GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 273
Display Settings
ਭ੍ਰਿਗੰਅੰਗੁਰਾਬਿਆਸਤੇਲੈਬਿਸਿਸਟੰ
ਭ੍ਰਿਗੂ, ਅੰਗਰਾ, ਬਿਆਸ, ਵਸ਼ਿਸ਼ਟ,
All the sages including Agastya, Bhring, Angira, Vyasa, Vasishtha,
ਬਿਸ੍ਵਾਮਿਤ੍ਰਅਉਬਾਲਮੀਕੰਸੁਅਤ੍ਰੰ
ਵਿਸ਼ਵਾਮਿਤਰ, ਬਾਲਮੀਕ, ਅੱਤ੍ਰੀ,
ਦੁਰਬਾਸਾਸਭੈਕਸਪਤੇਆਦਲੈਕੈ॥੬੯੬॥
ਦੁਰਬਾਸ਼ਾ ਅਤੇ ਕੱਸ਼ਪ ਆਦਿ ਸਾਰੇ (ਰਾਮ ਪਾਸ ਆਏ) ॥੬੯੬॥
Along with Vishvamitra, Valmiki, Durvasa, Kashyap and Atri came to him.696.
ਜਭੈਰਾਮਦੇਖੈਸਭੈਬਿਪਆਏ
ਜਦੋਂ ਸ੍ਰੀ ਰਾਮ ਨੇ ਵੇਖਿਆ ਕਿ ਸਾਰੇ ਬ੍ਰਾਹਮਣ ਆ ਗਏ ਹਨ
ਪਰਯੋਧਾਇਪਾਯੰਸੀਆਨਾਥਜਗਤੰ
ਤਾਂ ਸੀਤਾ ਅਤੇ ਜਗਤ ਨਾਥ ਸ੍ਰੀ ਰਾਮ ਚੰਦਰ ਭਜ ਕੇ ਉਨ੍ਹਾਂ ਦੇ ਪੈਰੀਂ ਪਏ।
When Ram saw all the Brahmins coming to him, then Ram, the Lord of Sita and the world ran to touch their feet.
ਦਯੋਆਸਨੰਅਰਘੁਪਾਦਰਘੁਤੇਣੰ
(ਫਿਰ) ਸ੍ਰੀ ਰਾਮ ਨੇ ਉਨ੍ਹਾਂ ਨੂੰ ਬੈਠਣ ਲਈ ਆਸਣ ਦੇ ਕੇ ਚਰਨਾਮ੍ਰਿਤ ਲਿਆ
ਦਈਆਸਿਖੰਮੌਨਨੇਸੰਪ੍ਰਸਿੰਨਯੰ॥੬੯੭॥
ਤਾਂ ਮਹਾ ਮੁਨੀਆਂ ਨੇ ਪ੍ਰਸੰਨ ਹੋ ਕੇ ਅਸ਼ੀਰਵਾਦ ਦਿੱਤਾ ॥੬੯੭॥
He gave them seats, washes their feet and all the great sages blessed him with delight.697.
ਭਈਰਿਖਰਾਮੰਬਡੀਗਿਆਨਚਰਚਾ
ਰਾਮ ਅਤੇ ਰਿਸ਼ੀਆਂ ਵਿੱਚ ਵੱਡੀ ਗਿਆਨ ਚਰਚਾ ਹੋਈ।
ਕਹੋਸਰਬਜੌਪੈਬਢੈਏਕਗ੍ਰੰਥਾ
ਜੇਕਰ ਉਹ ਸਾਰੀ ਕਹਾਂ, ਤਾਂ ਇੱਕ ਵੱਖਰਾ ਵੱਡਾ ਗ੍ਰੰਥ ਬਣ ਜਾਏਗਾ।
Great discussions pertaining to divine knowledge were held between the sages and ram and if all of it is described, this granth (book) will become voluminous.
ਬਿਦਾਬਿਪ੍ਰਕੀਨੇਘਨੀਦਛਨਾਦੈ
(ਫਿਰ) ਬਹੁਤ ਸਾਰੀ ਦੱਛਣਾਂ ਦੇ ਕੇ ਸਾਰਿਆਂ ਬ੍ਰਾਹਮਣਾਂ ਨੂੰ ਵਿਦਾ ਕੀਤਾ।
ਚਲੇਦੇਸਦੇਸੰਮਹਾਚਿਤਹਰਖੰ॥੬੯੮॥
ਉਹ ਬਹੁਤ ਪ੍ਰਸੰਨ ਚਿੱਤ ਨਾਲ ਦੇਸਾਂ ਪਰਦੇਸ਼ਾਂ ਵਲ ਚਲੇ ਗਏ ॥੬੯੮॥
All the sages were bestowed with suitable presents on bidding farewell to them who went away to their places happily.698.
ਇਹੀਬੀਚਆਯੋਮ੍ਰਿਤੰਸੂਨਬਿਪੰ
ਇਸੇ ਸਮੇਂ ਵਿੱਚ ਇਕ ਬ੍ਰਾਹਮਣ ਆਇਆ, ਜਿਸ ਦਾ ਪੁੱਤਰ ਮਰ ਚੁੱਕਿਆ ਸੀ,
ਜੀਐਬਾਲਆਜੈਨਹੀਤੋਹਿਸ੍ਰਾਪੰ
(ਉਸ ਨੇ ਆ ਕੇ ਕਿਹਾ-ਹੇ ਰਾਮ!) ਜਾਂ ਤਾਂ ਮੇਰਾ ਬਾਲਕ ਅੱਜ ਹੀ ਜੀ ਪਏ, ਨਹੀਂ ਤਾਂ ਮੈਂ ਤੈਨੂੰ ਸਰਾਪ (ਦਿੰਦਾ ਹਾਂ,
During this period a sage came with the corpse of his dead son and said to Ram, “If my child is not revived, I shall curse you.”
ਸਭੈਰਾਮਜਾਨੀਚਿਤੰਤਾਹਿਬਾਤਾ
ਕਿਉਂਕਿ ਤੇਰੇ ਦੋਸ਼ ਕਰਕੇ ਹੀ ਮਾਪਿਆਂ ਦੇ ਹੁੰਦਿਆਂ ਪੁੱਤਰ ਮਰਨ ਲੱਗ ਪਏ ਹਨ)। ਰਾਮ ਨੇ ਉਸ ਦੀ ਸਾਰੀ ਗੱਲ ਚਿੱਤ ਵਿੱਚ ਜਾਣ ਲਈ
ਦਿਸੰਬਾਰਣੀਤੇਬਿਬਾਣੰਹਕਾਰਯੋ॥੬੯੯॥
ਅਤੇ ਪੱਛਮ ਦਿਸ਼ਾ ਤੋਂ ਬਿਮਾਨ ਮੰਗਵਾ ਲਿਆ ॥੬੯੯॥
Ram ruminated about it in his mind and started towards the westerly direction in his air-vehicle.699.
ਹੁਤੋਏਕਸੂਦ੍ਰੰਦਿਸਾਉਤ੍ਰਮਧੰ
(ਕਾਰਨ ਇਹ ਸੀ ਕਿ) ਉੱਤਰ ਦਿਸ਼ਾ ਵਿੱਚ ਇਕ ਸ਼ੂਦਰ ਰਹਿੰਦਾ ਸੀ,
ਝੁਲੈਕੂਪਮਧੰਪਰਯੋਔਧਮੁਖੰ
ਜੋ ਮੂਧੇ ਮੂੰਹ ਖੂਹ ਵਿੱਚ ਲਟਕਿਆ ਹੋਇਆ ਸੀ।
In the north-western direction a Shudra was hanging overturned in a well
ਮਹਾਉਗ੍ਰਤੇਜਾਪਪਸਯਾਤਉਗ੍ਰੰ
(ਉਹ) ਮਹਾਨ ਤੇਜ਼ ਵਾਲਾ ਬਹੁਤ ਭਾਰੀ ਤਪੱਸਿਆ ਕਰ ਰਿਹਾ ਸੀ।
ਹਨਯੋਤਾਹਿਰਾਮੰਅਸੰਆਪਹਥੰ॥੭੦੦॥
ਸ੍ਰੀ ਰਾਮ ਨੇ ਆਪਣੇ ਹੱਥੀਂ ਤਲਵਾਰ ਨਾਲ ਉਸ ਨੂੰ ਮਾਰ ਦਿੱਤਾ ॥੭੦੦॥
He was performing a penance Ram killed him with his own hand.700.
ਜੀਯੋਬ੍ਰਹਮਪੁਤ੍ਰੰਹਰਯੋਬ੍ਰਹਮਸੋਗੰ
(ਸ਼ੂਦਰ ਦੇ ਮਰਦਿਆਂ ਹੀ) ਬ੍ਰਾਹਮਣ ਦਾ ਪੁੱਤਰ ਜੀ ਪਿਆ ਅਤੇ ਬ੍ਰਾਹਮਣ ਦਾ ਸੋਗ ਖ਼ਤਮ ਹੋ ਗਿਆ।
ਬਢੀਕੀਰਤਰਾਮੰਚਤੁਰਕੁੰਟਮਧੰ
ਫਲਸਰੂਪ ਰਾਮ ਦਾ ਯਸ਼ ਚੌਹਾਂ ਕੁੰਟਾਂ ਵਿੱਚ ਵੱਧ ਗਿਆ।
The son of Brahmin regained his life and his agony ended. The praise of Ram spread in all the four directions.
ਕਰਯੋਦਸਸਹੰਸ੍ਰਲਉਰਾਜਅਉਧੰ
ਦਸ ਹਜ਼ਾਰ ਵਰ੍ਹੇ ਤਕ ਅਯੁੱਧਿਆ ਉਤੇ (ਸ੍ਰੀ ਰਾਮ ਨੇ) ਰਾਜ ਕੀਤਾ
ਫਿਰੀਚਕ੍ਰਚਾਰੋਬਿਖੈਰਾਮਦੋਹੀ॥੭੦੧॥
ਅਤੇ ਚੌਹਾਂ ਦਿਸ਼ਾਵਾਂ ਵਿੱਚ ਰਾਮ ਦੀ ਦੁਹਾਈ ਫਿਰ ਗਈ ॥੭੦੧॥
In this way Ram was eulogized all over and the ruled over his kingdom for ten thousand years.701.
ਜਿਣੇਦੇਸਦੇਸੰਨਰੇਸੰਰਾਮੰ
ਦੇਸ਼ਾਂ ਦੇਸ਼ਾਂ ਦੇ ਰਾਜੇ ਰਾਮ ਨੇ ਜਿੱਤ ਲਏ।
ਮਹਾਜੁਧਜੇਤਾਤਿਹੂੰਲੋਕਜਾਨਯੋ
ਤਿੰਨਾਂ ਲੋਕਾਂ ਵਿੱਚ ਜਾਣ ਲਿਆ ਗਿਆ ਕਿ (ਰਾਮ) ਮਹਾਨ ਯੁੱਧ-ਵਿਜੇਤਾ ਹਨ।
Ram conquered the kings of various countries and he was considered a great conqueror in the three worlds.
ਦਯੋਮੰਤ੍ਰੀਅਤ੍ਰੰਮਹਾਭ੍ਰਾਤਭਰਥੰ
(ਉਨ੍ਹਾਂ ਨੇ ਆਪਣੇ) ਭਰਾ ਭਰਤ ਨੂੰ ਮੁੱਖ-ਮੰਤਰੀ ਦੀ ਪਦਵੀ ਦਿੱਤੀ
ਕੀਯੋਸੈਨਨਾਥੰਸੁਮਿਤ੍ਰਾਕੁਮਾਰੰ॥੭੦੨॥
ਅਤੇ ਲੱਛਮਣ ਨੂੰ ਸੈਨਾਪਤੀ ਦੇ ਰੂਪ ਵਿੱਚ ਸਥਾਪਿਤ ਕਰ ਦਿੱਤਾ ॥੭੦੨॥
He made Bharat his ministers and made Lakshman and Shatrughan, the sons of Sumitra, his generals.702.
ਮ੍ਰਿਤਗਤਛੰਦ
ਮ੍ਰਿਤਗਤ ਛੰਦ
MRITGAT STANZA
ਸੁਮਤਿਮਹਾਰਿਖਰਘੁਬਰ
ਸ੍ਰੀ ਰਾਮ ਉਤਮ ਬੁੱਧੀ ਵਾਲੇ ਮਹਾਰਿਸ਼ੀ ਸਨ।
ਦੁੰਦਭਬਾਜਤਿਦਰਦਰ
(ਉਨ੍ਹਾਂ ਦੇ ਪ੍ਰਤਾਪ ਦੀ) ਦੁਦੰਭੀ ਦੁਆਰ-ਦੁਆਰ ਉਤੇ ਵਜ ਰਹੀ ਸੀ।
The drum is resounding on the door of the great sage Raghuvir (Ram),
ਜਗਕੀਅਸਧੁਨਘਰਘਰ
ਜਗਤ ਦੇ ਘਰ-ਘਰ ਵਿੱਚ ਅਤੇ ਦੇਵ ਲੋਕ ਵਿੱਚ
ਪੂਰਰਹੀਧੁਨਸੁਰਪੁਰ॥੭੦੩॥
(ਉਨ੍ਹਾਂ ਦੇ ਯਸ਼ ਦੀ) ਧੁਨ ਭਰ ਰਹੀ ਸੀ ॥੭੦੩॥
And in the whole world, in all houses and in the abode of gods, he was hailed.703.
ਸੁਢਰਮਹਾਰਘੁਨੰਦਨ
ਸ੍ਰੀ ਰਾਮ ਦੀ ਡੀਲ ਡੌਲ ਬਹੁਤ ਸੁੰਦਰ ਹੈ,
ਜਗਪਤਮੁਨਗਨਬੰਦਨ
ਰਾਜੇ ਅਤੇ ਮੁਨੀ ਉਨ੍ਹਾਂ ਨੂੰ ਬੰਦਨਾ ਕਰਦੇ ਹਨ।
Being known with the name of Raghunandan, ram is the lord os the world and is worshipped by the sages..
ਧਰਧਰਲੌਨਰਚੀਨੇ
ਪਹਾੜ ਤਕ ਸਭ ਦੇ ਆਸਰੇ ਵਜੋਂ ਰਾਮ ਨੂੰ ਮਨੁੱਖਾਂ ਨੇ ਜਾਣਿਆ ਹੈ,
ਸੁਖਦੈਦੁਖਬਿਨਕੀਨੇ॥੭੦੪॥
(ਜਿਨ੍ਹਾਂ ਨੇ ਪਰਜਾ ਨੂੰ) ਸੁੱਖ ਦੇ ਕੇ ਦੁੱਖਾਂ ਤੋਂ ਰਹਿਤ ਕਰ ਦਿੱਤਾ ॥੭੦੪॥
He identified the people on the earth and comforted them, removing their agony.704.
ਅਰਹਰਨਰਕਰਜਾਨੇ
ਸ੍ਰੀ ਰਾਮ ਨੂੰ ਪੁਰਸ਼ਾਂ ਨੇ ਵੈਰੀਆਂ ਦਾ ਨਾਸ਼ ਕਰਤਾ ਕਰ ਕੇ ਜਾਣਿਆ ਹੈ
ਦੁਖਹਰਸੁਖਕਰਮਾਨੇ
ਅਤੇ ਦੁਖ ਮਿਟਾ ਕੇ, ਸੁੱਖ ਕਰਨ ਵਾਲਾ ਮੰਨਿਆ ਹੈ।
All the people considered him as the destroyer of enemies, remover of sufferings and the giver of comforts
ਪੁਰਧਰਨਰਬਰਸੇਹੈ
ਅਯੁਧਿਆ ਪੁਰੀ ਦੇ ਆਸਰਾ ਰੂਪ ਰਾਮ ਦੀ ਭਲੇ ਪੁਰਸ਼ ਸੇਵਾ ਕਰਦੇ ਹਨ,
ਰੂਪਅਨੂਪਅਭੈਹੈ॥੭੦੫॥
(ਕਿਉਂਕਿ) ਉਹ ਅਨੂਪਮ ਅਤੇ ਨਿਡਰ ਹਨ ॥੭੦੫॥
All the city of Ayodhya is living in comfort because of his unique personality and the fearless blessings.705.
ਅਨਕਾਛੰਦ
ਅਨਕਾ ਛੰਦ
ANKA STANZA
ਪ੍ਰਭੂਹੈ
(ਸ੍ਰੀ ਰਾਮ ਸਭ ਦੇ) ਸੁਆਮੀ ਹਨ,
ਅਜੂਹੈ
ਜੂਨਾਂ ਤੋਂ ਰਹਿਤ ਹਨ,
ਅਜੈਹੈ
ਜਿੱਤੇ ਨਹੀਂ ਜਾਂਦੇ,
ਅਭੈਹੈ॥੭੦੬॥
ਡਰਦੇ ਨਹੀਂ ਹਨ ॥੭੦੬॥
That Ram is God, Infinite, Unconquerable and Fearless.706.
ਅਜਾਹੈ
ਅਜਨਮੇ ਹਨ
ਅਤਾਹੈ
(ਪਰਮ) ਪੁਰਸ਼ ਹਨ,
ਅਲੈਹੈ
ਸਾਰਾ ਜਗਤ ਹਨ,