GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 318
Display Settings
ਕਾਨ੍ਰਹਬਾਚਗੁਪੀਆਸੋ
ਕ੍ਰਿਸ਼ਨ ਨੇ ਗੋਪੀਆਂ ਨੂੰ ਕਿਹਾ:
Speech of Krishna addressed to gopis:
ਸਵੈਯਾ
ਸਵੈਯਾ:
SWAYYA
ਮਾਸੁਨਿਹੈਤਬਕਾਕਰਿਹੈਹਮਰੋਸੁਨਿਲੇਹੁਸਭੈਬ੍ਰਿਜਨਾਰੀ
ਬ੍ਰਜ ਦੀਆਂ ਸਾਰੀਆਂ ਇਸਤਰੀਓ! ਸੁਣ ਲਓ, ਜੇਕਰ ਮਾਤਾ (ਜਸੋਧਾ) ਤੁਹਾਡੀਆਂ ਗੱਲਾਂ ਸੁਣ ਲਵੇਗੀ, ਤਦ ਉਹ ਮੇਰਾ ਕੀ ਕਰੇਗੀ?
“What the mother will say on hearing about me? But alongwith it, all the women of Braja will know about it
ਬਾਤਕਹੀਤੁਮਮੂੜਨਕੀਹਮਜਾਨਤਹੈਤੁਮਹੋਸਭਬਾਰੀ
ਤੁਸੀਂ ਤਾਂ ਬੇਸਮਝਾਂ ਵਰਗੀ ਗੱਲ ਕਹੀ ਹੈ। ਮੈਂ ਜਾਣਦਾ ਹਾਂ, ਤੁਸੀਂ ਸਾਰੀਆਂ ਅਜੇ ਬਾਲੜੀਆਂ ਹੋ।
I know that you are greatly foolish, therefore you are talking foolishly”
ਸੀਖਤਹੋਰਸਰੀਤਿਅਬੈਇਹਕਾਨ੍ਰਹਕਹੀਤੁਮਹੋਮੁਹਿਪਿਆਰੀ
ਤੁਸੀਂ ਅਜੇ ਰਸ ਦੀ ਰੀਤੀ ਸਿਖਦੀਆਂ ਹੋ। ਪਰ ਕ੍ਰਿਸ਼ਨ ਨੇ ਕਿਹਾ, ਤੁਸੀਂ ਸਾਰੀਆਂ ਮੈਨੂੰ ਪਿਆਰੀਆਂ ਹੋ।
Krishna added, “You do not know as yet the mode of amorous pastime (Ras-Lila), but all of you are dear to me
ਖੇਲਨਕਾਰਨਕੋਹਮਹੂੰਜੁਹਰੀਛਲਕੈਤੁਮਸੁੰਦਰਸਾਰੀ॥੨੬੦॥
ਮੈਂ ਜੋ ਤੁਹਾਡੀਆਂ ਸਾੜੀਆਂ ਛਲ ਪੂਰਵਕ ਚੁਕੀਆਂ ਹਨ (ਇਸ ਦਾ) ਕਾਰਨ ਕੇਵਲ (ਹਸਣਾ) ਖੇਡਣਾ ਹੈ ॥੨੬੦॥
I have stolen your clothes for the amorous play with you.”260.
ਗੋਪੀਬਾਚ
ਗੋਪੀਆਂ ਨੇ ਕਿਹਾ:
Speech of gopis:
ਸਵੈਯਾ
ਸਵੈਯਾ:
SWAYYA
ਫੇਰਿਕਹੀਮੁਖਤੇਇਮਗੋਪਿਨਬਾਤਇਸੀਮਨੁਪਟਦੈਹੋ
ਗੋਪੀਆਂ ਨੇ ਮੁੜ ਇਹ ਗੱਲ ਮੂੰਹੋਂ ਆਖੀ, ਹੇ ਕ੍ਰਿਸ਼ਨ! ਜੇਕਰ ਅਜਿਹੀ ਗੱਲ ਮਨ ਵਿਚ ਹੈ (ਤਾਂ ਸਾਡੇ) ਕਪੜੇ ਸਾਨੂੰ ਦੇ ਦਿਓ
Then gopis talking amongst themselves, said to Krishna
ਸਉਹਕਰੋਮੁਸਲੀਧਰਕੀਜਸੁਧਾਨੰਦਕੀਹਮਕੋਡਰਕੈਹੋ
ਅਤੇ ਬਲਰਾਮ, ਜਸੋਧਾ ਅਤੇ ਨੰਦ ਦੀ ਸੌਂਹ ਖਾਓ, ਜੋ ਸਾਨੂੰ (ਫਿਰ ਨਹੀਂ) ਡਰਾਓਗੇ।
“We swear by Balram and Yashoda, please do not annoy us
ਕਾਨ੍ਰਹਬਿਚਾਰਿਪਿਖੋਮਨਮੈਇਨਬਾਤਨਤੇਤੁਮਕਿਛੁਪੈਹੋ
ਹੇ ਕ੍ਰਿਸ਼ਨ! (ਤੂੰ ਆਪਣੇ) ਮਨ ਵਿਚ ਵਿਚਾਰ ਪੂਰਵਕ ਵੇਖ ਲੈ, ਇਨ੍ਹਾਂ ਗੱਲਾਂ ਤੋਂ ਤੈਨੂੰ ਕੁਝ ਨਹੀਂ ਪ੍ਰਾਪਤ ਹੋਣਾ।
“O Krishna! think in your mind, you will not gain anything in this
ਦੇਹੁਕਹਿਯੋਜਲਮੈਹਮਕੋਇਹਦੇਹਿਅਸੀਸਸਭੈਤੁਹਿਜੈਹੋ॥੨੬੧॥
ਤੂੰ ਸਾਨੂੰ ਪਾਣੀ ਵਿਚ ਹੀ (ਬਸਤ੍ਰ) ਦੇ ਦੇ, ਅਸੀਂ ਸਾਰੀਆਂ ਤੈਨੂੰ ਅਸੀਸਾਂ ਦੇ ਕੇ ਚਲੀਆਂ ਜਾਵਾਂਗੀਆਂ ॥੨੬੧॥
You hand over the clothes to us in water, we all shall bless you.”261.
ਗੋਪੀਬਾਚ
ਗੋਪੀਆਂ ਨੇ ਕਿਹਾ:
Speech of the gopis:
ਸਵੈਯਾ
ਸਵੈਯਾ:
SWAYYA
ਫੇਰਿਕਹੀਮੁਖਤੇਮਿਲਿਗੋਪਨਨੇਹਲਗੈਹਰਿਜੀਨਹਿਜੋਰੀ
ਗੋਪੀਆਂ ਨੇ ਮਿਲ ਕੇ ਫਿਰ ਮੂੰਹੋਂ ਇਹ ਗੱਲ ਕਹੀ, "ਹੇ ਹਰੀ ਜੀ! ਨੇਹੁ ਜ਼ੋਰੀਂ ਨਹੀਂ ਲਗਦਾ।
Then the gopis said to Krishna, “The love is not observed by force
ਨੈਨਨਸਾਥਲਗੈਸੋਊਨੇਹੁਕਹੈਮੁਖਤੇਇਹਸਾਵਲਗੋਰੀ
ਕਾਲੀਆਂ ਅਤੇ ਗੋਰੀਆਂ (ਗੋਪੀਆਂ ਨੇ) ਮੂੰਹੋਂ ਇਹ ਆਖਿਆ ਕਿ ਉਹ ਨੇਹੁੰ ਤਾਂ ਅੱਖਾਂ ਰਾਹੀਂ ਲਗਦਾ ਹੈ।"
The love that is created on seeing with eyes is the actual love.”
ਕਾਨ੍ਰਹਕਹੀਹਸਿਕੈਇਹਬਾਤਸੁਨੋਰਸਰੀਤਿਕਹੋਮਮਹੋਰੀ
(ਅਗੋਂ) ਕ੍ਰਿਸ਼ਨ ਨੇ ਹਸ ਕੇ ਇਹ ਗੱਲ ਕਹੀ, "ਹੇ ਗੋਪੀਓ! ਮੈਂ ਨੇਹੁੰ ਲਾਉਣ ਦੀ ਰੀਤੀ ਕਹਿੰਦਾ ਹਾਂ,
Krishna said smilingly, “See, do not make me understand the mode of amorous pastime
ਆਖਨਸਾਥਲਗੈਟਕਵਾਫੁਨਿਹਾਥਨਸਾਥਲਗੈਸੁਭਸੋਰੀ॥੨੬੨॥
(ਤੁਸੀਂ) ਸੁਣੋਂ! ਅੱਖਾਂ ਨਾਲ ਪਹਿਲਾਂ ਟਿਕਟਿਕੀ ਲਗਦੀ ਹੈ, ਫਿਰ ਨਾਲ ਜੇ ਹੱਥ ਲੱਗ ਜਾਣ ਤਦ ਉਹ ਕੰਮ ਸੰਵਰ ਜਾਂਦਾ ਹੈ" ॥੨੬੨॥
With the support of eyes, the love is then performed with hands.”262.
ਫੇਰਿਕਹੀਮੁਖਿਤੇਗੁਪੀਆਹਮਰੇਪਟਦੇਹੁਕਹਿਯੋਨੰਦਲਾਲਾ
ਗੋਪੀਆਂ ਨੇ ਫਿਰ ਮੂੰਹ ਤੋਂ ਇਹ ਗੱਲ ਕਹੀ, ਹੇ ਨੰਦ ਲਾਲ! ਸਾਡੇ ਕਪੜੇ ਦੇ ਦਿਓ!
The gopis said again, “O son of Nand! give us the clothes, we are good women
ਫੇਰਿਇਸਨਾਨਕਰੈਇਹਾਕਹਿਹੈਹਮਿਲੋਗਨਆਛਨਬਾਲਾ
ਅਸੀਂ ਮੁੜ ਕੇ ਇਸ ਜਗ੍ਹਾ ਤੇ ਕਦੇ ਵੀ ਨਹੀਂ ਨਹਾਵਾਂਗੀਆਂ ਅਤੇ ਹੋਰਨਾਂ ਲੋਕਾਂ ਅਤੇ ਚੰਗੀਆਂ ਇਸਤਰੀਆਂ ਨੂੰ ਵੀ ਕਹਿ ਦਿਆਂਗੀਆਂ (ਕਿ ਇਥੇ ਕੋਈ ਨਾ ਨਹਾਵੇ)।
We will never come to have bath here.”
ਜੋਰਿਪ੍ਰਨਾਮਕਰੋਹਮਕੋਕਰਬਾਹਰਹ੍ਵੈਜਲਤੇਤਤਕਾਲਾ
ਝਟ ਪਟ ਪਾਣੀ ਤੋਂ ਨਿਕਲ ਕੇ ਅਤੇ ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ,
Krishna replied, “Alright come out of the water immediately and bow before me,”
ਕਾਨ੍ਰਹਕਹੀਹਸਿਕੈਮੁਖਿਤੈਕਰਿਹੋਨਹੀਢੀਲਦੇਉਪਟਹਾਲਾ॥੨੬੩॥
ਕ੍ਰਿਸ਼ਨ ਨੇ ਹਸ ਕੇ ਮੂੰਹੋਂ ਇਹ ਗੱਲ ਕਹੀ (ਕਿ ਮੈਂ) ਫਿਰ ਜ਼ਰਾ ਜਿੰਨੀ ਢਿੱਲ ਨਹੀਂ ਕਰਾਂਗਾ ਅਤੇ ਝਟ ਹੀ ਕਪੜੇ ਦੇ ਦੇਵਾਂਗਾ ॥੨੬੩॥
He added smilingly, “Be quick, I shall give you the clothes just now.”263
ਦੋਹਰਾ
ਦੋਹਰਾ:
DOHRA
ਮੰਤ੍ਰਸਭਨਮਿਲਿਇਹਕਰਿਯੋਜਲਕੋਤਜਿਸਭਨਾਰਿ
ਫਿਰ ਸਭ ਗੋਪੀਆਂ ਨੇ ਮਿਲ ਕੇ ਇਹ ਵਿਚਾਰ ਕੀਤਾ