GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 301
Display Settings
ਹੋਪਾਥਰਜਾਣੁਚਲਾਈਐਕਰਸੋਝਟਕਿਕੈ॥੧੦੭॥
ਜਿਵੇਂ ਹੱਥ ਨਾਲ ਝਟਕਾ ਦੇ ਕੇ ਪੱਥਰ ਚਲਾਈਦਾ ਹੈ ॥੧੦੭॥
When kansa came to know that Putana had been killed in Gokul, he said to Tranvrata, “You go there and kill the son of Nand by dashing him like a stone with a jerk.107.
ਸਵੈਯਾ
ਸਵੈਯਾ:
SWAYYA
ਕੰਸਹਿਕੈਤਸਲੀਮਚਲਿਯੋਹੈਤ੍ਰਿਣਾਵਰਤਸੀਘਰਦੈਗੋਕੁਲਆਯੋ
ਤ੍ਰਿਣਾਵਰਤ ਕੰਸ ਨੂੰ ਪ੍ਰਣਾਮ ('ਤਸਲੀਮ') ਕਰ ਕੇ ਤੁਰਿਆ ਅਤੇ ਛੇਤੀ ਨਾਲ ਗੋਕਲ ਆਇਆ।
ਬਉਡਰਕੋਤਬਰੂਪਧਰਿਯੋਧਰਨੀਪਰਕੈਬਲਪਉਨਬਹਾਯੋ
ਉਸ ਨੇ ਵਾਵਰੋਲੇ ਦਾ ਰੂਪ ਧਾਰਨ ਕੀਤਾ ਅਤੇ ਧਰਤੀ ਉਤੇ ਜ਼ੋਰ ਦੀ ਹਵਾ ਚਲਾ ਦਿੱਤੀ।
Bowing before Kansa, Tranavrata quickly reached Gokul and transformed himself into a duststorm and began to blow with a great speed
ਆਗਮਜਾਨਕੈਭਾਰੀਭਯੋਹਰਿਮਾਰਿਤਬੈਵਹਭੂਮਿਪਰਾਯੋ
(ਤ੍ਰਿਣਾਵਰਤ ਦਾ) ਆਉਣਾ ਜਾਣ ਕੇ ਕ੍ਰਿਸ਼ਨ ਭਾਰੀ ਹੋ ਗਏ ਅਤੇ ਉਸ ਨੂੰ ਧਰਤੀ ਉਤੇ ਪਟਕਾ ਕੇ ਮਾਰਿਆ।
ਪੂਰਭਏਦ੍ਰਿਗਮੂੰਦਕੈਲੋਕਨਲੈਹਰਿਕੋਨਭਿਕੇਮਗਧਾਯੋ॥੧੦੮॥
(ਘੱਟੇ ਨਾਲ) ਲੋਕਾਂ ਦੀਆਂ ਅੱਖਾਂ ਭਰ ਗਈਆਂ, ਜਿਸ ਕਰ ਕੇ ਲੋਕਾਂ (ਨੇ ਅੱਖਾਂ) ਬੰਦ ਕਰ ਲਈਆਂ, (ਤਦੋਂ ਤ੍ਰਿਣਾਵਰਤ) ਕ੍ਰਿਸ਼ਨ ਨੂੰ ਲੈ ਕੇ ਆਕਾਸ਼ ਦੇ ਰਸਤੇ ਭਜ ਗਿਆ ॥੧੦੮॥
Krishna became extremely weighty and colliding against him, Tranavrata fell down on the earth, but still when the eyes of the people were filled with dust and closed down, he flew in the sky taking Krishna with him.108.
ਜਉਹਰਿਜੀਨਭਿਬੀਚਗਯੋਕਰਤਉਅਪਨੇਬਲਕੋਤਨਚਟਾ
ਜਦੋਂ ਕ੍ਰਿਸ਼ਨ ਜੀ ਆਕਾਸ਼ ਵਿਚ ਚਲੇ ਗਏ ਤਦ (ਉਨ੍ਹਾਂ ਨੇ) ਆਪਣੇ ਸ਼ਰੀਰ ਦੇ ਬਲ ਨੂੰ ਝਟਕਾ ਦਿੱਤਾ
When he reached high in the sky alongwith Krishna, because of the beating of Krishna his power began to decline
ਰੂਪਭਯਾਨਕਕੋਧਰਿਕੈਮਿਲਿਜੁਧਕਰਿਯੋਤਬਰਾਛਸਫਟਾ
ਅਤੇ ਭਿਆਨਕ ਰੂਪ ਧਾਰ ਕੇ ਚੰਗੀ ਤਰ੍ਹਾਂ ਯੁੱਧ ਕੀਤਾ ਅਤੇ ਰਾਖਸ਼ ਨੂੰ ਘਾਇਲ ਕਰ ਦਿੱਤਾ।
Manifesting himself in a dreadful form Krishna fought a battle with that demon and wounded him
ਫੇਰਿਸੰਭਾਰਦਸੋਨਖਆਪਨੇਕੈਕੈਤੁਰਾਸਿਰਸਤ੍ਰਕੋਕਟਾ
ਫਿਰ ਆਪਣੇ ਦਸਾਂ ਨੌਹਾਂ ਨੂੰ ਸੰਭਾਲ ਕੇ ਸ਼ੀਘਰਤਾ ਨਾਲ ਵੈਰੀ ਦਾ ਸਿਰ ਕਟ ਦਿੱਤਾ।
Then with his own hands and with the ten nails, he chopped the head of the enemy
ਰੁੰਡਗਿਰਿਯੋਜਨੁਪੇਡਿਗਿਰਿਯੋਇਮਮੁੰਡਪਰਿਯੋਜਨੁਡਾਰਤੇਖਟਾ॥੧੦੯॥
(ਤ੍ਰਿਣਾਵਰਤ ਦਾ) ਧੜ (ਇਸ ਤਰ੍ਹਾਂ) ਡਿਗ ਪਿਆ ਮਾਨੋ ਬ੍ਰਿਛ ਡਿਗਿਆ ਹੋਵੇ ਅਤੇ ਸਿਰ ਇਸ ਤਰ੍ਹਾਂ ਆਣ ਡਿੱਗਾ ਹੈ, ਮਾਨੋ ਡਾਲ ਨਾਲੋਂ ਖੱਟਾ ਟੁਟ ਕੇ ਡਿੱਗਾ ਹੋਵੇ ॥੧੦੯॥
The trunk of Tranavrata fell on the earth like a tree and his head fell like a lemon falling down from a bough.109.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਤ੍ਰਿਣਾਵਰਤਬਧਹਸਮਾਪਤਮ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਤ੍ਰਿਣਵਰਤ ਬੱਧ ਦੀ ਸਮਾਪਤੀ।
End of the description of the Killing of Tranavrata in Krishna Avatara in Bachittar Natak.
ਸਵੈਯਾ
ਸਵੈਯਾ:
SWAYYA
ਕਾਨ੍ਰਹਬਿਨਾਜਨਗੋਕੁਲਕੇਬਹੁਆਜਿਜਹੋਇਇਕਤ੍ਰਢੂੰਡਾਯੋ
ਆਕਾਸ਼ ਵਿਚ ਚਲੇ ਜਾਣ ਕਾਰਨ ਕਾਨ੍ਹ ਤੋਂ ਬਿਨਾ ਗੋਕਲ ਦੇ ਲੋਕੀਂ ਬਹੁਤ ਆਜਿਜ਼ ਹੋਏ ਅਤੇ ਇਕੱਠੇ ਹੋ ਕੇ ਢੂੰਢਣ ਲਗੇ।
The people of Gokul felt helpless without Krishna, they gathered together and went in search for him
ਦੁਆਦਸਕੋਸਪੈਜਾਇਪਰਿਯੋਹੁਤੋਖੋਜਤਖੋਜਤਪੈਮਿਲਿਪਾਯੋ
ਬਾਰ੍ਹਾਂ ਕੋਹਾਂ ਉਤੇ ਜਾ ਕੇ ਡਿਗੇ (ਕ੍ਰਿਸ਼ਨ ਨੂੰ) ਢੂੰਢਦਿਆਂ ਢੂੰਢਦਿਆਂ ਲਭ ਲਿਆ।
During search, he was found at a distance of twelve kos
ਲਾਇਲੀਯੋਹੀਯਸੋਸਭਹੀਤਬਹੀਮਿਲਿਕੈਉਨਮੰਗਲਗਾਯੋ
ਸਾਰਿਆਂ ਨੇ ਉਸੇ ਵੇਲੇ ਗਲ ਨਾਲ ਲਾ ਲਿਆ ਅਤੇ ਫਿਰ ਇਕੱਠੇ ਹੋ ਕੇ ਮੰਗਲ ਗੀਤ ਗਾਣ ਲਗੇ।
All the people hugged him and sang songs of joy
ਤਾਛਬਿਕੋਜਸੁਉਚਮਹਾਕਬਿਨੇਮੁਖਤੇਇਮਭਾਖਿਸੁਨਾਯੋ॥੧੧੦॥
ਉਸ ਦ੍ਰਿਸ਼ ਦੇ ਯਸ਼ ਦੀ ਮਹਾਨਤਾ ਨੂੰ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਸੁਣਾਇਆ ॥੧੧੦॥
That scene has been described thus by the great poet,110
ਦੈਤਕੋਰੂਪਭਯਾਨਕਦੇਖਕੈਗੋਪਸਭੌਮਨਮੈਡਰੁਕੀਆ
ਦੈਂਤ ਦੇ ਭਿਆਨਕ ਰੂਪ ਨੂੰ ਵੇਖ ਕੇ ਸਾਰਿਆਂ ਗਵਾਲਿਆਂ ਨੇ ਮਨ ਵਿਚ ਡਰ ਅਨੁਭਵ ਕੀਤਾ।
Seeing the dreadful form of the demon, all the gopas were frightened
ਮਾਨਸਕੀਕਹਹੈਗਨਤੀਸੁਰਰਾਜਹਿਕੋਪਿਖਿਫਾਟਤਹੀਆ
ਮਨੁੱਖਾਂ ਦੀ ਕੀ ਗਿਣਤੀ ਹੈ, (ਉਸ ਦੈਂਤ ਨੂੰ) ਵੇਖ ਕੇ ਇੰਦਰ ਦਾ ਹਿਰਦਾ ਵੀ ਫਟਣ ਲਗਿਆ।
What go say of men, even Indra, the king of gods, seeing the body of the demon, was filled with fear
ਐਸੋਮਹਾਬਿਕਰਾਲਸਰੂਪਤਿਸੈਹਰਿਨੇਛਿਨਮੈਹਨਿਲੀਆ
ਅਜਿਹੇ ਡਰੌਣੇ ਰੂਪ ਵਾਲੇ ਦੈਂਤ ਨੂੰ ਕ੍ਰਿਸ਼ਨ ਨੇ (ਇਕ) ਛਿਣ ਵਿਚ ਮਾਰ ਲਿਆ।
Krishna killed this terrible demon in an instant
ਆਇਸੁਨਿਓਅਪੁਨੇਗ੍ਰਿਹਮੈਤਿਹਕੋਬਿਰਤਾਤਸਭੈਕਹਿਦੀਆ॥੧੧੧॥
(ਇਸ ਤਰ੍ਹਾਂ ਗ੍ਵਾਲੇ ਕ੍ਰਿਸ਼ਨ ਨੂੰ ਲੈ ਕੇ ਜਦੋਂ ਘਰ ਪਰਤੇ ਤਾਂ) ਆਪਣੇ ਘਰ ਵਿਚ ਆਇਆ ਸੁਣ ਕੇ (ਲੋਕੀਂ ਪੁਛਣ ਆਏ)। ਕ੍ਰਿਸ਼ਨ ਨੇ ਉਨ੍ਹਾਂ ਨੂੰ ਸਾਰਾ ਬ੍ਰਿੱਤਾਂਤ ਕਹਿ ਦਿੱਤਾ ॥੧੧੧॥
Then he returned to his home and all the inhabitants talked amongst themselves about all this event.111.
ਦੈਬਹੁਬਿਪਨਕੋਤਬਦਾਨਸੁਖੇਲਤਹੈਸੁਤਸੋਫੁਨਿਮਾਈ
ਤਦੋਂ ਮਾਤਾ (ਜਸੋਧਾ) ਬਹੁਤ ਸਾਰੇ ਸ੍ਰਾਹਮਣਾਂ ਨੂੰ ਦਾਨ ਦੇ ਕੇ ਪੁੱਤਰ ਨਾਲ ਖੇਡਣ ਲਗੀ।
ਅੰਗੁਲਕੈਮੁਖਸਾਮੁਹਿਹੋਤਹੀਲੇਤਭਲੇਹਰਿਜੀਮੁਸਕਾਈ
ਮੂੰਹ ਦੇ ਸਾਹਮਣੇ ਪਿਆਰ ਨਾਲ ਉਂਗਲ ਦੀ ਓਟ ਕਰ ਕੇ ਕ੍ਰਿਸ਼ਨ ਜੀ ਨੂੰ ਹਸਾ ਲੈਂਦੀ ਹੈ।
After bestowing great deal of gifts in charity to the Brahmins, the mother Yashoda plays again with her child Krishna, who keeping his finer on his lips gradually smiles mildly
ਆਨੰਦਹੋਤਮਹਾਜਸੁਦਾਮਨਿਅਉਰਕਹਾਕਹੋਤੋਹਿਬਡਾਈ
(ਇਸ ਨਾਲ) ਜਸੋਧਾ ਦਾ ਮਨ ਬਹੁਤ ਹੀ ਪ੍ਰਸੰਨ ਹੋ ਰਿਹਾ ਹੈ, (ਹੇ ਜਸੋਧਾ!) ਤੇਰੀ ਹੋਰ ਕੀ ਵਡਿਆਈ ਕਹਾਂ?
The mother Yashoda feels great joy and her happiness cannot be described
ਤਾਛਬਿਕੀਉਪਮਾਅਤਿਪੈਕਬਿਕੇਮਨਮੈਤਨਤੇਅਤਿਭਾਈ॥੧੧੨॥
ਉਸ ਦ੍ਰਿਸ਼ ਦੀ ਉਪਮਾ ਬਹੁਤ ਅਧਿਕ ਹੈ। ਕਵੀ ਦੇ ਮਨ ਅਤੇ ਤਨ ਨੂੰ ਬਹੁਤ ਚੰਗੀ ਲਗ ਰਹੀ ਹੈ ॥੧੧੨॥
This scene extremely allured the mind of the poet also.112.