ਅਜੈਹੈ॥੭੦੭॥
ਨਾ ਜਿੱਤੇ ਜਾ ਸਕਣ ਵਾਲੇ (ਪਾਰਬ੍ਰਹਮ) ਹਨ ॥੭੦੭॥
He is the Lord of nature, he is Purusha, he is the whole world and higher Brahman.707.
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ
BHUJANG PRAYAAT STANZA
ਬੁਲਯੋਚਤ੍ਰਭ੍ਰਾਤੰਸੁਮਿਤ੍ਰਾਕੁਮਾਰੰ॥
ਸ੍ਰੀ ਰਾਮ ਨੇ ਆਪਣੇ ਚੌਥੇ ਭਰਾ, ਸੁਮਿਤ੍ਰਾ ਦੇ ਛੋਟੇ ਪੁੱਤਰ (ਸ਼ਤਰੂਘਨ) ਨੂੰ ਬੁਲਾਇਆ
ਕਰਯੋਮਾਥੁਰੇਸੰਤਿਸੇਰਾਵਣਾਰੰ॥
ਅਤੇ ਉਸ ਨੂੰ ਮਥੁਰਾ ਦਾ ਰਾਜਾ ਬਣਾ ਦਿੱਤਾ।
One day Ram sent for the son of Sumitra and said to him :
ਤਹਾਏਕਦਈਤੰਲਵੰਉਗ੍ਰਤੇਜੰ॥
ਉਥੇ ਇਕ ਭਿਆਨਕ ਤੇਜ ਵਾਲਾ 'ਲਵਣ' ਨਾਂ ਵਾਲਾ ਦੈਂਤ ਹੁੰਦਾ ਸੀ।
ਦਯੋਤਾਹਿਅਪੰਸਿਵੰਸੂਲਭੇਜੰ॥੭੦੮॥
ਉਸ ਨੂੰ ਸ਼ਿਵ ਨੇ ਆਪਣਾ ਤ੍ਰਿਸ਼ੂਲ ਦੇ ਕੇ ਭੇਜਿਆ ਸੀ ॥੭੦੮॥
In a distant land there lives a huge demon named Lavan, who has got the trident of Shiva,708.
ਪਠਯੋਤੀਰਮੰਤ੍ਰੰਦੀਯੋਏਕਰਾਮੰ॥
ਯੁੱਧ ਦੇ ਵਿਜੇਤਾ ਅਤੇ ਧਰਮ ਦੇ ਘਰ ਰਾਮ ਨੇ ਇਕ ਮੰਦਰਿਆ ਹੋਇਆ ਤੀਰ (ਹੱਥ ਵਿੱਚ) ਦੇ ਕੇ
ਮਹਾਜੁਧਮਾਲੀਮਹਾਧਰਮਧਾਮੰ॥
(ਸ਼ਤਰੂਘਨ ਨੂੰ) ਭੇਜਿਆ (ਅਤੇ ਇਹ ਵੀ ਸਮਝਾਇਆ ਕਿ)
Ram gave him an arrow after reciting a mantra which was a great weapon from Ram, the abode of Dharma.
ਸਿਵੰਸੂਲਹੀਣੰਜਵੈਸਤ੍ਰਜਾਨਯੋ॥
ਜਦੋਂ ਵੈਰੀ ਨੂੰ ਸ਼ਿਵ ਦੇ ਤ੍ਰਿਸ਼ੂਲ ਤੋਂ ਸੱਖਣਾ ਵੇਖੋ
ਤਬੈਸੰਗਿਤਾਕੈਮਹਾਜੁਧਠਾਨਯੋ॥੭੦੯॥
ਤਦੋਂ ਹੀ ਉਸ ਨਾਲ ਘੋਰ ਯੁੱਧ ਮਚਾ ਦਿਓ ॥੭੦੯॥
Ram said to him “When you see the enemy without the trident of Shiva, then wage a war with him.”709.
ਲਯੋਮੰਤ੍ਰਤੀਰੰਚਲਯੋਨਿਆਇਸੀਸੰ॥
(ਸ਼ਤਰੂਘਨ ਨੇ ਉਹ) ਮੰਦਰਿਆ ਹੋਇਆ ਤੀਰ (ਹੱਥ ਵਿੱਚ) ਲਿਆ ਅਤੇ ਸਿਰ ਨਿਵਾ ਕੇ ਚਲ ਪਿਆ।
ਤ੍ਰਿਪੁਰਜੁਧਜੇਤਾਚਲਯੋਜਾਣਈਸੰ॥
(ਉਹ ਤੀਰ ਇਉਂ ਚਲਿਆ) ਮਾਨੋ ਸ਼ਿਵ ਦਾ ਤ੍ਰਿਸ਼ੂਲ ਲਵਣ ਕੋਲੋਂ ਚਲਿਆ ਗਿਆ ਹੋਵੇ।
Shatrughan taking that charmed arrows and bowing his head started for his errand and it seemed that he was going as conquerer of the three worlds
ਲਖਯੋਸੂਲਹੀਣੰਰਿਪੰਜਉਣਕਾਲੰ॥
ਜਿਸ ਵੇਲੇ ਵੈਰੀ ਨੂੰ ਸ਼ਿਵ ਦੇ ਤ੍ਰਿਸ਼ੂਲ ਤੋਂ ਹੀਣ ਜਾਣਿਆ,
ਤਬੈਕੋਪਮੰਡਯੋਰਣੰਬਿਕਰਾਲੰ॥੭੧੦॥
ਉਸੇ ਵੇਲੇ (ਸ਼ਤਰੂਘਨ ਨੇ) ਕ੍ਰੋਧ ਨਾਲ ਭਿਆਨਕ ਯੁੱਧ ਕਰਨਾ ਸ਼ੁਰੂ ਕਰ ਦਿੱਤਾ ॥੭੧੦॥
When he saw the enemy without the trident of Shiva, then finding an opportunity, he furiously began to wage war with him.710.
ਭਜੈਘਾਇਖਾਯੰਅਗਾਯੰਤਸੂਰੰ॥
ਬਹੁਤ ਜ਼ਖ਼ਮ ਖਾ ਕੇ ਸੂਰਮੇਂ ਭੱਜ ਗਏ ਸਨ।
ਹਸੇਕੰਕਬੰਕੰਘੁਮੀਗੈਣਹੂਰੰ॥
ਭਿਆਨਕ ਕਾਂ ਪ੍ਰਸੰਨ ਸਨ ਅਤੇ ਆਕਾਸ਼ ਵਿੱਚ ਹੂਰਾਂ ਫਿਰਦੀਆਂ ਸਨ।
After getting wounded the warriors began to run away and the crows began to caw o seeing the corpse. The heavenly damsels began to wander in the sky
ਉਠੇਟੋਪਟੁਕੰਕਮਾਣੰਪ੍ਰਹਾਰੇ॥
ਕਮਾਨਾਂ (ਵਿੱਚੋਂ ਤੀਰਾਂ ਦੀ) ਮਾਰ ਨਾਲ ਟੋਪਾਂ ਦੇ ਟੋਟੇ ਹੋ ਕੇ ਉਡਦੇ ਹਨ,
ਰਣੰਰੋਸਰਜੇਮਹਾਛਤ੍ਰਧਾਰੇ॥੭੧੧॥
ਵੱਡੇ ਛੱਤਰਧਾਰੀ ਰਾਜੇ ਕ੍ਰੋਧ ਕਰਕੇ ਰਣ ਵਿੱਚ ਗੱਜ ਰਹੇ ਹਨ ॥੭੧੧॥
The helmets broke with the blow of arrows and the great sovereigns were highly enraged in the battlefield.711.
ਫਿਰਯੋਅਪਦਈਤੰਮਹਾਰੋਸਕੈਕੈ॥
ਬਹੁਤ ਅਧਿਕ ਰੋਸ ਕਰਕੇ ਯੁੱਧ ਵਿੱਚ 'ਲਵਣ' ਦੈਂਤ ਆਪ ਫਿਰ ਰਿਹਾ ਹੈ।
ਹਣੇਰਾਮਭ੍ਰਾਤੰਵਹੈਬਾਣਲੈਕੈ॥
ਸ਼ਤਰੂਘਨ ਨੇ ਓਹੀ ਬਾਣ ਲੈ ਕੇ ਮਾਰਿਆ,
That demon in great rage revolved and showered a volley of arrows on the brother of Ram
ਰਿਪੰਨਾਸਹੇਤੰਦੀਯੋਰਾਮਅਪੰ॥
ਜੋ ਰਾਮ ਨੇ ਖੁਦ ਵੈਰੀ ਨੂੰ ਮਾਰਨ ਵਾਸਤੇ ਦਿੱਤਾ ਸੀ।
ਹਣਿਯੋਤਾਹਿਸੀਸੰਦ੍ਰੁਗਾਜਾਪਜਪੰ॥੭੧੨॥
ਸ਼ਤਰੂਘਨ ਨੇ ਦੁਰਗਾ ਦਾ ਜਾਪ ਜਪ ਕੇ ਤੀਰ ਉਸ ਦੇ ਸਿਰ ਵਿੱਚ ਮਾਰ ਦਿੱਤਾ ॥੭੧੨॥
The arrows which was given by Ram for the destruction of the enemy, Shatrughan discharged it on the demon, repeating the name of Durga.712.
ਗਿਰਯੋਝੂਮਭੂਮੰਅਘੂਮਯੋਅਰਿਘਾਯੰ॥
(ਤੀਰ ਨਾਲ) ਫੱਟੜ ਹੋ ਕੇ ਘੁਮੇਰੀ ਖਾਂਦਾ ਹੋਇਆ ਧਰਤੀ ਉਤੇ ਡਿੱਗ ਪਿਆ।
ਹਣਯੋਸਤ੍ਰਹੰਤਾਤਿਸੈਚਉਪਚਾਯੰ॥
ਸ਼ਤਰੂਘਨ ਨੇ ਉਸ ਨੂੰ ਬੜੇ ਚਾਉ ਨਾਲ ਮਾਰ ਦਿੱਤਾ।
The enemy received a wounded and while revolving, he fell down on the earth and he was killed by Shatrughan