GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 313
Display Settings
ਤ੍ਰਾਸਬਡੋਅਹਿਕੇਰਿਪੁਕੋਕਰਿਭਾਗਿਸਰਾਮਧਿਆਇਛਪੇਥੇ
(ਨਾਗ ਪਤਨੀਆਂ ਨੇ ਫਿਰ ਕਿਹਾ, ਹੇ ਪ੍ਰਭੂ! ਸਾਨੂੰ) ਗਰੁੜ ਦਾ ਬਹੁਤ ਡਰ ਰਹਿੰਦਾ ਹੈ, (ਇਸ ਲਈ) ਭਜ ਕੇ (ਅਸੀਂ ਇਸ) ਤਲਾ ਵਿਚ ਲੁਕ ਰਹੇ ਸਾਂ।
“We people had great fear of garuda (blue jay) and we had concealed ourselves in this pool
ਗਰਬੁਬਡੋਹਮਰੇਪਤਿਮੈਅਬਜਾਨਿਹਮੈਹਰਿਨਾਹਿਜਪੇਥੇ
(ਪਰ) ਸਾਡੇ ਪਤੀ (ਦੇ ਮਨ) ਵਿਚ ਬਹੁਤ ਹੰਕਾਰ ਹੈ, (ਇਸ ਲਈ) ਹੁਣ ਆਪਣੇ ਆਪ ਨੂੰ (ਹੀ ਸਭ ਤੋਂ ਵੱਡਾ) ਜਾਣਦੇ ਸਨ। (ਇਸੇ ਲਈ) ਹੇ ਹਰੀ! (ਆਪ ਨੂੰ) ਜਾਣ ਨਹੀਂ ਸਕੇ ਸਨ।
Our husband had definitely some pride and he has not remembered the Lord
ਹੇਜਗਕੇਪਤਿਹੇਕਰੁਨਾਨਿਧਿਤੈਦਸਰਾਵਨਸੀਸਕਪੇਥੇ
ਹੇ ਜਗਤ ਦੇ ਸੁਆਮੀ! ਹੇ ਕ੍ਰਿਪਾ ਦੇ ਸਮੁੰਦਰ! ਤੁਸੀਂ (ਰਾਮ ਰੂਪ ਹੋ ਕੇ) ਰਾਵਣ ਦੇ ਦਸ ਸਿਰ ਵੱਢੇ ਸਨ।
“O Lord our foolish husband did not know that it were you who had chopped all the ten heads of Ravana
ਮੂਰਖਬਾਤਜਨੀਕਛੂਪਰਵਾਰਸਨੈਹਮਇਉਹੀਖਪੇਥੇ॥੨੧੬॥
(ਅਸੀਂ) ਪਰਿਵਾਰ (ਦੇ ਮੋਹ ਵਿਚ) ਖਚਿਤ ਹੋਏ ਸਾਂ (ਅਤੇ ਅਸੀਂ) ਮੂਰਖਾਂ (ਨੇ ਕੋਈ ਵੀ) ਗੱਲ ਨਹੀਂ ਜਾਣੀ ਸੀ, ਇਸ ਕਰ ਕੇ (ਹੁਣ) ਨਾਸ਼ ਨੂੰ ਪ੍ਰਾਪਤ ਹੋਏ ਹਾਂ ॥੨੧੬॥
We all had destroyed ourselves, our family in vain, on being agitaed.”216.
ਕਾਨ੍ਰਹਬਾਚਕਾਲੀਸੋ
ਕਾਨ੍ਹ ਨੇ ਕਾਲੀ ਪ੍ਰਤਿ ਕਿਹਾ:
Speech of Krishna addressed to the family of the serpent Kali:
ਸਵੈਯਾ
ਸਵੈਯਾ:
SWAYYA
ਬੋਲਿਉਠਿਓਤਬਇਉਹਰਿਜੀਅਬਛਾਡਤਹਉਤੁਮਦਛਨਿਜਈਯੋ
ਉਸ ਵੇਲੇ ਸ੍ਰੀ ਕ੍ਰਿਸ਼ਨ ਜੀ ਕਹਿਣ ਲਗੇ, "ਹੁਣ ਮੈਂ ਤੈਨੂੰ ਛੱਡਦਾ ਹਾਂ, ਤੂੰ ਦੱਖਣ ਦਿਸ਼ਾ ਵਲ ਚਲਾ ਜਾ।
Then Krishna said, “Now I release you all, you go away towards the south
ਰੰਚਕਬਸੀਯੋਸਰਮੈਸਭਹੀਸੁਤਲੈਸੰਗਬਾਟਹਿਪਈਯੋ
ਥੋੜੀ ਦੇਰ ਲਈ ਵੀ ਤਲਾ ਵਿਚ ਨਹੀਂ ਵਸਣਾ, ਸਾਰੇ ਪੁੱਤਰਾਂ ਨੂੰ ਨਾਲ ਲੈ ਕੇ ਰਾਹੇ ਪੈ ਜਾ।
Do not abide ever in this pool, all of you may go away now alongwith your children.
ਸੀਘ੍ਰਤਾਐਸੀਕਰੋਤੁਮਹੂੰਤਿਰੀਆਲਈਯੋਅਰੁਨਾਮੁਸੁਲਈਯੋ
ਤੂੰ ਇਤਨੀ ਛੇਤੀ ਕਰ, ਇਸਤਰੀਆਂ ਨੂੰ ਲੈ ਕੇ (ਤੁਰ ਜਾ)। (ਜੇ ਗਰੜ ਕੁਝ ਕਹੇ, ਤਾਂ ਮੇਰਾ) ਨਾਮ ਲੈਣਾ।"
“All of you, taking your women with you leave immediately and remember the name of the Lord.”
ਛੋਡਿਦਯੋਹਰਿਨਾਗਬਡੋਥਕਿਜਾਇਕੈਮਧਿਬਰੇਤਨਪਈਯੋ॥੨੧੭॥
(ਜਦ) ਸ੍ਰੀ ਕ੍ਰਿਸ਼ਨ ਨੇ ਵੱਡੇ ਨਾਗ ਨੂੰ ਛਡ ਦਿੱਤਾ (ਤਦ ਉਹ) ਥਕ ਕੇ ਜਾ ਕੇ ਬਰੇਤੀ ਵਿਚ ਪੈ ਗਿਆ ॥੨੧੭॥
In this way, Krishna released Kali and being tired he lay down on the sand.217.
ਕਬਿਯੋਬਾਚ
ਕਵੀ ਨੇ ਕਿਹਾ:
Speech of the poet:
ਸਵੈਯਾ
ਸਵੈਯਾ:
SWAYYA
ਹੇਰਿਬਡੋਹਰਿਭੈਵਹਪੰਨਗਪੈਅਪਨੇਗ੍ਰਿਹਕੋਉਠਿਭਾਗਾ
ਉਹ ਸੱਪ ਸ੍ਰੀ ਕ੍ਰਿਸ਼ਨ ਦਾ ਬੜਾ ਡਰ ਮੰਨ ਕੇ, ਫਿਰ ਆਪਣੇ ਘਰ ਨੂੰ ਉਠ ਕੇ ਭਜ ਗਿਆ।
ਬਾਰੂਕੇਮਧਿਗਯੋਪਰਕੈਜਨਸੋਇਰਹਿਯੋਸੁਖਕੈਨਿਸਿਜਾਗਾ
ਰੇਤ ਦੇ ਵਿਚ ਗਿਆ (ਤਾਂ ਉਸ) ਉਤੇ ਇਸ ਤਰ੍ਹਾਂ ਪੈ ਗਿਆ ਜਿਵੇਂ ਜਗਰਾਤਾ ਕਰਨ ਵਾਲਾ ਸੁਖ ਨਾਲ ਸੌਂ ਰਿਹਾ ਹੈ।
Krishna saw that huge snake got up and moved back to its own place and lying on the sand wanted to sleep comfortably as though he had remained awake for several nights
ਗਰਬਗਯੋਗਿਰਕੈਤਿਹਕੋਰਨਕੈਹਰਿਕੇਰਸਸੋਅਨੁਰਾਗਾ
(ਕ੍ਰਿਸ਼ਨ ਨਾਲ) ਯੁੱਧ ਕਰ ਕੇ ਉਸ ਦੇ (ਮਨ ਵਿਚੋਂ) ਹੰਕਾਰ ਖ਼ਤਮ ਹੋ ਗਿਆ ਅਤੇ ਹਰਿ ਦੇ ਪ੍ਰੇਮ ਰਸ ਵਿਚ ਮਗਨ ਹੋ ਗਿਆ।
His pride had been smashed and he was absorbed in the love of the Lord
ਲੇਟਰਹਿਓਕਰਕੇਉਪਮਾਇਹਡਾਰਿਚਲੇਕਿਰਸਾਨਸੁਹਾਗਾ॥੨੧੮॥
(ਕ੍ਰਿਸ਼ਨ ਦੀ) ਉਪਮਾ ਕਰ ਕੇ ਇਸ ਤਰ੍ਹਾਂ ਲੇਟ ਰਿਹਾ ਹੈ, (ਜਿਵੇਂ) ਕਿਸਾਨ (ਖੇਤ ਵਿਚ) ਸੁਹਾਗਾ ਸੁਟ ਕੇ (ਘਰ ਨੂੰ) ਤੁਰ ਜਾਂਦਾ ਹੈ ॥੨੧੮॥
He began to praise the Lord and lay down there like the unused manure left in the field by the farmer.218.
ਸੁਧਿਭਈਜਬਹੀਉਹਕੋਤਬਹੀਉਠਕੈਹਰਿਪਾਇਨਲਾਗਿਓ
ਜਦੋਂ ਉਸ ਨੂੰ ਹੋਸ਼ ਆਈ ਤਦੋਂ ਉਠ ਕੇ ਹਰਿ ਦੇ ਚਰਨਾਂ ਉਤੇ ਡਿਗ ਪਿਆ (ਅਤੇ ਕਹਿਣ ਲਗਾ)
When the consciousness of the snake returned, he fell at the feet of Krishna
ਪਉਢਿਰਹਿਓਥਕਕੈਸੁਨਿਮੋਪਤਿਪਾਇਲਗਿਓਜਬਹੀਫੁਨਿਜਾਗਿਓ
ਹੇ ਮੇਰੇ ਸੁਆਮੀ! ਸੁਣੋ। (ਮੈਂ) ਥਕ ਕੇ ਲੇਟ ਗਿਆ ਸਾਂ, ਜਦੋਂ ਜਾਗਿਆ ਤਾਂ ਚਰਨਾਂ ਦੀ ਛੋਹ ਪ੍ਰਾਪਤ ਕਰਨ ਆ ਗਿਆ।
“O Lord! Being tired, I had slept and on waking, I have come to touch your feet.”
ਦੀਧਰਿਮੋਰਿਸੁਨੈਕੁਬਿਖੈਤੁਮਕਾਨ੍ਰਹਕਹੀਤਿਹਕੋਉਠਿਭਾਗਿਓ
ਹੇ ਕ੍ਰਿਸ਼ਨ! (ਜੋ) ਥਾਂ ਤੁਸੀਂ ਮੈਨੂੰ ਦਿੱਤੀ ਹੈ, ਉਹ ਮੇਰੇ ਲਈ ਚੰਗੀ ਹੈ। (ਇਹ ਗੱਲ) ਕਹੀ ਅਤੇ ਉਧਰ ਨੂੰ ਹੀ ਉਠ ਕੇ ਭਜਿਆ। (ਕ੍ਰਿਸ਼ਨ ਨੇ ਕਿਹਾ)
ਦੇਖਿਲਤਾਤੁਮਕਉਬਧੈਮਮਬਾਹਨਮੋਰਸਮੋਅਨੁਰਾਗਿਓ॥੨੧੯॥
ਤੇਰੇ ਸਿਰ ਉਤੇ ਮੇਰੇ ਪੈਰਾਂ ਦਾ (ਨਿਸ਼ਾਨ) ਵੇਖ ਕੇ, (ਗਰੁੜ) ਤੈਨੂੰ ਨਹੀਂ ਮਾਰੇਗਾ, ਕਿਉਂਕਿ ਮੇਰਾ ਵਾਹਨ (ਗਰੁੜ) ਮੇਰੇ ਪ੍ਰੇਮ ਰਸ ਵਿਚ ਪੂਰੀ ਤਰ੍ਹਾਂ ਭਰਿਆ ਹੋਇਆ ਹੈ ॥੨੧੯॥
Krishna said, ”Whatever I have said, you act on it and observe the Dharma (discipline) and O women! Undoubtedly my vehicle Garuda was desirous of killing him, but still I have not killed him.”219.
ਇਤਿਸ੍ਰੀਬਚਿਤ੍ਰਨਾਟਕਗ੍ਰੰਥੇਕ੍ਰਿਸਨਾਵਤਾਰੇਕਾਲੀਨਾਗਨਿਕਾਰਬੋਬਰਨਨੰ
ਇਥੇ ਸ੍ਰੀ ਬਚਿਤ੍ਰ ਨਾਟਕ ਗ੍ਰੰਥ ਦੇ ਕ੍ਰਿਸ਼ਨਾਵਤਾਰ ਦੇ ਕਾਲੀ ਨਾਗ ਕੱਢਣ ਦੇ ਪ੍ਰਸੰਗ ਦੀ ਸਮਾਪਤੀ।
End of the description of “The Ejection of the Serpent Kali’ in Krishna Avatara in Bachittar Natak.
ਅਥਦਾਨਦੀਬੋ
ਹੁਣ ਦਾਨ ਦੇਣ ਦਾ ਪ੍ਰਸੰਗ:
Now begins the description of the bestowal of charity
ਸਵੈਯਾ
ਸਵੈਯਾ:
SWAYYA
ਨਾਗਿਬਿਦਾਕਰਿਕੈਗਰੜਧ੍ਵਜਆਇਮਿਲਿਓਅਪੁਨੇਪਰਵਾਰੈ
ਕਾਲੀ ਨਾਗ ਨੂੰ ਵਿਦਾ ਕਰ ਕੇ ਸ੍ਰੀ ਕ੍ਰਿਸ਼ਨ ਆਪਣੇ ਪਰਿਵਾਰ ਨੂੰ ਮਿਲੇ।
Bidding farewell to Naga, Krishna came to his family
ਧਾਇਮਿਲਿਓਗਰੇਤਾਹਿਹਲੀਅਰੁਮਾਤਮਿਲੀਤਿਹਦੂਖਨਿਵਾਰੈ
(ਕ੍ਰਿਸ਼ਨ ਨੂੰ) ਬਲਰਾਮ ਭਜ ਕੇ ਆ ਕੇ ਗਲੇ ਮਿਲਿਆ ਅਤੇ ਮਾਤਾ ਮਿਲੀ; ਉਸ ਦੇ ਦੁਖ ਦੂਰ ਹੋ ਗਏ।
Balram came running to him, his mother met him and the sorrow of everyone ended
ਸ੍ਰਿੰਗਧਰੇਹਰਿਧੇਨਹਜਾਰਤਬੈਤਿਹਕੇਸਿਰਊਪਰਿਵਾਰੈ
ਸੋਨੇ ਵਾਲੇ ਸਿੰਗਾਂ ਵਾਲੀਆਂ ਹਜ਼ਾਰ ਗਊਆਂ, ਉਸ ਵੇਲੇ (ਮਾਤਾ ਨੇ) ਉਸ ਦੇ ਸਿਰ ਉਤੋਂ ਵਾਰ ਦਿੱਤੀਆਂ।
At the same time, one thousand golden-horned cows, sacrificing them on Krishna, were given in charity
ਸ੍ਯਾਮਕਹੈਮਨਮੋਹਬਢਾਇਬਹੁਪੁੰਨਕੈਬਾਮਨਕੋਦੈਡਾਰੈ॥੨੨੦॥
ਸ਼ਿਆਮ ਕਵੀ ਕਹਿੰਦੇ ਹਨ, (ਮਾਤਾ ਨੇ) ਮਨ ਵਿਚ ਬਹੁਤ ਮੋਹ ਵਧਾ ਕੇ ਬ੍ਰਾਹਮਣਾਂ ਨੂੰ ਬਹੁਤ ਪੁੰਨ ਦਾਨ ਕੀਤਾ ॥੨੨੦॥
The poet Shyam says that in this way, extending their extreme attachment in mind, this charity was given to Brahmins.220.
ਲਾਲਮਨੀਅਰੁਨਾਗਬਡੇਨਗਦੇਤਜਵਾਹਰਤੀਛਨਘੋਰੇ
ਲਾਲ ਮਣੀਆਂ ਅਤੇ ਵੱਡੇ ਵੱਡੇ ਨਗ ਤੇ ਜਵਾਹਰਾਤ ਅਤੇ ਵੱਡੇ ਹਾਥੀ ਅਤੇ ਤੇਜ਼ ਘੋੜੇ, ਨੀਲਮ,
ਪੁਹਕਰਅਉਬਿਰਜੇਚੁਨਿਕੈਜਰਬਾਫਦਿਵਾਵਤਹੈਦਿਜਜੋਰੇ
ਫਰੋਜ਼ੇ ਤੇ ਮਾਣਕ, ਚੁਣ ਚੁਣ ਕੇ ਅਤੇ ਖ਼ੀਨਖ਼ਾਬ ਬ੍ਰਾਹਮਣਾਂ ਨੂੰ ਇੱਕਠੇ ਕਰ ਕੇ ਦਾਨ ਦਿਵਾਉਂਦੀ ਹੈ।
Red gems, pearls, jewels and horses were given in charity, many types of brocaded garments were given to Brahmins
ਮੋਤਿਨਿਹਾਰਹੀਰੇਅਰੁਮਾਨਿਕਦੇਵਤਹੈਭਰਿਪਾਨਨਬੋਰੇ
ਮੋਤੀਆਂ ਦੇ ਹਾਰ, ਹੀਰੇ ਤੇ ਮਾਣਕਾਂ ਦੇ ਬੁਕ ਭਰ ਭਰ ਕੇ ਦਿੰਦੀ ਹੈ।
ਕੰਚਨਰੋਕਿਨਕੇਗਹਨੇਗੜਿਦੇਤਕਹੈਸੁਬਚੇਸੁਤਮੋਰੇ॥੨੨੧॥
ਖਾਲਸ ਸੋਨੇ ਦੇ ਗਹਿਣੇ ਘੜਵਾ ਕੇ (ਮਾਤਾ ਜਸੋਧਾ ਬ੍ਰਾਹਮਣਾਂ ਨੂੰ) ਦੇ ਕੇ ਕਹਿੰਦੀ ਹੈ ਕਿ (ਸ਼ੁਕਰ ਹੈ) ਮੇਰਾ ਪੁੱਤਰ (ਕਾਲੀ ਪਾਸੋਂ) ਬਚ ਗਿਆ ਹੈ ॥੨੨੧॥
The bags filled with necklaces of diamonds, jewels and gems were given and giving the golden ornaments, the mother Yashoda prays that her son be protected.221.
ਅਥਦਾਵਾਨਲਕਥਨੰ
ਹੁਣ ਦਾਵਾਨਲ ਦਾ ਕਥਨ
Now begins the description of the forest-fire
ਸਵੈਯਾ
ਸਵੈਯਾ:
SWAYYA
ਹੋਇਪ੍ਰਸੰਨਿਸਭੇਬ੍ਰਿਜਕੇਜਨਰੈਨਪਰੇਘਰਭੀਤਰਿਸੋਏ
(ਕਾਲੀ ਨਾਗ ਦੇ ਜਾਣ ਨਾਲ) ਸਾਰੇ ਬ੍ਰਜ ਵਾਸੀ ਪ੍ਰਸੰਨ ਹੋ ਕੇ ਰਾਤ ਪੈਣ ਤੇ ਘਰੀਂ ਜਾ ਕੇ ਸੌਂ ਗਏ।
All the people of Braja, being pleased, slept in their homes at night
ਆਗਲਗੀਸੁਦਿਸਾਬਿਦਿਸਾਮਧਿਜਾਗਤਬੈਤਿਹਤੇਡਰਿਰੋਏ
(ਸਵੇਰੇ) ਉਠ ਕੇ ਦਸਾਂ ਦਿਸ਼ਾਵਾਂ ਵਿਚ ਹੀ ਅੱਗ ਲਗੀ ਵੇਖੀ (ਤਾਂ ਬ੍ਰਜਵਾਸੀ) ਉਸ ਤੋਂ ਡਰ ਕੇ ਰੋਣ ਲਗੇ।
The fire broke out at night in all directions and all became afraid
ਰਛਕਰੈਹਮਰੀਹਰਿਜੀਇਹਚਿਤਿਬਿਚਾਰਿਤਹਾਕਹੁਹੋਏ
(ਫਿਰ) ਉਨ੍ਹਾਂ ਦੇ (ਮਨ ਵਿਚ) ਵਿਚਾਰ ਆਇਆ ਕਿ ਕ੍ਰਿਸ਼ਨ ਹੀ ਸਾਡੀ ਰਖਿਆ ਕਰੇਗਾ। (ਇਸ ਲਈ ਸਾਰੇ) ਕ੍ਰਿਸ਼ਨ ਕੋਲ ਗਏ।
All of them thought that they would be protected by Krishna
ਦ੍ਰਿਗਬਾਤਕਹੀਕਰੁਨਾਨਿਧਿਮੀਚਲਯੋਇਤਨੈਸੁਤਊਦੁਖਖੋਏ॥੨੨੨॥
(ਤਦ) ਕ੍ਰਿਪਾ ਦੇ ਸਾਗਰ ਕ੍ਰਿਸ਼ਨ ਨੇ (ਉਨ੍ਹਾਂ ਨੂੰ ਇਹ) ਗੱਲ ਕਹੀ, (ਕਿ) ਅੱਖਾਂ ਮੀਟ ਲਵੋ, ਤਾਂ ਇਤਨੇ ਚਿਰ ਵਿਚ (ਉਨ੍ਹਾਂ ਦੇ) ਦੁਖ ਦੂਰ ਹੋ ਗਏ ॥੨੨੨॥
Krishna told them to close their eyes, so that all their sufferings may end.222.
ਮੀਚਲਏਦ੍ਰਿਗਜਉਸਭਹੀਨਰਪਾਨਕਰਿਯੋਹਰਿਜੀਹਰਿਦੌਤਉ
ਜਦ ਸਾਰਿਆਂ ਨੇ ਅੱਖਾਂ ਮੀਟ ਲਈਆਂ, ਤਦ ਸ੍ਰੀ ਕ੍ਰਿਸ਼ਨ ਨੇ ਦਾਵਾਗਨੀ ਨੂੰ ਪੀ ਲਿਆ।
As soon as all the people closed their eyes, Krishna drank the whole fire
ਦੋਖਮਿਟਾਇਦਯੋਪੁਰਕੋਸਭਹੀਜਨਕੇਮਨਕੋਹਨਿਦਯੋਭਉ
ਸ਼ਹਿਰ ਦਾ ਸਾਰਾ ਕਸ਼ਟ ਦੂਰ ਕਰ ਦਿੱਤਾ ਅਤੇ ਸੇਵਕਾਂ ਦੇ ਮਨ ਦਾ ਡਰ ਨਸ਼ਟ ਕਰ ਦਿੱਤਾ।
He removed all their sufferings and fears
ਚਿੰਤਕਛੂਨਹਿਹੈਤਿਹਕੋਜਿਨਕੋਕਰੁਨਾਨਿਧਿਦੂਰਕਰੈਖਉ
ਉਨ੍ਹਾਂ ਨੂੰ ਕੁਝ ਵੀ ਚਿੰਤਾ ਨਹੀਂ ਹੈ, ਕ੍ਰਿਪਾ ਦਾ ਸਾਗਰ ਜਿਨ੍ਹਾਂ ਦਾ ਦੁਖ ਦੂਰ ਕਰਨ ਵਾਲਾ ਹੈ।
ਦੂਰਕਰੀਤਪਤਾਤਿਹਕੀਜਨੁਡਾਰਦਯੋਜਲਕੋਛਲਕੈਰਉ॥੨੨੩॥
ਉਨ੍ਹਾਂ ਦੀ ਤਪਨ ਦੂਰ ਕਰ ਦਿੱਤੀ ਹੈ, ਮਾਨੋ ਜਲ ਦਾ ਛੱਟਾ ਦੇ ਦਿੱਤਾ ਹੋਵੇ ॥੨੨੩॥
They whose agony is removed by Krishna, how can they remain anxious for anything? The heat of all was cooled don as if they were cooled by washing in the waves of water.223.
ਕਬਿਤੁ
ਕਬਿੱਤ:
KABIT
ਆਖੈਮਿਟਵਾਇਮਹਾਬਪੁਕੋਬਢਾਇਅਤਿਸੁਖਮਨਿਪਾਇਆਗਿਖਾਇਗਯੋਸਾਵਰਾ
ਸਾਵਲੇ ਕ੍ਰਿਸ਼ਨ ਨੇ (ਲੋਕਾਂ ਪਾਸੋਂ) ਅੱਖਾਂ ਬੰਦ ਕਰਵਾ ਕੇ ਆਪਣੇ ਸ਼ਰੀਰ ਨੂੰ ਵੱਡਾ ਬਣਾ ਕੇ ਅਤੇ ਮਨ ਮਨ ਵਿਚ ਸੁਖ ਪਾ ਕੇ (ਅਗਨੀ ਨੂੰ) ਖਾ ਲਿਆ ਹੈ।
By getting the eyes of the people closed and expanding his body in endless pleasure, Krishna devoured all the fire
ਲੋਕਨਕੀਰਛਨਕੇਕਾਜਕਰੁਨਾਕੇਨਿਧਿਮਹਾਛਲਕਰਿਕੈਬਚਾਇਲਯੋਗਾਵਰਾ
ਕਿਰਪਾ ਦੇ ਸਾਗਰ ਨੇ ਲੋਕਾਂ ਦੀ ਰਖਿਆ ਕਰਨ ਲਈ ਵੱਡਾ ਭਾਰਾ ਛਲ ਬਣਾ ਕੇ, ਆਪਣੇ ਸ਼ਹਿਰ ਨੂੰ ਬਚਾ ਲਿਆ ਹੈ।
For the protection of the people, the benevolent Lord, through great deception has saved the city.
ਕਹੈਕਬਿਸ੍ਯਾਮਤਿਨਕਾਮਕਰਿਓਦੁਖੁਕਰਿਤਾਕੋਫੁਨਿਫੈਲਰਹਿਓਦਸੋਦਿਸਨਾਵਰਾ
ਸ਼ਿਆਮ ਕਵੀ ਕਹਿੰਦੇ ਹਨ, ਉਸ ਨੇ ਮਹਾਨ ਕਠਿਨ ਕੰਮ ਨੂੰ ਕੀਤਾ ਹੈ, ਜਿਸ ਕਰ ਕੇ ਉਸ ਦਾ ਯਸ਼ ਦਸਾਂ ਦਿਸ਼ਾਵਾਂ ਵਿਚ ਪਸਰ ਰਿਹਾ ਹੈ।
ਦਿਸਟਿਬਚਾਇਸਾਥਦਾਤਨਚਬਾਇਸੋਤੋਗਯੋਹੈਪਚਾਇਜੈਸੇਖੇਲੇਸਾਗਬਾਵਰਾ॥੨੨੪॥
(ਲੋਕਾਂ ਦੀ) ਨਜ਼ਰ ਤੋਂ ਬਚਾ ਕੇ, ਦੰਦਾਂ ਨਾਲ 'ਦਾਵਾਨਲ' (ਅਸੁਰ) ਨੂੰ ਚਬਾ ਗਿਆ ਹੈ ਅਤੇ ਇੰਜ ਪਚਾ ਗਿਆ ਹੈ ਜਿਸ ਤਰ੍ਹਾਂ ਸ੍ਵਾਂਗੀ ਸ੍ਵਾਂਗ ਖੇਡਦਾ ਹੈ ॥੨੨੪॥
The poet Shyam says that Krishna did a very difficult task and with this his name spread in all the ten directions and all this work was done like a juggler, who chews and digests all, keeping himself out of sight.224.
ਇਤਿਸ੍ਰੀਕ੍ਰਿਸਨਾਵਤਾਰੇਦਾਵਾਨਲਤੇਬਚੈਬੋਬਰਨਨੰ
ਇਥੇ ਸ੍ਰੀ ਕ੍ਰਿਸ਼ਨਾਵਤਾਰ ਦਾ ਦਾਵਾਨਲ ਤੋਂ ਬਚਾਉਣ ਦਾ ਪ੍ਰਸੰਗ ਸਮਾਪਤ।
End of the description regarding the protection from forest-fire in Krishnavatara.
ਅਥਗੋਪਿਨਸੋਹੋਲੀਖੇਲਬੋ
ਹੁਣ ਗਵਾਲ ਬਾਲਕਾਂ ਨਾਲ ਹੋਲੀ ਖੇਡਣ ਦਾ ਪ੍ਰਸੰਗ:
Now begins the description of playing Holi with the gopas