ਸਵੈਯਾ॥
ਸਵੈਯਾ:
SWAYYA
ਸੰਗਲਏਬਛੁਰੇਅਰੁਗੋਪਸੁਸਾਝਿਪਰੀਹਰਿਡੇਰਨਆਏ॥
ਵੱਛਿਆਂ ਅਤੇ ਗਵਾਲ ਬਾਲਕਾਂ ਨੂੰ ਨਾਲ ਲੈ ਕੇ ਸੰਝ ਵੇਲੇ ਕ੍ਰਿਸ਼ਨ ਜੀ ਘਰ ਨੂੰ ਪਰਤ ਆਏ।
ਹੋਇਪ੍ਰਸੰਨਿਮਹਾਮਨਮੈਮਨਭਾਵਤਗੀਤਸਭੋਮਿਲਿਗਾਏ॥
ਮਨ ਵਿਚ ਬਹੁਤ ਪ੍ਰਸੰਨ ਹੋ ਕੇ, ਸਾਰਿਆਂ ਨੇ ਮਿਲ ਕੇ ਮਨ ਭਾਉਂਦੇ ਗੀਤ ਗਾਏ।
Krishna returned to his home in the evening alongwith the calves and the gopa boys and everyone was delighted and sang songs of joy
ਤਾਛਬਿਕੋਜਸਉਚਮਹਾਕਬਿਨੈਮੁਖਤੇਇਹਭਾਤਿਬਨਾਏ॥
ਉਸ ਦ੍ਰਿਸ਼ ਦੇ ਮਹਾਨ ਯਸ਼ ਨੂੰ ਕਵੀ ਨੇ ਮੁਖ ਤੋਂ ਇਸ ਤਰ੍ਹਾਂ ਬਣਾਇਆ ਹੈ (ਅਰਥਾਤ ਬਿਆਨ ਕੀਤਾ ਹੈ)
ਦੇਵਨਦੇਵਹਨ੍ਯੋਧਰਪੈਛਲਿਕੈਤਰਿਅਉਰਨਕੋਜੁਸੁਨਾਏ॥੧੬੪॥
ਕਿ ਦੇਵਤਿਆਂ ਨੇ ਦੈਂਤਾਂ ਨੂੰ ਛਲ ਨਾਲ ਧਰਤੀ ਉਤੇ ਮਾਰਿਆ ਹੈ ਅਤੇ ਹੋਰਨਾਂ ਨੂੰ (ਇਹ ਗੱਲ) ਵਿਦਿਤ ਕਰ ਦਿੱਤੀ ਹੈ ॥੧੬੪॥
The poet has figuratively described this spectacle saying that Krishna killed deceptively the demon who had come to kill him through deception.164.
ਕਾਨ੍ਰਹਜੁਬਾਚਗੋਪਨਪ੍ਰਤਿ॥
ਕ੍ਰਿਸ਼ਨ ਜੀ ਨੇ ਗਵਾਲ ਬਾਲਕਾਂ ਨੂੰ ਕਿਹਾ:
Speech of Krishna addressed to gopas:
ਸਵੈਯਾ॥
ਸਵੈਯਾ:
SWAYYA
ਫੇਰਿਕਹੀਇਹਗੋਪਨਕਉਫੁਨਿਪ੍ਰਾਤਭਏਸਭਹੀਮਿਲਿਜਾਵੈ॥
ਫਿਰ (ਸ੍ਰੀ ਕ੍ਰਿਸ਼ਨ ਨੇ) ਗਵਾਲ ਬਾਲਕਾਂ ਨੂੰ ਇਹ (ਗੱਲ) ਕਹੀ ਕਿ ਫਿਰ ਸਵੇਰ ਹੁੰਦਿਆਂ ਹੀ ਸਾਰੇ ਇਕੱਠੇ ਹੋ ਜਾਈਏ।
Krishna said to gopas again that they would go again early next morning
ਅੰਨੁਅਚੌਅਪਨੇਗ੍ਰਿਹਮੋਜਿਨਿਮਧਿਮਹਾਬਨਕੇਮਿਲਿਖਾਵੈ॥
(ਕਿਸੇ ਨੇ ਵੀ) ਆਪਣੇ ਘਰ ਵਿਚ ਅੰਨ (ਭੋਜਨ) ਨਹੀਂ ਖਾਣਾ, ਸੰਘਣੇ ਜੰਗਲ ਵਿਚ ਮਿਲ ਕੇ ਖਾਵਾਂਗੇ।
They should take some eatables with them from their homes, which they would eat together in the forest
ਬੀਚਤਰੈਹਮਪੈਜਮੁਨਾਮਨਭਾਵਤਗੀਤਸਭੈਮਿਲਿਗਾਵੈ॥
ਫਿਰ ਜਮਨਾ ਵਿਚ ਤਰਾਂਗੇ ਅਤੇ ਸਾਰੇ ਮਿਲ ਕੇ ਮਨ ਚਾਹੇ ਗੀਤ ਗਾਵਾਂਗੇ।
They should take some eatables with them from their homes, which they would eat together in the forest
ਨਾਚਹਿਗੇਅਰੁਕੂਦਹਿਗੇਗਹਿਕੈਕਰਮੈਮੁਰਲੀਸੁਬਜਾਵੈ॥੧੬੫॥
(ਉਥੇ ਖੂਬ) ਨਚਾਂਗੇ, ਕੁੱਦਾਂਗੇ ਅਤੇ ਹੱਥ ਵਿਚ ਮੁਰਲੀ ਲੈ ਕੇ ਵਜਾਵਾਂਗੇ ॥੧੬੫॥
They would swim Yamuna and go the other bank, dance and jump the3re and play their flutes.165.
ਮਾਨਲਯੋਸਭਨੋਵਹਗੋਪਨਪ੍ਰਾਤਭਈਜਬਰੈਨਿਬਿਹਾਨੀ॥
ਸਾਰਿਆਂ ਗਵਾਲ ਬਾਲਕਾਂ ਨੇ ਉਹ (ਗੱਲ ਜੋ ਕ੍ਰਿਸ਼ਨ ਨੇ ਕਹੀ ਸੀ) ਮੰਨ ਲਈ। ਜਦੋਂ ਰਾਤ ਗੁਜ਼ਰੀ ਅਤੇ ਸਵੇਰਾ ਹੋ ਗਿਆ
All the gopas agreed on this arrangement
ਕਾਨ੍ਰਹਬਜਾਇਉਠਿਓਮੁਰਲੀਸਭਜਾਗਉਠੇਤਬਗਾਇਛਿਰਾਨੀ॥
(ਤਦੋਂ) ਕਾਨ੍ਹ ਨੇ ਮੁਰਲੀ ਵਜਾ ਦਿੱਤੀ। ਤਦ ਸਾਰੇ ਜਾਗ ਗਏ ਅਤੇ ਗਊਆਂ ਨੂੰ ਛੇੜ ਦਿੱਤਾ।
When the night passed and the day dawned, Krishna played on his flute and all the gopas awoke and released the cows
ਏਕਬਜਾਵਤਹੈਦ੍ਰੁਮਪਾਤਕਿਧੋਉਪਮਾਕਬਿਸਿਆਮਪਿਰਾਨੀ॥
ਕਈ ਇਕ ਬ੍ਰਿਛ ਦੇ ਪੱਤਰਾਂ ਦੀਆਂ ਪੀਪਣੀਆਂ ਵਜਾਉਂਦੇ ਹਨ ਜਿਨ੍ਹਾਂ ਦੀ ਉਪਮਾ ਕਵੀ ਨੂੰ ਇਸ ਤਰ੍ਹਾਂ ਜਚੀ ਹੈ
Some of them, twisting the leaves began to play on them like musical instruments
ਕਉਤੁਕਦੇਖਿਮਹਾਇਨਕੋਪੁਰਹੂਤਬਧੂਸੁਰਲੋਕਿਖਿਸਾਨੀ॥੧੬੬॥
ਕਿ ਇਨ੍ਹਾਂ (ਬਾਲਕਾਂ) ਦੇ ਮਹਾਨ ਕੌਤਕ ਵੇਖ ਕੇ ਇੰਦਰ ਦੀ ਪਤਨੀ ਸੁਅਰਗ ਲੋਕ ਵਿਚ ਲਜਿਤ ਹੋ ਰਹੀ ਹੈ ॥੧੬੬॥
The poet Shyam says that seeing this wonderful spectacle, the wives of Indra felt embarrassed in heaven.166.
ਗੇਰੀਕੇਚਿਤ੍ਰਲਗਾਇਤਨੈਸਿਰਪੰਖਧਰਿਯੋਭਗਵਾਨਕਲਾਪੀ॥
ਸ਼ਰੀਰ ਉਤੇ ਗੇਰੀ ਦੇ ਛਾਪੇ ਲਗਾਏ ਹੋਏ ਹਨ ਅਤੇ ਸਿਰ ਉਤੇ ਸ੍ਰੀ ਕ੍ਰਿਸ਼ਨ ਨੇ ਮੋਰ-ਖੰਭ ਧਾਰਨ ਕੀਤਾ ਹੋਇਆ ਹੈ।
Krishna applied the red ochre to his body and fixed the feather of the peocock on his head
ਲਾਇਤਨੈਹਰਿਤਾਮੁਰਲੀਮੁਖਿਲੋਕਭਯੋਜਿਹਕੋਸਭਜਾਪੀ॥
ਉਸ (ਕ੍ਰਿਸ਼ਨ) ਨੇ ਮੁਰਲੀ ਨੂੰ ਮੁਖ ('ਤਨੈ') ਨਾਲ ਲਗਾਇਆ ਹੋਇਆ ਹੈ ਜਿਸ ਨੂੰ ਸਾਰੇ ਲੋਕ ਜਪਦੇ ਹਨ।
He put his green flute on his lips and his face, adored by the whole world looked splendid
ਫੂਲਗੁਛੇਸਿਰਿਖੋਸਲਏਤਰਿਰੂਖਖਰੋਧਰਨੀਜਿਨਿਥਾਪੀ॥
ਜਿਸ ਨੇ ਸਾਰੀ ਧਰਤੀ ਸਥਾਪਿਤ ਕੀਤੀ ਹੈ (ਉਸ ਨੇ) ਫੁਲਾਂ ਦੇ ਗੁੱਛੇ ਸਿਰ ਵਿਚ ਟੁੰਗੇ ਹੋਏ ਹਨ ਅਤੇ ਬ੍ਰਿਛ ਦੇ ਹੇਠਾਂ ਖੜੋਤਾ ਹੈ।
ਖੇਲਿਦਿਖਾਵਤਹੈਜਗਕੌਅਰੁਕੋਊਨਹੀਹੁਇਆਪਹੀਆਪੀ॥੧੬੭॥
(ਉਹ) ਜਗਤ ਨੂੰ ਆਪਣਾ ਖੇਲ ਵਿਖਾ ਰਿਹਾ ਹੈ, (ਉਸ ਦੇ ਸਮਾਨ) ਹੋਰ ਕੋਈ ਨਹੀਂ, ਉਹ ਆਪਣੇ ਜਿਹਾ ਆਪ ਹੀ ਹੈ ॥੧੬੭॥
He bedecked his head with the bunches of flowers and that Creator of the world, standing under a tree, is showing to the world His play, which was comprehended only by Him.167.
ਕੰਸਬਾਚਮੰਤ੍ਰੀਅਨਸੋ॥
ਕੰਸ ਨੇ ਆਪਣੇ ਮੰਤਰੀਆਂ ਨੂੰ ਕਿਹਾ:
Speech of Kansa addressed to his ministers:
ਦੋਹਰਾ॥
ਦੋਹਰਾ:
DOHRA
ਜਬਬਕਲੈਹਰਿਜੀਹਨਿਓਕੰਸਸੁਨ੍ਯੋਤਬਸ੍ਰਉਨਿ॥
ਜਦੋਂ ਸ੍ਰੀ ਕ੍ਰਿਸ਼ਨ ਨੇ ਬਕਾਸੁਰ ਨੂੰ ਮਾਰਿਆ ਤਾਂ ਕੰਸ ਨੇ (ਇਹ ਗੱਲ) ਕੰਨਾਂ ਨਾਲ ਸੁਣੀ।
ਕਰਿਇਕਤ੍ਰਮੰਤ੍ਰਹਿਕਹਿਓਤਹਾਭੇਜੀਏਕਉਨ॥੧੬੮॥
ਤਦੋਂ (ਉਸ ਨੇ) ਮੰਤਰੀਆਂ ਨੂੰ ਇਕੱਠਾ ਕਰ ਕੇ ਕਿਹਾ ਕਿ ਉਥੇ (ਹੁਣ) ਕਿਸ ਨੂੰ ਭੇਜੀਏ ॥੧੬੮॥
When Kansa heard about the killing of Bakasura, then he called his ministers and held consultations regarding the demon to be sent nest.168.
ਮੰਤ੍ਰੀਬਾਚਕੰਸਪ੍ਰਤਿ॥
ਮੰਤਰੀਆਂ ਨੇ ਕੰਸ ਨੂੰ ਕਿਹਾ:
Speech of the ministers addressed to Kansa:
ਸਵੈਯਾ॥
ਸਵੈਯਾ:
SWAYYA
ਬੈਠਿਬਿਚਾਰਕਰਿਯੋਨ੍ਰਿਪਮੰਤ੍ਰਿਨਿਦੈਤਅਘਾਸੁਰਕੋਕਹੁਜਾਵੈ॥
ਰਾਜ ਦੇ ਮੰਤਰੀਆਂ ਨੇ ਬੈਠ ਕੇ ਵਿਚਾਰ ਕੀਤਾ ਕਿ ਅਘਾਸੁਰ ਨੂੰ ਜਾਣ ਲਈ ਕਿਹਾ ਜਾਵੇ।
ਮਾਰਗੁਰੋਕਰਹੈਤਿਨਕੋਧਰਿਪੰਨਗਰੂਪਮਹਾਮੁਖਬਾਵੈ॥
(ਉਹ) ਵੱਡੇ ਸੱਪ ਦਾ ਰੂਪ ਧਾਰ ਕੇ ਅਤੇ ਮੂੰਹ ਨੂੰ ਬਹੁਤ ਚੌੜਾ ਕਰ ਕੇ ਉਨ੍ਹਾਂ ਦਾ ਮਾਰਗ ਰੋਕ ਲਏ।
The king Kansa, after holding consultations with his ministers asked Aghasura to go to Braja, so that he may assume the form of dreadful snake and lie down in the way
ਆਇਪਰੈਹਰਿਜੀਜਬਹੀਤਬਹੀਸਭਗ੍ਵਾਰਸਨੈਚਬਿਜਾਵੈ॥
(ਉਸ ਦੇ ਮੂੰਹ ਵਿਚ) ਜਦੋਂ ਸ੍ਰੀ ਕ੍ਰਿਸ਼ਨ ਆ ਪਵੇ, ਤਦੋਂ ਹੀ ਸਾਰਿਆਂ ਗਵਾਲ ਬਾਲਕਾਂ ਸਮੇਤ ਚਬ ਜਾਵੇ।
And when Krishna comes to that side, he may chew him alongwith the gopas
ਆਇਹੈਖਾਇਤਿਨੈਸੁਨਿਕੰਸਕਿਨਾਤੁਰਆਪਨੋਜੀਉਗਵਾਵੈ॥੧੬੯॥
ਹੇ ਕੰਸ! ਸੁਣੋ, (ਉਹ) ਉਨ੍ਹਾਂ ਨੂੰ ਖਾ ਕੇ ਆਏ ਨਹੀਂ ਤਾਂ ਆਪਣਾ ਆਪ ਨਾਸ ਕਰਾ ਲਵੇ ॥੧੬੯॥
Either Aghasura should come back after chewing them or failing in this endeavour, he should be killed by Kansa.169.
ਅਥਅਘਾਸੁਰਦੈਤਆਗਮਨ॥
ਹੁਣ ਅਘਾਸੁਰ ਦੈਂਤ ਦੇ ਆਗਮਨ ਦਾ ਕਥਨ:
Now begins the description regarding the arrival of the demon Aghasura
ਸਵੈਯਾ॥
ਸਵੈਯਾ:
SWAYYA
ਜਾਹਿਕਹਿਯੋਅਘਕੰਸਿਗਯੋਤਹਪੰਨਗਰੂਪਮਹਾਧਰਿਆਯੋ॥
ਕੰਸ ਨੇ ਅਘਾਸੁਰ ਨੂੰ ਉਥੇ ਜਾਣ ਲਈ ਕਿਹਾ। ਉਹ ਵੱਡੇ ਆਕਾਰ ਦੇ ਸੱਪ ਦਾ ਰੂਪ ਧਾਰ ਕੇ ਉਥੇ ਆ ਗਿਆ।
ਭ੍ਰਾਤਹਨ੍ਯੋਭਗਨੀਸੁਨਿਕੈਬਧਕੇਮਨਿਕ੍ਰੁਧਤਹਾਕਹੁਧਾਯੋ॥
(ਕੰਸ ਤੋਂ) ਭਰਾ (ਬਕਾਸੁਰ) ਅਤੇ ਭੈਣ (ਬਕੀ) ਦੇ ਵੱਧ ਦੀ ਗੱਲ ਸੁਣ ਕੇ ਅਤੇ ਮਨ ਵਿਚ ਕ੍ਰੋਧ ਕਰ ਕੇ ਉਥੇ ਭਜ ਕੇ ਗਿਆ।
As commanded by Kansa, Aghasura assumed the form of a dreadful snake and went (for his errand) and hearing about the killing of his brother bakasura and his sister Putna, he was also highly infuriated
ਬੈਠਿਰਹਿਓਤਿਨਕੈਮਗਮੈਹਰਿਕੇਬਧਕਾਜਮਹਾਮੁਖਬਾਯੋ॥
ਉਨ੍ਹਾਂ (ਗਵਾਲ ਬਾਲਕਾਂ) ਦੇ ਰਾਹ ਵਿਚ ਬੈਠ ਗਿਆ ਅਤੇ ਸ੍ਰੀ ਕ੍ਰਿਸ਼ਨ ਨੂੰ ਮਾਰਨ ਲਈ ਉਸ ਨੇ ਮੁਖ ਨੂੰ ਬਹੁਤ ਫੈਲਾ ਲਿਆ।
He sat down in the way, opening widely his dreadful mouth, keeping in his mind, his errand of killing Krishna
ਦੇਖਤਤਾਹਿੰਸਭੈਬ੍ਰਿਜਬਾਲਕਖੇਲਕਹਾਮਨਮੈਲਖਿਪਾਯੋ॥੧੭੦॥
ਉਸ ਨੂੰ ਵੇਖ ਕੇ ਬ੍ਰਜ-ਭੂਮੀ ਦੇ ਸਾਰੇ ਬਾਲਕਾਂ ਨੇ (ਕੋਈ) ਖੇਡ ਕਿਹਾ ਅਤੇ ਮਨ ਵਿਚ (ਇਹੀ) ਸਮਝ ਲਿਆ ॥੧੭੦॥
Seeing him, all the boys of Braja, considered it a play and none could know his real objective.170.
ਸਭਗੋਪਨਬਾਚਆਪਸਿਮੈ॥
ਸਾਰੇ ਗਵਾਲ ਬਾਲਕਾਂ ਨੇ ਆਪਸ ਵਿਚ ਕਿਹਾ:
Speech of all the gopas amongst themselves:
ਸਵੈਯਾ॥
ਸਵੈਯਾ:
SWAYYA
ਕੋਊਕਹੈਗਿਰਿਮਧਿਗੁਫਾਇਹਕੋਊਇਕਤ੍ਰਕਹੈਅੰਧਿਆਰੋ॥
ਕੋਈ ਕਹਿੰਦਾ ਕਿ ਇਹ ਪਹਾੜ ਵਿਚ ਕੋਈ ਗੁਫਾ (ਬਣੀ ਹੋਈ ਹੈ) ਅਤੇ ਕੋਈ (ਇਸ ਨੂੰ) ਹਨੇਰੇ ਦਾ ਸਮੁੱਚ ਕਹਿੰਦਾ ਹੈ।
Someone said that it is a cave within the mountain
ਬਾਲਕਕੋਊਕਹੈਇਹਰਾਛਸਕੋਊਕਹੈਇਹਪੰਨਗਭਾਰੋ॥
ਕੋਈ ਬਾਲਕ ਕਹਿੰਦਾ ਹੈ ਕਿ ਇਹ ਰਾਖਸ਼ ਹੈ ਅਤੇ ਕੋਈ ਕਹਿੰਦਾ ਕਿ ਵੱਡਾ ਸੱਪ ਹੈ।
Someone said that there was the abode of darkness someone said that it was a demon and some said that it was a huge snake
ਜਾਇਕਹੈਇਕਨਾਹਿਕਹੈਇਕਬਿਓਤਇਹੀਮਨਮੈਤਿਨਧਾਰੋ॥
(ਕੋਈ) ਕਹਿੰਦਾ ਇਸ ਦੇ ਅੰਦਰ ਜਾਉ ਅਤੇ ਕੋਈ ਕਹਿੰਦਾ ਨਾ ਜਾਉ। ਇਹੀ ਵਿਉਂਤ ਉਨ੍ਹਾਂ ਨੇ ਮਨ ਵਿਚ ਧਾਰੀ ਹੋਈ ਹੈ।
Some of them expressed a desire to go into it and some of them refused to go and in this way, the discussion continued
ਏਕਕਹੈਚਲੋਭਉਨਕਛੂਸੁਬਚਾਵਕਰੇਘਨਸ੍ਯਾਮਹਮਾਰੋ॥੧੭੧॥
ਕੋਈ ਕਹਿੰਦਾ, ਚਲੋ, ਕਿਸੇ ਦਾ ਡਰ ਨਹੀਂ ਹੈ (ਕਿਉਂਕਿ) ਸ੍ਰੀ ਕ੍ਰਿਸ਼ਨ ਹੀ ਸਾਡਾ ਬਚਾਓ ਕਰਨਗੇ ॥੧੭੧॥
Then one of them said, “Go into it fearlessly, Krishna will protect us.”171.
ਹੇਰਿਹਰੈਤਿਹਮਧਿਧਸੇਮੁਖਨਉਨਿਰਾਛਸਮੀਚਲਯੋਹੈ॥
ਸ੍ਰੀ ਕ੍ਰਿਸ਼ਨ ਦੇ ਵੇਖਦਿਆਂ ਹੀ (ਸਾਰੇ ਬਾਲਕ) ਉਸ ਦੇ ਮੂੰਹ ਵਿਚ ਵੜ ਗਏ, ਪਰ ਉਸ (ਰਾਖਸ਼) ਨੇ ਮੂੰਹ ਨਾ ਮੀਟਿਆ।
They called Krishna and all of them entered in it and that demon closed his mouth
ਸ੍ਯਾਮਜੂਆਵੈਜਬੈਮਮਮੀਟਹੋਬਿਓਤਇਹੀਮਨਮਧਿਕਯੋਹੈ॥
ਜਦੋਂ ਸ੍ਰੀ ਕ੍ਰਿਸ਼ਨ ਆਵੇਗਾ, ਉਦੋਂ ਹੀ ਮੈਂ ਮੀਟ ਲਵਾਂਗਾ, ਉਸ ਨੇ ਮਨ ਵਿਚ ਇਹੀ ਵਿਉਂਤ ਬਣਾਈ।
He had already thought about it that as Krishna would enter, he would close his mouth
ਕਾਨ੍ਰਹਗਏਤਬਮੀਟਲਯੋਮੁਖਦੇਵਨਤੋਹਹਕਾਰੁਭਯੋਹੈ॥
(ਜਦੋਂ) ਕਾਨ੍ਹ (ਉਸ ਦੇ ਮੂੰਹ ਵਿਚ) ਗਏ ਤਦੋਂ ਉਸ ਨੇ ਮੁਖ ਨੂੰ ਮੀਟ ਲਿਆ। (ਇਹ ਵੇਖ ਕੇ) ਦੇਵਤਿਆਂ ਵਿਚ ਹਾਹਾਕਾਰ ਮਚ ਗਿਆ।
When Krishna went in, he closed his mouth and there was great lamentation amongst the gods
ਜੀਵਨਮੂਰਿਹੁਤੀਹਮਰੀਅਬਸੋਊਅਘਾਸੁਰਚਾਬਿਗਯੋਹੈ॥੧੭੨॥
ਸਾਡੇ ਜੀਵਨ ਦੀ ਜੋ ਮੂਲ ਜੜ੍ਹ ਸੀ, ਉਸ ਨੂੰ ਅਘਾਸੁਰ ਨੇ ਚਬ ਲਿਆ ਹੈ ॥੧੭੨॥
All of them began to say that he was the only support o their life and he was also chewed by Aghasura.172.
ਦੇਹਿਬਢਾਇਬਡੋਹਰਿਜੀਮੁਖਰੋਕਲਯੋਉਹਰਾਛਸਹੀਕੋ॥
ਸ੍ਰੀ ਕ੍ਰਿਸ਼ਨ ਨੇ (ਆਪਣੇ) ਸ਼ਰੀਰ ਨੂੰ ਬਹੁਤ ਵਧਾ ਕੇ ਉਸ ਰਾਖਸ਼ ਦਾ ਮੂੰਹ ਹੀ ਰੋਕ ਲਿਆ।
Krishna prevented the full closure of the mouth of the demon by extending his body
ਰੋਕਲਏਸਭਹੀਕਰਿਕੈਬਲੁਸਾਸਬਢਿਯੋਤਬਹੀਉਹਜੀਕੋ॥
(ਜਦੋਂ ਕ੍ਰਿਸ਼ਨ ਨੇ) ਬਲ ਪੂਰਵਕ ਉਸ ਦੇ ਸੁਆਸ ਰੋਕ ਲਏ ਤਦੋਂ ਉਸ ਦਾ ਸਾਹ ਫੁਲ ਗਿਆ।
Krishna obstructed the whole way with his force and hands and thus the breath of Aghasura began to be puffed up
ਕਾਨ੍ਰਹਬਿਦਾਰਦਯੋਤਿਹਕੋਸਿਰਪ੍ਰਾਨਭਯੋਬਿਨੁਭ੍ਰਾਤਬਕੀਕੋ॥
ਸ੍ਰੀ ਕ੍ਰਿਸ਼ਨ ਨੇ ਉਸ ਦਾ ਸਿਰ ਪਾੜ ਦਿੱਤਾ ਅਤੇ ਬਕੀ ਦਾ ਭਰਾ (ਅਘਾਸੁਰ) ਪ੍ਰਾਣਾਂ ਤੋਂ ਹੀਣਾ ਹੋ ਗਿਆ।
Krishna tore away his head and this brother of Bakasura breathed his last