ ਬਚਿਤ੍ਰ ਨਾਟਕ ਦੇ ਰਾਮਾਵਤਾਰ ਦੇ ਲੱਛਮਣ ਦੇ ਮੂਰਛਿਤ ਹੋਣ ਦਾ ਅਧਿਆਇ ਸਮਾਪਤ।
End of the chapter entitled ‘Lakshman becoming Unconscious’ in Ramvtar in BACHITTAR NATAK.
ਸੰਗੀਤਬਹੜਾਛੰਦ॥
ਸੰਗੀਤ ਬਹਰਾ ਛੰਦ
SANGEET BAHRAA STANZA
ਕਾਗੜਦੀਕਟਕਕਪਿਭਜਯੋਲਾਗੜਦੀਲਛਮਣਜੁਝਯੋਜਬ॥
ਜਦੋਂ ਲੱਛਮਣ ਡਿੱਗ ਪਿਆ ਤਾਂ ਬੰਦਰਾਂ ਦੀ ਸੈਨਾ ਭੱਜ ਗਈ।
ਰਾਗੜਦੀਰਾਮਰਿਸਭਰਯੋਸਾਗੜਦੀਗਹਿਅਸਤ੍ਰਸਸਤ੍ਰਸਭ॥
ਰਾਮ ਚੰਦਰ ਨੇ ਕ੍ਰੋਧਵਾਨ ਹੋ ਕੇ ਸਾਰੇ ਅਸਤ੍ਰ-ਸ਼ਸਤ੍ਰ ਧਾਰ ਲਏ।
The force of monkeys ran helter-skelter when Lakshman fell down and catching hold of his weapons and arms in his hand Ram was highly infuriated
ਧਾਗੜਦੀਧਉਲਧੜਹੜਯੋਕਾਗੜਦੀਕੋੜੰਭਕੜਕਯੋ॥
(ਰਾਮ ਦੇ ਗੁੱਸੇ ਕਾਰਨ ਧਰਤੀ ਨੂੰ ਚੁੱਕਣ ਵਾਲਾ) ਬਲਦ ਘਬਰਾ ਗਿਆ ਅਤੇ ਕਛੂ ਦੀ ਪਿੱਠ ਵੀ ਕੜਕ ਗਈ।
ਭਾਗੜਦੀਭੂੰਮਿਭੜਹੜੀਪਾਗੜਦੀਜਨਪਲੈਪਲਟਯੋ॥੫੬੪॥
ਧਰਤੀ (ਇਸ ਤਰ੍ਹਾਂ) ਕੰਬ ਗਈ ਮਾਨੋ ਪਰਲੋ ਨੇ ਪਲਟਾ ਦਿੱਤੀ ਹੋਵੇ ॥੫੬੪॥
With the clattering sound of the weapons of Ram, the Bull, the support of the earth trembled and the earth shook as if the doomsday had arrived.564.
ਅਰਧਨਰਾਜਛੰਦ॥
ਅਰਧ-ਨਰਾਜ ਛੰਦ
ARDH NARAAJ STANZA
ਕਢੀਸੁਤੇਗਦੁਧਰੰ॥
ਦੋ-ਧਾਰੀ ਤਲਵਾਰ ਕੱਢ ਲਈ ਹੈ
ਅਨੂਪਰੂਪਸੁਭਰੰ॥
ਜੋ ਅਨੂਪ ਰੂਪ ਨਾਲ ਸ਼ੋਭ ਰਹੀ ਹੈ।
The double-edged swords came out and Ram seemed greatly impressive
ਭਕਾਰਭੇਰਭੈਕਰੰ॥
ਭੇਰੀਆਂ ਭਿਆਨਕ (ਆਵਾਜ਼) ਕੱਢਦੀਆਂ ਹਨ
ਬਕਾਰਬੰਦਣੋਬਰੰ॥੫੬੫॥
ਅਤੇ ਬੰਦੀ-ਜਨ (ਭਟ) ਉੱਤਮ ਯਸ਼ ਬੋਲਦੇ ਹਨ ॥੫੬੫॥
The sound of the kettle-drums was heard and the imprisoned people began to cry.565.
ਬਚਿਤ੍ਰਚਿਤ੍ਰਤੰਸਰੰ॥
ਅਦਭੁਤ ਚਿੱਤ੍ਰਕਾਰੀ ਵਾਲੇ ਤੀਰਾਂ ਨੂੰ
ਤਜੰਤਤੀਖਣੋਨਰੰ॥
ਯੋਧੇ ਛੱਡ ਰਹੇ ਹਨ।
ਪਰੰਤਜੂਝਤੰਭਟੰ॥
ਸੂਰਮੇ (ਇਸ ਤਰ੍ਹਾਂ) ਲੜਦੇ ਹੋਏ ਪ੍ਰਤੀਤ ਹੁੰਦੇ ਹਨ
ਜਣੰਕਿਸਾਵਣੰਘਟੰ॥੫੬੬॥
ਮਾਨੋ ਸਾਵਣ ਦੀਆਂ ਕਾਲੀਆਂ ਘਟਾਵਾਂ ਛਾਈਆਂ ਹੋਣ ॥੫੬੬॥
A queer scene was created and the forces of men and monkey fell on the demon forces with sharp nails like the rising clouds of the month of Sawan.566.
ਘੁਮੰਤਅਘਓਘਯੰ॥
ਸਭ ਪਾਸੇ ਪਾਪ (ਰੂਪ ਰਾਖਸ਼) ਫਿਰ ਰਹੇ ਹਨ,
ਬਦੰਤਬਕਤ੍ਰਤੇਜਯੰ॥
ਮੂੰਹ ਤੋਂ ਜੈ-ਜੈ ਬੋਲਦੇ ਹਨ।
The warriors are roaming on all the four sides for the destruction of sins and are challenging one another
ਚਲੰਤਤਯਾਗਤੇਤਨੰ॥
(ਜੋ) ਤਨ ਨੂੰ ਤਿਆਗ ਕੇ ਚਲੇ ਹਨ
ਭਣੰਤਦੇਵਤਾਧਨੰ॥੫੬੭॥
(ਉਨ੍ਹਾਂ ਨੂੰ) ਦੇਵਤੇ ਧੰਨ-ਧੰਨ ਕਹਿੰਦੇ ਹਨ ॥੫੬੭॥
The brave fighters are leaving their bodies the gods are shouting “Bravo, Bravo”.567.
ਛੁਟੰਤਤੀਰਤੀਖਣੰ॥
ਤਿੱਖੇ ਤੀਰ ਚੱਲਦੇ ਹਨ,
ਬਜੰਤਭੇਰਭੀਖਣੰ॥
ਭੈ-ਦਾਇਕ ਸੁਰ ਨਾਲ ਭੋਰੀਆਂ ਵੱਜਦੀਆਂ ਹਨ।
The sharp arrows are being discharged and the terrible kettle-drums are resounding
ਉਠੰਤਗਦਸਦਣੰ॥
(ਰਣ-ਭੂਮੀ ਵਿੱਚ) ਗੰਭੀਰ ਸੱਦ ਉੱਠਦੇ ਹਨ,
ਮਸਤਜਾਣਮਦਣੰ॥੫੬੮॥
ਜਾਣੋ (ਯੋਧੇ) ਸ਼ਰਾਬ ਨਾਲ ਮਤਵਾਲੇ ਹੋ ਰਹੇ ਹੋਣ ॥੫੬੮॥
The intoxicating sounds are being heard from all the four sides.568.
ਕਰੰਤਚਾਚਰੋਚਰੰ॥
ਭੱਟ ਯੱਸ਼ ਉਚਾਰ ਰਹੇ ਹਨ।
ਨਚੰਤਨਿਰਤਣੋਹਰੰ॥
ਸ਼ਿਵ ਤਾਂਡਵ ਨਾਚ ਨੱਚ ਰਿਹਾ ਹੈ।
ਪੁਅੰਤਪਾਰਬਤੀਸਿਰੰ॥
ਪਾਰਬਤੀ (ਸ਼ਿਵ ਦੇ ਗਲ ਵਿੱਚ) ਰੁੰਡ ਮਾਲਾ ਪਾ ਰਹੀ ਹੈ
ਹਸੰਤਪ੍ਰੇਤਣੀਫਿਰੰ॥੫੬੯॥
ਅਤੇ ਪ੍ਰੇਤਣੀਆਂ ਹੱਸਦੀਆਂ ਫਿਰਦੀਆਂ ਹਨ ॥੫੬੯॥
Shiva and his Ganas (attendants) are seen dancing and it seems that the female ghosts are laughing and bowing their heads before Parvati.569.
ਅਨੂਪਨਿਰਾਜਛੰਦ॥
ਅਨੂਪ ਨਰਾਜ ਛੰਦ
ANOOP NIRAAJ STANZA
ਡਕੰਤਡਾਕਣੀਡੁਲੰ॥
ਡਾਕਣੀਆਂ ਡਕਾਰਦੀਆਂ ਫਿਰਦੀਆਂ ਹਨ।
ਭ੍ਰਮੰਤਬਾਜਕੁੰਡਲੰ॥
ਘੋੜੇ ਗੋਲ ਘੇਰੇ ਵਿੱਚ ਫਿਰਦੇ ਹਨ।
The vampires are roaming and the horses are moving creating a circular spectacle
ਰੜੰਤਬੰਦਿਣੋਕ੍ਰਿਤੰ॥
ਬੰਦੀ ਜਨ ਯਸ਼ ਪੜ੍ਹਦੇ ਹਨ।
ਬਦੰਤਮਾਗਯੋਜਯੰ॥੫੭੦॥
ਭੱਟ ਲੋਕ ਜੈ-ਜੈ ਕਾਰ ਕਰਦੇ ਹਨ ॥੫੭੦॥
The warriors are being made prisoners and are hailing.570.
ਢਲੰਤਢਾਲਉਢਲੰ॥
ਉੱਚੀਆਂ ਚੁੱਕੀਆਂ ਹੋਈਆਂ ਢਾਲਾਂ ਖੜਕਦੀਆਂ ਹਨ।
ਖਿਮੰਤਤੇਗਨਿਰਮਲੰ॥
ਮੈਲ ਰਹਿਤ ਤਲਵਾਰਾਂ ਚਮਕਦੀਆਂ ਹਨ।
ਚਲੰਤਰਾਜਵੰਸਰੰ॥
ਤੀਰਾਂ ਦੀਆਂ ਲੜੀਆਂ ਚੱਲ ਰਹੀਆਂ ਹਨ।
ਪਪਾਤਉਰਵੀਅੰਨਰੰ॥੫੭੧॥
ਸੂਰਮੇ ਧਰਤੀ ਉੱਤੇ ਡਿੱਗ ਰਹੇ ਹਨ ॥੫੭੧॥
There are knockings of the blows of the swords on the shields and with the arrows being discharged by the kings the humans and monkeys are falling on the earth.571.
ਭਜੰਤਆਸੁਰੀਸੁਤੰ॥
ਰਾਖਸ਼ਣੀਆਂ ਦੇ ਪੁੱਤਰ ਭੱਜੇ ਫਿਰਦੇ ਹਨ,
ਕਿਲੰਕਬਾਨਰੀਪੁਤੰ॥
ਬੰਦਰੀਆਂ ਦੇ ਪੁੱਤਰ ਕਿਲਕਾਰੀਆਂ ਮਾਰਦੇ ਹਨ।
On the other side the monkeys are shrieking
ਬਜੰਤਤੀਰਤੁਪਕੰ॥
ਤੀਰ ਤੇ ਬੰਦੂਕਾਂ ਛੁੱਟਦੀਆਂ ਹਨ,
ਉਠੰਤਦਾਰੁਣੋਸੁਰੰ॥੫੭੨॥
ਭਿਆਨਕ ਆਵਾਜ਼ ਨਿਕਲ ਰਹੀ ਹੈ ॥੫੭੨॥
On account of what the demons are fleeing the sounds of arrows and other weapons are creating the terrible and tumultuous resonance.572.
ਭਭਕਭੂਤਭੈਕਰੰ॥
ਭਿਆਨਕ ਭੂਤ ਭਭਕ ਰਹੇ ਹਨ।
ਚਚਕਚਉਦਣੋਚਕੰ॥
ਚੌਦਾਂ ਲੋਕ ਚਕ੍ਰਿਤ ਹੋ ਰਹੇ ਹਨ।
The groups of ghosts are feeling frightened and perplexed
ਤਤਖਪਖਰੰਤੁਰੇ॥
ਝੁੱਲਾਂ ਵਾਲੇ ਘੋੜੇ ਤੜਫ ਰਹੇ ਹਨ।
ਬਜੇਨਿਨਦਸਿੰਧੁਰੇ॥੫੭੩॥
ਰਣ-ਸਿੰਘੇ ਲਗਾਤਾਰ ਵੱਜ ਰਹੇ ਹਨ ॥੫੭੩॥
The armoured horses and roaring elephants are moving in the battlefield.573.
ਉਠੰਤਭੈਕਰੀਸਰੰ॥
ਰਣ-ਭੂਮੀ ਵਿੱਚ ਡਰਾਉਣੀ ਆਵਾਜ਼ ਹੋ ਰਹੀ ਹੈ।
ਮਚੰਤਜੋਧਣੇਜੁਧੰ॥
ਸੂਰਮੇ ਯੁੱਧ ਨੂੰ ਮਚਾ ਰਹੇ ਹਨ।
The gods are also becoming fearful on seeing the terrible war of the warriors
ਖਿਮੰਤਉਜਲੀਅਸੰ॥
ਉਜਲੀਆਂ ਤਲਵਾਰਾਂ ਚਮਕ ਰਹੀਆਂ ਹਨ।