GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 272
Display Settings
ਲਖਯੋਰਾਮਕੋਅਤ੍ਰਧਾਰੀਅਭੰਗੰ॥੬੮੪॥
ਸਭ ਨੇ ਸ੍ਰੀ ਰਾਮ ਨੂੰ ਅਚੂਕ ਅਸਤ੍ਰਧਾਰੀ ਰੂਪ ਵਿੱਚ ਵੇਖਿਆ ॥੬੮੪॥
The kings, who presented multi-coloured red and blue gems, had a sight of Ram, the wielder of weapons and arms.684.
ਕਿਤੇਪਸਮਪਾਟੰਬਰੰਸ੍ਵਰਣਬਰਣੰ
ਕਿਤਨੇ ਹੀ ਸੁਨਹਿਰੀ ਰੰਗ ਦੇ ਪਸ਼ਮ ਅਤੇ ਰੇਸ਼ਮ ਦੇ ਬਸਤ੍ਰ
ਮਿਲੇਭੇਟਲੈਭਾਤਿਭਾਤੰਅਭਰਣੰ
ਅਤੇ ਭਾਂਤ-ਭਾਂਤ ਦੇ ਗਹਿਣੇ ਭੇਟਾ ਲੈ ਕੇ ਰਾਮ ਨੂੰ ਮਿਲੇ।
Somewhere the kings are meeting Ram with golden colored silken raiments and various types of ornaments
ਕਿਤੇਪਰਮਪਾਟੰਬਰੰਭਾਨਤੇਜੰ
ਕਈਆਂ ਨੇ ਸੂਰਜ ਦੇ ਪ੍ਰਕਾਸ਼ (ਵਰਗੇ ਚਮਕਦਾਰ) ਅਤੇ ਬਹੁਤ ਉਤਮ ਰੇਸ਼ਮੀ ਕੱਪੜੇ
ਦਏਸੀਅਧਾਮੰਸਭੋਭੋਜਭੋਜੰ॥੬੮੫॥
ਸੀਤਾ ਨੂੰ ਮਹੱਲ ਵਿੱਚ ਹੀ ਭੇਜ ਦਿੱਤੇ ॥੬੮੫॥
Somewhere the garments shining like sun are being sent to the abode of Sita.685.
ਕਿਤੇਭੂਖਣੰਭਾਨਤੇਜੰਅਨੰਤੰ
ਕਿਤਨਿਆਂ ਨੇ ਸੂਰਜ ਦੇ ਤੇਜ ਵਰਗੇ ਬੇਅੰਤ ਅਮੋਲਕ ਗਹਿਣੇ
ਪਠੇਜਾਨਕੀਭੇਟਦੈਦੈਦੁਰੰਤੰ
ਸੀਤਾ ਨੂੰ ਭੇਟਾ ਦੇਣ ਲਈ ਭੇਜੇ,
Somewhere the ornaments shining like sun are being sent to Sita
ਘਨੇਰਾਮਮਾਤਾਨਕੀਭੇਟਭੇਜੇ
ਰਾਮ ਦੀਆਂ ਮਾਤਾਵਾਂ ਦੀ ਭੇਟਾ ਲਈ ਵੀ ਬਹੁਤ ਗਹਿਣੇ ਭੇਜੇ,
ਹਰੇਚਿਤਕੇਜਾਹਿਹੇਰੇਕਲੇਜੇ॥੬੮੬॥
ਜਿਨ੍ਹਾਂ ਨੂੰ ਦੇਖਦਿਆਂ ਹੀ ਚਿੱਤ ਹਰਿਆ ਜਾਂਦਾ ਹੈ ॥੬੮੬॥
Many ornaments and garments were sent to the mothers of Ram, seeing which many became covetous in their hearts.686.
ਘਮੰਚਕ੍ਰਚਕ੍ਰੰਫਿਰੀਰਾਮਦੋਹੀ
ਚੌਹਾਂ ਚੱਕਾਂ ਵਿੱਚ ਰਾਮ ਦੀ ਦੁਹਾਈ ਫਿਰ ਗਈ ਸੀ।
ਮਨੋਬਯੋਤਬਾਗੋਤਿਮੰਸੀਅਸੋਹੀ
ਸੀਤਾ ਵੀ ਇਸ ਤਰ੍ਹਾਂ ਸ਼ੋਭ ਰਹੀ ਸੀ ਮਾਨੋ ਵਿਉਂਤਿਆ ਹੋਇਆ ਬਾਗ਼ ਹੋਵੇ।
On all the four sides, revolving the canopies, declarations were made regarding Ram and SIta also looked splendid like a decorated garden.
ਪਠੈਛਤ੍ਰਦੈਦੈਛਿਤੰਛੋਣਧਾਰੀ
(ਸ੍ਰੀ ਰਾਮ ਨੇ) ਉਨ੍ਹਾਂ (ਸਾਰਿਆਂ) ਰਾਜਿਆਂ ਨੂੰ ਛੱਤਰ ਪ੍ਰਦਾਨ ਕਰਕੇ ਵਾਪਸ ਕੀਤਾ।
ਹਰੇਸਰਬਗਰਬੰਕਰੇਪੁਰਬਭਾਰੀ॥੬੮੭॥
ਸਭ ਦੇ ਹੰਕਾਰ ਖ਼ਤਮ ਕਰ ਦਿੱਤੇ ਗਏ ਅਤੇ ਵੱਡੇ ਜਸ਼ਨ ਮਨਾਏ ਗਏ ॥੬੮੭॥
The kings were sent to far off places with to canopy of Ram, they smashed the pride of all and arranged festivities.687.
ਕਟਯੋਕਾਲਏਵੰਭਏਰਾਮਰਾਜੰ
(ਇਸ ਤਰ੍ਹਾਂ) ਰਾਮ ਰਾਜਾ ਬਣੇ ਅਤੇ ਕੁਝ ਸਮਾਂ ਬੀਤ ਗਿਆ।
ਫਿਰੀਆਨਰਾਮੰਸਿਰੰਸਰਬਰਾਜੰ
ਸਾਰਿਆਂ ਰਾਜਿਆਂ ਦੇ ਸਿਰ ਉਤੇ ਸ੍ਰੀ ਰਾਮ ਦੀ ਮਰਯਾਦਾ ਸਥਾਪਿਤ ਹੋ ਗਈ।
In this way sufficient time elapsed in Ram’s kingdom and Ram began to rule magnificently
ਫਿਰਿਯੋਜੈਤਪਤ੍ਰੰਸਿਰੰਸੇਤਛਤ੍ਰੰ
ਵਿਜੈ-ਪੱਤਰ ਦੇ ਚਿੰਨ੍ਹ ਵਜੋਂ ਸ੍ਰੀ ਰਾਮ ਦੇ ਸਿਰ ਉਤੇ ਚਿੱਟਾ ਛੱਤਰ ਝੁਲਣ ਲੱਗਿਆ।
ਕਰੇਰਾਜਆਗਿਆਧਰੈਬੀਰਅਤ੍ਰੰ॥੬੮੮॥
ਰਾਮ ਦੀ ਆਗਿਆ ਸਾਰੇ ਸੂਰਮੇਂ ਸਿਰ ਮੱਥੇ ਮੰਨਣ ਲੱਗੇ ॥੬੮੮॥
Letters of victory were sent to all sides and under a white canopy and commanding Ram looked greatly impressive.688.
ਦਯੋਏਕਏਕੰਅਨੇਕੰਪ੍ਰਕਾਰੰ
ਇਕ-ਇਕ ਨੂੰ ਸ੍ਰੀ ਰਾਮ ਨੇ ਅਨੇਕ ਪ੍ਰਕਾਰ ਦੇ (ਖ਼ਿਲਤ-ਸਿਰੋਪਾਓ) ਦਿੱਤੇ।
ਲਖੇਸਰਬਲੋਕੰਸਹੀਰਾਵਣਾਰੰ
ਸਾਰਿਆਂ ਲੋਕਾਂ ਨੇ ਸ੍ਰੀ ਰਾਮ ਦੀ ਵਾਸਤਵਿਕਤਾ ਨੂੰ ਪਛਾਣ ਲਿਆ
Everyone was given wealth in various ways and the people saw the real personality of Ram.
ਸਹੀਬਿਸਨਦੇਵਾਰਦਨਦ੍ਰੋਹਹਰਤਾ
ਕਿ ਇਹੀ ਰਾਖਸ਼ਾਂ ਦੇ ਦ੍ਰੋਹ ਨੂੰ ਨਸ਼ਟ ਕਰਨ ਵਾਲੇ ਵਿਸ਼ਣੂ ਹਨ।
ਚਹੂੰਚਕਜਾਨਯੋਸੀਆਨਾਥਭਰਤਾ॥੬੮੯॥
ਚੌਹਾਂ ਚੱਕਾਂ ਵਿੱਚ ਸੀਤਾ ਦੇ ਸੁਆਮੀ ਵਜੋਂ ਜਾਣ ਲਏ ਗਏ ॥੬੮੯॥
He was known on all four direction as the destroyer of the rebels of Vishnu and the lord of Sita.689.
ਸਹੀਬਿਸਨਅਉਤਾਰਕੈਤਾਹਿਜਾਨਯੋ
(ਸ੍ਰੀ ਰਾਮ) ਨੂੰ ਵਿਸ਼ਣੂ ਦਾ ਸਹੀ ਅਵਤਾਰ ਕਰਕੇ ਜਾਣ ਲਿਆ
ਸਭੋਲੋਕਖਯਾਤਾਬਿਧਾਤਾਪਛਾਨਯੋ
ਅਤੇ ਸਾਰੇ ਲੋਕਾਂ ਨੇ ਸਥਾਪਿਤ 'ਬਿਧਾਤਾ' ਵਜੋਂ ਪਛਾਣ ਲਿਆ।
Everyone considered him as an incarnation of Vishnu and he was famous among the people as the Lord.
ਫਿਰੀਚਾਰਚਕ੍ਰੰਚਤੁਰਚਕ੍ਰਧਾਰੰ
(ਇਹ ਗੱਲ) ਚੌਹਾਂ ਦਿਸ਼ਾਵਾਂ ਵਿੱਚ ਫੈਲ ਗਈ
ਭਯੋਚਕ੍ਰਵਰਤੀਭੂਅੰਰਾਵਣਾਰੰ॥੬੯੦॥
ਕਿ ਸਾਰੇ ਜਗਤ ਨੂੰ ਧਾਰਨ ਕਰਨ ਵਾਲਾ ਚੱਕ੍ਰਵਰਤੀ ਸ੍ਰੀ ਰਾਮ ਧਰਤੀ ਉਤੇ ਪ੍ਰਗਟ ਹੋ ਗਿਆ ਹੈ ॥੬੯੦॥
In all the four directions the current of Ram’s praise flowed as he , the enemy of Ravana, was known as the Supreme Soverign.690.
ਲਖਯੋਪਰਮਜੋਗਿੰਦ੍ਰਣੋਜੋਗਰੂਪੰ
ਰਾਮ ਨੂੰ ਵੱਡੇ-ਵੱਡੇ ਯੋਗੀਆਂ ਨੇ 'ਯੋਗ ਰੂਪ' ਕਰਕੇ ਜਾਣਿਆ ਹੈ
ਮਹਾਦੇਵਦੇਵੰਲਖਯੋਭੂਪਭੂਪੰ
ਅਤੇ ਦੇਵਤਿਆਂ ਨੇ ਸਭ ਤੋਂ ਵੱਡਾ ਦੇਵਤਾ ਅਤੇ ਰਾਜਿਆਂ ਨੇ 'ਸ੍ਰੇਸ਼ਠ ਰਾਜਾ' ਕਰਕੇ ਪਛਾਣਿਆ ਹੈ।
He looked like a supreme Yogi amongst Yogis, great god anong gods and a supreme sovereign amongst kings.
ਮਹਾਸਤ੍ਰਸਤ੍ਰੰਮਹਾਸਾਧਸਾਧੰ
ਵੈਰੀਆਂ ਨੇ ਵੱਡਾ ਵੈਰੀ ਅਤੇ ਸਾਧਾਂ ਨੇ ਮਹਾਨ ਸਾਧ ਕਰਕੇ ਜਾਣਿਆ ਹੈ।
He was considered the great enemy of enemies and supreme saint amongst saints
ਮਹਾਰੂਪਰੂਪੰਲਖਯੋਬਯਾਧਬਾਧੰ॥੬੯੧॥
ਰੂਪਾਂ ਨੇ 'ਉੱਤਮ ਰੂਪ' ਅਤੇ ਰੋਗਾਂ ਨੇ 'ਵੱਡਾ ਰੋਗ' ਕਰਕੇ ਸਮਝਿਆ ਹੈ ॥੬੯੧॥
He was an extremely elegant personality who was the destroyer of all ailments.691.
ਤ੍ਰੀਯੰਦੇਵਤੁਲੰਨਰੰਨਾਰਨਾਹੰ
ਇਸਤਰੀਆਂ ਨੇ ਦੇਵਤਾ ਸਮਾਨ ਅਤੇ ਮਰਦਾਂ ਨੇ ਰਾਜਾ ਰੂਪ ਕਰਕੇ ਜਾਣਿਆ ਹੈ।
He was like god for women and like a sovereign for men
ਮਹਾਜੋਧਜੋਧੰਮਹਾਬਾਹਬਾਹੰ
ਯੋਧਿਆਂ ਨੇ ਵੱਡਾ ਯੋਧਾ ਰੂਪ ਅਤੇ ਬਹਾਦਰਾਂ ਨੇ ਵੱਡੇ ਬਹਾਦਰ ਕਰਕੇ ਮੰਨਿਆ ਹੈ।
He was a supreme warrior amongst warriors amongst warriors and a great wielder of weapons amongst the weapons-wielders.
ਸ੍ਰੁਤੰਬੇਦਕਰਤਾਗਣੰਰੁਦ੍ਰਰੂਪੰ
ਵੇਦਾਂ ਨੇ ਵੇਦ-ਕਰਤਾ (ਬ੍ਰਹਮਾ) ਕਰਕੇ ਅਤੇ ਗਣਾਂ ਨੇ ਰੁਦ੍ਰ ਰੂਪ ਵਜੋਂ,
He was the creator of Vedas and Shiva for his devotees (ganas).
ਮਹਾਜੋਗਜੋਗੰਮਹਾਭੂਪਭੂਪੰ॥੬੯੨॥
ਯੋਗੀਆਂ ਨੇ ਵੱਡਾ ਯੋਗੀ ਅਤੇ ਰਾਜਿਆਂ ਨੇ ਵੱਡਾ ਰਾਜਾ ਰੂਪ ਕਰਕੇ ਜਾਣਿਆ ਹੈ ॥੬੯੨॥
Among Yogis he was the great Yogi and of the Kings, the great King.692.
ਪਰੰਪਾਰਗੰਤਾਸਿਵੰਸਿਧਰੂਪੰ
ਮੁਕਤੀ (ਪਰੰ) ਨੇ ਮੁਕਤੀ-ਸਰੂਪ ਅਤੇ ਸਿੱਧਾਂ ਨੇ ਸ਼ਿਵ ਰੂਪ,
ਬੁਧੰਬੁਧਿਦਾਤਾਰਿਧੰਰਿਧਕੂਪੰ
ਬੁੱਧੀ ਨੇ ਬੁੱਧੀਦਾਤਾ ਅਤੇ ਰਿਧੀ ਨੇ ਰਿੱਧੀ ਦੇ ਖੂਹ ਰੂਪ ਕਰਕੇ ਜਾਣਿਆ ਹੈ।
He was the giver of salvation, blissful, adept-like, giver of intellect and the store-house of wealth of powers
ਜਹਾਭਾਵਕੈਜੇਣਜੈਸੋਬਿਚਾਰੇ
ਜਿਸ ਨੇ ਜਿਥੇ ਵੀ, ਜਿਸ ਤਰ੍ਹਾਂ ਦੇ ਭਾਵ ਕਰਕੇ ਵਿਚਾਰਿਆ ਹੈ,
ਤਿਸੀਰੂਪਸੌਤਉਨਤੈਸੇਨਿਹਾਰੇ॥੬੯੩॥
ਉਸ ਨੇ ਉਥੇ ਉਸੇ ਹੀ ਰੂਪ ਵਾਲਾ ਵੇਖਿਆ ਹੈ ॥੬੯੩॥
With whatever feeling one looked towards him, he saw him in that form.693.
ਸਭੋਸਸਤ੍ਰਧਾਰੀਲਹੇਸਸਤ੍ਰਗੰਤਾ
ਸਾਰੇ ਸ਼ਸਤ੍ਰਧਾਰੀਆਂ ਨੇ ਸ਼ਸਤ੍ਰਾਂ ਦਾ ਗਿਆਤਾ ਕਰਕੇ ਜਾਣਿਆ ਹੈ।
ਦੁਰੇਦੇਵਦ੍ਰੋਹੀਲਖੇਪ੍ਰਾਣਹੰਤਾ
ਨੀਚ ਦੇਵ-ਦ੍ਰੋਹੀਆਂ (ਰਾਖਸ਼ਾਂ) ਨੇ (ਰਾਮ) ਨੂੰ ਆਪਣੇ ਪ੍ਰਾਣਾਂ ਦਾ ਨਾਸ ਕਰਤਾ ਸਮਝਿਆ ਹੈ।
All the weapon-wielders saw him as a specialist in weapon-warfare and all the demons who were spiteful towards gods, visualsing him as destroyer of life, hid themselves
ਜਿਸੀਭਾਵਸੋਜਉਨਜੈਸੇਬਿਚਾਰੇ
ਜਿਸ ਭਾਵ ਨਾਲ, ਜਿਸ ਨੇ, ਜਿਸ ਤਰ੍ਹਾਂ ਦਾ (ਰਾਮ ਜੀ ਨੂੰ) ਵਿਚਾਰਿਆ ਹੈ,
ਤਿਸੀਰੰਗਕੈਕਾਛਕਾਛੇਨਿਹਾਰੇ॥੬੯੪॥
ਉਸ ਨੇ (ਉਨ੍ਹਾਂ ਨੂੰ) ਉਸੇ ਰੰਗ ਦੇ ਰੂਪ (ਕਾਛ) ਵਿੱਚ ਸਜਿਆ ਹੋਇਆ ਵੇਖਿਆ ਹੈ ॥੬੯੪॥
With whatever feeling one thought of him, Ram seemed to him in the same colour.694.
ਅਨੰਤਤੁਕਾਭੁਜੰਗਪ੍ਰਯਾਤਛੰਦ
ਅਨੰਤ ਤੁਕਾ ਭੁਜੰਗ ਪ੍ਰਯਾਤ ਛੰਦ
ANANT-TUKA BHUJANG PRAYAAT STANZA
ਕਿਤੋਕਾਲਬੀਤਿਓਭਯੋਰਾਮਰਾਜੰ
ਸ੍ਰੀ ਰਾਮ ਦੇ ਰਾਜਾ ਹੋਇਆਂ ਕੁਝ ਕੁ ਵਕਤ ਗੁਜ਼ਰ ਗਿਆ।
ਸਭੈਸਤ੍ਰਜੀਤੇਮਹਾਜੁਧਮਾਲੀ
ਵੱਡੇ-ਵੱਡੇ ਯੁੱਧ-ਵਿਜੇਤਾ ਸਾਰੇ ਵੈਰੀਆਂ ਨੂੰ ਵੀ ਜਿੱਤ ਲਿਆ।
A good deal of time passed during the reign of Ram and all the enemies were conquered after great wars
ਫਿਰਯੋਚਕ੍ਰਚਾਰੋਦਿਸਾਮਧਰਾਮੰ
ਚੌਹਾਂ ਦਿਸ਼ਾਵਾਂ ਵਿੱਚ ਰਾਮ ਦਾ ਆਗਿਆ ਚੱਕਰ ਫਿਰ ਗਿਆ,
ਭਯੋਨਾਮਤਾਤੇਮਹਾਚਕ੍ਰਵਰਤੀ॥੬੯੫॥
ਇਸ ਕਰਕੇ (ਰਾਮ ਦਾ ਨਾਂ) 'ਵੱਡਾ ਚੱਕ੍ਰਵਰਤੀ' ਹੋ ਗਿਆ ॥੬੯੫॥
Ram’s influence spread in all the four directions and he became the Supreme Soverign.695.
ਭੁਜੰਗਪ੍ਰਯਾਤਛੰਦ
ਭੁਜੰਗ ਪ੍ਰਯਾਤ ਛੰਦ
BHUJANG PRAYAAT STANZA
ਸਭੈਬਿਪਆਗਸਤਤੇਆਦਿਲੈਕੈ
ਸਾਰੇ ਬ੍ਰਾਹਮਣ, ਅਗਸਤ, ਆਦਿ ਤੋਂ ਲੈ ਕੇ