ਸਵੈਯਾ॥
ਸਵੈਯਾ:
SWAYYA
ਗਰੜਧ੍ਵਜਦੇਖਿਤਿਨੈਛੁਧਵਾਨਕਹਿਯੋਮਿਲਿਕੈਇਹਕਾਮਕਰਿਉਰੇ॥
ਸ੍ਰੀ ਕ੍ਰਿਸ਼ਨ ਜੀ ਨੇ ਉਨ੍ਹਾਂ (ਗਵਾਲ ਬਾਲਕਾਂ) ਨੂੰ ਭੁੱਖਿਆਂ ਵੇਖ ਕੇ ਕਿਹਾ ਕਿ (ਤੁਸੀਂ) ਮਿਲ ਕੇ ਇਹ ਕੰਮ ਕਰੋ।
ਜਾਹੁਕਹਿਯੋਉਨਕੀਪਤਨੀਪਹਿਬਿਪਬਡੇਮਤਿਕੇਅਤਿਬਉਰੇ॥
(ਕ੍ਰਿਸ਼ਨ ਨੇ) ਕਿਹਾ, ਤੁਸੀਂ ਉਨ੍ਹਾਂ ਬ੍ਰਾਹਮਣਾਂ ਦੀਆਂ ਇਸਤ੍ਰੀਆਂ ਕੋਲ ਜਾਉ (ਅਤੇ ਖਾਣ ਲਈ ਭੋਜਨ ਮੰਗੋ।) ਇਹ ਬ੍ਰਾਹਮਣ ਤਾਂ ਬਹੁਤ ਪਾਗਲ ਹਨ
Seeing them very hungry, Krishna said, “You may do this: go to the wives of Brahmins, these Brahmins have low intellect
ਜਗਿਕਰੈਜਿਹਕਾਰਨਕੋਅਰੁਹੋਮਕਰੈਜਪੁਅਉਸਤੁਸਉਰੇ॥
(ਕਿਉਂਕਿ) ਜਿਸ ਲਈ ਇਹ ਯੱਗ ਕਰਦੇ ਹਨ, ਹੋਮ ਕਰਦੇ ਹਨ ਅਤੇ 'ਸਤਸਈ' (ਦੁਰਗਾ ਸਪਤਸ਼ਤੀ) ਦਾ ਜਾਪ ਕਰਦੇ ਹਨ,
ਤਾਹੀਕੋਭੇਦੁਨਜਾਨਤਮੂੜਕਹੈਮਿਸਟਾਨਕੈਖਾਨਕੋਕਉਰੇ॥੩੧੨॥
ਉਸ ਦਾ ਭੇਦ ਨਹੀਂ ਜਾਣਦੇ ਮਿਠਿਆਂ ਖਾਣਿਆਂ ਨੂੰ ਕੌੜਾ ਕਹਿੰਦੇ ਹਨ, ਘਰ ਮੰਗਣ ਆਇਆਂ ਨੂੰ ਨਹੀਂ ਦਿੰਦੇ ॥੩੧੨॥
“The reason for which they perform Yajnas and havans, these fools do not know its significance and are turning the sweet into bitter one.”312.
ਸਭਗੋਪਨਿਵਾਇਕੈਸੀਸਚਲੇਚਲਕੇਫਿਰਿਬਿਪਨਕੇਘਰਿਆਏ॥
ਸਾਰੇ ਗਵਾਲ ਬਾਲਕ (ਕਾਨ੍ਹ ਅਗੇ) ਸੀਸ ਨਿਵਾ ਕੇ ਚਲ ਪਏ ਅਤੇ ਚਲਦੇ ਹੋਏ ਬ੍ਰਾਹਮਣਾਂ ਦੇ ਘਰ ਪਹੁੰਚ ਗਏ।
Gopas bowing their heads went again and reached the homes of Brahmins
ਜਾਏਤਬੈਤਿਨਕੀਪਤਨੀਪਹਿਕਾਨ੍ਰਹਤਬੈਛੁਧਵਾਨਜਤਾਏ॥
ਤਦੋਂ ਜਾ ਕੇ ਉਨ੍ਹਾਂ ਦੀਆਂ ਇਸਤਰੀਆਂ ਨੂੰ ਕਾਨ੍ਹ ਦੇ ਭੁਖੇ ਹੋਣ ਦੀ ਗੱਲ ਦਸ ਦਿੱਤੀ।
They said to the Brahmins’ wives: “Krishna is very hungry.”
ਤਉਸੁਨਿਬਾਤਸਭੈਪਤਨੀਦਿਜਠਾਢਿਭਈਉਠਿਆਨੰਦਪਾਏ॥
ਗੱਲ ਸੁਣਦਿਆਂ ਹੀ ਸਾਰੀਆਂ (ਬ੍ਰਾਹਮਣ) ਪਤਨੀਆਂ ਉਠ ਖੜੋਤੀਆਂ ਅਤੇ ਆਨੰਦਿਤ ਹੋ ਗਈਆਂ।
ਧਾਇਚਲੀਹਰਿਕੇਮਿਲਬੇਕਹੁਆਨੰਦਕੈਦੁਖਦੂਰਿਨਸਾਏ॥੩੧੩॥
ਕ੍ਰਿਸ਼ਨ ਨੂੰ ਮਿਲਣ ਲਈ ਭਜ ਪਈਆਂ। ਆਨੰਦ ਕਾਰਨ (ਉਨ੍ਹਾਂ ਦੇ) ਦੁਖ ਦੂਰ ਹੋ ਗਏ ॥੩੧੩॥
The wives were pleased to listen about Krishna and getting up, ran to meet him in order to remove their sufferings.313.
ਬਿਪਨਕੀਬਰਜੀਨਰਹੀਤ੍ਰਿਯਕਾਨ੍ਰਹਰਕੇਮਿਲਬੇਕਹੁਧਾਈ॥
ਬ੍ਰਾਹਮਣਾਂ ਦੇ ਰੋਕਿਆਂ ਵੀ (ਉਨ੍ਹਾਂ ਦੀਆਂ) ਇਸਤਰੀਆਂ ਨਾ ਰੁਕੀਆਂ ਅਤੇ ਕਾਨ੍ਹ ਨੂੰ ਮਿਲਣ ਲਈ ਭਜ ਤੁਰੀਆਂ।
The wives did not stop, though they were forbidden by the Brahmins and ran to meet Krishna
ਏਕਪਰੀਉਠਿਮਾਰਗਮੈਇਕਦੇਹਰਹੀਜੀਅਦੇਹਪੁਜਾਈ॥
ਇਕ ਉਠ ਕੇ ਰਾਹੇ ਪੈ ਗਈਆਂ ਅਤੇ ਇਕ (ਜੋ ਰੋਕ ਦਿੱਤੀਆਂ ਗਈਆਂ, ਉਨ੍ਹਾਂ ਦੀਆਂ) ਦੇਹਾਂ ਉਥੇ ਰਹਿ ਗਈਆਂ ਪਰ ਆਤਮਾਵਾਂ (ਕ੍ਰਿਸ਼ਨ ਕੋਲ) ਪੁਜ ਗਈਆਂ।
Someone fell in the way and someone, on getting up, ran again and saving her life came to Krishna
ਤਾਛਬਿਕੀਅਤਿਹੀਉਪਮਾਕਬਿਨੈਮੁਖਤੇਇਮਭਾਖਸੁਨਾਈ॥
ਉਸ ਸ਼ੋਭਾ ਦੀ ਸੁੰਦਰ ਉਪਮਾ ਕਵੀ ਨੇ (ਆਪਣੇ) ਮੁਖ ਤੋਂ ਇਸ ਤਰ੍ਹਾਂ ਕਹਿ ਕੇ ਸੁਣਾਈ
ਜੋਰਸਿਉਜ੍ਯੋਬਹਤੀਸਰਤਾਨਰਹੈਹਟਕੀਭੁਸਭੀਤਬਨਾਈ॥੩੧੪॥
ਕਿ ਜ਼ੋਰ ਨਾਲ ਵਗਣ ਵਾਲੀ ਨਦੀ ਵਿਚ ਤੂੜੀ ਦੀ ਕੰਧ ਰੁਕੀ ਨਹੀਂ ਰਹਿ ਸਕਦੀ ॥੩੧੪॥
This spectacle has been described by the poet thus: that the women moved with great speed like the stream breaking through the closure of straw.314.
ਧਾਇਸਭੈਹਰਿਕੇਮਿਲਬੇਕਹੁਬਿਪਨਕੀਪਤਨੀਬਡਭਾਗਨ॥
ਬ੍ਰਾਹਮਣਾਂ ਦੀਆਂ ਵਡ-ਭਾਗਣ ਇਸਤਰੀਆਂ ਕ੍ਰਿਸ਼ਨ ਨੂੰ ਮਿਲਣ ਲਈ ਸਾਰੀਆਂ ਭਜ ਪਈਆਂ,
Very fortunate wives of Brahmins went to meet Krishna
ਚੰਦ੍ਰਮੁਖੀਮ੍ਰਿਗਸੇਦ੍ਰਿਗਨੀਕਬਿਸ੍ਯਾਮਚਲੀਹਰਿਕੇਪਗਲਾਗਨ॥
ਜੋ ਚੰਦ੍ਰਮਾ ਵਰਗੇ ਮੁਖ ਵਾਲੀਆਂ ਅਤੇ ਹਿਰਨ ਜਿਹੀਆਂ ਅੱਖਾਂ ਵਾਲੀਆਂ ਹਨ। ਕਵੀ ਸ਼ਿਆਮ (ਕਹਿੰਦੇ ਹਨ) (ਉਹ) ਕ੍ਰਿਸ਼ਨ ਦੇ ਚਰਨੀ ਲਗਣ ਲਈ ਚਲ ਪਈਆਂ।
They advanced to touch the feet of Krishna, they are moon-faced and doe-eyed
ਹੈਸੁਭਅੰਗਸਭੇਜਿਨਕੇਨਸਕੈਜਿਨਕੀਬ੍ਰਹਮਾਗਨਤਾਗਨ॥
ਜਿਨ੍ਹਾਂ ਦੇ ਸਾਰੇ ਅੰਗ ਸ਼ੁਭ ਹਨ ਅਤੇ ਜਿਨ੍ਹਾਂ (ਦੇ ਸ਼ੁਭ ਅੰਗਾਂ ਦੀ) ਗਿਣਤੀ ਬ੍ਰਹਮਾ ਵੀ ਨਹੀਂ ਕਰ ਸਕਦਾ।
Their limbs are beautiful and they are so many in numbers that even Brahma cannot count them
ਭਉਨਨਤੇਸਭਇਉਨਿਕਰੀਜਿਮੁਮੰਤ੍ਰਪੜ੍ਰਹੇਨਿਕਰੈਬਹੁਨਾਗਨ॥੩੧੫॥
ਘਰਾਂ ਵਿਚੋਂ (ਉਹ ਇਸਤਰੀਆਂ) ਇਉਂ ਨਿਕਲੀਆਂ ਹਨ ਜਿਵੇਂ ਮੰਤ੍ਰ ਪੜ੍ਹਨ ਨਾਲ ਬਹੁਤ ਸਾਰੀਆਂ ਨਾਗਣਾਂ ਨਿਕਲ ਆਉਂਦੀਆਂ ਹਨ ॥੩੧੫॥
They have come out of their houses like the female serpents under the control of mantras.315.
ਦੋਹਰਾ॥
ਦੋਹਰਾ:
DOHRA
ਹਰਿਕੋਆਨਨਦੇਖਕੈਭਈਸਭਨਕੋਚੈਨ॥
ਸ੍ਰੀ ਕ੍ਰਿਸ਼ਨ ਦੇ ਮੁਖ ਨੂੰ ਵੇਖ ਕੇ ਸਾਰੀਆਂ ਨੂੰ ਚੈਨ ਪ੍ਰਾਪਤ ਹੋ ਗਿਆ
ਨਿਕਟਤ੍ਰਿਯਾਕੋਪਾਇਕੈਪਰਤਚੈਨਪਰਮੈਨ॥੩੧੬॥
ਜਿਵੇਂ ਕਾਮਆਤੁਰ ਵਿਅਕਤੀ ਨੂੰ ਨੇੜਿਓਂ ਹੀ ਇਸਤਰੀ ਪ੍ਰਾਪਤ ਕਰਨ ਤੇ ਸੁਖ ਮਿਲਦਾ ਹੈ ॥੩੧੬॥
They all obtained comfort on seeing the face of Krishna and seeing the women nearby, the god of love also shared that comfort.316.
ਸਵੈਯਾ॥
ਸਵੈਯਾ:
SWAYYA
ਕੋਮਲਕੰਜਸੇਫੂਲਰਹੇਦ੍ਰਿਗਮੋਰਕੇਪੰਖਸਿਰਊਪਰਸੋਹੈ॥
(ਜਿਨ੍ਹਾਂ ਦੀਆਂ) ਅੱਖਾਂ ਕਮਲ ਦੇ ਫੁਲ ਵਰਗੀਆਂ ਕੋਮਲ ਹਨ ਅਤੇ ਸਿਰ ਉਤੇ ਮੋਰ ਦੇ ਖੰਭਾਂ (ਦਾ ਮੁਕਟ) ਸੋਭ ਰਿਹਾ ਹੈ,
His eyes are like the delicate lotus-flower and on his head, the peocock feathers look impressive
ਹੈਬਰਨੀਸਰਸੀਭਰੁਟੇਧਨੁਆਨਨਪੈਸਸਿਕੋਟਿਕਕੋਹੈ॥
ਅਤੇ (ਜਿਨ੍ਹਾਂ ਦੀਆਂ) ਪਲਕਾਂ ('ਬਰਨੀ') ਤੀਰਾਂ ਵਰਗੀਆਂ, ਭਰਵੱਟੇ ਧਨੁਸ਼ ਜਿਹੇ ਅਤੇ ਮੁਖੜੇ (ਦੀ ਸੁੰਦਰਤਾ ਦੇ ਸਾਹਮਣੇ) ਕਰੋੜਾਂ ਚੰਦ੍ਰਮੇ ਕੀ ਹਨ।
His eyebrows have increased the splendour of his face like millions of moons
ਮਿਤ੍ਰਕੀਬਾਤਕਹਾਕਹੀਯੇਜਿਹਕੋਪਖਿਕੈਰਿਪੁਕੋਮਨਮੋਹੈ॥
ਮਿਤਰ ਦੀ ਗੱਲ ਤਾਂ ਕੀ ਕਹਿਣੀ ਹੈ, ਜਿਸ ਨੂੰ ਵੇਖ ਕੇ ਵੈਰੀ ਦਾ ਮਨ ਵੀ ਮੋਹਿਆ ਜਾਂਦਾ ਹੈ।
What to say about this friend Krishna, the enemy is also fascinated on seeing him.