GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 306
Display Settings
ਆਇਸਪਾਇਕੈਨੰਦਹਿਕੋਸਭਗੋਪਨਜਾਇਭਲੇਰਥਸਾਜੇ
ਨੰਦ ਦੀ ਆਗਿਆ ਪ੍ਰਾਪਤ ਕਰ ਕੇ ਗਵਾਲਿਆਂ ਨੇ ਚੰਗੀ ਤਰ੍ਹਾਂ ਰਥਾਂ ਨੂੰ ਸਜਾ ਲਿਆ।
ਬੈਠਿਸਭੈਤਿਨਪੈਤਿਰੀਆਸੰਗਿਗਾਵਤਜਾਤਬਜਾਵਤਬਾਜੇ
ਉਨ੍ਹਾਂ ਉਤੇ ਆਪਣੀਆਂ ਇਸਤਰੀਆਂ ਨਾਲ ਬੈਠ ਕੇ ਸਾਰੇ (ਗਵਾਲੇ) ਵਾਜੇ ਵਜਾਉਂਦੇ ਅਤੇ ਗੀਤ ਗਾਉਂਦੇ (ਤੁਰ ਪਏ)।
With the concurrence of Nand, all the gopas decorated their chariots, the women sat in them and they started with the resonance of their musical instruments
ਹੇਮਕੋਦਾਨੁਕਰੈਜੁਦੋਊਹਰਿਗੋਦਲਏਜਸੁਦਾਇਮਰਾਜੈ
ਸ੍ਰੀ ਕ੍ਰਿਸ਼ਨ ਨੂੰ ਗੋਦ ਲਏ ਹੋਇਆਂ ਜਸੋਧਾ ਇੰਜ ਸੋਭ ਰਹੀ ਸੀ (ਜਿਵੇਂ ਉਨ੍ਹਾਂ) ਦੋਹਾਂ ਨੇ ਸੋਨਾ ਦਾਨ ਕੀਤਾ ਹੋਇਆ ਸੀ।
Yashoda looks impressive with Krishna in her lap
ਕੈਧਉਸੈਲਸੁਤਾਗਿਰਿਭੀਤਰਊਚਮਨੋਮਨਿਨੀਲਬਿਰਾਜੈ॥੧੫੩॥
(ਅਸਲ ਵਿਚ ਉਹ ਇੰਜ ਪ੍ਰਤੀਤ ਹੋ ਰਹੇ ਸਨ) ਮਾਨੋ ਪਾਰਬਤੀ ('ਸੈਲ ਸੁਤਾ') ਪਹਾੜ ਵਿਚ ਬੈਠੀ ਹੋਵੇ ਅਤੇ ਉਸ ਵਿਚ ਨੀਲ ਮਣੀ ਸ਼ੋਭਾ ਪਾ ਰਹੀ ਹੋਵੇ ॥੧੫੩॥
It seems that she has obtained this good reward after offering gold in charity Yashoda seems like a rock in the mountain and Krishna in her lap appears like a sapphire.153.
ਗੋਪਗਏਤਜਿਗੋਕੁਲਕੋਬ੍ਰਿਜਆਪਨੇਆਪਨੇਡੇਰਨਆਏ
ਗੋਕੁਲ ਨੂੰ ਛਡ ਕੇ ਗਵਾਲੇ ਬ੍ਰਜ-ਭੂਮੀ ਵਿਚ ਆਪਣੇ ਆਪਣੇ ਡੇਰਿਆਂ ਵਿਚ ਆ ਗਏ।
The gopas forsaking Gokul came to their abodes in Braja
ਡਾਰਦਈਲਸੀਆਅਰੁਅਛਤਬਾਹਰਿਭੀਤਰਿਧੂਪਜਗਾਏ
ਕੱਚੀ ਲਸੀ ਅਤੇ ਚਾਵਲਾਂ ਦੇ ਛੱਟੇ ਦੇ ਕੇ ਅਤੇ ਘਰਾਂ ਦੇ ਅੰਦਰ ਬਾਹਰ ਧੂਪ ਜਗਾ ਕੇ (ਰਹਿਣ ਲਗੇ ਹਨ)।
They sprinkled buttermild and fragrances and burnt incenses within their houses and outside
ਤਾਛਬਿਕੋਜਸੁਊਚਮਹਾਕਬਿਨੈਮੁਖਤੇਇਮਭਾਖਿਸੁਨਾਏ
ਉਸ ਛਬ ਦੇ ਸ੍ਰੇਸ਼ਠ ਅਤੇ ਮਹਾਨ ਯਸ਼ ਨੂੰ ਕਵੀ ਨੇ (ਆਪਣੇ) ਮੁਖ ਤੋਂ ਇਸ ਤਰ੍ਹਾਂ ਕਹਿ ਕੇ ਸੁਣਾਇਆ ਹੈ
ਰਾਜਬਿਭੀਛਨਦੈਕਿਧੌਲੰਕਕੋਰਾਮਜੀਧਾਮਪਵਿਤ੍ਰਕਰਾਏ॥੧੫੪॥
ਮਾਨੋ ਵਿਭੀਸ਼ਣ ਨੂੰ ਲੰਕਾ ਦਾ ਰਾਜ ਦੇ ਕੇ ਰਾਮ ਜੀ ਨੇ (ਵਾਪਸ ਪਰਤ ਕੇ) ਘਰ ਨੂੰ ਪਵਿਤਰ ਕੀਤਾ ਹੋਵੇ ॥੧੫੪॥
The great poet has said about this beautiful scene that it seemed to him that after bestowing the kingdom of Lanka on Vibhishana, Ram had purified Lanka again.154.
ਕਬਿਯੋਬਾਚਦੋਹਰਾ
ਕਵੀ ਨੇ ਕਿਹਾ ਦੋਹਰਾ:
Speech of the poet: DOHRA
ਗੋਪਸਭੈਬ੍ਰਿਜਪੁਰਬਿਖੈਬੈਠੇਹਰਖਬਢਾਇ
ਸਾਰੇ ਗਵਾਲੇ ਬ੍ਰਜ-ਭੂਮੀ ਵਿਚ ਖੁਸ਼ੀ ਖੁਸ਼ੀ ਵਸਣ ਲਗੇ।
ਅਬਮੈਲੀਲਾਕ੍ਰਿਸਨਕੀਮੁਖਤੇਕਹੋਸੁਨਾਇ॥੧੫੫॥
ਹੁਣ ਮੈਂ ਸ੍ਰੀ ਕ੍ਰਿਸ਼ਨ ਦੀ ਲੀਲ੍ਹਾ ਨੂੰ ਮੁਖ ਤੋਂ ਕਹਿ ਕੇ ਸੁਣਾਉਂਦਾ ਹਾਂ ॥੧੫੫॥
All the gopas were delighted to be in Braja and now I narrate the wonderful sports of Krishna.155.
ਸਵੈਯਾ
ਸਵੈਯਾ:
SWAYYA
ਸਾਤਬਿਤੀਤਭਏਜਬਸਾਲਲਗੇਤਬਕਾਨ੍ਰਹਚਰਾਵਨਗਊਆ
ਜਦੋਂ ਸੱਤ ਸਾਲ ਬੀਤ ਗਏ ਤਾਂ ਕਾਨ੍ਹ ਗਊਆਂ ਚਰਾਉਣ ਲਗੇ।
ਪਾਤਬਜਾਵਤਮੁਰਲੀਮਿਲਿਗਾਵਤਗੀਤਸਭੈਲਰਕਊਆ
ਸਾਰੇ ਬਾਲਕ ਪੱਤਰਾਂ (ਦੀਆਂ ਪੀਪਣੀਆਂ ਬਣਾ ਕੇ) ਵਜਾਉਂਦੇ ਹਨ ਅਤੇ ਮੁਰਲੀ ਨਾਲ ਗੀਤ ਗਾਉਂਦੇ ਹਨ।
After seven years Krishna began to graze cows, he produced tunes by combining the leaves of the papal tree and all the boys began to sing on the tune of the flute
ਗੋਪਨਲੈਗ੍ਰਿਹਆਵਤਧਾਵਤਤਾੜਤਹੈਸਭਕੋਮਨਭਊਆ
(ਸ੍ਰੀ ਕ੍ਰਿਸ਼ਨ) ਗਵਾਲ ਬਾਲਕਾਂ ਨੂੰ ਘਰਾਂ ਵਿਚੋਂ ਲੈ ਕੇ ਭਜ ਆਉਂਦੇ ਹਨ ਅਤੇ ਮਨ ਮਰਜ਼ੀ ਅਨੁਸਾਰ ਸਾਰਿਆਂ ਨੂੰ ਤਾੜਦੇ ਹਨ।
He used to bring the gopa boys in his home and also caused fear in them and threatened them at his will
ਦੂਧਪਿਆਵਤਹੈਜਸੁਦਾਰਿਝਕੈਹਰਿਖੇਲਕਰੈਜੁਨਚਊਆ॥੧੫੬॥
ਜਸੋਧਾ ਰੀਝ ਕੇ ਦੁੱਧ ਪਿਲਾਉਂਦੀ ਹੈ ਅਤੇ ਕ੍ਰਿਸ਼ਨ ਖੇਡਦੇ ਅਤੇ ਨਚਦੇ ਕੁਦੱਦੇ ਹਨ ॥੧੫੬॥
The mother Yashoda on getting pleased and seeing them dancing she served milk to all of them.156.
ਰੂਖਗਏਗਿਰਕੈਧਸਿਕੈਸੰਗਿਦੈਤਚਲਾਇਦਯੋਹਰਿਜੀਜੋ
ਸ੍ਰੀ ਕ੍ਰਿਸ਼ਨ ਨੇ (ਕੰਸ ਵਲੋਂ ਵੱਛਾ ਬਣ ਕੇ ਆਏ ਦੈਂਤ ਨੂੰ ਪਿਛਲੀਆਂ ਟੰਗਾਂ ਤੋਂ ਫੜ ਕੇ) ਪਰੇ ਵਗਾ ਸੁਟਿਆ ਜਿਸ ਦੇ ਧਕੇ ਨਾਲ ਕਿਤਨੇ ਹੀ ਬ੍ਰਿਛ ਡਿਗ ਗਏ।
The trees of Braja began to fall and with this the demons were also redeemed
ਫੂਲਗਿਰੇਨਭਮੰਡਲਤੇਉਪਮਾਤਿਹਕੀਕਬਿਨੈਸੁਕਰੀਜੋ
(ਉਸ ਸਮੇਂ) ਆਕਾਸ਼ ਮੰਡਲ ਤੋਂ ਫੁਲ ਡਿਗਣ ਲਗੇ, ਉਸ (ਦ੍ਰਿਸ਼ ਦੀ) ਉਪਮਾ ਕਵੀ ਨੇ ਜੋ ਕੀਤੀ ਹੈ,
Seeing this the flowers were showered from the sky the poets gave various similes regarding this scene
ਧਨਿਹੀਧਨਿਭਯੋਤਿਹੂੰਲੋਕਨਿਭੂਮਿਕੋਭਾਰੁਅਬੈਘਟਕੀਜੋ
(ਉਸ ਅਨੁਸਾਰ) ਤਿੰਨਾਂ ਲੋਕਾਂ ਵਿਚ ਧੰਨ ਧੰਨ ਹੋ ਰਹੀ ਹੈ ਕਿ (ਸ੍ਰੀ ਕ੍ਰਿਸ਼ਨ ਨੇ) ਹੁਣੇ ਹੀ ਧਰਤੀ ਦਾ ਭਾਰ ਘਟ ਕਰ ਦਿੱਤਾ ਹੈ।
ਸ੍ਯਾਮਕਥਾਸੁਕਹੀਇਸਕੀਚਿਤਦੈਕਬਿਪੈਇਹਕੋਜੁਸੁਨੀਜੋ॥੧੫੭॥
ਸ਼ਿਆਮ ਕਵੀ ਨੇ ਇਸ ਦੀ ਜੋ ਕਥਾ ਕਹੀ ਹੈ, ਉਸ ਨੂੰ ਚਿੱਤ ਦੇ ਕੇ ਸੁਣੋ ॥੧੫੭॥
The voices of “Bravo, Brovo” were heard in the three worlds and there were supplications “O Lord! Lighten the burden of the earth.” Listen to this story attentively, as described by the poet Shyam.157.
ਕਉਤਕਿਦੇਖਿਸਭੇਬ੍ਰਿਜਬਾਲਕਡੇਰਨਡੇਰਨਜਾਇਕਹੀਹੈ
(ਵੱਛੇ ਦੇ ਮਾਰਨ) ਦੇ ਕੌਤਕ ਨੂੰ ਵੇਖ ਕੇ ਬ੍ਰਜ ਦੇ ਸਾਰਿਆਂ ਬਾਲਕਾਂ ਨੇ (ਇਹ ਗੱਲ) ਘਰ ਘਰ ਜਾ ਕੇ ਦਸੀ ਹੈ।
Seeing this wonderful sport, the boys of Braja, visiting every home, have related it
ਦਾਨੋਕੀਬਾਤਸੁਨੀਜਸੁਦਾਗਰਿਆਨੰਦਕੇਮਧਿਬਾਤਡਹੀਹੈ
(ਜਦੋਂ) ਜਸੋਧਾ ਨੇ ਦੈਂਤ ਰੂਪੀ ਵੱਛੇ ਦੀ ਗੱਲ ਸੁਣੀ (ਤਾਂ) ਖ਼ੁਸ਼ੀ ਨਾਲ ਉਸ ਦੇ ਗਲੇ ਵਿਚ ਹੀ ਗੱਲ ਰੁਕ ਗਈ ਹੈ।
Listening about the killing of demons, Yashoda was pleased in her mind
ਤਾਛਬਿਕੀਅਤਿਹੀਉਪਮਾਕਬਿਨੇਮੁਖਤੇਸਰਤਾਜਿਉਕਹੀਹੈ
ਉਸ ਦ੍ਰਿਸ਼ ਦੀ ਮਹਾਨ ਉਪਮਾ ਕਵੀ ਦੇ ਮੁਖ ਵਿਚੋਂ ਨਦੀ ਵਾਂਗ ਵਹਿ ਤੁਰੀ ਹੈ (ਅਰਥਾਤ ਕਹਿ ਦਿੱਤੀ ਹੈ)
Whatever description the poet has given through the flow of his composition, the same has become famous in all the four directions
ਫੈਲਿਪਰਿਯੋਸੁਦਸੋਦਿਸਕੌਗਨਤੀਮਨਕੀਇਹਮਧਿਬਹੀਹੈ॥੧੫੮॥
ਜੋ ਦਸਾਂ ਦਿਸ਼ਾਵਾਂ ਵਿਚ ਪਸਰ ਗਈ ਹੈ ਅਤੇ ਮਨ ਦੀ ਸੋਚ ਉਸ ਵਿਚ ਰੁੜ੍ਹ ਗਈ ਹੈ (ਅਰਥਾਤ ਉਸ ਨੂੰ ਕਥਨ ਕਰਨਾ ਸਰਲ ਨਹੀਂ ਹੈ।) ॥੧੫੮॥
There was the flowing current of joy in the mind of the mother Yashoda.158.
ਅਥਬਕੀਦੈਤਕੋਬਧਕਥਨੰ
ਹੁਣ ਬਕੀ ਦੈਂਤ (ਬਕਾਸੁਰ) ਦੇ ਵਧ ਦਾ ਕਥਨ
Now begins the description of the killing of the demon Bakasura
ਸਵੈਯਾ
ਸਵੈਯਾ:
SWAYYA
ਦੈਤਹਨ੍ਯੋਸੁਨਕੈਨ੍ਰਿਪਸ੍ਰਉਨਨਿਬਾਤਕਹੀਬਕਕੋਸੁਨਿਲਈਯੈ
ਦੈਂਤ (ਵੱਛੇ) ਦੇ ਮਾਰੇ ਜਾਣ ਦੀ (ਖ਼ਬਰ) ਰਾਜੇ ਨੇ ਕੰਨਾਂ ਨਾਲ ਸੁਣ ਕੇ ਬਕਾਸੁਰ ਨੂੰ ਜੋ ਗੱਲ ਕਹੀ, ਉਹ ਸੁਣ ਲਵੋ।
ਹੋਇਤਯਾਰਅਬੈਤੁਮਤੋਤਜਿਕੈਮਥੁਰਾਬ੍ਰਿਜਮੰਡਲਿਜਈਯੈ
ਤੁਸੀਂ ਹੁਣੇ ਤਿਆਰ ਹੋ ਕੇ ਅਤੇ ਮਥੁਰਾ ਨੂੰ ਛਡ ਕੇ ਬ੍ਰਜ-ਭੂਮੀ ਨੂੰ ਜਾਓ।
Hearing about the killing of demons, the king Kansa said to Bakasura, “Now you abandon Mathura and go to Braja.”
ਕੈਤਸਲੀਮਚਲਿਯੋਤਹਕੌਚਬਿਡਾਰਤਹੋਮੁਸਲੀਧਰਭਈਯੈ
ਉਹ ਰਾਜੇ ਨੂੰ ਪ੍ਰਣਾਮ ਕਰ ਕੇ ਚਲ ਪਿਆ (ਅਤੇ ਕਹਿਣ ਲਗਿਆ) ਕਿ ਮੈਂ ਬਲਭਦਰ ਦੇ ਭਰਾ (ਸ੍ਰੀ ਕ੍ਰਿਸ਼ਨ) ਨੂੰ ਚਬ ਸੁਟਾਂਗਾ।
He bowed and stated on saying this. “I am going there, when you are sending me
ਕੰਸਕਹੀਹਸਿਕੈਉਹਿਕੋਸੁਨਿਰੇਉਹਿਕੋਛਲਸੋਹਨਿਦਈਯੈ॥੧੫੯॥
ਕੰਸ ਨੇ ਉਸ ਨੂੰ ਹਸ ਕੇ ਕਿਹਾ, ਸੁਣ, ਉਸ ਨੂੰ ਛਲ ਨਾਲ ਹੀ ਮਾਰ ਦੇਈਂ ॥੧੫੯॥
” Kansa said smiling, “You will now kill him (Krishna) through deception.”159.
ਪ੍ਰਾਤਭਏਬਛਰੇਸੰਗਲੈਕਰਿਬੀਚਗਏਬਨਕੈਗਿਰਧਾਰੀ
ਦਿਨ ਚੜ੍ਹਨ ਤੇ ਵੱਛਿਆਂ ਨੂੰ ਨਾਲ ਲੈ ਕੇ ਸ੍ਰੀ ਕ੍ਰਿਸ਼ਨ ਬਨ ਨੂੰ ਚਲੇ ਗਏ।
As the day dawned, Krishna (Girdhari) took the cows and calfs to the forest
ਫੇਰਿਗਏਜਮੁਨਾਤਟਿਪੈਬਛਰੇਜਲਸੁਧਅਚੈਨਹਿਖਾਰੀ
ਫਿਰ ਜਮਨਾ ਦੇ ਕੰਢੇ ਉਤੇ ਚਲੇ ਗਏ (ਕਿਉਂਕਿ) ਵੱਛੇ ਸਵੱਛ ਪਾਣੀ ਪੀਂਦੇ ਹਨ, ਖਾਰਾ ਨਹੀਂ ਪੀਂਦੇ।
Then he went to the bank of Yamuna, where the calves drank pure (and not saltish) water
ਆਇਗਯੋਉਤਦੈਤਬਕਾਸੁਰਦੇਖਨਮਹਿਾਂਭਯਾਨਕਭਾਰੀ
ਉਧਰੋਂ ਬਕਾਸੁਰ ਦੈਂਤ ਆ ਗਿਆ, ਜੋ ਵੇਖਣ ਵਿਚ ਬਹੁਤ ਭਿਆਨਕ ਸੀ।
At that time there came a dreadful-looking demon named Badasura
ਲੀਲਲਏਸਭਹ੍ਵੈਬਗੁਲਾਫਿਰਿਛੋਰਿਗਏਹਰਿਜੋਰਗਜਾਰੀ॥੧੬੦॥
ਉਹ ਬਗਲਾ ਬਣ ਕੇ ਸਾਰਿਆਂ (ਵੱਛਿਆਂ) ਨੂੰ ਨਿਗਲ ਗਿਆ, ਫਿਰ ਹਿੰਮਤ ਕਰਨ ਵਾਲੇ ਸ੍ਰੀ ਕ੍ਰਿਸ਼ਨ (ਉਸ ਦੇ) ਨੇੜੇ ('ਛੋਰਿ') ਗਏ ॥੧੬੦॥
He transformed himself into a heron and gulped all the cattle, whom Krishna had left there.160.
ਦੋਹਰਾ
ਦੋਹਰਾ:
DOHRA
ਅਗਨਿਰੂਪਤਬਕ੍ਰਿਸਨਧਰਿਕੰਠਿਦਯੋਤਿਹਜਾਲ
ਤਦ ਸ੍ਰੀ ਕ੍ਰਿਸ਼ਨ ਨੇ ਅਗਨੀ ਦਾ ਰੂਪ ਧਾਰ ਕੇ ਉਸ ਦੇ (ਮੂੰਹ ਵਿਚ ਪ੍ਰਵੇਸ਼ ਕੀਤਾ ਅਤੇ) ਗੱਲਾ ਸਾੜ ਦਿੱਤਾ।
ਗਹਿਸੁਮੁਕਤਿਠਾਨਤਭਯੋਉਗਲਡਰਿਯੋਤਤਕਾਲ॥੧੬੧॥
(ਪਹਿਲਾਂ ਉਸ ਨੇ ਸ੍ਰੀ ਕ੍ਰਿਸ਼ਨ ਨੂੰ) ਫੜ ਲਿਆ, ਫਿਰ ਮੁਕਤ ਕਰ ਦਿੱਤਾ ਅਤੇ ਉਸ ਨੂੰ ਤੁਰਤ ਉਗਲ ਦਿੱਤਾ ॥੧੬੧॥
Then Vishnu assuming the form of fire, burnt his throat and Bakasura considering his end near, out of fear, vomited them all.161.
ਸਵੈਯਾ
ਸਵੈਯਾ:
SWAYYA
ਚੋਟਕਰੀਉਨਜੋਇਹਪੈਇਨਤੇਬਲਕੈਉਹਿਚੋਚਗਹੀਹੈ
ਉਸ (ਬਾਕਸੁਰ) ਨੇ ਸ੍ਰੀ ਕ੍ਰਿਸ਼ਨ ਉਤੇ ਸਟ ਮਾਰੀ ਤਾਂ ਇਨ੍ਹਾਂ ਨੇ ਜ਼ੋਰ ਨਾਲ ਉਸ ਦੀ ਚੁੰਜ ਫੜ ਲਈ।
ਚੀਰਦਈਬਲਕੈਤਨਕੋਸਰਤਾਇਕਸ੍ਰਉਨਤਸਾਥਬਹੀਹੈ
(ਫਿਰ) ਬਲ-ਪੂਰਵਕ (ਉਸ ਦਾ) ਸ਼ਰੀਰ ਚੀਰ ਦਿੱਤਾ, ਤਾਂ ਝਟ ਹੀ ਲਹੂ ਦੀ ਇਕ ਨਦੀ ਵਗਣ ਲਗ ਗਈ।
When Bakasura hit them, then Krishna caught his beak with force and ripped him, a stream of blood began to flow
ਅਉਰਕਹਾਉਪਮਾਤਿਹਕੀਸੁਕਹੀਜੁਕਛੁਮਨਮਧਿਲਹੀਹੈ
ਉਸ ਦੀ ਹੋਰ ਉਪਮਾ ਕੀ ਕਹਾਂ, ਉਹੀ ਕਹੀ ਹੈ ਜੋ ਮਨ ਵਿਚ ਆਈ ਹੈ।
What more should I describe this spectacle
ਜੋਤਿਰਲੀਤਿਹਮੈਇਮਜਿਉਦਿਨਮੈਦੁਤਿਦੀਪਸਮਾਇਰਹੀਹੈ॥੧੬੨॥
ਉਸ (ਦੈਂਤ) ਦੀ ਜੋਤਿ ਉਨ੍ਹਾਂ (ਸ੍ਰੀ ਕ੍ਰਿਸ਼ਨ) ਵਿਚ ਇਸ ਤਰ੍ਹਾਂ ਮਿਲ ਗਈ ਹੈ ਜਿਵੇਂ ਦਿਨ (ਦੇ ਪ੍ਰਕਾਸ਼) ਵਿਚ ਦੀਵੇ ਦੀ ਰੌਸ਼ਨੀ ਸਮਾਈ ਰਹਿੰਦੀ ਹੈ ॥੧੬੨॥
The soul of that demon merged in God like the light of the stars merging in the light of the day.162.
ਕਬਿਤੁ
ਕਬਿੱਤ:
KABIT
ਜਬੈਦੈਤਆਯੋਮਹਾਮੁਖਿਚਵਰਾਯੋਜਬਜਾਨਿਹਰਿਪਾਯੋਮਨਕੀਨੋਵਾਕੇਨਾਸਕੋ
ਜਦੋਂ ਦੈਂਤ (ਬਕਾਸੁਰ) ਆਇਆ ਅਤੇ ਜਦੋਂ ਉਸ ਨੇ ਆਪਣਾ ਮੂੰਹ ਬਹੁਤ ਫੈਲਾ ਲਿਆ, ਤਦ ਸ੍ਰੀ ਕ੍ਰਿਸ਼ਨ ਨੇ (ਉਸ ਦੀ ਵਾਸਤਵਿਕਤਾ ਨੂੰ) ਜਾਣ ਲਿਆ ਅਤੇ ਉਸ ਦੇ ਵਿਨਾਸ਼ ਲਈ ਮਨ ਵਿਚ (ਵਿਚਾਰ ਕੀਤਾ)।
When the demon came and opened his mouth, then Krishna thought about his destruction
ਸਿੰਧਸੁਤਾਪਤਿਨੈਉਖਾਰਡਾਰੀਚੋਚਵਾਕੀਬਲੀਮਾਰਡਾਰਿਯੋਮਹਾਬਲੀਨਾਮਜਾਸਕੋ
ਲੱਛਮੀ ਦੇ ਪਤੀ ਵਿਸ਼ਣੂ (ਅਰਥਾਤ ਕ੍ਰਿਸ਼ਨ) ਨੇ ਉਸ ਦੀ ਚੁੰਜ ਉਖਾੜ ਦਿੱਤੀ ਅਤੇ ਜਿਸ ਦਾ ਨਾਮ ਮਹਾਬਲੀ ਹੈ (ਉਸ ਕ੍ਰਿਸ਼ਨ ਨੇ) ਬਲਵਾਨ ਦੈਂਤ ਨੂੰ ਮਾਰ ਦਿੱਤਾ।
Krishna, who is worshipped by gods and adepts disjoined his beak and killed the mighty demon
ਭੂਮਿਗਿਰਪਰਿਯੋਹ੍ਵੈਦੁਟੂਕਮਹਾਮੁਖਿਵਾਕੋਤਾਕੀਛਬਿਕਹਿਬੇਕੋਭਯੋਮਨਦਾਸਕੋ
ਉਸ ਦੇ ਵੱਡੇ ਆਕਾਰ ਵਾਲਾ ਮੂੰਹ ਦੋ ਟੁਕੜੇ ਹੋ ਕੇ ਧਰਤੀ ਉਤੇ ਡਿਗ ਪਿਆ। ਉਸ (ਦ੍ਰਿਸ਼) ਦੀ ਛਬ ਕਹਿਣ ਲਈ ਦਾਸ ਦਾ ਮਨ ਤਿਆਰ ਹੋਇਆ ਹੈ।
He fell on the earth in two halves and the poet felt inspired to relate it
ਖੇਲਬੇਕੇਕਾਜਬਨਬੀਚਗਏਬਾਲਕਜਿਉਲੈਕੈਕਰਮਧਿਚੀਰਡਾਰੈਲਾਬੇਘਾਸਕੋ॥੧੬੩॥
ਜਿਵੇਂ ਖੇਡਣ ਲਈ ਬਾਲਕ ਬਨ ਵਿਚ ਜਾ ਕੇ ਖੇਡ ਖੇਡ ਵਿਚ ਹੀ ਲੰਬੇ ਲੰਬੇ ਘਾਹ ਨੂੰ ਚੀਰ ਸੁਟਦੇ ਹਨ ॥੧੬੩॥
It seemed that the children having gone to play in the forest cleaved the long grass through the middle.163.
ਇਤਿਬਕਾਸੁਰਦੈਤਬਧਹਿ
ਇਥੇ ਬਕਾਸੁਰ ਦੈਂਤ ਦੇ ਬੱਧ ਦਾ ਵਰਣਨ ਸਮਾਪਤ।
End of the killing of the Demon Bakasura.