ਗਣੰਦੇਵਹਰਖੇਪ੍ਰਬਰਖੰਤਫੂਲੰ॥
ਦੇਵਤਿਆਂ ਦੇ ਦਲ ਪ੍ਰਸੰਨ ਹੋ ਗਏ ਅਤੇ ਫੁੱਲਾਂ ਦੀ ਬਰਖਾ ਕਰਨ ਲੱਗੇ,
The gods were overjoyed in the sky and began to shower floweres
ਹਤਯੋਦੈਤਦ੍ਰੋਹੀਮਿਟਯੋਸਰਬਸੂਲੰ॥੭੧੩॥
(ਕਿਉਂਕਿ) ਦ੍ਰੋਹੀ ਦੈਂਤ ਮਾਰਿਆ ਗਿਆ ਤਾਂ ਸਾਰੇ ਦੁੱਖ ਮਿਟ ਗਏ ॥੭੧੩॥
With the killing of this malignant demon, all their agony ended.713.
ਲਵੰਨਾਸੁਰੈਯੰਲਵੰਕੀਨਨਾਸੰ॥
'ਲਵਣ' ਦੈਂਤ ਨੂੰ (ਸ਼ਤਰੂਘਨ ਨੇ) ਛਿਣ ਵਿੱਚ ਮਾਰ ਦਿੱਤਾ,
All the saints were delighted with the destruction of the demon named Lavan
ਸਭੈਸੰਤਹਰਖੇਰਿਪੰਭੇਉਦਾਸੰ॥
ਸਾਰੇ ਸੰਤ ਪ੍ਰਸੰਨ ਹੋ ਗਏ ਤੇ ਵੈਰੀ ਦੁਖੀ ਹੋਏ।
The enemies became depressed,
ਭਜੈਪ੍ਰਾਨਲੈਲੈਤਜਯੋਨਗਰਬਾਸੰ॥
(ਦੈਂਤ) ਪ੍ਰਾਣ ਲੈ ਕੇ ਭੱਜ ਗਏ ਅਤੇ (ਉਨ੍ਹਾਂ ਨੇ) ਸ਼ਹਿਰ ਦਾ ਨਿਵਾਸ ਛੱਡ ਦਿੱਤਾ।
And fled away after forsaking the city
ਕਰਯੋਮਾਥੁਰੇਸੰਪੁਰੀਵਾਨਵਾਸੰ॥੭੧੪॥
ਮਥੁਰਾ ਦੇ ਰਾਜੇ (ਸ਼ਤਰੂਘਨ) ਨੇ ਮਥੁਰਾ ਵਿੱਚ ਨਿਵਾਸ ਕੀਤਾ ॥੭੧੪॥
Shatrughan stayed in the city of Mathura.714.
ਭਯੋਮਾਥੁਰੇਸੰਲਵੰਨਾਸ੍ਰਹੰਤਾ॥
ਸ਼ਤਰੂਘਨ ਮਥੁਰਾ ਦਾ ਰਾਜਾ ਹੋਇਆ
ਸਭੈਸਸਤ੍ਰਗਾਮੀਸੁਭੰਸਸਤ੍ਰਗੰਤਾ॥
ਜੋ ਸਾਰੇ ਸ਼ਸਤ੍ਰ ਚਲਾਣ ਵਾਲਾ ਤੇ ਸ਼ੁਭ ਸ਼ਾਸਤ੍ਰਾਂ ਨੂੰ ਜਾਣਨ ਵਾਲਾ ਹੈ।
After destroying Lavan, Shatrughan ruled over Mathura and all the weapon-wielders gave the blessings of good wishes to him.
ਭਏਦੁਸਟਦੂਰੰਕਰੂਰੰਸੁਠਾਮੰ॥
ਉਸ ਸਥਾਨ ਤੋਂ ਕਠੋਰ ਦੁਸ਼ਟ ਦੂਰ ਹੋ ਗਏ।
ਕਰਯੋਰਾਜਤੈਸੋਜਿਮੰਅਉਧਰਾਮੰ॥੭੧੫॥
ਸ਼ਤਰੂਘਨ ਨੇ ਉਥੇ ਉਹੋ ਜਿਹਾ ਰਾਜ ਕੀਤਾ ਜਿਹੋ ਜਿਹਾ ਅਯੁੱਧਿਆ ਵਿੱਚ ਰਾਮ (ਕਰਦੇ ਸਨ) ॥੭੧੫॥
He ended all the tyrants and ruled over Mathura like Ram ruling over Avadh.715.
ਕਰਿਯੋਦੁਸਟਨਾਸੰਪਪਾਤੰਤਸੂਰੰ॥
ਸੂਰਮਿਆਂ ਨੂੰ ਡਿਗਾਣ ਵਾਲੇ ਸ਼ਤਰੂਘਨ ਨੇ ਦੁਸ਼ਟ ਦਾ ਨਾਸ਼ ਕਰ ਦਿੱਤਾ।
ਉਠੀਜੈਧੁਨੰਪੁਰਰਹੀਲੋਗਪੂਰੰ॥
ਫਲਸਰੂਪ ਜੈ ਦੀ ਧੁਨੀ ਉਠੀ ਜੋ (ਤਿੰਨਾਂ) ਲੋਕਾਂ ਵਿੱਚ ਪਸਰ ਰਹੀ ਹੈ
On destroying the tyrant, the people of all directions hailed Shatrughan his fame spread in all the directions nicely
ਗਈਪਾਰਸਿੰਧੰਸੁਬਿੰਧੰਪ੍ਰਹਾਰੰ॥
ਅਤੇ ਬਿੰਧਿਆਚਾਲ ਤੋਂ ਪਾਰ ਸਮੁੰਦਰ ਤੱਕ ਚਲੀ ਗਈ ਹੈ।
ਸੁਨਿਯੋਚਕ੍ਰਚਾਰੰਲਵੰਲਾਵਣਾਰੰ॥੭੧੬॥
ਚੌਹਾਂ ਚੱਕਾਂ ਵਿੱਚ ਸੁਣਿਆ ਗਿਆ ਕਿ ਸ਼ਤਰੂਘਨ ਨੇ 'ਲਵਣ' ਨੂੰ ਮਾਰ ਦਿੱਤਾ ਹੈ ॥੭੧੬॥
And the people came to know with great zeal that demon Lavan had been killed.716.
ਅਥਸੀਤਾਕੋਬਨਬਾਸਦੀਬੋ॥
ਹੁਣ ਸੀਤਾ ਨੂੰ ਬਨਵਾਸ ਦੇਣ ਦਾ ਕਥਨ
Now begins the description about the Exile of Sita :
ਭੁਜੰਗਪ੍ਰਯਾਤਛੰਦ॥
ਭੁਜੰਗ ਪ੍ਰਯਾਤ ਛੰਦ
It happened then like this and on this side Ram said to Sita with love:
ਭਈਏਮਤਉਨੈਇਤੈਰਾਵਣਾਰੰ॥
ਉਧਰ ਇਸ ਤਰ੍ਹਾਂ (ਗੱਲ) ਹੋਈ ਇਧਰ ਸੀਤਾ ਨੇ
ਕਹੀਜਾਨਕੀਸੋਸੁਕਥੰਸੁਧਾਰੰ॥
ਬੜੇ ਸੁੰਦਰ ਢੰਗ ਨਾਲ ਰਾਮ ਨੂੰ ਕਿਹਾ
ਰਚੇਏਕਬਾਗੰਅਭਿਰਾਮੰਸੁਸੋਭੰ॥
ਕਿ ਇਕ ਸੁੰਦਰ ਬਾਗ ਬਣਵਾਓ ਜਿਸ ਦੀ ਸ਼ੋਭਾ ਨੂੰ ਵੇਖ ਕੇ
ਲਖੇਨੰਦਨੰਜਉਨਕੀਕ੍ਰਾਤਛੋਭੰ॥੭੧੭॥
ਇੰਦਰ ਦੇ 'ਨੰਦਨ' ਬਾਗ ਦੀ ਸ਼ੋਭਾ ਫਿਕੀ ਪੈ ਜਾਵੇ ॥੭੧੭॥
“A forest may be created, seeing which the brightness of Nandan forest (of heaven) be dimmed.”717.
ਸੁਨੀਏਮਬਾਨੀਸੀਆਧਰਮਧਾਮੰ॥
ਜਦ ਸੀਤਾ ਦੀ ਅਜਿਹੀ ਬਾਣੀ ਧਰਮ-ਧਾਮ (ਰਾਮ) ਨੇ ਸੁਣੀ
ਰਚਿਯੋਏਕਬਾਗੰਮਹਾਅਭਰਾਮੰ॥
ਤਾਂ ਇਕ ਮਹਾਨ ਸੁੰਦਰ ਬਾਗ ਬਣਵਾਇਆ।
Listening to the orders of Ram, the abode of Dharma, a very beautiful garden was created
ਮਣੀਭੂਖਿਤੰਹੀਰਚੀਰੰਅਨੰਤੰ॥
ਉਸ ਵਿੱਚ ਅਨੰਤ ਹੀ ਹੀਰੇ ਅਤੇ ਮਣੀਆਂ ਜੜ੍ਹੀਆਂ ਹੋਈਆਂ ਸਨ
ਲਖੇਇੰਦ੍ਰਪਥੰਲਜੇਸ੍ਰੋਭਵੰਤੰ॥੭੧੮॥
ਅਤੇ ਉਸ ਦੀ ਸੁੰਦਰਤਾ ਨੂੰ ਵੇਖ ਕੇ ਸ਼ੋਭਾ ਵਾਲਾ ਖਾਂਡਵ ਬਨ (ਇੰਦਰ ਪਥੰ) ਸ਼ਰਮਸਾਰ ਹੁੰਦਾ ਸੀ ॥੭੧੮॥
That garden looked like one bedecked with gems and diamonds and before which the forest of Indra felt shy.718.
ਮਣੀਮਾਲਬਜ੍ਰੰਸਸੋਭਾਇਮਾਨੰ॥
ਉਸ ਵਿੱਚ ਮਣੀਆਂ ਤੇ ਹੀਰਿਆਂ ਦੀਆਂ ਲੜੀਆਂ ਸੁਭਾਇਮਾਨ ਹੋ ਰਹੀਆਂ ਸਨ।
ਸਭੈਦੇਵਦੇਵੰਦੁਤੀਸੁਰਗਜਾਨੰ॥
ਸਾਰੇ ਦੇਵੀ ਦੇਵਤਿਆਂ ਨੇ ਉਸ ਨੂੰ ਦੂਜਾ ਸੁਅਰਗ ਸਮਝਣਾ ਸ਼ੁਰੂ ਕਰ ਦਿੱਤਾ।
It was thus decorated with jewels, wreaths and diamonds that all the gods had considered it as a second heaven.
ਗਏਰਾਮਤਾਮੋਸੀਆਸੰਗਲੀਨੇ॥
ਸ੍ਰੀ ਰਾਮ ਸੀਤਾ ਨੂੰ ਲੈ ਕੇ ਉਸ ਬਾਗ ਵਿੱਚ ਗਏ।
ਕਿਤੀਕੋਟਸੁੰਦਰੀਸਭੈਸੰਗਿਕੀਨੇ॥੭੧੯॥
ਕਈ ਕਰੋੜ (ਅਰਥਾਤ ਬਹੁਤ ਸਾਰੀਆਂ) ਸੁੰਦਰ ਦਾਸੀਆਂ ਨੂੰ ਸੀਤਾ ਦੇ ਨਾਲ ਕਰ ਦਿੱਤਾ ॥੭੧੯॥
Ram Chander went to abide there with Sita and many beautiful women.719.
ਰਚਯੋਏਕਮੰਦ੍ਰੰਮਹਾਸੁਭ੍ਰਠਾਮੰ॥
ਉਸੇ ਮਹਾਨ ਸੁੰਦਰ ਸਥਾਨ ਵਿੱਚ ਇਕ ਮਹੱਲ (ਮੰਦਰ) ਬਣਵਾਇਆ।
ਕਰਯੋਰਾਮਸੈਨੰਤਹਾਧਰਮਧਾਮੰ॥
ਉਸ ਵਿੱਚ ਧਰਮ-ਧਾਮ (ਰਾਮ) ਨੇ ਬਿਸ਼ਰਾਮ ਕੀਤਾ।
A beautiful palace was built there where Ram, the abode of Dharma,
ਕਰੀਕੇਲਖੇਲੰਸੁਬੇਲੰਸੁਭੋਗੰ॥
ਉਥੇ ਕਈ ਤਰ੍ਹਾਂ ਦੀ ਕ੍ਰੀੜਾ, ਭੋਗ ਅਤੇ ਬਿਲਾਸ ਕੀਤੇ।
ਹੁਤੋਜਉਨਕਾਲੰਸਮੈਜੈਸਜੋਗੰ॥੭੨੦॥
ਜਿਸ ਤਰ੍ਹਾਂ ਦਾ ਸਮਾਂ ਸੀ, ਉਸੇ ਤਰ੍ਹਾਂ ਦੇ ਕਾਰ ਵਿਹਾਰ ਪੂਰੇ ਕੀਤੇ ॥੭੨੦॥
Used to sleep and enjoyed at different times in various ways.720.
ਰਹਯੋਸੀਅਗਰਭੰਸੁਨਯੋਸਰਬਬਾਮੰ॥
ਸੀਤਾ ਨੂੰ (ਉਸ ਸਮੇਂ) ਗਰਭ ਠਹਿਰ ਗਿਆ, (ਇਸ ਗੱਲ ਨੂੰ) ਸਾਰੀਆਂ ਇਸਤਰੀਆਂ ਨੇ ਸੁਣ ਲਿਆ।
ਕਹੇਏਮਸੀਤਾਪੁਨਰਬੈਨਰਾਮੰ॥
ਫਿਰ ਸੀਤਾ ਨੇ ਇਹ ਬਚਨ ਸ੍ਰੀ ਰਾਮ ਨੂੰ ਕਿਹਾ ਕਿ ਹੇ ਨਾਥ!
After sometimes all the women heard that Sita was pregnant, then Sita said to Ram :
ਫਿਰਯੋਬਾਗਬਾਗੰਬਿਦਾਨਾਥਦੀਜੈ॥
ਮੈਂ ਬਾਗ ਵਿੱਚ ਬਹੁਤ ਫਿਰ ਲਿਆ, ਹੁਣ ਮੈਨੂੰ ਵਿਦਾ ਕਰੋ।
ਸੁਨੋਪ੍ਰਾਨਪਿਆਰੇਇਹੈਕਾਜਕੀਜੈ॥੭੨੧॥
ਹੇ ਪ੍ਰਾਣ ਪਿਆਰੇ! ਸੁਣੋ ਅਤੇ ਇਹੀ ਕਾਰਜ ਕਰੋ ॥੭੨੧॥
“I have wandered enough in this forest, O my lord, bid me farewell.721.
ਦੀਯੌਰਾਮਸੰਗੰਸੁਮਿਤ੍ਰਾਕੁਮਾਰੰ॥
ਲੱਛਮਣ ਨੂੰ ਸ੍ਰੀ ਰਾਮ ਨੇ ਨਾਲ ਭੇਜਿਆ
ਦਈਜਾਨਕੀਸੰਗਤਾਕੇਸੁਧਾਰੰ॥
ਅਤੇ ਉਸ ਨਾਲ ਚੰਗੀ ਤਰ੍ਹਾਂ ਸੀਤਾ ਨੂੰ ਤੋਰ ਦਿੱਤਾ।
Ram sent Sita alongwith Lakshman
ਜਹਾਘੋਰਸਾਲੰਤਮਾਲੰਬਿਕ੍ਰਾਲੰ॥
ਜਿਥੇ ਵੱਡੇ-ਵੱਡੇ ਸਾਲ ਤੇ ਤਮਾਲ ਦੇ ਭਿਆਨਕ ਬ੍ਰਿਛ ਸਨ,
ਤਹਾਸੀਅਕੋਛੋਰਆਇਯੋਉਤਾਲੰ॥੭੨੨॥
(ਲੱਛਮਣ) ਉਥੇ ਸੀਤਾ ਨੂੰ ਛੱਡ ਕੇ ਛੇਤੀ ਨਾਲ ਮੁੜ ਆਇਆ ॥੭੨੨॥
Lakshman left her in the Vihar forest, where there were lawful trees of saal and tamaal.722.
ਬਨੰਨਿਰਜਨੰਦੇਖਕੈਕੈਅਪਾਰੰ॥
ਅਪਾਰ ਨਿਰਜਨ ਬਣ ਨੂੰ ਵੇਖ ਕੇ ਸੀਤਾ ਨੇ ਜਾਣ ਲਿਆ
ਬਨੰਬਾਸਜਾਨਯੋਦਯੋਰਾਵਣਾਰੰ॥
ਕਿ ਰਾਮ ਨੇ (ਮੈਨੂੰ) ਬਨਵਾਸ ਦਿੱਤਾ ਹੈ।
Finding herself in a desolate forest, Sita understood that Ram had exiled her
ਰੁਰੋਦੰਸੁਰਉਚੰਪਪਾਤੰਤਪ੍ਰਾਨੰ॥
(ਉਸੇ ਵੇਲੇ) ਉੱਚੀ ਸੁਰ ਨਾਲ ਰੋਣ ਲੱਗੀ ਅਤੇ ਪ੍ਰਾਣਾਂ ਤੋਂ ਬੇਸੁੱਧ ਹੋ ਕੇ (ਇਸ ਤਰ੍ਹਾਂ) ਡਿੱਗ ਪਈ,
ਰਣੰਜੇਮਵੀਰੰਲਗੇਮਰਮਬਾਨੰ॥੭੨੩॥
ਜਿਵੇਂ ਰਣ ਵਿੱਚ ਨਾਜ਼ਕ ਥਾਂ 'ਤੇ ਬਾਣ ਲੱਗਣ ਨਾਲ ਸੂਰਮਾ ਡਿੱਗ ਪੈਂਦਾ ਹੈ ॥੭੨੩॥
There she began to weep in a fatal sound in a loud voice like a warrior being shot by an arrow on the secret parts.723.
ਸੁਨੀਬਾਲਮੀਕੰਸ੍ਰੁਤੰਦੀਨਬਾਨੀ॥
ਸੀਤਾ ਦੀ ਦੀਨ ਬਾਣੀ ਬਾਲਮੀਕ ਨੇ ਕੰਨੀਂ ਸੁਣੀ
ਚਲਯੋਕਉਕਚਿਤੰਤਜੀਮੋਨਧਾਨੀ॥
ਤਾਂ ਚਿੱਤ ਵਿੱਚ ਚੌਂਕ ਕੇ ਅਤੇ ਕੁਟੀਆ ਛੱਡ ਕੇ ਤੁਰ ਪਿਆ।
The sage Valmiki heard this voice and forsaking his silence and shouting in wonder went towards Sita
ਸੀਆਸੰਗਿਲੀਨੇਗਯੋਧਾਮਆਪੰ॥
ਸੀਤਾ ਨੂੰ ਨਾਲ ਲੈ ਕੇ ਆਪਣੇ ਸਥਾਨ 'ਤੇ ਚਲਾ ਗਿਆ
ਮਨੋਬਚਕਰਮੰਦੁਰਗਾਜਾਪਜਾਪੰ॥੭੨੪॥
ਅਤੇ ਮਨ, ਬਚਨ ਅਤੇ ਕਰਮ ਕਰਕੇ ਦੁਰਗਾ ਦਾ ਜਾਪ ਜਪਣ ਲੱਗਾ ॥੭੨੪॥
He returned to his home alongwith Sita repeating the name of Sruga with mind, speech and action.724.