GURBANI.WORLD

ਸਰਬ ਰੋਗ ਕਾ ਅਉਖਦੁ ਨਾਮੁ

ਸ਼੍ਰੀ ਦਸਮ ਗ੍ਰੰਥ
ਅੰਗ 320
Display Settings
ਜੋਹਮਪ੍ਰੇਮਛਕੇਅਤਿਹੀਤੁਮਕੋਹਮਢੂੰਢਤਢੂੰਢਲਹਾਹੈ
ਮੈਂ ਤੁਹਾਡੇ ਪ੍ਰੇਮ ਵਿਚ ਅਤਿ ਮਤਵਾਲਾ ਹੋ ਗਿਆ ਹਾਂ, ਇਸ ਲਈ ਤੁਹਾਨੂੰ ਮੈਂ ਇਥੇ ਢੂੰਢ ਢੂੰਢ ਕੇ ਲਭਿਆ ਹੈ।
I am absorbed in your love and I have found you today after a great search
ਜੋਰਪ੍ਰਨਾਮਕਰੋਹਮਕੋਕਰਸਉਹਲਗੈਤੁਮਮੇਰੀਹਹਾਹੈ
ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ (ਅਤੇ ਬਸਤ੍ਰ ਲੈ ਲਵੋ)। (ਜੇ ਨਹੀਂ ਕਰੋਗੀਆਂ ਤਾਂ) ਤੁਹਾਨੂੰ ਮੇਰੀ ਸੌਂਹ ਲਗੇ।
“Bow before me with folded hands I tell you on oath that from today you are mine,
ਕਾਨ੍ਰਹਕਹੀਹਸਿਬਾਤਸੁਨੋਸੁਭਚਾਰਭਈਤੁਬਿਚਾਰਕਹਾਹੈ॥੨੭੫॥
ਕਾਨ੍ਹ ਨੇ (ਗੋਪੀਆਂ ਨੂੰ) ਹਸ ਕੇ ਕਿਹਾ ਕਿ ਸ਼ੁਭ ਗੱਲ ਸੁਣੋ, ਜੇ (ਅੱਖਾਂ) ਚਾਰ ਹੋ ਗਈਆਂ ਹਨ, ਤਾਂ (ਫਿਰ ਨਗਨਤਾ ਦਾ) ਵਿਚਾਰ ਕਾਹਦਾ ਹੈ ॥੨੭੫॥
“Krishna said smilingly, “Listen, everything has occurred on your coming out of water, why are you absorbed in more thoughts now uselessly.”275.
ਸੰਕਕਰੋਹਮਤੇਕਛੂਅਰੁਲਾਜਕਛੂਜੀਅਮੈਨਹੀਕੀਜੈ
ਮੇਰੇ ਕੋਲੋਂ ਕੁਝ ਵੀ ਸੰਗ ਨਾ ਕਰੋ ਅਤੇ ਨਾ ਹੀ ਮਨ ਵਿਚ ਕੁਝ ਲਜਾ ਕਰੋ।
“Do not feel shy from me and also do not have any doubt about me
ਜੋਰਿਪ੍ਰਨਾਮਕਰੋਹਮਕੋਕਰਦਾਸਨਕੀਬਿਨਤੀਸੁਨਿਲੀਜੈ
ਹੱਥ ਜੋੜ ਕੇ ਮੈਨੂੰ ਪ੍ਰਣਾਮ ਕਰੋ ਅਤੇ (ਮੈਂ) ਦਾਸ ਦੀ ਬੇਨਤੀ ਸੁਣ ਲਵੋ।
I am your servant accepting my request, bow before me with folded hands
ਕਾਨ੍ਰਹਕਹੀਹਸਿਕੈਤਿਨਸੋਤੁਮਰੇਮ੍ਰਿਗਸੇਦ੍ਰਿਗਦੇਖਤਜੀਜੈ
ਕਾਨ੍ਹ ਨੇ ਉਨ੍ਹਾਂ ਨੂੰ ਹਸ ਕੇ ਕਿਹਾ ਕਿ ਮੈਂ ਤੁਹਾਡੀਆਂ ਹਿਰਨ ਵਰਗੀਆਂ ਅੱਖਾਂ ਨੂੰ ਵੇਖ ਕੇ ਜੀਉਂਦਾ ਹਾਂ।
Krishna said further, “I live only on seeing your doe-like eyes
ਡੇਰਨਨਾਹਿਕਹੈਤੁਮਰੇਇਹਤੇਤੁਮਰੋਕਛੂਨਾਹਿਨਛੀਜੈ॥੨੭੬॥
(ਮੈਂ) ਤੁਹਾਡੇ ਘਰਾਂ ਵਿਚ (ਜਾ ਕੇ ਕੁਝ) ਨਹੀਂ ਕਹਾਂਗਾ, ਇਸ ਲਈ ਤੁਹਾਡੀ ਕੋਈ ਹਾਨੀ ਨਹੀਂ ਹੋਏਗੀ ॥੨੭੬॥
Do not delay, you will not lose anything by this.”276.
ਦੋਹਰਾ
ਦੋਹਰਾ:
DOHRA
ਕਾਨ੍ਰਹਜਬੈਪਟਦਏਤਬਗੋਪੀਸਭਹਾਰਿ
ਕਾਨ੍ਹ ਨੇ ਜਦ ਬਸਤ੍ਰ ਨਾ ਦਿੱਤੇ, ਤਾਂ ਸਭ ਗੋਪੀਆਂ ਨੇ ਹਾਰ ਕੇ
ਕਾਨ੍ਰਹਿਕਹੈਸੋਕੀਜੀਐਕੀਨੋਇਹੈਬਿਚਾਰ॥੨੭੭॥
ਇਹ ਵਿਚਾਰ ਕੀਤਾ ਕਿ ਜੋ ਕਾਨ੍ਹ ਕਹਿੰਦਾ ਹੈ, ਉਹੀ ਕਰੀਏ ॥੨੭੭॥
When Krishna did not return the clothes, then accepting defeat, the gopis decided to do whatever Krishna said.277.
ਸਵੈਯਾ
ਸਵੈਯਾ:
SWAYYA
ਜੋਰਿਪ੍ਰਨਾਮਕਰੋਹਰਿਕੋਕਰਆਪਸਮੈਕਹਿਕੈਮੁਸਕਾਨੀ
(ਹੱਥ) ਜੋੜ ਕੇ ਸ੍ਰੀ ਕ੍ਰਿਸ਼ਨ ਨੂੰ ਪ੍ਰਣਾਮ ਕਰੋ। (ਇਹ ਗੱਲ) ਆਪਸ ਵਿਚ ਕਰਕੇ (ਗੋਪੀਆਂ) ਹੱਸ ਪਈਆਂ।
ਸ੍ਯਾਮਲਗੀਕਹਨੇਮੁਖਤੇਸਭਹੀਗੁਪੀਆਮਿਲਿਅੰਮ੍ਰਿਤਬਾਨੀ
ਸਾਰੀਆਂ ਗੋਪੀਆਂ ਮਿਲ ਕੇ ਮੂੰਹ ਵਿਚੋਂ ਸ਼ਿਆਮ ਨੂੰ ਅੰਮ੍ਰਿਤ (ਵਰਗੇ) ਬੋਲ ਕਹਿਣ ਲਗੀਆਂ।
All of them smiling among themselves and uttering sweet words, began to bow before Krishna
ਹੋਹੁਪ੍ਰਸੰਨ੍ਯਕਹਿਯੋਹਮਪੈਕਰੁਬਾਤਕਹੀਤੁਮਸੋਹਮਮਾਨੀ
(ਹੁਣ) ਪ੍ਰਸੰਨ ਹੋਵੋ (ਕਿਉਂਕਿ) ਸਾਨੂੰ ਜੋ ਕੁਝ ਤੁਸੀਂ ਕਿਹਾ ਸੀ, ਉਹ ਗੱਲ ਅਸੀਂ ਮੰਨ ਲਈ ਹੈ।
ਅੰਤਰਨਾਹਿਰਹਿਯੋਇਹਜਾਅਬਸੋਊਭਲੀਤੁਮਜੋਮਨਿਭਾਨੀ॥੨੭੮॥
ਇਥੇ ਹੁਣ ਤੁਹਾਡੇ ਅਤੇ ਸਾਡੇ ਵਿਚ ਕੋਈ ਅੰਤਰ ਨਹੀਂ ਰਿਹਾ; ਸਾਡੇ ਲਈ ਉਹੀ (ਗੱਲ) ਚੰਗੀ ਹੈ ਜੋ ਤੁਹਾਡੇ ਮਨ ਭਾਉਂਦੀ ਹੈ ॥੨੭੮॥
“O Krishna! now be pleased with us, whatsoever you want, we acceded to that, Now there is no difference between you and us whatever pleases you, is good for us.”278.
ਕਾਮਕੇਬਾਨਬਨੀਬਰਛੀਭਰੁਟੇਧਨੁਸੇਦ੍ਰਿਗਸੁੰਦਰਤੇਰੇ
(ਹੇ ਪਿਆਰੀ ਗੋਪੀਓ!) ਤੁਹਾਡੇ ਭਰਵਟੇ ਧਨੁਸ਼ ਵਰਗੇ ਅਤੇ ਸੁੰਦਰ ਨੈਣ ਕਾਮ ਦੇ ਤੀਰ ਦੇ ਸਮਾਨ ਹਨ ਅਤੇ (ਤੁਹਾਡੀ ਚਿਤਵਨ) ਬਰਛੀ (ਜਿਹੀ ਹੈ)।
“Your eyebrows are like a bow, from which the arrows of lust are coming out and striking us like the dagger
ਆਨਨਹੈਸਸਿਸੋਅਲਕੈਹਰਿਮੋਹਿਰਹੈਮਨਰੰਚਕਹੇਰੇ
ਮੁਖੜਾ ਚੰਦ੍ਰਮਾ ਵਰਗਾ ਅਤੇ ਜ਼ੁਲਫ਼ਾਂ ਨਾਗ ਜਿਹੀਆਂ ਹਨ; ਜ਼ਰਾ ਜਿੰਨਾ ਵੇਖਣ ਨਾਲ ਹੀ ਮਨ ਮੋਹਿਆ ਜਾਂਦਾ ਹੈ।
The eyes are extremely beautiful, the face is like moon and the hair like a she-serpent even if we see you a little, the mind gets infatuated
ਤਉਤੁਮਸਾਥਕਰੀਬਿਨਤੀਜਬਕਾਮਕਰਾਉਪਜੀਜੀਅਮੇਰੇ
ਤਦ ਹੀ ਤੁਹਾਡੇ ਅਗੇ ਬੇਨਤੀ ਕੀਤੀ ਹੈ ਜਦ ਮੇਰੇ ਮਨ ਵਿਚ ਕਾਮ-ਕਲਾ ਉਪਜੀ ਹੈ।
Krishna said, “When the lust has arisen in my mind, therefore I had requested you all
ਚੁੰਬਨਦੇਹੁਕਹਿਓਸਭਹੀਮੁਖਸਉਹਹਮੈਕਹਿਹੈਨਹਿਡੇਰੇ॥੨੭੯॥
(ਇਸੇ ਲਈ ਮੈਂ) ਕਿਹਾ ਹੈ ਕਿ (ਤੁਸੀਂ) ਸਾਰੀਆਂ ਮੈਨੂੰ ਚੁੰਮੀਆਂ ਦੇਵੋ; ਮੈਨੂੰ ਸੌਂਹ ਲਗੇ, ਤੁਹਾਡੇ ਘਰ ਨਹੀਂ ਦਸਦਾ ॥੨੭੯॥
Let me kiss your faces and I swear that I shall not tell anything at home.”279.
ਹੋਇਪ੍ਰਸੰਨ੍ਯਸਭੈਗੁਪੀਆਮਿਲਿਮਾਨਲਈਜੋਊਕਾਨ੍ਰਹਕਹੀਹੈ
ਸਾਰੀਆਂ ਗੋਪੀਆਂ ਨੇ ਮਿਲ ਕੇ ਪ੍ਰਸੰਨਤਾ ਪੂਰਵਕ ਉਹ (ਗੱਲ) ਮੰਨ ਲਈ ਜੋ ਸ਼ਿਆਮ ਨੇ ਕਹੀ ਹੈ।
ਜੋਰਿਹੁਲਾਸਬਢਿਯੋਜੀਅਮੈਗਿਨਤੀਸਰਿਤਾਮਗਨੇਹਬਹੀਹੈ
(ਉਨ੍ਹਾਂ ਦੇ) ਮਨ ਵਿਚ ਜ਼ੋਰ ਨਾਲ ਉਲਾਸ ਵੱਧ ਗਿਆ ਅਤੇ (ਸਾਰੀਆਂ) ਗਿਣਤੀਆਂ ਪ੍ਰੇਮ ਦੇ ਵਹਿਣ ਵਿਚ ਵਹਿ ਗਈਆਂ।
The gopis accepted with pleasure all, that Krishna said the current of joy increased in their mind and the stream of love flowed
ਸੰਕਛੁਟੀਦੁਹੂੰਕੇਮਨਤੇਹਸਿਕੈਹਰਿਤੋਇਹਬਾਤਕਹੀਹੈ
ਜਦੋਂ ਇਨ੍ਹਾਂ ਦੇ ਮਨ ਵਿਚੋਂ ਸੰਗ ਹਟ ਗਈ ਤਦੋਂ ਹੀ (ਸ੍ਰੀ ਕ੍ਰਿਸ਼ਨ ਨੇ) ਹਸ ਕੇ ਇਹ ਗੱਲ ਕਹੀ
ਬਾਤਸੁਨੋਹਮਰੀਤੁਮਹੂੰਹਮਕੋਨਿਧਿਆਨੰਦਆਜਲਹੀਹੈ॥੨੮੦॥
ਕਿ ਤੁਸੀਂ ਮੇਰੀ ਗੱਲ ਸੁਣੋ, ਅਜ ਮੈਨੂੰ ਆਨੰਦ ਦਾ ਖ਼ਜ਼ਾਨਾ ਲਭ ਪਿਆ ਹੈ ॥੨੮੦॥
The shyness disappeared from both sides and Krishna also said smilingly, “I have obtained today the store of happiness.”280.
ਤਉਫਿਰਿਬਾਤਕਹੀਉਨਹੂੰਸੁਨਿਰੀਹਰਿਜੂਪਿਖਿਬਾਤਕਹੀ
ਤਦੋਂ ਫਿਰ ਉਨ੍ਹਾਂ (ਗੋਪੀਆਂ) ਨੇ ਗੱਲ ਕੀਤੀ ਕਿ ਹੇ ਸਖੀ! ਸੁਣ, ਵੇਖ ਕ੍ਰਿਸ਼ਨ ਨੇ ਕੀ ਗੱਲ ਕਹੀ ਹੈ।
The gopis said amongst themselves, “See, what Krishna has said
ਸੁਨਿਜੋਰਹੁਲਾਸਬਢਿਓਜੀਅਮੈਗਿਨਤੀਸਰਤਾਮਗਨੇਹਬਹੀ
ਸੁਣ (ਇਨ੍ਹਾਂ ਦੇ) ਮਨ ਵਿਚ ਉਲਾਸ ਵੱਧ ਗਿਆ ਹੈ ਅਤੇ ਗਿਣਤੀਆਂ ਪ੍ਰੇਮ ਦੀ ਨਦੀ ਵਿਚ ਰੁੜ੍ਹ ਗਈਆਂ ਹਨ।
” Hearing the words of Krishna, the stream of love gushed up further
ਅਬਸੰਕਛੁਟੀਇਨਕੈਮਨਕੀਤਬਹੀਹਸਿਕੈਇਹਬਾਤਕਹੀ
ਹੁਣ ਇਨ੍ਹਾਂ ਦੇ ਮਨ ਦੀ ਸੰਗ ਖ਼ਤਮ ਹੋ ਗਈ ਹੈ, ਤਦੇ ਹੀ ਤਾਂ ਇਨ੍ਹਾਂ ਨੇ ਹੱਸ ਕੇ ਗੱਲ ਕਹੀ ਹੈ।
ਅਬਸਤਿਭਯੋਹਮਕੌਦੁਰਗਾਬਰੁਮਾਤਸਦਾਇਹਸਤਿਸਹੀ॥੨੮੧॥
ਹੁਣ ਦੁਰਗਾ ਦਾ ਦਿੱਤਾ ਵਰ ਸੱਚਾ ਹੋ ਗਿਆ ਹੈ; (ਦੁਰਗਾ) ਮਾਤਾ ਸਦਾ ਸੱਚੀ ਅਤੇ ਸਹੀ ਹੈ ॥੨੮੧॥
Now from their minds all the suspicions were removed and they all said smilingly, “The boon bestowed by the mother Durga, has evidently manifested in reality before us.”281.
ਕਾਨ੍ਰਹਤਬੈਕਰਕੇਲਤਿਨੋਸੰਗਿਪੈਪਟਦੇਕਰਿਛੋਰਦਈਹੈ
ਕ੍ਰਿਸ਼ਨ ਨੇ ਉਨ੍ਹਾਂ ਨਾਲ (ਕਾਮ) ਕ੍ਰੀੜਾ ਕਰ ਕੇ ਅਤੇ ਬਸਤ੍ਰ ਦੇ ਕੇ ਛਡ ਦਿੱਤਾ।
Krishna performed amorous play with all of them and then giving them their clothes, he released all of them
ਹੋਇਇਕਤ੍ਰਤਬੈਗੁਪੀਆਸਭਚੰਡਿਸਰਾਹਤਧਾਮਗਈਹੈ
ਤਦੋਂ ਸਾਰੀਆਂ ਗੋਪੀਆਂ ਇਕੱਠੀਆਂ ਹੋ ਕੇ, ਚੰਡੀ (ਦੁਰਗਾ) ਦੀ ਸਰਾਹਨਾ ਕਰਦੀਆਂ ਘਰਾਂ ਨੂੰ ਚਲੀਆਂ ਗਈਆਂ ਹਨ।
All the gopis, adoring the mother Durga, went to their homes
ਆਨੰਦਅਤਿਸੁਬਢਿਯੋਤਿਨਕੇਜੀਅਸੋਉਪਮਾਕਬਿਚੀਨਲਈਹੈ
ਉਨ੍ਹਾਂ ਦੇ ਮਨ ਵਿਚ ਬਹੁਤ ਆਨੰਦ ਵਧ ਗਿਆ ਹੈ ਜਿਸ ਦੀ ਉਪਮਾ ਕਵੀ ਨੇ ਇਸ ਤਰ੍ਹਾਂ ਸਮਝੀ ਹੈ
ਜਿਉਅਤਿਮੇਘਪਰੈਧਰਿਪੈਧਰਿਜ੍ਯੋਸਬਜੀਸੁਭਰੰਗਭਈਹੈ॥੨੮੨॥
ਕਿ ਜਿਉਂ ਧਰਤੀ ਉਤੇ ਬਹੁਤ ਮੀਂਹ ਪੈਣ ਨਾਲ, ਸਾਰੀ ਧਰਤੀ ਹਰੀਆਵਲ ਕਾਰਨ ਸੁੰਦਰ ਰੰਗ ਵਾਲੀ ਹੋ ਜਾਂਦੀ ਹੈ ॥੨੮੨॥
The happiness grew in their hearts to the extreme like the growth of green grass on the earth after the rain.282.
ਗੋਪੀਬਾਚ
ਗੋਪੀਆਂ ਕਹਿਣ ਲਗੀਆਂ:
Speech of the gopis:
ਅੜਿਲ
ਅੜਿਲ:
ARIL
ਧੰਨਿਚੰਡਿਕਾਮਾਤਹਮੈਬਰੁਇਹਦਯੋ
ਹੇ ਚੰਡਿਕਾ ਮਾਤਾ! (ਤੂੰ) ਧੰਨ ਹੈਂ ਜਿਸ ਨੇ ਸਾਨੂੰ ਇਹ ਵਰ ਦਿੱਤਾ ਹੈ।
ਧੰਨਿਦਿਯੋਸਹੈਆਜਕਾਨ੍ਰਹਹਮਮਿਤਭਯੋ
ਅਜ ਦਾ ਦਿਨ ਧੰਨ ਹੈ ਜਿਸ ਵਿਚ ਕਾਨ੍ਹ ਸਾਡਾ ਮਿਤਰ ਹੋਇਆ ਹੈ।
Bravo to mother Durga, who bestowed this boon on us and bravo to this day today, in which Krishna has become our friend.
ਦੁਰਗਾਅਬਇਹਕਿਰਪਾਹਮਪਰਕੀਜੀਐ
ਹੇ ਦੁਰਗਾ! ਹੁਣ ਸਾਡੇ ਉਤੇ ਇਹ ਕ੍ਰਿਪਾ ਕਰੋ
ਹੋਕਾਨਰਕੋਬਹੁਦਿਵਸਸੁਦੇਖਨਦੀਜੀਐ॥੨੮੩॥
ਕਿ ਕਾਨ੍ਹ ਦਾ ਸਾਨੂੰ ਬਹੁਤ ਦਿਨਾਂ ਤਕ ਦਰਸ਼ਨ ਹੁੰਦਾ ਰਹੇ ॥੨੮੩॥
“Mother Durga! now be graceful to us so that on other days also we may get opportunity of meeting Krishna.”283.
ਗੋਪੀਬਾਚਦੇਵੀਜੂਸੋ
ਗੋਪੀਆਂ ਦੇਵੀ ਜੀ ਨੂੰ ਕਹਿੰਦੀਆਂ ਹਨ:
Speech of the gopis addressed to the goddess:
ਸਵੈਯਾ
ਸਵੈਯਾ:
SWAYYA
ਚੰਡਿਕ੍ਰਿਪਾਹਮਪੈਕਰੀਐਹਮਰੋਅਤਿਪ੍ਰੀਤਮਹੋਇਕਨਈਯਾ
ਹੇ ਚੰਡਿਕਾ! ਸਾਡੇ ਉਤੇ ਕ੍ਰਿਪਾ ਕਰੋ ਕਿ ਕਾਨ੍ਹ ਸਾਡਾ ਪ੍ਰੀਤਮ ਬਣਿਆ ਰਹੇ।
“O Chandi! be graceful to us so that Krishna may remain our beloved
ਪਾਇਪਰੇਹਮਹੂੰਤੁਮਰੇਹਮਕਾਨ੍ਰਹਮਿਲੈਮੁਸਲੀਧਰਭਈਯਾ
ਅਸੀਂ ਤੇਰੇ ਚਰਨੀ ਪੈਂਦੀਆਂ ਹਾਂ (ਕਿਉਂਕਿ) (ਤੇਰੀ ਕ੍ਰਿਪਾ ਨਾਲ) ਸਾਨੂੰ ਕਾਨ੍ਹ ਮਿਲਿਆ ਹੈ ਜੋ ਬਲਰਾਮ ਦਾ ਭਰਾ ਹੈ।
We fall at thy feet that Krishna may meet us as our beloved and Balram as our Brother
ਯਾਹੀਤੇਦੈਤਸੰਘਾਰਨਨਾਮਕਿਧੋਤੁਮਰੋਸਭਹੀਜੁਗਗਈਯਾ
ਇਸੇ ਕਰ ਕੇ ਤੇਰਾ ਨਾਂ ਦੈਂਤ ਨੂੰ ਸੰਘਾਰਨ ਵਾਲੀ ਹੈ ਅਤੇ (ਤੇਰਾ ਨਾਂ ਹੀ) ਜਗ ਵਿਚ ਗਾਇਆ ਜਾਂਦਾ ਹੈ।
Therefore, O mother! Thy name is sung all over the world as the destroyer of demons
ਤਉਹਮਪਾਇਪਰੀਤੁਮਰੇਜਬਹੀਤੁਮਤੇਇਹਪੈਬਰਪਈਯਾ॥੨੮੪॥
ਇਸ ਲਈ ਅਸੀਂ ਤੇਰੇ ਪੈਰੀਂ ਪੈਂਦੀਆਂ ਹਾਂ, ਜਦੋਂ ਅਸੀਂ ਤੇਰੇ ਤੋਂ ਇਹ ਵਰ ਪਾ ਲਿਆ ਹੈ ॥੨੮੪॥
We shall fall at thy feet again, when this boon will be bestowed upon us.”284.
ਕਬਿਤੁ
ਕਬਿੱਤ:
KABIT
ਦੈਤਨਕੀਮ੍ਰਿਤਸਾਧਸੇਵਕਕੀਬਰਤਾਤੂਕਹੈਕਬਿਸ੍ਯਾਮਆਦਿਅੰਤਹੂੰਕੀਕਰਤਾ
(ਹੇ ਦੁਰਗਾ ਮਾਤਾ! ਤੂੰ) ਦੈਂਤਾਂ ਦੀ ਮੌਤ ਦੇ ਸਮਾਨ ਹੈਂ ਅਤੇ ਸਾਧਾਂ-ਸੇਵਕਾਂ ਦੀ ਵਰ-ਦਾਤੀ ਹੈਂ; ਸ਼ਿਆਮ ਕਵੀ ਕਹਿੰਦੇ ਹਨ, ਤੂੰ ਆਦਿ ਅੰਤ ਦੀ ਕਰਤਾ ਹੈਂ।
The poet Shyam says, “O goddess! Thou art the death of the demons and
ਦੀਜੈਬਰਦਾਨਮੋਹਿਕਰਤਬਿਨੰਤੀਤੋਹਿਕਾਨ੍ਰਹਬਰੁਦੀਜੈਦੋਖਦਾਰਦਕੀਹਰਤਾ
ਹੇ ਦੁਖਾਂ ਅਤੇ ਕਲੇਸਾਂ ਨੂੰ ਨਸ਼ਟ ਕਰਨ ਵਾਲੀ! ਸਾਨੂੰ ਵਰ ਦਿਓ, ਅਸੀਂ ਬੇਨਤੀ ਕਰਦੀਆਂ ਹਾਂ ਕਿ ਸਾਨੂੰ ਕਾਨ੍ਹ ਵਰ ਦਿਓ।
Lover of the saints and the creator of the beginning and the end
ਤੂਹੀਪਾਰਬਤੀਅਸਟਭੁਜੀਤੁਹੀਦੇਵੀਤੁਹੀਤੁਹੀਰੂਪਛੁਧਾਤੁਹੀਪੇਟਹੂੰਕੀਭਰਤਾ
ਤੂੰ ਹੀ ਪਾਰਬਤੀ ਹੈਂ, ਤੂੰ ਹੀ ਅਸ਼ਟ ਭੁਜੀ ਹੈਂ, ਤੂੰ ਹੀ ਦੇਵੀ ਹੈਂ, ਤੂੰ ਹੀ ਭੁਖ ਦਾ ਰੂਪ ਹੈਂ ਅਤੇ ਤੂੰ ਹੀ ਪੇਟ ਨੂੰ ਭਰਨ ਵਾਲੀ ਹੈਂ।
“Thou art Parvati, the eight-armed goddess, extremely beautiful and the sustainer of the hungry
ਤੁਹੀਰੂਪਲਾਲਤੁਹੀਸੇਤਰੂਪਪੀਤਤੁਹੀਤੁਹੀਰੂਪਧਰਾਕੋਹੈਤੁਹੀਆਪਕਰਤਾ॥੨੮੫॥
ਤੂੰ ਹੀ ਲਾਲ ਰੂਪ ਹੈ, ਤੂੰ ਹੀ ਸਫ਼ੈਦ ਰੂਪ ਵਾਲੀ ਹੈਂ ਅਤੇ ਤੂੰ ਹੀ ਪੀਲੇ ਰੂਪ ਵਾਲੀ ਹੈਂ, ਤੂੰ ਹੀ ਧਰਤੀ ਰੂਪ ਹੈਂ ਅਤੇ ਤੂੰ ਹੀ ਸਭ ਨੂੰ ਕਰਨ ਵਾਲੀ ਹੈਂ ॥੨੮੫॥
Thou art the red, white and yellow colour and Thou art the manifestation and creator of the earth.”285