ਹੋਇਪ੍ਰਸੰਨਿਤਹਾਹਰਿਜੀਜੁਗਏਮਿਲਕੈਤਟਪੈਸਰਭਾਰੇ॥
ਸ੍ਰੀ ਕ੍ਰਿਸ਼ਨ ਪ੍ਰਸੰਨ ਹੋ ਕੇ ਅਤੇ ਮਿਲ ਕੇ ਉਥੇ ਭਾਰੇ ਤਲਾ ਦੇ ਕੰਢੇ ਉਤੇ ਗਏ।
Krishna, being pleased, accompanying all, went towards the bank of that tank
ਕੈਬਲਤੋਮੁਸਲੀਤਨਕੋਤਰੁਤੇਫਰਬੂੰਦਨਜਿਉਧਰਿਡਾਰੇ॥
ਬਲਰਾਮ ਨੇ ਸ਼ਰੀਰ ਦੇ ਬਲ ਨਾਲ ਬ੍ਰਿਛਾਂ ਨਾਲੋਂ ਫਲ (ਤੋੜ ਕੇ) ਧਰਤੀ ਉਤੇ ਮੀਂਹ ਵਾਂਗ ਸੁਟ ਦਿੱਤੇ।
Balram knocked off the fruit of that tree which fell like the drops on the earth
ਧੇਨਕਕ੍ਰੋਧਮਹਾਕਰਕੈਦੋਊਪਾਇਹ੍ਰਿਦੇਤਿਹਸਾਥਪ੍ਰਹਾਰੇ॥
ਧੇਨਕ (ਦੈਂਤ) ਨੇ ਬਹੁਤ ਕ੍ਰੋਧ ਕਰ ਕੇ, ਦੋਵੇਂ ਪੈਰ ਉਨ੍ਹਾਂ ਦੀ ਛਾਤੀ ਵਿਚ ਮਾਰ ਦਿੱਤੇ।
With great rage, the demon Dhenuka struck with both feet together on his chest,
ਗੋਡਨਤੇਗਹਿਫੈਕਦਯੋਹਰਿਜਿਉਸਿਰਤੇਗਹਿਕੂਕਰਮਾਰੇ॥੧੯੯॥
ਸ੍ਰੀ ਕ੍ਰਿਸ਼ਨ ਨੇ (ਉਸ ਨੂੰ) ਗੋਡਿਆਂ ਤੋਂ ਫੜ ਕੇ (ਇਉਂ) ਸੁਟ ਦਿੱਤਾ ਜਿਵੇਂ ਸਿਰ ਤੋਂ ਫੜ ਕੇ ਕਤੂਰੇ ਨੂੰ ਸੁਟ ਦੇਈਦਾ ਹੈ ॥੧੯੯॥
But Krishna, catching his legs, threw him like a dog.199.
ਕ੍ਰੋਧਭਈਧੁਜਨੀਤਿਹਕੀਪਤਿਜਾਨਹਤਿਓਇਨਊਪਰਿਆਈ॥
ਉਸ ਦੀ ਸੈਨਾ ਕ੍ਰੋਧਵਾਨ ਹੋ ਗਈ। ਸੁਆਮੀ ਨੂੰ ਮਾਰਿਆ ਗਿਆ ਜਾਣ ਕੇ ਇਨ੍ਹਾਂ ਉਤੇ ਚੜ੍ਹ ਕੇ ਆ ਗਈ ਹੈ।
Then the army of that demon, considering their general as killed,
ਗਾਇਕੋਰੂਪਧਰਿਓਸਭਹੀਤਬਹੀਖੁਰਸੋਧਰਿਧੂਰਿਉਚਾਈ॥
ਸਾਰਿਆਂ ਨੇ ਗਊਆਂ ਦਾ ਰੂਪ ਧਾਰ ਲਿਆ। ਤਦੋਂ (ਉਨ੍ਹਾਂ ਨੇ) ਖੁਰਾਂ ਨਾਲ ਧਰਤੀ ਦੀ ਧੂੜ ਮਚਾ ਦਿੱਤੀ।
Assumed the form of cows and in great fury, raising dust, attacked them
ਕਾਨ੍ਰਹਹਲੀਬਲਿਕੈਤਬਹੀਚਤੁਰੰਗਦਸੋਦਿਸਬੀਚਬਗਾਈ॥
ਸ੍ਰੀ ਕ੍ਰਿਸ਼ਨ ਤੇ ਬਲਰਾਮ ਨੇ ਉਸੇ ਵੇਲੇ (ਬਲ ਪੂਰਵਕ) ਉਸ ਚਤੁਰੰਗਨੀ ਸੈਨਾਂ ਨੂੰ ਦਸਾਂ ਦਿਸ਼ਾਵਾਂ ਵਿਚ ਸੁਟ ਦਿੱਤਾ,
Krishna and mighty Haldhar caused that four-typed army fly away in all the ten directions
ਲੈਕਿਰਸਾਨਮਨੋਤੰਗੁਲੀਖਲਦਾਨਨਜ੍ਯੋਨਭਬੀਚਿਉਡਾਈ॥੨੦੦॥
ਮਾਨੋ ਕਿਰਸਾਨ ਨੇ (ਹੱਥ ਵਿਚ) ਤੰਗੁਲੀ ਲੈ ਕੇ ਤੂੜੀ ਅਤੇ ਦਾਣਿਆਂ ਨੂੰ ਆਕਾਸ਼ ਵਿਚ ਉਡਾਇਆ ਹੋਵੇ ॥੨੦੦॥
Like a farmer causes the chaff to fly away at the threshing floor, while separating it from the grain.200.
ਇਤਿਸ੍ਰੀਦਸਮਸਿਕੰਧੇਪੁਰਾਣੇਬਚਿਤ੍ਰਨਾਟਕਕ੍ਰਿਸਨਾਵਤਾਰੇਧੇਨਕਦੈਤਬਧਹਿ॥
ਇਥੇ ਸ੍ਰੀ ਦਸਮ ਸਕੰਧ ਪੁਰਾਣ ਦੇ ਬਚਿਤ੍ਰ ਨਾਟਕ ਦੇ ਕ੍ਰਿਸ਼ਨਾਵਤਾਰ ਦੇ ਧੇਨਕ ਦੈਂਤ ਵਧ ਪ੍ਰਸੰਗ ਦੀ ਸਮਾਪਤੀ।
End of the description of “The killing of the demon Dhenuka” in Krishna Avatara in Bachittar Natak (as related in Dasham Skand Purana).
ਸਵੈਯਾ॥
ਸਵੈਯਾ:
SWAYYA
ਦੈਤਹਨ੍ਯੋਚਤੁਰੰਗਚਮੂੰਸੁਨਿਦੇਵਕਰੈਮਿਲਿਕਾਨ੍ਰਹਬਡਾਈ॥
ਚਤੁਰੰਗਨੀ (ਸਮੇਤ) ਧੇਨਕ ਦੈਂਤ ਦਾ ਮਾਰਿਆ ਜਾਣਾ ਸੁਣ ਕੇ, ਦੇਵਤੇ ਕ੍ਰਿਸ਼ਨ ਦੀ ਵਡਿਆਈ ਕਰਨ ਲਗੇ।
Hearing about the destruction of the four-typed army of demons, the gods eulogised Krishna
ਭਛਸਭੈਫਲਗਵਾਰਚਲੇਗ੍ਰਿਹਿਧੂਰਪਰੀਮੁਖਪੈਛਬਿਛਾਈ॥
ਗਵਾਲ ਬਾਲਕਾਂ ਨੇ ਸਾਰੇ ਫਲ ਤੋੜ ਕੇ ਖਾ ਲਏ ਅਤੇ ਘਰ ਨੂੰ ਤੁਰ ਚਲੇ; (ਉਨ੍ਹਾਂ ਦੇ) ਮੂੰਹ ਉਤੇ ਪਈ ਹੋਈ ਧੂੜ ਨੇ ਬਹੁਤ ਸੋਭਾ ਪਾਈ ਹੋਈ ਹੈ।
All the gopa boys started back eating fruit and raising dust
ਤਾਛਬਿਕੀਉਪਮਾਅਤਿਹੀਕਬਿਨੇਮੁਖਤੇਇਮਭਾਖਿਸੁਣਾਈ॥
ਉਨ੍ਹਾਂ ਦੀ ਮਹਾਨ ਸੁੰਦਰਤਾ ਦੀ ਉਪਮਾ ਕਵੀ ਨੇ ਮੂੰਹ ਤੋਂ ਇਸ ਤਰ੍ਹਾਂ ਦੀ ਕਹਿ ਕੇ ਸੁਣਾਈ
The poet has described that scene like this,
ਧਾਵਤਘੋਰਨਕੀਪਗਕੀਰਜਛਾਇਲਏਰਵਿਸੀਛਬਿਪਾਈ॥੨੦੧॥
ਜਿਵੇਂ ਭਜੇ ਜਾਂਦੇ ਘੋੜਿਆਂ ਦੇ ਪੈਰਾਂ ਨਾਲ ਉਡੀ ਹੋਈ ਧੂੜ ਨੇ ਸੂਰਜ ਢਕ ਲਿਆ ਹੈ, ਅਜਿਹੀ ਸੋਭਾ ਪਾਈ ਹੋਈ ਹੈ ॥੨੦੧॥
That the dust raised by the hoofs of the horses reached the sun.201.
ਸੈਨਸਨੈਹਨਿਦੈਤਗਯੋਗ੍ਰਿਹਿਗੋਪਗਏਗੁਪੀਆਸਭਆਈ॥
ਦੈਂਤ ਨੂੰ ਮਾਰ ਕੇ ਸੈਨਾ ਸਮੇਤ ਸ੍ਰੀ ਕ੍ਰਿਸ਼ਨ ਘਰ ਗਏ ਅਤੇ ਗਵਾਲ ਬਾਲਕ ਵੀ ਘਰਾਂ ਨੂੰ ਚਲੇ ਗਏ ਤਦੋਂ ਸਾਰੀਆਂ ਗੋਪੀਆਂ (ਕ੍ਰਿਸ਼ਨ ਕੋਲ) ਆ ਗਈਆਂ।
Destroying the demons alongwith the army, gopas, gopis and Krishna came back to their homes
ਮਾਤਪ੍ਰਸੰਨਿਭਈਮਨਮੈਤਿਹਕੀਜੁਕਰੈਬਹੁਭਾਤਿਬਡਾਈ॥
ਮਾਤਾ ਮਨ ਵਿਚ ਪ੍ਰਸੰਨ ਹੋਈ ਅਤੇ ਬਹੁਤ ਤਰ੍ਹਾਂ ਨਾਲ ਉਸ ਦੀ ਵਡਿਆਈ ਕਰਦੀ ਰਹੀ।
The mothers were pleased and began to praise all in various ways
ਚਾਵਰਦੂਧਕਰਿਯੋਖਾਹਿਬੇਕਹੁਖਾਇਬਹੂਤਿਹਦੇਹਬਧਾਈ॥
(ਮਾਤਾ ਨੇ) ਚਾਵਲ ਤੇ ਦੁੱਧ ਉਸ ਦੇ ਖਾਣ ਲਈ ਤਿਆਰ ਕੀਤਾ (ਅਤੇ ਕਿਹਾ) ਬਹੁਤ ਸਾਰਾ ਖਾ ਲੈ (ਤਦ ਤੇਰੀ) ਦੇਹ ਵੱਡੀ ਹੋ ਜਾਏਗੀ।
All were getting strengthened by eating rice and milk
ਹੋਇਬਡੀਤੁਮਰੀਚੁਟੀਆਇਹਤੇਫੁਨਿਬਾਤਸਭੈਮਿਲਿਚਾਈ॥੨੦੨॥
ਤੇਰੀ ਬੋਦੀ ਵਡੀ ਹੋ ਜਾਏਗੀ, ਇਹ (ਸੁਣ ਕੇ ਸਾਰੀਆਂ ਗੋਪੀਆਂ ਨੇ) ਫਿਰ ਮਿਲ ਕੇ ਇਹ ਗੱਲ ਚੁਕ ਲਈ ॥੨੦੨॥
The mothers said to the gopis, “In this way, the top-knots of all the people will become long and thick.”202.
ਭੋਜਨਕੈਟਿਕਗੇਹਰਿਜੀਪਲਕਾਪਰਅਉਰਕਰੈਜੁਕਹਾਨੀ॥
ਸ੍ਰੀ ਕ੍ਰਿਸ਼ਨ ਭੋਜਨ ਕਰ ਕੇ ਮੰਜੀ ਉਤੇ ਸੌਂ ਗਏ ਅਤੇ (ਮਾਤਾ) ਕਹਾਣੀ ਕਰਨ ਲਗ ਗਈ।
Krishna slept after taking meal and dreamt that after drinking good deal of water,
ਰਾਜਗਯੋਤਰਨੋਮਗੁਰੈਨਲਹਿਯੋਸੁਲਗਿਯੋਵਹਪੀਅਨਪਾਨੀ॥
(ਇਕ) ਜਵਾਨ ਰਾਜਾ (ਦਸਰਥ) ਸੀ। ਰਾਤ (ਵੇਲੇ ਸ਼ਿਕਾਰ ਦੇ) ਰਾਹ ਗਿਆ, (ਉਥੇ ਇਕ ਤਲਾ) ਵੇਖਿਆ। (ਉਥੇ ਬੈਠ ਗਿਆ, ਸੋਚਿਆ ਜਦੋਂ ਕੋਈ ਬਨ ਪਸ਼ੂ) ਪਾਣੀ ਪੀਣ ਆਏਗਾ (ਤਾਂ ਸ਼ਿਕਾਰ ਕਰਾਂਗਾ)।
His belly had been greatly filled
ਰਾਤਿਪਰੀਤਬਹੀਭਰਿਭੈਤਿਨਸ੍ਰਉਨਸੁਨੀਅਪਨੇਇਹਬਾਨੀ॥
ਰਾਤ (ਪਾਣੀ) ਭਰਨ ਦੀ ਆਵਾਜ਼ ਸੁਣੀ (ਤਾਂ ਰਾਜੇ ਨੇ ਜੰਗਲੀ ਪਸ਼ੂ ਸਮਝ ਕੇ ਤੀਰ ਚਲਾ ਦਿੱਤਾ)।
When the night advanced further, he heard a frightening sound, which asked him to go away from that place
ਜਾਹੁਕਹਿਯੋਤਿਨਤਉਹਰਿਗਯੋਗ੍ਰਿਹਜਾਇਮਿਲਿਯੋਅਪਨੀਪਟਰਾਨੀ॥੨੦੩॥
(ਘਾਇਲ) ਸ੍ਰਵਣ ਨੇ ਕਿਹਾ, ਜਾਉ (ਉਨ੍ਹਾਂ ਨੂੰ ਪਾਣੀ ਪਿਲਾਓ)। (ਪਾਣੀ ਪਿਲਾਣ ਉਪਰੰਤ ਸਰਾਪ ਦਾ) ਨਿਵਾਰਣ ਸੁਣ ਕੇ ਰਾਜਾ (ਖੁਸ਼ ਹੋ ਕੇ) ਘਰ ਗਿਆ ਅਤੇ ਜਾ ਕੇ ਪਟਰਾਣੀ ਨੂੰ ਮਿਲਿਆ ॥੨੦੩॥
Krishna came away from that place and reached his home and met his mother.203.
ਸੋਇਗਏਹਰਿਪ੍ਰਾਤਭਏਫਿਰਿਲੈਬਛਰੇਬਨਗੇਗਿਰਧਾਰੀ॥
(ਕਹਾਣੀ ਸੁਣ ਕੇ) ਸ੍ਰੀ ਕ੍ਰਿਸ਼ਨ ਸੌਂ ਗਏ, ਜਦ ਸਵੇਰਾ ਹੋਇਆ, ਤਦ ਫਿਰ ਸ੍ਰੀ ਕ੍ਰਿਸ਼ਨ ਵੱਛਿਆਂ ਨੂੰ ਲੈ ਕੇ ਬਨ ਵਿਚ ਚਲੇ ਗਏ।
Krishna went to sleep and went again to the forest early in the morning, taking away his calves
ਮਧਿਭਏਰਵਿਕੇਜਮੁਨਾਤਟਿਧਾਇਗਏਜਹਥੋਸਰਭਾਰੀ॥
(ਜਦੋਂ) ਦੁਪਹਿਰ ਵੇਲਾ ਹੋਇਆ ਤਾਂ ਜਮਨਾ ਦੇ ਕੰਢੇ ਉਤੇ ਚਲੇ ਗਏ, ਜਿਥੇ ਵੱਡਾ ਭਾਰਾ ਤਲਾ ਸੀ।
At noon, he reached a place, where there was a very big tank