ਸੰਗਸਖਾਲੈਕਪਿਸਭੈਆਏਸੈਨਬਨਾਇ॥੧੪੦॥
ਬਾਲਕਾਂ ਅਤੇ ਬੰਦਰਾਂ ਨੂੰ ਨਾਲ ਲੈ ਕੇ, ਸੈਨਾ ਬਣਾ ਕੇ ਘਰ ਪਰਤੇ ॥੧੪੦॥
Krishna, in rage, went out of the house, taking the gopa children and monkeys with him, he formulated an army and then returned.140.
ਪਾਥਰਕੋਗਹਿਕੈਕਰੈਦੀਨੋਮਟੁਸੁਭਗਾਇ॥
ਵਟਿਆਂ ਨੂੰ ਹੱਥ ਵਿਚ ਫੜ ਕੇ ਮਟ ਨੂੰ ਭੰਨ ਦਿੱਤਾ
All of them broke the pitchers of milk by pelting stones on them and the milk flowed on all the four sides
ਖੀਰਦਸੋਦਿਸਬਹਿਚਲਿਯੋਅਉਪੀਨੋਹਰਿਧਾਇ॥੧੪੧॥
ਅਤੇ ਦੁੱਧ ਹਰ ਪਾਸੇ ਵਹਿ ਚਲਿਆ ਅਤੇ ਬੰਦਰ ('ਹਰਿ') (ਉਸ ਨੂੰ) ਪੀਣ ਲਈ ਭਜ ਪਏ ॥੧੪੧॥
Krishna and his companions drank the milk to their fill.141.
ਸਵੈਯਾ॥
ਸਵੈਯਾ:
SWAYYA
ਸੈਨਬਨਾਇਭਲੋਹਰਿਜੀਜਸੁਦਾਦਧਿਕੋਮਿਲਿਲੂਟਨਲਾਏ॥
ਸ੍ਰੀ ਕ੍ਰਿਸ਼ਨ (ਬਾਲਕਾਂ ਅਤੇ ਬੰਦਰਾਂ ਦੀ) ਚੰਗੀ ਫੌਜ ਬਣਾ ਕੇ ਜਸੋਧਾ ਦੇ ਦਹੀ ਨੂੰ ਮਿਲ ਕੇ ਲੁੱਟਣ ਲਗ ਗਏ।
In this way, formulating an army, Krishna began to plunder the milk of Yashoda
ਹਾਥਨਮੈਗਹਿਕੈਸਭਬਾਸਨਕੈਬਲਕੋਚਹੂੰਓਰਿਬਗਾਏ॥
ਹੱਥਾਂ ਵਿਚ ਸਾਰੇ ਬਰਤਨ ਫੜ ਕੇ ਜ਼ੋਰ ਨਾਲ ਚੌਹਾਂ ਪਾਸੇ ਵਗਾ ਮਾਰੇ।
Catching the vessels in their hands, they began to throw them hither and thither
ਫੂਟਗਏਵਹਫੈਲਪਰਿਓਦਧਿਭਾਵਇਹੈਕਬਿਕੇਮਨਿਆਏ॥
(ਜਿਸ ਕਰ ਕੇ) ਬਰਤਨ ਫੁਟ ਗਏ ਅਤੇ (ਉਨ੍ਹਾਂ ਵਿਚਲਾ) ਦਹੀ ਖਿਲਰ ਗਿਆ। ਇਸ ਦਾ ਭਾਵ ਕਵੀ ਦੇ ਮਨ ਵਿਚ (ਇੰਜ) ਆਇਆ
ਕੰਸਕੋਮੀਝਨਿਕਾਰਨਕੋਅਗੂਆਜਨੁਆਗਮਕਾਨ੍ਰਹਜਨਾਏ॥੧੪੨॥
ਮਾਨੋ ਕੰਸ ਦੀ ਮਿਝ ਕਢਣ ਦਾ ਅਗਾਊਂ ਸੰਕੇਤ ਸ੍ਰੀ ਕ੍ਰਿਸ਼ਨ ਨੇ ਜਣਾ ਦਿੱਤਾ ਹੋਵੇ ॥੧੪੨॥
Seeing the milk and curd spread here and there, this idea has come into the mind of the poet that the spread of milk is a sign in advance of the bursting of the marrow from the cracked skull.142.
ਫੋਰਦਏਤਿਨਜੋਸਭਬਾਸਨਕ੍ਰੋਧਭਰੀਜਸੁਦਾਤਬਧਾਈ॥
ਉਨ੍ਹਾਂ ਨੇ (ਜਦ) ਸਾਰੇ ਬਰਤਨ ਤੋੜ ਦਿੱਤੇ (ਤਦ) ਗੁੱਸੇ ਨਾਲ ਭਰੀ ਜਸੋਧਾ ਉਨ੍ਹਾਂ (ਨੂੰ ਪਕੜਨ ਲਈ ਪਿਛੇ) ਦੌੜੀ।
When all the vessels were broken by Krishna, then Yashoda ran with rage
ਫਾਧਿਚੜੇਕਪਿਰੂਖਨਰੂਖਨਗ੍ਵਾਰਨਗ੍ਵਾਰਨਸੈਨਭਗਾਈ॥
ਬੰਦਰ ਛਾਲਾਂ ਮਾਰ ਕੇ ਦਰਖਤੋ ਦਰਖਤ ਚੜ੍ਹ ਕੇ ਖਿਸਕ ਗਏ ਅਤੇ ਗਵਾਲ ਬਾਲਕਾਂ ਦੀ ਸੈਨਾ ਵੀ (ਸੰਕੇਤ ਨਾਲ ਸ੍ਰੀ ਕ੍ਰਿਸ਼ਨ ਨੇ) ਭਜਾ ਦਿੱਤੀ।
The monkeys ascended the trees and the army of gopa children was made to run away by signs by Krishna
ਦਉਰਤਦਉਰਿਤਬੈਹਰਿਜੀਬਸੁਧਾਪਰਿਆਪਨੀਮਾਤਹਰਾਈ॥
ਸ੍ਰੀ ਕ੍ਰਿਸ਼ਨ ਵੀ ਦੌੜੇ ਅਤੇ ਦੌੜ ਦੌੜ ਕੇ (ਉਨ੍ਹਾਂ ਨੇ) ਆਪਣੀ ਮਾਤਾ (ਜਸੋਧਾ) ਨੂੰ ਹਰਾ ਦਿੱਤਾ (ਭਾਵ ਥੱਕਾ ਦਿੱਤਾ)।
Krishna kept running and his mother was exhausted
ਸ੍ਯਾਮਕਹੈਫਿਰਕੈਬ੍ਰਿਜਕੈਪਤਿਊਖਲਸੋਫੁਨਿਦੇਹਿਬੰਧਾਈ॥੧੪੩॥
ਸ਼ਿਆਮ ਕਵੀ ਕਹਿੰਦੇ ਹਨ, ਫਿਰ ਸ੍ਰੀ ਕ੍ਰਿਸ਼ਨ ਨੇ (ਆਪਣੀ) ਦੇਹ ਉਖਲ (ਚਾਵਲ ਛੱਟਣ ਵਾਲਾ ਚੱਟੂ) ਨਾਲ ਬੰਨ੍ਹਵਾ ਦਿੱਤੀ ॥੧੪੩॥
The poet Shyam says that when Krishna was caught, he the Lord of Braja was tied with the ukhal (large wooden mortar).143.
ਦਉਰਿਗਹੇਹਰਿਜੀਜਸੁਦਾਜਬਬਾਧਿਰਹੀਰਸੀਆਨਹੀਮਾਵੈ॥
ਜਦ ਜਸੋਧਾ ਨੇ ਭਜ ਕੇ ਸ੍ਰੀ ਕ੍ਰਿਸ਼ਨ ਨੂੰ ਪਕੜ ਲਿਆ ਤਾਂ ਬੰਨ੍ਹਣ ਲਗੀ, ਪਰ ਰੱਸੀ ਹੀ ਪੂਰੀ ਨਾ ਹੋਈ।
When Yashoda ran to catch Krishna and toed him, he began to cry
ਕੈਇਕਠੀਬ੍ਰਿਜਕੀਰਸੀਆਸਭਜੋਰਿਰਹੀਕਛੁਥਾਹਿਨਪਾਵੈ॥
ਬ੍ਰਜ ਦੀਆਂ ਸਾਰੀਆਂ ਰੱਸੀਆਂ (ਉਸ ਨੇ) ਇਕੱਠੀਆਂ ਕਰ ਲਈਆਂ, ਪਰ (ਬੰਨ੍ਹੇ ਜਾਣ ਦੀ) ਕੁਝ ਥਹੁ ਨਾ ਮਿਲੀ (ਅਰਥਾਤ ਕ੍ਰਿਸ਼ਨ ਬੰਨ੍ਹੇ ਨਾ ਜਾ ਸਕੇ)।
The mother gathered together the roes of Braja, but Krishna could not be bound down
ਫੇਰਿਬੰਧਾਇਭਏਬ੍ਰਿਜਕੇਪਤਿਊਖਲਸੋਧਰਿਊਪਰਧਾਵੈ॥
ਫਿਰ ਸ੍ਰੀ ਕ੍ਰਿਸ਼ਨ ਨੇ (ਆਪਣੇ ਆਪ ਨੂੰ) ਉਖਲ ਨਾਲ ਬੰਨ੍ਹਵਾ ਲਿਆ ਅਤੇ ਧਰਤੀ ਉਤੇ (ਇਧਰ ਉਧਰ) ਭਜਣ ਲਗੇ।
Ultimately, he was tied with ukhal and began to roll on the earth
ਸਾਧਉਧਾਰਨਕੋਜੁਮਲਾਰਜੁਨਤਾਹਿਾਂਨਿਮਿਤਕਿਧੋਵਹਜਾਵੈ॥੧੪੪॥
(ਇੰਜ ਪ੍ਰਤੀਤ ਹੁੰਦਾ ਹੈ) ਸ਼ਾਇਦ (ਨਲ ਅਤੇ ਕੂਵਰ ਨਾਂ ਦੇ ਦੋ) ਸਾਧਾਂ ਦੇ ਉੱਧਾਰ ਲਈ ਜਮਲਾਰਜਨ (ਕਊ ਦੇ ਜੋੜੇ ਬ੍ਰਿਛ) ਵਲ ਜਾ ਰਹੇ ਹੋਣ ॥੧੪੪॥
This was being done only for the salvation of Yamlajuna.144.
ਦੋਹਰਾ॥
ਦੋਹਰਾ:
DOHRA
ਘੀਸਤਿਘੀਸਤਿਉਖਲਹਿਕਾਨ੍ਰਹਉਧਾਰਤਸਾਧ॥
ਉਖਲ ਨੂੰ ਘਸੀਟਦੇ ਘਸੀਟਦੇ ਸ੍ਰੀ ਕ੍ਰਿਸ਼ਨ (ਨਲ ਅਤੇ ਕੂਵਰ ਨਾਂ ਦੇ ਦੋ) ਸਾਧਾਂ ਦਾ ਉੱਧਾਰ ਕਰਦੇ ਹਨ
ਨਿਕਟਿਤਬੈਤਿਨਕੇਗਏਜਾਨਨਹਾਰਅਗਾਧ॥੧੪੫॥
ਅਤੇ (ਇਸੇ ਲਈ) ਅਗਾਧ ਨੂੰ ਜਾਣਨ ਵਾਲੇ ਸ੍ਰੀ ਕ੍ਰਿਸ਼ਨ ਉਨ੍ਹਾਂ ਦੇ ਨੇੜੇ ਚਲੇ ਗਏ ਹਨ ॥੧੪੫॥
Dragging the ukhal behind him, Krishna began to emancipate the saints, He, the unfathomable Lord went near them.145.
ਸਵੈਯਾ॥
ਸਵੈਯਾ:
SWAYYA
ਊਖਲਕਾਨ੍ਰਹਅਰਾਇਕਿਧੌਬਲਕੈਤਨਕੋਤਰੁਤੋਰਦਏਹੈ॥
(ਜਮਲਾਰਜਨ ਦੇ ਵਿਚਕਾਰ) ਉਖਲ ਨੂੰ ਅੜਾ ਕੇ ਅਤੇ ਸ਼ਰੀਰ ਦੇ ਬਲ ਨਾਲ ਦੋਹਾਂ ਬ੍ਰਿਛਾਂ ਨੂੰ ਸ੍ਰੀ ਕ੍ਰਿਸ਼ਨ ਨੇ ਤੋੜ ਦਿੱਤਾ ਹੈ।
Krishna entangled ukhal with the trees and uprooted them with force of his body
ਤਉਨਿਕਸੇਤਿਨਤੇਜੁਮਲਾਰਜਨਕੈਬਿਨਤੀਸੁਰਲੋਕਗਏਹੈ॥
ਤਦੋਂ ਉਸ ਜੋੜੇ ਕਊ ਬ੍ਰਿਛ ਵਿਚੋਂ ਨਲ ਅਤੇ ਕੂਵਰ ਨਿਕਲੇ ਹਨ ਅਤੇ ਬੇਨਤੀ ਕਰ ਕੇ ਸੁਅਰਗ ਨੂੰ ਚਲੇ ਗਏ ਹਨ।
There appeared Yamlarjuna from underneath the trees and after bowing before Krishna, he went to heaven
ਤਾਛਬਿਕੋਜਸੁਉਚਮਹਾਕਬਿਕੇਮਨਮੈਇਹਭਾਤਿਭਏਹੈ॥
ਉਸ ਘਟਨਾ ਦੀ ਸ਼ੋਭਾ ਦਾ ਸ੍ਰੇਸ਼ਠ ਅਤੇ ਮਹਾਨ ਯਸ਼ ਕਵੀ ਦੇ ਮਨ ਵਿਚ ਇਸ ਤਰ੍ਹਾਂ (ਅਨੁਭਵ) ਹੋਇਆ ਹੈ,
ਨਾਗਨਕੇਪੁਰਿਤੇਮਧੁਕੇਮਟਕੈਮਤਿਕੀਲਜੁਐਚਲਏਹੈ॥੧੪੬॥
ਮਾਨੋ ਨਾਗਾਂ ਦੇ ਸ਼ਹਿਰ ਵਿਚੋਂ ਅੰਮ੍ਰਿਤ ਦੇ ਮਟ ਨੂੰ (ਇੰਦਰ ਨੇ) ਮੰਤ੍ਰ ਦੀ ਰੱਸੀ ਨਾਲ ਖਿਚ ਲਿਆ ਹੋਵੇ ॥੧੪੬॥
The beauty of this spectacle has attracted so much the great poet tht it seemed that he has obtained the pitcher of honey, pulled down from the region of Nagas.146.
ਕਉਤਕਦੇਖਿਸਭੈਬ੍ਰਿਜਕੇਜਨਜਾਇਤਬੈਜਸੁਦਾਪਹਿਆਖੀ॥
(ਉਸ) ਕੌਤਕ ਨੂੰ ਵੇਖ ਕੇ, ਬ੍ਰਜ-ਭੂਮੀ ਦੇ ਸਾਰਿਆਂ ਲੋਕਾਂ ਨੇ ਜਸੋਧਾ ਕੋਲ ਜਾ ਕੇ (ਸਾਰੀ ਗੱਲ) ਕਹੀ
ਤੋਰਦਏਤਨਕੋਬਲਕੈਤਰਭਾਤਿਭਲੀਹਰਿਕੀਸੁਭਸਾਖੀ॥
ਕਿ (ਸ੍ਰੀ ਕ੍ਰਿਸ਼ਨ ਨੇ) ਸ਼ਰੀਰ ਦੇ ਬਲ ਨਾਲ (ਜਮਲਾਰਜਨ) ਬ੍ਰਿਛ ਨੂੰ ਤੋੜ ਦਿੱਤਾ ਹੈ। ਇਹ ਸਾਰੀ ਸ਼ੁਭ ਵਾਰਤਾ ਚੰਗੀ ਤਰ੍ਹਾਂ ਦਸ ਦਿੱਤੀ।
Seeing this wonderful spectacle, the people of Braja came running to Yashoda and told her that Krishna had uprooted the trees with the force of his body
ਤਾਛਬਿਕੀਉਪਮਾਅਤਿਹੀਕਬਿਨੇਅਪੁਨੇਮੁਖਤੇਇਮਭਾਖੀ॥
ਉਸ ਦ੍ਰਿਸ਼ ਦੀ ਅਤਿ ਅਧਿਕ ਉਪਮਾ ਕਵੀ ਨੇ ਆਪਣੇ ਮੁਖ ਤੋਂ ਇਸ ਤਰ੍ਹਾਂ ਕਹਿ ਸੁਣਾਈ
ਫੇਰਿਕਹੀਭਹਰਾਇਤਿਤੈਉਡੇਜਿਉਧਰਤੇਉਡਜਾਤਹੈਮਾਖੀ॥੧੪੭॥
ਕਿ ਧਰਤੀ ਤੋਂ ਉਡ ਕੇ ਜਾਣ ਵਾਲੀ ਮੱਖੀ ਵਾਂਗ (ਸਾਰੇ ਲੋਕ) ਫਿਰ ਭਿਣਭਿਣਾ ਕੇ (ਇਹ ਘਟਨਾ) ਦਸਣ ਲਈ ਆ ਗਏ ਹਨ ॥੧੪੭॥
Describing that winsome scene, the poet has said that the mother was overwhelmed and she flew like a fly to see Krishna.147.
ਦੂਤਨਕੇਬਧਕੋਸਿਵਮੂਰਤਿਹੈਨਿਜਸੋਕਰਤਾਸੁਖਦਇਯਾ॥
ਯਮਦੂਤਾਂ ਨੂੰ ਮਾਰਨ ਲਈ ਜੋ ਸ਼ਿਵ-ਰੂਪ ਹੈ ਅਤੇ ਆਪਣੇ ਵਰਗਾ ਕਰ ਕੇ ਸੁਖ ਦੇਣ ਵਾਲਾ ਹੈ
Krishna is like Shiva for the killing of demons
ਲੋਗਨਕੋਬਰਤਾਹਰਤਾਦੁਖਹੈਕਰਤਾਮੁਸਲੀਧਰਭਇਯਾ॥
ਅਤੇ ਜੋ ਲੋਕਾਂ ਨੂੰ ਵਰ ਦੇਣ ਵਾਲਾ, ਦੁੱਖਾਂ ਨੂੰ ਹਰਨ ਵਾਲਾ ਹੈ ਅਤੇ ਬਲਭਦਰ ਦਾ ਭਰਾ ਹੈ,
He is the Creator, the Giver of comforts, the Remover of sufferings of the people and the brother of Balram
ਡਾਰਦਈਮਮਤਾਹਰਿਜੀਤਬਬੋਲਉਠੀਇਹਹੈਮਮਜਾਇਯਾ॥
(ਉਸ) ਸ੍ਰੀ ਕ੍ਰਿਸ਼ਨ ਨੇ (ਜਸੋਧਾ ਉਤੇ ਮਮਤਾ ਦੀ ਭਾਵਨਾ) ਪਸਾਰ ਦਿੱਤੀ ਅਤੇ ਉਹ ਕਹਿਣ ਲਗੀ ਕਿ ਇਹ ਮੇਰਾ ਪੁੱਤਰ ਹੈ।
ਖੇਲਬਨਾਇਦਯੋਹਮਕੋਬਿਧਿਜੋਜਨਮ੍ਯੋਗ੍ਰਿਹਿਪੂਤਕਨਇਯਾ॥੧੪੮॥
(ਅਸਲੋਂ) ਵਿਧਾਤਾ ਨੇ ਲੀਲ੍ਹਾ ਰਚ ਕੇ ਕਨ੍ਹੀਆ ਨੂੰ ਸਾਡੇ ਘਰ ਪੁੱਤਰ ਰੂਪ ਵਿਚ ਜਨਮ ਦਿੱਤਾ ਹੈ ॥੧੪੮॥
The mother, under the impact of attachment, called him as her son and said that this is the sport of God that a son like Krishna had taken birth in her house.148.
ਇਤਿਸ੍ਰੀਬਚਿਤ੍ਰਨਾਟਕੇਗ੍ਰੰਥੇਕ੍ਰਿਸਨਾਵਤਾਰੇਤਰੁਤੋਰਜਮਲਾਰਜਨਉਧਾਰਬੋਬਰਨਨੰ॥
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸਨਾਵਤਾਰ ਦੇ ਤਰੁ ਤੋਰ ਜਮਲਾਰਜਨ ਉਧਾਰ ਪ੍ਰਸੰਗ ਦੀ ਸਮਾਪਤੀ।
End of the description of the “Salvation of Yamlarjuna by uprooting the trees” in Krishna Avatara in Bachittar Natak.
ਸਵੈਯਾ॥
ਸਵੈਯਾ:
SWAYYA
ਤੋਰਿਦਏਤਰੁਜੋਤਿਹਹੀਤਬਗੋਪਨਬੂਢਨਮੰਤ੍ਰਬਿਚਾਰੋ॥
ਜੋ (ਜਮਲਾਰਜਨ) ਬ੍ਰਿਛ ਤੋੜੇ ਸਨ, ਉਸ ਥਾਂ ਤੇ ਬਜ਼ੁਰਗ ਗਵਾਲਿਆਂ ਨੇ (ਬੈਠ ਕੇ) ਇਹ ਸਲਾਹ-ਮਸ਼ਵਰਾ ਕੀਤਾ
ਗੋਕੁਲਕੋਤਜੀਐਚਲੀਐਬ੍ਰਿਜਹ੍ਵੈਈਹਾਭਾਵਤੇਭਾਵਨਭਾਰੋ॥
ਕਿ ਗੋਕੁਲ ਨੂੰ ਛਡ ਕੇ ਬ੍ਰਜ-ਭੂਮੀ ਨੂੰ ਚਲੇ ਜਾਈਏ (ਕਿਉਂਕਿ) ਇਥੇ ਭਾਵੀ ਵਲੋਂ ਭਾਰੇ ਭਾਣੇ ਵਰਤਣ ਲਗ ਗਏ ਹਨ।
When the trees were uprooted, all the gopas decided after consultation that then they should leave Gokul and live in Braja, because it had become difficult to live in Gokul
ਬਾਤਸੁਨੀਜਸੁਦਾਅਰੁਨੰਦਹਿਬ੍ਯੋਤਭਲੋਮਨਮਧਿਬਿਚਾਰੋ॥
(ਜਦੋਂ) ਇਹ ਗੱਲ ਜਸੋਧਾ ਅਤੇ ਨੰਦ ਨੇ ਸੁਣੀ (ਤਾਂ ਉਨ੍ਹਾਂ ਨੇ ਵੀ) ਮਨ ਵਿਚ ਵਿਚਾਰਿਆ ਕਿ ਇਹ ਵਿਉਂਤ ਚੰਗੀ ਹੈ।
ਅਉਰਭਲੀਇਹਤੇਨਕਛੂਜਿਹਤੇਸੁਬਚੇਸੁਤਸ੍ਯਾਮਹਮਾਰੋ॥੧੪੯॥
ਇਸ ਤੋਂ ਹੋਰ ਚੰਗੀ ਗੱਲ ਕੋਈ ਨਹੀਂ ਜਿਸ ਕਰ ਕੇ ਸਾਡਾ ਕਾਨ੍ਹ ਸੁਰਖਿਅਤ ਰਹਿ ਸਕੇ ॥੧੪੯॥
Hearing about such a decision, Yashoda and Nand also decided that there was no other suitable place except Braja for the protection of their son.149.
ਘਾਸਿਭਲੋਦ੍ਰੁਮਛਾਹਭਲੀਜਮੁਨਾਢਿਗਹੈਨਗਹੈਤਟਿਜਾਕੇ॥
(ਬ੍ਰਜ-ਭੂਮੀ ਵਿਚ) ਘਾਹ ਚੰਗਾ ਹੈ, ਬ੍ਰਿਛਾਂ ਦੀ ਛਾਂ ਸੁਹਾਵਣੀ ਹੈ, ਜਮਨਾ ਨਦੀ ਨੇੜੇ ਹੈ ਅਤੇ ਜਿਸ ਦੇ ਕੰਢੇ ਉਤੇ ਪਹਾੜ ਹਨ
The grass, the shade of trees, the bank of Yamuna and the mountain are all there
ਕੋਟਿਝਰੈਝਰਨਾਤਿਹਤੇਜਗਮੈਸਮਤੁਲਿਨਹੀਕਛੁਤਾਕੇ॥
ਜਿਨ੍ਹਾਂ ਵਿਚੋਂ ਕਰੋੜਾਂ ਝਰਨੇ ਝਰ ਰਹੇ ਹਨ ਅਤੇ ਜਿਸ (ਬ੍ਰਜ-ਭੂਮੀ) ਦੇ ਬਰਾਬਰ ਸੰਸਾਰ ਵਿਚ ਹੋਰ ਕੋਈ ਨਹੀਂ ਹੈ।
There are many cataracts there and there is no other place like it in the world
ਬੋਲਤਹੈਪਿਕਕੋਕਿਲਮੋਰਕਿਧੌਘਨਮੈਚਹੁੰਓਰਨਵਾਕੇ॥
ਉਸ ਦੇ ਚੌਹਾਂ ਪਾਸੇ ਬਰਖਾ ਰੁਤ ਵਿਚ ਕੋਇਲ, ਹਰੀਅਲ ਅਤੇ ਮੋਰ ਬੋਲਦੇ ਹਨ।
ਬੇਗਚਲੋਤੁਮਗੋਕੁਲਕੋਤਜਿਪੁੰਨਹਜਾਰਅਬੈਤੁਮਗਾਕੇ॥੧੫੦॥
ਤੁਸੀਂ ਗੋਕੁਲ ਨੂੰ ਛਡ ਕੇ ਛੇਤੀ ਨਾਲ ਤੁਰ ਚਲੋ (ਕਿਉਂਕਿ) ਹੁਣ ਤੁਹਾਡੇ ਪਿੰਡ ਦੇ ਹਜ਼ਾਰਾਂ ਪੁੰਨ (ਜਾਗੇ ਹਨ) ॥੧੫੦॥
There the voice of peococks and nightingales is heard on all four sides, therefore we should leave Gokul immediately and go to Braja in order to earn the merit of thousands of virtuous actions.150.
ਦੋਹਰਾ॥
ਦੋਹਰਾ:
DOHRA
ਨੰਦਸਭੈਗੋਪਨਸਨੈਬਾਤਕਹੀਇਹਠਉਰ॥
ਨੰਦ ਨੇ (ਉਸ) ਸਥਾਨ ਤੇ ਸਾਰਿਆਂ ਗਵਾਲਿਆਂ ਨੂੰ ਮਿਲ ਕੇ ਇਹ ਗੱਲ ਕਹੀ
ਤਜਿਗੋਕੁਲਬ੍ਰਿਜਕੋਚਲੇਇਹਤੇਭਲੀਨਅਉਰ॥੧੫੧॥
ਕਿ ਗੋਕੁਲ ਨੂੰ ਛਡ ਕੇ ਬ੍ਰਜ-ਭੂਮੀ ਨੂੰ ਚਲੇ ਜਾਈਏ। (ਕਿਉਂਕਿ) ਇਸ ਤੋਂ ਚੰਗੀ ਹੋਰ (ਕੋਈ ਗੱਲ) ਨਹੀਂ ॥੧੫੧॥
Nand said this to all the gopas that they should then leave Gokul for Braja, because there is no other good place like it.151.
ਲਟਪਟਬਾਧੇਉਠਿਚਲੇਆਏਜਬਬ੍ਰਿਜਿਹੀਰ॥
ਸਾਰਾ ਸਾਮਾਨ ਬੰਨ੍ਹ ਕੇ (ਗੋਕੁਲ ਤੋਂ) ਉਠ ਕੇ ਜਦੋਂ (ਸਾਰੇ) ਗਵਾਲੇ ਬ੍ਰਜ ਵਿਚ ਆ ਗਏ
All of them tied their good quickly and came to Braja
ਦੇਖਿਓਅਪਨੇਨੈਨਭਰਿਬਹਿਤੋਜਮੁਨਾਤੀਰ॥੧੫੨॥
(ਤਾਂ ਉਨ੍ਹਾਂ ਨੇ) ਆਪਣੀਆਂ ਅੱਖਾਂ ਨਾਲ ਜਮਨਾ ਦਾ ਜਲ ਵਗਦਾ ਹੋਇਆ ਵੇਖ ਲਿਆ ॥੧੫੨॥
There they saw the flowing waters of Yamuna.152.
ਸਵੈਯਾ॥
ਸਵੈਯਾ:
SWAYYA