ਚਟਪਟਲਾਗੀਅਟਪਟਪਾਯੰ॥
ਸਾਰੀਆਂ (ਰਾਮ ਚੰਦਰ ਦੇ) ਪੈਰੀਂ ਆ ਲੱਗੀਆਂ
ਨਰਬਰਨਿਰਖੇਰਘੁਬਰਰਾਯੰ॥੬੨੭॥
ਅਤੇ ਸ੍ਰੇਸ਼ਠ ਪੁਰਸ਼ ਰਾਮ ਦੇ ਦਰਸ਼ਨ ਕੀਤੇ ॥੬੨੭॥
Ram saw all the spectacle.627.
ਚਟਪਟਲੋਟੈਂਅਟਪਟਧਰਣੀ॥
(ਉਸ) ਊਬੜ ਖਾਬੜ ਧਰਤੀ ਉਤੇ ਇਧਰ ਉਧਰ ਲੇਟਦੀਆਂ ਸਨ।
ਕਸਿਕਸਿਰੋਵੈਂਬਰਨਰਬਰਣੀ॥
ਰਾਖਸ਼-ਇਸਤਰੀਆਂ ਜ਼ੋਰ-ਜ਼ੋਰ ਨਾਲ ਰੋਂਦੀਆਂ ਸਨ।
The queens rolled on the earth and began to weep and lament in various ways
ਪਟਪਟਡਾਰੈਂਅਟਪਟਕੇਸੰ॥
ਆਪਣੇ ਖਿਲਰੇ ਹੋਏ ਕੇਸ਼ਾਂ ਨੂੰ ਪੁੱਟ-ਪੁੱਟ ਕੇ ਸੁੱਟਦੀਆਂ ਸਨ,
ਬਟਹਰਿਕੂਕੈਂਨਟਵਰਭੇਸੰ॥੬੨੮॥
ਲੁੱਟੇ ਗਏ ਰਾਹੀ (ਪਥਕ) ਵਾਂਗ ਕੂਕਦੀਆਂ ਸਨ ਅਤੇ (ਉਨ੍ਹਾਂ ਦਾ ਸਾਰਾ) ਭੇਸ ਸਿੱਧ-ਹਸਤ ਨਟ ਵਰਗਾ ਸੀ ॥੬੨੮॥
They pulled their hair and garments and cried and shrieked in various ways.628.
ਚਟਪਟਚੀਰੰਅਟਪਟਪਾਰੈਂ॥
ਸੁੰਦਰ ਬਸਤ੍ਰਾਂ ਨੂੰ ਬੇਸੁਰੀ ਅਵਸਥਾ ਵਿੱਚ ਪਾੜ ਰਹੀਆਂ ਸਨ,
ਧਰਕਰਧੂਮੰਸਰਬਰਡਾਰੈਂ॥
ਮਿੱਟੀ ਨੂੰ ਹੱਥਾਂ ਨਾਲ ਸਿਰ ਉਤੇ ਪਾਂਦੀਆਂ ਸਨ,
They began to tear their raiments and put the dust on their heads
ਸਟਪਟਲੋਟੈਂਖਟਪਟਭੂਮੰ॥
ਤੁਰਤ ਧਰਤੀ ਉਤੇ ਲੇਟ ਰਹੀਆਂ ਸਨ, ਗ਼ਮ ਨਾਲ ਝਾਟਿਆਂ ਨੂੰ ਪੁੱਟਦੀਆਂ
ਝਟਪਟਝੂਰੈਂਘਰਹਰਘੂਮੰ॥੬੨੯॥
ਅਤੇ ਘਬਰਾਈਆਂ ਹੋਈਆਂ ਘੁੰਮ ਰਹੀਆਂ ਸਨ ॥੬੨੯॥
They in great sorrow cried, threw themselves down and rolled.629.
ਰਸਾਵਲਛੰਦ॥
ਰਸਾਵਲ ਛੰਦ
RASAAVAL STANZA
ਜਬੈਰਾਮਦੇਖੈ॥
ਰਾਮ ਨੂੰ ਜਦੋਂ (ਉਨ੍ਹਾਂ ਨੇ) ਵੇਖਿਆ
ਮਹਾਰੂਪਲੇਖੈ॥
ਤਾਂ ਵੱਡਾ ਰੂਪਮਾਨ ਜਾਣਿਆ।
ਰਹੀਨਯਾਇਸੀਸੰ॥
ਸਾਰੀਆਂ ਰਾਣੀਆਂ ਸਿਰ
ਸਭੈਨਾਰਈਸੰ॥੬੩੦॥
ਨਿਵਾਣ ਲਗ ਗਈਆਂ ॥੬੩੦॥
When all of them saw the most beautiful Ram, they bowed their heads and stood before him.630.
ਲਖੈਂਰੂਪਮੋਹੀ॥
ਰਾਮ ਦੇ ਰੂਪ ਨੂੰ ਦੇਖ ਕੇ ਮੋਹੀਆਂ ਗਈਆਂ,
ਫਿਰੀਰਾਮਦੇਹੀ॥
ਲੰਕਾ ਵਿੱਚ ਰਾਮ ਦੀ ਦੁਹਾਈ ਫਿਰ ਗਈ।
They were allured to see the beauty of Ram
ਦਈਤਾਹਿਲੰਕਾ॥
ਉਸ (ਵਿਭੀਸ਼ਣ) ਨੂੰ (ਰਾਮ ਨੇ) ਲੰਕਾ (ਇਉਂ ਦੇ ਦਿੱਤੀ)
ਜਿਮੰਰਾਜਟੰਕਾ॥੬੩੧॥
ਜਿਵੇਂ ਰਾਜੇ ਲਈ ਟਕਾ ਦੇਣਾ ਹੁੰਦਾ ਹੈ ॥੬੩੧॥
There was talk about Ram on all the four sides and they all gave Ram the kingdom of Lanka like the tax-payer setting tax with the authority.631.
ਕ੍ਰਿਪਾਦ੍ਰਿਸਟਭੀਨੇ॥
(ਰਾਮ) ਕ੍ਰਿਪਾ-ਦ੍ਰਿਸ਼ਟੀ ਨਾਲ ਭਿੱਜ ਗਏ
ਤਰੇਨੇਤ੍ਰਕੀਨੇ॥
ਅਤੇ (ਰਾਣੀਆਂ ਦੀ ਦਸ਼ਾ ਦੇਖ ਕੇ) ਨੇਤਰ ਨੀਵੇਂ ਕਰ ਲਏ।
Ram bowed down his eyes filled with grace
ਝਰੈਬਾਰਐਸੇ॥
ਉਨ੍ਹਾਂ ਤੋਂ ਜਲ ਇਸ ਤਰ੍ਹਾਂ ਝਰ ਰਿਹਾ ਸੀ
ਮਹਾਮੇਘਜੈਸੇ॥੬੩੨॥
ਜਿਸ ਤਰ੍ਹਾਂ ਮਹਾ ਮੇਘ (ਤੋਂ ਮੀਂਹ ਵਸ ਰਿਹਾ ਹੋਵੇ) ॥੬੩੨॥
Seeing him, the tears of joy flowed down from the eyes of people like the rain falling from the clouds.632.
ਛਕੀਪੇਖਨਾਰੀ॥
(ਰਾਮ ਨੂੰ) ਵੇਖ ਕੇ ਇਸਤਰੀਆਂ ਪ੍ਰਸੰਨ ਹੋ ਗਈਆਂ,
ਸਰੰਕਾਮਮਾਰੀ॥
ਕਾਮ ਦੇ ਤੀਰ ਨਾਲ ਮਾਰੀਆਂ ਗਈਆਂ,
ਬਿਧੀਰੂਪਰਾਮੰ॥
ਰਾਮ ਦੇ ਰੂਪ ਨਾਲ ਵਿੰਨ੍ਹੀਆਂ ਗਈਆਂ।
ਮਹਾਧਰਮਧਾਮੰ॥੬੩੩॥
ਪਰ (ਰਾਮ) ਮਹਾਨ ਧਰਮ ਦੇ ਘਰ ਸਨ ॥੬੩੩॥
The woman allured by lust, were delighted to see Ram and they all ended their identity in Ram, the abode of Dharma. 633.
ਤਜੀਨਾਥਪ੍ਰੀਤੰ॥
(ਰਾਣੀਆਂ ਨੇ ਆਪਣੇ) ਸੁਆਮੀ ਦੀ ਪ੍ਰੀਤ ਛੱਡ ਦਿਤੀ ਹੈ।
ਚੁਭੇਰਾਮਚੀਤੰ॥
(ਉਨ੍ਹਾਂ ਦੇ) ਚਿੱਤ ਵਿੱਚ ਰਾਮ ਖੁੱਭ ਗਏ ਹਨ।
ਰਹੀਜੋਰਨੈਣੰ॥
(ਇਸ ਲਈ ਅੱਖਾਂ ਜੋੜ ਰਹੀਆਂ ਸਨ
ਕਹੈਂਮਦਬੈਣੰ॥੬੩੪॥
ਅਤੇ ਮਸਤੀ ਵਾਲੇ ਬਚਨ ਬੋਲ ਰਹੀਆਂ ਸਨ ॥੬੩੪॥
They all absorbed their minds in Ram, forsaking the love of their husbands and looking towards him resolutely, they began to talk with one another.634.
ਸੀਆਨਾਥਨੀਕੇ॥
ਰਾਮ ਚੰਦਰ ਚੰਗੇ ਹਨ,
ਹਰੈਂਹਾਰਜੀਕੇ॥
ਦਿਲ ਰੂਪ ਹਾਰ ਨੂੰ ਹਰਨ ਵਾਲੇ ਹਨ
Ram, the Lord of Sita, is winsome and abductor of the mind
ਲਏਜਾਤਚਿਤੰ॥
ਅਤੇ ਚਿੱਤ ਨੂੰ ਇਉਂ (ਚੁਰਾ ਕੇ) ਲਈ ਜਾਂਦੇ ਹਨ,
ਮਨੋਚੋਰਬਿਤੰ॥੬੩੫॥
ਮਾਨੋ ਚੋਰ ਧਨ ਨੂੰ (ਚੁਰਾ ਕੇ ਲੈ ਚਲਿਆ ਹੋਵੇ) ॥੬੩੫॥
He is stealing the conscious mind like a thief.635.
ਸਭੈਪਾਇਲਾਗੋ॥
(ਮੰਦੋਦਰੀ ਨੇ ਹੋਰਨਾਂ ਰਾਣੀਆਂ ਨੂੰ ਕਿਹਾ-) ਸਾਰੀਆਂ ਜਾ ਕੇ (ਸ੍ਰੀ ਰਾਮ) ਦੇ ਚਰਨੀਂ ਲੱਗੋ
ਪਤੰਦ੍ਰੋਹਤਯਾਗੋ॥
ਅਤੇ ਪਤੀ ਦੇ ਵੈਰ ਭਾਵ ਨੂੰ ਤਿਆਗ ਦਿਓ।
All the wives of Ravana were told to abandon the sorrow of their husband and touch the feet of Ram
ਲਗੀਧਾਇਪਾਯੰ॥
(ਇਹ ਸੁਣ ਕੇ) ਸਾਰੀਆਂ ਇਸਤਰੀਆਂ ਭਜ ਕੇ ਆਈਆਂ
ਸਭੈਨਾਰਿਆਯੰ॥੬੩੬॥
ਅਤੇ ਸ੍ਰੀ ਰਾਮ ਦੇ ਚਰਨੀਂ ਲੱਗ ਗਈਆਂ ॥੬੩੬॥
All of them came forward and fell on his feet.636.
ਮਹਾਰੂਪਜਾਨੇ॥
ਉਨ੍ਹਾਂ ਨੇ ਰਾਮ ਨੂੰ ਮਹਾ ਰੂਪਵਾਨ ਜਾਣਿਆ
ਚਿਤੰਚੋਰਮਾਨੇ॥
ਤੇ ਚਿੱਤ (ਚੁਰਾਉਣ ਵਾਲਾ) ਚੋਰ ਮੰਨਿਆ।
The most beautiful Ram recognized their feelings
ਚੁਭੇਚਿਤ੍ਰਐਸੇ॥
(ਸ੍ਰੀ ਰਾਮ ਦਾ ਰੂਪ ਉਨ੍ਹਾਂ ਦੇ) ਚਿੱਤ ਵਿੱਚ ਇਸ ਤਰ੍ਹਾਂ ਚੁਭ ਗਿਆ,
ਸਿਤੰਸਾਇਕੈਸੇ॥੬੩੭॥
ਜਿਸ ਤਰ੍ਹਾਂ ਤਿੱਖੇ ਤੀਰ ਖੁਭ ਜਾਂਦੇ ਹਨ ॥੬੩੭॥
He absorbed himself in the minds of all and all of them pursued him like shadow.637.
ਲਗੋਹੇਮਰੂਪੰ॥
(ਰਾਮ ਚੰਦਰ) ਸੁਨਹਿਰੀ ਰੂਪ ਵਾਲੇ ਪ੍ਰਤੀਤ ਹੁੰਦੇ ਹਨ
ਸਭੈਭੂਪਭੂਪੰ॥
ਅਤੇ ਸਾਰੇ ਰਾਜਿਆਂ ਦੇ ਰਾਜੇ ਹਨ।
Ram appeared to them in golden hue and looked like king of all kings
ਰੰਗੇਰੰਗਨੈਣੰ॥
(ਉਨ੍ਹਾਂ ਦੇ) ਰੰਗ ਵਿੱਚ ਸਾਰਿਆਂ ਦੇ ਨੈਣ ਰੰਗੇ ਹੋਏ ਹਨ
ਛਕੇਦੇਵਗੈਣੰ॥੬੩੮॥
ਅਤੇ ਆਕਾਸ਼ ਵਿੱਚ ਦੇਵਤੇ ਪ੍ਰਸੰਨ ਹੋ ਰਹੇ ਹਨ ॥੬੩੮॥
The eyes of all were dyed in his love and the gods were delighted to see him from the sky.638.
ਜਿਨੈਏਕਬਾਰੰ॥
ਜਿਸ ਨੇ ਇਕ ਵਾਰ