ਅਥਸਾਰੀਬਿਸ੍ਵਮੁਖਮੋਕ੍ਰਿਸਨਜੀਜਸੋਧਾਕੋਦਿਖਾਈ॥
ਹੁਣ ਸਾਰਾ ਵਿਸ਼ਵ ਕ੍ਰਿਸ਼ਨ ਜੀ ਦੁਆਰਾ ਜਸੋਧਾ ਨੂੰ ਦਿਖਾਣਾ
Now Krishna shows the whole universe from his mouth to Yashoda.
ਸਵੈਯਾ॥
ਸਵੈਯਾ:
SWAYYA
ਮੋਹਿਬਢਾਇਮਹਾਮਨਮੈਹਰਿਕੌਲਗੀਫੇਰਿਖਿਲਾਵਨਮਾਈ॥
ਮਾਤਾ (ਜਸੋਧਾ) ਮਨ ਵਿਚ ਬਹੁਤ ਮੋਹ ਵਧਾ ਕੇ ਕ੍ਰਿਸ਼ਨ ਨੂੰ ਫਿਰ ਖਿਡਾਉਣ ਲਗੀ।
With the increased attachment in her mind, the mother Yashoda again began to play with her son
ਤਉਹਰਿਜੀਮਨਮਧਬਿਚਾਰਿਸਿਤਾਬਲਈਮੁਖਿਮਾਹਿਜੰਭਾਈ॥
ਤਦੋਂ ਕ੍ਰਿਸ਼ਨ ਜੀ ਨੇ ਮਨ ਵਿਚ ਵਿਚਾਰ ਕਰ ਕੇ ਛੇਤੀ ਨਾਲ ਮੁਖ ਵਿਚ ਉਬਾਸੀ ਲਈ।
Then Krishna ruminating in his mind quickly yawned
ਚਕ੍ਰਤਹੋਇਰਹੀਜਸੁਧਾਮਨਮਧਿਭਈਤਿਹਕੇਦੁਚਿਤਾਈ॥
(ਕ੍ਰਿਸ਼ਨ ਦੇ) ਮੁਖ ਵਿਚ (ਤਿੰਨੇ ਲੋਕ ਵੇਖ ਕੇ) ਜਸੋਧਾ ਹੈਰਾਨ ਹੋ ਰਹੀ ਅਤੇ ਉਸ ਦੇ ਮਨ ਵਿਚ ਦੁਚਿੱਤੀ ਪੈਦਾ ਹੋ ਗਈ।
She was non-plussed and queer type of suspicion arose in her mind
ਮਾਇਸੁਢਾਪਿਲਈਤਬਹੀਸਭਬਿਸਨਮਯਾਤਿਨਜੋਲਖਿਪਾਈ॥੧੧੩॥
ਉਸੇ ਵੇਲੇ ਮਾਤਾ ਨੇ ਵਿਸ਼ਣੂ ਦੀ ਜੋ ਮਾਇਆ ਵੇਖੀ ਸੀ (ਉਸ ਨੂੰ) ਢਕ ਲਿਆ ॥੧੧੩॥
She moved forward and with her own hand covered the mouth of hr son and in this way, she saw the maya of Vishnu.113.
ਕਾਨ੍ਰਹਚਲੇਘੁੰਟੂਆਘਰਭੀਤਰਮਾਤਕਰੈਉਪਮਾਤਿਹਚੰਗੀ॥
ਕਾਨ੍ਹ ਘਰ ਦੇ ਅੰਦਰ ਗੋਡਿਆਂ ਭਾਰ ਤੁਰਦੇ ਹਨ ਅਤੇ ਮਾਤਾ ਉਨ੍ਹਾਂ ਦੀ ਚੰਗੀ ਸਿਫ਼ਤ ਕਰਦੀ ਹੈ।
Krishna began to crawl on his knees in the house and mother felt delight in using various similies about him
ਲਾਲਨਕੀਮਨਿਲਾਲਕਿਧੌਨੰਦਧੇਨਸਭੈਤਿਹਕੇਸਭਸੰਗੀ॥
(ਰਿੜਨ ਨਾਲ ਧਰਤੀ ਤੇ) ਪਏ ਨਿਸ਼ਾਨ ਹੀ ਲਾਲਾਂ ਦੀਆਂ ਮਾਲਾਵਾਂ ਵਾਂਗ ਲਗਦੇ ਹਨ, ਅਥਵਾ ਨੰਦ ਦੀਆਂ ਸਾਰੀਆਂ ਗਊਆਂ ਉਸ ਦੀਆਂ ਸੰਗੀ (ਲਗਦੀਆਂ ਹਨ)।
The cows of Nand walked behind the marks of the feet of the companions of Krishna
ਲਾਲਭਈਜਸੁਦਾਪਿਖਿਪੁਤ੍ਰਹਿੰਜਿਉਘਨਿਮੈਚਮਕੈਦੁਤਿਰੰਗੀ॥
ਜਸੋਧਾ ਪੁੱਤਰ ਨੂੰ ਵੇਖ ਕੇ (ਇਉਂ) ਪ੍ਰਸੰਨ ਹੋ ਰਹੀ ਹੈ, ਜਿਵੇਂ ਬਦਲਾਂ ਵਿਚ ਬਿਜਲੀ ਚਮਕਦੀ ਹੈ।
The mother Yashoda, seeing this, flashed in delight like the lightning amonth the clouds and
ਕਿਉਨਹਿਹੋਵੈਪ੍ਰਸੰਨ੍ਯਸੁਮਾਤਭਯੋਜਿਨਕੇਗ੍ਰਿਹਿਤਾਤਤ੍ਰਿਭੰਗੀ॥੧੧੪॥
ਉਹ ਮਾਤਾ ਭਲਾ ਪ੍ਰਸੰਨ ਕਿਉਂ ਨਾ ਹੋਵੇ, ਜਿਸ ਦੇ ਘਰ ਕ੍ਰਿਸ਼ਨ ਵਰਗਾ ਪੁੱਤਰ ਪੈਦਾ ਹੋਇਆ ਹੋਵੇ ॥੧੧੪॥
Why should that mother be not happy, in whose house a son like Krishna had taken birth.114.
ਰਾਹਿਸਿਖਾਵਨਕਾਜਗਡੀਹਰਿਗੋਪਮਨੋਮਿਲਕੈਸੁਬਨਾਯੋ॥
ਰਾਹ (ਉਤੇ ਤੁਰਨ ਦਾ ਢੰਗ) ਸਿਖਾਉਣ ਲਈ ਗਵਾਲਿਆਂ ਨੇ ਮਿਲ ਕੇ ਇਕ ਸੁੰਦਰ 'ਗਡੀਅਰਾ' ਬਣਵਾਇਆ।
In order to give training in walking to Krishna,
ਕਾਨਹਿਕੋਤਿਹਉਪਰਬਿਠਾਇਕੈਆਪਨੇਆਙਨਬੀਚਧਵਾਯੋ॥
ਕ੍ਰਿਸ਼ਨ ਨੂੰ ਉਸ ਦੇ ਉਪਰ ਬਿਠਾ ਕੇ ਆਪਣੇ ਘਰ ਦੇ ਵੇਹੜੇ ਵਿਚ ਫਿਰਾਇਆ।
All the gopas together made a cart for children and causing Krishna to sit in that cart, they wheeled it
ਫੇਰਿਉਠਾਇਲਯੋਜਸੁਦਾਉਰਮੋਗਹਿਕੈਪਯਪਾਨਕਰਾਯੋ॥
ਫਿਰ ਜਸੋਧਾ ਨੇ (ਕ੍ਰਿਸ਼ਨ ਨੂੰ) ਗੋਦੀ ਵਿਚ ਚੁਕ ਲਿਆ ਅਤੇ ਦੁੱਧ ਪਿਲਾਇਆ।
Then Yashoda taking him in her lap, made him to suck her milk and
ਸੋਇਰਹੇਹਰਿਜੀਤਬਹੀਕਬਿਨੇਅਪੁਨੇਮਨਮੈਸੁਖਪਾਯੋ॥੧੧੫॥
(ਜਦੋਂ) ਕ੍ਰਿਸ਼ਨ ਜੀ ਸੌਂ ਗਏ ਤਦੋਂ ਕਵੀ ਨੇ ਆਪਣੇ ਮਨ ਵਿਚ (ਵੱਡਾ) ਸੁਖ ਪ੍ਰਾਪਤ ਕੀਤਾ ॥੧੧੫॥
When he slept, the poet considered it supreme bliss.115.
ਦੋਹਰਾ॥
ਦੋਹਰਾ:
DOHRA
ਜਬਹੀਨਿੰਦ੍ਰਾਛੁਟਗਈਹਰੀਉਠੇਤਤਕਾਲ॥
ਜਦੋਂ ਹੀ ਨੀਂਦ ਖੁਲ੍ਹ ਗਈ, ਕ੍ਰਿਸ਼ਨ ਉਸੇ ਵੇਲੇ ਉਠ ਬੈਠੇ।
ਖੇਲਖਿਲਾਵਨਸੋਕਰਿਯੋਲੋਚਨਜਾਹਿਬਿਸਾਲ॥੧੧੬॥
(ਫਿਰ ਉਸ ਨੇ) ਜਿਸ ਦੇ ਵੱਡੇ ਨੇਤਰ ਹਨ, ਖੇਡਾਂ ਖੇਡਣ (ਵਲ ਰੁਝਾਨ) ਕੀਤਾ ॥੧੧੬॥
When he awoke from sleep, Krishna quickly got up and through signs of his eyes, he insisted on playing.116.
ਇਸੀਭਾਤਿਸੋਕ੍ਰਿਸਨਜੀਖੇਲਕਰੇਬ੍ਰਿਜਮਾਹਿ॥
ਇਸੇ ਤਰ੍ਹਾਂ ਕ੍ਰਿਸ਼ਨ ਜੀ ਬ੍ਰਜ ਭੂਮੀ ਵਿਚ ਖੇਡਾਂ ਕਰਦੇ ਹਨ।
ਅਬਪਗਚਲਤਿਯੋਕੀਕਥਾਕਹੋਂਸੁਨੋਨਰਨਾਹਿ॥੧੧੭॥
ਹੇ ਰਾਜਨ! ਹੁਣ ਪੈਰੀਂ ਤੁਰਨ ਦੀ ਕਥਾ ਕਹਿੰਦਾ ਹਾਂ, ਧਿਆਨ ਨਾਲ ਸੁਣੋ ॥੧੧੭॥
In this way, Krishna played various typed of plays in Braja and now I describe the story of his walking on feet.117.
ਸਵੈਯਾ॥
ਸਵੈਯਾ:
SWAYYA
ਸਾਲਬਿਤੀਤਭਯੋਜਬਹੀਤਬਕਾਨ੍ਰਹਭਯੋਬਲਕੈਪਗਮੈ॥
ਜਦ (ਇਕ) ਸਾਲ ਬੀਤ ਗਿਆ ਤਦੋਂ ਕ੍ਰਿਸ਼ਨ ਪੈਰਾਂ ਦੇ ਭਾਰ ਖੜਨ ਲਗ ਗਏ ਹਨ।
ਜਸੁਮਾਤਪ੍ਰਸੰਨ੍ਯਭਈਮਨਮੈਪਿਖਿਧਾਵਤਪੁਤ੍ਰਹਿਕੋਮਗਮੈ॥
ਮਾਤਾ ਜਸੋਧਾ ਪੁੱਤਰ ਨੂੰ ਮਾਰਗ ਵਿਚ ਨਸਦਾ ਵੇਖ ਕੇ ਮਨ ਵਿਚ ਪ੍ਰਸੰਨ ਹੋ ਰਹੀ ਹੈ।
After one year, Krishna began to walk on his strengthened feet, Yashoda was greatly pleased and in order to keep her son before her eyes, she walked behind him
ਬਾਤਕਰੀਇਹਗੋਪਿਨਸੋਪ੍ਰਭਾਫੈਲਰਹੀਸੁਸਭੈਜਗਮੈ॥
(ਉਸ ਨੇ) ਇਹ ਗੱਲ ਗਵਾਲਿਆਂ ਨੂੰ ਆਖੀ ਕਿ (ਜਿਸ ਦਾ) ਤੇਜ ਸਾਰੇ ਸੰਸਾਰ ਵਿਚ ਫੈਲ ਰਿਹਾ ਹੈ।
ਜਨੁਸੁੰਦਰਤਾਅਤਿਮਾਨੁਖਕੋਸਬਧਾਇਧਸੀਹਰਿਕੈਨਗਮੈ॥੧੧੮॥
ਇੰਜ ਲਗਦਾ ਹੈ ਮਾਨੋ ਮਨੁੱਖਤਾ ਦੀ ਸਾਰੀ ਸੁੰਦਰਤਾ ਭਜ ਕੇ ਕਾਨ੍ਹ ਦੇ ਨੌਹਾਂ ਵਿਚ ਧਸ ਗਈ ਹੋਵੇ ॥੧੧੮॥
She told about Krishna’s walking to all the gopis and the fame of Krishna spread throughout the world. The beautiful ladies also came to see Krishna bringing with them butter etc.118.
ਗੋਪਿਨਸੋਮਿਲਕੈਹਰਿਜੀਜਮੁਨਾਤਟਿਖੇਲਮਚਾਵਤਹੈ॥
ਗੁਆਲ ਬਾਲਕਾਂ ਨਾਲ ਮਿਲ ਕੇ ਕ੍ਰਿਸ਼ਨ ਜੀ ਜਮਨਾ ਦੇ ਕੰਢੇ ਉਤੇ ਖੇਡਾਂ ਖੇਡਦੇ ਹਨ।
ਜਿਮਬੋਲਤਹੈਖਗਬੋਲਤਹੈਜਿਮਧਾਵਤਹੈਤਿਮਧਾਵਤਹੈ॥
ਜਿਵੇਂ ਪੰਛੀ ਬੋਲਦੇ ਹਨ (ਓਵੇਂ) ਬੋਲਦੇ ਹਨ; ਅਤੇ ਜਿਵੇਂ ਭਜਦੇ ਹਨ, ਤਿਵੇਂ ਭਜਦੇ ਹਨ।
Krishna plays with children of gopas on the banks of Yamuna and imitates the voices of birds he imitates their gait also
ਫਿਰਿਬੈਠਿਬਰੇਤਨਮਧਮਨੋਹਰਿਸੋਵਹਤਾਲਬਜਾਵਤਹੈ॥
ਫਿਰ ਬਰੇਤੀ ਵਿਚ ਬੈਠ ਕੇ ਉਹ ਕ੍ਰਿਸ਼ਨ (ਨਾਲ ਮਿਲ ਕੇ) ਤਾਲੀਆਂ ਵਜਾਉਂਦੇ ਹਨ।
ਕਬਿਸ੍ਯਾਮਕਹੈਤਿਨਕੀਉਪਮਾਸੁਭਗੀਤਭਲੇਮੁਖਗਾਵਤਹੈ॥੧੧੯॥
ਸ਼ਿਆਮ ਕਵੀ ਉਨ੍ਹਾਂ ਦੀ ਉਪਮਾ ਕਹਿੰਦੇ ਹਨ (ਜੋ) ਮੂੰਹ ਨਾਲ ਚੰਗੇ ਚੰਗੇ ਗੀਤ ਗਾਉਂਦੇ ਹਨ ॥੧੧੯॥
Then sitting on the sand, all the children clap their hands and the poet Shyam says that all of them sing songs from their beautiful mouths.119.
ਕੁੰਜਨਮੈਜਮੁਨਾਤਟਿਪੈਮਿਲਿਗੋਪਿਨਸੋਹਰਿਖੇਲਤਹੈ॥
ਜਮਨਾ ਦੇ ਕੰਢੇ ਦੀਆਂ ਵੇਲਾਂ ਦੇ ਝੁਰਮੁਟ ਵਿਚ ਕ੍ਰਿਸ਼ਨ ਗਵਾਲ-ਬਾਲਕਾਂ ਨਾਲ ਖੇਡਦੇ ਹਨ।
Krishna plays in the company of gopa children in the alleys on the banks of Yamuna and
ਤਰਿਕੈਤਬਹੀਸਿਗਰੀਜਮੁਨਾਹਟਿਮਧਿਬਰੇਤਨਪੇਲਤਹੈ॥
ਉਸ ਵੇਲੇ ਸਾਰੀ ਜਮਨਾ ਨੂੰ ਤਰ ਕੇ, ਬਰੇਤੀ ਵਿਚ ਹਟ ਕੇ ਲੇਟਣੀਆਂ ਲੈਂਦੇ ਹਨ।
Swimming the whole of the river, he lies down on the sand on the other side
ਫਿਰਿਕੂਦਤਹੈਜੁਮਨੋਨਟਜਿਉਜਲਕੋਹਿਰਦੇਸੰਗਿਰੇਲਤਹੈ॥
ਫਿਰ ਨਟ ਵਾਂਗ ਕੁਦਦੇ ਹਨ ਅਤੇ ਪਾਣੀ ਨੂੰ ਛਾਤੀ ਨਾਲ ਧਕਦੇ ਹਨ।
Then he jumps like a juggler with all the children he rips the waters with his breast
ਫਿਰਿਹ੍ਵੈਹੁਡੂਆਲਰਕੇਦੁਹੂੰਓਰਤੇਆਪਸਿਮੈਸਿਰਮੇਲਤਹੈ॥੧੨੦॥
ਫਿਰ ਦੋਹਾਂ ਪਾਸਿਓਂ ਭੇਡੂ ਬਣ ਕੇ ਆਪਸ ਵਿਚ ਸਿਰ ਟਕਰਾਂਦੇ ਹਨ ॥੧੨੦॥
Then fighting like sheep among themselves and smite their head against the head of another one.120.
ਆਇਜਬੈਹਰਿਜੀਗ੍ਰਿਹਿਆਪਨੇਖਾਇਕੈਭੋਜਨਖੇਲਨਲਾਗੇ॥
ਜਦੋਂ ਕ੍ਰਿਸ਼ਨ ਜੀ ਆਪਣੇ ਘਰ ਆਏ (ਤਾਂ ਫਿਰ) ਭੋਜਨ ਖਾ ਕੇ ਖੇਡਣ ਲਗ ਗਏ।
When Krishna comes to his home, then after taking food, he goes to play again
ਮਾਤਕਹੈਨਰਹੈਘਰਿਭੀਤਰਿਬਾਹਰਿਕੋਤਬਹੀਉਠਿਭਾਗੇ॥
ਮਾਤਾ ਬਹੁਤ ਕਹਿੰਦੀ ਹੈ (ਪਰ) ਘਰ ਅੰਦਰ ਨਹੀਂ ਰਹਿੰਦੇ (ਸਗੋਂ) ਉਸੇ ਵੇਲੇ ਉਠ ਕੇ ਬਾਹਰ ਨੂੰ ਭਜ ਜਾਂਦੇ ਹਨ।
The mother asks him to stay at home, but inspite of saying, he does not stay within his home and gets up and runs outside
ਸ੍ਯਾਮਕਹੈਤਿਨਕੀਉਪਮਾਬ੍ਰਿਜਕੇਪਤਿਬੀਥਿਨਮੈਅਨੁਰਾਗੇ॥
ਸ਼ਿਆਮ ਕਵੀ ਉਨ੍ਹਾਂ ਦੀ ਸਿਫ਼ਤ ਕਰਦੇ ਹਨ ਕਿ ਬ੍ਰਜ ਦੇ ਸੁਆਮੀ ਦਾ ਗਲੀਆਂ ਵਿਚ ਪ੍ਰੇਮ ਪੈ ਗਿਆ ਹੈ।
The poet Shyam says that Krishna, the Lord of Braja, loves the streets of Braja and
ਖੇਲਮਚਾਇਦਯੋਲੁਕਮੀਚਨਗੋਪਸਭੈਤਿਹਕੇਰਸਿਪਾਗੇ॥੧੨੧॥
ਲੁਕਣ ਮੀਟੀ ਦੀ ਖੇਡ ਮਚਾ ਦਿੱਤੀ ਹੈ ਅਤੇ ਸਾਰੇ ਗਵਾਲ ਬਾਲਕ ਉਸ ਦੇ ਰਸ ਵਿਚ ਮਗਨ ਹੋ ਗਏ ਹਨ ॥੧੨੧॥
He is fully absorbed in the game of hide and seek with other gopa children.121.
ਖੇਲਤਹੈਜਮੁਨਾਤਟਪੈਮਨਆਨੰਦਕੈਹਰਿਬਾਰਨਸੋ॥
ਜਮਨਾ ਦੇ ਕੰਢੇ ਉਤੇ ਕ੍ਰਿਸ਼ਨ ਜੀ ਬਾਲਕਾਂ ਨਾਲ (ਮਿਲ ਕੇ) ਮਨ ਵਿਚ ਆਨੰਦ ਭਰ ਕੇ ਖੇਡਦੇ ਹਨ।
Playing on the banks of Yamuna, Krishna enjoys with other gopa children
ਚੜਿਰੂਖਚਲਾਵਤਸੋਟਕਿਧੋਸੋਊਧਾਇਕੈਲਿਆਵੈਗੁਆਰਨਕੋ॥
ਕਦੇ ਬ੍ਰਿਛ ਉਤੇ ਚੜ੍ਹ ਕੇ ਸੋਟੀ ਚਲਾਉਂਦੇ ਹਨ ਅਤੇ ਗਵਾਲੇ ਬਾਲਕ ਭਜ ਕੇ ਚੁਕ ਲਿਆਉਂਦੇ ਹਨ।
Climbing on the tree, he throws his club and then seeks it and brings it from amongst the milkmaids
ਕਬਿਸ੍ਯਾਮਲਖੀਤਿਨਕੀਉਪਮਾਮਨੋਮਧਿਅਨੰਤਅਪਾਰਨਸੋ॥
ਸ਼ਿਆਮ ਕਵੀ ਨੇ ਉਸ ਦੀ (ਜੋ) ਉਪਮਾ ਮਨ ਵਿਚ ਜਾਣੀ ਹੈ ਉਹ ਅਨੰਤ ਅਪਾਰ ਹੈ।
The poet Shyam says while mentioning this simile that in order to see this splendour,
ਬਲਜਾਤਸਬੈਮੁਨਿਦੇਖਨਕੌਕਰਿਕੈਬਹੁਜੋਗਹਜਾਰਨਸੋ॥੧੨੨॥
ਸਾਰੇ ਮੁਨੀ (ਜਿਸ ਨੂੰ) ਦੇਖਣ ਲਈ ਹਜ਼ਾਰਾਂ (ਵਰ੍ਹੇ) ਯੋਗ ਕਰਦੇ ਹਨ, (ਉਸ ਤੋਂ) ਬਲਿਹਾਰ ਜਾਂਦੇ ਹਨ ॥੧੨੨॥
The sages engaged in various disciplines of yoga are also getting sacrificed.122.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਗੋਪਿਨਸੋਖੇਲਬੋਬਰਨਨੰ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਗੋਪਾਂ ਨਾਲ ਖੇਲ-ਵਰਣਨ ਦੀ ਸਮਾਪਤੀ।
End of the eighth chapter entitled “Description of the plays with gopa children” in Krishna Avatara in Bachittar Natak.
ਅਥਮਾਖਨਚੁਰਾਇਖੈਬੋਕਥਨੰ॥
ਹੁਣ ਮੱਖਣ ਚੁਰਾ ਕੇ ਖਾਣ ਦਾ ਕਥਨ:
Now begins the description of stealing and eating butter
ਸਵੈਯਾ॥
ਸਵੈਯਾ:
SWAYYA
ਖੇਲਨਕੇਮਿਸਪੈਹਰਿਜੀਘਰਿਭੀਤਰਪੈਠਿਕੈਮਾਖਨਖਾਵੈ॥
ਕ੍ਰਿਸ਼ਨ ਜੀ ਖੇਡਣ ਦੇ ਬਹਾਨੇ ਨਾਲ ਘਰ ਦੇ ਅੰਦਰ ਵੜ ਕੇ ਮੱਖਣ ਖਾਂਦੇ ਹਨ।
ਨੈਨਨਸੈਨਤਬੈਕਰਿਕੈਸਭਗੋਪਿਨਕੋਤਬਹੀਸੁਖੁਲਾਵੈ॥
ਉਸੇ ਵੇਲੇ ਅੱਖਾਂ ਦੀ ਸੈਨਤ ਕਰ ਕੇ ਸਾਰੇ ਗਵਾਲ ਬਾਲਕਾਂ ਨੂੰ ਬੁਲਾ ਕੇ ਖੁਆਉਂਦੇ ਹਨ।
With the pretence of playing Krishna is eating butter within the house and with the signs of his eyes, he is calling other gopa children asking them to eat
ਬਾਕੀਬਚਿਯੋਅਪਨੇਕਰਿਲੈਕਰਿਬਾਨਰਕੇਮੁਖਭੀਤਰਿਪਾਵੈ॥
ਬਾਕੀ ਬਚ ਰਹੇ ਮੱਖਣ ਨੂੰ ਉਹ ਆਪਣੇ ਹੱਥ ਵਿਚ ਲੈ ਕੇ ਬੰਦਰਾਂ ਦੇ ਮੂੰਹ ਵਿਚ ਪਾ ਦਿੰਦੇ ਹਨ।
They are offering the remaining butter to monkeys causing them to eat
ਸ੍ਯਾਮਕਹੈਤਿਹਕੀਉਪਮਾਇਹਕੈਬਿਧਿਗੋਪਿਨਕਾਨ੍ਰਹਖਿਝਾਵੈ॥੧੨੩॥
ਸ਼ਿਆਮ ਕਵੀ (ਉਸ ਦੀ) ਸਿਫ਼ਤ ਕਹਿੰਦੇ ਹਨ ਕਿ ਕ੍ਰਿਸ਼ਨ ਇਸ ਤਰ੍ਹਾਂ ਨਾਲ ਗੋਪੀਆਂ ਨੂੰ ਖਿਝਾਉਂਦਾ ਹੈ ॥੧੨੩॥
The poet Shyam says that in this way Krishna is annoying the gopis.123.
ਖਾਇਗਯੋਹਰਿਜੀਜਬਮਾਖਨਤਉਗੁਪੀਆਸਭਜਾਇਪੁਕਾਰੀ॥
ਜਦੋਂ ਹਰਿ ਜੀ ਮੱਖਣ ਖਾ ਕੇ ਚਲੇ ਗਏ ਤਾਂ ਗੋਪੀਆਂ ਨੇ ਜਾ ਕੇ ਪੁਕਾਰ ਕੀਤੀ,
When Krishna ate all the butter, the gopis cried and