GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 310
Display Settings
ਸੁੰਦਰਰੂਪਬਨਿਯੋਇਹਕੋਕਹਕੈਇਹਤਾਹਿਸਰਾਹਤਦਾਈ
ਇਸ ਦਾ ਰੂਪ ਬਹੁਤ ਸੁੰਦਰ ਬਣ ਗਿਆ ਹੈ; ਇਹ ਕਹਿ ਕੇ ਦਾਈ ਉਸ ਨੂੰ ਸਲਾਹੁੰਦੀ ਹੈ।
His form was extremely beautiful and everyone praised him
ਗ੍ਵਾਰਸਨੈਬਨਬੀਚਫਿਰੈਕਬਿਨੈਉਪਮਾਤਿਹਕੀਲਖਿਪਾਈ
ਗਵਾਲ ਬਾਲਕਾਂ ਨਾਲ ਮਿਲ ਕੇ ਬਨ ਵਿਚ ਫਿਰਦੇ ਸ੍ਰੀ ਕ੍ਰਿਸ਼ਨ ਦੀ ਉਪਮਾ ਕਵੀ ਨੇ ਇਹ ਅਨੁਭਵ ਕੀਤੀ ਹੈ।
His form was extremely beautiful and everyone praised him
ਕੰਸਹਿਕੇਬਧਕੇਹਿਤਕੋਜਨੁਬਾਲਚਮੂੰਭਗਵਾਨਿਬਨਾਈ॥੧੮੯॥
ਕੰਸ ਦੇ ਮਾਰਨ ਲਈ ਮਾਨੋ ਭਗਵਾਨ ਨੇ ਬਾਲਕਾਂ ਦੀ ਸੈਨਾ ਬਣਾ ਦਿੱਤੀ ਹੋਵੇ ॥੧੮੯॥
Seeing Krishna in the forest with gopa boys the poet says that the Lord has prepared the army for killing Kansa.189.
ਕਬਿਤੁ
ਕਬਿੱਤ:
KABIT
ਕਮਲਸੋਆਨਨਕੁਰੰਗਤਾਕੇਬਾਕੇਨੈਨਕਟਿਸਮਕੇਹਰਿਮ੍ਰਿਨਾਲਬਾਹੈਐਨਹੈ
ਉਸ ਦਾ ਕਮਲ ਵਰਗਾ ਮੂੰਹ, ਹਿਰਨ ਜਿਹੀਆਂ ਸੁੰਦਰ ਅੱਖਾਂ, ਸ਼ੇਰ ਵਰਗਾ ਪਤਲਾ ਲਕ ਅਤੇ ਭੇਆਂ ਵਰਗੀਆਂ ਬਾਂਹਵਾਂ ਹਨ;
His face is like lotus, the eyes are winsome, his waist is like iron and his arms are long like lotus-stalk
ਕੋਕਿਲਸੋਕੰਠਕੀਰਨਾਸਕਾਧਨੁਖਭਉਹੈਬਾਨੀਸੁਰਸਰਜਾਹਿਲਾਗੈਨਹਿਚੈਨਹੈ
ਕੋਇਲ ਵਰਗਾ ਗਲਾ, ਤੋਤੇ ਵਰਗਾ ਨਕ, ਧਨੁਖ (ਵਰਗੀਆਂ) ਭੌਹਾਂ, ਬੋਲੀ ਦੀ ਸੁਰ ਤੀਰ ਵਾਂਗ, ਜਿਸ ਨੂੰ ਲਗਦੀ ਹੈ (ਉਸ ਨੂੰ) ਚੈਨ ਨਹੀਂ ਮਿਲਦਾ ਹੈ।
His throat is sweet like that of a nightingale, the nostrils are like that of the parrot, the eyebrows like a bow and the speech pure like ganges
ਤ੍ਰੀਅਨਿਕੋਮੋਹਤਿਫਿਰਤਿਗ੍ਰਾਮਆਸਪਾਸਬ੍ਰਿਹਨਕੇਦਾਹਬੇਕੋਜੈਸੇਪਤਿਰੈਨਹੈ
ਪਿੰਡ ਦੇ ਆਲੇ ਦੁਆਲੇ ਇਸਤਰੀਆਂ ਨੂੰ ਮੋਹਿਤ ਕਰਦਾ ਫਿਰਦਾ ਹੈ ਅਤੇ ਵਿਯੋਗਣ ਇਸਤਰੀਆਂ ਨੂੰ ਸਾੜਨ ਲਈ ਚੰਦ੍ਰਮਾ ਦੇ ਸਮਾਨ ਹੈ।
On alluring the women, he moves in the neighbouring villages like the moon, moving in the sky, exciting the love-sick ladies
ਪੁਨਿਮੰਦਿਮਤਿਲੋਕਕਛੁਜਾਨਤਭੇਦਯਾਕੋਏਤੇਪਰਕਹੈਚਰਵਾਰੋਸ੍ਯਾਮਧੇਨਹੈ॥੧੯੦॥
ਪਰ ਸਾਧਾਰਨ ਬੁੱਧੀ ਵਾਲੇ ਕੁਝ (ਲੋਕ) ਉਸ ਦਾ ਭੇਦ ਨਹੀਂ ਜਾਣ ਸਕਦੇ। (ਬਸ) ਸਿਰਫ ਇਤਨਾ ਹੀ ਕਹਿੰਦੇ ਹਨ ਕਿ ਕ੍ਰਿਸ਼ਨ ਗਊਆਂ ਦਾ ਵਾਗੀ ਹੈ ॥੧੯੦॥
The men of low intellect, not knowing this secret call Krishna of supreme qualities as mere cow-grazer.190.
ਗੋਪੀਬਾਚਕਾਨ੍ਰਹਜੂਸੋ
ਗੋਪੀਆਂ ਨੇ ਕਾਨ੍ਹ ਜੀ ਨੂੰ ਕਿਹਾ:
Speech of gopis addressed to Krishna:
ਸਵੈਯਾ
ਸਵੈਯਾ:
SWAYYA
ਹੋਇਇਕਤ੍ਰਬਧੂਬ੍ਰਿਜਕੀਸਭਬਾਤਕਹੈਮੁਖਤੇਇਹਸ੍ਯਾਮੈ
ਬ੍ਰਜ-ਭੂਮੀ ਦੀਆਂ ਸਾਰੀਆਂ ਇਸਤਰੀਆਂ ਇਕੱਠੀਆਂ ਹੋ ਕੇ ਕ੍ਰਿਸ਼ਨ ਨੂੰ ਮੂੰਹੋਂ ਇਹ ਗੱਲ ਕਹਿਣ ਲਗੀਆਂ,
ਆਨਨਚੰਦਬਨੇਮ੍ਰਿਗਸੇਦ੍ਰਿਗਰਾਤਿਦਿਨਾਬਸਤੋਸੁਹਿਯਾਮੈ
(ਤੇਰਾ) ਮੂੰਹ ਚੰਦ੍ਰਮਾ ਸਮਾਨ ਅਤੇ ਅੱਖਾਂ ਹਿਰਨ ਵਰਗੀਆਂ ਹਨ, (ਤੂੰ) ਰਾਤ ਦਿਨ ਸਾਡੇ ਹਿਰਦੇ ਵਿਚ ਵਸਦਾ ਹੈਂ।
All the women of Braja, gathering together, talk among themselves that though his face is dark, his countenance is like moon, eyes are like doe, he ever abides in our heart day and night
ਬਾਤਨਹੀਅਰਿਪੈਇਹਕੀਬਿਰਤਾਤਲਖਿਯੋਹਮਜਾਨਜੀਯਾਮੈ
ਇਸ ਉਤੇ ਵੈਰੀ ਦੀ ਕੋਈ ਗੱਲ ਅਸਰ ਨਹੀਂ ਕਰ ਸਕਦੀ। ਅਸੀਂ ਆਪਣੇ ਦਿਲ ਵਿਚ ਇਹ ਬ੍ਰਿੱਤਾਂਤ ਜਾਣ ਲਿਆ ਹੈ।
ਕੈਡਰਪੈਹਰਕੇਹਰਿਕੋਛਪਿਮੈਨਰਹਿਯੋਅਬਲਉਤਨਯਾਮੈ॥੧੯੧॥
ਜਾਂ (ਇੰਜ ਪ੍ਰਤੀਤ ਹੁੰਦਾ ਹੈ ਕਿ) ਸ਼ਿਵ ਦੀ ਮਾਰ ਦੇ ਡਰੋਂ ਕਾਮਦੇਵ ਹੁਣ ਤਕ ਇਸ ਦੇ ਸ਼ਰੀਰ ਵਿਚ ਲੁਕਿਆ ਹੋਇਆ ਹੈ ॥੧੯੧॥
O friend! knowing about him, the fear emanates in the heart and it appears that the god of love resides in the body of Krishna.191.
ਕਾਨ੍ਰਹਜੂਬਾਚ
ਕਾਨ੍ਹ ਨੇ ਕਿਹਾ:
Speech of Krishna:
ਸਵੈਯਾ
ਸਵੈਯਾ:
SWAYYA
ਸੰਗਹਲੀਹਰਿਜੀਸਭਗ੍ਵਾਰਕਹੀਸਭਤੀਰਸੁਨੋਇਹਭਈਯਾ
ਬਲਰਾਮ ਸਹਿਤ ਸ੍ਰੀ ਕ੍ਰਿਸ਼ਨ ਨੇ ਸਾਰੇ ਗਵਾਲ ਬਾਲਕਾਂ ਕੋਲ ਕਿਹਾ, ਹੇ ਭਰਾਓ! (ਸਾਰੇ) ਇਹ ਸੁਣ ਲਵੋ।
All the gopis went with Krishna and said to him.
ਰੂਪਧਰੋਅਵਤਾਰਨਕੋਤੁਮਬਾਤਇਹੈਗਤਿਕੀਸੁਰਗਈਯਾ
ਤੁਸੀਂ ਅਵਤਾਰ ਰੂਪ ਧਾਰਨ ਕੀਤਾ ਹੈ, ਇਸ ਤਰ੍ਹਾਂ ਦੀ ਗੱਲ ਸੁਰ-ਲੋਕ ਵਿਚ ਪ੍ਰਚਲਿਤ ਹੋ ਗਈ ਹੈ।
“You are going to manifest yourself as an incarnation none can know your greatnes”
ਹਮਰੋਅਬਕੋਇਹਰੂਪਸਬੈਜਗਮੈਕਿਨਹੂੰਲਖਪਈਯਾ
ਸਾਡਾ ਹੁਣ ਵਾਲਾ ਇਹ ਰੂਪ ਸਾਰੇ ਜਗਤ ਵਿਚ ਕੋਈ ਵੀ ਨਹੀਂ ਜਾਣ ਸਕਿਆ।
Krishna said, “Nobody will come to know about my personality,
ਕਾਨ੍ਰਹਕਹਿਯੋਹਮਖੇਲਕਰੈਜੋਊਹੋਇਭਲੋਮਨਕੋਪਰਚਈਯਾ॥੧੯੨॥
(ਫਿਰ) ਸ੍ਰੀ ਕ੍ਰਿਸ਼ਨ ਨੇ ਕਿਹਾ, ਅਸੀਂ ਇਕ ਖੇਡ ਕਰਾਂਗੇ ਜੋ ਮਨ ਨੂੰ ਬਹੁਤ ਪਰਚਾਉਣ ਵਾਲੀ ਹੋਵੇਗੀ ॥੧੯੨॥
I just exhibit all my plays only to amuse the mind.”192.
ਤਾਲਭਲੇਤਿਹਠਉਰਬਿਖੈਸਭਹੀਜਨਕੇਮਨਕੇਸੁਖਦਾਈ
ਉਸ ਸਥਾਨ ਵਿਚ ਤਲਾ ਭਰੇ ਹੋਏ ਹਨ ਜੋ ਸਭ ਪੁਰਸ਼ਾਂ ਦੇ ਮਨ ਨੂੰ ਸੁਖ ਦੇਣ ਵਾਲੇ ਹਨ।
There were beautiful tanks at that place, which created place in the mind and
ਸੇਤਸਰੋਵਰਹੈਅਤਿਹੀਤਿਨਮੈਸਰਮਾਸਸਿਸੀਦਮਕਾਈ
(ਉਨ੍ਹਾਂ ਤਲਾਵਾਂ ਵਿਚੋਂ) 'ਸੇਤ ਸਰੋਵਰ' ਸਭ ਤੋਂ ਵੱਡਾ ਹੈ ਅਤੇ ਉਸ ਵਿਚ ਕੰਮੀਆਂ ('ਸਰਮਾ') ਚੰਦ੍ਰਮਾ ਦੀ (ਚਾਂਦਨੀ) ਵਰਗੀਆਂ ਚਮਕਦੀਆਂ ਹਨ।
Among them there was one tank gleaming with beautiful white flowers,
ਮਧਿਬਰੇਤਨਕੀਉਪਮਾਕਬਿਨੈਮੁਖਤੇਇਮਭਾਖਿਸੁਨਾਈ
(ਉਸ ਦੇ) ਵਿਚਾਲੇ ਦੀ ਬਰੇਤੀ ਦੀ ਉਪਮਾ ਕਵੀ ਨੇ ਆਪਣੇ ਮੂੰਹ ਤੋਂ ਇਸ ਤਰ੍ਹਾਂ ਕਹਿ ਕੇ ਸੁਣਾਈ।
A mound was seen bulging out within that tank and seeing the white flowers it seemed to the poet that the earth,
ਲੋਚਨਸਉਕਰਿਕੈਬਸੁਧਾਹਰਿਕੇਇਹਕਉਤਕਦੇਖਨਿਆਈ॥੧੯੩॥
(ਮਾਨੋ) ਧਰਤੀ ਸੌ ਅੱਖਾਂ ਧਾਰ ਕੇ ਸ੍ਰੀ ਕ੍ਰਿਸ਼ਨ ਦੇ ਇਨ੍ਹਾਂ ਕੌਤਕਾਂ ਨੂੰ ਵੇਖਣ ਲਈ ਆਈ ਹੋਵੇ ॥੧੯੩॥
With hundreds of eyes, has come to see the wonderful play of Krishna.193.
ਰੂਪਬਿਰਾਜਤਹੈਅਤਿਹੀਜਿਨਕੋਪਿਖਕੈਮਨਆਨੰਦਬਾਢੇ
ਸ੍ਰੀ (ਕ੍ਰਿਸ਼ਨ) ਦਾ ਬਹੁਤ ਸੁੰਦਰ ਰੂਪ ਬਿਰਾਜ ਰਿਹਾ ਹੈ, ਜਿਸ ਨੂੰ ਵੇਖ ਕੇ ਮਨ ਵਿਚ ਆਨੰਦ ਵਧ ਜਾਂਦਾ ਹੈ।
Krishna has an extremely beautiful form, seeing which the bliss increases
ਖੇਲਤਕਾਨ੍ਰਹਫਿਰੈਤਿਹਜਾਇਬਨੈਜਿਹਠਉਰਬਡੇਸਰਗਾਢੇ
ਸ੍ਰੀ ਕ੍ਰਿਸ਼ਨ ਉਸ ਸਥਾਨ ਉਤੇ ਖੇਡਦੇ ਫਿਰਦੇ ਹਨ ਜਿਸ ਸਥਾਨ ਤੇ ਬਹੁਤ ਅਥਾਹ ਸਰੋਵਰ ਹਨ।
Krishna plays in the forest at those places, where there are deep tanks
ਗਵਾਲਹਲੀਹਰਿਕੇਸੰਗਰਾਜਤਦੇਖਿਦੁਖੀਮਨਕੋਦੁਖਕਾਢੇ
ਬਲਰਾਮ ਅਤੇ ਗਵਾਲ ਬਾਲਕ ਸ੍ਰੀ ਕ੍ਰਿਸ਼ਨ ਨਾਲ ਬਿਰਾਜਦੇ ਹਨ ਜਿਨ੍ਹਾਂ ਨੂੰ ਵੇਖ ਦੁਖੀ ਮਨ ਵਾਲੇ ਆਪਣੇ ਦੁਖ ਕਢ ਦਿੰਦੇ ਹਨ।
Krishna plays in the forest at those places, where there are deep tanks
ਕਉਤੁਕਦੇਖਿਧਰਾਹਰਖੀਤਿਹਤੇਤਰੁਰੋਮਭਏਤਨਿਠਾਢੇ॥੧੯੪॥
(ਉਨ੍ਹਾਂ ਦੇ) ਕੌਤਕ ਵੇਖ ਕੇ ਧਰਤੀ ਖੁਸ਼ ਹੋਈ ਹੈ ਅਤੇ ਉਸ ਦੇ ਤਨ ਦੇ ਬ੍ਰਿਛ ਰੂਪੀ ਰੋਮ ਖੜੇ ਹੋ ਗਏ ਹਨ ॥੧੯੪॥
The gopa boys look impressive with Krishna and seeing them, the suffering of grievous hearts is removed, observing the wonderful play of Krishna, the earth also became pleased and the trees, the symbols of the hair of the earth, also feel coolness on seei
ਕਾਨ੍ਰਹਤਰੈਤਰੁਕੇਮੁਰਲੀਸੁਬਜਾਇਉਠਿਯੋਤਨਕੋਕਰਿਐਡਾ
ਸ੍ਰੀ ਕ੍ਰਿਸ਼ਨ ਬ੍ਰਿਛ ਦੇ ਹੇਠਾਂ ਸ਼ਰੀਰ ਨੂੰ ਟੇਢਾ ਕਰ ਕੇ ਮੁਰਲੀ ਵਜਾਉਣ ਲਗ ਪਿਆ (ਜਿਸ ਦੀ ਆਵਾਜ਼ ਸੁਣ ਕੇ)
ਮੋਹਰਹੀਜਮੁਨਾਖਗਅਉਹਰਿਜਛਸਭੈਅਰਨਾਅਰੁਗੈਡਾ
ਜਮਨਾ ਨਦੀ, ਪੰਛੀ ਅਤੇ ਸੱਪ, ਜੱਛ ਅਤੇ ਅਰਨਾ ਤੇ ਗੈਂਡਾ (ਆਦਿਕ) ਸਾਰੇ (ਜੰਗਲੀ ਜਾਨਵਰ) ਮੋਹਿਤ ਹੋ ਰਹੇ ਹਨ।
Standing aslant under a tree Krishna plays on his flute and all are allured including Yamuna, birds, serpents, yakshas and wild animals
ਪੰਡਿਤਮੋਹਿਰਹੇਸੁਨਕੈਅਰੁਮੋਹਿਗਏਸੁਨਕੈਜਨਜੈਡਾ
(ਮੁਰਲੀ ਨੂੰ) ਸੁਣ ਕੇ ਪੰਡਿਤ ਲੋਕ ਮੋਹਿਤ ਹੋ ਰਹੇ ਹਨ ਅਤੇ (ਮੁਰਲੀ) ਸੁਣ ਕੇ ਜੜ (ਮੂਰਖ) ਵੀ ਮੋਹੇ ਗਏ ਸਨ।
He, who heard the voice of the flute, whether he was a Pundit or an ordinary person, he was fascinated
ਬਾਤਕਹੀਕਬਿਨੈਮੁਖਤੇਮੁਰਲੀਇਹਨਾਹਿਨਰਾਗਨਪੈਡਾ॥੧੯੫॥
ਕਵੀ ਨੇ ਮੂੰਹੋਂ (ਇਹ) ਗੱਲ ਕਹੀ ਹੈ ਕਿ ਇਹ ਸ੍ਰੀ ਕ੍ਰਿਸ਼ਨ ਦੀ ਮੁਰਲੀ ਨਹੀਂ ਹੈ, ਇਹ ਤਾਂ ਰਾਗਾਂ ਦਾ ਮਾਰਗ ਹੈ ॥੧੯੫॥
The poet says that it is not the flute, it appears that it is a long path of male and female musical modes.195.
ਆਨਨਦੇਖਿਧਰਾਹਰਿਕੋਅਪਨੇਮਨਮੈਅਤਿਹੀਲਲਚਾਨੀ
ਸ੍ਰੀ ਕ੍ਰਿਸ਼ਨ ਦਾ ਮੁਖ ਵੇਖ ਕੇ ਧਰਤੀ ਨੇ ਮਨ ਵਿਚ ਬਹੁਤ ਲਾਲਚ ਕਰ ਲਿਆ ਹੈ।
The earth, seeing the beautiful face of Krishna is enamoured of him in her mind and
ਸੁੰਦਰਰੂਪਬਨਿਯੋਇਹਕੋਤਿਹਤੇਪ੍ਰਿਤਮਾਅਤਿਤੇਅਤਿਭਾਨੀ
ਇਸ ਦਾ ਰੂਪ ਸੁੰਦਰ ਬਣ ਗਿਆ ਹੈ, ਉਸ ਕਰ ਕੇ ਵਧ ਤੋਂ ਵਧ ਚੰਗੀ ਲਗਣ ਵਾਲੀ ਮੂਰਤ (ਹੋ ਗਈ ਹੈ)।
Thinks that because of his beautiful form, his figure is extremely radiant
ਸ੍ਯਾਮਕਹੀਉਪਮਾਤਿਹਕੀਅਪੁਨੇਮਨਮੈਫੁਨਿਜੋਪਹਿਚਾਨੀ
ਸ਼ਿਆਮ (ਕਵੀ ਨੇ) ਉਸ ਦੀ ਉਪਮਾ ਕਹੀ ਹੈ ਜੋ (ਉਸ ਨੇ) ਆਪਣੇ ਮਨ ਵਿਚ ਸਮਝੀ ਹੈ।
Speaking out his mind, the poet Shyam gives this simile that the earth,
ਰੰਗਨਕੇਪਟਲੈਤਨਪੈਜੁਮਨੋਇਹਕੀਹੁਇਬੇਪਟਰਾਨੀ॥੧੯੬॥
(ਧਰਤੀ ਨੇ) ਰੰਗਦਾਰ ਕਪੜੇ (ਆਪਣੇ) ਤਨ ਉਤੇ (ਇਸ ਵਾਸਤੇ ਪਾਏ ਹੋਏ ਹਨ) ਮਾਨੋ ਇਹ (ਉਸ ਦੀ) ਪਟਰਾਣੀ ਹੋਵੇ ॥੧੯੬॥
Clad in the garments of various colours in imagining herself becoming the chief queen of Krishna.196.
ਗੋਪਬਾਚ
ਗਵਾਲ ਬਾਲਕਾਂ ਨੇ ਕਿਹਾ:
Speech of the gopas:
ਸਵੈਯਾ
ਸਵੈਯਾ:
SWAYYA
ਗ੍ਵਾਰਕਹੀਬਿਨਤੀਹਰਿਪੈਇਕਤਾਲਬਡੋਤਿਹਪੈਫਲਹਛੇ
ਗਵਾਲ ਬਾਲਕਾਂ ਨੇ ਸ੍ਰੀ ਕ੍ਰਿਸ਼ਨ ਅਗੇ ਬੇਨਤੀ ਕੀਤੀ, "ਇਕ ਬਹੁਤ ਵੱਡਾ ਤਲਾ ਹੈ ਅਤੇ ਉਸ ਉਤੇ ਬੜੇ ਚੰਗੇ ਸੁੰਦਰ ਫਲ ਹਨ।
One day the gopas requested Krishna saying that there is a tank, where there are planted many fruit trees
ਲਾਇਕਹੈਤੁਮਰੇਮੁਖਕੀਕਰੂਆਜਹਦਾਖਦਸੋਦਿਸਗੁਛੇ
ਹਰ ਪਾਸੇ ਅੰਗੂਰ ਦੇ ਗੁੱਛੇ ਲਗੇ ਹੋਏ ਹਨ ਜੋ ਤੁਹਾਡੇ ਮੂੰਹ ਦੀ ਬੁਰਕੀ ਦੇ ਲਾਇਕ ਹਨ।
Adding that the bunches of wine there are very fit to be eaten by him
ਧੇਨੁਕਦੈਤਬਡੋਤਿਹਜਾਇਕਿਧੋਹਨਿਲੋਗਨਕੇਉਨਰਛੇ
ਪਰ ਉਸ ਥਾਂ ਤੇ ਧੇਨਕ (ਨਾਂ ਦਾ ਇਕ) ਦੈਂਤ ਰਹਿੰਦਾ ਹੈ, ਉਸ ਨੂੰ ਮਾਰ ਕੇ ਲੋਕਾਂ ਦੀ ਰਖਿਆ ਕਰੋ।
But there lives a demon named Denuka, who kills the people
ਪੁਤ੍ਰਮਨੋਮਧਰੇਾਂਦਪ੍ਰਭਾਤਿਤਿਨੈਉਠਿਪ੍ਰਾਤਸਮੈਵਹਭਛੇ॥੧੯੭॥
(ਉਹ ਅੰਗੂਰ) ਮਾਨੋ ਅੰਮ੍ਰਿਤ ਦੇ ਸਰੋਵਰ ਦੇ ਪੁੱਤਰ ਹਨ, ਉਹ ਸਵੇਰੇ ਉਠ ਕੇ ਉਨ੍ਹਾਂ ਨੂੰ ਖਾਂਦਾ ਹੈ" ॥੧੯੭॥
The same demon protects that tank he catches the sons of the people at night and getting up at dawn, he devours them.197.
ਕਾਨ੍ਰਹਬਾਚ
ਕਾਨ੍ਹ ਨੇ ਕਿਹਾ:
Speech of Krishna:
ਸਵੈਯਾ
ਸਵੈਯਾ:
SWAYYA
ਜਾਇਕਹੀਤਿਨਕੋਹਰਿਜੀਜਹਤਾਲਵਹੈਅਰੁਹੈਫਲਨੀਕੇ
ਸ੍ਰੀ ਕ੍ਰਿਸ਼ਨ ਨੇ ਉਨ੍ਹਾਂ ਨੂੰ ਕਿਹਾ ਜਿਥੇ ਉਹ ਤਲਾ ਤੇ ਚੰਗੇ ਫਲ ਹਨ, ਉਥੇ ਜਾਵਾਂਗੇ।
Krishna told all his companions that the fruit of that tank are really good
ਬੋਲਿਉਠਿਓਮੁਖਤੇਮੁਸਲੀਸੁਤੋਅੰਮ੍ਰਿਤਕੇਨਹਿਹੈਫੁਨਿਫੀਕੇ
ਕੋਲੋਂ ਬਲਰਾਮ ਬੋਲ ਪਿਆ, ਉਹ ਅੰਮ੍ਰਿਤ ਦੇ ਸਮਾਨ ਨਹੀਂ ਸਗੋਂ ਅੰਮ੍ਰਿਤ ਵੀ ਫਿੱਕਾ ਹੈ;
Balram also said at that time that the nectar is insipid before them
ਮਾਰਹੈਦੈਤਤਹਾਚਲਕੈਜਿਹਤੇਸੁਰਜਾਹਿਨਭੈਦੁਖਜੀਕੇ
ਉਥੇ ਚਲ ਕੇ ਦੈਂਤ ਨੂੰ ਮਾਰਾਂਗੇ ਜਿਸ ਕਰ ਕੇ (ਨਭਚਾਰੀ) ਦੇਵਤਿਆਂ ਦੇ ਦਿਲ ਦਾ ਦੁਖ ਮਿਟ ਜਾਏਗਾ।
Let us go there and kill the demon, so that the suffering of the gods in heaven (sky) be removed.
ਹੋਇਪ੍ਰਸੰਨਿਚਲੇਤਹਕੋਮਿਲਿਸੰਖਬਜਾਇਸਭੈਮੁਰਲੀਕੇ॥੧੯੮॥
ਸਾਰੇ ਇਕੱਠੇ ਹੋ ਕੇ ਸੰਖ ਵਾਂਗ ਮੁਰਲੀ ਨੂੰ ਵਜਾਉਂਦੇ ਹੋਏ ਪ੍ਰਸੰਨਤਾ ਪੂਰਵਕ ਉਧਰ ਨੂੰ ਤੁਰ ਪਏ ॥੧੯੮॥
In this way, all being pleased and playing on their flutes and conches proceeded to that side.198.