ਖਰੇਤੋਹਿਦੁਆਰੇ॥੬੪੪॥
ਅਤੇ (ਹੁਣ) ਤੁਹਾਡੇ ਦੁਆਰ ਉਤੇ ਖੜੋਤੇ ਹਨ ॥੬੪੪॥
Hanuman, falling at the feet of Sita, said, “O mother Sita! Ram has killed the enemy (Ravana) and now he is standing at your door.644.
ਚਲੋਬੇਗਸੀਤਾ॥
ਹੇ ਸੀਤਾ ਮਾਤਾ ਜੀ! ਜਲਦੀ ਚਲੋ,
ਜਹਾਰਾਮਜੀਤਾ॥
ਜਿਥੇ ਰਾਮ ਜੀ ਨੇ (ਯੁੱਧ) ਜਿੱਤਿਆ ਹੈ।
ਸਭੈਸਤ੍ਰੁਮਾਰੇ॥
ਸਾਰੇ ਵੈਰੀ ਮਾਰੇ ਗਏ ਹਨ
ਭੂਅੰਭਾਰਉਤਾਰੇ॥੬੪੫॥
ਅਤੇ ਧਰਤੀ ਦਾ ਭਾਰ ਉਤਾਰ ਦਿੱਤਾ ਹੈ ॥੬੪੫॥
“O mother Sita! go to the place of Ram quickly, where he has won and lightened the burden of the earth by killing all the enemie.”645.
ਚਲੀਮੋਦਕੈਕੈ॥
(ਸੀਤਾ) ਪ੍ਰਸੰਨ ਹੋ ਕੇ ਤੁਰ ਪਈ।
ਹਨੂਸੰਗਲੈਕੈ॥
ਹਨੂਮਾਨ (ਉਨ੍ਹਾਂ ਨੂੰ) ਨਾਲ ਲੈ ਕੇ (ਰਾਮ ਜੀ ਪਾਸ ਆਇਆ)।
ਸੀਆਰਾਮਦੇਖੇ॥
ਸੀਤਾ ਨੇ ਰਾਮ ਜੀ ਨੂੰ ਵੇਖਿਆ
ਉਹੀਰੂਪਲੇਖੇ॥੬੪੬॥
ਅਤੇ ਪਹਿਲੇ ਵਾਲੇ ਰੂਪ ਕਰਕੇ ਹੀ ਜਾਣਿਆ ॥੬੪੬॥
Being highly pleased Sita accompanied Hanuman, she saw Ram and found Ram retaining his precious beauty.646.
ਲਗੀਆਨਪਾਯੰ॥
ਸੀਤਾ (ਸ੍ਰੀ ਰਾਮ) ਦੇ ਪੈਰੀਂ ਆ ਲਗੀ।
ਲਖੀਰਾਮਰਾਯੰ॥
ਰਾਮ ਰਾਜੇ ਨੇ ਵੇਖ ਲਿਆ। (ਤਾਂ ਰਾਮ ਨੇ ਕਿਹਾ-)
ਕਹਯੋਕਉਲਨੈਨੀ॥
ਹੇ ਕਮਲ ਵਰਗੀਆਂ ਅੱਖਾਂ ਵਾਲੀਏ!
ਬਿਧੁੰਬਾਕਬੈਨੀ॥੬੪੭॥
ਹੇ ਕੋਇਲ ਦੀ ਸੁਰ ਵਰਗੇ ਬੋਲ ਬੋਲਣ ਵਾਲੀਏ! ਦੱਸੋ (ਤੁਹਾਡੀ ਪਵਿੱਤਰਤਾ ਦੀ ਪਰੀਖਿਆ ਕਿਸ ਤਰ੍ਹਾਂ ਹੋਵੇ) ॥੬੪੭॥
Sita fell at the feet of Ram who saw towards her and addressed to that lady of lotus eyes and sweet speech 647
ਧਸੋਅਗਮਧੰ॥
(ਤੂੰ) ਅੱਗ ਵਿੱਚ ਵੜ ਜਾ,
ਤਬੈਹੋਇਸੁਧੰ॥
ਤਦੇ ਸ਼ੁੱਧ ਹੋਵੇਂਗੀ।
ਲਈਮਾਨਸੀਸੰ॥
ਸੀਤਾ ਨੇ (ਇਹ ਆਗਿਆ) ਸਿਰ ਮੱਥੇ ਮੰਨ ਲਈ।
ਰਚਯੋਪਾਵਕੀਸੰ॥੬੪੮॥
(ਉਸੇ ਵੇਲੇ) ਅੱਗ ਦਾ ਅੰਗੀਠਾ ਰਚਿਆ ਗਿਆ ॥੬੪੮॥
“O Sita! enter the fire, so that you may become pure.” She agreed and prepared a pyre of fire.648.
ਗਈਪੈਠਐਸੇ॥
(ਅਗਨੀ ਦੇ ਲਟ-ਲਟ ਬਲਣ 'ਤੇ ਸੀਤਾ ਉਸ ਵਿੱਚ) ਇਸ ਤਰ੍ਹਾਂ ਪ੍ਰਵੇਸ਼ ਕਰ ਗਈ
ਘਨੰਬਿਜਜੈਸੇ॥
ਜਿਵੇਂ ਬੱਦਲ ਵਿੱਚ ਬਿਜਲੀ (ਲੁਕ ਜਾਂਦੀ ਹੈ),
She merged in the fire like the lightning seen in the clouds
ਸ੍ਰੁਤੰਜੇਮਗੀਤਾ॥
ਜਿਵੇਂ ਵੇਦਾਂ ਨਾਲ ਗੀਤਾ ਮਿਲੀ ਹੋਈ ਹੈ,
ਮਿਲੀਤੇਮਸੀਤਾ॥੬੪੯॥
ਤਿਵੇਂ ਸ਼ੁੱਧ ਸਰੂਪ-ਸੀਤਾ (ਅਗਨੀ ਦੇ ਅੰਦਰ) ਸਮਾ ਗਈ ॥੬੪੯॥
She became one with fire like Gita with Shrutis (recorded texts).649.
ਧਸੀਜਾਇਕੈਕੈ॥
ਧਾਈ ਕਰਕੇ (ਸੀਤਾ ਅੱਗ ਵਿੱਚ) ਜਾ ਦਾਖ਼ਲ ਹੋਈ।
ਕਢੀਕੁੰਦਨਹ੍ਵੈਕੈ॥
(ਅਗਨੀ ਦੇਵਤਾ ਨੇ ਉਸ ਨੂੰ ਸੋਨੇ) (ਵਾਂਗ ਨਿਖਾਰ ਕੇ) ਬਾਹਰ ਕੱਢਿਆ।
She entered the fire and came out like pure gold
ਗਰੈਰਾਮਲਾਈ॥
ਰਾਮ ਨੇ (ਉਸ ਨੂੰ) ਆਪਣੇ ਗਲ ਨਾਲ ਲਾ ਲਿਆ।
ਕਬੰਕ੍ਰਿਤਗਾਈ॥੬੫੦॥
(ਅਜਿਹੇ ਪਵਿੱਤਰ ਆਚਰਨ ਕਰਕੇ ਹੀ) ਕਵੀਆਂ ਨੇ (ਸੀਤਾ ਜੀ ਦਾ) ਯਸ਼ ਗਾਇਆ ਹੈ ॥੬੫੦॥
Ram hold her to his bosom and the poets sang in praise about this fact.650.
ਸਭੋਸਾਧਮਾਨੀ॥
ਸਾਰੇ ਸਾਧੂ (ਵਿਅਕਤੀਆਂ ਨੇ ਇਸ ਅਗਨੀ ਪ੍ਰੀਖਿਆ ਨੂੰ) ਮੰਨ ਲਿਆ
ਤਿਹੂਲੋਗਜਾਨੀ॥
ਅਤੇ ਤਿੰਨਾਂ ਲੋਕਾਂ ਵਿੱਚ (ਇਹ ਗੱਲ) ਜਾਣੀ ਗਈ।
All the saints accepted this type of fire-test and the beings of the three worlds accepted this fact
ਬਜੇਜੀਤਬਾਜੇ॥
(ਜਦੋਂ) ਜਿੱਤ ਦੇ ਵਾਜੇ ਵੱਜਣ ਲਗੇ,
ਤਬੈਰਾਮਗਾਜੇ॥੬੫੧॥
ਤਦੋਂ ਰਾਮ ਗੱਜਣ ਲੱਗੇ ॥੬੫੧॥
The musical instruments of victory were played and Ram also thundered in great joy.651.
ਲਈਜੀਤਸੀਤਾ॥
ਇਸ ਤਰ੍ਹਾਂ ਸੀਤਾ ਜਿੱਤ ਲਈ,
ਮਹਾਸੁਭ੍ਰਗੀਤਾ॥
ਜੋ ਮਹਾਨ ਯਸ਼ ਵਾਲੀ ਹੈ।
The pure SIta was conquered like a superbly auspicious song
ਸਭੈਦੇਵਹਰਖੇ॥
ਸਾਰੇ ਦੇਵਤੇ ਆਨੰਦਿਤ ਹੋਏ
ਨਭੰਪੁਹਪਬਰਖੇ॥੬੫੨॥
ਅਤੇ ਆਕਾਸ਼ ਤੋਂ ਫੁੱਲਾਂ ਦੀ ਵਰਖਾ ਕਰਨ ਲੱਗੇ ॥੬੫੨॥
All the gods began to shower flowers from the sky.652.
ਇਤਿਸ੍ਰੀਬਚਿਤ੍ਰਨਾਟਕੇਰਾਮਵਤਾਰਬਭੀਛਨਕੋਲੰਕਾਕੋਰਾਜਦੀਬੋਮਦੋਦਰੀਸਮੋਧਕੀਬੋਸੀਤਾਮਿਲਬੋਧਯਾਇਸਮਾਪਤੰ॥੧੮॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਰਾਮਾਵਤਾਰ ਦੇ ਵਿਭੀਸ਼ਣ ਨੂੰ ਲੰਕਾ ਦਾ ਰਾਜ ਦੇਣ, ਮੰਦੋਦਰੀ ਨੂੰ ਸਮਿਅਕ ਗਿਆਨ ਕਰਨ ਅਤੇ ਸੀਤਾ ਦੇ ਮਿਲਣ ਦੇ ਅਧਿਆਇ ਦੀ ਸਮਾਪਤੀ ॥੧੮॥
End of the chapter entitled The Bestowal of Kingdom on Vibhishan, Imparting of Contemporaneous Knowledge to Mandodari and the Union with Sita’ in Ramavtar in BACHITTAR NATAK.
ਅਥਅਉਧਪੁਰੀਕੋਚਲਬੋਕਥਨੰ॥
ਹੁਣ ਅਯੁਧਿਆ ਨੂੰ ਚਲਣ ਦਾ ਕਥਨ
Now begins the description of the entry into Ayodhya :
ਰਸਾਵਲਛੰਦ॥
ਰਸਾਵਲ ਛੰਦ
RASAAVAL STANZA
ਤਬੈਪੁਹਪੁਪੈਕੈ॥
ਤਦੋਂ ਰਾਮ ਯੁੱਧ ਜਿੱਤ ਕੇ
ਚੜੇਜੁਧਜੈਕੈ॥
ਪੁਸ਼ਪਕ ਬਿਮਾਨ ਉਤੇ ਚੜ੍ਹੇ,
Gaining victory in war, then Ram mounted on the air-vehicle Pushpak
ਸਭੈਸੂਰਗਾਜੈ॥
ਸਾਰੇ ਸੂਰਮੇ ਗੱਜਣ ਲਗੇ
ਜਯੰਗੀਤਬਾਜੇ॥੬੫੩॥
ਅਤੇ ਜਿੱਤ ਦੇ ਗੀਤਾਂ ਦੀਆਂ ਧੁੰਨਾਂ ਵਜਣ ਲਗੀਆਂ ॥੬੫੩॥
All the warriors roared in great joy and the musical instruments of victory resounded.653.
ਚਲੇਮੋਦਹ੍ਵੈਕੈ॥
ਬੜੇ ਪ੍ਰਸੰਨ ਹੋ ਕੇ
ਕਪੀਬਾਹਨਲੈਕੈ॥
ਅਤੇ ਬੰਦਰਾਂ ਦੀ ਸੈਨਾ ਨੂੰ ਨਾਲ ਲੈ ਕੇ
ਪੁਰੀਅਉਧਪੇਖੀ॥
(ਰਾਮ ਜੀ ਨੇ ਆ ਕੇ) ਅਯੁੱਧਿਆ ਪੁਰੀ ਵੇਖੀ
ਸ੍ਰੁਤੰਸੁਰਗਲੇਖੀ॥੬੫੪॥
(ਜੋ) ਸੁਅਰਗ ਵਰਗੀ ਸੁਣੀ ਜਾਂਦੀ ਹੈ ॥੬੫੪॥
The monkeys in great delight caused the air-vehicle to fly and they saw Avadhpuri, beautiful like heaven.654.
ਮਕਰਾਛੰਦ॥
ਮਕਰਾ ਛੰਦ
MAKRA STANZA
ਸੀਅਲੈਸੀਏਸਆਏ॥
ਸੀਤਾ ਦੇ ਸੁਆਮੀ (ਰਾਮ ਚੰਦਰ) ਸੀਤਾ ਨੂੰ ਲੈ ਕੇ ਆਏ ਹਨ,
ਮੰਗਲਸੁਚਾਰਗਾਏ॥
(ਉਥੇ) ਸ਼ੁਭ ਮੰਗਲਾਚਾਰ ਗਾਏ ਜਾ ਰਹੇ ਹਨ।
Ram has come and brought Sita with him and
ਆਨੰਦਹੀਏਬਢਾਏ॥
(ਸਭਨਾਂ ਨੇ) ਦਿਲਾਂ ਵਿੱਚ ਆਨੰਦ ਵਧਾਇਆ ਹੋਇਆ ਹੈ