GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 317
Display Settings
ਅਥਚੀਰਚਰਨਕਥਨੰ
ਹੁਣ ਚੀਰ ਹਰਨ ਪ੍ਰਸੰਗ ਦਾ ਕਥਨ:
Now begins the description about the removal of clothes
ਸਵੈਯਾ
ਸਵੈਯਾ:
SWAYYA
ਨ੍ਰਹਾਵਨਿਲਾਗਿਜਬੈਗੁਪੀਆਤਬਲੈਪਟਕਾਨਚਰਿਯੋਤਰੁਊਪੈ
ਜਦੋਂ ਗੋਪੀਆਂ ਨਹਾਉਣ ਲਗੀਆਂ ਤਦੋਂ ਕ੍ਰਿਸ਼ਨ (ਉਨ੍ਹਾਂ ਦੇ) ਕਪੜੇ ਲੈ ਕੇ ਬ੍ਰਿਛ ਉਤੇ ਚੜ੍ਹ ਗਿਆ।
When the gopis began to take bath, Krishna ascended the tree taking away their clothes
ਤਉਮੁਸਕਯਾਨਲਗੀਮਧਿਆਪਨਕੋਇਪੁਕਾਰਕਰੇਹਰਿਜੂਪੈ
ਤਦ ਉਹ ਆਪੋ ਵਿਚ ਮੁਸਕ੍ਰਾਉਣ ਲਗ ਪਈਆਂ, (ਪਰ) ਕੋਈ ਕ੍ਰਿਸ਼ਨ ਪਾਸ ਪੁਕਾਰ ਕਰਨ ਲਗ ਪਈ।
The gopis smiled and some of them shouted and said to him:
ਚੀਰਹਰੇਹਮਰੇਛਲਸੋਤੁਮਸੋਠਗਨਾਹਿਕਿਧੋਕੋਊਭੂਪੈ
(ਕਹਿਣ ਲਗੀ) (ਹੇ ਕ੍ਰਿਸ਼ਨ! ਤੂੰ) ਛਲ ਨਾਲ ਸਾਡੇ ਕਪੜੇ ਚੁਰਾ ਲਏ ਹਨ, ਧਰਤੀ ਉਤੇ ਤੇਰੇ ਵਰਗਾ ਕੋਈ ਠਗ ਨਹੀਂ ਹੈ।
“You have fraudulently stolen our clothes, there is no other thug like you
ਹਾਥਨਸਾਥਸੁਸਾਰੀਹਰੀਦ੍ਰਿਗਸਾਥਹਰੋਹਮਰੋਤੁਮਰੂਪੈ॥੨੫੧॥
ਹੱਥਾਂ ਨਾਲ ਤੂੰ ਸਾਡੀਆਂ ਸਾੜੀਆਂ ਚੁਰਾ ਲਈਆਂ ਹਨ ਅਤੇ ਅੱਖਾਂ ਨਾਲ ਸਾਡੇ ਰੂਪ ਨੂੰ ਚੁਰਾ ਰਿਹਾ ਹੈਂ ॥੨੫੧॥
You have taken away our clothes with your hands and you are capturing our beauty with your eyes.”251.
ਗੋਪੀਬਾਚਕਾਨਜੂਸੋ
ਗੋਪੀ ਨੇ ਕ੍ਰਿਸ਼ਨ ਨੂੰ ਕਿਹਾ:
Speech of the gopis addressed to Krishna:
ਸਵੈਯਾ
ਸਵੈਯਾ:
SWAYYA
ਸ੍ਯਾਮਕਹਿਯੋਮੁਖਤੇਗੁਪੀਆਇਹਕਾਨ੍ਰਹਸਿਖੇਤੁਮਬਾਤਭਲੀਹੈ
ਸ਼ਿਆਮ (ਕਵੀ ਕਹਿੰਦੇ ਹਨ) ਗੋਪੀ ਨੇ ਮੂੰਹ ਤੋਂ ਇਸ ਤਰ੍ਹਾਂ ਕਿਹਾ - ਹੇ ਕਾਨ੍ਹ! ਤੂੰ ਇਹ ਬੜੀ ਚੰਗੀ ਗੱਲ ਸਿਖੀ ਹੈ?
Gopis said, “O Krishna! you have learnt this good (for nothing) job
ਨੰਦਕੀਓਰਪਿਖੋਤੁਮਹੂੰਦਿਖੋਭ੍ਰਾਤਕੀਓਰਕਿਨਾਮਹਲੀਹੈ
ਤੂੰ (ਆਪਣੇ ਪਿਤਾ) ਨੰਦ ਵਲ ਵੇਖ! (ਜਿਸ ਦਾ) ਨਾਮ 'ਹਲੀ' ਹੈ, ਉਸ ਭਰਾ ਵਲ ਵੇਖ! (ਉਹ ਕਿਸ ਤਰ੍ਹਾਂ ਦੇ ਭਲੇ ਪੁਰਸ਼ ਹਨ ਤੇ ਤੂੰ ਕਿਸ ਤਰ੍ਹਾਂ ਦੀ ਸ਼ਰਾਰਤ ਕਰਨ ਲਗ ਪਿਆ ਹੈਂ?)
You may see towards Nand, see towards you brother Balram
ਚੀਰਹਰੇਹਮਰੇਛਲਸੋਸੁਨਿਮਾਰਿਡਰੈਤੁਹਿਕੰਸਬਲੀਹੈ
(ਤੂੰ ਸਾਡੇ) ਕਪੜੇ ਛਲ ਨਾਲ ਹਰ ਲਏ ਹਨ, ਬਲਵਾਨ ਕੰਸ ਇਹ ਗੱਲ ਸੁਣ ਕੇ ਤੈਨੂੰ ਮਾਰ ਦੇਵੇਗਾ।
When Kansa will know of it that you have stolen our clothes, then that mighty one will kill you
ਕੋਮਰਹੈਹਮਕੋਤੁਮਰੋਨ੍ਰਿਪਤੋਰਡਰੈਜਿਮਕਉਲਕਲੀਹੈ॥੨੫੨॥
(ਅਗੋਂ ਕ੍ਰਿਸ਼ਨ ਨੇ ਕਿਹਾ) ਮੈਨੂੰ ਕੌਣ ਮਾਰੇਗਾ? ਤੁਹਾਡੇ ਰਾਜੇ ਕੰਸ ਨੂੰ ਕਮਲ ਦੀ ਕਲੀ ਵਾਂਗ ਤੋੜ ਸੁਟਾਂਗਾ ॥੨੫੨॥
None will say anything to us the king will pluck you like the lotus.”252.
ਕਾਨ੍ਰਹਬਾਚਗੋਪੀਸੋ
ਕ੍ਰਿਸ਼ਨ ਨੇ ਗੋਪੀ ਨੂੰ ਕਿਹਾ:
Speech of Krishna addressed to gopis:
ਸਵੈਯਾ
ਸਵੈਯਾ:
SWAYYA
ਕਾਨ੍ਰਹਕਹੀਤਿਨਕੋਇਹਬਾਤਦਿਓਪਟਹਉਨਿਕਰਿਯੋਬਿਨੁਤੋਕੋ
ਕ੍ਰਿਸ਼ਨ ਨੇ ਉਸ ਨੂੰ ਇਹ ਗੱਲ ਕਹੀ, (ਕਿ ਪਾਣੀ ਤੋਂ) ਨਿਕਲੇ ਬਿਨਾ ਮੈਂ ਤੈਨੂੰ ਕਪੜੇ ਨਹੀਂ ਦੇਵਾਂਗਾ।
Krishna said, “I shall not return your clothes till you come out
ਕਿਉਜਲਬੀਚਰਹੀਛਪਕੈਤਨਕਾਹਿਕਟਾਵਤਹੋਪਹਿਜੋਕੋ
(ਤੂੰ) ਪਾਣੀ ਵਿਚ ਲੁਕ ਕੇ ਕਿਉਂ (ਖੜੋਤੀ ਹੈਂ ਅਤੇ) ਸ਼ਰੀਰ ਨੂੰ ਜੋਕਾਂ ਕੋਲੋਂ ਕਿਉਂ ਕਟਵਾ ਰਹੀ ਹੈਂ?
Why all of you are hiding in water and getting your bodies bitten by the leeches?
ਨਾਮਬਤਾਵਤਹੋਨ੍ਰਿਪਕੋਤਿਹਕੋਫੁਨਿਨਾਹਿਕਛੂਡਰੁਮੋਕੋ
(ਡਰਾਉਣ ਲਈ, ਜਿਸ) ਰਾਜੇ ਕੰਸ ਦਾ ਨਾਮ ਦਸ ਰਹੀ ਹੈਂ ਉਸ ਦਾ ਮੈਨੂੰ ਰਤੀ ਜਿੰਨਾ ਵੀ ਡਰ ਨਹੀਂ ਹੈ।
The king, whom you are naming, I have not an iota of fear from him
ਕੇਸਨਤੇਗਹਿਕੈਤਪਕੀਅਗਨੀਮਧਿਈਧਨਜਿਉਉਹਿਝੋਕੋ॥੨੫੩॥
ਬਲਦੀ ਹੋਈ ਅੱਗ ਵਿਚ ਲਕੜ ਸੁਟਣ ਵਾਂਗ (ਉਸ) ਕੰਸ ਨੂੰ ਕੇਸਾਂ ਤੋਂ ਫੜ ਕੇ ਅੱਗ ਵਿਚ ਸੁਟ ਦੇਵਾਂਗਾ ॥੨੫੩॥
I shall dash him (on the ground) by catching him by hair like the faggot thrown in fire.”253.
ਰੂਖਿਚਰੇਹਰਿਜੀਰਿਝਕੈਮੁਖਤੇਜਬਬਾਤਕਹੀਇਹਤਾਸੋ
ਜਦ ਕ੍ਰਿਸ਼ਨ ਨੇ ਉਸ ਨੂੰ ਇਹ ਗੱਲ ਕਹੀ (ਤਾਂ ਮੌਜ ਵਿਚ ਆ ਕੇ) ਬ੍ਰਿਛ ਉਤੇ ਹੋਰ ਵੀ ਉਪਰ ਨੂੰ ਚੜ੍ਹ ਗਿਆ।
ਤਉਰਿਸਿਬਾਤਕਹੀਉਨਹੂੰਇਹਜਾਇਕਹੈਤੁਹਿਮਾਤਪਿਤਾਸੋ
ਤਦ ਗੁੱਸੇ ਹੋ ਕੇ ਉਨ੍ਹਾਂ ਗੋਪੀਆਂ ਨੇ ਇਹ ਗੱਲ ਕਹੀ ਕਿ ਅਸੀਂ ਤੇਰੇ ਮਾਤਾ ਪਿਤਾ ਨੂੰ ਜਾ ਕੇ ਦਸਾਂਗੀਆਂ।
Saying this, Krishna ascended further on the tree in anger, the gopis, then, being enraged, said, “We shall tell your parents,”
ਜਾਇਕਹੋਇਹਕਾਨ੍ਰਹਕਹੀਮਨਹੈਤੁਮਰੋਕਹਬੇਕਹੁਜਾਸੋ
ਅਗੋਂ ਕ੍ਰਿਸ਼ਨ ਨੇ ਉਨ੍ਹਾਂ ਨੂੰ ਕਿਹਾ ਤੁਹਾਡੇ ਮਨ ਵਿਚ ਜਿਸ ਨੂੰ ਵੀ ਕਹਿਣਾ ਹੈ, ਬੇਸ਼ਕ ਜਾ ਕੇ ਕਹਿ ਦਿਓ।
Krishna said, “Go and say about it to anyone whom you want to say
ਜੋਸੁਨਿਕੋਊਕਹੈਹਮਕੋਇਹਤੋਹਮਹੂੰਸਮਝੈਫੁਨਿਵਾਸੋ॥੨੫੪॥
(ਤੁਹਾਡੀ ਗੱਲ) ਸੁਣ ਕੇ ਜੇ ਮੈਨੂੰ ਕੋਈ ਕੁਝ ਕਹੇਗਾ, ਤਾਂ ਫਿਰ ਮੈਂ ਆਪੇ ਹੀ ਉਸ ਨਾਲ ਨਿਬੜ ਲਵਾਂਗਾ ॥੨੫੪॥
I know that your mind is not so bold to say anything to anyone if anyone says anything to me, I shall deal with him accordingly.”254.
ਕਾਨ੍ਰਹਬਾਚ
ਕ੍ਰਿਸ਼ਨ ਨੇ ਕਿਹਾ:
Speech of Krishna:
ਸਵੈਯਾ
ਸਵੈਯਾ:
SWAYYA
ਦੇਉਬਿਨਾਨਿਕਰੈਨਹਿਚੀਰਕਹਿਯੋਹਸਿਕਾਨ੍ਰਹਸੁਨੋਤੁਮਪਿਆਰੀ
ਕ੍ਰਿਸ਼ਨ ਨੇ ਹਸ ਕੇ ਕਿਹਾ, ਹੇ ਪਿਆਰੀ! ਤੁਸੀਂ ਸੁਣ ਲਵੋ (ਕਿ ਪਾਣੀ ਵਿਚੋਂ) ਨਿਕਲੇ ਬਿਨਾ (ਮੈਂ ਕਦੇ ਵੀ) ਕਪੜੇ ਨਹੀਂ ਦਿਆਂਗਾ।
“O dear ones! I shall not give back the clothes without you getting out of water
ਸੀਤਸਹੋਜਲਮੈਤੁਮਨਾਹਕਬਾਹਰਿਆਵਹੋਗੋਰੀਅਉਕਾਰੀ
ਹੇ ਗੋਰੀ! ਅਤੇ ਕਾਲੀ! ਤੁਸੀਂ ਵਿਅਰਥ ਹੀ ਪਾਣੀ ਵਿਚ ਖੜੋਤੀਆਂ ਠੰਡ ਸਹਿ ਰਹੀਆਂ ਹੋ, ਤੁਰਤ ਬਾਹਰ ਆ ਜਾਓ।
You are uselessly enduring cold in the water
ਦੇਅਪੁਨੇਅਗੂਆਪਿਛੂਆਕਰਬਾਰਿਤਜੋਪਤਲੀਅਰੁਭਾਰੀ
ਹੇ ਮੋਟੀਓ! ਅਤੇ ਪਤਲੀਓ! ਤੁਸੀਂ ਆਪਣੇ ਅਗੇ ਤੇ ਪਿੱਛੇ ਹੱਥ ਰਖ ਕੇ ਪਾਣੀ ਤੋਂ ਬਾਹਰ ਆ ਜਾਓ।
“O white, black, slim and heavy gopis! why are you coming out keeping your hands in front and at the back?
ਯੌਨਹਿਦੇਉਕਹਿਓਹਰਿਜੀਤਸਲੀਮਕਰੋਕਰਜੋਰਿਹਮਾਰੀ॥੨੫੫॥
ਬਾਹਰ ਆਉਣ ਤੇ ਕ੍ਰਿਸ਼ਨ ਨੇ ਕਿਹਾ, ਇਸ ਤਰ੍ਹਾਂ ਕਪੜੇ ਨਹੀਂ ਦੇਵਾਂਗਾ, ਪਹਿਲਾਂ ਦੋਵੇਂ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ ॥੨੫੫॥
You ask with folded hands, otherwise, I shall not give you clothes.”255.
ਫੇਰਿਕਹੀਹਰਿਜੀਤਿਨਸੋਰਿਝਕੈਇਹਬਾਤਸੁਨੋਤੁਮਮੇਰੀ
ਕ੍ਰਿਸ਼ਨ ਨੇ ਫਿਰ ਰੀਝ ਕੇ ਕਿਹਾ (ਹੇ ਗੋਪੀਓ!) ਤੁਸੀਂ ਮੇਰੀ ਇਹ ਗੱਲ ਸੁਣੋ!
Then Krishna said in slight anger, “Listen to my words, forsake your shyness,
ਜੋਰਿਪ੍ਰਨਾਮਕਰੋਹਮਰੋਕਰਲਾਜਕੀਕਾਟਿਸਭੈਤੁਮਬੇਰੀ
ਤੁਸੀਂ ਲਾਜ ਦੀ ਬੇੜੀ ਕਟ ਕੇ (ਸੁਟ ਦਿਓ ਅਤੇ) ਦੋਵੇਂ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ।
Come out of water and bow before me with folded hands
ਬਾਰਹੀਬਾਰਕਹਿਯੋਤੁਮਸੋਮੁਹਿਮਾਨਹੁਸੀਘ੍ਰਕਿਧੋਇਹਹੇਰੀ
ਮੈਂ ਤੁਹਾਨੂੰ ਵਾਰ ਵਾਰ ਕਹਿ ਰਿਹਾ ਹਾਂ, ਅੜੀਓ! ਛੇਤੀ ਨਾਲ ਮੇਰਾ ਕਿਹਾ ਮੰਨ ਜਾਓ।
“I am telling you again and again to accept whatever I say quickly, otherwise I shall go and tell everybody
ਨਾਤੁਰਜਾਇਕਹੋਸਭਹੀਪਹਿਸਉਹਲਗੈਫੁਨਿਠਾਕੁਰਕੇਰੀ॥੨੫੬॥
ਨਹੀਂ ਤਾਂ (ਮੈਂ) ਸਭ ਕੋਲ ਜਾ ਕੇ ਤੁਹਾਡੀਆਂ ਗੱਲਾਂ ਕਹਾਂਗਾ, ਮੈਨੂੰ ਠਾਕੁਰ ਦੀ ਸੌਂਹ ਹੈ ॥੨੫੬॥
I am swearing by my Lord accept whatever I say.”256.
ਗੋਪੀਬਾਚਕਾਨ੍ਰਹਸੋ
ਗੋਪੀਆਂ ਨੇ ਕ੍ਰਿਸ਼ਨ ਨੂੰ ਕਿਹਾ:
Speech of gopis addressed to Krishna:
ਸਵੈਯਾ
ਸਵੈਯਾ:
SWAYYA
ਜੋਤੁਮਜਾਇਕਹੋਤਿਨਹੀਪਹਿਤੋਹਮਬਾਤਬਨਾਵਹਿਐਸੇ
ਜੇ ਤੂੰ ਜਾ ਕੇ ਉਨ੍ਹਾਂ ਲੋਕਾਂ ਨੂੰ (ਸਾਡੇ ਬਾਰੇ) ਕਹੇਂਗਾ, ਤਦ ਅਸੀਂ ਇਸ ਤਰ੍ਹਾਂ ਦੀ ਗੱਲ ਬਣਾ ਕੇ ਸੁਣਾਵਾਂਗੀਆਂ
ਚੀਰਹਰੇਹਮਰੇਹਰਿਜੀਦਈਬਾਰਿਤੇਨਿਆਰੀਕਢੈਹਮਕੈਸੇ
ਕਿ (ਕ੍ਰਿਸ਼ਨ) ਨੇ ਸਾਡੇ ਕਪੜੇ ਚੁਰਾ ਲਏ ਸਨ ਅਤੇ (ਕਹਿੰਦਾ ਹੈ) ਪਾਣੀ ਤੋਂ ਬਾਹਰ (ਨਿਕਲ ਆਓ!) ਹਾਇ ਰੱਬਾ (ਅਸੀਂ) ਬਾਹਰ ਕਿਸ ਤਰ੍ਹਾਂ ਨਿਕਲੀਏ?
“If you go and say anything, we shall also say like this that Krishna had stolen our clothes, how could we come out of water?
ਭੇਦਕਹੈਸਭਹੀਜਸੁਧਾਪਹਿਤੋਹਿਕਰੈਸਰਮਿੰਦਤਵੈਸੇ
(ਤੇਰੀ ਮਾਤਾ) ਜਸੋਧਾ ਕੋਲ ਸਾਰਾ ਭੇਦ ਕਹਿ ਦੇਵਾਂਗੀਆਂ ਅਤੇ ਉਸ ਤਰ੍ਹਾਂ ਸ਼ਰਮਿੰਦਾ ਕਰਾਵਾਂਗੀਆਂ
ਜਿਉਨਰਕੋਗਹਿਕੈਤਿਰੀਯਾਹੂੰਸੁਮਾਰਤਲਾਤਨਮੂਕਨਜੈਸੇ॥੨੫੭॥
ਜਿਸ ਤਰ੍ਹਾਂ (ਛੇੜਖਾਨੀ ਕਰਨ ਵਾਲੇ) ਪੁਰਸ਼ ਨੂੰ ਇਸਤਰੀ ਫੜ ਕੇ ਲੱਤਾਂ ਮੁੱਕੀਆਂ ਮਾਰ ਕੇ ਕਰਦੀ ਹੈ ॥੨੫੭॥
“We shall tell everything to mother Yashoda and make you feel ashamed like the one having received good thrashing from women.”257.
ਕਾਨ੍ਰਹਬਾਚ
ਕਾਨ ਨੇ ਕਿਹਾ:
Speech of Krishna:
ਦੋਹਰਾ
ਦੋਹਰਾ:
DOHRA
ਬਾਤਕਹੀਤਬਇਹਹਰੀਕਾਹਿਬੰਧਾਵਤਮੋਹਿ
ਤਦ ਕ੍ਰਿਸ਼ਨ ਨੇ ਇਹ ਗੱਲ ਕਹੀ (ਕਿ ਤੁਸੀਂ) ਮੈਨੂੰ ਕਿਉਂ ਬਨ੍ਹਵਾਉਂਦੀਆਂ ਹੋ?
Krishna said, “You are entangling me uselessly
ਨਮਸਕਾਰਜੋਕਰੋਮੋਹਿਦੁਹਾਈਤੋਹਿ॥੨੫੮॥
ਮੈਨੂੰ ਨਮਸਕਾਰ ਨਹੀਂ ਕਰੋਗੀਆਂ ਤਾਂ ਮੈਨੂੰ ਤੁਹਾਡੀ ਹੀ ਸੌਂਹ ਲਗੇ (ਕਪੜੇ ਨਹੀਂ ਦੇਵਾਂਗਾ) ॥੨੫੮॥
If youdo not bow before me, then I swear against you.”258.
ਗੋਪੀਬਾਚ
ਗੋਪੀ ਨੇ ਕਿਹਾ:
Speech of the gopis:
ਸਵੈਯਾ
ਸਵੈਯਾ:
SWAYYA
ਕਾਹਿਖਿਝਾਵਤਹੋਹਮਕੋਅਰੁਦੇਤਕਹਾਜਦੁਰਾਇਦੁਹਾਈ
ਹੇ ਯਾਦਵਾਂ ਦੇ ਸੁਆਮੀ! ਤੂੰ ਸਾਨੂੰ ਕਿਉਂ ਖਿਝਾਉਂਦਾ ਹੈਂ, ਅਤੇ ਕਿਉਂ ਸੌਹਾਂ ਖਾਂਦਾ ਹੈਂ?
ਜਾਬਿਧਿਕਾਰਨਬਾਤਬਨਾਵਤਸੋਬਿਧਿਹਮਹੂੰਲਖਿਪਾਈ
ਜਿਸ ਕਾਰਨ ਤੂੰ ਇਹ ਗੱਲਾਂ ਬਣਾਉਂਦਾ ਹੈਂ, ਉਹ ਕਾਰਨ ਅਸੀਂ ਵੀ ਜਾਣ ਲਿਆ ਹੈ;
The gopis said, “O Krishna! why are you annoying us and swearing on us? The purpose for which you are doing all this, we have also understood it
ਭੇਦਕਰੋਹਮਸੋਤੁਮਨਾਹਕਬਾਤਇਹੈਮਨਮੈਤੁਹਿਆਈ
ਤੂੰ ਵਿਅਰਥ ਵਿਚ ਜੋ ਸਾਡੇ ਤੋਂ ਲੁਕਾ ਕਰਦਾ ਹੈਂ। ਜੋ ਤੇਰੇ ਮਨ ਵਿਚ ਇਹ ਗੱਲ ਹੈ (ਨੰਗੇ ਕਰਨ ਦੀ)
ਸਉਹਲਗੈਹਮਠਾਕੁਰਕੀਜੁਰਹੈਤੁਮਰੀਬਿਨੁਮਾਤਸੁਨਾਈ॥੨੫੯॥
ਤਾਂ ਸਾਨੂੰ ਵੀ ਠਾਕੁਰ ਦੀ ਸੌਂਹ ਜੇ ਅਸੀਂ ਤੇਰੀ ਮਾਤਾ ਨੂੰ ਸਾਰੀ ਗੱਲ ਦਸੇ ਬਿਨਾ ਰਹੀਏ ॥੨੫੯॥
“When you have the same idea in your mind (that you want to possess all of us), then why are you quarrelling with us uselessly? We swear by the Lord that we shall not say anything about it to you mother.”259.