GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 315
Display Settings
ਕਹੈਕਬਿਸ੍ਯਾਮਤਾਕੀਮਹਿਮਾਲਖੀਜਾਇਐਸੀਭਾਤਿਖੇਲੈਕਾਨ੍ਰਹਮਹਾਸੁਖੁਪਾਇਕੈ॥੨੨੯॥
ਸ਼ਿਆਮ ਕਵੀ ਕਹਿੰਦੇ ਹਨ, ਉਸ ਦੀ ਮਹਿਮਾ ਜਾਣੀ ਨਹੀਂ ਜਾਂਦੀ, ਕ੍ਰਿਸ਼ਨ ਜੀ ਇਸ ਤਰ੍ਹਾਂ ਨਾਲ ਖੇਡਦੇ ਹੋਏ ਸੁਖ ਪਾਉਂਦੇ ਹਨ ॥੨੨੯॥
In this way, the poet says that the praise of this cannot be described and Krishna is receiving endless pleasure in this play.229.
ਸਵੈਯਾ
ਸਵੈਯਾ:
SWAYYA
ਅੰਤਭਏਰੁਤਿਗ੍ਰੀਖਮਕੀਰੁਤਿਪਾਵਸਆਇਗਈਸੁਖਦਾਈ
ਗ੍ਰੀਖਮ ਰੁਤ ਦਾ ਅੰਤ ਹੁੰਦੇ ਹੀ ਸੁਖ ਦੇਣ ਵਾਲੀ ਬਰਖਾ ਰੁਤ ਆ ਗਈ।
The summer season ended and the comfort-giving rainy season came
ਕਾਨ੍ਰਹਫਿਰੈਬਨਬੀਥਿਨਮੈਸੰਗਿਲੈਬਛਰੇਤਿਨਕੀਅਰੁਮਾਈ
ਕ੍ਰਿਸ਼ਨ ਵੱਛੇ ਅਤੇ ਗਊਆਂ ਨਾਲ ਲੈ ਕੇ ਬਨ ਦੀਆਂ ਕੁੰਜ ਗਲੀਆਂ ਵਿਚ ਫਿਰਨ ਲਗੇ।
Krishna is wandering with his cows and calves in the forests and caves
ਬੈਠਿਤਬੈਫਿਰਿਮਧਗੁਫਾਗਿਰਿਗਾਵਤਗੀਤਸਭੈਮਨੁਭਾਈ
(ਮੀਂਹ ਪੈਣ ਤੇ) ਪਹਾੜ ਦੀਆਂ ਗੁਫਾਵਾਂ ਵਿਚ ਬੈਠ ਜਾਂਦੇ ਹਨ ਅਤੇ ਮਨ ਭਾਉਂਦੇ ਗੀਤ ਗਾਉਂਦੇ ਹਨ।
And singing the songs liked by him
ਤਾਛਬਿਕੀਅਤਿਹੀਉਪਮਾਕਬਿਨੇਮੁਖਤੇਇਮਭਾਖਿਸੁਨਾਈ॥੨੩੦॥
ਉਸ ਸ਼ੋਭਾ ਦੀ ਬਹੁਤ ਚੰਗੀ ਉਪਮਾ ਹੈ, ਜੋ ਕਵੀ ਨੇ ਇਸ ਤਰ੍ਹਾਂ ਕਹਿ ਕੇ ਸੁਣਾਈ ਹੈ ॥੨੩੦॥
The poet has described this spectacle in this way.230.
ਸੋਰਠਿਸਾਰੰਗਅਉਗੁਜਰੀਲਲਤਾਅਰੁਭੈਰਵਦੀਪਕਗਾਵੈ
ਸੋਰਠ, ਸਾਰੰਗ, ਗੂਜਰੀ, ਲਲਤ ਅਤੇ ਭੈਰਵ ਤੇ ਦੀਪਕ (ਰਾਗ) ਗਾਉਂਦਾ ਹੈ;
ਟੋਡੀਅਉਮੇਘਮਲ੍ਰਹਾਰਅਲਾਪਤਗੌਡਅਉਸੁਧਮਲ੍ਰਹਾਰਸੁਨਾਵੈ
ਟੋਡੀ ਅਤੇ ਮੇਘ ਮਲ੍ਹਾਰ ਅਲਾਪਦਾ ਹੈ ਅਤੇ ਗੌਂਡ ਤੇ ਸ਼ੁਧ ਮਲ੍ਹਾਰ ਸੁਣਾਉਂਦਾ ਹੈ;
All of them are causing one another to listen to the musical modes of Sorath, Sarang, Gujri, Lalit, Bhairava, Deepak, Todi, Megh-Malha, Gaund and Shudh Malhar
ਜੈਤਸਰੀਅਰੁਮਾਲਸਿਰੀਅਉਪਰਜਸੁਰਾਗਸਿਰੀਠਟਪਾਵੈ
ਜੈਤਸਿਰੀ, ਮਾਲਸਿਰੀ, ਪਰਜ ਅਤੇ ਸਿਰੀ ਰਾਗ ਦਾ ਠਟ ਬੰਨ੍ਹ ਦਿੰਦਾ ਹੈ।
All are singing there Jaitsri, Malsri and Sri Raga
ਸ੍ਯਾਮਕਹੈਹਰਿਜੀਰਿਝਕੈਮੁਰਲੀਸੰਗਕੋਟਕਰਾਗਬਜਾਵੈ॥੨੩੧॥
ਸ਼ਿਆਮ ਕਵੀ ਕਹਿੰਦੇ ਹਨ ਕਿ ਕ੍ਰਿਸ਼ਨ ਖੁਸ਼ ਹੋ ਕੇ ਮੁਰਲੀ ਨਾਲ ਕਰੋੜਾਂ ਰਾਗ ਵਜਾਉਂਦਾ ਹੈ ॥੨੩੧॥
The poet Shyam says that Krishna, in pleasure, is playing several musical modes on his flute.231.
ਕਬਿਤੁ
ਕਬਿੱਤ:
KABIT
ਲਲਤਧਨਾਸਰੀਬਜਾਵਹਿਸੰਗਿਬਾਸੁਰੀਕਿਦਾਰਾਔਰਮਾਲਵਾਬਿਹਾਗੜਾਅਉਗੂਜਰੀ
ਬੰਸਰੀ ਨਾਲ ਲਲਤ, ਧਨਾਸਰੀ, ਕਿਦਾਰਾ, ਮਾਲਵਾ, ਬਿਹਾਗੜਾ ਅਤੇ ਗੂਜਰੀ ਰਾਗ ਵਜਾਉਂਦਾ ਹੈ।
Krishna is playing on his flute the musical modes named Lalit, Dhansari, Kedara, Malwa, Bihagara, Gujri
ਮਾਰੂਅਉਪਰਜਔਰਕਾਨੜਾਕਲਿਆਨਸੁਭਕੁਕਭਬਿਲਾਵਲੁਸੁਨੈਤੇਆਵੈਮੂਜਰੀ
ਮਾਰੂ, ਪਰਜ, ਕਾਨੜਾ ਅਤੇ ਕਲਿਆਨ, ਕੁਕਭ, ਬਿਲਾਵਲ, ਅਤੇ ਮੂਰਛਨਾ (ਮੂਜਰੀ) ਵੀ ਸੁਣਾਉਂਦਾ ਹੈ।
, Maru, Kanra, Kalyan, Megh and Bilawal
ਭੈਰਵਪਲਾਸੀਭੀਮਦੀਪਕਸੁਗਉਰੀਨਟਠਾਢੋਦ੍ਰੁਮਛਾਇਮੈਸੁਗਾਵੈਕਾਨ੍ਰਹਪੂਜਰੀ
ਭੈਰੋ, ਪਲਾਸੀ, ਭੀਮ, ਦੀਪਕ, ਗੌੜੀ ਤੇ ਨਟ (ਰਾਗਾਂ ਨੂੰ) ਪੂਜਣ ਯੋਗ ਕਾਨ੍ਹ ਬ੍ਰਿਛ ਦੀ ਛਾਂ ਵਿਚ ਖਲੋਤਾ ਗਾਉਂਦਾ ਹੈ।
And standing under the tree, he is playing the musical modes of Bhairava, Bhim Palasi, Deepak and Gauri
ਤਾਤੇਗ੍ਰਿਹਤਿਆਗਿਤਾਕੀਸੁਨਿਧੁਨਿਸ੍ਰੋਨਨਮੈਮ੍ਰਿਗਨੈਨੀਫਿਰਤਸੁਬਨਿਬਨਿਊਜਰੀ॥੨੩੨॥
ਉਸ ਬੰਸਰੀ ਦੀ ਆਵਾਜ਼ ਕੰਨੀ ਸੁਣ ਕੇ ਹਿਰਨ ਵਰਗੀਆਂ ਅੱਖਾਂ ਵਾਲੀਆਂ ਗੋਪੀਆਂ ਘਰਾਂ ਨੂੰ ਛਡ ਕੇ ਬਨ ਬਨ ਵਿਚ ਉਜੜੀਆਂ ਫਿਰਦੀਆਂ ਹਨ ॥੨੩੨॥
Hearing the sound of these modes, leaving their homes the doe-eyed women are running hither and thither.232.
ਸਵੈਯਾ
ਸਵੈਯਾ:
SWAYYA
ਸੀਤਭਈਰੁਤਿਕਾਤਿਕਕੀਮੁਨਿਦੇਵਚੜਿਓਜਲਹ੍ਵੈਗਯੋਥੋਰੋ
ਕੱਤਕ ਦੀ ਠੰਡੀ ਰੁਤ ਆ ਗਈ। ਅਗਸਤ ਤਾਰਾ ਚੜ੍ਹ ਪਿਆ ਹੈ (ਅਤੇ ਨਦੀਆਂ) ਵਿਚ ਪਾਣੀ ਥੋੜਾ ਹੋ ਗਿਆ ਹੈ।
The winter has come and with the arrival of the month of Kartik, the water became less
ਕਾਨ੍ਰਹਕਨੀਰੇਕੇਫੂਲਧਰੇਅਰੁਗਾਵਤਬੇਨਬਜਾਵਤਭੋਰੋ
ਕ੍ਰਿਸ਼ਨ ਨੇ ਕਨੇਰ ਦੇ ਫੁਲ (ਸਿਰ ਵਿਚ) ਟੁੰਗੇ ਹੋਏ ਹਨ ਅਤੇ ਸਵੇਰ ਤੋਂ ਬੰਸਰੀ ਵਜਾਉਂਦਾ ਹੋਇਆ ਗੀਤ ਗਾ ਰਿਹਾ ਹੈ।
Krishna bedecking himself with the flowers of Kaner, is playing on his flute early in the morning
ਸ੍ਯਾਮਕਿਧੋਉਪਮਾਤਿਹਕੀਮਨਮਧਿਬਿਚਾਰੁਕਬਿਤੁਸੁਜੋਰੋ
ਸ਼ਿਆਮ (ਕਵੀ ਨੇ) ਉਸ ਦੀ ਮਹਿਮਾ ਮਨ ਵਿਚ ਵਿਚਾਰ ਕੇ ਕਵਿਤਾ ਜੋੜੀ ਹੈ।
The poet Shyam says that remembering that simile, he is composing the Kabit stanza in his mind and
ਮੈਨਉਠਿਯੋਜਗਿਕੈਤਿਨਕੈਤਨਿਲੇਤਹੈਪੇਚਮਨੋਅਹਿਤੋਰੋ॥੨੩੩॥
ਮਾਨੋ ਉਨ੍ਹਾਂ ਦੇ ਤਨ ਵਿਚ ਕਾਮ ਜਾਗ ਪਿਆ ਹੋਵੇ ਜਾਂ ਜ਼ਖ਼ਮੀ ਸੱਪ ਵਲੇਵੇਂ ਖਾ ਰਿਹਾ ਹੋਵੇ ॥੨੩੩॥
Describing that the god of love has awakened in the body of all women and rolling like a snake.233.
ਗੋਪੀਬਾਚ
ਗੋਪੀਆਂ ਕਹਿੰਦੀਆਂ ਹਨ:
Speech of the Gopi:
ਸਵੈਯਾ
ਸਵੈਯਾ:
SWAYYA
ਬੋਲਤਹੈਮੁਖਤੇਸਭਗਵਾਰਿਨਪੁੰਨਿਕਰਿਓਇਨਹੂੰਅਤਿਮਾਈ
ਸਾਰੀਆਂ ਗੋਪੀਆਂ ਮੁਖ ਵਿਚੋਂ ਕਹਿੰਦੀਆਂ ਹਨ, ਹੇ ਮਾਤਾ! ਇਸ (ਬੰਸਰੀ ਨੇ) ਕੋਈ ਵੱਡਾ ਪੁੰਨ ਕੀਤਾ ਹੈ,
“O mother! This flute has performed many austerities, abstinences and baths at pilgrim-stations
ਜਗ੍ਯਕਰਿਯੋਕਿਕਰਿਯੋਤਪਤੀਰਥਗੰਧ੍ਰਬਤੇਇਨਕੈਸਿਛਪਾਈ
ਜਾਂ ਯੱਗ ਕੀਤਾ ਹੈ, ਜਾਂ ਤਪ ਕੀਤਾ ਹੈ ਜਾਂ ਤੀਰਥ (ਇਸ਼ਨਾਨ) ਕੀਤਾ ਹੈ ਜਾਂ ਇਸ ਨੇ (ਕਿਸੇ) ਗੰਧਰਬ ਤੋਂ ਸਿਖਿਆ ਪਾਈ ਹੈ।
It has received instructions from Gandharvas
ਕੈਕਿਪੜੀਸਿਤਬਾਨਹੁਤੇਕਿਕਿਧੋਚਤੁਰਾਨਨਿਆਪਬਨਾਈ
ਜਾਂ (ਇਹ) ਕਾਮਦੇਵ ('ਸਿਤਬਾਨਹੁ') ਪਾਸੋਂ ਪੜ੍ਹੀ ਹੈ ਜਾਂ ਬ੍ਰਹਮਾ ਨੇ ਆਪ ਬਣਾਇਆ ਹੈ।
“It has been instructed by the god of love and Brahma has made it himself
ਸ੍ਯਾਮਕਹੈਉਪਮਾਤਿਹਕੀਇਹਤੇਹਰਿਓਠਨਸਾਥਲਗਾਈ॥੨੩੪॥
ਸ਼ਿਆਮ ਕਵੀ ਉਸ ਦੀ ਉਪਮਾ ਕਰਦਿਆਂ ਕਹਿੰਦੇ ਹਨ ਕਿ ਇਸੇ ਕਰ ਕੇ ਉਸ ਨੂੰ ਕ੍ਰਿਸ਼ਨ ਨੇ ਆਪਣੇ ਹੋਠਾਂ ਨਾਲ ਲਗਾਇਆ ਹੈ ॥੨੩੪॥
This is the reason that Krishna has touchéd it with his lips.”234.
ਸੁਤਨੰਦਬਜਾਵਤਹੈਮੁਰਲੀਉਪਮਾਤਿਹਕੀਕਬਿਸ੍ਯਾਮਗਨੋ
ਨੰਦ ਦਾ ਪੁੱਤਰ (ਕ੍ਰਿਸ਼ਨ) ਮੁਰਲੀ ਵਜਾਉਂਦਾ ਹੈ, ਉਸ ਦੀ ਉਪਮਾ ਸ਼ਿਆਮ (ਕਵੀ) ਵਿਚਾਰਦੇ ਹਨ।
ਤਿਹਕੀਧੁਨਿਕੋਸੁਨਿਮੋਹਰਹੇਮੁਨਿਰੀਝਤਹੈਸੁਜਨੋਰੁਕਨੋ
ਉਸ ਦੀ ਆਵਾਜ਼ ਸੁਣ ਕੇ ਜਣਾ ਖਣਾ ਮੋਹਿਤ ਹੋ ਜਾਂਦਾ ਹੈ ਅਤੇ ਰੀਝ ਪੈਂਦਾ ਹੈ।
Krishna, the son of Nand, is playing on his flute and the poet Shyam says that hearing the sound of the flute, the sages and the beings of the forest are getting pleased
ਤਨਕਾਮਭਰੀਗੁਪੀਆਸਭਹੀਮੁਖਤੇਇਹਭਾਤਨਜਵਾਬਭਨੋ
ਸਾਰੀਆਂ ਗੋਪੀਆਂ ਦਾ ਤਨ ਕਾਮ ਨਾਲ ਭਰ ਗਿਆ ਹੈ ਅਤੇ ਇਸ ਤਰ੍ਹਾਂ ਨਾਲ ਮੂੰਹ ਤੋਂ ਜਵਾਬ ਕਹਿੰਦੀਆਂ ਹਨ,
ਮੁਖਕਾਨ੍ਰਹਗੁਲਾਬਕੋਫੂਲਭਯੋਇਹਨਾਲਿਗੁਲਾਬਚੁਆਤਮਨੋ॥੨੩੫॥
ਕ੍ਰਿਸ਼ਨ ਦਾ ਮੂੰਹ ਗੁਲਾਬ ਦਾ ਫੁਲ ਹੈ ਅਤੇ ਬੰਸਰੀ ਰੂਪੀ ਨਾਲ ਤੋਂ ਅਰਕ (ਗੁਲਾਬ) ਚੋਂਦਾ ਹੈ ॥੨੩੫॥
The bodies of the gopis have been filled with lust and they are saying that the mouth of Krishna is like a rose and the voice of the flute seems like the essence of the rose dripping down.235.
ਮੋਹਿਰਹੇਸੁਨਿਕੈਧੁਨਿਕੌਮ੍ਰਿਗਮੋਹਿਪਸਾਰਗੇਖਗਪੈਪਖਾ
ਬੰਸਰੀ ਦੀ ਧੁਨ ਸੁਣ ਕੇ ਮ੍ਰਿਗ ਮੋਹਿਤ ਹੋ ਰਹੇ ਹਨ ਅਤੇ ਪੰਛੀ ਵੀ ਮੋਹਿਤ ਹੋ ਕੇ ਖੰਭ ਖਿਲਾਰ ਰਹੇ ਹਨ।
ਨੀਰਬਹਿਓਜਮੁਨਾਉਲਟੋਪਿਖਿਕੈਤਿਹਕੋਨਰਖੋਲਰੇਚਖਾ
ਜਮਨਾ ਦਾ ਪਾਣੀ (ਵੀ ਮੋਹਿਤ ਹੋ ਕੇ) ਉਲਟਾ ਵਗ ਰਿਹਾ ਹੈ, ਉਸ ਨੂੰ ਵੇਖ ਕੇ ਵਿਅਕਤੀ ਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਹਨ।
Hearing the voice of the flute, the fish, dear and bird all are infatuated, “O people! Open your eyes and see that the water of Yamuna is flowing in the opposite direction
ਸ੍ਯਾਮਕਹੈਤਿਨਕੋਸੁਨਿਕੈਬਛੁਰਾਮੁਖਸੋਕਛੁਚੁਗੈਕਖਾ
ਸ਼ਿਆਮ ਕਵੀ ਕਹਿੰਦੇ ਹਨ ਉਸ ਨੂੰ ਸੁਣ ਕੇ ਵੱਛੇ ਵੀ ਮੋਹਿਤ ਹੋ ਰਹੇ ਹਨ, ਮੂੰਹ ਨਾਲ ਘਾਹ ਖਾਣਾ ਵੀ ਭੁਲ ਗਏ ਹਨ।
The poet says that hearing the flute, the calves have stopped eating grass
ਛੋਡਿਚਲੀਪਤਨੀਅਪਨੇਪਤਿਤਾਰਕਹ੍ਵੈਜਿਮਡਾਰਤਲਖਾ॥੨੩੬॥
ਇਸਤਰੀਆਂ ਆਪਣੇ ਪਤੀਆਂ ਨੂੰ ਛਡ ਕੇ (ਕ੍ਰਿਸ਼ਨ ਵਲ ਤੁਰ ਪਈਆਂ ਹਨ) ਜਿਵੇਂ ਤਿਆਗੀ ਹੋਣ ਤੇ ਕੋਈ ਵਿਅਕਤੀ ਲੱਖਾਂ ਰੁਪਏ ਸੁਟ ਦਿੰਦਾ ਹੈ ॥੨੩੬॥
The wife has left her husband like a Sannyasi leaving his home and wealth.236.
ਕੋਕਿਲਕੀਰਕੁਰੰਗਨਕੇਹਰਿਮੈਨਰਹਿਯੋਹ੍ਵੈਕੈਮਤਵਾਰੋ
ਕੋਇਲ, ਤੋਤਾ, ਹਿਰਨ, ਸ਼ੇਰ ਅਤੇ ਕਾਮਦੇਵ (ਕ੍ਰਿਸ਼ਨ ਦੇ ਸਰੂਪ ਨੂੰ ਵੇਖ ਕੇ) ਮਤਵਾਲੇ ਹੋ ਗਏ ਹਨ।
The nightingales, parrots and deer etc., all have been absorbed in the anguish of lust
ਰੀਝਰਹੇਸਭਹੀਪੁਰਕੇਜਨਆਨਨਪੈਇਹਤੈਸਸਿਹਾਰੋ
ਸਾਰੇ ਸ਼ਹਿਰ ਵਾਸੀ ਪ੍ਰਸੰਨ ਹੋ ਰਹੇ ਹਨ ਅਤੇ ਇਸ ਦੇ ਮੁਖੜੇ (ਦੀ ਸੁੰਦਰਤਾ ਅਗੇ) ਚੰਦ੍ਰਮਾ ਵੀ ਹੀਣਾ ਹੋ ਗਿਆ ਹੈ।
All the people of the city are getting pleased and saying that the moon seems bedimmed before the face of Krishna
ਅਉਇਹਕੀਮੁਰਲੀਜੁਬਜੈਤਿਹਊਪਰਿਰਾਗਸਭੈਫੁਨਿਵਾਰੋ
ਇਸ ਦੀ ਜਦੋਂ ਮੁਰਲੀ ਵਜਦੀ ਹੈ ਤਦ ਉਸ ਉਤੇ ਸਾਰੇ ਰਾਗ ਵਾਰਨੇ ਹੁੰਦੇ ਹਨ।
All the musical modes are sacrificing themselves before the tune of the flute
ਨਾਰਦਜਾਤਥਕੈਇਹਤੈਬੰਸੁਰੀਜੁਬਜਾਵਤਕਾਨਰਕਾਰੋ॥੨੩੭॥
ਕਾਲਾ ਕਾਨ੍ਹ (ਇਸ ਤਰ੍ਹਾਂ ਦੀ) ਮੁਰਲੀ ਵਜਾਉਂਦਾ ਹੈ ਕਿ ਜਾਂਦਾ ਹੋਇਆ ਨਾਰਦ ਵੀ ਮਾਤ ਪੈ ਜਾਂਦਾ ਹੈ ॥੨੩੭॥
The sage Narad, stopping the playing of his lyre, has been listening to the flute of the black Krishna and has got tired.237.
ਲੋਚਨਹੈਮ੍ਰਿਗਕੇਕਟਿਕੇਹਰਿਨਾਕਕਿਧੋਸੁਕਸੋਤਿਹਕੋਹੈ
ਉਸ ਦੀਆਂ ਹਿਰਨ ਵਰਗੀਆਂ ਅੱਖਾਂ, ਸ਼ੇਰ ਵਰਗਾ ਲਕ ਅਤੇ ਤੋਤੇ ਦੇ ਸਮਾਨ ਨਕ ਹੈ।
ਗ੍ਰੀਵਕਪੋਤਸੀਹੈਤਿਹਕੀਅਧਰਾਪੀਆਸੇਹਰਿਮੂਰਤਿਜੋਹੈ
ਜੋ ਕ੍ਰਿਸ਼ਨ ਦੀ ਮੂਰਤ ਹੈ, ਉਸ ਦੀ ਗਰਦਨ ਕਬੂਤਰ ਵਰਗੀ ਤੇ ਹੋਠ ਅੰਮ੍ਰਿਤ ਸਮਾਨ ਹਨ।
His (Krishna’s) eyes are like those of the doe, the waist is like that of the lion, the nose is like that of the parrot, the neck like that of the pigeon and lips (adhar) are like ambrosia
ਕੋਕਿਲਅਉਪਿਕਸੇਬਚਨਾਮ੍ਰਿਤਸ੍ਯਾਮਕਹੈਕਬਿਸੁੰਦਰਸੋਹੈ
ਕੋਇਲ ਅਤੇ ਹਰੀਅਲ ਵਰਗੇ ਮਿੱਠੇ ਬਚਨ ਹਨ। ਸ਼ਿਆਮ ਕਵੀ ਕਹਿੰਦੇ ਹਨ, (ਇਸ ਤਰ੍ਹਾਂ ਕਾਨ੍ਹ) ਸੁੰਦਰ ਢੰਗ ਨਾਲ ਸ਼ੋਭਦਾ ਹੈ।
His speech is sweet like the nightingale and the peacock
ਪੈਇਹਤੇਲਜਕੈਅਬਬੋਲਤਮੂਰਤਿਲੈਨਕਰੈਖਗਰੋਹੈ॥੨੩੮॥
ਹੁਣ ਇਹ ਸਾਰੇ ਲੱਜਾਵਾਨ ਹੋ ਕੇ ਬੋਲਦੇ ਹਨ, (ਅਤੇ ਇਹ) ਪੰਛੀ (ਇਸ ਕਰ ਕੇ) ਰੋਹ ਕਰ ਰਹੇ ਹਨ, (ਕਿ ਕ੍ਰਿਸ਼ਨ ਨੇ ਸਾਡੇ ਅੰਗ ਚੁਰਾ ਲਏ ਹਨ, ਕਿਤੇ ਸਾਡੀ) ਸ਼ਕਲ ਨੂੰ ਵੀ ਨਾ ਚੁਰਾ ਲਵੇ ॥੨੩੮॥
These sweetly-speaking beings are now feeling shy of the sound of the flute and are getting jealous in their mids.238.
ਫੂਲਗੁਲਾਬਲੇਤਹੈਤਾਬਸਹਾਬਕੋਆਬਹ੍ਵੈਦੇਖਿਖਿਸਾਨੋ
(ਉਸ ਨੂੰ ਸਹਿਣ ਦੀ) ਗੁਲਾਬ ਦੇ ਫੁਲ ਵਿਚ ਤਾਬ ਨਹੀਂ ਅਤੇ ਸ਼ਹਾਬ (ਅਰਥਾਤ ਸ੍ਰੇਸ਼ਠ ਲਾਲ) ਦੀ ਆਬ ਵੀ ਵੇਖ ਕਰ ਕੇ ਸ਼ਰਮਿੰਦੀ ਹੁੰਦੀ ਹੈ।
The rose insipid before his beauty and the red and elegant colour is feeling embarrassed before his comeliness
ਪੈਕਮਲਾਦਲਨਰਗਸਕੋਗੁਲਲਜਤਹ੍ਵੈਫੁਨਿਦੇਖਤਤਾਨੋ
ਕਮਲ ਦੇ ਪੱਤੇ ਅਤੇ ਨਰਗਸ ਦੇ ਫੁਲ ਵੀ ਉਸ ਨੂੰ ਵੇਖਦਿਆਂ ਹੀ ਲਜਿਤ ਹੁੰਦੇ ਹਨ।
The lotus and narcissus are feeling shy before his charm
ਸ੍ਯਾਮਕਿਧੋਅਪੁਨੇਮਨਮੈਬਰਤਾਗਨਿਕੈਕਬਿਤਾਇਹਠਾਨੋ
ਅਥਵਾ ਸ਼ਿਆਮ (ਕਵੀ) ਆਪਣੇ ਮਨ ਵਿਚ ਸ੍ਰੇਸ਼ਠਤਾ ਜਾਣ ਕੇ ਇਹ ਕਵਿਤਾ ਕਰ ਰਿਹਾ ਹੈ।
ਦੇਖਨਕੋਇਨਕੇਸਮਪੂਰਬਪਛਮਡੋਲੈਲਹੈਨਹਿਆਨੋ॥੨੩੯॥
ਇਸ ਦੇ ਸਮਾਨ ਦੇਖਣ ਲਈ ਪੂਰਬ ਤੋਂ ਪੱਛਮ ਤਕ ਫਿਰਦਾ ਰਿਹਾ ਹੈ ਪਰ ਕੋਈ ਹੋਰ ਨਹੀਂ ਮਿਲਿਆ ॥੨੩੯॥
The poet Shyam appears indecisive in his mind about his beauty and says that he has not been able to find a winsome person like Krishna though he has roamed from east to west in order to see one like him.239.
ਮੰਘਰਮੈਸਭਹੀਗੁਪੀਆਮਿਲਿਪੂਜਤਚੰਡਿਪਤੇਹਰਿਕਾਜੈ
ਮਘਰ ਦੇ ਮਹੀਨੇ ਵਿਚ ਸਰੀਆਂ ਗੋਪੀਆਂ ਕ੍ਰਿਸ਼ਨ ਨੂੰ ਪਤੀ ਵਜੋਂ ਗ੍ਰਹਿਣ ਕਰਨ ਲਈ ਦੁਰਗਾ ਨੂੰ ਪੂਜਦੀਆਂ ਹਨ।
In the month of Maghar all the gopis worship Durga wishing for Krishna as their husband
ਪ੍ਰਾਤਸਮੇਜਮੁਨਾਮਧਿਨ੍ਰਹਾਵਤਦੇਖਿਤਿਨੈਜਲਜੰਮੁਖਲਾਜੈ
ਪ੍ਰਭਾਤ ਵੇਲੇ ਜਮਨਾ ਵਿਚ ਨਹਾਉਂਦੀਆਂ ਹਨ ਜਿਨ੍ਹਾਂ ਦੇ ਮੂੰਹ ਨੂੰ ਵੇਖ ਕੇ ਕਮਲ ('ਜਲਜੰ') ਫੁਲ ਸ਼ਰਮਸਾਰ ਹੁੰਦਾ ਹੈ।
Early in the morning, they take bath in Yamuna and seeing them, the lotus flowers feel shy