ਮਿਲੇਭਰਥਮਾਤੰ॥
(ਫਿਰ) ਭਰਤ ਦੀ ਮਾਤਾ (ਕੈਕਈ) ਨੂੰ ਮਿਲੇ
ਕਹੀਸਰਬਬਾਤੰ॥
ਅਤੇ ਸਾਰੀਆਂ ਗੱਲਾਂ (ਉਸ ਨੂੰ) ਦਸੀਆਂ ਅਤੇ (ਕਿਹਾ)
Then Ram met the mother of Bharat and told her all that happened with him
ਧਨੰਮਾਤਤੋਕੋ॥
ਹੇ ਮਾਤਾ! ਤੇਰਾ ਧੰਨਵਾਦ ਹੈ
ਅਰਿਣੀਕੀਨਮੋਕੋ॥੬੭੩॥
ਕਿ (ਤੂੰ ਮੈਨੂੰ ਪਿਤਾ ਦੇ) ਰਿਣ ਤੋਂ ਮੁਕਤ ਕੀਤਾ ਹੈ ॥੬੭੩॥
Ram said, “O mother, I am thankful to you because you have made me free from indebtedness.673.
ਕਹਾਦੋਸਤੇਰੈ॥
(ਇਸ ਵਿੱਚ) ਤੇਰਾ ਕੀ ਦੋਸ਼ ਹੈ।
ਲਿਖੀਲੇਖਮੇਰੈ॥
ਮੇਰੇ ਭਾਗਾਂ ਵਿੱਚ (ਅਜਿਹੀ ਗੱਲ) ਲਿਖੀ ਸੀ।
ਹੁਨੀਹੋਸੁਹੋਈ॥
ਜੋ ਹੋਣੀ ਸੀ, ਉਹੀ ਹੋਈ ਹੈ।
ਕਹੈਕਉਨਕੋਈ॥੬੭੪॥
(ਇਸ ਵਿੱਚ) ਕੋਈ ਕੀ ਕਹਿ ਸਕਦਾ ਹੈ ॥੬੭੪॥
“You are not to be blamed for this, because it was recorded in my destiny, whatever happens, has to happen, none can describe it.”674.
ਕਰੋਬੋਧਮਾਤੰ॥
(ਕੈਕਈ) ਮਾਤਾ ਨੂੰ (ਇਸ ਤਰ੍ਹਾਂ ਦਾ) ਗਿਆਨ ਉਪਦੇਸ਼ ਦੇ ਕੇ
ਮਿਲਯੋਫੇਰਿਭ੍ਰਾਤੰ॥
ਫਿਰ ਭਰਾ ਨੂੰ ਮਿਲੇ।
ਸੁਨਯੋਭਰਥਧਾਏ॥
ਭਰਤ ਸੁਣਦਿਆਂ ਹੀ ਦੌੜ ਕੇ ਆਇਆ
ਪਗੰਸੀਸਲਾਏ॥੬੭੫॥
ਅਤੇ (ਸ੍ਰੀ ਰਾਮ) ਦੇ ਚਰਨਾਂ ਉਤੇ ਸਿਰ ਰੱਖ ਦਿੱਤਾ ॥੬੭੫॥
He pacified his mother in this way and then he met his brother Bharat. Bharat on hearing his arrival ran towards him and touched his head with the feet of Ram.675.
ਭਰੇਰਾਮਅੰਕੰ॥
ਸ੍ਰੀ ਰਾਮ ਨੇ ਉਸ (ਭਰਤ) ਨੂੰ ਜੱਫੀ ਵਿੱਚ ਲੈ ਲਿਆ
ਮਿਟੀਸਰਬਸੰਕੰ॥
ਅਤੇ (ਭਰਤ ਦੇ ਮਨ) ਦੀ ਸਾਰੀ ਸ਼ੰਕਾ ਖ਼ਤਮ ਹੋ ਗਈ।
Ram hugged him to his bosom and cleared all the doubts
ਮਿਲਯੰਸਤ੍ਰਹੰਤਾ॥
ਇੰਨੇ ਨੂੰ ਸ਼ਤਰੂਘਨ ਆਣ ਮਿਲਿਆ
ਸਰੰਸਾਸਤ੍ਰਗੰਤਾ॥੬੭੬॥
ਜੋ ਸ੍ਰੇਸ਼ਠ ਸ਼ਾਸਤ੍ਰਾਂ ਦਾ ਗਿਆਤਾ ਸੀ ॥੬੭੬॥
Then he met Shatrugan, who had expert knowledge of weapons and Shastras.676.
ਜਟੰਧੂਰਝਾਰੀ॥
(ਸ਼ਤਰੂਘਨ ਯੋਧੇ ਨੇ) ਆਪਣੀਆਂ ਜਟਾਂ ਨਾਲ
ਪਗੰਰਾਮਰਾਰੀ॥
ਸ੍ਰੀ ਰਾਮ ਦੇ ਚਰਨਾਂ ਦੀ ਧੂੜ ਨੂੰ ਝਾੜਿਆ।
ਕਰੀਰਾਜਅਰਚਾ॥
(ਫਿਰ) ਰਾਜਿਆਂ ਨੇ (ਰਾਮ ਦੀ) ਪੂਜਾ ਕੀਤੀ।
ਦਿਜੰਬੇਦਚਰਚਾ॥੬੭੭॥
(ਬਾਦ ਵਿੱਚ) ਬ੍ਰਾਹਮਣਾਂ ਨੇ ਵੇਦ ਪਾਠ ਕੀਤਾ ॥੬੭੭॥
The brothers cleansed the dust from the feet and matted hair of Ram. They worlshipped him in royal way and the Brahmins recited the Vedas.677.
ਕਰੈਂਗੀਤਗਾਨੰ॥
ਸਾਰੇ ਖੁਸ਼ੀ ਦੇ ਗੀਤ ਗਾਉਂਦੇ ਹਨ।
ਭਰੇਵੀਰਮਾਨੰ॥
ਸਾਰੇ ਵੀਰ ਸੂਰਮਤਾਈ ਦੇ ਮਾਣ ਨਾਲ ਭਰੇ ਹੋਏ ਹਨ।
ਦੀਯੰਰਾਮਰਾਜੰ॥
ਫਿਰ ਰਾਮ ਜੀ ਨੂੰ ਰਾਜ ਦਿੱਤਾ ਗਿਆ
ਸਰੇਸਰਬਕਾਜੰ॥੬੭੮॥
ਅਤੇ ਸਾਰੇ ਕਾਰਜ ਪੂਰੇ ਹੋ ਗਏ ॥੬੭੮॥
All the brothers sang full of love. Ram was made the king and all the works were completed in this way.678.
ਬੁਲੈਬਿਪਲੀਨੇ॥
(ਫਿਰ) ਬ੍ਰਾਹਮਣ ਬੁਲਾ ਲਏ,
ਸ੍ਰੁਤੋਚਾਰਕੀਨੇ॥
(ਜਿਨ੍ਹਾਂ ਨੇ) ਵੇਦਾਂ ਦਾ ਪਾਠ ਕੀਤਾ।
The Brahmins were called in and with the recitation of Vedic mantras Ram was enthroned
ਭਏਰਾਮਰਾਜਾ॥
ਇਸ ਤਰ੍ਹਾਂ ਜਦ ਰਾਮ ਜੀ ਰਾਜਾ ਹੋਏ
ਬਜੇਜੀਤਬਾਜਾ॥੬੭੯॥
ਤਾਂ ਜਿੱਤ ਦੇ ਵਾਜੇ ਵਜਣ ਲੱਗੇ ॥੬੭੯॥
On all the four sides resounded the musical instruments denoting victory.679.
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ
BHUJANG PRAYAAT STANZA
ਚਹੂੰਚਕਕੇਛਤ੍ਰਧਾਰੀਬੁਲਾਏ॥
ਚੌਹਾਂ ਪਾਸਿਆਂ ਤੋਂ ਛੱਤਰਧਾਰੀ ਰਾਜੇ ਬੁਲਾ ਲਏ
ਧਰੇਅਤ੍ਰਨੀਕੇਪੁਰੀਅਉਧਆਏ॥
ਜੋ ਉਤਮ ਅਸਤ੍ਰ ਧਾਰਨ ਕਰਕੇ ਅਯੁਧਿਆ ਪੁਰੀ ਵਿੱਚ ਆਏ।
The sovereigns were called from all the four directions and they all reached Avadhpuri
ਗਹੇਰਾਮਪਾਯੰਪਰਮਪ੍ਰੀਤਕੈਕੈ॥
ਉਨ੍ਹਾਂ ਨੇ ਵੱਡੀ ਪ੍ਰੀਤ ਕਰਕੇ ਸ੍ਰੀ ਰਾਮ ਦੇ ਚਰਨ ਫੜ ਲਏ।
ਮਿਲੇਚਤ੍ਰਦੇਸੀਬਡੀਭੇਟਦੈਕੈ॥੬੮੦॥
ਚੌਹਾਂ ਦਿਸ਼ਾਵਾਂ ਦੇ ਰਾਜੇ ਵੱਡੀਆਂ ਭੇਟਾਂ ਦੇ ਕੇ ਸ੍ਰੀ ਰਾਮ ਨੂੰ ਮਿਲੇ ॥੬੮੦॥
They all fell at the feet of Ram, exhibiting their supreme love and met him with great presents.680.
ਦਏਚੀਨਮਾਚੀਨਚੀਨੰਤਦੇਸੰ॥
ਰਾਜਿਆਂ ਨੇ ਚੀਨ ਮਚੀਨ ਦੇਸ਼ ਦੀਆਂ ਸੁਗਾਤਾਂ (ਚੀਨੰਤ) ਦਿੱਤੀਆਂ,
ਮਹਾਸੁੰਦ੍ਰੀਚੇਰਕਾਚਾਰਕੇਸੰ॥
ਜਿਨ੍ਹਾਂ ਵਿੱਚ ਸੋਹਣੇ ਕੇਸਾਂ ਵਾਲੀਆਂ ਅਤਿ ਸੁੰਦਰ ਦਾਸੀਆਂ,
The kings presented gifts from various and beautiful maidens of elegant hair.
ਮਨੰਮਾਨਕੰਹੀਰਚੀਰੰਅਨੇਕੰ॥
ਅਨੇਕਾਂ ਮਣੀਆਂ, ਮਾਣਕ, ਹੀਰੇ ਤੇ ਕੱਪੜੇ ਸਨ। (ਜੇ) ਖੋਜ ਕੀਤੀ ਜਾਵੇ
ਕੀਏਖੇਜਪਈਯੈਕਹੂੰਏਕਏਕੰ॥੬੮੧॥
ਤਾਂ (ਉਨ੍ਹਾਂ ਵਰਗੀ) ਕਿਤੇ ਕੋਈ ਇਕ ਇਕ ਹੀ ਮਿਲ ਸਕਦੀ ਹੈ ॥੬੮੧॥
They also presented rare gems. Jewels and garments 681.
ਮਨੰਮੁਤੀਯੰਮਾਨਕੰਬਾਜਰਾਜੰ॥
(ਕਿਸੇ ਨੇ) ਮਣੀਆਂ, ਮੋਤੀ, ਮਾਣਕ, ਸ਼੍ਰੇਸਠ ਘੋੜੇ
ਦਏਦੰਤਪੰਤੀਸਜੇਸਰਬਸਾਜੰ॥
ਅਤੇ ਸਾਰੇ ਸਾਜ਼ੋ-ਸਾਮਾਨ ਨਾਲ ਸਜੇ ਹੋਏ
They presented winsome horses, jewels, gems, pearls as well as elephants
ਰਥੰਬੇਸਟੰਹੀਰਚੀਰੰਅਨੰਤੰ॥
ਹਾਥੀਆਂ ਦੀਆਂ ਕਤਾਰਾਂ ਦਿੱਤੀਆਂ ਸਨ। (ਕਿਸੇ ਨੇ) ਹੀਰਿਆਂ ਨਾਲ ਜੜ੍ਹੇ ਬਸਤ੍ਰ ਅਤੇ ਅਨੰਤ ਰਥ ਦਿੱਤੇ
ਮਨੰਮਾਨਕੰਬਧਰਧੰਦੁਰੰਤੰ॥੬੮੨॥
ਜਿਨ੍ਹਾਂ ਨਾਲ ਮਣੀ ਅਤੇ ਮਾਣਕਾਂ ਦੇ ਅਮੋਲਕ ਗੁੱਛੇ ਬੰਨ੍ਹੇ ਹੋਏ ਸਨ ॥੬੮੨॥
The chariots, diamonds, raiments and invaluable precious stones were also presented.682.
ਕਿਤੇਸ੍ਵੇਤਐਰਾਵਤੰਤੁਲਿਦੰਤੀ॥
ਕਿਤਨਿਆਂ ਨੇ ਸਫੈਦ ਐਰਾਵਤ ਵਰਗੇ ਹਾਥੀ ਦਿੱਤੇ
ਦਏਮੁਤਯੰਸਾਜਸਜੇਸੁਪੰਤੀ॥
ਜੋ ਮੋਤੀਆਂ ਦੀਆਂ ਲੜੀਆਂ ਦੀ ਸਜਾਵਟ ਨਾਲ ਸੁਸਜਿਤ ਸਨ।
Somewhere the whit elephants bedecked with gems are being presented
ਕਿਤੇਬਾਜਰਾਜੰਜਰੀਜੀਨਸੰਗੰ॥
ਕਿਤਨਿਆਂ ਨੇ ਜ਼ਰੀ ਦੀਆਂ ਜ਼ੀਨਾਂ ਸਹਿਤ ਸ੍ਰੇਸ਼ਠ ਘੋੜੇ ਦਿੱਤੇ
ਨਚੈਨਟਮਾਨੋਮਚੇਜੰਗਰੰਗੰ॥੬੮੩॥
ਜੋ ਨਟ ਵਾਂਗ ਨਚਦੇ ਸਨ, ਮਾਨੋ ਯੁੱਧ ਦੇ ਰੰਗ ਵਿੱਚ ਮੱਚੇ ਹੋਏ ਹੋਣ ॥੬੮੩॥
Somewhere the horses tightened with brocaded thick cloth are dancing exhibiting a spectacle of war. 683.
ਕਿਤੇਪਖਰੇਪੀਲਰਾਜਾਪ੍ਰਮਾਣੰ॥
ਕਿਤਨਿਆਂ ਨੇ ਰਾਜਸੀ ਫਬ ਵਾਲੇ ਪਾਖਰਾਂ ਸਮੇਤ ਹਾਥੀ
ਦਏਬਾਜਰਾਜੀਸਿਰਾਜੀਨ੍ਰਿਪਾਣੰ॥
ਅਤੇ ਕਈਆਂ ਰਾਜਿਆਂ ਨੇ ਸ਼ੀਰਾਜ਼ ਸ਼ਹਿਰ ਦੇ ਉੱਤਮ ਘੋੜੇ ਦਿੱਤੇ।
ਦਈਰਕਤਨੀਲੰਮਣੀਰੰਗਰੰਗੰ॥
ਕਿਸੇ ਨੇ ਲਾਲ ਰੰਗ ਦੀਆਂ (ਅਤੇ ਕਿਸੇ ਨੇ) ਨੀਲੇ ਰੰਗ ਦੀਆਂ ਅਤੇ ਹੋਰ ਰੰਗ ਬਰੰਗੀਆਂ ਮਣੀਆਂ ਭੇਟ ਕੀਤੀਆਂ,